AmrikSDayal7ਇਹ ਖਿੱਤਾ ਜੰਗਲਾਂਡੂੰਘੇ ਚੋਆਂ ਅਤੇ ਖੱਡਾਂ ਦੇ ਨਾਲ-ਨਾਲ ਪੈਂਦਾ ਹੋਣ ਕਰਕੇਇੱਥੋਂ ਦੀ ਜ਼ਮੀਨ ...DharamPalSahil7
(3 ਫਰਵਰੀ 2023)
ਇਸ ਸਮੇਂ ਮਹਿਮਾਨ: 123.


ਜਦੋਂ ਵੀ ਪੰਜਾਬ ਦੇ ਕੰਢੀ ਖਿੱਤੇ ਦੇ ਸਾਹਿਤ ਦੀ ਗੱਲ ਚੱਲਦੀ ਹੈ ਤਾਂ ਆਪ ਮੁਹਾਰੇ ਹੀ ਡਾ. ਧਰਮਪਾਲ ਸਾਹਿਲ ਦਾ ਨਾਂ ਪਾਠਕਾਂ ਦੀ ਜ਼ੁਬਾਨ ’ਤੇ ਆ ਜਾਂਦਾ ਹੈ
ਨਾਵਲ “ਪਥਰਾਟ” ਡਾ. ਸਾਹਿਲ ਦੀ ਆਂਚਲਿਕ ਰਚਨਾ ਹੈਇੱਥੇ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਨਾਵਲ “ਪਥਰਾਟ” ਡਾ. ਧਰਮਪਾਲ ਸਾਹਿਲ ਦੀ ਸ਼ਾਹਕਾਰ ਰਚਨਾ ਹੈ ਅਤੇ ਲੇਖਕ ਨੂੰ ਖਾਸ ਪਛਾਣ ਦੇਣ ਵਾਲਾ ਨਾਵਲ ਹੈ

ਡਾ. ਸਾਹਿਲ ਨੇ ਕੰਢੀ ਦੇ ਜੀਵਨ ਨੂੰ ਨੇੜਿਓਂ ਦੇਖਿਆ ਹੀ ਨਹੀਂ ਸਗੋਂ ਉੱਥੋਂ ਦੀਆਂ ਨਿਆਮਤਾਂ ਅਤੇ ਔਕੜਾਂ ਨੂੰ ਹੱਡੀਂ ਹੰਢਾਇਆ ਹੈਕੰਢੀ ਖਿੱਤੇ ਦੀਆਂ ਯਥਾਰਥਮਈ ਸਮੱਸਿਆਵਾਂ ਦਾ ਜੋ ਵਰਣਨ ਉਹ ਕਰ ਸਕੇ ਹਨ, ਉਹ ਉੱਥੋਂ ਦਾ ਜੰਮਿਆ-ਜਾਇਆ ਅਤੇ ਪਰਨਾਇਆ ਹੀ ਕਰ ਸਕਦਾ ਹੈਕੰਢੀ ਪੰਜਾਬ ਦਾ ਉਹ ਖਿੱਤਾ ਹੈ ਜੋ ਜੀਵਨ ਦੀਆਂ ਮੁਢਲੀਆਂ ਲੋੜਾਂ ਤੋਂ ਵੀ ਆਤਰ ਹੈਇਸ ਖੇਤਰ ਦਾ ਚਮੁੱਖਾ ਵਿਕਾਸ ਹਾਲੇ ਦਿੱਲੀ ਦੂਰ ਵਾਲੀ ਗੱਲ ਹੈ ਡਾ. ਸਾਹਿਲ ਦੀਆਂ ਲਿਖਤਾਂ ਨੇ ਇਸ ਖੇਤਰ ਦੇ ਸਮੁੱਚੇ ਜਨ-ਜੀਵਨ ਨੂੰ ਪਾਠਕਾਂ ਦੀ ਕਚਹਿਰੀ ਵਿੱਚ ਲਿਆ ਕੇ ਇਸ ਥੁੜਾਂ ਮਾਰੇ ਖੇਤਰ ਬਾਰੇ ਚੁੰਜ-ਚਰਚਾ ਛੇੜ ਦਿੱਤੀ ਹੈਕੰਢੀ ਖੇਤਰ ਪੰਜਾਬ ਦਾ ਨੀਮ-ਪਹਾੜੀ ਅਤੇ ਪਛੜਿਆ ਹੋਇਆ ਖਿੱਤਾ ਹੈਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵੱਡੇ ਹਿੱਸੇ ਇਸ ਖੇਤਰ ਅਧੀਨ ਆਉਂਦੇ ਹਨਸ਼ਿਵਾਲਕ ਪਹਾੜੀਆਂ ਦੇ ਕੰਢੇ-ਕੰਢੇ ਪਠਾਨਕੋਟ ਤੋਂ ਚੰਡੀਗੜ੍ਹ ਮੁੱਖ ਸੜਕ ਦੇ ਚੜ੍ਹਦੇ ਪਾਸੇ ਵਸਿਆ ਇਹ ਖੇਤਰ ਜ਼ਿਲ੍ਹਾ ਗੁਰਦਾਸਪੁਰ ਦੀ ਹੱਦ ਨਾਲ ਨਾਲ ਲਗਦੇ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਚੰਬਾ ਦੀਆਂ ਹੱਦਾਂ ਤੋਂ ਸ਼ੁਰੂ ਹੋ ਕੇ ਮੁਹਾਲੀ ਜ਼ਿਲ੍ਹੇ ਨਾਲ ਲਗਦੇ ਹਰਿਆਣਾ ਸੂਬੇ ਨਾਲ ਜਾ ਲਗਦਾ ਹੈਪਠਾਨਕੋਟ, ਹੁਸ਼ਿਆਰਪੁਰ, ਰੋਪੜ, ਨਵਾਂਸ਼ਹਿਰ ਅਤੇ ਮੁਹਾਲੀ ਜ਼ਿਲ੍ਹਿਆਂ ਅਧੀਨ ਪੈਂਦੇ ਕੰਢੀ ਖੇਤਰ ਦੀ ਸਥਿਤੀ ਬੜੀ ਭਿੰਨ ਹੈਇਹਨਾਂ ਜ਼ਿਲ੍ਹਿਆਂ ਅਧੀਨ ਧਾਰ, ਚੰਗਰ, ਘਾੜ, ਦੂਣ ਅਤੇ ਬੀਤ ਵਰਗੇ ਅਜਿਹੇ ਉਪ-ਖੇਤਰ ਆਉਂਦੇ ਹਨ, ਜਿੱਥੋਂ ਦੀ ਕਿਰਸਾਨੀ ਅਤੇ ਆਮ ਲੋਕ ਬੜੀਆਂ ਦਿੱਕਤਾਂ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਹਨਇਹ ਖੇਤਰ 250 ਕਿਲੋਮੀਟਰ ਲੰਬਾ ਅਤੇ 8 ਤੋਂ 35 ਕਿਲੋਮੀਟਰ ਦੀ ਚੌੜਾਈ ਤਕ ਫੈਲਿਆ ਹੋਇਆ ਹੈਪੰਜਾਬ ਦੀ ਵਸੋਂ ਦਾ 6 ਫੀਸਦ ਅਤੇ ਖੇਤਰਫਲ ਦਾ ਕਰੀਬ 9 ਫੀਸਦ ਇਸ ਖੇਤਰ ਅਧੀਨ ਆਉਂਦਾ ਹੈ

ਇਹ ਖਿੱਤਾ ਜੰਗਲਾਂ, ਡੂੰਘੇ ਚੋਆਂ ਅਤੇ ਖੱਡਾਂ ਦੇ ਨਾਲ-ਨਾਲ ਪੈਂਦਾ ਹੋਣ ਕਰਕੇ, ਇੱਥੋਂ ਦੀ ਜ਼ਮੀਨ ਉੱਚੀ ਨੀਵੀਂ, ਛੋਟੇ-ਛੋਟੇ ਟੋਟਿਆਂ ਵਿੱਚ ਵੰਡੀ ਹੋਈ ਅਤੇ ਘੱਟ ਉਪਜਾਊ ਹੈਸਮੁੰਦਰੀ ਤਲ ਤੋਂ ਉਚਾਈ ਹੋਣ ਕਾਰਨ ਪਾਣੀ ਦਾ ਸਤਰ ਡੂੰਘਾ ਹੈਪਿਛਲੇ ਚਾਰ ਦਹਾਕਿਆਂ ਤੋਂ ਡਾ. ਧਰਮਪਾਲ ਸਾਹਿਲ ਨੇ ਆਪਣੀਆਂ ਲਿਖਤਾਂ ਰਾਹੀਂ ਇਸ ਖੇਤਰ ਦੇ ਹਰ ਪੱਖ ਨੂੰ ਬਰੀਕੀ ਨਾਲ ਛੂਹਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈਇਸ ਖਿੱਤੇ ਦੀ ਅਲੋਪ ਹੋ ਰਹੀ ਬੋਲੀ, ਰੀਤੀ-ਰਿਵਾਜ਼ਾਂ ਅਤੇ ਸ਼ਬਦਾਂ ਦੇ ਸਰਮਾਏ ਨੂੰ ਅਗਲੀਆਂ ਪੀੜ੍ਹੀਆਂ ਲਈ ਸੰਭਾਲ ਲਿਆ ਹੈਇੱਥੋਂ ਦੇ ਜਨ-ਜੀਵਨ ਨੂੰ ਪੰਜਾਬ ਦੀ ਮੁੱਖ ਧਾਰਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ

ਡਾ. ਧਰਮਪਾਲ ਸਾਹਿਲ ਨੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨਾਵਲਾਂ, ਮਿੰਨੀ ਕਹਾਣੀ, ਬਾਲ ਸਾਹਿਤ, ਲੇਖਾਂ, ਕੋਸ਼ਾਕਾਰੀ ਆਦਿ ਦੁਆਰਾ ਸਾਹਿਤ ਦੇ ਖੇਤਰ ਵਿੱਚ ਨਾਮਣਾ ਖੱਟਿਆ ਹੈਕੰਢੀ ਖੇਤਰ ਬਾਰੇ ਡਾ. ਧਰਮਪਾਲ ਸਾਹਿਲ ਦੇ ਮੌਲਿਕ ਸਿਰਜਣ ਬਾਰੇ ਚਰਚਾ ਕਰ ਰਹੇ ਹਾਂਧਰਮਪਾਲ ਸਾਹਿਲ ਦਾ ਨਾਵਲ ‘ਪਥਰਾਟ’ ਇਸ ਖੇਤਰ ਦੀ ਯਥਾਰਥਵਾਦੀ ਤਸਵੀਰ ਪੇਸ਼ ਕਰਦਾ ਹੈਇਹ ਨਾਵਲ ਪਾਠਕਾਂ ਦੀ ਉਂਗਲੀ ਫੜ ਕੇ ਉਹਨਾਂ ਨੂੰ ਇਸ ਖੇਤਰ ਦੇ ਓਭੜ-ਖਾਬੜ ਰਸਤਿਆਂ ਰਾਹੀਂ ਉਚਾਣਾਂ-ਨਿਵਾਣਾਂ ਦੀ ਸੈਰ ਕਰਵਾਉਂਦਾ ਹੈਪਾਤਰਾਂ ਨਾਲ ਗੱਲਾਂ ਕਰਵਾਉਂਦਾ ਹੈਪਾਠਕ ਉੱਥੋਂ ਦੀਆਂ ਪਥਰੀਲੀਆਂ ਘਾਟੀਆਂ ਵਿੱਚ ਪਾਤਰਾਂ ਨਾਲ ਇੱਕਮਿੱਕ ਹੋਏ ਪ੍ਰਤੀਤ ਹੁੰਦੇ ਹਨ

ਕੁਆਰ ਝਾਤ’ ਨਾਵਲ ਇਸ ਖੇਤਰ ਦੇ ਵਿਲੱਖਣ ਸੱਭਿਆਚਾਰ ਦੀ ਗੱਲ ਕਰਦਾ ਹੈ‘ਮਣ੍ਹੇ’ ਨਾਵਲ ਰਾਹੀਂ ਡਾ. ਸਾਹਿਲ ਮਣ੍ਹੇ ’ਤੇ ਬੈਠਾ ਫ਼ਸਲਾਂ ਅਤੇ ਨਸਲਾਂ ਨੂੰ ਬਚਾਉਣ ਦਾ ਹੋਕਾ ਦਿੰਦਾ ਪ੍ਰਤੀਤ ਹੁੰਦਾ ਹੈਇਹਨਾਂ ਨਾਵਲਾਂ ਰਾਹੀਂ ਪੰਜਾਬੀ ਪਾਠਕਾਂ ਅਤੇ ਵਿਦਵਾਨਾਂ ਦਾ ਧਿਆਨ ਇਸ ਖੇਤਰ ਦੀ ਵਿਲੱਖਣਤਾ ਵੱਲ ਜ਼ਰੂਰ ਗਿਆ ਹੈਉਹਨਾਂ ਦੀਆਂ ਲਿਖਤਾਂ ’ਤੇ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਖੋਜ ਕਾਰਜ ਹੋਏ ਹਨ ਅਤੇ ਜਾਰੀ ਹਨਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਡਾ. ਸਾਹਿਲ ਤੋਂ ਕੰਢੀ ਪਹਾੜੀ ਬੋਲੀ ਦਾ ਸ਼ਬਦਕੋਸ਼ ਤਿਆਰ ਕਰਾਇਆ ਗਿਆਇਸ ਕੋਸ਼ ਨੂੰ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਉਰੋ ਵੱਲੋਂ ਛਾਪਿਆ ਗਿਆ ਅਤੇ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਜਾਰੀ ਕੀਤਾ ਗਿਆ

ਇਹਨਾਂ ਰਚਨਾਵਾਂ ਤੋਂ ਇਲਾਵਾ ਕੰਢੀ ਦੀ ਸੱਭਿਆਚਾਰਕ ਵਿਰਾਸਤ, ਕੰਢੀ ਦੀਆਂ ਵਿਲੱਖਣਤਾਵਾਂ ਅਤੇ ਵਿਭਿੰਨਤਾਵਾਂ, ਕੰਢੀ ਦਾ ਕੰਠਹਾਰ (ਲੋਕ ਗੀਤ ਸੰਗ੍ਰਹਿ) ਪੰਜਾਬੀ ਸੱਥ ਲਾਂਬੜਾ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨਇਸ ਤੋਂ ਇਲਾਵਾ ਡਾ. ਧਰਮਪਾਲ ਸਾਹਿਲ ਨੇ ਕੰਢੀ ਖੇਤਰ ਬਾਰੇ ਵੱਖ-ਵੱਖ ਲੇਖ ਲਿਖੇ ਹਨ ਜੋ ਪੰਜਾਬੀ ਦੀਆਂ ਨਾਮਵਰ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਏ ਅਤੇ ਹੋ ਰਹੇ ਹਨਇਹਨਾਂ ਲਿਖਤਾਂ ਨੂੰ ਪੜ੍ਹ ਕੇ ਘੁਮੱਕੜ ਪ੍ਰਵਿਰਤੀ ਵਾਲੇ ਲੋਕਾਂ ਨੇ ਕੰਢੀ ਖਿੱਤੇ ਨੂੰ ਨੇੜਿਓਂ ਤੱਕਣ ਦੀ ਇੱਛਾ ਪ੍ਰਗਟ ਕੀਤੀਉਹਨਾਂ ਨੇ ਲਿਖਤਾਂ ਰਾਹੀਂ ਬਾਗਾਂ, ਸੁੰਦਰ ਪਿੰਡਾਂ, ਦੁਰਗਮ ਰਸਤਿਆਂ ਦੀ ਅਜਿਹੀ ਤਸਵੀਰਕਸ਼ੀ ਕੀਤੀ ਕਿ ਇਸ ਖੇਤਰ ਨੇ ਲੋਕਾਂ ਦਾ ਧਿਆਨ ਖਿੱਚਿਆ

ਡਾ. ਸਾਹਿਲ ਨੇ ਬਦਲਦੇ ਦੌਰ ਵਿੱਚ ਸਥਾਨਕ ਬੋਲੀ ਨੂੰ ਸਰਮਾਏ ਵਾਂਗ ਸੰਭਾਲ ਲਿਆ ਹੈਜਨਮ ਤੋਂ ਸਸਕਾਰ ਤਕ ਦੇ ਲੋਕ-ਗੀਤ ਨੂੰ ਸੰਭਾਲਣਾ ਉਹਨਾਂ ਦਾ ਵਡਮੁੱਲਾ ਕਾਰਜ ਹੈਇਹਨਾਂ ਲੋਕ-ਗੀਤਾਂ ਨੂੰ ਨਵੀਂ ਪੀੜ੍ਹੀ ਵਿਸਾਰ ਚੁੱਕੀ ਹੈ ਡਾ. ਸਾਹਿਲ ਦੇ ਨਾਵਲਾਂ ਅਤੇ ਹੋਰ ਪੁਸਤਕਾਂ ਬਾਰੇ ਪੰਜਾਬੀ ਦੇ ਵਿਦਵਾਨ ਆਲੋਚਕਾਂ, ਚਿੰਤਕਾਂ ਅਤੇ ਲੇਖਕਾਂ ਦੇ ਵਿਚਾਰ ਧਿਆਨ ਦੇ ਯੋਗ ਹਨ ਡਾ. ਰਜਨੀਸ਼ ਬਹਾਦਰ ਸਿੰਘ ਅਨੁਸਾਰ ਜਿਸ ਤਰ੍ਹਾਂ ਟਾਲਸਟਾਏ ਨੇ ‘ਕਜ਼ਾਕ’ ਨਾਵਲ ਵਿੱਚ ‘ਕਜ਼ਾਕ’ ਬੋਲੀ ਨੂੰ, ਰਸੂਲ ਹਮਜਾਤੋਵ ਨੇ ‘ਮੇਰਾ ਦਾਗਿਸਤਾਨ’ ਵਿੱਚ ‘ਆਵਾਰ’ ਬੋਲੀ ਨੂੰ ਸਾਂਭਿਆ ਹੈ, ਉਸੇ ਤਰ੍ਹਾਂ ਧਰਮਪਾਲ ਸਾਹਿਲ ਨੇ ਆਪਣੇ ਨਾਵਲ “ਪਥਰਾਟ” ਅਤੇ ਹੋਰ ਨਾਵਲਾਂ ਵਿੱਚ ‘ਕੰਢੀ’ ਬੋਲੀ ਨੂੰ ਸਾਂਭਿਆ ਹੈ

ਸਾਹਿਤ ਸ਼ਿਰੋਮਣੀ ਨਾਵਲਿਸਟ ਪ੍ਰੋ. ਨਰਿੰਜਣ ਤਸਨੀਮ ਦਾ ਕਥਨ ਸੀ, ਧਰਮਪਾਲ ਸਾਹਿਲ ਦਾ ਪਥਰਾਟ ਪੜ੍ਹ ਕੇ ਮੈਨੂੰ ਗ੍ਰਾਹਮ ਗ੍ਰੀਨ ਦੇ ਨਾਵਲ “ਪਾਵਰ ਐਂਡ ਗਲੋਰੀ” ਦੀ ਯਾਦ ਆ ਗਈ ਉਸੇ ਤਰ੍ਹਾਂ ਚੈਪਟਰ ਦਰ ਚੈਪਟਰ ਪਾਤਰ ਬਦਲਦੇ ਰਹਿੰਦੇ ਹਨ, ਪਰ ਮੁੱਖ ਪਾਤਰ ਹਰੇਕ ਚੈਪਟਰ ਵਿੱਚ ਮੌਜੂਦ ਰਹਿ ਕੇ ਨਾਵਲ ਨੂੰ ਇੱਕ ਲੜੀ ਵਿੱਚ ਪਰੋਂਦਾ ਹੈ

ਉੱਘੇ ਵਿਦਵਾਨ ਡਾ. ਸੁਰਿੰਦਰ ਅਜਨਾਤ ਨੇ ਲਿਖਿਆ ਹੈ, “ਕੰਢੀ ਆਂਚਲ ਬਾਰੇ ਲਿਖੇ ਸਾਹਿਲ ਦੇ ਪਥਰਾਟ ਅਤੇ ਹੋਰ ਨਾਵਲ ਪੜ੍ਹ ਕੇ ਇੰਜ ਲੱਗਾ ਜਿਵੇਂ ਪੰਜਾਬ ਦੇ ਫਣਿਸ਼ਵਰਨਾਥ ਰੇਣੂ ਦਾ ‘ਮੈਲਾ ਆਂਚਲ’ ਪੜ੍ਹ ਰਿਹਾ ਹੋਵਾਂ ਅਤੇ ਕੰਢੀ ਪਹਾੜੀ ਪਰਿਵੇਸ਼ ਦੀ ਯਾਤਰਾ ਕਰਦਿਆਂ ਇੰਜ ਮਹਿਸੂਸ ਹੋਇਆ, ਮੈਂ ਪੰਜਾਬ ਦੇ ਰਾਹੁਲ ਸਾਂਕ੍ਰਿਤਾਇਨ ਨਾਲ ਯਾਤਰਾ ’ਤੇ ਨਿਕਲਿਆ ਹੋਵਾਂ

ਸੀ. ਆਰ. ਮੌਦਗਿਲ (ਸਾਬਕਾ ਡਾਇਰੈਕਟਰ, ਹਰਿਆਣਾ ਸਾਹਿਤ ਅਕਾਦਮੀ) ਨੇ ਲਿਖਿਆ ਸੀ “ਮੈਂ ‘ਪਥਰਾਟ’ ਨਾਵਲ ਨੂੰ ਕੰਢੀ ਖੇਤਰ ਦੇ ਸਾਹਿਤ ਦਾ “ਮੇਰਾ ਦਾਗਿਸਤਾਨ” ਸਮਝਦਾ ਹਾਂ ਅਤੇ ਲੇਖਕ ਨੂੰ ਕਿਸੇ ਵੀ ਤਰ੍ਹਾਂ ਨਾਲ ਰਸੂਲ ਹਮਜ਼ਾਤੋਵ ਤੋਂ ਘੱਟ ਨਹੀਂ ਜਾਣਦਾ

ਪੰਜਾਬੀ-ਹਿੰਦੀ ਦੇ ਉੱਚਕੋਟੀ ਦੇ ਲੇਖਕ ਉਮ ਪ੍ਰਕਾਸ਼ ਗਾਸੋ ਨੇ ਲਿਖਿਆ ਸੀ, ਪਥਰਾਟ ਦਾ ਹਰੇਕ ਪਾਤਰ ਮੈਨੂੰ ਆਪਣੇ ਆਪ ਵਿੱਚ ਇੱਕ ਕਹਾਣੀ ਜਾਪਦਾ ਹੈਇਹ ਪਾਤਰ, ਪਾਤਰ ਨਹੀਂ ਰਹਿੰਦੇ ਸਗੋਂ ਕਈ ਤਰ੍ਹਾਂ ਦੇ ਸਵਾਲਾਂ ਦੀ ਆਵਾਜ਼ ਵਾਂਗ ਗੂੰਜਦੇ ਹਨਸਿਰਮੌਰ ਨਾਵਲਕਾਰ ਜਸਵੰਤ ਸਿੰਘ ਕੰਵਲ ਨੂੰ ਸਾਹਿਲ ਦੇ ਨਾਵਲਾਂ ਵਿੱਚ ਪੰਜਾਬ ਦੀ ਆਂਚਲਿਕਤਾ ਦਾ ਅਸਲ ਜੀਵਨ ਧੜਕਦਾ ਹੋਇਆ ਮਹਿਸੂਸ ਹੁੰਦਾ ਸੀ

ਲੋਕ ਸਾਹਿਤ ਦੇ ਖੋਜੀ ਵਿਦਵਾਨ ਪ੍ਰੋ. ਪ੍ਰਿਤਪਾਲ ਮਹਿਰੋਕ ਲਿਖਦੇ ਹਨ ਧਰਮਪਾਲ ਸਾਹਿਲ ਆਪਣੀਆਂ ਲਿਖਤਾਂ ਵਿੱਚ ਕੰਢੀ ਖੇਤਰ ਦੇ ਲੋਕ ਜੀਵਨ ਵਿਸ਼ੇਸ਼ ਕਰਕੇ ਨਿਮਨ ਕਿਰਸਾਨੀ ਦੀਆਂ ਝਲਕਾਂ ਵਿਖਾਉਂਦਾ ਹੈ ਅਤੇ ਇਸ ਥੁੜਾਂ ਮਾਰੇ ਇਲਾਕੇ ਦੇ ਵਿਕਾਸ ਦੀ ਲੋੜ ਵੱਲ ਵੀ ਧਿਆਨ ਕੇਂਦਰਤ ਕਰਨ ਦਾ ਜਤਨ ਕਰਦਾ ਹੈ

ਇੰਨਾ ਹੀ ਨਹੀਂ ਪੰਜਾਬੋਂ ਬਾਹਰਲੀ ਕੌਮੀ ਪ੍ਰਸਿੱਧੀ ਪ੍ਰਾਪਤ ਨਾਵਲਕਾਰਾ ਡਾ. ਸ਼ਰਦ ਸਿੰਘ ਦਾ ਕਹਿਣਾ ਹੈ ਕਿ ਸਾਹਿਲ ਦੇ ਆਂਚਲਿਕ ਨਾਵਲਾਂ ਦੇ ਪਾਤਰ ਬੇਸ਼ਕ ਸਾਧਾਰਣ ਹਨ ਪਰ ਸਾਹਿਲ ਦੀ ਕਲਾਤਮਕ ਪੇਸ਼ਕਾਰੀ ਅਤੇ ਆਂਚਲਿਕ ਪਰਿਵੇਸ਼ ਨੇ ਇਨ੍ਹਾਂ ਨੂੰ ਅਸਾਧਾਰਣ ਬਣਾ ਦਿੱਤਾ ਹੈਇੱਕ ਵਾਰੀ ਜੁੜ ਕੇ ਪਾਠਕ ਇਨ੍ਹਾਂ ਤੋਂ ਅਲੱਗ ਨਹੀਂ ਹੋ ਸਕਦਾ

ਨਾਵਲਕਾਰਾ ਡਾ. ਕਮਲ ਕੁਮਾਰ ਨੇ ਮੁਤਾਬਿਕ ਸਾਹਿਲ ਨੂੰ ਮਨੁੱਖੀ ਮਨੋਵਿਗਿਆਨ ਦੇ ਨਾਲ-ਨਾਲ ਕੰਢੀ ਖੇਤਰ ਦੇ ਸਮਾਜਕ ਮਨੋਵਿਗਿਆਨ ਦੀ ਡੂੰਘੀ ਸਮਝ ਹੈ, ਜੋ ਇਨ੍ਹਾਂ ਦੇ ਨਾਵਲਾਂ ਰਾਹੀਂ ਸਪਸ਼ਟ ਰੂਪ ਵਿੱਚ ਪ੍ਰਗਟ ਹੁੰਦੀ ਹੈ

ਇੰਜ ਹੀ ਸੰਪਾਦਕ “ਹੰਸ” ਰਜਿੰਦਰ ਯਾਦਵ ਨੇ ਪਥਰਾਟ ਨਾਵਲ ਦੇ ਇੱਕ ਚੈਪਟਰ ਨੂੰ ਹਿੰਦੀ ਦੀ ਪ੍ਰਮੁੱਖ ਪੱਤਰਕਾ “ਹੰਸ” ਵਿੱਚ ਸਥਾਨ ਦਿੱਤਾ ਤੇ ਕਮਲੇਸ਼ਵਰ ਅਤੇ ਖੁਸ਼ਵੰਤ ਸਿੰਘ ਜਿਹੇ ਵਿਸ਼ਵ ਪ੍ਰਸਿੱਧ ਲੇਖਕਾਂ ਨੇ ਵੀ ਧਰਮਪਾਲ ਸਾਹਿਲ ਦੀ ਕੰਢੀ ਆਂਚਲਕਿਤਾ ਵਾਲੀਆਂ ਲਿਖਤਾਂ ਦਾ ਨੋਟਿਸ ਲਿਆਸ਼ਾਲਾ! ਕੰਢੀ ਦਾ ਇਹ ਜੁਗਨੂੰ ਆਪਣੀ ਜਗਮਗਾਹਟ ਨਾਲ ਕੰਢੀ ਦੇ ਹਨੇਰੇ ਪੱਖਾਂ ਨੂੰ ਇੰਜ ਹੀ ਰੁਸ਼ਨਾਉਂਦਾ ਰਹੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3775)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਅਮਰੀਕ ਸਿੰਘ ਦਿਆਲ

ਅਮਰੀਕ ਸਿੰਘ ਦਿਆਲ

Kalewal Beet, Hoshiarpur, Punjab, India.
Phone: (91 - 94638 - 51568)
Email: (amrikdayal@gmail.com)