SukhpalSGill7ਪਾਣੀ ਦੀ ਸੰਭਾਲ ਲਈ ਧਰਤੀ ਦੇ ਹੇਠਲੇ ਪਾਣੀ ਦੀ ਸਹੀ ਅਤੇ ਸਥਿਰ ਵਰਤੋਂ ਕਰਨੀ ...
(1 ਅਪਰੈਲ 2025)

 

ਪਾਣੀ ਦਾ ਸਾਡੀ ਸੰਸਕ੍ਰਿਤੀ ਨਾਲ ਗੂੜ੍ਹਾ ਸੰਬੰਧ ਹੈਇਸੇ ਲਈ ਪਾਣੀ ਪਿਲਾਉਣਾ ਪੁੰਨ ਮੰਨਿਆ ਗਿਆ ਹੈਇਸ ਤੋਂ ਇਲਾਵਾ ਮਹਿਮਾਨ ਨਿਵਾਜ਼ੀ ਸਮੇਂ ਵੀ ਸਭ ਤੋਂ ਪਹਿਲਾਂ ਪਾਣੀ ਨਾਲ ਹੀ ਆਉ ਭਗਤ ਕੀਤੀ ਜਾਂਦੀ ਹੈਪਾਣੀ ਦੀ ਪੂਜਾ ਵੀ ਕੀਤੀ ਜਾਂਦੀ ਹੈਪਾਣੀ ਵਡਮੁੱਲੀ ਕੁਦਰਤੀ ਦਾਤ ਹੈ, ਇਸ ਉੱਤੇ ਸਭ ਦਾ ਬਰਾਬਰ ਅਧਿਕਾਰ ਵੀ ਹੈਪਵਿੱਤਰ ਗੁਰਬਾਣੀ ਦਾ ਫਰਮਾਨ ਹੈ, “ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ” ਸਾਰੀ ਕਾਇਨਾਤ ਪਾਣੀ ਉੱਤੇ ਹੀ ਨਿਰਭਰ ਹੈ ਇਸਦੀ ਵਰਤੋਂ ਦਾ ਸੰਤੁਲਨ ਸਾਡੇ ਹੱਥ ਹੈਮਨੁੱਖੀ ਸਰੀਰ ਵਿੱਚ ਵੀ 55 ਤੋਂ 78 ਫੀਸਦੀ ਪਾਣੀ ਹੈਇਸ ਨੂੰ ਕਾਇਮ ਰੱਖਣ ਲਈ ਪਾਣੀ ਦੀ ਜ਼ਰੂਰਤ ਪੈਂਦੀ ਹੈਧਰਤੀ ਹੇਠਲਾ ਪਾਣੀ ਇਸ ਦਰ ਨਾਲ ਨਿੱਘਰ ਰਿਹਾ ਹੈ ਕਿ ਪਾਣੀ ਮੁੱਕ ਜਾਣ ਦੀ ਨੌਬਤ ’ਤੇ ਖੜ੍ਹਾ ਹੈਯੂ ਐੱਨ ਓ 2050 ਤਕ ਪਾਣੀ ਦੀ ਪੂਰਤੀ ਲਈ ਚਿੰਤਤ ਹੈਕਾਰਪੋਰੇਟ ਜਗਤ ਵੀ ਪਾਣੀ ਉੱਤੇ ਮੁਕੰਮਲ ਕਬਜ਼ਾ ਕਰਨ ਲਈ ਤਤਪਰ ਹੈਮਨੁੱਖੀ ਲਾਲਸਾਵਾਂ ਨੇ ਪਾਣੀ ਰੂਪੀ ਕੁਦਰਤੀ ਨਿਆਮਤ ਨੂੰ ਵੀ ਇੱਕ ਵਸਤੂ ਤਕ ਸੀਮਤ ਕਰ ਦਿੱਤਾ ਹੈਸੰਸਾਰ ਬੈਂਕ ਅਤੇ ਯੂ ਐੱਨ ਓ ਨੇ ਪਾਣੀ ਦੀ ਪ੍ਰੀਭਾਸ਼ਾ ਇਉਂ ਦਿੱਤੀ ਸੀ, “ਪਾਣੀ ਮਨੁੱਖੀ ਜ਼ਰੂਰਤ ਹੈ, ਪਰ ਮਨੁੱਖ ਦਾ ਅਧਿਕਾਰ ਨਹੀਂ ਹੈ।” ਪਾਣੀ ਦਾ ਪੱਧਰ ਡੂੰਘਾ ਜਾਣ ਨਾਲ ਮਨੁੱਖ ’ਤੇ ਕਈ ਕਿਸਮ ਦੇ ਬੇਲੋੜੇ ਖਰਚੇ ਪੈ ਰਹੇ ਹਨਹਰ ਸਾਲ ਪਾਣੀ ਥੱਲੇ ਜਾ ਰਿਹਾ ਹੈਧਰਤੀ ਹੇਠਲਾ ਪਾਣੀ ਡੂੰਘਾ ਜਾਣ ਨਾਲ ਅਮੀਰ ਗਰੀਬ ਦਾ ਪਾੜਾ ਵਧ ਰਿਹਾ ਹੈਪੰਜਾਬ ਦੇ ਪਿੰਡਾਂ ਵਿੱਚ ਹੱਥਾਂ ਨਾਲ ਗਿੜਦੇ ਨਲਕਿਆਂ ਦਾ ਪਾਣੀ ਡੂੰਘਾ ਜਾਣ ਕਰਕੇ ਇੱਕ ਤਰ੍ਹਾਂ ਨਾਲ ਭੋਗ ਹੀ ਪੈ ਗਿਆ ਹੈ

ਪਿੱਛੇ ਜਿਹੇ ਛਪੀ ਇੱਕ ਰਿਪੋਰਟ ਅਨੁਸਾਰ ਪਾਣੀ ਹੇਠੋਂ ਕੱਢਣ ਦੀ ਦਰ ਪੰਜਾਬ ਵਿੱਚ 163.76 ਫ਼ੀਸਦ ਅਤੇ ਹਰਿਆਣਾ ਵਿੱਚ 135.74 ਫ਼ੀਸਦ ਰਿਹਾ ਹੈ ਇਨ੍ਹਾਂ ਰਾਜਾਂ ਵਿੱਚ ਕੱਢੇ ਜਾਂਦੇ ਪਾਣੀ ਦੀ ਦਰ ਰੀਚਾਰਜ ਹੋਣ ਵਾਲੇ ਪਾਣੀ ਨਾਲੋਂ ਕਾਫ਼ੀ ਵੱਧ ਹੈ ਇਨ੍ਹਾਂ ਰਾਜਾਂ ਵਿੱਚ ਝੋਨੇ ਦੀ ਫ਼ਸਲ ਦੇ ਸਿਹਰਾ ਮੜ੍ਹ ਦਿੱਤਾ ਜਾਂਦਾ ਹੈ ਕਿ ਐੱਮ ਐੱਸ ਪੀ ਦੀ ਆੜ ਹੇਠ ਕਿਸਾਨ ਝੋਨਾ ਲਾਉਂਦੇ ਹਨ, ਇਸ ਲਈ ਪਾਣੀ ਦਾ ਪੱਧਰ ਨੀਵਾਂ ਹੋ ਜਾਂਦਾ ਹੈਦੂਜੇ ਪਾਸੇ ਕੌਮਾਂਤਰੀ ਮਾਹਰ ਖੇਤੀਬਾੜੀ ਲਈ ਪਾਣੀ ਦੀ ਵਰਤੋਂ ਦੀ ਰਾਹਤ ਦਿੰਦੇ ਦੱਸਦੇ ਹਨ ਕਿ ਬੋਤਲ ਬੰਦ ਪਾਣੀ ਦੀ ਅੰਨ੍ਹੇਵਾਹ ਵਰਤੋਂ ਕਰਨ ਨਾਲ ਧਰਤੀ ਹੇਠਲਾ ਪਾਣੀ ਡੂੰਘਾ ਹੋ ਕੇ ਮੁੱਕ ਰਿਹਾ ਹੈਧਰਤੀ ਹੇਠਲਾ ਪਾਣੀ ਕਾਰਪੋਰੇਟ ਜਗਤ ਨਿੱਜੀ ਮੁਫਾਦਾਂ ਲਈ ਕੱਢ ਕੇ ਆਪਣੇ ਤਰੀਕੇ ਨਾਲ ਵੇਚਦੇ ਹਨਇਸ ਵਰਤਾਰੇ ਲਈ ਕਾਰਪੋਰੇਟ ਜਗਤ ਪ੍ਰਚਾਰ ਵੀ ਅੰਨ੍ਹੇਵਾਹ ਕਰਦਾ ਹੈਅਜਿਹੇ ਪਾਣੀ ਨੂੰ ਫਿਲਟਰ ਕਰਕੇ ਵੀ ਵੇਚਦਾ ਹੈਇਸੇ ਆੜ ਹੇਠ ਕਾਰਪੋਰੇਟ ਡੱਬਾ ਬੰਦ ਨੂੰ ਸਲਾਹੁਣ ਦਾ ਹੁਨਰ ਵੀ ਰੱਖਦਾ ਹੈਦੁਨੀਆਂ ਇੱਕ ਦੂਜੇ ਤੋਂ ਅੱਗੇ ਹੋ ਕੇ ਇਸ ਪਾਣੀ ਨੂੰ ਖਰੀਦਣਾ ਆਪਣਾ ਸਟੇਟਸ ਸਿੰਬਲ ਸਮਝਦੀ ਹੈਇੱਕ ਰਿਪੋਰਟ ਅਨੁਸਾਰ ਕੁੱਲ ਪਾਣੀ ਦਾ 97.5 ਫ਼ੀਸਦ ਸਮੁੰਦਰ ਦਾ ਨਮਕੀਨ ਪਾਣੀ ਹੈ2.5 ਫੀਸਦ ਮਿੱਠਾ ਪਾਣੀ ਬਚਿਆ ਹੈ ਇਸਦਾ ਵੀ ਵੱਡਾ ਹਿੱਸਾ ਬਰਫ਼ ਰੂਪ ਵਿੱਚ ਜੰਮ ਜਾਂਦਾ ਹੈ, ਜਿਸਦਾ ਦਰਿਆਵਾਂ ਅਤੇ ਝੀਲਾਂ ਵਜੋਂ ਜੀਵ ਭਿੰਨਤਾ ਦੀਆਂ ਜ਼ਰੂਰਤਾਂ ਲਈ ਮੌਜੂਦ ਹੈਸੰਸਾਰ ਸਿਹਤ ਸੰਸਥਾ ਅਨੁਸਾਰ ਪ੍ਰਤੀ ਜੀਅ, ਪ੍ਰਤੀ ਦਿਨ ਸਿਹਤ ਲਈ 25 ਲੀਟਰ ਪਾਣੀ ਦੀ ਜ਼ਰੂਰਤ ਹੈਅੱਜ ਪਾਣੀ ਨੇ ਨਾ-ਬਰਾਬਰ ਅਤੇ ਨਿੱਜੀਕਰਨ ਦੇ ਸੰਬੰਧ ਵੀ ਉਜਾਗਰ ਕੀਤੇ ਹਨ

ਪੰਜਾਬ ਕੋਲ ਭਾਰਤ ਦਾ 1.5 ਫ਼ੀਸਦ ਹਿੱਸਾ ਹੈਪੰਜਾਬ ਵਿੱਚ ਹਰ ਸਾਲ 35 ਅਰਬ ਘਣ ਲੀਟਰ ਪਾਣੀ ਧਰਤੀ ਹੇਠਾਂ ਤੋਂ ਕੱਢਿਆ ਜਾਂਦਾ ਹੈਹਰ ਸਾਲ 33 ਸੈਂਟੀਮੀਟਰ ਪਾਣੀ ਥੱਲੇ ਜਾਂਦਾ ਹੈਹੁਣ ਮੁੱਖ ਮੰਤਰੀ ਸਾਹਿਬ ਦੇ ਬਿਆਨ ਅਨੁਸਾਰ ਕੁਝ ਰਾਹਤ ਮਿਲੀ ਹੈਪੰਜਾਬ ਵਿੱਚ ਸਤਾਰਾਂ ਸਾਲ ਦਾ ਪਾਣੀ ਬੱਚਿਆ ਹੈਕੇਂਦਰੀ ਜਲ ਭੂੰ ਬੋਰਡ ਦੀ 2019 ਵਿੱਚ ਆਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਤਿੰਨ ਪੱਤਣਾਂ ਦਾ ਪਾਣੀ ਮੁੱਕ ਚੱਲਿਆ ਹੈ ਇਨ੍ਹਾਂ ਵਿੱਚ 320 ਅਰਬ ਲੀਟਰ ਪਾਣੀ ਹੈਹਰ ਸਾਲ 21 ਅਰਬ ਘਣਮੀਟਰ ਪਾਣੀ ਧਰਤੀ ਵਿੱਚ ਸਿੰਮਦਾ ਹੈ15 ਲੱਖ ਤੋਂ ਵੱਧ ਟਿਊਬਵੈੱਲ ਹਨਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੜ੍ਹਸ਼ੰਕਰ ਵਿੱਚ ਵੱਡੇ ਬੋਰਡਾਂ ’ਤੇ ਵਾਸਤਾ ਪਾ ਕੇ ਪਾਣੀ ਬਚਾਉਣ ਲਈ ਕਿਹਾ ਸੀਉਦੋਂ ਸੰਤ ਸੀਚੇਵਾਲ ਜੀ ਨੇ ਕਿਹਾ ਸੀ ਕਿ ਕੁਦਰਤੀ ਸੋਮੇ ਬਚਾਉਣ ਲਈ ਕਾਰਗਰ ਨੀਤੀ ਦੀ ਲੋੜ ਹੈਸਾਰੇ ਕੁਦਰਤੀ ਸਰੋਤਾਂ ਵਿੱਚੋਂ ਧਰਤੀ ਹੇਠਲਾ ਪਾਣੀ ਸੰਸਾਰ ਵਿੱਚ ਸਭ ਤੋਂ ਵੱਧ ਕੱਢਿਆ ਜਾਂਦਾ ਸਰੋਤ ਹੈਧਰਤੀ ਹੇਠਲਾ ਪਾਣੀ 70 ਫ਼ੀਸਦ ਖੇਤੀ ਲਈ ਵਰਤਿਆ ਜਾਂਦਾ ਹੈਧਰਤੀ ਹੇਠਲਾ ਪਾਣੀ ਤਾਜ਼ਾ ਪਾਣੀ ਦਾ ਵੀ ਵੱਡਾ ਸਰੋਤ ਹੈਇਹੀ ਪਾਣੀ ਦੁਨੀਆਂ ਦੇ ਪੀਣ ਵਾਲੇ ਪਾਣੀ ਦਾ ਅੱਧਾ ਹਿੱਸਾ, ਸਿੰਚਾਈ ਲਈ 40 ਫੀਸਦ, ਬਾਕੀ ਉਦਯੋਗਿਕ ਉਦੇਸ਼ ਲਈ ਵਰਤਿਆ ਜਾਂਦਾ ਹੈਪੰਜਾਬ ਦੇ 178 ਬਲਾਕਾਂ ਵਿੱਚੋਂ 11 ਬਲਾਕਾਂ ਦਾ ਹੇਠਲਾ ਪਾਣੀ ਮੁੱਕਣ ਕੰਢੇ ਹੈਧਰਤੀ ਹੇਠਲਾ ਪਾਣੀ ਬਚਾਉਣ ਲਈ ਵਿਸ਼ਵ ਜਲ ਦਿਵਸ ਮਨਾਇਆ ਜਾਂਦਾ ਹੈਪੰਜਾਬ ਵਿੱਚ ਹਰੀ ਕ੍ਰਾਂਤੀ ਤੋਂ ਬਾਅਦ ਟਿਊਬਵੈੱਲ ਲੱਗਣੇ ਸ਼ੁਰੂ ਹੋ ਗਏ ਸਨਭਾਰਤ ਦੇ ਦਸ ਫੀਸਦ ਟਿਊਬਵੈੱਲ ਪੰਜਾਬ ਵਿੱਚ ਹਨਇਹ ਧਰਤੀ ਦਾ ਸੀਨਾ ਪਾੜ ਕੇ ਧੜਾਧੜ ਪਾਣੀ ਬਾਹਰ ਕੱਢ ਰਹੇ ਹਨਭਾਰਤ ਦੀਆਂ ਬਾਰਾਂ ਫੀਸਦ ਰਸਾਇਣਕ ਖਾਦਾਂ ਵੀ ਪੰਜਾਬ ਵਰਤਦਾ ਹੈਹੇਠਲਾ ਪਾਣੀ ਬਚਾਉਣ ਲਈ ਲੋਕਾਂ ਦੀ ਦ੍ਰਿੜ੍ਹ ਇੱਛਾ ਸ਼ਕਤੀ ਦੀ ਲੋੜ ਹੈ

ਅੱਜ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਣ ਨੇ ਵੀ ਘੇਰ ਲਿਆ ਹੈਹੁਣ ਤਾਜ਼ਾ ਰਿਪੋਰਟ ਆਈ ਹੈ ਕਿ ਬਾਰਾਂ ਜ਼ਿਲ੍ਹਿਆਂ ਦੇ ਪਾਣੀ ਵਿੱਚ ਆਰਸੈਨਿਕ ਅਤੇ ਵੀਹ ਜ਼ਿਲ੍ਹਿਆਂ ਦੇ ਪਾਣੀ ਵਿੱਚ ਨਾਈਟ੍ਰੇਟ ਦੀ ਵੱਧ ਮਾਤਰਾ ਹੈਇਸ ਰਿਪੋਰਟ ਅਨੁਸਾਰ ਪੰਜਾਬ ਦੇ 26.57 ਫੀਸਦੀ ਪਾਣੀ ਵਿੱਚ ਸੋਡੀਅਮ ਕਾਰਬੋਨੇਟ ਦੀ ਮਾਤਰਾ ਹੈਪੰਜਾਬ ਦੇ ਨਦੀਆਂ ਨਾਲਿਆਂ ਦੇ ਲਾਗੇ ਰਹਿੰਦੇ ਲੋਕਾਂ ਨੂੰ ਕੈਂਸਰ ਦੀ ਸੰਭਾਵਨਾ ਵੱਧ ਹੈਮਾਲਵਾ ਖਿੱਤੇ ਵਿੱਚ 4406 ਨਮੂਨਿਆਂ ਵਿੱਚੋਂ 108 ਵਿੱਚ ਯੂਰੇਨੀਅਮ ਵੱਧ ਪਾਇਆ ਗਿਆ ਹੈਫੈਕਟਰੀਆਂ ਦਾ ਪਾਣੀ ਪੰਜਾਬ ਦੇ ਨਦੀਆਂ ਨਾਲਿਆਂ ਵਿੱਚ ਸੁੱਟਣ ਨਾਲ ਪਾਣੀ ਪ੍ਰਦੂਸ਼ਿਤ ਹੁੰਦਾ ਹੈਹੁਣੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਪੰਜਾਬ ਨੇ ਚਿੱਠੀ ਲਿਖ ਕੇ ਨੰਗਲ ਡੈਮ ਕੋਲ ਫੈਕਟਰੀਆਂ ਦਾ ਪਾਣੀ ਸੁੱਟਣ ਤੋਂ ਗ਼ੁਰੇਜ਼ ਕਰਨ ਲਈ ਕਿਹਾ ਹੈਜੇ ਪਾਣੀ ਨੂੰ ਪ੍ਰਦੂਸ਼ਤ ਹੋਣ ਤੋਂ ਨਾ ਰੋਕਿਆ ਤਾਂ ਪੰਜਾਬ ਦੇ ਲੋਕਾਂ ਦੀਆਂ ਜਾਨਾਂ ਅਤੇ ਆਵੋ ਹਵਾ ਨੂੰ ਖਤਰਾ ਹੈ।

ਧਰਤੀ ਹੇਠਲਾ ਪਾਣੀ ਡੂੰਘਾ ਜਾਣਾ ਅਤੇ ਪ੍ਰਦੂਸ਼ਿਤ ਹੋਣਾ ਪੰਜਾਬੀਆਂ ਲਈ ਖ਼ਤਰੇ ਦੀ ਘੰਟੀ ਹੈਧਰਤੀ ਹੇਠਲਾ ਪਾਣੀ ਬਚਾਉਣ ਲਈ ਬਹੁਤ ਕੁਝ ਪੜ੍ਹਿਆ, ਲਿਖਿਆ ਅਤੇ ਸੁਣਿਆ ਜਾ ਚੁੱਕਾ ਹੈ ਢੁਕਵੇਂ ਵਿਕਲਪ ਤੋਂ ਬਿਨਾਂ ਇਸ ਸੰਕਟ ਦਾ ਹੱਲ ਦੂਰ ਹੈਦੋ ਫ਼ਸਲੀ ਚੱਕਰ ਵਿੱਚੋਂ ਨਿਕਲਣਾ, ਬਾਸਮਤੀ ਦੀ ਕਾਸ਼ਤ, ਝੋਨੇ ਦੀ ਸਿੱਧੀ ਬਿਜਾਈ, ਮੀਂਹ ਦੇ ਪਾਣੀ ਦੀ ਸੰਭਾਲ, ਖੂਹਾਂ ਰਾਹੀਂ ਪਾਣੀ ਨੂੰ ਰੀਚਾਰਜ਼ ਕਰਨਾ, ਛੱਪੜਾਂ ਦੀ ਸਾਂਭ ਸੰਭਾਲ  ਕਰਨਾ ਲੋਕਾਂ ਦੀ ਕਚਹਿਰੀ ਵਿੱਚ ਲੰਬਿਤ ਪਏ ਹਨਪੰਜਾਬ ਵਿੱਚ ਤਾਜ਼ੇ ਪਾਣੀ ਦੇ ਕੁਦਰਤੀ ਸਰੋਤਾਂ ਦਾ ਨਿਰੰਤਰ ਪ੍ਰਬੰਧਨ ਕਰਨ ਲਈ ਸਾਰੀਆਂ ਗਤੀਵਿਧੀਆਂ ਸ਼ਾਮਲ ਕੀਤੀਆਂ ਜਾਣਵਿਸ਼ਵ ਦੇ ਕੁਝ ਖਿੱਤਿਆਂ ਵਿੱਚ ਬਿਜਲੀ ਦੀ ਕੁੱਲ ਖਪਤ ਦਾ 15 ਫੀਸਦੀ ਪਾਣੀ ਦੇ ਪ੍ਰਬੰਧਨ ਲਈ ਸਮਰਪਿਤ ਹੈਪਾਣੀ ਦੀ ਸੰਭਾਲ ਲਈ ਧਰਤੀ ਦੇ ਹੇਠਲੇ ਪਾਣੀ ਦੀ ਸਹੀ ਅਤੇ ਸਥਿਰ ਵਰਤੋਂ ਕਰਨੀ ਚਾਹੀਦੀ ਹੈ ਇਸਦਾ ਸਮੇਂ ਸਮੇਂ ਮੁਲਾਂਕਣ ਕਰਨਾ ਵੀ ਸਰਕਾਰ ਦਾ ਫਰਜ਼ ਹਨ ਆਉ ਧਰਤੀ ਹੇਠਲੇ ਪਾਣੀ ਨੂੰ ਨੀਵਾਂ ਜਾਣ ਲਈ ਅਤੇ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਇੱਕ ਲੋਕ ਲਹਿਰ ਉਸਾਰੀਏ ਤਾਂ ਜੋ ਭਵਿੱਖ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਾ ਕਰ ਸਕੀਏ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Sukhpal S Gill

Sukhpal S Gill

WhatsApp: (91 - 98781 - 11445)
Email: sukhpalsinghgill1971@gmail.com)

More articles from this author