SukhpalSGill7ਸਾਂਝਾ ਪਰਿਵਾਰ ਸਭ ਤਰ੍ਹਾਂ ਦੀਆਂ ਸੁਰੱਖਿਆਵਾਂ ਦਾ ਘਰ ਹੁੰਦਾ ਸੀਇੱਕ ਅੱਧਾ ਬੰਦਾ ...
(22 ਮਈ 2026)


ਕੁੱਤਿਆਂ ਦੀ ਸਮੱਸਿਆ ਲਈ ਸੁਪਰੀਮ ਕੋਰਟ ਦੀ ਸਖਤੀ

7 ਨਵੰਬਰ 2025 ਦੇ ਆਪਣੇ ਹੁਕਮ ਨੂੰ ਜਾਇਜ਼ ਠਹਿਰਾਉਂਦਿਆਂ ਮਾਨਯੋਗ ਸੁਪਰੀਮ ਕੋਰਟ ਨੇਕਿਹਾ ਹੈ ਕਿ ਮਨੁੱਖੀ ਜਾਨਾਂ ਕੀਮਤੀ ਅਤੇ ਪਹਿਲਾਂ ਹਨ ਇਨ੍ਹਾਂ ਨੂੰ ਕੁੱਤਿਆਂ ਦੀ ਆੜ ਹੇਠ ਨਹੀਂ ਰੱਖਿਆ ਜਾ ਸਕਦਾ ਨਿੱਤ ਦਿਨ ਅਖਬਾਰ ਦੀਆਂ ਸੁਰਖੀਆਂ ਕੁੱਤਿਆਂ ਦੇ ਕੱਟਣ ਬਾਰੇ ਹੁੰਦੀਆਂ ਹਨ ਇਨ੍ਹਾਂ ਪਿੱਛੇ ਵੱਡਾ ਕਾਰਨ ਇਹ ਹੈ ਕਿ ਕੁੱਤੇ ਅਵਾਰਾ ਕਿਉਂ ਹੁੰਦੇ ਹਨ? ਇਹ ਹੈ ਕਿ ਇਨ੍ਹਾਂ ਬਾਰੇ ਸਾਡੇ ਮੁਲਕ ਵਿੱਚ ਕੋਈ ਖਾਸ ਨੀਤੀ ਨਹੀਂ ਹੈ। ਜੇ ਨੀਤੀ ਬਣਦੀ ਹੈ ਤਾਂ ਧਾਰਮਿਕ ਅਤੇ ਪਾਪ ਪੁੰਨ ਦੇ ਫਲਸਫੇ ਵਿੱਚ ਫਸ ਜਾਂਦੀ ਹੈਮਨੁੱਖ ਤੋਂ ਬਾਅਦ ਹਰ ਸਾਹ ਵਾਲੀ ਚੀਜ਼ ਨੂੰ ਜਿਊਣ ਦਾ ਅਧਿਕਾਰ ਹੈਪਰ “ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ।” ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਮਨੁੱਖ, ਮਨੁੱਖ ਹੈ, ਕੁੱਤਾ, ਕੁੱਤਾ ਹੈਹੈਰਾਨੀ ਹੁੰਦੀ ਹੈ ਜਦੋਂ ਸੋਸ਼ਲ ਮੀਡੀਆ ’ਤੇ ਕੁੱਤਿਆਂ ਨਾਲ ਨਵੇਕਲੀ ਕਿਸਮ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ, ਜੋ ਘਟਨਾਵਾਂ ਬਣ ਜਾਂਦੀਆਂ ਹਨ

ਭਾਰਤ ਵਿੱਚ 6 ਕਰੋੜ ਦੇ ਲਗਭਗ ਅਵਾਰਾ ਕੁੱਤੇ ਹਨਭਾਰਤ ਵਿੱਚ ਹਰ ਸਾਲ 2 ਕਰੋੜ ਲੋਕ ਜਾਨਵਰਾਂ ਦੀ ਹਿੰਸਾ ਵਿੱਚ ਗ੍ਰਸਤ ਹੁੰਦੇ ਹਨ, ਜਿਨ੍ਹਾਂ ਵਿੱਚ 92% ਕੁੱਤਿਆਂ ਦੁਆਰਾ ਹੁੰਦੇ ਹਨਸੰਸਾਰ ਸਿਹਤ ਸੰਸਥਾ ਅਨੁਸਾਰ ਹਲਕਾਅ ਕਾਰਨ ਦੁਨੀਆਂ ਦੀਆਂ ਕੁੱਲ ਮੌਤਾਂ ਵਿੱਚੋਂ 36% ਮੌਤਾਂ ਭਾਰਤ ਵਿੱਚ ਹੁੰਦੀਆਂ ਹਨ2018 ਵਿੱਚ ਲੁਧਿਆਣਾ ਵਿੱਚ 15324, ਜਲੰਧਰ ਵਿੱਚ 9839 ਅਤੇ ਹੁਸ਼ਿਆਰਪੁਰ ਵਿੱਚ 9260 ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਹੋਈਆਂ ਸਨਅੰਮ੍ਰਿਤਸਰ ਜ਼ਿਲ੍ਹੇ ਵਿੱਚ 1 ਜਨਵਰੀ 2025 ਤੋਂ ਜੂਨ 2025 ਤਕ 24601 ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਹੋਈਆਂਭਾਰਤ ਵਿੱਚ ਹਲਕਾਅ ਕਾਰਨ 2023 ਵਿੱਚ 50 ਮੌਤਾਂ ਅਤੇ 2024 ਵਿੱਚ 54 ਮੌਤਾਂ ਹੋਈਆਂ ਸਨਦਿੱਲੀ ਵਿੱਚ ਪਿਛਲੇ ਦਿਨੀਂ ਹਲਕਾਅ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋਈ ਸੀ

ਭਾਰਤ ਵਿੱਚ ਪਸ਼ੂ ਜਨਮ ਨਿਯੰਤਰਣ ਨਿਯਮ 2023 ਅਵਾਰਾ ਪਸ਼ੂਆਂ ਦੇ ਪ੍ਰਬੰਧਨ ਲਈ ਲਾਗੂ ਕੀਤੇ ਗਏ ਹਨਇਸੇ ਤਹਿਤ ਅਵਾਰਾ ਕੁੱਤਿਆਂ ਦੀ ਗਿਣਤੀ ਕੰਟਰੋਲ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨਪਰ ਮਾਨਯੋਗ ਸੁਪਰੀਮ ਕੋਰਟ ਨੇ ਇਸ ਨੂੰ ਬੇਤੁਕਾ ਕਰਾਰ ਦਿੱਤਾ ਹੈਵੱਖ-ਵੱਖ ਦੇਸ਼ਾਂ ਵਿੱਚ ਕੁੱਤਿਆਂ ਦੀ ਸਾਂਭ ਸੰਭਾਲ ਲਈ ਵੱਖ-ਵੱਖ ਨਿਯਮ ਹਨਇੰਗਲੈਂਡ ਵਿੱਚ ਸਥਾਨਕ ਪ੍ਰਸ਼ਾਸਨ ਅਵਾਰਾ ਕੁੱਤਿਆਂ ਦੀ ਸੰਭਾਲ ਕਰਦਾ ਹੈਵੱਖ-ਵੱਖ ਦੇਸ਼ਾਂ ਵਿੱਚ ਕੁੱਤਿਆਂ ਦੇ ਮਾਈਕਰੋ ਚਿੱਪਾਂ ਵੀ ਲਾਈਆਂ ਗਈਆਂ ਤਾਂ ਜੋ ਕੁੱਤੇ ਦੀ ਪਛਾਣ ਹੋ ਸਕੇਦੂਜੇ ਪਾਸੇ ਕੁੱਤੇ ਮਨੁੱਖ ਦੇ ਸਾਥੀ ਅਤੇ ਵਫਾਦਾਰ ਵੀ ਹੁੰਦੇ ਹਨ।

ਪਾਲਤੂ ਕੁੱਤਿਆਂ ਨੂੰ ਭੋਜਨ ਮਿਲਦਾ ਹੈ, ਪਰ ਅਜ਼ਾਦੀ ਅਤੇ ਜੈਵਿਕ ਲੋੜਾਂ ਪੂਰੀਆਂ ਨਾ ਹੋਣ ਕਾਰਨ ਇਹ ਵੀ ਹਿੰਸਾ ਕਰਦੇ ਹਨ ਇਨ੍ਹਾਂ ਪਾਲਤੂ ਕੁੱਤਿਆਂ ਦੇ ਸੌਂਕੀਆਂ ਲਈ ਵੀ ਸਖਤ ਨਿਯਮ ਅਤੇ ਜ਼ਿੰਮੇਵਾਰੀ ਬਣੇਜਦਕਿ ਅਵਾਰਾ ਕੁੱਤੇ ਅਜ਼ਾਦੀ ਅਤੇ ਜੈਵਿਕ ਲੋੜਾਂ ਪੂਰੀਆਂ ਕਰਦੇ ਹਨ, ਪਰ ਭੋਜਨ ਨਾ ਮਿਲਣ ਕਾਰਨ ਇਹ ਵੀ ਹਿੰਸਾ ਕਰਦੇ ਹਨਅਵਾਰਾ ਕੁੱਤੇ ਦੁਰਘਟਨਾਵਾਂ ਦਾ ਕਾਰਨ ਵੀ ਬਣਦੇ ਹਨਸਕੂਟਰ, ਮੋਟਰਸਾਈਕਲਾਂ ਵਿੱਚ ਵੱਜਦੇ ਹਨਜਦੋਂ ਕੋਈ ਵਾਹਣ ਲੰਘਦਾ ਹੈ ਤਾਂ ਉਸਦੇ ਅੱਗੇ-ਪਿੱਛੇ ਦੌੜਦੇ ਹਨ ਤਾਂ ਵੀ ਦੁਰਘਟਨਾਵਾਂ ਵਾਪਰਦੀਆਂ ਹਨਅਵਾਰਾ ਕੁੱਤਿਆਂ ਦੀ ਸਾਂਭ ਸੰਭਾਲ ਹਿਤ ਇੱਕ ਵਿਸਥਾਰਤ ਨੀਤੀ ਦੀ ਲੋੜ ਹੈ ਤਾਂ ਜੋ ਕੁੱਤਿਆਂ ਕਾਰਨ ਹੁੰਦੀਆਂ ਘਟਨਾਵਾਂ ਨੂੰ ਰੋਕਣ ਲਈ ਵੱਡੀ ਰਾਹਤ ਮਿਲੇਸੁਪਰੀਮ ਕੋਰਟ ਦਾ ਸਾਰੀਆਂ ਅਟਕਲਾਂ ਤੇ’ ਵਿਰਾਮ ਲਾ ਕੇ ਮਨੁੱਖ ਦੀ ਜਾਨ ਨੂੰ ਬਚਾਉਣ ਦਾ ਹੁਕਮ ਕਾਬਲੇ ਤਰੀਫ ਹੈ

*    *    *

ਸੁਰੱਖਿਆ ਪ੍ਰਦਾਨ ਕਰਦਾ ਸੀ ਸਾਂਝਾ ਪਰਿਵਾਰ

ਸਾਡੇ ਦੇਸ਼ ਦੀ ਸੰਸਕ੍ਰਿਤੀ ਬਲਵਾਨ ਹੈਸਾਂਝਾ ਪਰਿਵਾਰ ਸਭ ਤਰ੍ਹਾਂ ਦੀਆਂ ਸੁਰੱਖਿਆਵਾਂ ਦਾ ਘਰ ਹੁੰਦਾ ਸੀਇੱਕ ਅੱਧਾ ਬੰਦਾ ਨਾ ਕੰਮ ਕਰਨ ਵਾਲਾ ਵੀ ਚੱਲ ਜਾਂਦਾ ਸੀਕਿਸਾਨ, ਪੇਂਡੂ ਵਿਰਸਾ ਅਤੇ ਸਾਂਝੇ ਪਰਿਵਾਰ ਇੱਕ ਦੂਜੇ ਦੇ ਅਨੁਪੂਰਕ ਹੁੰਦੇ ਹਨਪਰ ਅੱਜ ਇਨ੍ਹਾਂ ਵਿੱਚੋਂ ਖੁਸ਼ਬੂ ਮੱਧਮ ਪੈ ਗਈ ਹੈਵਿਰਸੇ ਨਾਲ ਸਾਡਾ ਪਿਛੋਕੜ ਜਿਊਂਦਾ-ਜਾਗਦਾ ਰਹਿੰਦਾ ਹੈ, ਪਰ ਅਫਸੋਸ ਸਾਡੇ ਵਿਰਸੇ ਦੇ ਕਈ ਪੱਖ ਬੀਤੇ ਦੀ ਬਾਤ ਬਣ ਗਏ ਹਨਸਾਂਝਾ ਪਰਿਵਾਰ ਸਿਰਫ ਇੱਕ ਲਾਣੇਦਾਰ ਦੇ ਸਾਏ ਹੇਠ ਹੀ ਕੰਮ ਕਰਦਾ ਸੀਸਭ ਉਸਦੀ ਗੱਲ ਮੰਨ ਲੈਂਦੇ ਸਨਸਾਂਝਾ ਪਰਿਵਾਰ ਨਰੋਏ ਸਮਾਜ ਦੀ ਆਧਾਰਸ਼ਿਲਾ ਸੀਸਾਂਝੇ ਪਰਿਵਾਰ ਵਿੱਚ ਸਵਖਤੇ ਉੱਠ ਕੇ ਪਰਿਵਾਰ ਦੇ ਸਾਰੇ ਮੈਂਬਰ ਆਪੋ ਆਪਣੇ ਕੰਮਾਂ ਵਿੱਚ ਲੱਗ ਜਾਂਦੇ ਸਨ, ਜੋ ਆਥਣੇ ਬਾਣ ਵਾਲੇ ਮੰਜੇ ਤੇ ਸੌਣ ਤਕ ਜਾਰੀ ਰਹਿੰਦੇ ਸਨਹਾਲੀ, ਪਾਲੀ, ਚਾਟੀ ਅਤੇ ਮਧਾਣੀ ਸਾਂਝੇ ਪਰਿਵਾਰ ਵਿੱਚ ਵੱਖਰੀ ਰੀਤ ਪਾਉਂਦੇ ਰਹਿੰਦੇ ਸਨ

ਗਰੀਬ ਗੁਰਬਾ ਵੀ ਸਾਂਝੇ ਪਰਿਵਾਰ ਕੋਲੋਂ ਮਦਦ ਮੰਗਣ ਨੂੰ ਤਰਜੀਹ ਦਿੰਦਾ ਸੀ, ਉਸਨੂੰ ਪਤਾ ਹੁੰਦਾ ਸੀ ਕਿ ਕੋਈ ਨਾ ਕੋਈ ਤਾਂ ਘਰ ਦਾ ਬੰਦਾ ਸਹਾਈ ਹੋਵੇਗਾ ਹੀ।ਸਾਂਝੇ ਪਰਿਵਾਰਾਂ ਵਿੱਚ ਕੰਮ ਲਗਨ ਨਾਲ ਕੀਤੇ ਜਾਂਦੇ ਸਨਇੱਕ ਦੂਜੇ ਨੂੰ ਕਹਿਣ ਅਤੇ ਦੂਜੇ ’ਤੇ ਜ਼ਿੰਮਾ ਸੁੱਟਣ ਦੀ ਆਦਤ ਨਹੀਂ ਹੁੰਦੀਸਾਂਝੇ ਪਰਿਵਾਰ ਵਿੱਚੋਂ ਸੰਸਕਾਰਾਂ, ਪਹਿਰਾਵੇ ਅਤੇ ਬੋਲੀ ਚਾਲੀ ਦਾ ਮੁੱਢ ਬੱਝਦਾ ਸੀ, ਜਿਸ ਸਦਕਾ ਬੱਚਿਆਂ ਦੀ ਗੁਣਵੱਤਾ ਵਧਦੀ ਸੀਸਾਂਝੇ ਪਰਿਵਾਰ ਦੇ ਦਾਦੇ ਦਾਦੀ, ਚਾਚੇ ਚਾਚੀ, ਤਾਏ ਤਾਈ ਅਤੇ ਮਾਂ ਪਿਉ ਤੋਂ ਮਿਲੀ ਗੁਣਾਂ ਦੀ ਗੁਥਲੀ ਧੀ ਨੂੰ ਸਹੁਰੇ ਘਰ ਵਿੱਚ ਵੀ ਮਾਣ ਦਿਵਾਉਂਦੀ ਸੀ

ਸਾਂਝੇ ਘਰ-ਪਰਿਵਾਰ ਸਮਾਜੀਕਰਨ ਦੀ ਨੀਂਹ ਹੁੰਦੇ ਸਨਘਰੋਂ ਮਿਲੇ ਵਿਰਸੇ ਦੇ ਨਿਯਮਾਂ ਦੀ ਉਦਾਹਰਨ ਖੇਤਾਂ ਵਿੱਚ ਭੱਤਾ ਲੈ ਕੇ ਜਾਣਾ, ਆਟਾ ਗੁੰਨ੍ਹ ਕੇ ਚੁੱਲ੍ਹੇ ਦਾ ਕੰਮ ਕਰਨਾ, ਰਾਤ ਨੂੰ ਚੁੱਲ੍ਹੇ ਵਿੱਚ ਦੱਬੀ ਅੱਗ ਸਵੇਰੇ ਬਾਲਣੀ ਵਗੈਰਾ ਘਰ ਦੀਆਂ ਔਰਤਾਂ ਦੇ ਹਿੱਸੇ ਸਨਇਹ ਹੀ ਕੰਮ ਧੀ ਸਿੱਖਦੀ ਸੀਇਸ ਨਾਲ ਉਸਦੇ ਸਮਾਜੀਕਰਨ ਦਾ ਮੁੱਢ ਬੱਝਦਾ ਸੀਘਰ ਦੀਆਂ ਸੁਆਣੀਆਂ, ਹਾਲੀ ਅਤੇ ਪਾਲੀ ਦੇ ਕੰਮ ਵਿੱਚ ਹੱਥ ਵਟਾਉਂਦੀਆਂ ਸਨਸਾਂਝੇ ਪਰਿਵਾਰ ਦੇ ਕੰਮਾਂ ਬਾਰੇ ਕਿਸੇ ਸ਼ਾਇਰ ਨੇ ਇਹ ਨਜ਼ਾਰਾ ਇਉਂ ਪੇਸ਼ ਕੀਤਾ ਹੈ-

ਚਿੜੀ ਚਹੁਕਦੀ ਨਾਲ ਉੱਠ ਤੁਰੇ ਪਾਂਧੀ ਪਾਈਆਂ ਦੁੱਧ ਵਿੱਚ ਮਧਾਣੀਆਂ ਨੀ
ਸੁਬ੍ਹਾ ਸਾਦਕ ਹੋਈ ਜਦੋਂ ਆਣ ਰੋਸ਼ਨ ਤਦੋਂ ਚਾਲੀਆਂ ਆਣ ਚਿਚਲਾਣੀਆਂ ਨੀ
ਇਕਨਾਂ ਉੱਠ ਕੇ ਰਿੜਕਣਾ ਪਾ ਦਿੱਤਾ ਕਿ ਇੱਕ ਧੋਂਦੀਆਂ ਫਿਰਨ ਮਧਾਣੀਆਂ ਨੀ
ਇੱਕ ਉੱਠ ਕੇ ਹਲੀ ਤਿਆਰ ਹੋਏ ਇੱਕ ਢੂੰਡਦੇ ਫਿਰਨ ਪਰਾਣੀਆਂ ਨੀ

ਸਾਂਝੇ ਪਰਿਵਾਰ ਵਿੱਚ ਖੇਤੀ ਦੇ ਕੰਮ ਨੂੰ ਜ਼ਿੰਮਾ ਸਮਝਿਆ ਜਾਂਦਾ ਸੀਬਚਗਾਨਾ ਕਾਰਵਾਈ ਲਈ ਕੋਈ ਥਾਂ ਨਹੀਂ ਹੁੰਦੀ ਸੀਆਪਣੇ ਆਪ ਸਮੇਂ ’ਤੇ ਹਰ ਜੀਅ ਕੰਮ ਲੱਗ ਜਾਂਦਾ ਸੀਬਿਜ਼ਨਸ ਪਰਿਵਾਰ ਵੀ ਸਾਂਝੇ ਰੂਪ ਵਿੱਚ ਵੱਧ ਤਰੱਕੀ ਕਰਦੇ ਸਨਜਦੋਂ ਖਿੰਡਰੇ ਉਦੋਂ ਹੀ ਘਾਟਾ ਪੈਣਾ ਵੀ ਸ਼ੁਰੂ ਹੋ ਜਾਂਦਾ ਸੀਮਿੱਤਰ ਨੂੰ ਆਸ ਅਤੇ ਦੁਸ਼ਮਣ ਨੂੰ ਭੈਅ ਵੀ ਸਾਂਝੇ ਪਰਿਵਾਰ ਵਿੱਚ ਸੀਖੂੰਡੇ ਵਾਲਾ ਸਰਦਾਰ ਲਾਣੇਦਾਰ, ਜਿਸਦਾ ਘਰ ਵਿੱਚ ਸਤਿਕਾਰ ਹੁੰਦਾ ਸੀ, ਉਸ ਤੋਂ ਸਾਰਾ ਪਰਿਵਾਰ ਡਰਦਾ ਸੀਖੰਘੂਰਾ ਮਾਰ ਕੇ ਉਸ ਨੂੰ ਘਰ ਵੜਨਾ ਪੈਂਦਾ ਸੀਬਜ਼ੁਰਗ ਮੁਖੀ ਘਰ ਦਾ ਜਿੰਦਰਾ ਸਮਝਿਆ ਜਾਂਦਾ ਸੀ

ਅੱਜ ਕੰਮ ਹੋਰ ਤਰ੍ਹਾਂ ਦੇ ਹੋ ਗਏਉਸੇ ਤਰ੍ਹਾਂ ਹੀ ਇਨਸਾਨ ਢਲ ਗਿਆ ਹੈ। ਅੱਜ ਛੋਟੇ ਪਰਿਵਾਰ ਹੋਣ ਕਰਕੇ ਕਿਸੇ ਕੋਲ ਸਮਾਂ ਨਹੀਂ ਹੈਇਸ ਲਈ ਸਮਾਜਿਕ ਝੰਜਟ ਵੀ ਖੜ੍ਹੇ ਹੋਏ ਹਨਸਾਂਝਾ ਪਰਿਵਾਰ ਸਮੁੱਚੀ ਏਕਤਾ ਵਿੱਚ ਬਲ ਦਾ ਪ੍ਰਤੀਕ ਹੈਸਾਂਝੇ ਪਰਿਵਾਰ ਵਿੱਚ ਦੋ ਚਾਰ ਮੈਂਬਰ ਘਰ ਰਹਿੰਦੇ ਸਨ, ਜਿਸ ਨਾਲ ਘਰ ਦੀ ਸੁਰੱਖਿਆ ਯਕੀਨੀ ਰਹਿੰਦੀ ਸੀਘਰ ਦਾ ਇੱਕ ਮੈਂਬਰ ਬੱਚੇ ਸਾਂਭਦਾ, ਦੂਜੇ ਨੇ ਘਰ ਦੇ ਕੰਮਕਾਰ ਕਰ ਲੈਣੇ, ਤੀਜੇ ਨੇ ਪਸ਼ੂ ਸਾਂਭ ਲੈਣੇਤਰਤੀਬ ਅਨੁਸਾਰ ਸਾਰਾ ਦਿਨ ਖੁਸ਼ੀ-ਖੁਸ਼ੀ ਗੁਜ਼ਰ ਜਾਂਦਾ ਸੀਘਰ ਵਿੱਚ ਬਰਕਤ ਹੁੰਦੀ ਸੀਸਾਂਝੇ ਰੂਪ ਵਿੱਚ ਘਰ ਦੀ ਤਰੱਕੀ ਹੁੰਦੀ ਰਹਿੰਦੀ ਸੀਕੋਈ ਵੀ ਕਿਸੇ ’ਤੇ ਬੋਝ ਨਹੀਂ ਬਣਦਾ ਸੀਸਭ ਤੋਂ ਵੱਡਾ ਗੁਣ, ਕਿਸੇ ਵਿੱਚ ਵੀ ਮੇਰ-ਤੇਰ ਦੀ ਭਾਵਨਾ ਨਹੀਂ ਹੁੰਦੀ ਸੀ

ਅੱਜ ਆਪੋਧਾੜ ਮਚੀ ਹੋਈ ਹੈਹੁਣ ਖੇਤੀ ਵੀ ਤਕਨੀਕ ਦੀ ਹੋ ਗਈ ਹੈ1960 ਦੀ ਹਰੀ ਕ੍ਰਾਂਤੀ ਨੇ ਕਣਕ-ਝੋਨੇ ਦੇ ਚੱਕਰ ਵਿੱਚ ਮਜ਼ਦੂਰੀ ਸੀਮਿਤ ਕਰ ਦਿੱਤੀ। ਦੂਜੇ ਪਾਸੇ ਜ਼ਮੀਨਾਂ ਨੂੰ ਵਾਹੀਯੋਗ ਬਣਾਉਣ ਲਈ ਵੀ ਕਿਸਾਨਾਂ ਲਈ ਸਾਂਝੇ ਪਰਿਵਾਰ ਵਰਦਾਨ ਸਾਬਤ ਹੋਏ ਕਿਉਂਕਿ ਮਨੁੱਖੀ ਸ਼ਕਤੀ ਦੀ ਲੋੜ ਸੀਸਮੇਂ ਦੇ ਹਾਲਾਤ, ਵਿਰਸੇ ਨੂੰ ਪੱਛਮੀਕਰਨ ਅਤੇ ਸਾਂਝੇ ਪਰਿਵਾਰਾਂ ਨੂੰ ਸਮੇਂ ਦੀ ਚਾਲ ਨੇ ਹਾਣੀ ਬਣਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਨਾ ਇੱਧਰ ਦੇ ਨਾ ਉੱਧਰ ਦੇ ਰਹੇਲਾਲਚ, ਈਰਖਾ ਅਤੇ ਸਮਾਜੀਕਰਨ ਦੀ ਘਾਟ ਨੇ ਸਾਂਝੇ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾਚੋਰ ਸੁਭਾਅ ਨੇ ਸਾਂਝੇ ਪਰਿਵਾਰਾਂ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈਇਸ ਨਾਲ ਵਿਰਸੇ ਅਤੇ ਸੱਭਿਆਚਾਰ ਨੂੰ ਗ੍ਰਹਿਣ ਲੱਗਣ ਦੇ ਨਾਲ ਨਾਲ ਕਿਸਾਨੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈਅਸੁਰੱਖਿਆ ਅਤੇ ਤਣਾਅ ਵਧਿਆ

ਜਿਵੇਂ ਜਿਵੇਂ ਤਰੱਕੀ ਹੋਈ, ਉਵੇਂ ਉਵੇਂ ਪਰਿਵਾਰ ਟੁੱਟਣੇ ਵੀ ਤਰੱਕੀ ਹੀ ਸਮਝੀ ਜਾਣ ਲੱਗੀਨਵੀਂ ਪੀੜ੍ਹੀ ਸਮੇਂ ਦੀ ਹਾਣੀ ਬਣਨ ਲਈ ਖੇਤੀ ਅਤੇ ਵਿਰਸੇ ਨਾਲੋਂ ਦੂਰ ਹੋ ਰਹੀ ਗਈਅਗਲੀ ਪੀੜ੍ਹੀ ਸਾਂਝੇ ਪਰਿਵਾਰਾਂ ਪ੍ਰਤੀ, ਕਿਸਾਨੀ ਪਿਛੋਕੜ ਪ੍ਰਤੀ ਅਤੇ ਵਿਰਸੇ ਬਾਰੇ ਹੈਰਾਨੀ ਪ੍ਰਗਟ ਕਰਦੀ ਹੋਈ ਸਾਹਿਤ ਵਿੱਚ ਪੜ੍ਹਿਆ ਕਰੇਗੀਇਸ ਤੋਂ ਇਲਾਵਾ ਸਾਂਝੇ ਪਰਿਵਾਰਾਂ ਦੇ ਟੁੱਟਣ ਕਰਕੇ ਖੇਤੀ ਰਾਹੀਂ ਸਿਰਜਿਆ ਸੱਭਿਆਚਾਰ ਵੀ ਘਸਮੈਲਾ ਹੋ ਗਿਆ ਹੈਸਾਂਝੇ ਪਰਿਵਾਰ ਟੁੱਟਣ ਦਾ ਕਾਰਨ ਈਰਖਾ ਅਤੇ ਲਾਲਚ ਬਣਿਆਹੁਣ ਕੋਈ ਕਿਸੇ ਨੂੰ ਚੰਗੀ ਸਲਾਹ ਦੇਣ ਤੋਂ ਵੀ ਝਿਜਕਦਾ ਹੈਇਸੇ ਲਈ ਸਮਾਜਿਕ ਕਦਰਾਂ ਕੀਮਤਾਂ ਵਿੱਚ ਗਿਰਾਵਟ ਆ ਗਈ ਹੈ ਅਤੇ ਘਰੇਲੂ ਹਿੰਸਾ ਵੀ ਵਧ ਗਈ ਹੈਅੱਜ ਬੱਚਿਆਂ ਨੂੰ ਭਾਈਚਾਰੇ ਵਿੱਚੋਂ ਸਹੀ ਸਲਾਹ ਵੀ ਨਹੀਂ ਮਿਲ ਰਹੀਮੁੱਕਦੀ ਗੱਲ, ਸਾਂਝੇ ਪਰਿਵਾਰ ਸ਼ਰਮ ਹਯਾ ਦੇ ਮੁਜੱਸਮੇ ਹੁੰਦੇ ਸਨ, ਜਿਸ ਕਰਕੇ ਸਭ ਤਰ੍ਹਾਂ ਦੀ ਸੁਰੱਖਿਆ ਦਾ ਅਨੰਦ ਸਾਂਝੇ ਪਰਿਵਾਰਾਂ ਵਿੱਚ ਮਾਣਿਆ ਜਾਂਦਾ ਸੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Sukhpal S Gill

Sukhpal S Gill

WhatsApp: (91 - 98781 - 11445)
Email: sukhpalsinghgill1971@gmail.com)

More articles from this author