HarcharanSParhar7ਜ਼ਰਾ ਦਿਮਾਗ ’ਤੇ ਬੋਝ ਪਾ ਕੇ ਸੋਚੋ ਕਿ ਤੁਹਾਡੇ ਆਪਣੇ ਨਿੱਜੀ ਜੀਵਨ ਵਿੱਚ ਜਾਂ ਤੁਹਾਡੇ ਪਰਿਵਾਰ ਦੇ
(20 ਅਕਤੂਬਰ 2023)


ਮਾਡਰਨ ਵਰਲਡ ਦੇ ਲੋਕਤੰਤਰੀ ਰਾਜਨੀਤਕ ਸਿਸਟਮ ਵਿੱਚ ਅਜ਼ਾਦੀ ਦਾ ਮਤਲਬ ਹੈ ਕਿ ਉਸ ਦੇਸ਼ ਦੇ ਕਨੂੰਨ ਦੀਆਂ ਹੱਦਾਂ ਵਿੱਚ ਰਹਿ ਕੇ ਤੁਹਾਨੂੰ ਸਭ ਕੁਝ ਕਰਨ ਦੀ ਖੁੱਲ੍ਹ ਹੈ
, ਜਿਸਦੀ ਕਨੂੰਨ ਇਜਾਜ਼ਤ ਦਿੰਦਾ ਹੈ।

ਸਾਡਾ ਧਰਮ, ਕਲਚਰ, ਸਮਾਜ ਕੀ ਕਹਿੰਦਾ ਹੈ, ਇਸਦੀ ਕਨੂੰਨ ਅੱਗੇ ਕੋਈ ਮਹੱਤਤਾ ਨਹੀਂ। ਜੇ ਤੁਸੀਂ ਆਪਣੀਆਂ ਧਾਰਮਿਕ ਜਾਂ ਸਮਾਜਿਕ ਮਨੌਤਾਂ ਅਨੁਸਾਰ ਕੁਝ ਕਰੋਗੇ, ਜੋ ਕਨੂੰਨ ਅਨੁਸਾਰ ਸਹੀ ਨਹੀਂ, ਤੁਹਾਨੂੰ ਉਸਦੇ ਨਤੀਜੇ ਭੁਗਤਣੇ ਪੈਣਗੇ। ਪਰ ਸਿੱਖ ਸਮਾਜ ਦਾ ਇੱਕ ਭਾਰੂ ਹਿੱਸਾ, ਕਨੂੰਨ ਮੰਨਣ ਨੂੰ ਗੁਲਾਮੀ ਦੱਸਦਾ ਹੈ। ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਅਰਾਜਕਤਾ ਫੈਲਾਉਣੀ ਤੇ ਕਨੂੰਨ ਦੀ ਉਲੰਘਣਾ ਹੀ ਅਜ਼ਾਦੀ ਹੈ ਤਾਂ ਕੀ ਉਹ ਦੱਸ ਸਕਦੇ ਹਨ ਕਿ ਉਨ੍ਹਾਂ ਵੱਲੋਂ ਕਲਪਿਤ ਦੇਸ਼ ਵਿੱਚ ਕੋਈ ਕਨੂੰਨ ਨਹੀਂ ਹੋਵੇਗਾ? ਕੀ ਉੱਥੇ ਸਭ ਨੂੰ ਜੋ ਮਰਜ਼ੀ ਕਰਨ ਦੀ ਖੁੱਲ੍ਹ ਹੋਵੇਗੀ? ਅਜਿਹੇ ਲੋਕ ਹਰ ਛੋਟੇ ਮੋਟੇ ਮਸਲੇ, ਜਿਹੜੇ ਅਕਸਰ ਮਸਲੇ ਵੀ ਘੱਟ, ਸਗੋਂ ਉਨ੍ਹਾਂ ਦੀਆਂ ਆਪਣੀਆਂ ਬੇਸਮਝੀਆਂ ਹੁੰਦੀਆਂ ਹਨ, ਜੇਕਰ ਉਨ੍ਹਾਂ ਅਨੁਸਾਰ ਹੱਲ ਨਾ ਹੋਣ ਤਾਂ ਉਹ ਗੁਲਾਮੀ ਅਤੇ ਵਿਤਕਰਿਆਂ ਦਾ ਰਾਗ ਅਲਾਪਣ ਲੱਗਦੇ ਹਨ।

ਹਰ ਅਜ਼ਾਦੀ ਨਾਲ਼ ਜ਼ਿੰਮੇਵਾਰੀਆਂ ਅਤੇ ਫ਼ਰਜ਼ ਜੁੜੇ ਹੁੰਦੇ ਹਨ। ਜਦੋਂ ਇਹ ਲੋਕ ਜ਼ਿੰਮੇਵਾਰੀਆਂ ਅਤੇ ਫ਼ਰਜ਼ ਨਿਭਾਉਣ ਦੀ ਥਾਂ ਜ਼ਿੱਦੀ ਬੱਚਿਆਂ ਵਾਂਗ ਅਕਸਰ ਕਨੂੰਨ ਦੀ ਉਲ਼ੰਘਣਾ ਕਰਦੇ ਹਨ, ਉਦੋਂ ਸਥਾਨਕ ਪ੍ਰਸ਼ਾਸਨ ਹਰਕਤ ਵਿੱਚ ਆਉਂਦਾ ਹੈ। ਫਿਰ ਇਹ ਲੋਕ ਧੱਕਿਆਂ ਦੇ ਇਲਜ਼ਾਮ ਲਗਾ ਕੇ ਕੌਮ ਦੀ ਗੁਲਾਮੀ ਦੇ ਬਿਰਤਾਂਤ ਸਿਰਜਦੇ ਹਨ। ਪਿਛਲੇ 60-70 ਸਾਲ ਤੋਂ ਕੁਝ ਗਿਣਤੀ ਦੇ ਲੋਕਾਂ ਨੇ ਸਾਰੀ ਕੌਮ ਨੂੰ ਅਜਿਹੇ ਚੱਕਰਵਿਊ ਵਿੱਚ ਫਸਾ ਦਿੱਤਾ ਹੈ ਕਿ ਉਸ ਵਿੱਚੋਂ ਨਿਕਲਣ ਦੀ ਥਾਂ ਅਸੀਂ ਦਿਨੋ ਦਿਨ ਦਲਦਲ ਵਿੱਚ ਫਸਦੇ ਜਾ ਰਹੇ ਹਾਂ।

ਆਮ ਲੋਕ ਵੈਸੇ ਕਿਸੇ ਮਸਲੇ ’ਤੇ ਬੋਲਦੇ ਨਹੀਂ, ਪਰ ਜਦੋਂ ਦੇਸ਼ ਵਿਦੇਸ਼ ਦੀਆਂ ਸਰਕਾਰਾਂ ਅਜਿਹੇ ਕੁਝ ਲੋਕਾਂ ਉੱਤੇ ਕੋਈ ਕਾਰਵਾਈ ਕਰਦੀਆਂ ਤਾਂ ਸਾਰੀ ਕੌਮ ਦਾ ਮਸਲਾ ਬਣਾ ਕੇ ਅਜਿਹੇ ਲੋਕਾਂ ਦੇ ਹੱਕ ਵਿੱਚ ਭੁਗਤ ਜਾਂਦੇ ਹਨ। ਇਸ ਨਾਲ਼ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਤੇ ਅਜਿਹੇ ਲੋਕ ਇਸ ਵਿੱਚੋਂ ਆਪਣੇ ਨਿੱਜੀ ਆਰਥਿਕ ਅਤੇ ਰਾਜਨੀਤਕ ਹਿਤ ਪੂਰਦੇ ਹਨ। ਜਿਹੜਾ ਇਨ੍ਹਾਂ ਖਿਲਾਫ ਬੋਲੇ, ਉਸ ਨੂੰ ਕੌਮ ਦਾ ਗਦਾਰ ਤੇ ਪੰਥ ਦੋਖੀ ਕਿਹਾ ਜਾਂਦਾ ਹੈ। ਅਜਿਹੇ ਹਿੰਸਕ ਲੋਕਾਂ ਨੇ ਸਭ ਸਿੱਖ ਸੰਸਥਾਵਾਂ ਉੱਤੇ ਕਬਜ਼ੇ ਕਰ ਲਏ ਹਨ, ਜਿਨ੍ਹਾਂ ਨੂੰ ਇਹ ਲੋਕ ਆਪਣੇ ਸਵਾਰਥਾਂ ਲਈ ਵਰਤ ਰਹੇ ਹਨ।

ਜ਼ਰਾ ਦਿਮਾਗ ’ਤੇ ਬੋਝ ਪਾ ਕੇ ਸੋਚੋ ਕਿ ਤੁਹਾਡੇ ਆਪਣੇ ਨਿੱਜੀ ਜੀਵਨ ਵਿੱਚ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨਾਲ਼ ਕਦੇ ਕੋਈ ਅਜਿਹਾ ਗੈਰ ਕਨੂੰਨੀ ਵਿਤਕਰਾ ਹੋਇਆ ਹੈ? ਕੀ ਉਹ ਵਿਤਕਰਾ ਇਸ ਕਰਕੇ ਵਾਪਰਿਆ ਕਿ ਤੁਸੀਂ ਸਿੱਖ ਸੀ ਜਾਂ ਪੰਜਾਬੀ ਸੀ? ਜੇ ਕੁਝ ਅਜਿਹਾ ਵਾਪਰਿਆ ਹੈ ਤਾਂ ਕਾਲ਼ਿਆਂ ਦੀ ਗੁਲਾਮੀ, ਦਲਿਤਾਂ, ਸ਼ੂਦਰਾਂ ਨਾਲ਼ ਹੁੰਦੇ ਧੱਕਿਆਂ ਅਤੇ ਯਹੂਦੀਆਂ ਨਾਲ਼ ਹੋਏ ਜ਼ੁਲਮਾਂ ਨੂੰ ਪੜ੍ਹ ਕੇ ਵਿਚਾਰ ਲਵੋ ਕਿ ਤੁਹਾਡੇ ਵਿਤਕਰੇ ਉਨ੍ਹਾਂ ਸਾਹਮਣੇ ਕਿੰਨੇ ਕੁ ਗੰਭੀਰ ਸਨ?

ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨਾਲ਼ ਕੋਈ ਵਿਤਕਰਾ ਨਹੀਂ ਹੁੰਦਾਕੀ ਹਰ ਛੋਟੇ ਮੋਟੇ ਵਿਤਕਰੇ ਨੂੰ ਗੁਲਾਮੀ ਕਿਹਾ ਜਾ ਸਕਦਾ ਹੈ? ਕੀ ਉਸ ਵਕਤ ਪੁਲਿਸ ਜਾਂ ਅਦਾਲਤਾਂ ਨੇ ਤੁਹਾਡੀ ਮਦਦ ਕਰਨ ਤੋਂ ਨਾਂਹ ਕਰ ਦਿੱਤੀ ਸੀ? ਮੈਂ ਇਹ ਵੀ ਨਹੀਂ ਕਹਿੰਦਾ ਕਿ ਸਾਨੂੰ ਆਪਣੇ ਨਾਲ਼ ਹੁੰਦਿਆਂ ਧੱਕਿਆਂ ਵਿਤਕਰਿਆਂ ਖਿਲਾਫ ਲੜਨਾ ਨਹੀਂ ਚਾਹੀਦਾ ਜਾਂ ਆਵਾਜ ਬੁਲੰਦ ਨਹੀਂ ਕਰਨੀ ਚਾਹੀਦੀ, ਸਾਨੂੰ ਆਪਣੇ ਦੇਸ਼ ਦੇ ਕਨੂੰਨ ਅਨੁਸਾਰ ਹਰੇਕ ਯਤਨ ਕਰਨਾ ਚਾਹੀਦਾ ਹੈ। ਜੇ ਕਨੂੰਨ ਤੋਂ ਇਨਸਾਫ਼ ਨਾ ਮਿਲ਼ੇ ਤਾਂ ਆਪਣਾ ਮਸਲਾ ਦੁਨੀਆਂ ਭਰ ਵਿੱਚ ਮੀਡੀਆ ਜਾਂ ਹੋਰ ਸਾਧਨਾਂ ਰਾਹੀਂ ਰੱਖਣਾ ਚਾਹੀਦਾ ਹੈ। ਪਰ ਹਰ ਵਕਤ ‘ਗੁਲਾਮੀ-ਗੁਲਾਮੀ-ਗੁਲਾਮੀ’ ਦਾ ਰਾਗ ਅਲਾਪੀ ਜਾਣਾ ਕਿਸੇ ਮਸਲੇ ਦਾ ਹੱਲ ਨਹੀਂ।

ਸਾਨੂੰ ਅਜਿਹੇ ਮਸਲਿਆਂ ਬਾਰੇ ਸੋਸ਼ਲ ਮੀਡੀਆ ਜਾਂ ਹੋਰ ਛੋਟੇ ਗਰੁੱਪਾਂ ਵਿੱਚ ਵਿਚਾਰ ਕਰਨ ਦੀ ਲੋੜ ਹੈ। ਪੂਜਾ-ਪਾਠ ਸਾਡਾ ਨਿੱਜੀ ਮਸਲਾ ਹੈ, ਗੁਰਦੁਆਰਿਆਂ ਵਰਗੀਆਂ ਸਾਂਝੀਆਂ ਸੰਸਥਾਵਾਂ ਵਿੱਚ ਅਜਿਹੇ ਮਸਲੇ ਵਿਚਾਰੇ ਜਾਣੇ ਚਾਹੀਦੇ ਹਨ ਤਾਂ ਕਿ ਕੌਮੀ ਤੌਰ ’ਤੇ ਅਸੀਂ ਰਲ਼ ਕੇ ਅੱਗੇ ਵਧ ਸਕੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4408)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹਰਚਰਨ ਸਿੰਘ ਪਰਹਾਰ

ਹਰਚਰਨ ਸਿੰਘ ਪਰਹਾਰ

Editor: Sikh Virsa.
Calgary, Alberta, Canada.
Tel: (403 - 681 - 8689)
Email: (hparharwriter@gmail.com)

 

More articles from this author