NishanSRathaur7ਸਮੇਂ ਦੇ ਨਾਲ ਤੁਰਦਿਆਂ ਹੋਇਆ ਮਨੁੱਖ ਕਾਮਯਾਬੀ ਦੀ ਸਿਖ਼ਰ ਨੂੰ ...
(18 ਸਤੰਬਰ 2019)

 

ਹਰ ਬੰਦਾ ਆਪਣੇ ਜੀਵਨ ਵਿੱਚ ਆਰਾਮ ਚਾਹੁੰਦਾ ਹੈ, ਸੁਖ ਚਾਹੁੰਦਾ ਹੈਤਬਦੀਲੀ ਨੂੰ ਕੋਈ ਵੀ ਬੰਦਾ ਸਹਿਜੇ ਹੀ ਸਵੀਕਾਰ ਨਹੀਂ ਕਰਦਾਅਸਲ ਵਿੱਚ ਤਬਦੀਲੀ ਆਉਣ ਨਾਲ ਸੁਖ-ਆਰਾਮ ਖ਼ਤਮ ਹੁੰਦਾ ਹੈ, ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈਇਸ ਕਰਕੇ ਮਨੁੱਖ ਕਿਸੇ ਪ੍ਰਕਾਰ ਦੀ ਤਬਦੀਲੀ ਨੂੰ ਮੁੱਢੋਂ ਹੀ ਪ੍ਰਵਾਨ ਨਹੀਂ ਕਰਦਾਮਨੁੱਖ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਦਾ ਜੀਵਨ ਚੱਲ ਰਿਹਾ ਹੈ, ਸਦਾ ਇਸੇ ਤਰ੍ਹਾਂ ਚੱਲਦਾ ਰਹੇਪਰ, ਅਜਿਹਾ ਹੁੰਦਾ ਨਹੀਂਜੀਵਨ ਵਿੱਚ ਬਦਲਾਓ ਲਾਜ਼ਮੀ ਹੁੰਦੇ ਹਨਇਹ ਕੁਦਰਤੀ ਨਿਯਮ ਹਨ, ਇਸ ਨੂੰ ਬਦਲਿਆ ਨਹੀਂ ਜਾ ਸਕਦਾਹਾਂ, ਇੱਕ ਗੱਲ ਯਕੀਨੀ ਹੈ ਕਿ ਉੱਦਮ ਸਦਕਾ ਹੋਈ ਤਬਦੀਲੀ ਮਨੁੱਖੀ ਜੀਵਨ ਵਿੱਚ ਸੁਖ ਲੈ ਕੇ ਆਉਂਦੀ ਹੈ ਅਤੇ ਆਪ ਮੁਹਾਰੇ ਹੋਈ ਤਬਦੀਲੀ ਸਦਾ ਹੀ ਦੁੱਖਾਂ ਦਾ ਕਾਰਣ ਬਣਦੀ ਹੈ

ਮਨੁੱਖੀ ਮਨ ਅੰਦਰ ਅਜਿਹਾ ਡਰ ਹੈ ਕਿ ਉਹ ਤਬਦੀਲੀ, ਬਦਲਾਓ ਨੂੰ ਮੁੱਢੋਂ ਹੀ ਸਵੀਕਾਰ ਨਹੀਂ ਕਰਦਾਖ਼ਬਰੇ ਇਸੇ ਕਰਕੇ ਬਹੁਤ ਸਾਰੇ ਲੋਕ ਉਮਰ ਦੇ ਵਧਣ ਕਾਰਣ ਤਣਾਓ ਵਿੱਚ ਰਹਿੰਦੇ ਹਨਵਾਲ ਰੰਗਦੇ ਹਨ ਤਾਂ ਕਿ ਵਧਦੀ ਉਮਰ ਦਾ ਪਤਾ ਨਾ ਲੱਗੇਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਉਦਾਹਰਣ ਦਿੱਤੇ ਜਾ ਸਕਦੇ ਹਨ ਜਿੱਥੇ ਮਨੁੱਖ, ਤਬਦੀਲੀ ਨੂੰ ਛੁਪਾਉਣ ਲਈ ਯਤਨ ਕਰਦਾ ਵੇਖਿਆ ਜਾ ਸਕਦਾ ਹੈ

ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਕਿਹਾ ਹੈ, ‘ਪਰਿਵਰਤਨ ਹੀ ਸੰਸਾਰ ਦਾ ਨਿਯਮ ਹੈ’ ਭਾਵ ਇਸ ਸੰਸਾਰ ਦਾ ਮੂਲ ਮੰਤਰ ਬਦਲਾਓ ਵਿੱਚ ਲੁਕਿਆ ਹੋਇਆ ਹੈਪਰ ਬੰਦਾ ਇਸ ਹਕੀਕਤ ਨੂੰ ਸਮਝਣ ਅਤੇ ਮੰਨਣ ਲਈ ਤਿਆਰ ਨਹੀਂਉਹ ਚਾਹੁੰਦਾ ਹੈ ਕਿ ਵਕਤ ਦਾ ਪਹੀਆ ਸਦਾ ਇਉਂ ਹੀ ਚੱਲਦਾ ਰਹੇ ਅਤੇ ਜੀਵਨ ਵਿੱਚ ਕੋਈ ਤਬਦੀਲੀ ਨਾ ਹੋਵੇ ਇਸੇ ਕਰਕੇ ਸਮਾਜ ਵਿੱਚ ਰਹਿੰਦੇ ਬਹੁਤ ਸਾਰੇ ਲੋਕ ਆਪਣੇ ਜੀਵਨ ਵਿੱਚ ਕਦੇ ਕੋਈ ਯਤਨ ਨਹੀਂ ਕਰਦੇਇੱਕੋ ਥਾਂ ਉੱਤੇ, ਇੱਕੋ ਜਿਹੀ ਅਵਸਥਾ ਵਿੱਚ ਜੀਵਨ ਜੀਉਂਦੇ ਰਹਿੰਦੇ ਹਨਪਰ, ਜਿਹੜੇ ਮਨੁੱਖ ਤਬਦੀਲੀ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਹਨ, ਉਹ ਸੁਖੀ ਜੀਵਨ ਬਤੀਤ ਕਰਦੇ ਹਨਮਨੁੱਖੀ ਮਨ ਦੀ ਇਸੇ ਅਵਸਥਾ ਨੂੰ ਬਿਆਨ ਕਰਦਿਆਂ ਜਨਾਬ ਰਾਬਿੰਦਰ ਮਸਰੂਰ ਹੁਰਾਂ ਦਾ ਇੱਕ ਸ਼ੇਅਰ ਹੈ;

ਤੁਰਦਿਆਂ ਦੇ ਨਾਲ ਤੁਰਦੇ ਤਾਂ ਕਿਤੇ ਤਾਂ ਪਹੁੰਚਦੇ
ਬਿਨ ਤੁਰੇ ਜੋ ਪਹੁੰਚਣਾ, ਚਾਹੁੰਦੇ ਸੀ ਸੜਕਾਂ ਹੋ ਗਏ

ਸਮੇਂ ਦੇ ਨਾਲ ਤੁਰਦਿਆਂ ਹੋਇਆ ਮਨੁੱਖ ਕਾਮਯਾਬੀ ਦੀ ਸਿਖ਼ਰ ਨੂੰ ਛੂਹੰਦਾ ਹੈ ਪਰ ਇੱਕੋ ਥਾਵੇਂ ਬੈਠਾ ਮਨੁੱਖ ਅਸਫ਼ਲਤਾ ਦਾ ਮੂੰਹ ਵੇਹੰਦੇ ਹੀ ਮਰ-ਖਪ ਜਾਂਦੋ ਹੈ

ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਕਿਹਾ ਗਿਆ ਹੈ ਕਿ ਜਿਹੜਾ ਮਨੁੱਖ ਵਕਤ ਦੀ ਚਾਲ ਨੂੰ ਸਮਝ ਲੈਂਦਾ ਹੈ/ਪਛਾਣ ਲੈਂਦਾ ਹੈ, ਉਹੀ ਬੰਦਾ ਅਸਲ ਅਰਥਾਂ ਵਿੱਚ ਬੰਦਾ ਕਹਾਉਣ ਦਾ ਹੱਕਦਾਰ ਹੈ:

‘ਵਖ਼ਤ ਵਿਚਾਰੇ ਸੋ ਬੰਦਾ ਹੋਇ॥’

ਉਹੀ ਬੰਦਾ ਅਸਲ ਅਰਥਾਂ ਵਿੱਚ ਸੰਪੂਰਨ ਮਨੁੱਖਤਾ ਦੀ ਕਸੌਟੀ ਉੱਤੇ ਖ਼ਰਾ ਉੱਤਰਦਾ ਹੈ, ਜਿਹੜਾ ਵਕਤ ਦੀ ਨਬਜ਼ ਨੂੰ ਸਹੀ ਢੰਗ ਨਾਲ ਫੜਨਾ ਜਾਣ ਜਾਂਦਾ ਹੈ, ਸਮਝ ਲੈਂਦਾ ਹੈਜਿਹੜਾ ਬੰਦਾ ਇਸ ਸੱਚਾਈ ਨੂੰ ਅੱਖੋਂ-ਪਰੋਖੇ ਕਰਦਾ ਹੈ ਉਹ ਬੰਦਾ ਪੂਰਾ ਜੀਵਨ ਪਛਤਾਉਂਦਾ ਰਹਿੰਦਾ ਹੈਪਰ ਲੰਘਿਆ ਵਕਤ ਮੁੜ ਕਦੇ ਵਾਪਸ ਨਹੀਂ ਆਉਂਦਾਉਸ ਵਕਤ ਸਿਵਾਏ ਪਛਤਾਵੇ ਦੇ ਹੰਝੂਆਂ ਤੋਂ ਕੁਝ ਵੀ ਪੱਲੇ ਨਹੀਂ ਪੈਂਦਾ ਇਸ ਕਰਕੇ ਨਵੇਂ ਰਾਹਾਂ ਦੇ ਮੁਸਾਫ਼ਰ ਬਣਦੇ ਰਹਿਣਾ ਚਾਹੀਦਾ ਹੈਹਾਂ, ਕਦੇ-ਕਦਾਈਂ ਨਵੇਂ ਰਾਹਾਂ ਉੱਪਰ ਵੀ ਅਸਫ਼ਲਤਾ ਮਿਲ ਸਕਦੀ ਹੈ ਪਰ ਇਹ ਅਸਫ਼ਲਤਾ ਸਥਾਈ ਨਹੀਂ ਹੁੰਦੀ ਕਿਉਂਕਿ ਤੁਰਨ ਦਾ ਸ਼ੌਕੀਨ ਯਾਤਰੂ ਫਿਰ ਤੋਂ ਨਵੇਂ ਰਾਹ ਦੀ ਭਾਲ ਸ਼ੁਰੁ ਕਰ ਦਿੰਦਾ ਹੈਇੱਕ ਰਾਹ ਦੀ ਅਸਫ਼ਲਤਾ ਉਸਨੂੰ ਆਪਣੇ ਨਿਸ਼ਚੇ ਤੋਂ ਡੁਲਾ ਨਹੀਂ ਸਕਦੀਉਹ ਮੁੜ ਨਵੇਂ ਰਾਹ ਉੱਪਰ ਤੁਰਨ ਦਾ ਹੀਆ ਕਰਨ ਲੱਗਦਾ ਹੈ

ਸੰਸਾਰ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਮੌਜੂਦ ਹਨ ਜਦੋਂ ਕਿਸੇ ਮਨੁੱਖ ਨੇ ਆਪਣੇ ਰਾਹ ਨੂੰ ਬਦਲਿਆ ਤੇ ਉਸਨੂੰ ਅਸਫ਼ਲਤਾ ਦਾ ਮੂੰਹ ਵੇਖਣਾ ਪਿਆ। ਪਰ ਉਸਨੇ ਹਾਰ ਨਹੀਂ ਮੰਨੀ ਅਤੇ ਸਫ਼ਲ ਹੋ ਕੇ ਦੁਨੀਆਂ ਲਈ ਪ੍ਰੇਰਣਾ ਸ੍ਰੋਤ ਬਣਿਆ ਜੀਵਨ ਵਿੱਚ ਅੱਗੇ ਵਧਣ ਲਈ ਮਨੁੱਖ ਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈਦੁੱਖ-ਸੁਖ ਮਨੁੱਖੀ ਜੀਵਨ ਦਾ ਹਿੱਸਾ ਹਨ, ਇਹਨਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਬਲਕਿ ਇਹਨਾਂ ਤੋਂ ਸਬਕ ਸਿੱਖਣਾ ਚਾਹੀਦਾ ਹੈਜੀਵਨ ਵਿੱਚ ਹੋਏ ਪਰਿਵਰਤਨ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦੀ ਹੈ ਕਿਉਂਕਿ ਪਰਿਵਰਤਨ ਹੀ ਸੰਸਾਰ ਦਾ ਨਿਯਮ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1739)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)