NishanSRathaur7ਕੱਲ੍ਹ ਸ਼ਾਮ ਵੇਲੇ ਮੇਰਾ ਨਿੱਕਾ ਬੇਟਾ ਆਲੂ-ਟਿੱਕੀ ਖਾਣ ਦੀ ਜ਼ਿਦ ਕਰਨ ਲੱਗਿਆ। ਬੱਚਿਆਂ ਨੂੰ ਲੈ ਕੇ ਮੈਂ ਬਾਜ਼ਾਰ ਗਿਆ ਤਾਂ ...
(29 ਮਈ 2024)
ਇਸ ਸਮੇਂ ਪਾਠਕ: 500.


ਮੈਂ ਭਾਵੇਂ ਅਖ਼ਬਾਰ ਦਾ ਪੱਕਾ ਮੁਲਾਜ਼ਮ ਨਹੀਂ ਸਾਂ ਪਰ ਫਿਰ ਵੀ ਬਿਨਾਂ ਨਾਗੇ ਤੋਂ ਦਫਤਰ ਪਹੁੰਚ ਜਾਂਦਾ ਸਾਂ
ਪੱਕੇ ਮੁਲਾਜ਼ਮ ਮਗਰੋਂ ਆਉਂਦੇ ਤੇ ਮੈਂ ਪਹਿਲਾਂ ਅਪੱੜ ਜਾਂਦਾਦੇਰ ਰਾਤ ਤਕ ਉੱਥੇ ਹੀ ਰਹਿੰਦਾਅਖ਼ਬਾਰ ਦੇ ‘ਬਿਊਰੋ ਚੀਫ਼’ ਦੂਰੋਂ ਆਉਂਦੇ ਸਨ, ਇਸ ਲਈ ਉਹ ਰਾਤੀਂ ਅੱਠ ਕੁ ਵਜੇ ਨਿਕਲ ਜਾਂਦੇ ਕਿਉਂਕਿ ਉਹਨਾਂ ਬੱਸ ਫੜਨੀ ਹੁੰਦੀ ਸੀਉਨ੍ਹਾਂ ਦੇ ਮਗਰੋਂ ਸਾਰੇ ਮੁਲਾਜ਼ਮ ਹੌਲੀ ਹੌਲੀ ਖਿਸਕ ਜਾਂਦੇ ਪਰ ਮੈਂ ਇਕੱਲਾ ਹੀ ਬੈਠਾ ਰਹਿੰਦਾ

ਛੇਆਂ ਮਹੀਨਿਆਂ ਵਿੱਚ ਹੀ ਮੈਂ ਟਾਈਪ ਕਰਨੀ ਸਿੱਖ ਗਿਆ ਤੇ ਆਪਣੀਆਂ ਖ਼ਬਰਾਂ ਆਪ ਹੀ ਟਾਈਪ ਕਰਨ ਲੱਗ ਪਿਆਅਖ਼ਬਾਰ ਦਾ ਪੂਰਾ ਸਟਾਫ ਹੈਰਾਨ ਸੀ ਕਿ ਇਹ ਮੁੰਡਾ ਕੱਲ੍ਹ ਆਇਆ ਹੈ ਤੇ ਆਉਂਦਿਆਂ ਹੀ ਛਾਅ ਗਿਆ ਹੈਉਦੋਂ ਮੈਨੂੰ ਇਹਨਾਂ ਗੱਲਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਸੀਹੁਣ ਸੋਚਦਾ ਹਾਂ ਕਿ ਇਹ ਸਭ ਬੰਦੇ ਦੇ ਸ਼ੌਕ ਉੱਪਰ ਨਿਰਭਰ ਕਰਦਾ ਹੈਜਿਹੜਾ ਕੰਮ ਕਰਦਿਆਂ ਤੁਹਾਨੂੰ ਖੁਸ਼ੀ ਮਿਲੇ, ਤੁਸੀਂ ਉਹ ਕੰਮ ਮਨ ਲਾ ਕੇ ਕਰਦੇ ਹੋਬਿਲਕੁਲ ਇੰਝ ਹੀ ਮੇਰੇ ਨਾਲ ਹੋਇਆਜਿਹੜੇ ਬੰਦੇ ਅਖ਼ਬਾਰ ਦੇ ਦਫਤਰ ਵਿੱਚ ਕੰਮ ਕਰਦੇ ਸਨ ਉਹ ‘ਅੱਕੇ’ ਪਏ ਸਨ ਪਰ ਮੈਨੂੰ ਸ਼ੌਕ ਸੀਮੈਂ ਜਲਦੀ ਹੀ ਖ਼ਬਰਾਂ ਲਿਖਣੀਆਂ ਸਿੱਖ ਗਿਆ

ਹਫ਼ਤਾ ਕੁ ਪਹਿਲਾਂ ਇੱਕ ‘ਧਾਰਮਿਕ’ ਜਗ੍ਹਾ ’ਤੇ ਜਾਣ ਦਾ ਸਬੱਬ ਬਣ ਗਿਆਉੱਥੇ ਕੰਮ ਕਰਦੇ ‘ਧਾਰਮਿਕ’ ਆਗੂ ਨੂੰ ਮਿਲਿਆ ਤਾਂ ਉਹ ਢਿੱਲਾ ਜਿਹਾ ਜਾਪਿਆ ਪੁੱਛਣ ’ਤੇ ਕਹਿਣ ਲੱਗਾ ਕਿ ਮੈਂ ਬਹੁਤ ਪ੍ਰੇਸ਼ਾਨ ਹਾਂਇਸ ਕੰਮ ਵਿੱਚ ਹੁਣ ਭੋਰਾ ਵੀ ਇੱਜ਼ਤ ਨਹੀਂ ਰਹੀ, ਉੱਪਰੋਂ ਤਨਖ਼ਾਹ ਵੀ ਬਹੁਤ ਘੱਟ ਮਿਲਦੀ ਹੈਘਰ ਦਾ ਗੁਜ਼ਾਰਾ ਮਸਾਂ ਚੱਲਦਾ ਹੈਇਸ ਕੰਮ ਨਾਲੋਂ ਅਤਾਂ ਚੰਗਾ ਬੰਦਾ ਰੇਹੜੀ ਲਾ ਲਵੇਪ੍ਰਬੰਧਕਾਂ ਦੀ ਗੱਲਾਂ ਤਾਂ ਨਾ ਸੁਣਨੀਆਂ ਪੈਣ ... ਉਹ ਆਗੂ ਮੈਨੂੰ ਸੱਚਮੁੱਚ ਪ੍ਰੇਸ਼ਾਨ ਲੱਗਿਆ

ਕੱਲ੍ਹ ਸ਼ਾਮ ਵੇਲੇ ਮੇਰਾ ਨਿੱਕਾ ਬੇਟਾ ਆਲੂ-ਟਿੱਕੀ ਖਾਣ ਦੀ ਜ਼ਿਦ ਕਰਨ ਲੱਗਿਆਬੱਚਿਆਂ ਨੂੰ ਲੈ ਕੇ ਮੈਂ ਬਾਜ਼ਾਰ ਗਿਆ ਤਾਂ ਨੇੜੇ ਹੀ ਖੜ੍ਹੀ ਰੇਹੜੀ ’ਤੇ ਲੋਕਾਂ ਦੀ ਭੀੜ ਲੱਗੀ ਹੋਈ ਸੀਮੈਂ ਵੀ ਬੱਚਿਆਂ ਲਈ ਟਿੱਕੀ ਬਣਾਉਣ ਲਈ ਕਿਹਾਬੱਚੇ ਤਾਂ ਟਿੱਕੀ ਖਾਣ ਲੱਗ ਗਏ ਅਤੇ ਰੇਹੜੀ ਵਾਲਾ ਮੇਰੇ ਨਾਲ ਗੱਲੀਂ ਲੱਗ ਗਿਆਕਹਿਣ ਲੱਗਾ, “ਸਰਦਾਰ ਜੀ, ਸਾਡੀ ਕੀ ਜ਼ਿੰਦਗੀ ਹੈ? ਸਾਰਾ ਦਿਨ ਲੋਕਾਂ ਦਾ ਜੂਠੇ ਭਾਂਡੇ ਧੋਂਦੇ ਹਾਂ

ਮੈਂ ਕਿਹਾ, “ਕੋਈ ਨਾ, ਰੁਜ਼ਗਾਰ ਤਾਂ ਮਿਲਿਆ ਹੋਇਆ ਹੈ, ਬਥੇਰੀ ਦੁਨੀਆਂ ਬੇਰੁਜ਼ਗਾਰ ਤੁਰੀ ਫਿਰਦੀ ਹੈ ਅੱਜਕਲ੍ਹ

ਉਹ ਕਹਿੰਦਾ, “ਇਸ ਕੰਮ ਨਾਲੋਂ ਤਾਂ ਚੰਗਾ ਬੰਦਾ ‘ਬਾਬਿਆਂ ਦੇ ਡੇਰੇ’ ਉੱਪਰ ਰੋਟੀ ਖਾ ਲਵੇਸੇਵਾ ਕਰਕੇ ‘ਅਗਲਾ ਜਨਮ’ ਵੀ ਸਵਾਰੇ ਅਤੇ ਇਸ ਕੁੱਤਖ਼ਾਨੇ ਤੋਂ ਵੀ ਖਹਿੜਾ ਵੀ ਛੁੱਟ ਜਾਵੇ

ਮੈਨੂੰ ਉਹ ਰੇਹੜੀ ਵਾਲਾ ਸੱਚਮੁੱਚ ਦੁਖੀ ਲੱਗਿਆ

ਇਹ ਮਨੁੱਖੀ ਫ਼ਿਤਰਤ ਹੈ ਕਿ ਬਹੁਤੇ ਬੰਦੇ ਆਪਣੇ ਕੰਮ ਨੂੰ ਸ਼ੌਕ ਨਾਲ ਨਹੀਂ ਕਰਦੇ ਬਲਕਿ ਮਜਬੂਰੀ ਵੱਸ ਕਰਦੇ ਹਨਬਹੁਤੇ ਬੰਦਿਆਂ ਨੂੰ ਆਪਣਾ ਕੰਮ ਪਸੰਦ ਨਹੀਂ ਹੁੰਦਾਖ਼ਬਰੇ ਇਸੇ ਕਰਕੇ ਬੰਦਾ ਆਪਣੇ ਕੰਮ ਤੋਂ ਨਿਜਾਤ ਚਾਹੁੰਦਾ ਹੈਅਸਲ ਵਿੱਚ ਉਹ ਆਪਣੇ ਨਿੱਤ ਦੇ ਕੰਮ ਤੋਂ ਬੋਰੀਅਤ ਮਹਿਸੂਸ ਕਰਦਾ ਹੈਹਰ ਰੋਜ਼ ਇੱਕੋ ਹੀ ਕੰਮਇਸੇ ਕਰਕੇ ਬੰਦਾ ਤਬਦੀਲੀ ਚਾਹੁੰਦਾ ਹੈਖ਼ਬਰੇ ਇਸੇ ਕਰਕੇ ਲਿਖਣ-ਲਿਖਾਉਣ ਦਾ ਕੰਮ ‘ਅਧਿਆਪਕ’ ਘੱਟ ਹੀ ਕਰਦੇ ਹਨਉਹ ਦਿਨ-ਰਾਤ ਪੜ੍ਹ-ਪੜ੍ਹਾ ਕੇ ਤੰਗ ਹੋਏ ਹੁੰਦੇ ਹਨਵੱਡੇ ਲੇਖਕ ਅਮੂਮਨ ‘ਅਧਿਆਪਕ’ ਕਿੱਤੇ ਨਾਲ ਸੰਬੰਧਤ ਨਹੀਂ ਹੁੰਦੇ, ਉਹ ਹੋਰ ‘ਕਿੱਤਿਆਂ’ ਨਾਲ ਸੰਬੰਧ ਰੱਖਦੇ ਹਨਅਧਿਆਪਕ ਆਪਣੇ ਸਿਲੇਬਸ ਨੂੰ ਹੀ ਪੜ੍ਹ-ਪੜ੍ਹਾ ਲੈਣ, ਇੰਨਾ ਹੀ ਕਾਫ਼ੀ ਹੈ, ਲਿਖਣਾ-ਲਿਖਾਉਣਾ ਤਾਂ ‘ਸ਼ੌਕ’ ਦਾ ਕੰਮ ਹੈ

ਕਹਿੰਦੇ ਹਨ, ਟੇਲਰ ਮਾਸਟਰ ਦੀ ਆਪਣੀ ਕਮੀਜ਼ ਪਾਟੀ ਹੋਈ ਹੁੰਦੀ ਹੈਮਾਸਟਰਾਂ ਦੇ ਬੱਚੇ ਘੱਟ ਹੀ ਪੜ੍ਹਦੇ ਹਨ ਅਤੇ ਡਾਕਟਰਾਂ ਦੇ ਬੱਚੇ ਬਿਮਾਰ ਹੀ ਹੁੰਦੇ ਹਨਇਹ ਗੱਲ ਭਾਵੇਂ 100 ਫ਼ੀਸਦੀ ਦਰੁਸਤ ਨਹੀਂ ਪਰ ਪੰਜਾਹ ਫ਼ੀਸਦੀ ਤਾਂ ਦਰੁਸਤ ਹੋਵੇਗੀ ਹੀ। ਅਸਲ ਵਿੱਚ ਇਹ ਲੋਕ ਆਪਣੇ ‘ਕਿੱਤਿਆਂ’ ਤੋਂ ਅੱਕੇ ਹੁੰਦੇ ਹਨ ਅਤੇ ਅਕੇਵਾਂ ਅਜਿਹੀ ‘ਸਥਿਤੀ’ ਪੈਦਾ ਕਰ ਦਿੰਦਾ ਹੈਰੱਬ ਤੋਂ ਜਿੰਨਾ ਆਮ ਬੰਦਾ ਡਰਦਾ ਹੈ, ਉੰਨਾ ‘ਧਾਰਮਿਕ’ ਬੰਦਾ ਨਹੀਂ ਡਰਦਾਅਸਲ ਵਿੱਚ ਚੌਵੀ ਘੰਟੇ ਧਾਰਮਿਕ ਜਗ੍ਹਾ ’ਤੇ ਰਹਿਣ ਕਰਕੇ ਉਹਦਾ ਡਰ ਚੁੱਕਿਆ ਜਾ ਚੁੱਕਾ ਹੁੰਦਾ ਹੈਧਾਰਮਿਕ ਜਗ੍ਹਾ ’ਤੇ ਚੋਰੀ ਧਾਰਮਿਕ ਬੰਦਾ ਹੀ ਕਰ ਸਕਦਾ ਹੈ, ਅਧਰਮੀ ਦੇ ਵੱਸ ਦੀ ਗੱਲ ਨਹੀਂ ਹੁੰਦੀਰੇਪ ਮਾਮਲਿਆਂ ਵਿੱਚ ਜੇਲ੍ਹਾਂ ਵਿੱਚ ਬੰਦ ਵੱਡੇ ਵੱਡੇ ‘ਧਾਰਮਿਕ ਆਗੂਆਂ’ ਬਾਰੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਮਨਾਂ ਵਿੱਚ ਕਿੰਨੀ ਕੁ ਧਾਰਮਿਕਤਾ ਹੁਲਾਰੇ ਮਾਰਦੀ ਹੋਵੇਗੀ

ਬੰਦਾ ਜਦੋਂ ਆਪਣੇ ਕੰਮ ਤੋਂ ਖੁਸ਼ ਨਹੀਂ ਹੁੰਦਾ, ਉਦੋਂ ਉਹ ਸਭ ਕੁਝ ਤੋਂ ਟੁੱਟਿਆ ਅਨੁਭਵ ਕਰਦਾ ਹੈਉਹ ਭੂਤਕਾਲ ਦੀਆਂ ਯਾਦਾਂ ਵਿੱਚ ਗੁਆਚ ਕੇ ਖੁਸ਼ ਹੁੰਦਾ ਹੈਭਵਿੱਖ ਦੀਆਂ ਮੁਸ਼ਕਿਲਾਂ ਨੂੰ ਸੋਚ-ਸੋਚ ਕੇ ਉਹ ਪ੍ਰੇਸ਼ਾਨ ਹੁੰਦਾ ਰਹਿੰਦਾ ਹੈ ਇਹ ਜ਼ਿੰਦਗੀ ਜਿਊਣ ਦਾ ਸੁਚੱਜਾ ਢੰਗ ਨਹੀਂ ਹੈ ਜ਼ਰਾ ਸੋਚ ਕੇ ਦੇਖੋ, ਜਿਸ ਸਥਿਤੀ ਵਿੱਚ ਤੁਸੀਂ ਹੁਣ ਹੋ, ਇਸ ਸਥਿਤੀ ਕਕ ਪਹੁੰਚਣ ਲਈ ਲੱਖਾਂ ਲੋਕ ਯਤਨ ਕਰ ਰਹੇ ਹਨਜੋ ਕੁਝ ਤੁਹਾਡੇ ਕੋਲ ਹੈ, ਉਹ ਕੁਝ ਪ੍ਰਾਪਤ ਕਰਨ ਲਈ ਲੱਖਾਂ ਲੋਕ ਦਿਨ-ਰਾਤ ਤਰਲੋਮੱਛੀ ਹੋ ਰਹੇ ਹਨਜੋ ਰੁਜ਼ਗਾਰ ਤੁਸੀਂ ਕਰ ਰਹੇ ਹੋ, ਉਹ ਰੁਜ਼ਗਾਰ ਪ੍ਰਾਪਤ ਕਰਨਾ ਲੱਖਾਂ ਲੋਕਾਂ ਦਾ ਸੁਪਨਾ ਹੈਆਪਣੇ ਕਿੱਤੇ ਨੂੰ ਮਨੋਂ ਅਪਣਾਓਤੁਸੀਂ ਜੋ ਕੁਝ ਵੀ ਹੋ, ਇਸ ਕਿੱਤੇ ਦੀ ਬਦੌਲਤ ਹੋਤੁਸੀਂ ਕਿਸੇ ਬੇਰੁਜ਼ਗਾਰ ਦੀ ਹਾਲਤ ਵੇਖੋ, ਤੁਹਾਨੂੰ ਜ਼ਿੰਦਗੀ ਦੀ ਹਕੀਕਤ ਸਮਝ ਆ ਜਾਵੇਗੀ

ਇੱਕ ਗੱਲ ਹੋਰ, ਭਵਿੱਖ ਵਿੱਚ ਸਾਹਮਣੇ ਆਉਣ ਵਾਲੀਆਂ ਸੰਭਾਵਤ ਸਮੱਸਿਆਵਾਂ ਬਾਰੇ ਅੱਜ ਹੀ ਫਿਕਰਮੰਦ ਹੋ ਕੇ ਆਪਣੇ ਅੱਜ ਨੂੰ ਨਰਕ ਨਾ ਬਣਾਈਏ, ਭਵਿੱਖ ਵਿੱਚ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨਾਲ ਭਵਿੱਖ ਵਿੱਚ ਸਿੱਝ ਲਵਾਂਗੇ। ਖੁੱਲ੍ਹਦਿਲੀ ਨਾਲ ਜ਼ਿੰਦਗੀ ਜਿਊਣਾ ਸਿਆਣਪ ਹੈ ਅਤੇ ਝੂਰ ਝੂਰ ਕੇ ਸਮਾਂ ਬਰਬਾਦ ਕਰਨਾ ਮੂਰਖ਼ਤਾ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5005)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author