KanwaljitKGillDr7ਅਸਲ ਮਕਸਦ ਮਨੋਵਿਗਿਆਨਕ ਅਤੇ ਭਾਵਨਾਤਮਕ ਤੌਰ ’ਤੇ ਟੁੱਟ ਚੁੱਕੇ ਪਰਿਵਾਰ ਨੂੰ ...
(20 ਅਪਰੈਲ 2026)


ਭਾਰਤ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੁਆਰਾ ਕੀਤੀਆਂ ਜਾ ਰਹੀਆਂ ਆਤਮਹੱਤਿਆਵਾਂ ਦਾ ਦਰਦਨਾਕ ਵਰਤਾਰਾ ਲਗਾਤਾਰ ਜਾਰੀ ਹੈ
ਜਦੋਂ ਆਰਥਿਕ ਬੋਝ ਥੱਲੇ ਦੱਬਿਆ ਵਿਅਕਤੀ ਮਾਨਸਿਕ ਤੌਰ ’ਤੇ ਪਰੇਸ਼ਾਨ ਅਤੇ ਭਾਵਨਾਤਮਕ ਤੌਰ ’ਤੇ ਇਕੱਲਿਆਂ ਅਤੇ ਬੇਸਹਾਰਾ ਮਹਿਸੂਸ ਕਰਨ ਲੱਗੇ ਤਾਂ ਉਸ ਸਥਿਤੀ ਵਿੱਚ ਉਸਦਾ ਮਨੋਬਲ ਡੋਲ ਜਾਂਦਾ ਹੈ ਅਤੇ ਉਸਦਾ ਮਾਨਸਿਕ ਸੰਤੁਲਨ ਵੀ ਸਹੀ ਨਹੀਂ ਰਹਿੰਦਾਪਰਿਵਾਰ, ਸਮਾਜ ਅਤੇ ਭਾਈਚਾਰੇ ਵਿੱਚ ਆਮ ਵਾਂਗ ਵਿਚਰਨ ਤੋਂ ਅਸਮਰੱਥ ਹੋ ਜਾਣ ਦੀ ਸੂਰਤ ਵਿੱਚ ਨਿਰਾਸ ਹੋਇਆ ਵਿਅਕਤੀ ਆਤਮਹੱਤਿਆ ਨੂੰ ਹੀ ਇੱਕ ਮਾਤਰ ਵਿਕਲਪ ਸਮਝਦਾ ਹੈ ਅਤੇ ਆਪਣੀ ਜੀਵਨ ਲੀਲ੍ਹਾ ਨੂੰ ਖਤਮ ਕਰ ਬੈਠਦਾ ਹੈਹਾਲ ਹੀ ਵਿੱਚ ਕੋਟਕਪੂਰੇ ਵਿੱਚ ਦੋ ਸਕੇ ਕਿਸਾਨ ਭਰਾਵਾਂ ਦੁਆਰਾ ਗੱਡੀ ਅੱਗੇ ਛਾਲ ਮਾਰ ਕੇ ਇਕੱਠਿਆਂ ਤੌਰ ’ਤੇ ਕੀਤੀ ਆਤਮਹੱਤਿਆ ਦਿਲ ਕੰਬਾਊ ਘਟਨਾ ਹੈਉਹ ਕਿਸਾਨ ਭਰਾ ਨਸ਼ੇੜੀ ਨਹੀਂ ਸਨ, ਸਗੋਂ ਮਿਹਨਤੀ ਸਨਆਧੁਨਿਕ ਖੇਤੀ ਦੇ ਪੈਟਰਨ, ਖੇਤੀ ਵਿਭਿੰਨਤਾ ਤਹਿਤ ਖੇਤੀ ਕਾਰਜ ਕਰ ਰਹੇ ਸਨਕਰਜ਼ੇ ਦਾ ਭਾਰ 50 ਲੱਖ ਰੁਪਏ ਤਕ ਪੁੱਜ ਚੁੱਕਾ ਸੀ, ਜਿਸ ਨੂੰ ਲਾਹੁਣਾ ਉਹਨਾਂ ਨੂੰ ਅਸੰਭਵ ਜਾਪਿਆ ਅਤੇ ਭਵਿੱਖ ਧੁੰਦਲਾ ਨਜ਼ਰੀਂ ਆਇਆਸੰਭਾਵੀ ਸਮਾਜਿਕ ਨਮੋਸ਼ੀ ਨੂੰ ਭਾਂਪਦੇ ਹੋਏ ਉਨ੍ਹਾਂ ਨੇ ਆਤਮ ਹੱਤਿਆ ਕਰ ਲਈਅਖਬਾਰਾਂ ਵਿੱਚ ਖਬਰਾਂ ਛਪੀਆਂ, ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਕੋਲ ਪਰਿਵਾਰ ਲਈ ਕੁਝ ਕਰਨ ਲਈ ਗੁਹਾਰ ਪਾਈ ਗਈਪਰ ਸਰਕਾਰ ਵੱਲੋਂ ਕੋਈ ਵੀ ਉਸ ਪਰਿਵਾਰ ਦੀ ਸਾਰ ਲੈਣ ਲਈ ਜਾਂ ਦੁੱਖ ਸਾਂਝਾ ਕਰਨ ਲਈ ਨਹੀਂ ਪਹੁੰਚਿਆ

ਇਵੇਂ ਹੀ ਮਲੇਰਕੋਟਲਾ ਦੇ ਪਿੰਡ ਲੋਧਰਾਣੇ ਦੇ ਕਿਸਾਨ ਨੇ ਖੇਤ ਵਿੱਚ ਬਿਜਲੀ ਟ੍ਰਾਂਸਫਾਰਮਰ ਨਾਲ ਰੱਸਾ ਬੰਨ੍ਹ ਕੇ ਫਾਹਾ ਲੈ ਲਿਆਉਹ ਵੀ ਇੱਕ ਮਿਹਨਤੀ ਕਿਸਾਨ ਸੀ ਪਰ ਪਿਛਲੇ ਪੰਜ ਮਹੀਨਿਆਂ ਦੌਰਾਨ ਅੱਠ ਗਊਆਂ ਮਰ ਗਈਆਂ ਤੇ ਮੰਡੀ ਵਿੱਚ ਖੀਰੇ ਦੀ ਫਸਲ ਦੇ ਡਿਗੇ ਭਾਅ ਨੇ ਉਸਨੂੰ ਆਰਥਿਕ ਤੌਰ ’ਤੇ ਪਰੇਸ਼ਾਨ ਕਰ ਦਿੱਤਾਇਹੋ ਜਿਹੀਆਂ ਕਿਸਾਨ ਅਤੇ ਖੇਤ ਮਜ਼ਦੂਰਾਂ ਦੁਆਰਾ ਕੀਤੀਆਂ ਆਤਮਹੱਤਿਆਵਾਂ ਦੀਆਂ ਘਟਨਾਵਾਂ ਦੀਆਂ ਖਬਰਾਂ ਲਗਭਗ ਦੂਜੇ ਤੀਜੇ ਦਿਨ ਆਮ ਹੀ ਪੜ੍ਹਨ ਨੂੰ ਮਿਲ ਜਾਂਦੀਆਂ ਹਨਇਹ ਆਤਮਹੱਤਿਆਵਾਂ ਦੋ ਕਿਸਾਨ ਭਰਾਵਾਂ ਜਾਂ ਕਿਸੇ ਇੱਕ ਖਾਸ ਕਿਸਾਨ ਦੀ ਗਾਥਾ ਨਹੀਂ ਸਗੋਂ ਸਮੁੱਚੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਦੀ ਦਾਸਤਾਨ ਹੈਪੁਰਾਣੀ ਕਹਾਵਤ ਹੈ, ਕਿਸਾਨ ਕਰਜ਼ੇ ਵਿੱਚ ਜੰਮਦਾ, ਕਰਜ਼ੇ ਵਿੱਚ ਜਿਊਂਦਾ ਤੇ ਕਰਜ਼ੇ ਵਿੱਚ ਹੀ ਮਰ ਮੁੱਕਦਾ ਹੈਜਦੋਂ ਕਰਜ਼ੇ ਦਾ ਭਾਰ ਬਿਆਜ ਦਰ ਬਿਆਜ ਵਧਣ ਕਾਰਨ ਇੱਕ ਸੀਮਾ ਤੋਂ ਇੰਨਾ ਜ਼ਿਆਦਾ ਵਧ ਜਾਂਦਾ ਹੈ ਕਿ ਸਥਿਤੀ ਵਿਤੋਂ ਬਾਹਰ ਹੋ ਜਾਂਦੀ ਹੈ ਤਾਂ ਆਤਮਹੱਤਿਆ ਦੀ ਨੌਬਤ ਆ ਜਾਂਦੀ ਹੈ

ਭਾਰਤ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਆਤਮਹੱਤਿਆਵਾਂ ਬਾਰੇ 1997 ਤੋਂ ਬਾਅਦ ਕੇਸ ਰਿਪੋਰਟ ਕੀਤੇ ਜਾਣ ਲੱਗੇ ਸਨ2003-04 ਵਿੱਚ ਮਾਲਵਾ ਖੇਤਰ ਦੇ ਲਹਿਰਾਗਾਗਾ ਇਲਾਕੇ ਦੇ 80 ਦੇ ਕਰੀਬ ਕਿਸਾਨਾਂ ਦੁਆਰਾ ਕੀਤੀਆਂ ਆਤਮਹੱਤਿਆਵਾਂ ਦੇ ਬਾਰੇ ਵਿਸਤ੍ਰਿਤ ਖੋਜ ਕੀਤੀ ਗਈ ਸੀ, ਜਿਸ ਵਿੱਚ ਕਿਸਾਨ ਸਿਰ ਚੜ੍ਹਿਆ ਨਾ ਚੁਕਾਇਆ ਜਾਣ ਵਾਲਾ ਕਰਜ਼ਾ ਅਤੇ ਫਸਲ ਦਾ ਮਾਰਿਆ ਜਾਣਾ ਹੀ ਮੁੱਖ ਕਾਰਨ ਨਜ਼ਰ ਆਏਇਵੇਂ ਹੀ 2014-15 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੁਆਰਾ ਕੀਤੀ ਵਿਸਤ੍ਰਿਤ ਖੋਜ ਉੱਪਰ ਅਧਾਰਿਤ ਦੇਖਿਆ ਗਿਆ ਕਿ ਪੰਜਾਬ ਵਿੱਚ 1997 ਤੋਂ 2017 ਤਕ 16107 ਦੇ ਲਗਭਗ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੁਆਰਾ ਆਤਮਹੱਤਿਆ ਕੀਤੀ ਗਈ ਸੀਨੈਸ਼ਨਲ ਕ੍ਰਾਈਮ ਰਿਪੋਰਟ ਬਿਉਰੋ ਅਨੁਸਾਰ ਭਾਰਤ ਵਿੱਚ 1997 ਤੋਂ ਲੈ ਕੇ ਹੁਣ ਤਕ ਲਗਭਗ 5 ਲੱਖ ਕਿਸਾਨਾਂ ਦੁਆਰਾ ਆਤਮਹੱਤਿਆਵਾਂ ਕੀਤੀਆਂ ਗਈਆਂ ਹਨਇਹ ਵੀ ਨਿਸ਼ਚਿਤ ਹੈ ਕਿ ਪੰਜਾਬ ਦੇ ਮਾਲਵੇ ਦੇ ਖੇਤਰ ਵਿੱਚ ਜੋਤਾਂ ਦੇ ਆਕਾਰ ਵੱਡੇ ਹੋਣ ਦੇ ਬਾਵਜੂਦ ਵਧੇਰੇ ਆਤਮਹੱਤਿਆਵਾਂ ਦੇ ਕੇਸ ਰਿਪੋਰਟ ਕੀਤੇ ਗਏ ਹਨਉਸ ਵੇਲੇ ਦੀ ਸਰਕਾਰ ਨੇ 3 ਲੱਖ ਰੁਪਏ ਦੀ ਉੱਕਾ-ਪੁੱਕਾ ਰਾਸ਼ੀ ਪੀੜਿਤ ਕਿਸਾਨ ਦੇ ਪਰਿਵਾਰ ਨੂੰ ਦੇਣੀ ਸ਼ੁਰੂ ਕੀਤੀ ਸੀਪ੍ਰੰਤੂ ਕਿਸਾਨਾਂ ਦੁਆਰਾ ਆਤਮਹੱਤਿਆ ਕਰਨ ਦਾ ਇਹ ਵਰਤਾਰਾ ਅਜੇ ਵੀ ਜਾਰੀ ਹੈ

2017 ਵਿੱਚ ਕਿਸਾਨੀ ਕਰਜ਼ੇ ਅਤੇ ਕਿਸਾਨਾਂ ਦੁਆਰਾ ਕੀਤੀਆਂ ਜਾਂਦੀਆਂ ਆਤਮਹੱਤਿਆਵਾਂ ਦਾ ਮੁੱਦਾ ਹੋਰ ਵੀ ਉੱਭਰ ਕੇ ਸਾਹਮਣੇ ਆਇਆ ਸੀਸਮੁੱਚੀ ਕਿਸਾਨੀ ਸੰਕਟ ਵਿੱਚ ਹੈ ਅਤੇ ਕਿਹਾ ਜਾਂਦਾ ਹੈ ਕਿ ਖੇਤੀਬਾੜੀ ਹੁਣ ਲਾਹੇਵੰਦ ਧੰਦਾ ਨਹੀਂ ਰਹਿ ਗਈ ਕਿਉਂਕਿ ਖੇਤੀ ਉਤਪਾਦਨ ਦੀਆਂ ਲਾਗਤਾਂ ਲਗਾਤਾਰ ਵਧ ਰਹੀਆਂ ਹਨ, ਉਪਜ ਦੇ ਭਾਅ ਸਹੀ ਨਹੀਂ ਮਿਲ ਰਹੇ, ਬਹੁਤੀਆਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਵੀ ਨਹੀਂ ਮਿਲ ਰਿਹਾ, ਬੇਮੌਸਮੀ ਮੀਂਹ, ਹਨੇਰੀ ਜਾਂ ਗੜਿਆਂ ਕਾਰਨ ਫਸਲਾਂ ਮਾਰੀਆਂ ਜਾਂਦੀਆਂ ਹਨਉਪਜ ਦੀ ਮਾਰਕਿਟਿੰਗ ਅਤੇ ਸਟੋਰੇਜ ਦੇ ਸਰਕਾਰੀ ਪ੍ਰਬੰਧ ਨਾ-ਕਾਫੀ ਹਨਸਗੋਂ ਹੁਣ ਇਹ ਦੋਵੇਂ ਕੰਮ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਤਿਆਰੀ ਪੁਰਜ਼ੋਰ ਚੱਲ ਰਹੀ ਹੈਇਸ ਤੋਂ ਇਲਾਵਾ ਛੋਟੇ ਅਤੇ ਸੀਮਾਂਤ ਕਿਸਾਨਾਂ ਵੱਲੋਂ ਗੈਰ ਸੰਸਥਾਗਤ ਸੰਸਥਾਵਾਂ ਅਤੇ ਆੜ੍ਹਤੀਆਂ ਆਦਿ ਪਾਸੋਂ ਲਏ ਕਰਜ਼ੇ ਉੱਪਰ ਬਿਆਜ ਲਗਾਤਾਰ ਵਧਦਾ ਜਾਂਦਾ ਹੈਕਈ ਵਾਰ ਕਿਸਾਨ ਸਮਾਜਿਕ ਰੁਤਬਾ ਕਾਇਮ ਰੱਖਣ ਵਾਸਤੇ ਸਮਾਜਿਕ ਰੀਤੀ ਰਿਵਾਜ਼ ਅਤੇ ਸਮਾਗਮਾਂ ਵਾਸਤੇ ਵੀ ਕਰਜ਼ਾ ਲੈਂਦੇ ਹਨਕੁੱਲ ਮਿਲਾ ਕੇ ਇਹ ਸਾਰਾ ਰੁਝਾਨ ਖੇਤੀਬਾੜੀ ਨੂੰ ਸੰਕਟ ਵੱਲ ਧਕੇਲ ਰਿਹਾ ਹੈਛੋਟੇ ਅਤੇ ਸੀਮਾਂਤ ਜੋਤਾਂ ਵਾਲੇ ਕਿਸਾਨ ਅਤੇ ਖੇਤ ਮਜ਼ਦੂਰ ਕਰਜ਼ੇ ਦੀ ਪੰਡ ਭਾਰੀ ਹੁੰਦੀ ਦੇਖ ਆਤਮਹੱਤਿਆ ਕਰਦੇ ਹਨ ਕਿਉਂਕਿ ਕਰਜ਼ਾ ਨਾ ਮੋੜਨ ਦੀ ਸੂਰਤ ਵਿੱਚ ਜ਼ਮੀਨ ਦੀ ਕੁਰਕੀ ਹੋ ਜਾਣ ਦਾ ਡਰ ਪੈਦਾ ਹੁੰਦਾ ਹੈਕਈ ਕਿਸਾਨ ਤਾਂ ਜਿਹੜੇ ਜ਼ਮੀਨਾਂ ਦੇ ਮਾਲਕ ਸਨ, ਉਹ ਆਪਣੀ ਹੀ ਜ਼ਮੀਨ ’ਤੇ ਖੇਤ ਮਜ਼ਦੂਰ ਦੇ ਤੌਰ ’ਤੇ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਹਨ, ਜਿਹੜਾ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣਦਾ ਹੈ

ਆਤਮਹੱਤਿਆ ਦਾ ਫੌਰੀ ਕਾਰਨ ਕੁਝ ਵੀ ਹੋਵੇ, ਆਤਮਹੱਤਿਆ ਕੀਤੇ ਕਿਸਾਨ ਦੇ ਪਿੱਛੇ ਰਹਿ ਗਏ ਪਰਿਵਾਰ ਨੂੰ ਸਾਰੀ ਉਮਰ ਲਈ ਖ਼ਮਿਆਜ਼ਾ ਭੁਗਤਣਾ ਪੈਂਦਾ ਹੈਸਰਕਾਰਾਂ ਵੱਲੋਂ ਪੀੜਿਤ ਪਰਿਵਾਰ ਨੂੰ ਦੋ ਜਾਂ ਤਿੰਨ ਲੱਖ ਰੁਪਏ ਦੀ ਉੱਕਾ ਪੁੱਕਾ ਰਾਸ਼ੀ ਦੇਣ ਨਾਲ ਫੌਰੀ ਤੌਰ ’ਤੇ ਭਾਵੇਂ ਕੁਝ ਰਾਹਤ ਮਿਲ ਜਾਂਦੀ ਹੋਵੇ ਪਰ ਪਰਿਵਾਰ ਨੂੰ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਲਈ ਇਹ ਰਕਮ ਨਿਗੂਣੀ ਹੈਮਨੁੱਖੀ ਜ਼ਿੰਦਗੀ ਦਾ ਮੁੱਲ ਨਾ-ਮਾਤਰ ਪੈਸਿਆਂ ਨਾਲ ਨਹੀਂ ਤੋਲਿਆ ਜਾ ਸਕਦਾਆਤਮਹੱਤਿਆ ਨਾਲ ਜ਼ਿੰਦਗੀ ਖਤਮ ਕਰ ਲੈਣ ਜਿਹੇ ਵਰਤਾਰੇ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਹੈਪੰਜਾਬ ਸਰਕਾਰ ਵੱਲੋਂ ਪਿਛਲੇ 4 ਸਾਲਾਂ ਦੌਰਾਨ ਆਤਮਹੱਤਿਆ ਕਰ ਚੁੱਕੇ ਕਿਸਾਨਾਂ ਦੇ ਕਿਸੇ ਵੀ ਪਰਿਵਾਰ ਨੂੰ ਕੋਈ ਵਿਤੀ ਸਹਾਇਤਾ ਨਹੀਂ ਦਿੱਤੀ ਗਈਕੇਂਦਰ ਸਰਕਾਰ ਦਾਅਵਾ ਕਰਦੀ ਹੈ ਕਿ ਅਸੀਂ ਪਿਛਲੇ 10 ਸਾਲਾਂ ਦੌਰਾਨ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਹੈ, ਇਸ ਲਈ ਇਨ੍ਹਾਂ ਉੱਪਰ ਕੋਈ ਵਿਤੀ ਬੋਝ ਨਹੀਂਜਦੋਂ ਕਿ ਅੰਕੜੇ ਦੱਸਦੇ ਹਨ ਕਿ ਆਤਮਹੱਤਿਆ ਕਰਨ ਵਾਲਿਆਂ ਵਿੱਚ ਲਗਭਗ 86% ਗਰੀਬ ਕਿਸਾਨ ਛੋਟੇ ਅਤੇ ਸੀਮਾਂਤ ਜੋਤਾਂ ਵਾਲੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ, ਵਿਆਹੇ ਵਰੇ ਅਤੇ ਬਾਲ ਬੱਚੇਦਾਰ ਹਨ

ਜਦੋਂ ਘਰ ਵਿੱਚੋਂ ਰੋਜ਼ੀ ਰੋਟੀ ਕਮਾਉਣ ਵਾਲਾ ਖ਼ਤਮ ਹੋ ਜਾਂਦਾ ਹੈ ਤਾਂ ਘਰ ਦੀ ਆਰਥਿਕਤਾ ਡਾਵਾਂਡੋਲ ਹੋ ਜਾਂਦੀ ਹੈਘਰ ਵਿੱਚ ਰਹਿ ਗਈ ਇਕੱਲੀ ਔਰਤ ਲਈ ਸਿਰ ਚੜ੍ਹਿਆ ਕਰਜ਼ਾ ਉਤਾਰਨਾ, ਘਰ ਬਾਰ, ਡੰਗਰ-ਵੱਛਾ ਸਾਂਭਣਾ, ਬੱਚਿਆਂ ਦੀ ਪੜ੍ਹਾਈ ਲਿਖਾਈ, ਬਜ਼ੁਰਗਾਂ ਦੀ ਦੇਖਭਾਲ, ਸਭ ਕੁਝ ਦਾ ਭਾਰ ਉਸ ਉੱਪਰ ਆਣ ਪੈਂਦਾ ਹੈਇਹੋ ਜਿਹੇ ਹਾਲਾਤ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਕਰਨੀ ਕਿਸਾਨ ਜਥੇਬੰਦੀਆਂ, ਗੈਰ ਸਰਕਾਰੀ ਸੰਸਥਾਵਾਂ ਅਤੇ ਹੋਰ ਚਿਤੰਨ ਵਰਗ ਦੇ ਵਿਅਕਤੀਆਂ ਦੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ

ਬਹੁਤ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ, ਵਿਦੇਸ਼ਾਂ ਵਿੱਚ ਰਹਿ ਰਿਹਾ ਭਾਰਤੀ ਅਤੇ ਪੰਜਾਬੀ ਭਾਈਚਾਰਾ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਉਣ ਲਈ ਯਤਨਸ਼ੀਲ ਹੈਪਰ ਮੁੱਖ ਸਮੱਸਿਆ ਹੈ ਉਸ ਪਰਿਵਾਰ ਨਾਲ ਨਿਰੰਤਰ ਤਾਲਮੇਲ ਰੱਖਣਾ ਅਤੇ ਇਹੋ ਜਿਹੇ ਪ੍ਰੋਗਰਾਮ ਉਲੀਕਣੇ ਜਿਸ ਨਾਲ ਉਹ ਪੀੜਿਤ ਪਰਿਵਾਰ ਆਰਥਿਕ ਮੰਦੀ ਵਿੱਚੋਂ ਨਿਕਲ ਕੇ ਮੁੜ ਜ਼ਿੰਦਗੀ ਜਿਊਣ ਦੇ ਕਾਬਲ ਹੋ ਸਕੇਇਸ ਕਾਰਜ ਵਾਸਤੇ ਨਿਰੰਤਰ ਆਮਦਨ ਦਾ ਵਸੀਲਾ ਯਕੀਨੀ ਬਣਾਉਣਾ, ਬੱਚਿਆਂ ਦੀ ਪੜ੍ਹਾਈ ਲਿਖਾਈ ਸੁਨਿਸ਼ਚਿਤ ਕਰਨਾ, ਘਰ ਵਿੱਚ ਬਜ਼ੁਰਗਾਂ ਦੀ ਦੇਖਭਾਲ ਅਤੇ ਦਵਾਈ ਆਦਿ ਦਾ ਪ੍ਰਬੰਧ ਕਰਨਾ, ਬਹੁਤੇ ਗਰੀਬ ਪਰਿਵਾਰਾਂ ਲਈ ਘੱਟੋ ਘੱਟ ਦੋ ਕਮਰਿਆਂ ਵਾਲੇ ਘਰ ਬਣਾਉਣ ਲਈ ਮਾਲੀ ਸਹਾਇਤਾ ਦਾ ਪ੍ਰਬੰਧ ਕਰਨਾ ਅਤੇ ਸਭ ਤੋਂ ਅਹਿਮ, ਪਰਿਵਾਰ ਸਿਰ ਚੜ੍ਹਿਆ ਕਰਜ਼ਾ ਮੁਆਫ ਕਰਵਾਉਣਾ ਹੈਵਿੱਤੀ ਸਹਾਇਤਾ ਦੇ ਨਾਲ ਨਾਲ ਬਹੁਤੀ ਵਾਰ ਸਮਾਜਿਕ ਅਤੇ ਭਾਈਚਾਰਕ ਸਥਿਤੀ ਵਧੇਰੇ ਚਿੰਤਾਜਨਕ ਹੋ ਜਾਂਦੀ ਹੈਪਰਿਵਾਰ ਉੱਪਰ ਜਦੋਂ ਵੀ ਇਸ ਪ੍ਰਕਾਰ ਦੀ ਨਮੋਸ਼ੀ ਭਰਪੂਰ ਭੀੜ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਮਨੋਬਲ ਡੋਲਦਾ ਹੈਭਵਿੱਖ ਧੁੰਦਲਾ ਨਜ਼ਰ ਆਉਂਦਾ ਹੈਅਜਿਹੇ ਅਨਿਸ਼ਚਿਤ ਮਾਹੌਲ ਵਿੱਚ ਸਮੁੱਚੇ ਕਿਸਾਨ ਭਾਈਚਾਰੇ ਦੇ ਸਾਥ ਦੀ ਜ਼ਰੂਰਤ ਹੁੰਦੀ ਹੈਮਨੋਵਿਗਿਆਨਿਕ ਤੌਰ ’ਤੇ ਪਰਿਵਾਰ ਨੂੰ ਦਿਲਾਸਾ ਦੇਣਾ ਉਸ ਨੂੰ ਇਕੱਲਿਆਂ ਅਤੇ ਅਨਿਸ਼ਚਿਤਤਾ ਦੇ ਹਾਲਾਤ ਵਿੱਚੋਂ ਕੱਢਣਾ ਵੀ ਉੰਨਾ ਹੀ ਜ਼ਰੂਰੀ ਹੁੰਦਾ ਹੈਸਮਾਜਿਕ ਸੰਬੰਧ ਚਲਦੇ ਰਹਿਣ, ਇਸ ਲਈ ਉਸ ਪਰਿਵਾਰ ਨਾਲ ਨਿਰੰਤਰ ਰਾਬਤਾ ਰੱਖਣਾ, ਮਿਲਦੇ ਗਿਲਦੇ ਰਹਿਣਾ, ਉਹਨਾਂ ਦਾ ਮਨੋਬਲ ਬਣਾਈ ਰੱਖਣ ਵਾਸਤੇ ਅਗਲੇਰੀ ਕਾਰਵਾਈ ਲਈ ਸਲਾਹ ਮਸ਼ਵਰਾ ਕਰਦੇ ਰਹਿਣ ਦੇ ਨਾਲ ਨਾਲ ਜ਼ਰੂਰੀ ਹੈ ਇਖਲਾਕੀ ਹਿਮਾਇਤ ਅਤੇ ਨੈਤਿਕ ਸਮਰਥਨਬਹੁਤ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ ਹਨ ਜਿਹੜੀਆਂ 2020-21 ਦੌਰਾਨ ਹੋਏ ਵਿਸ਼ਾਲ ਕਿਸਾਨ ਅੰਦੋਲਨ ਦੌਰਾਨ ਸਰਗਰਮ ਹੋਈਆਂ ਸਨ, ਉਹਨਾਂ ਨੇ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਮਾਇਕ ਸਹਾਇਤਾ ਦੇ ਨਾਲ ਨਾਲ ਇਨ੍ਹਾਂ ਪਰਿਵਾਰਾਂ ਨੂੰ ਗੋਦ ਲੈਣ ਦੇ ਪ੍ਰੋਗਰਾਮ ਵੀ ਉਲੀਕੇ ਸਨ ਤਾਂ ਕਿ ਉਹਨਾਂ ਦੇ ਘਰ ਪਰਿਵਾਰ ਨੂੰ ਸਾਂਭਣ ਦੇ ਨਾਲ ਨਾਲ ਬੱਚਿਆਂ ਦੀ ਪੜ੍ਹਾਈ ਲਿਖਾਈ ਆਦਿ ਦਾ ਪ੍ਰਬੰਧ ਵੀ ਹੋ ਸਕੇਉਹ ਸੰਸਥਾਵਾਂ ਹੁਣ ਵੀ ਸਰਗਰਮ ਹਨ ਅਤੇ ਆਪਣੀ ਨਿਸ਼ਕਾਮ ਸੇਵਾ ਲਗਾਤਾਰ ਨਿਭਾ ਰਹੀਆਂ ਹਨਆਤਮਹੱਤਿਆ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਵਾਸਤੇ ਵੀ ਇਸ ਪ੍ਰਕਾਰ ਦੀਆਂ ਸੰਸਥਾਵਾਂ ਦੀ ਜ਼ਰੂਰਤ ਹੈਸਰਕਾਰੀ ਮਹਿਕਮੇ ਅਤੇ ਹੋਰ ਸੰਗਠਿਤ ਖੇਤਰ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਮਿਲਦੀਆਂ ਸਹੂਲਤਾਂ ਦੀ ਤਰਜ਼ ’ਤੇ ਦੁਰਘਟਨਾ ਹੋ ਜਾਣ ਦੀ ਸੂਰਤ ਵਿੱਚ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿਵਾਉਣਾ ਨਿਸ਼ਚਿਤ ਹੋਣਾ ਚਾਹੀਦਾ ਹੈਕਿਸਾਨ ਜਥੇਬੰਦੀਆਂ ਨੂੰ ਇਹ ਮੁੱਦਾ ਸਰਕਾਰ ਕੋਲ ਜ਼ੋਰਦਾਰ ਤਰੀਕੇ ਨਾਲ ਉਠਾਉਣਾ ਚਾਹੀਦਾ ਹੈ

ਅਸਲ ਮਕਸਦ ਮਨੋਵਿਗਿਆਨਕ ਅਤੇ ਭਾਵਨਾਤਮਕ ਤੌਰ ’ਤੇ ਟੁੱਟ ਚੁੱਕੇ ਪਰਿਵਾਰ ਨੂੰ ਮੁੜ ਮੁੱਖ ਧਾਰਾ ਵਿੱਚ ਲਿਆਉਣਾ ਹੀ ਹੈਕਿਸੇ ਵੀ ਕਾਰਨ ਕਰਕੇ ਆਤਮਹੱਤਿਆ ਕਰ ਚੁੱਕੇ ਕਿਸਾਨ ਦੇ ਪਰਿਵਾਰ ਨੂੰ ਕਿਸਾਨ ਭਾਈਚਾਰਾ ਬੇਸਹਾਰਾ ਨਹੀਂ ਛੱਡ ਸਕਦਾਕਿਸਾਨ ਨੂੰ ਅੰਨਦਾਤਾ ਦਾ ਦਰਜਾ ਦਿੱਤਾ ਜਾਂਦਾ ਹੈਕਿਸੇ ਵੀ ਸਮਾਜ ਵਿੱਚ ਰਹਿੰਦੇ ਹੋਏ ਭਾਈਚਾਰਕ ਸਾਂਝ ਅਤੇ ਆਪਸੀ ਮਿਲਵਰਤਨ ਦੀ ਅਹਿਮ ਭੂਮਿਕਾ ਹੁੰਦੀ ਹੈਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਦੇ ਪੰਜਾਬੀਆਂ ’ਤੇ ਭੀੜ ਪਈ ਤਾਂ ਉਸਦਾ ਇਕੱਠਿਆਂ ਮਿਲਜੁਲ ਕੇ ਸਫਲਤਾ ਪੂਰਵਕ ਮੁਕਾਬਲਾ ਕੀਤਾਜਾਬਰ ਸਰਕਾਰਾਂ ਨਾਲ ਲੋਹਾ ਲੈਣਾ ਸਾਡਾ ਵਿਰਸਾ ਰਿਹਾ ਹੈਬਜ਼ੁਰਗ ਦੱਸਦੇ ਹਨ ਕਿ ਪਹਿਲਿਆਂ ਸਮਿਆਂ ਵਿੱਚ ਜਦੋਂ ਕਦੇ ਪਿੰਡ ਵਿੱਚ ਕੋਈ ਮਰਗ ਆਦਿ ਵਰਗੀ ਦੁਰਘਟਨਾ ਹੋ ਜਾਂਦੀ ਸੀ, ਘਰ ਵਿੱਚ ਸੋਗ ਦਾ ਮਾਹੌਲ ਹੁੰਦਾ ਸੀ, ਤਾਂ ਪਿੰਡ ਵਾਲੇ ਇਕੱਠੇ ਹੋ ਕੇ ਉਸ ਘਰ ਦੀ ਫਸਲ ਦੀ ਵਾਢੀ ਆਦਿ ਕਰਕੇ ਦਾਣੇ ਘਰ ਪੁੱਜਦੇ ਕਰ ਦਿੰਦੇ ਸਨਬਿਜਾਈ ਦੌਰਾਨ ਫਸਲ ਬੀਜਣ ਦਾ ਕੰਮ ਵੀ ਉਹ ਕਰ ਦਿੰਦੇ ਸਨਸਿਹਤਮੰਦ ਅਤੇ ਮਜ਼ਬੂਤ ਭਾਈਚਾਰਾ ਬਹੁਤ ਸਾਰੀਆਂ ਸਮਾਜਿਕ ਸਮੱਸਿਆਵਾਂ ਹੱਲ ਕਰ ਸਕਦਾ ਹੈਅੱਜ ਵੀ ਸਾਨੂੰ ਇਸ ਭਾਈਚਾਰਕ ਸਾਂਝ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਹੈਛੋਟੇ, ਗਰੀਬ ਜਾਂ ਕਿਸੇ ਗਲੋਂ ਲਾਚਾਰ ਹੋ ਚੁੱਕੇ ਕਿਸਾਨ ਦੀ ਜ਼ਮੀਨ ਉੱਪਰ ਅੱਖ ਰੱਖਣ ਦੀ ਥਾਂ ਸਾਨੂੰ ਉਸਦੀ ਬਾਂਹ ਫੜਨੀ ਚਾਹੀਦੀ ਹੈਕਮਜ਼ੋਰ ਪੈ ਚੁੱਕੇ ਕਿਸਾਨੀ ਭਾਈਚਾਰੇ ਨੂੰ ਮਜ਼ਬੂਤ ਕਰਨ ਵਾਸਤੇ ਸਾਨੂੰ ਕੀ?ਦੀ ਥਾਂ ’ਤੇ ਸਾਨੂੰ ਹੀਦੇ ਨੁਕਤੇ ਨੂੰ ਅਪਣਾਉਣਾ ਪਵੇਗਾ, ਜਿਸ ਵਾਸਤੇ ਵੱਡੀ ਪੱਧਰ ’ਤੇ ਮਿਲਜੁਲ ਕੇ ਵਿਸਤ੍ਰਿਤ ਮਹਾਜ਼ ਅਰੰਭ ਕਰਨਾ ਪਵੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (
This email address is being protected from spambots. You need JavaScript enabled to view it.om)

About the Author

ਪ੍ਰੋ. ਕੰਵਲਜੀਤ ਕੌਰ ਗਿੱਲ

ਪ੍ਰੋ. ਕੰਵਲਜੀਤ ਕੌਰ ਗਿੱਲ

Retired Professor, Dept of Economics, Punjabi University Patiala, Punjab, India.
Phone: (91 - 98551 - 22857)
Email: (kkgill207@gmail.com)

More articles from this author