DarshanSingh7“ਉਹ ਜਦੋਂ ਮੋਬਾਈਲ ਨਾਲ ਚਿਪਕ ਜਾਂਦੇ ਤਾਂ ਮੈਂ ਵੀ ਆਪਣੇ ਆਪ ਨੂੰ ...”
(2 ਅਪਰੈਲ 2017)

 

ਬਹੁਤ ਹੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁੱਝ ਵਿਹਲ ਕੱਢ ਕੇ ਮੈਂ ਆਪਣੇ ਨੂੰਹ ਪੁੱਤ ਕੋਲ ਵਿਦੇਸ਼ ਜਾਣ ਦਾ ਮਨ ਬਣਾਇਆਉਹ ਦੋਵੇਂ ਮੈਂਨੂੰ ਆਉਣ ਲਈ ਕਈ ਵਾਰ ਕਹਿ ਚੁੱਕੇ ਸਨਨਾਂਹ ਨੁੱਕਰ ਕਰਨੀ ਵੀ ਹੁਣ ਮੁਸ਼ਕਲ ਸੀਦੋ ਕੁ ਹਫ਼ਤੇ ਲਈ ਮੈਂ ਉੱਥੇ ਰਹਿਣਾ ਸੀਰੋਜ਼ਮਰ੍ਹਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਜ਼ਰੂਰੀ ਕੱਪੜੇ ਅਤੇ ਚਾਰ ਪੰਜ ਕਿਤਾਬਾਂ ਪੜ੍ਹਨ ਲਈ ਮੈਂ ਆਪਣੇ ਕੋਲ ਲੈ ਲਈਆਂ ਸਨਉਹ ਦੋਵੇਂ ਸਵੇਰੇ ਆਪੋ ਆਪਣੇ ਕੰਮਾਂ ਤੇ ਚਲੇ ਜਾਂਦੇ ਸਨਉਨ੍ਹਾਂ ਦੇ ਨਾਲ ਹੀ ਸਾਢੇ ਕੁ ਤਿੰਨ ਸਾਲ ਦਾ ਮੇਰਾ ਪੋਤਾ ਤਿੰਨ ਕੁ ਘੰਟਿਆਂ ਲਈ ਸਕੂਲ ਜਾਂਦਾ ਸੀਉਨ੍ਹਾਂ ਦੀ ਗ਼ੈਰਹਾਜ਼ਰੀ ਵਿਚ ਇਨ੍ਹਾਂ ਕਿਤਾਬਾਂ ਨੇ ਹੀ ਮੈਂਨੂੰ ਇਕੱਲੇਹੋਣ ਤੋਂ ਬਚਾਇਆ ਸੀ

ਕਾਲਜ ਦੇ ਦਿਨਾਂ ਵਿਚ ਮਨੋਵਿਗਿਆਨ ਦਾ ਵਿਦਿਆਰਥੀ ਹੋਣ ਕਰਕੇ ਮਨੋਵਿਗਿਆਨਕ ਵਿਸ਼ੇ ਮੈਂਨੂੰ ਬੜੇ ਚੰਗੇ ਲਗਦੇ ਸਨਸ਼ਾਇਦ ਇਸੇ ਕਾਰਨ ਮੈਂ ਪੋਤੇ ਦੀਆਂ ਗੱਲਾਂ, ਆਦਤਾਂ, ਰੁਚੀਆਂ ਅਤੇ ਸੁਭਾਅ ਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀਮੋਬਾਈਲ ਫ਼ੋਨ ਦੀ ਉਸਨੂੰ ਬਹੁਤ ਜਾਣਕਾਰੀ ਸੀਆਪਣੇ ਆਪ ਪਸੰਦੀਦਾ ਗੇਮਖੇਡਣ ਲਗਦਾਬੜੀ ਤੇਜ਼ੀ ਨਾਲ ਉਸ ਦੀਆਂ ਉਂਗਲਾਂ ਸਕਰੀਨ ਉੱਪਰ ਚਲਦੀਆਂਕਾਰਟੂਨ ਵੀ ਉਹ ਟੀਵੀ ਤੇ ਕਾਫੀ ਦੇਖਦਾ ਸੀਮੈਂ ਉਸਨੂੰ ਜਦੋਂ ਪੁੱਛਦਾ ਕਿ ਉਹ ਕੀ ਦੇਖਦਾ ਹੈ ਤਾਂ ਉਹ ਫ਼ਟਾਫ਼ਟ ਮੋਟੂ ਪਤਲੂਕਹਿ ਕੇ ਮੈਨੂੰ ਚੁੱਪ ਕਰਵਾ ਦਿੰਦਾਸੁਣ ਕੇ ਮੈਂਨੂੰ ਬਹੁਤ ਅਚੰਭਾ ਹੁੰਦਾ, ਪਰ ਅੰਤਰੀਵੀ ਤੌਰ ਤੇ ਮੈਂ ਉਸਦੀ ਇਸ ਆਦਤ ਤੋਂ ਖੁਸ਼ ਨਹੀਂ ਸੀਆਪਣੀ ਨਾਪਸੰਦਗੀ ਦਾ ਪ੍ਰਗਟਾਵਾ ਵੀ ਮੈਂ ਨੂੰਹ ਪੁੱਤ ਕੋਲ ਕੀਤਾਕੀ ਕਰੀਏ? ਸਭ ਬੱਚਿਆਂ ਦਾ ਇਹੋ ਹਾਲ ਹੈ ਉਨ੍ਹਾਂ ਦੇ ਬੋਲਾਂ ਵਿਚ ਬੇਵਸੀ ਸਾਫ ਝਲਕਦੀ ਸੀਸਾਡੇ ਵੇਲਿਆਂ ਦੇ ਭੋਲੇ ਭਾਲੇ ਬਚਪਨ ਤੋਂ ਉਲਟ ਉਸਦਾ ਬਚਪਨ ਸ਼ਾਇਦ ਚਾਲਾਕੀਆਂ ਵਧੇਰੇ ਸਿੱਖ ਰਿਹਾ ਸੀ

ਉਂਜ ਨੂੰਹ ਪੁੱਤ ਆਪ ਵੀ ਕਾਫੀ ਟੀਵੀ ਦੇਖਦੇ ਸਨਵਟਸਐਪ ਅਤੇ ਫੇਸਬੁੱਕ ਦੀ ਵੀ ਖ਼ੂਬ ਵਰਤੋਂ ਕਰਦੇ ਸਨਉਹ ਜਦੋਂ ਮੋਬਾਈਲ ਨਾਲ ਚਿਪਕ ਜਾਂਦੇ ਤਾਂ ਮੈਂ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾਸ਼ਾਇਦ ਇਸੇ ਦਾ ਪ੍ਰਭਾਵ ਹੀ ਬੱਚੇ ਦੇ ਸੂਖਮ ਮਨ ਤੇ ਪਿਆ ਸੀਭਾਵੇਂ ਅਜਿਹਾ ਕਰਨਾ ਸਮੇਂ ਦੀ ਲੋੜ ਸੀ,ਪਰ ਇਸਦੀ ਦਲਦਲ ਵਿਚ ਖੁੱਭ ਜਾਣਾ ਵੀ ਮੈਂਨੂੰ ਕੋਈ ਸਿਆਣਪ ਨਹੀਂ ਸੀ ਜਾਪਦੀ“ਮੇਰੇ ਨਾਲ ਖੇਡੋ ਡੈਡ ... ਆਖਦਿਆਂ ਉਸਨੇ ਗੁੱਸੇ ਵਿਚ ਇਕ ਦਿਨ ਮੋਬਾਈਲ ਭੁੰਜੇ ਸੁੱਟ ਦਿੱਤਾਮੈਂ ਬੱਚੇ ਦੇ ਮਨ ਨੂੰ ਸਮਝਦਾ ਸੀਸੋਚਦਾ ਸੀ ਕਿ ਸ਼ਾਇਦ ਨੂੰਹ ਪੁੱਤ ਥੱਕੇ ਹੋਣਦਫ਼ਤਰੀ ਕੰਮਾਂ ਵਿੱਚ ਥਕਾਵਟ ਹੋਣਾ ਸੁਭਾਵਿਕ ਹੈਇਸ ਲਈ ਮੈਂ ਕਿਹਾ, ਆ ਮੈਂ ਖੇਡਾਂ ਤੇਰੇ ਨਾਲ ਉਸ ਨੂੰ ਕੁਝ ਝਿਜਕ ਤਾਂ ਹੋਈ, ਪਰ ਮੇਰੇ ਨਾਲ ਪਾਰਕ ਵਿਚ ਜਾ ਕੇ ਖੇਡਣ ਲਈ ਮੰਨ ਹੀ ਗਿਆਹੋਰ ਬੱਚੇ ਵੀ ਉੱਥੇ ਝੂਲੇ ਝੂਲ ਰਹੇ ਸਨਝੂਲੇ ਝੂਲਣਾ ਪੋਤੇ ਨੂੰ ਵੀ ਬੜਾ ਚੰਗਾ ਲੱਗਾਪੰਜ ਸੱਤ ਦਿਨਾਂ ਵਿਚ ਹੀ ਉਹ ਖੇਡਣ ਲਈ ਆਪ ਹੀ ਕਹਿਣ ਲੱਗ ਪਿਆਸ਼ਾਮ ਹੁੰਦਿਆਂ ਹੀ ਉਹ ਆਪਣਾ ਟ੍ਰਾਈਸਾਈਕਲ ਚੁੱਕਦਾ ਅਤੇ ਆਖਦਾ, “ਆਉ ਦਾਦੂ ਖੇਡਣ ਚੱਲੀਏ ਉਸਦੇ ਕੁਝ ਕੁਝ ਤੋਤਲੇ ਬੋਲ ਆਪਣੀ ਗੱਲ ਸਮਝਾ ਦਿੰਦੇ ਸਨਟੀਵੀ ਅਤੇ ਮੋਬਾਈਲ ਵਿਚ ਉਸਦੀ ਦਿਲਚਸਪੀ ਕਾਫੀ ਘਟਣ ਲੱਗੀ ਸੀਥੋੜ੍ਹਾ ਬਹੁਤ ਸਮਾਂ ਪੋਤੇ ਨੂੰ ਦੇਣ ਲਈ ਮੈਂ ਨੂੰਹ ਪੁੱਤ ਨੂੰ ਕਿਹਾਪਤਾ ਨਹੀਂ ਮੇਰੀ ਗੱਲ ਉਨ੍ਹਾਂ ਨੂੰ ਕਿਹੋ ਜਿਹੀ ਲੱਗੀ,ਪਰ ਇੰਨਾ ਕੁ ਕਹਿਣਾ ਤਾਂ ਮੇਰਾ ਹੱਕ ਵੀ ਸੀ

ਮੇਰੇ ਵੀਜ਼ੇ ਦੀ ਮਿਆਦ ਪੂਰੀ ਹੋ ਚੁੱਕੀ ਸੀ ਤੇ ਮੈਂ ਹੁਣ ਵਾਪਿਸ ਆਉਣਾ ਸੀਸੋਚਦਾ ਸੀ ਕਿ ਮੇਰੇ ਵਪਸ ਜਾਣ ਤੇ ਮੇਰਾ ਪੋਤਾ ਫਿਰ ਤੋਂ ਉਦਾਸ ਹੋ ਜਾਵੇਗਾਵਿਹਲਾ ਬੈਠਾ ਮੈਂ ਅਜਿਹੀਆਂ ਹੀ ਕਈ ਸੋਚਾਂ ਸੋਚਦਾ ਰਹਿੰਦਾ,ਪਰ ਜਾਣ ਦੀ ਗੱਲ ਸੁਣ ਕੇ ਛੋਟੇ ਬੱਚੇ ਦੇ ਮਨ ਨੂੰ ਧੱਕਾ ਲੱਗੇਗਾ, ਇਹ ਸੋਚ ਕੇ ਮੈਂ ਉਸ ਨੂੰ ਕੁਝ ਆਖ ਨਾ ਸਕਿਆਅਗਲੇ ਦਿਨ ਮੇਰੀ ਵਾਪਸੀ ਸੀਮੈਂ ਆਪਣੇ ਅੰਦਰੋਂ ਹਿੰਮਤ ਭਰ ਕੇ ਉਸ ਨੂੰ ਕਿਹਾ, ਮੈਂ ਕੱਲ੍ਹ ਜਾਣਾ ਹੈ ਉਹ ਹਰ ਗੱਲ ਚੰਗੀ ਤਰ੍ਹਾਂ ਸਮਝਦਾ ਸੀਮੇਰੇ ਇੰਨਾ ਕਹਿਣ ਤੇ ਉਸ ਦੇ ਹਾਸਿਆਂ ਭਰੇ ਚਿਹਰੇ ਨੂੰ ਗਹਿਰੀ ਉਦਾਸੀ ਨੇ ਘੇਰ ਲਿਆਕੁਝ ਪਲਾਂ ਬਾਅਦ ਉਸ ਨੇ ਕਿਹਾ, ਮੇਰੇ ਨਾਲ ਕੌਣ ਖੇਡੂ, ਦਾਦੂ?” ਸੁਣ ਕੇ ਮੇਰੀਆਂ ਅੱਖਾਂ ਭਰ ਆਈਆਂਉਸਦੇ ਸਵਾਲ ਨੇ ਮੇਰੇ ਅੰਦਰ ਕਈ ਸਵਾਲ ਖੜ੍ਹੇ ਕਰ ਦਿੱਤੇ ਸਨਮੈਂਨੂੰ ਜਾਪ ਰਿਹਾ ਸੀ ਕਿ ਅਜੋਕੇ ਮਾਪੇ ਆਪ ਹੀ ਆਪਣੇ ਬੱਚਿਆਂ ਦਾ ਬਚਪਨ ਗੁਆ ਰਹੇ ਹਨਮੈਂ ਸੋਚਦਾ ਸਾਂ ਕਿ ਜੇ ਸਾਡੇ ਕੋਲ ਬੱਚਿਆਂ ਲਈ ਹੀ ਵਿਹਲ ਨਹੀਂ ਤਾਂ ਸਾਡੀਆਂ ਹੋਰ ਪ੍ਰਾਪਤੀਆਂ ਦੇ ਅਰਥ ਰਹਿ ਹੀ ਕੀ ਜਾਂਦੇ ਹਨ?

*****

(654)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਦਰਸ਼ਨ ਸਿੰਘ  ਸ਼ਾਹਬਾਦ ਮਾਰਕੰਡਾ

ਦਰਸ਼ਨ ਸਿੰਘ ਸ਼ਾਹਬਾਦ ਮਾਰਕੰਡਾ

Shahabad Markanda, Kurukshetra, Haryana, India.
Email: (darshansingh5108@gmail.com)
Mobile: (91 - 94667 - 37933)

More articles from this author