KanwaljitKGillDr7“ਯਾਦ ਰਹੇ, ਮਾਂ ਨੂੰ ਤੋਹਫਿਆਂ ਦੀ ਨਹੀਂ, ਮਾਣ-ਸਤਿਕਾਰ ਦੀ ਜ਼ਰੂਰਤ ਹੈਮਾਂ ਕਦੇ ...”
(10 ਮਈ 2026)


ਕਿਸੇ ਵੀ ਦੇਸ਼ ਦੇ ਸਮਾਜਿਕ ਵਿਕਾਸ ਦਾ ਇੱਕ ਮਹੱਤਵਪੂਰਨ ਸੂਚਕ ਅੰਕ ਹੈ ਕਿ ਉੱਥੇ ਬਜ਼ੁਰਗਾਂ ਅਤੇ ਬੱਚਿਆਂ ਦਾ ਕਿੰਨਾ ਕੁਝ ਸਤਿਕਾਰ ਹੁੰਦਾ ਹੈ
; ਖਾਸ ਤੌਰ ’ਤੇ ਔਰਤਾਂ ਪ੍ਰਤੀ ਕੀ ਨਜ਼ਰੀਆ ਹੈਨੈਸ਼ਨਲ ਫੈਮਲੀ ਹੈਲਥ ਸਰਵੇ 2019-22 ਦੇ ਅੰਕੜਿਆਂ ਅਨੁਸਾਰ, ਸਿਹਤ ਸੇਵਾਵਾਂ ਦੀਆਂ ਨਵੀਂਆਂ ਖੋਜਾਂ ਅਤੇ ਉਪਲਬਧੀਆਂ ਕਾਰਨ ਵਿਅਕਤੀਆਂ ਦੇ ਆਮ ਜੀਵਨ ਕਾਲ (Life expectancy) ਵਿੱਚ ਕਾਫ਼ੀ ਵਾਧਾ ਹੋਇਆ ਹੈਪੱਛਮੀ ਦੇਸ਼ਾਂ ਵਾਂਗ ਭਾਰਤ ਵਿੱਚ ਵੀ ਔਰਤਾਂ ਦਾ ਜੀਵਨ ਕਾਲ (74.4 ਸਾਲ) ਮਰਦਾਂ ਨਾਲੋਂ (71.2 ਸਾਲ) ਵਧੇਰੇ ਹੈਔਰਤਾਂ ਮਰਦਾਂ ਨਾਲੋਂ 3-4 ਸਾਲ ਵਧੇਰੇ ਸਮਾਂ ਜਿਊਂਦੀਆਂ ਹਨਦੂਜੇ ਪਾਸੇ ਸੰਯੁਕਤ ਪਰਿਵਾਰ ਲਗਭਗ ਖਤਮ ਹੋ ਗਏ ਹਨਜੀਵਨ ਦੇ ਇਸ ਪੜਾਅ ’ਤੇ ਬਜ਼ੁਰਗ ਮਾਵਾਂ ਦੀ ਦੇਖ ਭਾਲ ਅਤੇ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਬੱਚਿਆਂ ਦੀ ਹੀ ਹੈ

ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਵਜੋਂ ਮਨਾਇਆ ਜਾਂਦਾ ਹੈਅੱਜ ਆਮ ਤੌਰ ’ਤੇ ਲੋਕ ਮਾਂ ਦਿਵਸ ਨੂੰ ਖੁਸ਼ੀ ਦਾ ਦਿਵਸ ਮੰਨਦੇ ਹੋਏ ਆਪਣੀਆਂ ਮਾਵਾਂ ਨਾਲ ਸਮਾਂ ਬਿਤਾਉਂਦੇ ਫਲ, ਫੁੱਲ, ਤੋਹਫੇ ਆਦਿ ਭੇਟ ਕਰਕੇ ਜਾਂ ਮਹਿੰਗੇ ਮਹਿੰਗੇ ਕਾਰਡ ਭੇਜ ਕੇ ਮਨਾਉਂਦੇ ਹਨਅਸਲ ਵਿੱਚ ਇਸ ਖੁਸ਼ੀ ਪਿੱਛੇ ਕਿੰਨਾ ਦਰਦ ਛੁਪਿਆ ਹੋਇਆ ਹੈ, ਕਿੰਨੀਆਂ ਮਾਵਾਂ ਦੇ ਹੰਝੂ, ਦਹਿਸ਼ਤ ਅਤੇ ਮਾਨਸਿਕ ਪੀੜਾ ਲੁਕੀ ਹੋਈ ਹੈ, ਇਸ ਬਾਰੇ ਜਾਗਰੂਕ ਨਹੀਂਕੀ ਇਸ ਦਿਨ ਮਾਂ ਨੂੰ ਕੋਈ ਮਹਿੰਗਾ ਤੋਹਫ਼ਾ ਜਾਂ ਫੁੱਲਾਂ ਦਾ ਗੁਲਦਸਤਾ ਭੇਟ ਕਰ ਦੇਣਾ ਹੀ ਸਭ ਕੁਝ ਹੈ? ਜਾਂ ਇਹ ਹੀ ਹੈ ਮਾਂ ਦਿਵਸ ਨੂੰ ਮਨਾਉਣ ਦਾ ਢੰਗ ਜਾਂ ਮਕਸਦ? ਸਾਨੂੰ ਇਸ ਸੰਸਾਰ ਵਿੱਚ ਲਿਆਉਣ ਵਾਲੀ, ਜਨਮ ਦੇਣ ਵਾਲੀ ਕੇਵਲ ਮਾਂ ਹੀ ਹੈਹਰ ਇੱਕ ਚੀਜ਼ ਵਸਤ ਦੇ ਉਤਪਾਦਨ ਜਾਂ ਪੈਦਾ ਕਰਨ ਦੇ ਅਨੇਕਾਂ ਜ਼ਰੀਏ ਹੋ ਸਕਦੇ ਹਨ ਪਰ ਜੀਵ ਨੂੰ ਪੈਦਾ ਕਰਨ ਲਈ ਮਾਂ ਹੀ ਹੈਬੱਚਾ ਜਦੋਂ ਤਕ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਨਹੀਂ ਸਿੱਖ ਜਾਂਦਾ, ਆਪਣੇ ਆਪ ਖਾ ਪੀ ਨਹੀਂ ਸਕਦਾ, ਮਾਂ ਦੀ ਗੋਦੀ ਵਿੱਚ ਹੀ ਰਹਿੰਦਾ ਹੈਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੱਚੇ ਦੇ ਪਾਲਣ ਪੋਸਣ ਵਿੱਚ ਮਾਂ ਅਤੇ ਪਿਓ ਦੋਵਾਂ ਦਾ ਰੋਲ ਹੈਪਰ ਵਧੇਰੇ ਕਰਕੇ ਬੱਚਾ ਮਾਂ ਨਾਲ ਹੀ ਜੁੜਿਆ ਹੁੰਦਾ ਹੈਮਾਪੇ ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਦੇ ਹਨ ਜਿਉਂ ਹੀ ਉਹ ਜਵਾਨ ਹੋ ਕੇ ਆਪਣੇ ਆਪ ਜੋਗਾ ਹੋ ਜਾਂਦਾ ਹੈ ਤਾਂ ਮਾਂ ਪੁਰਾਣੇ ਰਿਵਾਜ਼ਾਂ ਦੀ ਘੋਸ਼ਿਤ ਕਰ ਦਿੱਤੀ ਜਾਂਦੀ ਹੈਉਸ ਨੂੰ ਵਰਤਮਾਨ ਦੇ ਤਕਨੀਕੀ ਯੁਗ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਕੋਈ ਗਿਆਨ ਨਹੀਂ, ਇਸ ਲਈ ਉਹ ਹੁਣ ਨਕਾਰਾ ਹੋ ਜਾਂਦੀ ਹੈ, ਬੋਝ ਬਣ ਜਾਂਦੀ ਹੈ

ਨੈਸ਼ਨਲ ਜਿਓਗਰਾਫਿਕ ਅਨੁਸਾਰ ਜਦੋਂ ਯੂਰਪ ਵਿੱਚ ਅਮਰੀਕਾ ਅਤੇ ਫਰਾਂਕੋ-ਪਰਸ਼ੀਆ ਯੁੱਧ ਉਪਰੰਤ ਸਿਵਲ ਵਾਰ ਚੱਲ ਰਹੀ ਸੀ ਤਾਂ ਉਸ ਦੌਰਾਨ ਲੋਕਾਂ ਨੂੰ ਖਾਸ ਕਿਸਮ ਦੀ ਮਨੋਵਿਗਿਆਨਕ ਪੀੜਾ ਅਤੇ ਦਹਿਸ਼ਤ ਵਿੱਚੋਂ ਗੁਜ਼ਰਨਾ ਪਿਆ ਸੀਆਲਮੀ ਪੱਧਰ ’ਤੇ ਏਕਤਾ ਅਤੇ ਸਦਭਾਵਨਾ ਦਾ ਸੁਨੇਹਾ ਦੇਣ ਵਾਸਤੇ ਜੂਲੀਆ ਵਾਰਡ ਹੋਵ (Julia Ward Hove) ਜਿਹੜੀ ਇੱਕ ਲਿਖਾਰੀ ਅਤੇ ਕਵਿੱਤਰੀ ਸੀ, ਨੇ ਮਾਂ ਸ਼ਾਂਤੀ ਦਿਵਸਦਾ ਸੱਦਾ ਦਿੱਤਾਹੋਰ ਕਾਰਕੁਨ, ਜੋ ਲੜਾਈ ਦੇ ਖਿਲਾਫ ਸਨ, ਉਹਨਾਂ ਉਸਦੀ ਹਿਮਾਇਤ ਕੀਤੀਪੱਛਮੀ ਵਰਜੀਨੀਆ ਦੀ ਐਨਾ ਰੀਵਸ ਜਾਰਵਿਸ (Anna Reeves Jarvis) ਨੇ ਵੀ ਆਪਣੀ ਮਾਂ ਦੀ ਯਾਦ ਵਿੱਚ ਇੱਕ ਖਾਸ ਦਿਨ ਨੂੰ ਨਿਸ਼ਚਿਤ ਕਰਨ ਦਾ ਫੈਸਲਾ ਕੀਤਾ ਜਿਸਦੀ ਮੌਤ 5 ਮਈ 1905 ਨੂੰ ਹੋਈ ਸੀਹੋਵ ਅਤੇ ਜਾਰਵਿਸ ਨੇ ਕਿਹਾ ਕਿ ਸਾਰੀਆਂ ਔਰਤਾਂ ਨੂੰ ਸਾਲ ਵਿੱਚ ਕਿਸੇ ਇੱਕ ਵਿਸ਼ੇਸ਼ ਦਿਨ ਕਿਸੇ ਸਾਂਝੇ ਸਥਾਨ ’ਤੇ ਇਕੱਠੀਆਂ ਹੋ ਕੇ ਸ਼ਾਂਤੀ ਦਾ ਸੰਦੇਸ਼ ਫੈਲਾਉਣ ਲਈ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਮਾਵਾਂ ਦੇ ਹਿਰਦਿਆਂ ਨੂੰ ਕੁਝ ਸ਼ਾਂਤੀ ਮਿਲ ਸਕੇ ਜਿਨ੍ਹਾਂ ਦੇ ਪੁੱਤ ਲੜਾਈ ਵਿੱਚ ਆਪਣੇ ਦੇਸ਼ ਦੀ ਖਾਤਰ ਸ਼ਹੀਦ ਹੋ ਗਏ ਸਨਪਹਿਲੀ ਸੰਸਾਰ ਜੰਗ ਤੋਂ ਬਾਅਦ ਹੀ ਮਾਂ ਦਿਵਸ ਦੀ ਮਹਾਨਤਾ ਨੂੰ ਪਛਾਣਦੇ ਹੋਏ ਇਸ ਨੂੰ ਸਰਕਾਰੀ ਤੌਰ ’ਤੇ ਮਨਾਉਣ ਲਈ ਮਾਨਤਾ ਮਿਲ ਗਈ ਸੀਇਵੇਂ ਮਾਂ ਦਿਵਸ ਦੀ ਸ਼ੁਰੂਆਤ ਪੱਛਮੀ ਵਰਜੀਨੀਆ ਤੋਂ ਸ਼ੁਰੂ ਹੋਈਘਰੇਲੂ ਜੰਗ ਦੌਰਾਨ ਅਮਰੀਕਾ ਦੇ ਲੋਕ ਸਮਾਜਿਕ ਤੌਰ ’ਤੇ ਧੜਿਆਂ ਵਿੱਚ ਵੰਡੇ ਗਏ ਸਨਜਾਰਵਿਜ਼ ਨੇ ਉਹਨਾਂ ਨੂੰ ਇਕੱਠਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਤਾਂ ਕਿ ਆਲਮੀ ਪੱਧਰ ’ਤੇ ਸ਼ਾਂਤੀ ਨੂੰ ਮੁੜ ਬਹਾਲ ਕੀਤਾ ਜਾ ਸਕੇ ਉਸਦੀ ਧੀ ਆਨਾ ਇਸ ਸਾਰੇ ਵਰਤਾਰੇ ਨੂੰ ਦੇਖ ਅਤੇ ਮਹਿਸੂਸ ਕਰ ਰਹੀ ਸੀਉਸਨੇ ਆਪਣੀ ਮਾਂ ਦਾ ਸੁਪਨਾ ਸਾਕਾਰ ਕਰਨ ਵਾਸਤੇ ਹੀ ਮਾਂ ਦਿਵਸ ਨੂੰ ਨਾਅਰੇ ਦੇ ਰੂਪ ਵਿੱਚ ਅੱਗੇ ਤੋਰਿਆਇਸ ਤੋਂ ਤਿੰਨ ਸਾਲ ਬਾਅਦ, 1908 ਵਿੱਚ ਐਂਦਰੀਓਸ ਮੈਥੋਡਿਸਟ ਐਪੀਸਕੋਪਲ (Andrews Methodists Episcopal) ਚਰਚ ਵਿੱਚ ਪਹਿਲੀ ਵਾਰ ਮਦਰ ਡੇ ਮਨਾਇਆ ਗਿਆ1914 ਵਿੱਚ ਪ੍ਰੈਜ਼ੀਡੈਂਟ ਵੁਡਰੋ ਵਿਲਸਨ (Woodrow Wilson) ਨੇ ਵੀ ਜਾਰਵਿਸ ਦੁਆਰਾ ਸੁਝਾਏ ਬਿੱਲ ਉੱਪਰ ਦਸਤਖਤ ਕਰ ਦਿੱਤੇਇਹ ਵੀ ਮੰਨਿਆ ਜਾਂਦਾ ਹੈ ਕਿ ਕਿਉਂਕਿ ਮਰਦ ਜੰਗ ਦੇ ਮੈਦਾਨ ਵਿੱਚ ਮੋਰਚਿਆਂ ਉੱਪਰ ਲੜਾਈ ਲੜ ਰਹੇ ਸਨ ਅਤੇ ਪਿੱਛੇ ਔਰਤਾਂ ਘਰ ਬਾਰ ਸੰਭਾਲਣ ਦੇ ਨਾਲ ਨਾਲ ਫੈਕਟਰੀਆਂ ਵਿੱਚ ਕੰਮ ਕਰ ਰਹੀਆਂ ਸਨ, ਇਸ ਲਈ ਪਰਿਵਾਰਾਂ ਨੂੰ ਬਣਾਉਣ ਅਤੇ ਚਲਾਉਣ ਵੱਲ ਘੱਟ ਤਵੱਜੋ ਸੀਨਤੀਜੇ ਵਜੋਂ ਫਰਾਂਸ, ਜਰਮਨੀ ਵਰਗੇ ਦੇਸ਼, ਜਿਹੜੇ ਲੜਾਈ ਵਿੱਚ ਵਿਅਸਤ ਸਨ, ਉੱਥੇ ਜਨਮ ਦਰ ਘਟਣ ਲੱਗੀਘਟਦੀ ਵਸੋਂ ਦੇ ਸੰਭਾਵੀ ਉਲਟ ਪ੍ਰਭਾਵ ਨੂੰ ਭਾਂਪਦੇ ਹੋਏ ਸਰਕਾਰੀ ਤੌਰ ’ਤੇ ਫੈਸਲਾ ਕੀਤਾ ਗਿਆ ਕਿ ਪਰਿਵਾਰ ਵਿੱਚ ਬੱਚੇ ਪੈਦਾ ਕਰਨ ਵਾਲੀਆਂ ਮਾਵਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂਇਵੇਂ ਮਾਵਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਣ ਲੱਗਿਆ ਤੇ ਇਨ੍ਹਾਂ ਦੇਸ਼ਾਂ ਨੇ ਵੀ ਮਾਂ ਦਿਵਸ ਨੂੰ ਅਪਣਾ ਲਿਆ

ਅੱਜ ਆਮ ਤੌਰ ’ਤੇ ਲੋਕ ਮਾਂ ਦਿਵਸ ਨੂੰ ਆਪਣੀਆਂ ਮਾਵਾਂ ਦੀ ਹਾਜ਼ਰੀ ਵਿੱਚ ਮਨਾਉਂਦੇ ਹਨਪਰ ਕੇਕ ਅਤੇ ਤੋਹਫਿਆਂ ਦੀ ਆੜ ਵਿੱਚ ਮਾਂ ਦਿਵਸ ਦੀ ਸਾਰਥਿਕਤਾ ਅਲੋਪ ਹੋ ਰਹੀ ਹੈਅਜੋਕੇ ਆਰਟੀਫਿਸ਼ਲ ਇੰਟੈਲੀਜੈਂਸ (AI) ਦੇ ਤਕਨੀਕੀ ਯੁੱਧ ਵਿੱਚ ਕਦਰਾਂ ਕੀਮਤਾਂ ਬੜੀ ਤੇਜ਼ੀ ਨਾਲ ਤਬਦੀਲ ਹੋ ਰਹੀਆਂ ਹਨਮਾਂ ਦਿਵਸ ਜਿਸ ਭਾਵਨਾ ਨੂੰ ਸਮਰਪਿਤ ਸੀ, ਉਹ ਮਹਿਜ਼ ਇੱਕ ਰਵਾਇਤ ਵਿੱਚ ਤਬਦੀਲ ਹੋ ਗਿਆ ਹੈਰੀਤੀ ਰਿਵਾਜ਼ਾਂ ਵਿੱਚ ਵਪਾਰੀਕਰਨ ਭਾਰੂ ਹੋ ਰਿਹਾ ਹੈਮਾਂ ਦਿਵਸ ਹੁਣ ਮਾਂ ਨੂੰ ਮਹਿੰਗੇ ਤੋਹਫੇ, ਪਸੰਦੀਦਾ ਕੱਪੜੇ, ਜਾਂ ਬਾਹਰ ਜਾ ਕੇ ਖਾਣ ਪੀਣ ਤਕ ਮਹਿਦੂਦ ਹੋ ਕੇ ਰਹਿ ਗਿਆ ਹੈਅਸਲ ਵਿੱਚ ਮਾਂ ਉਸ ਚਿੱਟੇ ਫੁੱਲ ਵਾਂਗ ਹੈ ਜਿਹੜਾ ਨੀਮ ਪਹਾੜੀ ਇਲਾਕਿਆਂ ਵਿੱਚ ਘੋਰ ਗਰਮੀ ਦੀ ਰੁੱਤ ਵਿੱਚ ਖਿੜਦਾ ਹੈਇਹ ਫੁੱਲ ਜਿਵੇਂ ਜਿਵੇਂ ਸੁੱਕਦਾ ਜਾਂਦਾ ਹੈ ਬਾਕੀ ਫੁੱਲਾਂ ਦੀ ਤਰ੍ਹਾਂ ਆਪਣੀਆਂ ਪੰਖੜੀਆਂ ਨੂੰ ਛੰਡ ਕੇ ਹੇਠਾਂ ਨਹੀਂ ਸੁੱਟਦਾ ਸਗੋਂ ਸੁੱਕਦੇ ਸੁੱਕਦੇ ਉਹ ਸਾਰੀਆਂ ਪੰਖੜੀਆਂ ਨੂੰ ਸਮੇਟਦਾ ਹੋਇਆ ਹੀ ਬੰਦ ਹੋ ਜਾਂਦਾ ਹੈਮਾਂ ਦਾ ਆਪਣੇ ਬੱਚਿਆਂ ਪ੍ਰਤੀ ਪਿਆਰ ਅਤੇ ਲਗਾਓ ਵੀ ਕੁਝ ਇਸੇ ਪ੍ਰਕਾਰ ਦਾ ਹੁੰਦਾ ਹੈ

ਅੱਜ ਮਾਂ ਨੂੰ ਇਨ੍ਹਾਂ ਦੁਨਿਆਵੀ ਵਸਤੂਆਂ ਜਾਂ ਤੋਹਫਿਆਂ ਦੀ ਜ਼ਰੂਰਤ ਨਹੀਂ ਹੈਜਿਵੇਂ ਬੱਚੇ ਦੀ ਉਮਰ ਵਧਣ ਨਾਲ ਉਸਦੀਆਂ ਜ਼ਰੂਰਤਾਂ ਬਦਲਦੀਆਂ ਹਨ ਉਵੇਂ ਹੀ ਮਾਂ ਦੀਆਂ, ਖਾਸ ਤੌਰ ’ਤੇ ਢਲਦੀ ਉਮਰੇ ਬੱਚਿਆਂ ਪਾਸੋਂ ਕੁਝ ਉਮੀਦਾਂ ਹੁੰਦੀਆਂ ਹਨਸਮਝਦਾਰ, ਸਿਆਣੇ ਅਤੇ ਜ਼ਿੰਮੇਵਾਰ ਬੱਚੇ ਮਾਂ ਦੀ ਕਦਰ ਕਰਦੇ ਹਨਮਾਂ ਦਾ ਰਿਣ ਕਦੇ ਵੀ ਚੁਕਤਾ ਨਹੀਂ ਕੀਤਾ ਜਾ ਸਕਦਾਉਸਦੇ ਦੁੱਧ ਦੀ ਕੀਮਤ ਨਹੀਂ ਚੁਕਾਈ ਜਾ ਸਕਦੀਪਰ ਕੁਝ ਕੁ ਬੱਚੇ ਆਲੇ ਦੁਆਲੇ ਦੇ ਤੇਜ਼-ਤਰਾਰ ਮਾਹੌਲ ਵਿੱਚ ਇੰਨੇ ਗੁਆਚ ਜਾਂਦੇ ਹਨ ਕਿ ਮਾਂ ਪ੍ਰਤੀ ਜ਼ਿੰਮੇਵਾਰੀਆਂ ਨੂੰ ਭੁਲਾ ਦਿੰਦੇ ਹਨਉਹ ਭੁੱਲ ਜਾਂਦੇ ਹਨ ਕਿ ਉਹਨਾਂ ਨੂੰ ਇਸ ਮੁਕਾਮ ਤਕ ਪਹੁੰਚਾਉਣ ਵਿੱਚ ਪਿੱਠ ਉੱਪਰ ਪਿਓ ਦਾ ਥਾਪੜਾ ਅਤੇ ਸਿਰ ’ਤੇ ਮਾਂ ਦਾ ਅਸ਼ੀਰਵਾਦ ਹੁੰਦਾ ਹੈਅਜੋਕੇ ਕਾਹਲੀ ਦੇ ਸਮੇਂ ਵਿੱਚ ਉਨ੍ਹਾਂ ਨੂੰ ਮਾਂ ਇੱਕ ਬੋਝ ਵਾਂਗ ਜਾਪਣ ਲਗਦੀ ਹੈਸਥਿਤੀ ਉਸ ਵੇਲੇ ਹੋਰ ਵੀ ਨਾਜ਼ਕ ਹੋ ਜਾਂਦੀ ਹੈ ਜਦੋਂ ਜੀਵਨ ਸਾਥੀ ਪਹਿਲਾਂ ਸਾਥ ਛੱਡ ਜਾਂਦਾ ਹੈਉਸ ਹਾਲਤ ਵਿੱਚ ਮਾਂ ਨੂੰ ਇਕੱਲਤਾ ਦਾ ਸੰਤਾਪ ਭੋਗਣਾ ਪੈਂਦਾ ਹੈ ਜਾਂ ਫਿਰ ਬਿਰਧ ਆਸ਼ਰਮ ਦਾ ਸਹਾਰਾ ਲੈਣਾ ਪੈਂਦਾ ਹੈ

ਯਾਦ ਰਹੇ, ਮਾਂ ਨੂੰ ਤੋਹਫਿਆਂ ਦੀ ਨਹੀਂ, ਮਾਣ-ਸਤਿਕਾਰ ਦੀ ਜ਼ਰੂਰਤ ਹੈਮਾਂ ਕਦੇ ਵੀ ਆਪਣਾ ਕੀਤਾ ਜਿਤਾਉਂਦੀ ਨਹੀਂਮਾਂ ਕੁਰਬਾਨੀ ਦੀ ਪ੍ਰਤੀਕ ਹੈਉਹ ਸਹਿਣਸ਼ੀਲਤਾ ਦੀ ਮੂਰਤ ਹੈਸੁਹਜ, ਸੰਜਮ ਅਤੇ ਠਹਿਰਾਵ ਉਸਦੇ ਰੋਮ ਰੋਮ ਵਿੱਚ ਮੌਜੂਦ ਹੁੰਦਾ ਹੈਬੱਚੇ ਨੂੰ ਸੁੱਕੀ ਥਾਂ ਸੁਆਕੇ ਆਪ ਗਿੱਲੀ ਥਾਂ ਸੌਂ ਜਾਣਾ ਕਿਸੇ ਤੋਂ ਲੁਕਿਆ ਨਹੀਂ ਹੈਮਾਵਾਂ ਠੰਢੀਆਂ ਛਾਵਾਂ ਹੁੰਦੀਆਂ ਹਨਮਾਂ ਦਾ ਸਥਾਨ ਹੋਰ ਕੋਈ ਵੀ ਨਹੀਂ ਲੈ ਸਕਦਾਮਾਂ ਨੂੰ ਰੱਬ ਦਾ ਰੂਪ ਮੰਨਿਆ ਗਿਆ ਹੈਸੋ ਜ਼ਰੂਰਤ ਹੈ ਆਪਣੇ ਪਰਿਵਾਰ ਅਤੇ ਸਮਾਜ ਦੀਆਂ ਅਮੀਰ ਕਦਰਾਂ ਕੀਮਤਾਂ ਦਾ ਸਤਿਕਾਰ ਕਰਦੇ ਹੋਏ ਹੀ ਮਾਂ ਦਿਵਸ ਮਨਾਈਏਮਾਂ ਨੂੰ ਸਮਾਂ ਦਿਓ, ਉਸਦਾ ਆਦਰ ਮਾਣ ਕਰੋਔਲਾਦ ਦਾ ਸੁੱਖ ਮਾਂ ਲਈ ਸਭ ਤੋਂ ਕੀਮਤੀ ਤੋਹਫਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਪ੍ਰੋ. ਕੰਵਲਜੀਤ ਕੌਰ ਗਿੱਲ

ਪ੍ਰੋ. ਕੰਵਲਜੀਤ ਕੌਰ ਗਿੱਲ

Retired Professor, Dept of Economics, Punjabi University Patiala, Punjab, India.
Phone: (91 - 98551 - 22857)
Email: (kkgill207@gmail.com)

More articles from this author