AmrikSDayal7ਬੰਦ ਬੋਤਲਾਂ ਵਿੱਚ ਪਾਣੀ ਵਿਕਣ ਦੀ ਗੱਲ ਹੁਣ ਪੁਰਾਣੀ ਹੋ ਗਈ ਹੈ। ਨਲਕਿਆਂ ਅਤੇ ਟੂਟੀਆਂ ਨੂੰ ਬੁੱਕ ਲਾ ਕੇ ...
(18 ਅਕਤੂਬਰ 2021)


ਆਸਟਰੇਲੀਆ ਤੋਂ ਪਰਤੇ ਇੱਕ ਰਿਸ਼ਤੇਦਾਰ ਮੁੰਡੇ ਨਾਲ਼ ਗੱਲਾਂ ਛਿੜ ਪਈਆਂ ਸਨ
ਬਾਹਰਲੇ ਮੁਲਕਾਂ ਦੇ ਰਹਿਣ-ਸਹਿਣ ਅਤੇ ਰਹੁ-ਰੀਤਾਂ ਦੀਆਂ ਗੱਲਾਂ ਕਰਦਿਆਂ-ਕਰਦਿਆਂ ਲੋਕਾਂ ਦੇ ਨਿੱਜੀ ਚਰਿੱਤਰ ਦੇ ਨਾਲ-ਨਾਲ ਮੁਲਕ ਅਤੇ ਵਾਤਾਵਰਨ ਪ੍ਰਤੀ ਜਿੰਮੇਵਾਰੀ ਦੀਆਂ ਗੱਲਾਂ ਸਾਂਝੀਆਂ ਹੋਣ ਲੱਗੀਆਂਉਸ ਮੁੰਡੇ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਉੱਥੇ ਕਿਸੇ ਕੰਪਨੀ ਦਾ ਟਰੱਕ ਚਲਾ ਰਿਹਾ ਹੈਇੱਕ ਦਿਨ ਉਸਦਾ ਟਰੱਕ ਜਦੋਂ ਆਸਟਰੇਲੀਆ ਦੇ ਕਿਸੇ ਰਿਹਾਇਸ਼ੀ ਖੇਤਰ ਵਿੱਚੋਂ ਲੰਘ ਰਿਹਾ ਸੀ ਤਾਂ ਟਰੱਕ ਦੇ ਉੱਪਰਲੇ ਹਿੱਸੇ ਨਾਲ ਖਹਿ ਕੇ ਦਰਖਤ ਦੀਆਂ ਕੁਝ ਟਾਹਣੀਆਂ ਟੁੱਟ ਗਈਆਂਮੌਕੇ ਦੀ ਫੋਟੋ ਸਥਾਨਕ ਬਸ਼ਿੰਦਆਂ ਨੇ ਲੈ ਲਈ ਅਤੇ ਸੰਬੰਧਤ ਅਧਿਕਾਰੀਆਂ ਨੂੰ ਘੱਲ ਦਿੱਤੀਬਾਅਦ ਵਿੱਚ ਜ਼ੁਰਮਾਨਾ ਅਦਾ ਕਰਕੇ ਕੰਪਨੀ ਦੀ ਖਲਾਸੀ ਹੋਈ

ਉਸ ਰਿਸ਼ਤੇਦਾਰ ਨੇ ਅਗਾਂਹ ਦੱਸਿਆ ਕਿ ਉੱਥੇ ਲੋਕ ਪੂਰੇ ਸੁਚੇਤ ਹਨ ਅਤੇ ਸਿਸਟਮ ਅਜਿਹਾ ਹੈ ਕਿ ਲੋਕ ਦੀ ਸੁਣਵਾਈ ਵੀ ਹੁੰਦੀ ਹੈਸਾਡੇ ਵਾਂਗ ‘ਹੋਊ ਪਰੇ’, ‘ਕੋਈ ਗੱਲ ਨੀ’, ‘ਕੋਈ ਫਰਕ ਨੀ ਪੈਂਦਾ’, ਦੈਖ ਲਾਂਗੇ ਤੈਨੂੰ, ਇਹ ਤਾਂ ਚਲਦੈ ਈ ਐ’ ਵਾਲੀ ਸੋਚ ਸ਼ਾਇਦ ਉਹਨਾਂ ਲੋਕਾਂ ਦੀ ਮਾਨਸਿਕਤਾ ਦਾ ਹਿੱਸਾ ਨਹੀਂ ਬਣੀਉਸ ਮੁੰਡੇ ਦੀਆਂ ਗੱਲਾਂ ਸੁਣਕੇ ਮੈਨੂੰ ਹੈਰਾਨੀ ਹੋਈ ਕਿ ਦਰਖਤਾਂ ਦੀ ਤਾਂ ਗੱਲ ਛੱਡੋ, ਟਾਹਣੀਆਂ ਨੂੰ ਨੁਕਸਾਨ ਪਹੁੰਚਾਉਣਾ ਵੀ ਖਤਰੇ ਤੋਂ ਖਾਲੀ ਨਹੀਂਵਾਤਾਵਰਨ ਨੂੰ ਲੈ ਕੇ ਪਿਛਲੇ ਮਹੀਨੀਆਂ ਦੀਆਂ ਕੁੱਝ ਕੁ ਗੱਲਾਂ ਮੇਰੇ ਚੇਤਿਆਂ ਦੀ ਚੰਗੇਰ ਵਿੱਚੋਂ ਨਿਕਲ ਆਈਆਂਜੂਨ ਦੇ ਮਹੀਨੇ ਕੜਾਕੇ ਦੀ ਗਰਮੀ ਪੈ ਰਹੀ ਸੀਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਾਣੀ ਦੀ ਕਿੱਲਤ ਸੰਬੰਧੀ ਫੋਟੋਆਂ, ਵੀਡੀਓਜ਼ ਅਤੇ ਖਬਰਾਂ ਸੋਸ਼ਲ ਮੀਡੀਆ ਰਾਹੀਂ ਸਾਂਝੀਆਂ ਕੀਤੀਆਂ ਜਾ ਰਹੀਆਂ ਸਨਲੋਕ ਸੋਸ਼ਲ ਮੀਡੀਏ ਦੇ ਵੱਖ-ਵੱਖ ਹਿੱਸਿਆ ਨੂੰ ਦੇਖਦਿਆਂ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਲੋਕ ਪਾਣੀ ਅਤੇ ਵਾਤਾਵਰਨ ਨੂੰ ਲੈ ਕੇ ਬਹੁਤ ਚਿੰਤਤ ਹਨਐਤਕੀਂ ਵੱਡੀ ਗਿਣਤੀ ਲੋਕ ਪੌਦੇ ਲਗਾਉਣ ਦੀਆਂ ਗੋਂਦਾਂ ਗੁੰਦਦੇ ਨਜ਼ਰ ਆਏਇਹ ਚਿੰਤਾ ਅਕਸਰ ਹਰ ਸਾਲ ਇਹਨਾਂ ਦਿਨਾਂ ਵਿੱਚ ਦੇਖੀ ਜਾਂਦੀ ਹੈਮੌਸਮ ਬਦਲਦੇ ਸਾਰ ਹੀ ਇਹ ਸਭ ਅਲੋਪ ਹੋ ਜਾਂਦਾ ਹੈਇਸ ਪਰਦੇ ਉੱਤੇ ਗਿਣਤੀ-ਮਿਣਤੀ ਦੇ ਲੋਕ ਰਹਿ ਜਾਂਦੇ ਹਨ

ਮੇਰੀਆਂ ਸੋਚਾਂ ਦੀ ਲੜੀ ਤੋੜਦਿਆਂ ਮੁੰਡੇ ਨੇ ਅਗਾਂਹ ਦੱਸਿਆ ਕਿ ਭਾਰਤ ਵਿੱਚ ਹੁਣ ਸਾਹ ਲੈਣ ਵਾਲੀ ਹਵਾ ਵੀ ਵਿਕਣ ਲੱਗ ਪਈ ਹੈਇਸ ਗੱਲ ਦੀ ਤਸਦੀਕ ਪਿਛਲੇ ਦਿਨੀਂ ਅਖਬਾਰ ਦੀ ਇੱਕ ਖਬਰ ਨੇ ਵੀ ਕੀਤੀਅਖਬਾਰ ਮੁਤਾਬਕ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਅਜਿਹਾ ਦਿਨ ਵੀ ਆਏਗਾ ਕਿ ਹਵਾ ਵੀ ਬੰਦ ਬੋਤਲਾਂ ਵਿੱਚ ਵਿਕਣ ਲੱਗ ਪਏਗੀਇਸਦੀ ਵਿਕਰੀ ਆਨਲਾਈਨ ਵੀ ਹੋ ਰਹੀ ਹੈ, ਜਿਸਦੀ ਕੀਮਤ ਸਾਹਾਂ ਦੇ ਹਿਸਾਬ ਨਾਲ ਰੱਖੀ ਗਈ ਹੈਇਸ ਬਾਬਤ ਮਾਹਰ ਪਿਛਲੇ ਲੰਬੇ ਸਮੇਂ ਤੋਂ ਜਾਗਣ ਦਾ ਹੋਕਾ ਦੇ ਰਹੇ ਸਨ ਪਰ ਹੁਣ ਤਾਂ ਲਗਦਾ ਹੈ ਕਿ ਨੱਕ ਵਿੱਚੋਂ ਚੋ ਕੇ ਮੂੰਹ ਵਿੱਚ ਪੈਣ ਵਾਲੀ ਸਥਿਤੀ ਬਣਦੀ ਜਾ ਰਹੀਸਿਆਣਿਆਂ ਦਾ ਕਿਹਾ ਹੋਇਆ ਅਕਸਰ ਬਾਅਦ ਵਿੱਚ ਹੀ ਚੇਤੇ ਆਉਂਦਾ ਹੈਸਾਡੇ ਬਜ਼ੁਰਗ ਭਾਵੇਂ ਜ਼ਿਆਦਾ ਪੜ੍ਹੇ-ਲਿਖੇ ਨਹੀਂ ਸਨ ਪਰ ਵਾਤਾਵਰਨ ਪ੍ਰੇਮੀ ਜ਼ਰੂਰ ਸਨਉਹਨਾਂ ਨੇ ਮਾਂ ਰੂਪੀ ਧਰਤ ਨੂੰ ਸੰਭਾਲਿਆਪਿੰਡ ਦੇ ਹਰ ਕਿਸਾਨ ਦੇ ਰਕਬੇ ਦੇ ਹਿਸਾਬ ਨਾਲ ਉਸਦਾ ਆਪਣਾ ਛੋਟਾ ਜਿਹਾ ਜੰਗਲ ਹੋਇਆ ਕਰਦਾ ਸੀਖੇਤਾਂ ਵਿੱਚ ਦਰਖਤਾਂ ਦੇ ਸਮੂਹ ਰੂਪੀ ਝਿੜੀਆਂ ਆਮ ਦਿਖਾਈ ਦਿੰਦੀਆਂ ਹੁੰਦੀਆਂ ਸਨਇਹਨਾਂ ਵਿੱਚੋਂ ਲੱਕੜ ਖਾਸ ਲੋੜ ਵੇਲੇ ਹੀ ਕੱਟੀ ਜਾਂਦੀ ਸੀ ਅਤੇ ਬਰਸਾਤ ਦੇ ਦਿਨਾਂ ਵਿੱਚ ਹੋਰ ਬੂਟੇ ਲਗਾ ਕੇ ਇਸਦੀ ਪੂਰਤੀ ਕਰ ਲਈ ਜਾਂਦੀ ਸੀਹੁਣ ਇਹ ਝਿੜੀਆਂ ਨਵੀਆਂ ਤਕਨੀਕਾਂ ਦੀ ਭੇਟ ਚੜ੍ਹ ਚੁੱਕੀਆਂ ਹਨ

ਬਜ਼ੁਰਗ ਕੁਦਰਤੀ ਸਰੋਤ ਟੋਭਿਆਂ ਨੂੰ ਖੁਆਜੇ ਦੇ ਰੂਪ ਵਿੱਚ ਪੂਜਦੇ ਸਨ। ਗਾਂ-ਮੱਝ ਸੂਣ ਵੇਲੇ ਦੁੱਧ ਦਾ ਕੁਝ ਹਿੱਸਾ ਟੋਭੇ ਨੂੰ ਭੇਟ ਕੀਤਾ ਜਾਂਦਾ ਅਤੇ ਸਾਉਣ ਮਹੀਨੇ ਵਿੱਚ ਨੱਕੋ-ਨੱਕ ਭਰੇ ਟੋਭਿਆਂ ਕੰਢੇ ਦਲੀਏ ਦਾ ਚੜ੍ਹਾਵਾ ਦਿੱਤਾ ਜਾਂਦਾਇਹ ਬਜ਼ੁਰਗ ਇਹਨਾਂ ਕੁਦਰਤੀ ਸੋਮਿਆਂ ਦੀ ਮਹੱਤਤਾ ਤੋਂ ਅਣਭਿੱਜ ਨਹੀਂ ਸਨਅਗਲੀ ਪੀੜ੍ਹੀ ਵਲੋਂ ਹੁਣ ਵੀ ਭਾਵੇਂ ਕੁਝ ਲੋਕ ਲਕੀਰ ਦੇ ਫਕੀਰ ਬਣਦਿਆਂ ਛੋਟੇ-ਛੋਟੇ ਡੁੰਮ੍ਹਾਂ ਅਤੇ ਟੂਟੀਆਂ ਮੂਹਰੇ ਇਹ ਰਸਮ ਸਾਉਣ ਮਹੀਨੇ ਵਿੱਚ ਪੂਰੀ ਕਰਦੇ ਹਨ ਪਰ ਇਹ ਇਸਦੇ ਪਿੱਛੇ ਛੁਪੇ ਅਸਲ ਮਕਸਦ ਤੋਂ ਕੋਹਾਂ ਦੂਰ ਹਨ। ਇਹ ਕੁਦਰਤੀ ਸੋਮੇ ਦੁਰਦਸ਼ਾ ਦਾ ਸ਼ਿਕਾਰ ਹੋ ਕੇ ਆਪਣੀ ਹੋਣੀ ’ਤੇ ਅੱਥਰੂ ਵਹਾਉਂਦਿਆਂ ਬੀਤੇ ਵੇਲਿਆਂ ਨੂੰ ਯਾਦ ਕਰ ਰਹੇ ਜਾਪਦੇ ਹਨ

ਬੰਦ ਬੋਤਲਾਂ ਵਿੱਚ ਪਾਣੀ ਵਿਕਣ ਦੀ ਗੱਲ ਹੁਣ ਪੁਰਾਣੀ ਹੋ ਗਈ ਹੈਨਲਕਿਆਂ ਅਤੇ ਟੂਟੀਆਂ ਨੂੰ ਬੁੱਕ ਲਾ ਕੇ ਰੱਜਵਾਂ ਪਾਣੀ ਪੀ ਕੇ ਪਿਆਸ ਬੁਝਾਉਣ ਵਾਲੇ ਲੋਕ ਹੁਣ ਇਹਨਾਂ ਦੇ ਪਾਣੀ ਤੋਂ ਡਰਨ ਲੱਗ ਪਏ ਹਨਲੋਕ ਰੈਸਟੋਰੈਂਟਾਂ ਤੋਂ ਇਲਾਵਾ ਛੋਟੇ ਢਾਬਿਆਂ ’ਤੇ ਵੀ ਰੋਟੀ ਨਾਲ ਬੰਦ ਬੋਤਲ ਵਾਲੇ ਪਾਣੀ ਦੀ ਮੰਗ ਕਰਨ ਲੱਗ ਪਏ ਹਨਹਵਾ ਵਿਕਣ ਦੀ ਗੱਲ ਭਾਵੇਂ ਆਮ ਨਹੀਂ ਹੋਈ ਪਰ ਚਿੰਤਾ ਦਾ ਵਿਸ਼ਾ ਜਰੂਰ ਬਣ ਗਈ ਹੈਅਗਲੀਆਂ ਪੀੜ੍ਹੀਆਂ ਨੂੰ ਕੁਦਰਤੀ ਸਰੋਤਾਂ ਤੋਂ ਸੱਖਣੇ ਕਰਨਾ ਸਾਡੀ ਸਾਰਿਆਂ ਦੀ ਆਪਣੀ ਬਣਦੀ ਜਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੋਵੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4301)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਅਮਰੀਕ ਸਿੰਘ ਦਿਆਲ

ਅਮਰੀਕ ਸਿੰਘ ਦਿਆਲ

Kalewal Beet, Hoshiarpur, Punjab, India.
Phone: (91 - 94638 - 51568)
Email: (amrikdayal@gmail.com)