SukhpalSGill7ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ ...
(17 ਮਾਰਚ 2025)

 

ਉਦਾਸੀ ਪ੍ਰਤੀ ਜਾਗਰੂਕਤਾ ਜ਼ਰੂਰੀ

 ਉਦਾਸੀ (ਡਿਪਰੈਸ਼ਨ) ਇੱਕ ਭਾਵਨਾਤਮਕ ਦਰਦ ਹੁੰਦਾ ਹੈ, ਜਿਸਦਾ ਸੰਬੰਧ ਭਾਵਨਾਤਮਿਕ ਨਿਰਾਸ਼ਾ ਅਤੇ ਮਾਨਸਿਕ ਬੇਵਸੀ ਨਾਲ ਹੁੰਦਾ ਹੈਬੰਦਾ ਚੁੱਪ, ਗੁੰਮ ਸੁੰਮ ਰਹਿੰਦਾ ਹੈ; ਜ਼ਿੰਦਗੀ ਸੁਸਤੀ ਨੁਮਾ ਹੰਢਾਉਂਦਾ ਹੈਗੰਭੀਰ ਉਦਾਸੀ ਤੋਂ ਬਾਅਦ ਉਦਾਸੀ ਦਾ ਆਲਮ ਸ਼ੁਰੂ ਹੋ ਜਾਂਦਾ ਹੈਜਦੋਂ ਅਸੀਂ ਉਦਾਸ ਰਹਿੰਦੇ ਹਾਂ ਤਾਂ ਸਮਾਜ ਦੇ ਕੁਝ ਲੋਕ ਸਾਨੂੰ ਗੱਲਾਂਬਾਤਾਂ ਵਿੱਚ ਅਨੁਭਵ ਕਰਦੇ ਹਨਕਈ ਵਾਰ ਬਿਨਾਂ ਕਿਸੇ ਕਾਰਨ ਦੇ ਵੀ ਉਦਾਸੀ ਆ ਜਾਂਦੀ ਹੈਖਿੜਿਆ ਮਨ ਬੇਵਸੀ ਨਾਲ ਉਦਾਸੀ ਵਲ ਚਲਾ ਜਾਂਦਾ ਹੈਇਸ ’ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਂਦਾ ਹੈਮਨ ਦੀਆਂ ਗਿਣਤੀਆਂ ਮਿਣਤੀਆਂ ਉਦਾਸੀ ਨੂੰ ਗੰਭੀਰ ਬਣਾ ਦਿੰਦੀਆਂ ਹਨ। ਇਸ ਨਾਲ ਸਹਾਇਕ ਬਿਮਾਰੀਆਂ ਆ ਜਾਂਦੀਆਂ ਹਨਜੀਵਨ ਨੀਰਸ ਅਤੇ ਮਨ ਬੁਝਿਆ ਬੁਝਿਆ ਹੋ ਜਾਂਦਾ ਹੈਉਦਾਸੀ ਗੁਣਵੱਤਾ ਅਤੇ ਸੁਭਾਅ ਨੂੰ ਬਦਲ ਕੇ ਮਨੁੱਖ ਨੂੰ ਅਤੀਤ ਨਾਲੋਂ ਝੰਜੋੜ ਸੁੱਟਦੀ ਹੈਇਸਦਾ ਪਤਾ ਲੱਗਣਾ ਅਤੇ ਸਵੈ-ਮੁਲਾਂਕਣ ਕਰਨਾ ਅੱਜ ਸਮੇਂ ਦੀ ਲੋੜ ਹੈ

ਮਨ ਜੀਤੈ ਜਗੁ ਜੀਤੁ” ਗੁਰਬਾਣੀ ਦੇ ਇਸ ਫਰਮਾਨ ਨਾਲ ਮਨ ਨੂੰ ਜਿੱਤਣਾ ਜੱਗ ਨੂੰ ਜਿੱਤਣ ਦੇ ਸਮਾਨ ਹੈਇਸ ਲਈ ਉਦਾਸੀ ਪ੍ਰਤੀ ਜਾਗਰੂਕਤਾ ਰੱਖਣੀ ਚਾਹੀਦੀ ਹੈਉਦਾਸੀ ਇੱਕ ਗੰਭੀਰ ਬਲਾ ਹੈਇਹ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤੌਰ ’ਤੇ ਮਨੁੱਖ ਨੂੰ ਨਸ਼ਟ ਕਰ ਦਿੰਦੀ ਹੈਸਾਹਮਣੇ ਵਾਲੇ ਬੰਦੇ ਲਈ ਮਜ਼ਾਕ ਦਾ ਪਾਤਰ ਬਣ ਜਾਂਦੀ ਹੈਮਜ਼ਾਕ ਕਰਕੇ ਵੀ ਅਸੀਂ ਇਸ ਨੂੰ ਬਿਮਾਰੀ ਨਹੀਂ ਸਮਝਦੇਹੋਰ ਤਾਂ ਹੋਰ ਇਸ ਕਾਰਨ ਨਸ਼ੇ ਦਾ ਸਹਾਰਾ ਲੈ ਕੇ ਆਰਜ਼ੀ ਖੁਸ਼ੀ ਲੱਭਦੇ ਫਿਰਦੇ ਹਾਂਇੱਕ ਤਾਜ਼ਾ ਨਸ਼ਰ ਰਿਪੋਰਟ ਮੁਤਾਬਕ 15 ਤੋਂ 29 ਸਾਲ ਤਕ ਦੇ ਲੋਕ ਇਸ ਤੋਂ ਵੱਧ ਪੀੜਤ ਹਨ ਕਿਉਂਕਿ ਇਹ ਉਮਰ ਭੱਜ-ਨੱਠ ਕੇ ਕੁਝ ਕਰਨ ਦੀ ਹੁੰਦੀ ਹੈਇਸੇ ਵਿੱਚ ਬੰਦਾ ਗ੍ਰਸ ਜਾਂਦਾ ਹੈਇਸਦਾ ਕਾਰਨ ਪਦਾਰਥਵਾਦੀ ਹੋੜ ਵੀ ਹੈਉਂਝ ਹਰ ਵਰਗ ਉੱਪਰ ਡਿਪਰੈਸ਼ਨ ਹਾਵੀ ਹੋ ਚੁੱਕਾ ਹੈਉਦਾਸੀ ਨੂੰ ਪੀੜਤ ਦੇ ਸੁਭਾਅ ਨਾਲ ਜੋੜ ਕੇ ਦੇਖਣਾ ਬੱਜਰ ਗਲਤੀ ਹੈਉੱਪਰੋਂ ਤੰਦਰੁਸਤ ਅੰਦਰੋਂ ਕੁਝ ਹੋਰ ਹੀ ਹੁੰਦਾ ਹੈਅਜਿਹੀ ਸਥਿਤੀ ਸਮਝਣੀ ਚਾਹੀਦੀ ਹੈ

ਅੰਕੜਿਆਂ ਜ਼ਰੀਏ ਭਾਰਤ ਵਿੱਚ 5 ਕਰੋੜ 60 ਲੱਖ ਲੋਕ ਉਦਾਸੀ ਤੋਂ ਪੀੜਤ ਹਨਅੰਕੜਾ ਵਧ ਵੀ ਹੋ ਸਕਦਾ ਹੈਵੱਡੀਆਂ ਮੈਡੀਕਲ ਸੰਸਥਾਵਾਂ ਕੋਲ ਜਦੋਂ ਮਰੀਜ਼ ਦੀ ਬਿਮਾਰੀ ਸਮਝ ਨਾ ਲੱਗੇ ਤਾਂ ਆਖਰ ਉਹਨਾਂ ਨੂੰ ਮਾਨਸਿਕ ਰੋਗੀ ਵਿਭਾਗ ਵਿੱਚ ਭੇਜਿਆ ਜਾਂਦਾ ਹੈਉੱਥੋਂ ਪੀੜਤ ਠੀਕ ਵੀ ਹੋ ਜਾਂਦੇ ਹਨਵਧੀਆ ਜੀਵਨ ਬਸਰ ਕਰਦੇ ਹਨਉਦਾਸੀ ਨਿੱਤ ਦਿਨ ਵਧਦੀ ਜਾਂਦੀ ਹੈਇਸ ਪਿੱਛੇ ਕਈ ਕਿਆਸੇ ਅਤੇ ਅਣਕਿਆਸੇ ਕਾਰਨ ਹਨਵਿਸ਼ਵ ਸਿਹਤ ਸੰਸਥਾ ਅਨੁਸਾਰ ਹਰ 6 ਵਿੱਚੋਂ 1 ਭਾਰਤੀ ਉਦਾਸੀ ਦਾ ਗ੍ਰਸਿਆ ਹੋਇਆ ਹੈਇਸ ਨੂੰ ਯੋਗ ਸਾਧਨਾਂ ਨਾਲ ਵੀ ਕਾਬੂ ਕੀਤਾ ਜਾ ਸਕਦਾ ਹੈਸਾਡੇ ਮੁਲਕ ਵਿੱਚ ਉਦਾਸੀ (ਡਿਪਰੈਸ਼ਨ) ਦੇ ਝੰਬੇ ਹਰ ਸਾਲ ਇੱਕ ਲੱਖ ਲੋਕ ਖੁਦਕੁਸ਼ੀ ਵੀ ਕਰ ਲੈਂਦੇ ਹਨਇਹ ਵੀ ਗੰਭੀਰ ਸਮੱਸਿਆ ਹੈਇਸ ’ਤੇ ਚਿੰਤਨ ਦੀ ਲੋੜ ਹੈ

ਉਦਾਸੀ ਦੀ ਇੱਕ ਬੁਰਾਈ ਇਹ ਹੈ ਕਿ ਅਸੀਂ ਇਸ ਨੂੰ ਸਵੀਕਾਰ ਕਰਨ ਤੋਂ ਆਨਾਕਾਨੀ ਕਰਦੇ ਹਨਪੀੜਤ ਦੀਆਂ ਆਦਤਾਂ, ਰੋਜ਼ਾਨਾ ਗਤੀਵਿਧੀਆਂ ਉਸਦੀ ਮਾਨਸਿਕ ਸਿਹਤ ਦੀ ਤਰਜਮਾਨੀ ਕਰਦੀਆਂ ਹਨਉਦਾਸੀ ਸ਼ਖ਼ਸੀਅਤ ਨੂੰ ਸੱਟ ਮਾਰਦੀ ਹੈਕਈ ਵਾਰ ਦੇਰ ਹੋਏ ਤੋਂ ਪਤਾ ਚੱਲਦਾ ਹੈ ਕਿ ਇਹ ਆਦਤ ਨਹੀਂ ਬਲਕਿ ਬਿਮਾਰੀ ਹੈਇਕੱਲਤਾ, ਖਾਣਪੀਣ, ਨਸ਼ੇ, ਰਿਟਾਇਰਮੈਂਟ ਅਤੇ ਜੈਨੇਟਿਕ ਇਸ ਅਲਾਮਤ ਦੇ ਵੱਡੇ ਕਾਰਨ ਹਨਅੱਜ ਸਮੇਂ ਦੀ ਮੰਗ ਹੈ ਕਿ ਇਸ ਨੂੰ ਹਲਕੇ ਵਿੱਚ ਨਾ ਸਮਝੋ, ਨਾ ਡਾਕਟਰ ਤੋਂ ਛੁਪਾਓ, ਨਾ ਡਾਕਟਰ ਕੋਲ ਜਾਣ ਤੋਂ ਗ਼ੁਰੇਜ਼ ਕਰੋਇਸ ਅਲਾਮਤ ਨੂੰ ਸਵੀਕਾਰ ਕੇ, ਇਲਾਜ ਵੱਲ ਤੁਰਨਾ ਚਾਹੀਦਾ ਹੈਇਹ ਨਕਾਰਾਤਮਿਕਤਾ ਵਿੱਚੋਂ ਕੱਢਣ ਲਈ ਰਾਮਬਾਣ ਹੋਵੇਗਾਇਸ ਲਈ ਉਦਾਸੀ ਪ੍ਰਤੀ ਜਾਗਰੂਕਤਾ ਪੈਦਾ ਕਰੋ

*      *      *

ਨਸ਼ਿਆਂ ਤੋਂ ਛੁਟਕਾਰਾ

ਨਸ਼ਿਆਂ ਦਾ ਪੰਜਾਬ ਨਾਲ ਅਜਿਹਾ ਸੰਬੰਧ ਬਣ ਚੁੱਕਾ ਹੈ ਕਿ ਹੁਣ ਨਸ਼ੇ ਆਮ ਵਰਤਾਰਾ ਲਗਦੇ ਹਨਹੁਣ ਗੰਭੀਰਤਾ ਨਾਲ ਨਸ਼ੇ ਬਾਰੇ ਸੋਚ ਕੇ ਹੰਭ ਚੁੱਕੇ ਹਾਂਸਰਕਾਰੀ ਰਿਕਾਰਡ ਬੋਲਦਾ ਹੈ ਕਿ ਦਸ ਲੱਖ ਤੋਂ ਵੱਧ ਲੋਕ ਨਸ਼ੇ ਦੇ ਆਦੀ ਹਨਇਨ੍ਹਾਂ ਅੰਕੜਿਆਂ ਤੋਂ ਪਰੇ ਵੀ ਬਹੁਤ ਕੁਝ ਹੈਜਦੋਂ ਨਸ਼ੇ ਭਾਰੂ ਹੋ ਗਏ ਤਾਂ ਨਸ਼ਾ ਛਡਾਊ ਕੇਂਦਰ ਵੀ ਖੁੱਲ੍ਹੇਨਸ਼ਾ ਛਡਾਊ ਸਰਕਾਰੀ ਕੇਂਦਰਾਂ ਤੋਂ 2.62 ਲੱਖ ਲੋਕ ਇਲਾਜ ਕਰਵਾ ਰਹੇ ਹਨਇਸ ਤੋਂ ਇਲਾਵਾ 6.12 ਲੱਖ ਨਿੱਜੀ ਕੇਂਦਰਾਂ ਤੋਂ ਇਲਾਜ ਕਰਵਾ ਰਹੇ ਹਨਇਲਾਜ ਕਰਵਾਉਣ ਵਾਲਿਆਂ ਦਾ ਅੰਕੜਾ ਤਾਂ ਆ ਜਾਂਦਾ ਹੈ ਪਰ ਛੁਟਕਾਰਾ ਪਾਉਣ ਵਾਲਿਆਂ ਦਾ ਅੰਕੜਾ ਰਹੱਸ ਵਿੱਚ ਰਹਿੰਦਾ ਹੈਉਨ੍ਹਾਂ ਦਾ ਮੁੜ ਵਸੇਬਾ ਵੀ ਚੁੱਪ ਧਾਰ ਕੇ ਰਹਿੰਦਾ ਹੈਨਸ਼ਾ ਆਮ ਦ੍ਰਿਸ਼ਟੀ ਤੋਂ ਇਲਾਵਾ ਅੱਜ ਮਜ਼ਾਕ ਦਾ ਪਾਤਰ ਵੀ ਬਣ ਕੇ ਰਹਿ ਗਿਆ ਹੈਨਸ਼ੇ ਦਾ ਹਾਲ ਇਹ ਹੈ ਕਿ ਜਿਵੇਂ ਸੁਪਨਾ ਲੈਂਦੇ ਹਾਂ, ਸੁਪਨੇ ਵਿੱਚ ਜਾਗਦੇ ਹਾਂ ਪਰ ਵਾਸਤਵ ਵਿੱਚ ਸੁੱਤੇ ਹੁੰਦੇ ਹਾਂਜਾਗਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਸੁਪਨੇ ਵਿੱਚ ਜਾਗੇ ਸੀ

ਸਰਕਾਰ ਦੇ ਉਪਰਾਲਿਆਂ ਦੇ ਬਾਵਜੂਦ ਨਸ਼ੇ ਕਾਬੂ ਨਹੀਂ ਆ ਰਹੇਪੰਜਾਬ ਵਿੱਚ 36 ਦੇ ਲਗਭਗ ਸਰਕਾਰੀ ਅਤੇ 185 ਦੇ ਲਗਭਗ ਪ੍ਰਾਈਵੇਟ ਨਸ਼ੇ ਛਡਾਊ ਕੇਂਦਰ ਹਨਇਹ ਨਸ਼ੇ ਛੁਡਾਉਂਦੇ ਹਨਨਸ਼ਿਆਂ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾਂਦੀ ਹੈ19 ਸਰਕਾਰੀ ਅਤੇ 74 ਨਿੱਜੀ ਮੁੜ ਵਸੇਬਾ ਕੇਂਦਰ ਕੰਮ ਕਰਦੇ ਹਨਇਹ ਮਰੀਜ਼ ਅੰਦਰੋਂ ਲਾਹਣਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਮਾਨਸਿਕ ਸਥਿਤੀ ਪੇਸ਼ ਨਹੀਂ ਜਾਣ ਦਿੰਦੀਪਰਨਾਲਾ ਉੱਥੇ ਹੀ ਉੱਥੇ ਹੀ ਰਹਿੰਦਾ ਹੈਬੇਵਸੀ ਇੱਥੋਂ ਤਕ ਵਧ ਗਈ ਹੈ ਕਿ ਜੋ ਨਸ਼ੇ ਛੱਡ ਵੀ ਦਿੰਦੇ ਹਨ, ਉਹ ਮੁੜ ਕੇ ਫਿਰ ਤੋਂ ਨਸ਼ੇ ਕਰਨ ਲੱਗ ਜਾਂਦੇ ਹਨਗੁਮਰਾਹ ਹੋਇਆ ਜਾਂ ਮਾੜੀ ਸੰਗਤ ਵਿੱਚ ਪਿਆ ਵਿਅਕਤੀ ਜਦੋਂ ਨਸ਼ਿਆਂ ਨਾਲ ਜੁੜ ਜਾਂਦਾ ਹੈ, ਹਿੰਸਾ ਅਤੇ ਅਪਰਾਧ ਆਪਣੇ ਆਪ ਹੀ ਨਾਲ ਜੁੜ ਜਾਂਦੇ ਹਨਅਫਸੋਸ ਅੱਜ ਕੁੜੀਆਂ ਵੀ ਨਸ਼ਿਆਂ ਦੀਆਂ ਆਦੀ ਹੋ ਗਈਆਂ ਹਨਸੰਯੁਕਤ ਰਾਸ਼ਟਰ ਦੀ ਰਿਪੋਰਟ, ਜੋ 2020 ਵਿੱਚ ਪ੍ਰਕਾਸ਼ਿਤ ਹੋਈ ਸੀ, ਉਸ ਤਹਿਤ ਪ੍ਰਮੁੱਖ ਬਜ਼ਾਰਾਂ ਵਿੱਚ ਸਲਾਨਾ 31.5 ਕਰੋੜ ਡਾਲਰ ਦਾ ਕਾਰੋਬਾਰ ਹੁੰਦਾ ਹੈਇਸਦਾ ਸੇਕ ਪੰਜਾਬ ਤਕ ਪੁੱਜਦਾ ਹੈਪੰਜਾਬ ਵਿੱਚ ਮਿਲੀਭੁਗਤ ਅਤੇ ਮਾਫੀਏ ਦੀਆਂ ਖਬਰਾਂ ਆਮ ਹਨਇੱਕਾ ਦੁੱਕਾ ਪੁਲਿਸ ਮੁਲਾਜ਼ਮ ਨਸ਼ੇ ਰਾਹੀਂ ਸਾਰੇ ਵਿਭਾਗ ਨੂੰ ਲਬੇੜ ਦਿੰਦੇ ਹਨਪੁਲਿਸ ਦੀ ਡਿਊਟੀ ਨਸ਼ੇ ਫੜਨਾ ਹੁੰਦੀ ਹੈ18 ਨਵੰਬਰ 2023 ਨੂੰ ਅੰਮ੍ਰਿਤਸਰ ਪੁਲਿਸ ਨੇ ਪੁਲਿਸ ਮੁਲਾਜ਼ਮ ਕੋਲੋਂ ਚੌਦਾਂ ਕਰੋੜ ਦੀ (ਦੋ ਕਿਲੋ) ਹੀਰੋਅਨ ਫੜੀਇਸਦੇ ਅੱਗੇ ਪਿੱਛੇ ਕੌਣ ਹੋ ਸਕਦਾ ਹੈ? ਅਜਿਹੇ ਮੌਕਿਆਂ ’ਤੇ ਸਰਕਾਰ ਅਤੇ ਪੁਲਿਸ ਦੇ ਉਪਰਾਲੇ ਮਿੱਟੀ ਵਿੱਚ ਦਬ ਜਾਂਦੇ ਹਨਇੱਥੇ ਰਣਜੀਤ ਬਾਵੇ ਦਾ ਗਾਣਾ, ‘ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ’ ਪੁਖਤਾ ਹੋ ਜਾਂਦਾ ਹੈਗੁਲਾਮੀ ਦੇ ਯੁਗ ਵਿੱਚ ਸ਼ਰਾਬ ਭਾਰੂ ਸੀਇਸੇ ਲਈ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ, “ਜੇ ਭਾਰਤ ਦਾ ਸ਼ਾਸਨ ਅੱਧੇ ਘੰਟੇ ਲਈ ਮੇਰੇ ਹੱਥਾਂ ਵਿੱਚ ਆ ਜਾਵੇ ਤਾਂ ਮੈਂ ਸ਼ਰਾਬ ਦੀਆਂ ਡਿਸਟਿੱਲਰੀਆਂ ਅਤੇ ਸ਼ਰਾਬ ਦੀਆਂ ਦੁਕਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਹੀ ਬੰਦ ਕਰ ਦੇਵਾਂਗਾ” ਇਸ ਤੋਂ ਇਹ ਵੀ ਸਪਸ਼ਟ ਹੈ ਕਿ ਨਸ਼ੇ ਚਿਰਾਂ ਤੋਂ ਚੱਲਦੇ ਆ ਰਹੇ ਹਨ

ਬਦਲੇ ਸਮੇਂ ਅਨੁਸਾਰ ਨਸ਼ੇ ਬਦਲੇ ਰੂਪ ਵਿੱਚ ਆਉਂਦੇ ਹਨਮਰਜ਼ ਬੜ੍ਹਤੀ ਗਈ ਜੂੰ ਜੂੰ ਦਵਾ ਕੀਪੰਜਾਬ ਪੰਚਾਇਤੀ ਰਾਜ ਐਕਟ 1994 ਵਿੱਚ ਆਪਣੇ ਪਿੰਡ ਵਿੱਚੋਂ ਸ਼ਰਾਬ ਦਾ ਠੇਕਾ ਚੁਕਵਾਉਣ ਦੀ ਵਿਵਸਥਾ ਹੈ, ਇਹ ਧਾਰਾ ਵੀ ਮਾਲੀਏ ਦੀ ਆੜ ਹੇਠ ਦਮ ਤੋੜ ਦਿੰਦੀ ਹੈ

ਅੱਜ ਨਸ਼ਿਆਂ ਤੋਂ ਛੁਟਕਾਰੇ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਸਰਕਾਰ ਅਤੇ ਮਰੀਜ਼ਾਂ ਦੀ ਦ੍ਰਿੜ੍ਹ ਇੱਛਾ ’ਤੇ ਨਿਰਭਰ ਹੈਇਸ ਤੋਂ ਬਿਨਾਂ ਨਸ਼ਿਆਂ ਤੋਂ ਛੁਟਕਾਰਾ ਪਾਉਣਾ ਮਹਿਜ਼ ਸੁਪਨਾ ਹੀ ਹੈਨਸ਼ੇ ਥੱਲੇ ਦਬਦਾ ਜਾ ਰਿਹਾ ਪੰਜਾਬ ਅੱਜ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਨਸ਼ੇ ਦੇ ਆਦੀਆਂ ਲਈ ਮੁੜ ਵਸੇਬਾ ਮੰਗਦਾ ਹੈ

*      *       *

ਜਿਸ ਕਾ ਕਾਮ ਉਸੀ ਕੋ ਸਾਜੇ

ਮਨੁੱਖ ਆਪਣੀ ਜ਼ਿੰਦਗੀ ਵਿੱਚ ਨਾਲੋ-ਨਾਲ ਸਿੱਖਦਾ ਜਾਂਦਾ ਹੈਕੋਈ ਜ਼ਿੰਦਗੀ ਨੂੰ ਕੁਦਰਤੀ ਵਰਤਾਰਾ, ਕੋਈ ਤਪੱਸਿਆ, ਕੋਈ ਕਲਾ ਦੱਸਦਾ ਹੈ ਪਰ ਮਨੁੱਖੀ ਜ਼ਿੰਦਗੀ ਜ਼ਿੰਦਾ-ਦਿਲੀ ਅਤੇ ਸਿੱਖਣ ਦਾ ਨਾਂ ਹੈਮਨੁੱਖ ਜਨਮ ਸਮੇਂ ਤੋਂ ਜਿਉਂ-ਜਿਉਂ ਬੁਢਾਪੇ ਤਕ ਜਾਂਦਾ ਹੈ, ਤਿਉਂ-ਤਿਉਂ ਸਮਾਜੀਕਰਨ ਦੀ ਨਵੀਂ ਪੌੜੀ ਚੜ੍ਹਦਾ ਰਹਿੰਦਾ ਹੈਇਸੇ ਲਈ ਆਮ ਤੌਰ ’ਤੇ ਬਜ਼ੁਰਗਾਂ ਦਾ ਕਿਹਾ ਸੁਣਿਆ ਅਤੇ ਸਤਕਾਰ ਸਮਾਜ ਵਿੱਚ ਪ੍ਰਵਾਨ ਕੀਤਾ ਜਾਂਦਾ ਹੈਮਹਾਨ ਗੁਰਬਾਣੀ ਵਿੱਚ ਵੀ ‘ਮੰਨੈ ਕੀ ਗਤਿ’ ਦੀ ਨਸੀਹਤ ਦਿੱਤੀ ਗਈ ਹੈਛੋਟੇ ਹੁੰਦੇ ਪਰਿਵਾਰ ਵਿੱਚ ਅਸੀਂ ਵੱਡਿਆਂ ਤੋਂ ਉਨ੍ਹਾਂ ਦੇ ਜੀਵਨ ਦੇ ਰਸ ਵਿੱਚੋਂ ਕੱਢੇ ਹੋਏ ਕਸ ਸੁਣਦੇ ਸਾਂ ਪਰ ਉਸ ਸਮੇਂ ਛੋਟੀ ਉਮਰ ਕਰਕੇ ਬਜ਼ੁਰਗਾਂ ਦੇ ਸ਼ਬਦ ਇੱਕ ਕੰਨ ਸੁਣ ਕੇ ਦੂਜੇ ਕੰਨ ਕੱਢ ਦਿੰਦੇ ਸਾਂਕਾਰਨ ਸੀ ਕਿ ਬਜ਼ੁਰਗਾਂ ਦੇ ਮੁਕਾਬਲੇ ਸਾਨੂੰ ਇੰਨੀ ਡੂੰਘੀ ਸੂਝ ਨਹੀਂ ਹੁੰਦੀ ਸੀਹੁਣ ਜੀਵਨ ਵਿੱਚ ਪਤਾ ਚਲਦਾ ਹੈ ਕਿ ਉਨ੍ਹਾਂ ਦੀਆਂ ਗੱਲਾਂ ਇੱਕ ਕਾਨੂੰਨ ਵਾਂਗ ਸਨ

ਇੱਕ ਵਾਰ ਮੇਰੇ ਦਾਦਾ ਜੀ ਨੇ ਮੈਨੂੰ ਦੱਸਿਆ ਸੀ ਕਿ ਪ੍ਰਮਾਤਮਾ ਨੇ ਮਨੁੱਖ ਪੈਦਾ ਕੀਤਾ ਹੈਜਾਤਾਂ ਅਸੀਂ ਆਪ ਬਣਾਈਆਂ ਹਨ। ਉਨ੍ਹਾਂ ਨੇ ਦੱਸਿਆ, “ਖੇਤੀਬਾੜੀ ਮਹਿਕਮੇ ਵਿੱਚ ਖੇਤੀ ਤੋਂ ਬਿਨਾਂ ਕੋਈ ਹੋਰ ਧੰਦਾ ਕਰਨ ਵਾਲਾ ਇੰਟਰਵਿਊ ਦੇਣ ਗਿਆਉਸ ਨੂੰ ਅਫਸਰ ਨੇ ਪੁੱਛਿਆ ਕਿ ਇੱਕ ਕਿੱਲੇ ਵਿੱਚ ਸਰ੍ਹੋਂ ਦਾ ਕਿੰਨਾ ਬੀਜ ਪੈਂਦਾ ਹੈਇੰਟਰਵਿਊ ਦੇਣ ਵਾਲੇ ਨੇ ਉੱਤਰ ਦਿੱਤਾ, “ਜੀ ਚਾਲੀ ਕਿਲੋ

ਇੰਟਰਵਿਊ ਲੈਣ ਵਾਲੇ ਨੇ ਤੁਰੰਤ ਕਿਹਾ, “ਤੂੰ ਤਾਂ ਦੇਸ਼ ਦਾ ਬੀਜ ਹੀ ਮੁਕਾ ਦੇਵੇਂਗਾਕਾਕਾ ਜੀ, ਚਾਲੀ ਕਿਲੋ ਕਣਕ ਦਾ ਬੀਜ ਪੈਂਦਾ ਹੈ, ਸਰ੍ਹੋਂ ਦਾ ਡੇਢ ਤੋਂ ਦੋ ਕਿਲੋ ਪੈਂਦਾ ਹੈ...”

ਦੇਖ ਸੁਣ ਕੇ ਕੋਈ ਕਿੱਤਾ ਕਰਨ ਲੱਗ ਪੈਣ ਅਤੇ ਮਾਹਰ ਹੋ ਕੇ ਕੋਈ ਕਿੱਤਾ ਕਰਨ ਵਿੱਚ ਬਹੁਤ ਵੱਡਾ ਫ਼ਰਕ ਹੁੰਦਾ ਹੈਮੈਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਗ੍ਰਾਮ ਸੇਵਕ ਪੰਚਾਇਤ ਸਕੱਤਰ ਦੇ ਤੌਰ ’ਤੇ ਨੌਕਰੀ ਕਰਦਾ ਹਾਂਸਾਡਾ ਵਾਹ ਪਿੰਡਾਂ ਦੇ ਕਾਰ-ਕਿੱਤਿਆਂ ਅਤੇ ਪਿੰਡਾਂ ਦੇ ਜੀਵਨ ਨਾਲ ਹੀ ਪੈਂਦਾ ਹੈਇੱਕ ਦਿਨ ਮੈਂ ਆਪਣੀ ਦਫਤਰੀ ਡਿਊਟੀ ਲਈ ਕਿਸੇ ਅਜ਼ੀਜ਼ ਦੇ ਘਰ ਗਿਆਉਸ ਨੂੰ ਸਰਕਾਰੀ ਕੰਮ ਬਾਰੇ ਦੱਸਿਆ। ਉਸਨੇ ਕਿਹਾ ਕਿ ਯਾਰ ਮੈਂ ਆਪਣੇ ਜਨਾਨੀ ਨਾਲ ਇੱਕ ਸੂਟ ਖ਼ਰੀਦਣਾ ਹੈ, ਮੇਰੇ ਨਾਲ ਚੱਲ। ਛੇਤੀ ਵਿਹਲਾ ਹੋ ਕੇ ਤੇਰਾ ਵੀ ਕੰਮ ਕਰ ਦਿਆਂਗਾਅਸੀਂ ਤਿੰਨੇ ਜਣੇ ਇੱਕ ਨਵੀਂ ਖੁੱਲ੍ਹੀ ਕੱਪੜੇ ਦੀ ਦੁਕਾਨ ’ਤੇ ਗਏਦੁਕਾਨ ਦਾ ਮਾਲਕ ਕਿਸੇ ਨੌਕਰੀ ਤੋਂ ਰਿਟਾਇਰ ਹੋ ਕੇ ਇਸ ਪਾਸੇ ਲੱਗਾ ਸੀਉਸਨੇ ਪਿਤਾ ਪੁਰਖੀ ਦੁਕਾਨਦਾਰਾਂ ਵਾਂਗ ਕੱਪੜੇ ਦਿਖਾਉਣ ਦੀ ਕੋਸ਼ਿਸ਼ ਕੀਤੀਪਰ ਉਸ ਨੂੰ ਅਤੇ ਸਾਨੂੰ ਉਪਰਾਪਣ ਜਿਹਾ ਹੀ ਮਹਿਸੂਸ ਹੁੰਦਾ ਰਿਹਾਇੱਕ ਕੱਪੜਾ ਪਸੰਦ ਆ ਗਿਆਉਸ ਨੂੰ ਇੱਕ ਸੂਟ ਦਾ ਕੱਪੜਾ ਦੇਣ ਲਈ ਕਿਹਾ। ਉਸ ਭਲੇ ਪੁਰਸ਼ ਨੇ ਕੈਂਚੀ ਨਾਲ ਕੱਪੜਾ ਕੁਤਰਦੇ ਹੋਏ ਸਾਹਮਣੇ ਬੈਂਚ ’ਤੇ ਬੈਠੇ ਮੇਰੇ ਅਜ਼ੀਜ਼ ਅਤੇ ਮੇਰੇ ਵਿਚਾਲਿਓਂ ਕੈਂਚੀ ਅੱਗੇ ਤਕ ਵਧਾ ਦਿੱਤੀਸੂਟ ਦਾ ਕੱਪੜਾ ਕੱਟਿਆ ਗਿਆ, ਸਾਡਾ ਕੋਈ ਨੁਕਸਾਨ ਵੀ ਨਹੀਂ ਹੋਇਆ ਪਰ ਵਿਚਾਰੇ ਦੇ ਕੱਪੜਾ ਕੱਟਣ ਦਾ ਤਰੀਕਾ ਸਾਨੂੰ ਓਪਰਾ ਅਤੇ ਕਿੱਤਾ ਮੁਹਾਰਤ ਤੋਂ ਰਹਿਤ ਲੱਗਿਆ

ਆਖ਼ਰ ਮੇਰੇ ਨਾਲ ਗਏ ਬੰਦੇ ਨੇ ਸ਼ਰੀਫ਼ ਦੁਕਾਨਦਾਰ ਨੂੰ ਕਿਹਾ, “ਪੁੱਤ, ਬਜਾਜੀ ਤੁਹਾਡਾ ਕਿੱਤਾ ਨਹੀਂ, ਤੁਹਾਡਾ ਕਿੱਤਾ ਜ਼ਿਮੀਦਾਰਾ ਹੈਪੁੱਤ, ਭਾਵੇਂ ਅੱਜ ਕੋਈ ਕਿੱਤਾ ਕਿਸੇ ਖਾਸ ਵਰਗ ਨਾਲ ਨਹੀਂ ਜੁੜਿਆ ਹੋਇਆ, ਹਰ ਵਰਗ ਹਰ ਕਿੱਤਾ ਕਰ ਸਕਦਾ ਹੈ, ਕਰਦੇ ਵੀ ਹਨ ਪਰ ਫਿਰ ਵੀ ਪਿਤਾ ਪੁਰਖੀ ਕਿੱਤੇ ਮੁਹਾਰਤ ਰੱਖਦੇ ਹਨ...”

ਮੇਰਾ ਧਿਆਨ ਆਪਣੇ ਬਚਪਨ ਵੱਲ ਚਲਾ ਗਿਆ। ਮੈਨੂੰ ਆਪਣੇ ਦਾਦਾ ਜੀ ਦੀ ਆਖੀ ਕਹਾਵਤ ਯਾਦ ਆਈ, ਜਿਸ ਕਾ ਕਾਮ ਉਸੀ ਕੋ ਸਾਜੇ, ਔਰ ਕਰੇ ਤੋਂ ਡੀਂਗਾ ਵਾਜੇ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Sukhpal S Gill

Sukhpal S Gill

WhatsApp: (91 - 98781 - 11445)
Email: sukhpalsinghgill1971@gmail.com)

More articles from this author