DarshanSinghShahbad7ਪਿੱਛੇ ਜਿਹੇ ਇੱਕ ਦਿਨ ਮੈਂ ਜਲੰਧਰ ਗਿਆ। ਇੱਕ ਕੁੜੀ ਦਾ ਵਿਆਹ ਸੀ। ਮੈਂ ਉਸ ਕੁੜੀ ਨੂੰ ...
(3 ਅਕਤੂਬਰ 2025)


ਹਰ ਮਨੁੱਖ ਰੰਗ
, ਰੂਪ ਅਤੇ ਸੁਭਾਅ ਪੱਖੋਂ ਦੂਸਰਿਆਂ ਤੋਂ ਵੱਖ ਹੁੰਦਾ ਹੈਜੀਵਨ ਸ਼ੈਲੀ ਵੀ ਹਰ ਕਿਸੇ ਦੀ ਆਪੋ ਆਪਣੀ ਹੁੰਦੀ ਹੈਸਮੇਂ ਨਾਲ ਜ਼ਖ਼ਮ ਭਰਦੇ ਹਨਤਪੇ ਗੁੱਸਿਆਂ ਨੂੰ ਠੰਢੇ ਹੁੰਦੇ ਦੇਖਿਆ ਹੈਵਕਤ ਨਾਲ ਕੀ ਕਦੀ ਸੁਭਾਅ ਵੀ ਬਦਲੇ ਹਨ?

ਮੈਨੂੰ ਸਾਹਿਤਕ ਕਿਤਾਬਾਂ ਪੜ੍ਹਨ ਦਾ ਬੇਹੱਦ ਸ਼ੌਕ ਸੀਕਵਿਤਾਵਾਂ ਮੇਰੀ ਜ਼ੁਬਾਨ ’ਤੇ ਚੜ੍ਹੀਆਂ ਹੋਈਆਂ ਸਨਸੋਚ ਇਹੋ ਸੀ ਕਿ ਇਹ ਮਨੁੱਖ ਨੂੰ ਅੰਦਰੋਂ ਖ਼ੂਬਸੂਰਤ ਬਣਾਉਂਦੀਆਂ ਹਨਮੈਂ ਲੁਧਿਆਣੇ ‘ਲੱਕੜ ਦੇ ਪੁਲ’ ਤੋਂ ਲੰਘਦਾ ਹੋਇਆ ਘੰਟਾ ਘਰ ਦੇ ਕੋਲ ਚੌੜੇ ਬਜ਼ਾਰ ਵਿੱਚ ਮੌਜੂਦ ਦੁਕਾਨਾਂ ਤੋਂ ਕੋਈ ਨਾ ਕੋਈ ਕਿਤਾਬ ਖਰੀਦ ਲਿਆਉਂਦਾਖਰੀਦਣ ਸਮੇਂ ਮੈਨੂੰ ਅਥਾਹ ਖੁਸ਼ੀ ਦਾ ਅਹਿਸਾਸ ਹੁੰਦਾਭਰ ਸਿਆਲ ਦੀਆਂ ਲੰਮੀਆਂ ਰਾਤਾਂ ਨੂੰ ਵੀ ਰਜ਼ਾਈ ਵਿੱਚ ਬੈਠਾ ਦੇਰ ਤਕ ਨਿਰੰਤਰ ਪੜ੍ਹਦਾ, ਪੰਨੇ ਪਲਟਦਾਕਿਤਾਬਾਂ ਮੇਰੀ ਜ਼ਿੰਦਗੀ ਲਈ ਬਹੁਤ ਸਹਾਈ ਵੀ ਰਹੀਆਂਕਾਲਜ ਵਿੱਚ ਵੀ ਮੇਰੇ ਸੁਭਾਅ ਦਾ ਇਹੋ ਰੁਝਾਨ ਜਾਰੀ ਹੀ ਨਹੀਂ ਰਿਹਾ, ਸਗੋਂ ਹੋਰ ਵੀ ਫੈਲ ਗਿਆਇੱਕ ਦਿਨ ਮੈਨੂੰ ਮੇਰੀ ਭੈਣ ਨੇ ਕਿਹਾ, “ਚੱਲ, ਵਿਆਹ ’ਤੇ ਹੋ ਆਈਏਪੀੜ੍ਹੀ ਦਰ ਪੀੜ੍ਹੀ ਚੱਲਣ ਵਾਲੇ ਰਿਸ਼ਤੇ ਹਨ।”

ਮੇਰੀ ਦਿਲਚਸਪੀ ਇਸ ਪਾਸੇ ਨਹੀਂ ਸੀ ਕਿਉਂਕਿ ਇਹ ਮੈਨੂੰ ਮੋਹ-ਪਿਆਰ ਦੀ ਥਾਂ ਇੱਕ ਰਸਮ ਪੂਰਤੀ ਦੀ ਗੱਲ ਹੀ ਲਗਦੇ ਸਨਮੇਰੀ ਨਾਂਹ-ਨੁੱਕਰ ਸੁਣ ਕੇ ਮਾਂ ਬੋਲੀ, “ਚੰਗਾ ਹੈ ਜੇ ਆਪਣਿਆਂ ਵਿੱਚ ਉੱਠੇ ਬੈਠੇਂਦੁੱਖ ਸੁਖ ਪੁੱਛੇਂ, ਦੱਸੇਂਰਿਸ਼ਤਿਆਂ ਦਾ ਪਤਾ ਲੱਗੂਸਾਂਝਾਂ ਦੀ ਲੋੜ ਦੀ ਸਮਝ ਆਊਸਾਂਝ ਪਕੇਰੀ ਹੋਊੂਰਿਸ਼ਤੇਦਾਰੀਆਂ ਜ਼ਿੰਦਗੀ ਦਾ ਮਾਣ ਹੁੰਦੀਆਂ ਹਨ।” ਪਰ ਵਕਤ ਨਾਲ ਕਈ ਰਿਸ਼ਤਿਆਂ ਦੀ ਤਾਂ ਮੈਨੂੰ ਸਿਆਣ ਹੀ ਨਾ ਰਹੀ, ਕਈ ਮੈਨੂੰ ਹੀ ਨਾ ਸਿਆਣਦੇ

ਉਂਝ ਬਚਪਨ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀਸਕੂਲ ਵਿੱਚ ਗਰਮੀਆਂ, ਸਰਦੀਆਂ ਦੀਆਂ ਛੁੱਟੀਆਂ ਹੋਣ ’ਤੇ ਨਾਨਕੇ-ਦਾਦਕੇ ਜਾਣ ਦਾ ਚਾਅ ਚੜ੍ਹ ਜਾਂਦਾ ਅਤੇ ਅਗੰਮੀ ਖੁਸ਼ੀ ਮਿਲਦੀਨਾਨਕ ਸਿੰਘ ਦੀ ਕਹਾਣੀ ‘ਭੂਆ’ ਵਿਚਲਾ ਸੱਚ ਉਦੋਂ ਆਮ ਹੀ ਦੇਖਣ ਵਿੱਚ ਮਿਲਦਾ ਸੀਵੱਡਾ ਹੋ ਕੇ ਮੇਰੀਆਂ ਇਹ ਰੁਚੀਆਂ, ਦਿਲਚਸਪੀਆਂ, ਸ਼ੌਕ ਅਤੇ ਅਨੁਭਵ ਜਿਵੇਂ ਸਭ ਹੀ ਬਦਲ ਗਏਮੇਰੇ ਸੁਭਾਅ ਨਾਲ ਬੜਾ ਕੁਝ ਮੇਲ ਨਹੀਂ ਸੀ ਖਾਂਦਾ ਤੇ ਮੈਂ ਮਾਪਿਆਂ ਵੱਲੋਂ ਨਿਭਾਈਆਂ ਜਾਂਦੀਆਂ ਫਜ਼ੂਲ ਜਿਹੀਆਂ ਲਗਦੀਆਂ ਰਹੁ-ਰੀਤਾਂ ਬਾਰੇ ਵੀ ਊਟ-ਪਟਾਂਗ ਸਵਾਲ ਕਰਦਾ ਰਹਿੰਦਾਇੰਝ ਕਰਨਾ ਮੇਰੇ ਸੁਭਾਅ ਦਾ ਹੀ ਹਿੱਸਾ ਸੀਪਤਾ ਨਹੀਂ ਕਿਉਂ ਮੈਨੂੰ ‘ਕੁਝ ਕੁਝ’ ਹੀ ਚੰਗਾ ਲਗਦਾ ਤੇ ਪਸੰਦ ਆਉਂਦਾਘਰ ਦੇ ਜੀਅ ਮੇਰੀ ਸੋਚ ਤੋਂ ਅੱਕੇ ਅਤੇ ਦੁਖੀ ਹੋਏ ਕਹਿ ਦਿੰਦੇ, “ਨਹੀਂ ਚੰਗਾ ਲਗਦਾ, ਨਾ ਕਰਐਵੇਂ ਹਰ ਗੱਲ ਵਿੱਚ ਲੱਤ ਅੜਾਉਂਦਾ ਰਹਿੰਨੈ ..।” ਇਹ ਕੁਝ ਸੁਣਦਿਆਂ ਜਿਵੇਂ ਮੈਂ ਘਰ ਵਿੱਚ ਹੀ ਇਕੱਲਾ ਹੋ ਜਾਂਦਾਘਰ ਦੇ ਜੀਆਂ ਅਤੇ ਮੇਰੇ ਵਿਚਕਾਰ ਲੰਮੇ ਫਾਸਲੇ ਨੂੰ ਦੇਖਦਿਆਂ ਮੈਨੂੰ ਕਦੀ ਕਦੀ ਮਹਿਸੂਸ ਵੀ ਹੋਇਆ ਕਿ ਪੜ੍ਹ-ਲਿਖ ਕੇ ਅੱਖਰ ਗਿਆਨ ਨਾਲ ਦਿਮਾਗ ਤਾਂ ਭਰ ਲਿਆ ਪਰ ਲੋਕਾਚਾਰੀ ਪੱਖੋਂ ਅੰਦਰੋਂ ਜਿਵੇਂ ਖ਼ਾਲੀ ਹੀ ਹੋ ਗਿਆ ਹੋਵਾਂਉਮਰ ਵਿੱਚ ਹੋਰ ਵਰ੍ਹੇ ਜੁੜਨ ਨਾਲ ਕੰਮਾਂ ਦਾ ਰੁਝੇਵਾਂ ਵਧ ਗਿਆਹੁਣ ਕਿਸੇ ਪਾਸੇ ਜਾਣ ਦੀ ਨਾ ਵਿਹਲ ਹੁੰਦੀ, ਨਾ ਘਰੋਂ ਬਾਹਰ ਜਾਣ ਨੂੰ ਮਨ ਕਰਦਾ

ਕਿਹਾ ਜਾਂਦਾ ਹੈ ਕਿ ਸੁਭਾਅ ਅਤੇ ਆਦਤਾਂ ਕਦੀ ਬਦਲਦੀਆਂ ਨਹੀਂ ਹਨਵਿਆਹ ਹੋਣ ਪਿੱਛੋਂ ਵੀ ਮੇਰੀ ਸੋਚ ਨਾ ਬਦਲੀਦੁੱਖ-ਸੁਖ, ਲੋੜਾਂ ਜਾਂ ਜ਼ਰੂਰਤਾਂ ਵਿੱਚ ਵੀ ਮੈਂ ਆਪਣਿਆਂ ਦਾ ‘ਆਪਣਾ’ ਨਾ ਬਣ ਸਕਿਆਸਾਂਝਾਂ ਤੋਂ ਦੂਰੀ ਬਣਾਈ ਰੱਖੀਕਈ ਵਾਰ ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਹੁੰਦਾਬਿਨਾਂ ਕਿਸੇ ਨਾਲ ਗੱਲ ਸਾਂਝੀ ਕੀਤੇ ਖ਼ੁਦ ਨੂੰ ਹੀ ਘੜਨ ਤਰਾਸ਼ਣ ਵਿੱਚ ਅਨੰਦ ਆਉਂਦਾਪਹਿਲੋਂ ਮਾਪੇ ਰਿਸ਼ਤੇਦਾਰੀਆਂ ਵਿੱਚ ਆਉਂਦੇ ਜਾਂਦੇ ਸਨ ਤੇ ਫਿਰ ਸ਼੍ਰੀਮਤੀ ਅਤੇ ਬੱਚੇ ਇਹ ਜ਼ਿੰਮੇਵਾਰੀ ਨਿਭਾਉਣ ਲੱਗ ਪਏਪਰ ਅਚਾਨਕ ਪਤਨੀ ਦੇ ਗੁਜ਼ਰ ਜਾਣ ਪਿੱਛੋਂ ਮੈਨੂੰ ਹੀ ਨਜ਼ਦੀਕੀਆਂ ਅਤੇ ਰਿਸ਼ਤੇਦਾਰੀਆਂ ਅਣਮੰਨੇ ਮਨ ਨਾਲ ਸੰਭਾਲਣੀਆਂ ਪੈਂ ਗਈਆਂਸੱਜਣਾਂ ਮਿੱਤਰਾਂ ਨੇ ਇਹੀ ਕਿਹਾ ਕਿ ‘ਆਇਆ ਜਾਇਆ ਕਰ’ ਤੇ ਇਹ ਸੱਚ ਵੀ ਸੀਰੀਤੀ-ਰਿਵਾਜ਼ਾਂ ਅਤੇ ਹੋਰ ਬੜਾ ਕੁਝ ਮੈਨੂੰ ਆਉਣ-ਜਾਣ ਨਾਲ ਪਤਾ ਲੱਗਣ ਲੱਗਿਆਦੁੱਖ ਸਾਂਝੇ ਹੋਏ, ਖ਼ੁਸ਼ੀਆਂ ਵੀਲੋਹੜੀਆਂ ਅਤੇ ਦਿਵਾਲੀਆਂ ਵੀ ਸਾਂਝੀਆਂ ਕੀਤੀਆਂਨੇੜਤਾ ਨੂੰ ਮਹਿਸੂਸ ਕੀਤਾ, ਅਪਣੱਤ ਵਧੀਕਦੀ ਕੋਈ ਮੋਢੇ ’ਤੇ ਹੱਥ ਰੱਖਦਾ ਤਾਂ ਲਗਦਾ ਜਿਵੇਂ ਮੈਂ ਕਿਸੇ ਨਿੱਘੀ ਬੁੱਕਲ ਵਿੱਚ ਬੈਠਾ ਹੋਵਾਂਬੀਤੇ ਸਮੇਂ ਵਿੱਚ ਅਜਾਈਂ ਗੁਆਏ ਰਿਸ਼ਤਿਆਂ ਦਾ ਦਰਦ ਮਹਿਸੂਸ ਕੀਤਾ ਅਤੇ ਅਫ਼ਸੋਸ ਵੀ ਹੋਇਆਸੋਚਦਾ ਸਾਂ ਕਿ ਪਤਨੀ ਸੱਚ ਹੀ ਆਖਦੀ ਸੀ ਕਿ ਨਿੱਕੇ ਨਿੱਕੇ ਮੋਹ ਪਿਆਰ ਦੇ ਬੋਲਾਂ ਅਤੇ ਮਿਲਦੇ ਰਹਿਣ ਨਾਲ ਹੀ ਜੀਵਨ ਸੁਖਾਵੀਂ ਤੋਰ ਤੁਰਦਾ ਹੈਮੈਂ ਆਪਣੇ ਆਪ ਨੂੰ ਹੀ ਸਵਾਲ ਕਰਦਾ ਕਿ ਕਿਉਂ ਮੈਂ ਆਪਣੇ ਆਪ ਤੋਂ ਹੀ ਲੁਕਿਆ ਰਿਹਾਇਹ ਵੀ ਖਿਆਲ ਮਨ ਵਿੱਚ ਆਉਂਦਾ ਕਿ ਬੰਦੇ ਅੰਦਰ ਅਜਿਹਾ ਕੀ ਹੁੰਦਾ ਹੈ ਜੋ ਉਸ ਨੂੰ ਸਮੇਂ ਸਿਰ ਕੁਝ ਕਰਨ ਤੋਂ ਰੋਕਦਾ ਹੈ

ਪਿੱਛੇ ਜਿਹੇ ਇੱਕ ਦਿਨ ਮੈਂ ਜਲੰਧਰ ਗਿਆਇੱਕ ਕੁੜੀ ਦਾ ਵਿਆਹ ਸੀਮੈਂ ਉਸ ਕੁੜੀ ਨੂੰ ਮਿਲਿਆ ਤਾਂ ਉਹ ਕਹਿਣ ਲੱਗੀ, “ਮੈਨੂੰ ਆਪਣੇ  ਵਿਆਹ ਨਾਲੋਂ ਵੱਧ ਖੁਸ਼ੀ ਤੁਹਾਡੇ ਆਉਣ ਦੀ ਹੋਈ ਹੈ।”

ਵਾਪਸੀ ਸਮੇਂ ਘਰ ਵਿੱਚ ਇੱਕ ਬਜ਼ੁਰਗ ਮਿਲਿਆਅਸੀਸ ਅਤੇ ਦੁਆ ਦਿੰਦਿਆਂ ਉਹ ਕਹਿਣ ਲੱਗਾ, “ਪੁੱਤਰਾ! ਜਿਊਂਦਾ ਰਹਿਲੰਮੀਆਂ ਉਮਰਾਂ ਰੱਬ ਬਖ਼ਸ਼ੇ।” ਉਨ੍ਹਾਂ ਦਾ ਹੱਥ ਮੇਰੇ ਸਿਰ ’ਤੇ ਰਿਹਾ ਤੇ ਇਨ੍ਹਾਂ ਦੋ-ਚਾਰ ਪਲਾਂ ਵਿੱਚ ਹੀ ਮੇਰੀ ਰੂਹ ਨੂੰ ਮਿਲੇ ਸਕੂਨ ਤੋਂ ਲੱਗਾ ਜਿਵੇਂ ਅਸੀਂ ਬਹੁਤ ਦੁੱਖ-ਸੁਖ ਸਾਂਝਾ ਕਰ ਲਿਆ ਹੋਵੇਇਹ ਪਲ ਮੇਰੀਆਂ ਯਾਦਾਂ ਵਿੱਚ ਵਸ ਗਏਇਸ ਅਹਿਸਾਸ ਅਤੇ ਵਿਸ਼ਵਾਸ ਨਾਲ ਮੈਂ ਉੱਥੋਂ ਆਇਆ ਕਿ ਛੇਤੀ ਹੀ ਫਿਰ ਮਿਲਾਂਗੇਮੈਨੂੰ ਜਾਪਿਆ ਕਿ ਕਿਤਾਬਾਂ ਨੇ ਜ਼ਿੰਦਗੀ ਨੂੰ ਖ਼ੂਬਸੂਰਤੀ ਜ਼ਰੂਰ ਦਿੱਤੀ ਸੀ ਪਰ ਇਨ੍ਹਾਂ ਮਾਨਵੀ ਸਾਂਝਾਂ ਵਿੱਚ ਰੁਮਕਦੀਆਂ ਪੌਣਾਂ ਜਿਹੇ ਅਮੁੱਲ ਸਕੂਨ ਦੇ ਉਹ ਨਵੇਕਲੇ ਸ਼ੋਖ਼ ਰੰਗ ਵੀ ਸਨ ਜੋ ਜ਼ਿੰਦਗੀ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਮੈਂ ਲੱਭ ਰਿਹਾ ਸੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਦਰਸ਼ਨ ਸਿੰਘ  ਸ਼ਾਹਬਾਦ ਮਾਰਕੰਡਾ

ਦਰਸ਼ਨ ਸਿੰਘ ਸ਼ਾਹਬਾਦ ਮਾਰਕੰਡਾ

Shahabad Markanda, Kurukshetra, Haryana, India.
Email: (darshansingh5108@gmail.com)
Mobile: (91 - 94667 - 37933)

More articles from this author