NishanSRathaur7“ਹਰਿਆਣੇ ਦੇ ਲੇਖਕ: ਰਾਬਿੰਦਰ ਮਸਰੂਰ, ਦੇਵਿੰਦਰ ਬੀਬੀਪੁਰੀਆ, ਰਜਵੰਤ ਕੌਰ ‘ਪ੍ਰੀਤ’, ਸੁਦਰਸ਼ਨ ਗਾਸੋ,
ਰਤਨ ਸਿੰਘ ਢਿੱਲੋਂ, 
ਲਖਵਿੰਦਰ ਸਿੰਘ ਬਾਜਵਾ, ਰਮੇਸ਼ ਕੁਮਾਰ, ਡਾ. ਚਰਨਜੀਤ ਕੌਰ

(25 ਦਸੰਬਰ 2021)

  

ਐਡਮਿੰਟਨ ਵਿੱਚ ਇਸ ਹਫਤੇ ਦਾ ਤਾਪਮਾਨ

December2521***

 

ਪੰਜਾਬੀ ਸਾਹਿਤ ਖ਼ੇਤਰ ਵਿੱਚ ਹਰ ਸਾਲ ਸੈਕੜੇ ਪੁਸਤਕਾਂ ਪ੍ਰਕਾਸ਼ਿਤ ਹੁੰਦੀਆਂ ਹਨਖ਼ਾਸ ਕਰਕੇ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪੰਜਾਬੀ ਪੁਸਤਕਾਂ ਪ੍ਰਕਾਸ਼ਿਤ ਹੁੰਦੀਆਂ ਹਨਪਰ! ਪੰਜਾਬ ਤੋਂ ਬਾਹਰ ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ, ਹਿਮਾਚਲ ਅਤੇ ਦਿੱਲੀ ਵਿੱਚ ਬਹੁਤ ਘੱਟ ਗਿਣਤੀ ਵਿੱਚ ਪੰਜਾਬੀ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੁੰਦੀਆਂ ਹਨਹਰਿਆਣੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਰਹਿੰਦਾ ਹੈਇਸ ਲਈ ਹਰਿਆਣੇ ਵਿੱਚ ਹਰ ਸਾਲ ਦਰਜ਼ਨ ਕੁ ਪੰਜਾਬੀ ਪੁਸਤਕਾਂ ਪ੍ਰਕਾਸ਼ਿਤ ਹੁੰਦੀਆਂ ਹਨਇਹ ਗਿਣਤੀ ਹਰ ਵਰ੍ਹੇ ਵੱਧ-ਘੱਟ ਹੁੰਦੀ ਰਹਿੰਦੀ ਹੈ ਪਰ ਅਮੂਮਨ ਦਰਜ਼ਨ ਪੁਸਤਕਾਂ ਪਾਠਕਾਂ ਦੇ ਹੱਥਾਂ ਤਕ ਅੱਪੜ ਜਾਂਦੀਆਂ ਹਨ

ਕੋਵਿਡ-19 ਕਰਕੇ ਇਸ ਸਾਲ ਪਹਿਲੇ ਛੇ ਮਹੀਨੇ ਤਾਂ ਸਮਾਜਿਕ ਪਾਬੰਦੀਆਂ, 14 ਦਿਨ ਜਾਂ 21 ਦਿਨ ਇਕਾਂਤਵਾਸ ਲਾਜ਼ਮੀ ਰਿਹਾ ਤਾਂ ਕਿ ‘ਕੋਰੋਨਾ ਵਾਇਰਸ’ ਤੋਂ ਬਚਿਆ ਜਾ ਸਕੇਇਸ ਲਈ ਸਾਹਿਤਿਕ ਹਲਕਿਆਂ ਵਿੱਚ ਵੀ ਬਹੁਤੀ ਸਰਗਰਮੀ ਨਹੀਂ ਰਹੀਪਰ ਸਹਿਜੇ-ਸਹਿਜੇ ਹਾਲਾਤ ਪਹਿਲਾਂ ਨਾਲੋਂ ਸੁਖਾਵੇਂ ਹੁੰਦੇ ਗਏ ਅਤੇ ਪੰਜਾਬੀ ਸਾਹਿਤਿਕ ਹਲਕਿਆਂ ਵਿੱਚ ਵੀ ਲੇਖਕਾਂ ਵੱਲੋਂ ਆਪਣੀਆਂ ਪੁਸਤਕਾਂ ਰਾਹੀਂ ਹਾਜ਼ਰੀ ਲਗਵਾਉਣ ਦੀ ਗਤੀ ਤੇਜ਼ ਹੁੰਦੀ ਗਈ

ਹਰਿਆਣੇ ਵਰਗੇ ਹਿੰਦੀ ਸੂਬੇ ਵਿੱਚ ਪੰਜਾਬੀ ਦੀਆਂ ਬਹੁਤ ਘੱਟ ਪੁਸਤਕਾਂ ਪ੍ਰਕਾਸ਼ਿਤ ਹੁੰਦੀਆਂ ਹਨਪਰ ਪਿਛਲੇ ਕੁਝ ਸਾਲਾਂ ਤੋਂ ਨਵੇਂ ਮੁੰਡੇ-ਕੁੜੀਆਂ ਦੇ ਇਸ ਖੇਤਰ ਵਿੱਚ ਆਉਣ ਕਰਕੇ ਕਿਤਾਬਾਂ ਦੀ ਗਿਣਤੀ ਵੱਧ ਗਈ ਹੈਸੋਸ਼ਲ ਮੀਡੀਏ ਕਰਕੇ ਬਹੁਤ ਸਾਰੇ ਨਵੇਂ ਲੇਖਕ/ਲੇਖਕਾਵਾਂ ਨੇ ਹਰਿਆਣੇ ਅੰਦਰ ਵੀ ਪੰਜਾਬੀ ਲੇਖਕਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ

2021 ਦੌਰਾਨ ਪ੍ਰੋ. ਰਾਬਿੰਦਰ ਮਸਰੂਰ ਦਾ ਗ਼ਜ਼ਲ-ਸੰਗ੍ਰਹਿ ‘ਝੀਲ ਦੀ ਚੁੱਪ’, ਡਾ. ਦੇਵਿੰਦਰ ਬੀਬੀਪੁਰੀਏ ਦਾ ਗ਼ਜ਼ਲ-ਸੰਗ੍ਰਹਿ ‘ਮੈਂ ਤੋਂ ਮੈਂ ਤਕ’, ਰਜਵੰਤ ਕੌਰ ‘ਪ੍ਰੀਤ’ ਦਾ ਕਾਵਿ-ਸੰਗ੍ਰਹਿ ‘ਪੁਨਰ ਜਨਮ’, ਡਾ. ਸੁਦਰਸ਼ਨ ਗਾਸੋ ਦੀਆਂ ਦੋ ਪੁਸਤਕਾਂ ‘ਗਾਉਂਦੇ ਜਜ਼ਬੇ’ ਅਤੇ ਬਾਲ ਕਾਵਿ-ਸੰਗ੍ਰਹਿ ‘ਕਿੰਨਾ ਸੋਹਣਾ ਅੰਬਰ ਲਗਦੈ’, ਡਾ. ਰਤਨ ਸਿੰਘ ਢਿੱਲੋਂ ਦਾ ਕਾਵਿ-ਸੰਗ੍ਰਹਿ ‘ਕੁੜੀਆਂ ਚਿੜੀਆਂ ਨਹੀਂ’, ਲਖਵਿੰਦਰ ਸਿੰਘ ਬਾਜਵਾ ਦਾ ਕਾਵਿ-ਸੰਗ੍ਰਹਿ ‘ਹੱਕਾਂ ਦੀ ਜੰਗ’, ਡਾ. ਰਮੇਸ਼ ਕੁਮਾਰ ਦੇ ਦੋ ਕਾਵਿ-ਸੰਗ੍ਰਹਿ ‘ਅਸਹਿਮਤ’ ਅਤੇ ‘ਬਹਿਸ ਵਿਹੂਣ’, ਡਾ. ਚਰਨਜੀਤ ਕੌਰ ਦੀਆਂ ਦੋ ਪੁਸਤਕਾਂ ਡੋਲੀ ਵਿੱਚ ਬੈਠੀ ਬੀਰਾ ਤੇਰੀ ਵੇ ਬੰਨਰੀ’ ਅਤੇ ‘ਖਾਰੇ ਬਦਲ ਗਏ ਲਾਡੋ ਹੋਈ ਪਰਾਈ’ ਪਾਠਕਾਂ ਦੀ ਝੋਲੀ ਪਈਆਂ ਹਨਇਹਨਾਂ ਪੁਸਤਕਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ;

ਝੀਲ ਦੀ ਚੁੱਪ: ਰਾਬਿੰਦਰ ਮਸਰੂਰ

ਮੱਖਧਾਰਾ ਦੀ ਪੰਜਾਬੀ ਕਵਿਤਾ ਅੰਦਰ ਪ੍ਰੋ. ਰਾਬਿੰਦਰ ਮਸਰੂਰ ਹੁਰਾਂ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈਉਹਨਾਂ ਦੇ ਹੁਣ ਤੀਕ ਦੋ ਗ਼ਜ਼ਲ-ਸੰਗ੍ਰਹਿ ਪਾਠਕਾਂ ਦੀ ਝੋਲੀ ਵਿੱਚ ਪਹੁੰਚੇ ਹਨਰਾਬਿੰਦਰ ਮਸਰੂਰ ਹੁਰਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਹੁਤ ਘੱਟ ਲਿਖਦੇ ਹਨ ਪਰ ਕਮਾਲ ਲਿਖਦੇ ਹਨਪਿਛਲੇ ਚਾਲੀ ਸਾਲ ਦੇ ਸਾਹਿਤਿਕ ਜੀਵਨ ਵਿੱਚ ਉਹਨਾਂ ਦੀਆਂ ਦੋ ਪੁਸਤਕਾਂ ਹੀ ਪ੍ਰਕਾਸ਼ਿਤ ਹੋਈਆਂ ਹਨਇਸ 2021 ਵਰ੍ਹੇ ਦੌਰਾਨ ਉਹਨਾਂ ਦਾ ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ‘ਝੀਲ ਦੀ ਚੁੱਪ’ ਪਾਠਕਾਂ ਤਕ ਪਹੁੰਚਿਆ ਹੈ

ਉਹਦੇ ਨਾਲੋਂ ਚੰਗੈ ਅੱਜਕਲ੍ਹ ਮਾਰ ਲਵੋ ਆਵਾਜ਼ ਹਵਾ ਨੂੰ,
ਉਹ ਬੁੱਕਲ ਵਿੱਚ ਬੈਠਾ ਬੈਠਾ ਕਿਧਰੇ ਹੋਰ ਗਿਆ ਰਹਿੰਦਾ ਹੈ
।’ (ਝੀਲ ਦੀ ਚੁੱਪ)

ਰਾਬਿੰਦਰ ਮਸਰੂਰ ਦੀ ਸ਼ਾਇਰੀ ਅਧਿਆਤਮਕ ਰੰਗਤ ਵਾਲੀ ਸ਼ਾਇਰੀ ਹੈਉਹਨਾਂ ਦੀਆਂ ਗ਼ਜ਼ਲਾਂ ਨੂੰ ਪੜ੍ਹਦਿਆਂ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਰੂਹਾਨੀਅਤ ਦੇ ਸਾਗਰ ਵਿੱਚ ਡੁਬਕੀ ਲਗਾਈ ਜਾ ਰਹੀ ਹੋਵੇਉਹਨਾਂ ਦੀ ਸ਼ਾਇਰੀ ਸੂਫ਼ੀ ਰੰਗਤ ਵਾਲੀ ਸ਼ਾਇਰੀ ਹੈ

***

ਮੈਂ ਤੋਂ ਮੈਂ ਤਕ: ਦੇਵਿੰਦਰ ਬੀਬੀਪੁਰੀਆ

ਡਾ. ਦੇਵਿੰਦਰ ਬੀਬੀਪੁਰੀਏ ਦਾ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘ਮੈਂ ਤੋਂ ਮੈਂ ਤਕ’ ਵੀ ਇਸੇ ਸਾਲ 2021 ਵਿੱਚ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਹੋਇਆ ਹੈਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਤੋਂ ਸਟੇਟ ਅਵਾਰਡ ਪ੍ਰਾਪਤ ਦੇਵਿੰਦਰ ਬੀਬੀਪੁਰੀਆ ਦੀਆਂ ਹੁਣ ਤਕ ਚਾਰ ਪੰਜਾਬੀ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨਇਹ ਪੰਜਵੀਂ ਪੁਸਤਕ ਉਸਦਾ ਪਹਿਲਾ ਗ਼ਜ਼ਲ-ਸੰਗ੍ਰਹਿ ਹੈ

ਇਸ ਗ਼ਜ਼ਲ ਸੰਗ੍ਰਹਿ ਵਿੱਚ ਕੁਲ 60 ਗ਼ਜ਼ਲਾਂ ਨੂੰ ਪੇਸ਼ ਕੀਤਾ ਗਿਆ ਹੈਹਰ ਗ਼ਜ਼ਲ ਦਾ ਵਿਸ਼ਾ ਅਤੇ ਸੁਭਾਅ ਵੱਖਰਾ ਅਤੇ ਨਵੇਕਲਾ ਹੈਉਹ ਆਪਣੀਆਂ ਗ਼ਜ਼ਲਾਂ ਵਿੱਚ ਕਿਰਸਾਨੀ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਦਿਆਂ ਕਹਿੰਦਾ ਹੈ:

ਪਹਿਲਾਂ ਹੀ ਮੈਂ ਜਾਣ ਗਿਆ ਸੀ, ਸਾਰੇ ਦਾਣੇ ਤੂੰ ਲੈ ਜਾਣੇ
ਮੇਰੇ ਹਿੱਸੇ ਦੇ ਵਿੱਚ ਯਾਰਾ
, ਸਿਰਫ਼ ਪਰਾਲ਼ੀ ਹੋ ਸਕਦੀ ਹੈ।’ (ਮੈਂ ਤੋਂ ਮੈਂ ਤਕ)

***

ਪੁਨਰ ਜਨਮ: ਰਜਵੰਤ ਕੌਰ ‘ਪ੍ਰੀਤ’

ਪੁਨਰ ਜਨਮ’ ਕਾਵਿ-ਸੰਗ੍ਰਹਿ ਰਜਵੰਤ ਕੌਰ ‘ਪ੍ਰੀਤ’ ਦਾ ਨਵੇਕਲਾ ਪ੍ਰਕਾਸ਼ਿਤ ਕਾਵਿ-ਸੰਗ੍ਰਹਿ ਹੈ ਜਿਸ ਵਿੱਚ ਉਹਨੇ ਔਰਤ ਮਨ ਦੇ ਵਿਭਿੰਨ ਸਰੋਕਾਰਾਂ ਨੂੰ ਆਪਣੇ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ ਹੈਰਜਵੰਤ ਕੌਰ ‘ਪ੍ਰੀਤ’ ਹਰਿਆਣੇ ਦੇ ਅੰਬਾਲੇ ਦੀ ਜੰਮਪਲ ਸ਼ਾਇਰਾ ਹੈਉਸਦਾ ਵਿਆਹ ਪੰਜਾਬ ਵਿੱਚ ਹੋਇਆ ਪਰ ਅੱਜਕਲ੍ਹ ਉਹ ਦਿੱਲੀ ਵਿਖੇ ਬਤੌਰ ਪੰਜਾਬੀ ਅਧਿਆਪਕਾ ਤਾਇਨਾਤ ਹੈਉਸਦਾ ਕਾਰਜ ਖੇਤਰ ਭਾਵੇਂ ਦਿੱਲੀ ਹੈ ਪਰ ਉਹ ਆਪਣੀ ਜੰਮਣ ਭੋਏਂ ਨੂੰ ਭੁੱਲੀ ਨਹੀਂ ਹੈਇਹ ਹੇਰਵਾ ਉਸਦੀਆਂ ਕਵਿਤਾਵਾਂ ਵਿੱਚ ਵੇਖਿਆ ਜਾ ਸਕਦਾ ਹੈ/ਪੜ੍ਹਿਆ ਜਾ ਸਕਦਾ ਹੈ:

ਔਖਾ ਤਾਂ ਹੁੰਦਾ ਹੀ ਹੈ
ਕਿਸੇ ਵੀ ਰਿਸ਼ਤੇ ’ਚ
ਕਿਸੇ ਨਾਲ ਬੱਝ ਜਾਣਾ
ਤੇ ਉਸ ਤੋਂ ਵੀ ਜ਼ਿਆਦਾ ਔਖਾ
ਫੇਰ ਉਸ ਰਿਸ਼ਤੇ ਨੂੰ ਨਿਭਾਉਣਾ
।’ (ਪੁਨਰ ਜਨਮ)

***

(1) ਕਿੰਨਾ ਸੋਹਣਾ ਅੰਬਰ ਲਗਦਾ ਹੈ (2), ਗਾਉਂਦੇ ਜਜ਼ਬੇ: ਸੁਦਰਸ਼ਨ ਗਾਸੋ

ਅੰਬਾਲੇ ਵਿੱਚ ਪੰਜਾਬੀ ਪ੍ਰੋਫੈਸਰ ਡਾ. ਸੁਦਰਸ਼ਨ ਗਾਸੋ ਅਜਿਹੇ ਸ਼ਾਇਰ/ਆਲੋਚਕ ਹਨ ਜਿਹੜੇ ਲੰਮੇ ਸਮੇਂ ਤੋਂ ਹਰਿਆਣੇ ਅੰਦਰ ਪੰਜਾਬੀ ਮਾਂ-ਬੋਲੀ ਦੀ ਤਰੱਕੀ ਲਈ ਯਤਨਸ਼ੀਲ ਹਨ ਡਾ. ਸੁਦਰਸ਼ਨ ਗਾਸੋ ਜਿੱਥੇ ਚੰਗੇ ਆਲੋਚਕ ਹਨ ਉੱਥੇ ਹੀ ਬਹੁਤ ਉਮਦਾ ਸ਼ਾਇਰ ਵੀ ਹਨਇਸ ਸਾਲ ਉਹਨਾਂ ਦੀਆਂ ਦੋ ਕਾਵਿ-ਪੁਸਤਕਾਂ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਹੋਈਆਂ ਹਨਜਿਹਨਾਂ ਵਿੱਚੋਂ ਇੱਕ ਬਾਲ-ਕਵਿਤਾ ਦੀ ਪੁਸਤਕ ਹੈਇਹ ਬਹੁਤ ਘੱਟ ਹੁੰਦਾ ਹੈ ਕਿ ਹਰਿਆਣੇ ਵਿੱਚ ਬਾਲ-ਕਵਿਤਾ ਦੀ ਸਿਰਜਣਾ ਕੀਤੀ ਜਾਵੇ ਪਰ ਡਾ. ਗਾਸੋ ਹੁਰਾਂ ਇਸ ਵਰ੍ਹੇ ਬਾਲ-ਕਵਿਤਾ ਦੀ ਪੁਸਤਕ ਪੰਜਾਬੀ ਪਾਠਕਾਂ ਦੀ ਝੋਲੀ ਪਾਈ ਹੈਬਾਲ-ਕਵਿਤਾ ਜਿੱਥੇ ਨਿੱਕੇ ਬੱਚਿਆਂ ਨੂੰ ਸੇਧ ਦਿੰਦੀ ਹੈ ਉੱਥੇ ਹੀ ਪੜ੍ਹਾਈ ਅਤੇ ਨੇਕ ਇਨਸਾਨ ਬਣਨ ਦੀ ਸਿੱਖਿਆ ਵੀ ਦਿੰਦੀ ਹੈਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਨਵੇਂ ਰਾਹਾਂ ਦਾ ਗਿਆਨ ਵੀ ਕਰਵਾਉਂਦੀ ਹੈ;

ਆਓ ਬੱਚਿਓ!
ਨਵੇਂ ਰਾਹ ਬਣਾਈਏ
ਰਾਹ ਬਣਾਈਏ ਨਾਲ ਚਾਅ ਬਣਾਈਏ
।’ (ਕਿੰਨਾ ਸੋਹਣਾ ਅੰਬਰ ਲਗਦਾ ਹੈ)

ਗਾਉਂਦੇ ਜਜ਼ਬੇ’ ਕਾਵਿ-ਸੰਗ੍ਰਹਿ ਅੰਦਰ ਡਾ. ਸੁਦਰਸ਼ਨ ਗਾਸੋ ਹੁਰਾਂ ਨੇ ਨਵੀਂਆਂ ਉਮੰਗਾਂ ਅਤੇ ਨਵੇਂ ਜਜ਼ਬਿਆਂ ਦੀ ਗੱਲ ਬਹੁਤ ਸਹਿਜ ਢੰਗ ਨਾਲ ਕੀਤੀ ਹੈ ਡਾ. ਗਾਸੋ ਦੀ ਸ਼ਾਇਰੀ ਬਹੁਤ ਸਰਲ ਸ਼ਬਦਾਂ ਦੀ ਸ਼ਾਇਰੀ ਹੈਉਹ ਆਪਣੀ ਗੱਲ ਨੂੰ ਬਹੁਤ ਸਟੀਕ ਅਤੇ ਭਾਵਪੂਰਨ ਸ਼ਬਦਾਂ ਰਾਹੀਂ ਪਾਠਕਾਂ ਦੇ ਸਾਹਮਣੇ ਪੇਸ਼ ਕਰਦੇ ਹਨਉਹਨਾਂ ਦੀ ਸ਼ਾਇਰੀ ਨੂੰ ਪੜ੍ਹਦਿਆਂ ਇੰਝ ਮਹਿਸੂਸ ਹੁੰਦਾ ਹੈ ਕਿ ਉਹ ਬਹੁਤ ਆਸਾਵਾਦੀ ਸੋਚ ਦੇ ਧਾਰਨੀ ਸ਼ਾਇਰ ਹਨਉਹਨਾਂ ਦੀ ਸ਼ਾਇਰੀ ਵਿੱਚ ਕਿਤੇ ਵੀ ਨਿਰਾਸ਼ਾ ਜਾਂ ਨਾਂਹਪੱਖੀ ਸੋਚ ਦਾ ਝਲਕਾਰਾ ਨਹੀਂ ਪੈਂਦਾਇਹੀ ਉਹਨਾਂ ਦੀ ਸ਼ਾਇਰੀ ਦਾ ਸਭ ਤੋਂ ਪ੍ਰਮੁੱਖ ਗੁਣ ਹੈ;

ਪੰਛੀ ਜੋ ਉੱਡ ਰਹੇ ਨੇ ਤੂੰ ਏਨ੍ਹਾਂ ਨੂੰ ਉੱਡਣ ਦੇ,
ਪਿੰਜਰਾ ਨਹੀਂ ਨਾ ਜਾਲ਼ ਤੂੰ ਏਨ੍ਹਾਂ ਨੂੰ ਉੱਡਣ ਦੇ
।’ (ਗਾਉਂਦੇ ਜਜ਼ਬੇ)

***

ਕੁੜੀਆਂ ਚਿੜੀਆਂ ਨਹੀਂ: ਰਤਨ ਸਿੰਘ ਢਿੱਲੋਂ

ਰਤਨ ਸਿੰਘ ਢਿੱਲੋਂ ਹਰਿਆਣੇ ਅੰਦਰ ਬਹੁਤ ਵੱਡੇ ਆਲੋਚਕ ਦੇ ਤੌਰ ’ਤੇ ਜਾਣੇ ਜਾਂਦੇ ਹਨਉਹਨਾਂ ਦੀ ਸ਼ਾਇਰੀ ਦੀ ਗੱਲ ਕਰਦਿਆਂ ਇਹ ਕਿਹਾ ਜਾ ਸਕਦਾ ਹੈ ਉਹ ਜਿੰਨੇ ਵੱਡੇ ਆਲੋਚਕ ਹਨ ਉੰਨੇ ਹੀ ਵੱਡੇ ਅਤੇ ਪੁਖ਼ਤਾ ਸ਼ਾਇਰ ਵੀ ਹਨਇਸ ਵਰ੍ਹੇ ਉਹਨਾਂ ਦਾ ਕਾਵਿ-ਸੰਗ੍ਰਹਿ ‘ਕੁੜੀਆਂ ਚਿੜੀਆਂ ਨਹੀਂ’ ਪ੍ਰਕਾਸ਼ਿਤ ਹੋਇਆ ਹੈਜਿਵੇਂ ਕਿ ਨਾਂਅ ਤੋਂ ਹੀ ਪਤਾ ਲੱਗਦਾ ਹੈ ਕਿ ਡਾ. ਢਿੱਲੋਂ ਹੁਰਾਂ ਦਾ ਇਹ ਕਾਵਿ-ਸੰਗ੍ਰਹਿ ਵਿਸ਼ੇਸ਼ ਕਰ ਕੁੜੀਆਂ ਨੂੰ ਉਹਨੇ ਦੇ ਹੱਕਾਂ ਦੀ ਪ੍ਰਾਪਤੀ ਦੀ ਹਾਮੀ ਭਰਦਾ ਹੈਉਹ ਆਪਣੀਆਂ ਕਵਿਤਾਵਾਂ ਵਿੱਚ ਆਖਦੇ ਹਨ ਕਿ ਕੁੜੀਆਂ ਚਿੜੀਆਂ ਨਹੀਂ ਹਨ ਬਲਕਿ ਆਪਣੇ ਹੱਕਾਂ ਦੀ ਲੜਾਈ ਲਈ ਮਜ਼ਬੂਤ ਬਾਹਵਾਂ ਵੀ ਬਣ ਸਕਦੀਆਂ ਹਨ

ਇਹ ਸਾਡੇ ਸਮਾਜ ਦੀ ਤ੍ਰਾਸਦੀ ਹੈ ਕਿ ਧੀਆਂ ਨੂੰ ਕੁੱਖ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਅੱਜ ਦੇ ਸਮੇਂ ਕੁੜੀਆਂ ਕਿਸੇ ਗੱਲੋਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹਨ:

ਸਟੀਲ ਦਾ ਅਕੰਨਾ ਨਸ਼ਤਰ
ਅਜੀਭੀ ਦੀ ਪੁਕਾਰ ਨਹੀਂ ਸੁਣਦਾ
ਅਤੇ ਨਾ ਹੀ ਸੁਣਦਾ ਹੈ
ਮਾਂ ਤੇ ਅਣਜੰਮੀ ਧੀ ਦੇ ਹੌਕੇ ...’ (ਕੁੜੀਆਂ ਚਿੜੀਆਂ ਨਹੀਂ)

***

ਹੱਕਾਂ ਦੀ ਜੰਗ: ਲਖਵਿੰਦਰ ਸਿੰਘ ਬਾਜਵਾ

ਸਿਰਸਾ ਰਹਿੰਦੇ ਸ਼ਾਇਰ ਲਖਵਿੰਦਰ ਸਿੰਘ ਬਾਜਵਾ ਦਾ ਸੱਜਰਾ ਕਾਵਿ-ਸੰਗ੍ਰਹਿ ‘ਹੱਕਾਂ ਦੀ ਜੰਗ’ ਵੀ ਇਸ ਸਾਲ (2021) ਵਿੱਚ ਪ੍ਰਕਾਸ਼ਿਤ ਹੋ ਕੇ ਪਾਠਕਾਂ ਦੇ ਹੱਥਾਂ ਵਿੱਚ ਆਇਆ ਹੈਲਖਵਿੰਦਰ ਸਿੰਘ ਬਾਜਵਾ ਬਹੁ-ਪੱਖੀ ਪ੍ਰਤਿਭਾ ਦੇ ਧਨੀ ਲੇਖਕ ਹਨਉਹ ਜਿੱਥੇ ਗ਼ਜ਼ਲ ਲਿਖਦੇ ਹਨ ਉੱਥੇ ਹੀ ਖੁੱਲ੍ਹੀ ਕਵਿਤਾ ਵੀ ਲਿਖਦੇ ਹਨਉਹ ਦੋਹਾ, ਵਾਰ, ਬੈਂਤ ਆਦਿ ਕੋਈ ਵੀ ਛੰਦ ਲਿਖਣ ਵੇਲੇ ਕਾਵਿ-ਮਾਪਦੰਡਾਂ ਦਾ ਪੂਰਾ ਖ਼ਿਆਲ ਰੱਖਦੇ ਹਨਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਤੋਂ ਸਟੇਟ ਅਵਾਰਡ ਪ੍ਰਾਪਤ ਬਾਜਵਾ ਨੂੰ ਕਿਰਤੀਆਂ, ਮਜ਼ਦੂਰਾਂ ਦੀ ਗੱਲ ਕਹਿਣ ਵਾਲਾ ਸ਼ਾਇਰ ਕਿਹਾ ਜਾਂਦਾ ਹੈਉਹ ਕਿਰਸਾਨੀ ਮੁੱਦਿਆਂ ਨੂੰ ਆਪਣੀ ਕਲਮ ਰਾਹੀਂ ਪੇਸ਼ ਕਰਦੇ ਹਨਇਹ ਸਮੁੱਚਾ ਕਾਵਿ-ਸੰਗ੍ਰਹਿ ਕਿਸਾਨੀ ਅੰਦੋਲਨ ਨੂੰ ਸਮਰਪਿਤ ਕਾਵਿ-ਸੰਗ੍ਰਹਿ ਹੈਇਸ ਅੰਦਰ ਕਿਸਾਨੀ ਅੰਦੋਲਨ ਨੂੰ ਇੰਨ-ਬਿੰਨ ਬਿਆਨਿਆ ਗਿਆ ਹੈ:

ਪਾਣੀ ਆਇਆ ਪਿੰਡ ਦਾ ਪੀ ਕੇ ਸ਼ੇਰ ਦਲੇਰ,
ਰਿਹਾ ਗਰਜਦਾ ਫੇਰ ਵੀ ਓਥੇ ਬਹੁਤੀ ਦੇਰ
।’ (ਹੱਕਾਂ ਦੀ ਜੰਗ)

***

(1) ਅਸਹਿਮਤ, (2) ਬਹਿਸ ਵਿਹੂਣ : ਰਮੇਸ਼ ਕੁਮਾਰ

ਡਾ. ਰਮੇਸ਼ ਕੁਮਾਰ ਦੀਆਂ ਇਸ ਸਾਲ 2021 ਵਿੱਚ ਦੋ ਕਾਵਿ-ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ‘ਅਸਹਿਮਤ’ ਅਤੇ ‘ਬਹਿਸ ਵਿਹੂਣ’। ‘ਬਹਿਸ ਵਿਹੂਣ’ ਇਸ ਸਾਲ ਦੇ ਆਖ਼ਰੀ ਮਹੀਨੇ ਦਸੰਬਰ ਵਿੱਚ ਪ੍ਰਕਾਸ਼ਿਤ ਹੋਈ ਹੈਰਮੇਸ਼ ਕੁਮਾਰ ਦੀ ਕਵਿਤਾ ਨੂੰ ਪੜ੍ਹਦਿਆਂ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਪਾਠਕ ਅਤੀਤ ਦੇ ਪਰਛਾਵੇਂ ਹੇਠਾਂ ਆਪਣਾ ਲੰਘਿਆ ਵੇਲਾ ਮੁੜ ਜੀਅ ਰਿਹਾ ਹੋਵੇਉਹ ਆਪਣੇ ਸ਼ਬਦਾਂ ਰਾਹੀਂ ਪਾਠਕ ਨੂੰ ਅਤੀਤ ਦੀਆਂ ਯਾਦਾਂ ਦੀ ਸੈਰ ਕਰਵਾ ਦਿੰਦਾ ਹੈਉਹਨਾਂ ਦੀ ਬਹੁਤੀਆਂ ਕਵਿਤਾਵਾਂ ਉਹਨਾਂ ਦੀ ਹੱਡ-ਬੀਤੀ ਦਾਸਤਾਨ ਹਨ

ਰਮੇਸ਼ ਕੁਮਾਰ ਦੀ ਸ਼ਾਇਰੀ ਮਨੁੱਖ ਨੂੰ ਅੱਗੇ ਤੋਂ ਪਿਛਾਂਹ ਵੱਲ ਝਾਤੀ ਮਾਰਨ ਲਈ ਮਜਬੂਰ ਕਰ ਦਿੰਦੀ ਹੈਉਹਨਾਂ ਦੇ ਪ੍ਰਤੀਕ ਅਤੇ ਬਿੰਬ ਆਮ ਜੀਵਨ ਵਿੱਚੋਂ ਲਏ ਗਏ ਹੁੰਦੇ ਹਨਉਹ ਛਾਪੇਖਾਨੇ ਦੀ ਠੱਕ ਠੱਕ ਤੋਂ ਵੀ ਕਵਿਤਾ ਜਿਹੇ ਸੂਖ਼ਮ ਭਾਵ ਪੈਦਾ ਕਰਨ ਵਾਲਾ ਸਮਰੱਥ ਸ਼ਾਇਰ ਹੈ:

ਚੜ੍ਹਦੀ ਉਮਰੇ
ਛਾਪੇ ਖ਼ਾਨੇ ਦੀ ਮਸ਼ੀਨ
ਦੇਰ ਰਾਤ ਤਕ
ਠੱਕ
, ਠੱਕਾ-ਠੱਕ, ਠੱਕ, ਠੱਕਾ-ਠੱਕ
ਢੇਰਾਂ ਦੇ ਢੇਰ ਕਾਗਜ਼ ...’ (ਅਸਹਿਮਤ)

***

(1) ਡੋਲੀ ਵਿੱਚ ਬੈਠੀ ਬੀਰਾ ਤੇਰੀ ਵੇ ਬੰਨਰੀ (2) ਖਾਰੇ ਬਦਲ ਗਏ ਲਾਡੋ ਹੋਈ ਪਰਾਈ: ਡਾ. ਚਰਨਜੀਤ ਕੌਰ

ਡਾ. ਚਰਨਜੀਤ ਕੌਰ ਹੁਰਾਂ ਦੀਆਂ ਇਸ ਵਰ੍ਹੇ ਦੋ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨਇਹ ਦੋਵੇਂ ਕਿਤਾਬਾਂ ਵਿਆਹਾਂ ਉੱਪਰ ਗਾਏ ਜਾਂਦੇ ਲੋਕਗੀਤ, ਸੁਹਾਗ ਅਤੇ ਘੋੜੀਆਂ ਨਾਲ ਸੰਬੰਧਤ ਹਨਇਹਨਾਂ ਵਿੱਚ ਪੰਜਾਬੀ ਲੋਕ ਗੀਤਾਂ ਨੂੰ ਸਾਂਭਣਯੋਗ ਯਤਨ ਕੀਤਾ ਗਿਆ ਹੈ ਡਾ. ਚਰਨਜੀਤ ਕੌਰ ਹੁਰਾਂ ਦਾ ਖੋਜ-ਕਾਰਜ ਵੀ ਲੋਕਗੀਤਾਂ ਨਾਲ ਸੰਬੰਧਤ ਰਿਹਾ ਹੈਇਸ ਲਈ ਇਹ ਦੋਵੇਂ ਪੁਸਤਕਾਂ ਸਾਂਭਣਯੋਗ ਪੁਸਤਕਾਂ ਹਨਇਹ ਸਾਡੇ ਮਾਣਮੱਤੇ ਵਿਰਸੇ ਨੂੰ ਦਰਸ਼ਾਉਂਦੀਆਂ ਪੁਸਤਕਾਂ ਹਨ

ਆਖ਼ਰ ਵਿੱਚ ਕਿਹਾ ਜਾ ਸਕਦਾ ਹੈ ਕਿ 2021 ਦੌਰਾਨ ਹਰਿਆਣਵੀ ਲੇਖਕਾਂ ਨੇ ਗੁਣਾਤਮਿਕ ਅਤੇ ਗਿਣਾਤਮਿਕ ਪੱਖੋਂ ਵਧੀਆ ਕਾਰਗੁਜ਼ਾਰੀ ਪੇਸ਼ ਕੀਤੀ ਹੈਇਸ ਸੰਕਟਮਈ ਸਮੇਂ ਦੌਰਾਨ ਵੀ ਹਰਿਆਣੇ ਦੇ ਪੰਜਾਬੀ ਲੇਖਕਾਂ ਨੇ ਦਰਜਨ ਕੁ ਪੰਜਾਬੀ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਹਨ

ਸ਼ਾਲਾ! ਹਰਿਆਣੇ ਅੰਦਰ ਇਹ ਸਾਹਿਤ ਸਿਰਜਣਾ ਇੰਝ ਹੀ ਚਲਦੀ ਰਹੇ ਅਤੇ ਪੰਜਾਬੀ ਮਾਂ ਬੋਲੀ ਦਾ ਦੀਵਾ ਜਗਦਾ ਰਹੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3228)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author