RavinderChote7ਉਸ ਸਮੇਂ ਦੀ ਸਰਕਾਰ ਨੇ ਰਾਜਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਸੂਬਿਆਂ ਦਾ ਮਾਲੀਆ ਘਟੇ ਤਾਂ ਕੇਂਦਰੀ ਸਰਕਾਰ ...
(13 ਅਕਤੂਬਰ 2023)


ਪਰਜਾਤੰਤਰ ਵਿੱਚ ਲੋਕਾਂ ਦੁਆਰਾ ਚੁਣੀ ਗਈ
, ਲੋਕਾਂ ਦੀ ਸਰਕਾਰ ਦੇਸ਼ ਦੇ ਲੋਕਾਂ ਦੀ ਸੇਵਾ ਅਤੇ ਭਲਾਈ ਲਈ ਹੁੰਦੀ ਹੈਲੋਕਾਂ ਦੀ ਜ਼ਿੰਦਗੀ ਖੂਬਸੂਰਤ ਅਤੇ ਖੁਸ਼ਹਾਲ ਬਣਾਉਣ ਲਈ ਉੱਚ-ਪਾਏ ਦੀਆਂ ਸਹੂਲਤਾਂ ਪੈਦਾ ਕਰਨਾ ਸਰਕਾਰ ਦਾ ਧਰਮ ਹੁੰਦਾ ਹੈਜਿੱਥੇ ਲੋਕਾਂ ਦਾ ਸਰਕਾਰ ਪ੍ਰਤੀ ਵਫਾਦਾਰੀ ਦਾ ਫਰਜ਼ ਹੁੰਦਾ ਹੈ, ਉੱਥੇ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੀ ਕੁਰਸੀ ਬਚਾਉਣ ਖਾਤਰ ਆਮ ਜਨਤਾ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਲੁਕਵੇਂ ਅਜੰਡੇ ’ਤੇ ਕੇਂਦਰਤ ਨਾ ਰਹੇ ਜਦੋਂ ਵੀ ਕੋਈ ਨਵਾਂ ਕਾਨੂੰਨ ਘੜਿਆ ਜਾਵੇ ਤਾਂ ਉਸ ਨੂੰ ਜਨਤਾ ਦੀ ਕਚਹਿਰੀ ਵਿੱਚ ਰਿੜਕ ਕੇ ਪਾਸ ਕੀਤਾ ਜਾਵੇਸਰਬੱਤ ਦੇ ਭਲੇ ਵਾਲੇ ਨਿਯਮ ਹੀ ਲੋਕਾਂ ਅਤੇ ਦੇਸ਼ ਦੇ ਹਿਤ ਵਿੱਚ ਨਿਬੇੜਾ ਕਰਦੇ ਹਨਟੈਕਸ ਨਾਲ ਸਬੰਧਤ ਕਿਸੇ ਵੀ ਬਿਦੇਸ਼ੀ ਕਾਨੂੰਨ ਨੂੰ ਦੇਸ਼ ਵਿੱਚ ਲਾਗੂ ਕਰਨ ਵੇਲੇ ਦੇਸ਼ ਦੇ ਸਮਾਜਿਕ, ਆਰਥਿਕ ਹਾਲਾਤ ਅਤੇ ਲੋਕਾਂ ਦੀ ਮਨੋ-ਸਥਿਤੀ ਦਾ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈਇਸ ਨੂੰ ਲਾਗੂ ਕਰਨ ਵੇਲੇ ਕਾਹਲੀ ਬਿਲਕੁਲ ਨਹੀਂ ਕਰਨੀ ਚਾਹੀਦੀ, ਸਗੋਂ ਸਾਡੇ ਦੇਸ਼ ਦੀ ਰੂਹ ਦੇ ਮੇਚ ਦਾ ਕਰਕੇ ਹੀ ਲਾਗੂ ਕਰਨਾ ਚਾਹੀਦਾ ਹੈ ਨਹੀਂ ਤਾਂ ਇਸ ਨਾਲ ਟੈਕਸ ਵਧਣ ਦੀ ਥਾਂ ’ਤੇ ਘਟਣ ਲੱਗਦਾ ਹੈ“ਮਾਲ ਅਤੇ ਵਸਤਾਂ ਟੈਕਸ ਐਕਟ” ਲਾਗੂ ਕਰਨ ਵੇਲੇ ਇਹੀ ਹੋਇਆ ਭਾਵੇਂ ਕੇਂਦਰੀ ਮੰਤਰਾਲਾ ਇਹ ਕਹਿ ਰਿਹਾ ਹੈ ਕਿ ਇਹ ਐਕਟ ਲਾਗੂ ਹੋਣ ਨਾਲ ਕਰ-ਦਾਤਾਵਾਂ ਦੀ ਗਿਣਤੀ 65 ਲੱਖ ਤੋਂ 1.24 ਕਰੋੜ ਹੋ ਗਈ ਹੈ ਪਰ ਟੈਕਸ ਦਿਨ ਬਦਿਨ ਘਟਦਾ ਜਾ ਰਿਹਾ ਹੈਪੰਜਾਬ ਦਾ ਟੈਕਸ ਤਕਰੀਬਨ 61%ਘਟ ਗਿਆ ਹੈ

ਜੀ.ਐੱਸ.ਟੀ. ਦਾ ਕੰਨਸੈਪਟ ਪਹਿਲੀ ਵਾਰੀ 2007-08 ਦੇ ਬੱਜਟ ਪੇਸ਼ ਕਰਨ ਵੇਲੇ ਪਾਰਲੀਮੈਂਟ ਵਿੱਚ ਲਿਆਂਦਾ ਗਿਆ ਅਤੇ ਤਜਵੀਜ਼ ਕੀਤਾ ਗਿਆ ਕਿ ਇਸ ਨੂੰ 2010 ਵਿੱਚ ਲਾਗੂ ਕੀਤਾ ਜਾਵੇਗਾਬਾਅਦ ਵਿੱਚ ਇੱਕ ਸ਼ਕਤੀਸ਼ਾਲੀ ਜੀ. ਐੱਸ .ਟੀ. ਕੌਂਸਲ ਗਠਤ ਕੀਤੀ ਗਈ ਜਿਸ ਨੇ ਇਸ ਐਕਟ ਦੀ ਰੂਪ-ਰੇਖਾ ਤਿਆਰ ਕਰਨੀ ਸ਼ੁਰੂ ਕੀਤੀਇਸ ਕੌਸਲ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਖਜ਼ਾਨਾ ਮੰਤਰੀ/ਟੈਕਸ ਕਮਿਸ਼ਨਰ ਮੈਂਬਰ ਬਣਾਏ ਗਏਉਹਨਾਂ ਨੇ ਆਪਣੀ 2013 ਦੀ ਇੱਕ ਮੀਟਿੰਗ ਵਿੱਚ ਵਸਤਾਂ ਅਤੇ ਸੇਵਾਵਾਂ ਐਕਟ ਦੀ ਕੀਤੀ ਪ੍ਰੀਭਾਸ਼ਾ ਵਿੱਚ ਸਪਸ਼ਟ ਕਰ ਦਿੱਤਾ ਸੀ ਇਸ ਵਿੱਚ ਸਾਰੇ ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਦੇ ਅਸਿੱਧੇ ਟੈਕਸ ਅਤੇ ਸੈੱਸ ਰਲ ਜਾਣਗੇ।” ਇਕ ਦੇਸ਼ ਇੱਕ ਟੈਕਸ” ਦਾ ਫਾਰਮੂਲਾ ਸਾਰੇ ਦੇਸ਼ ਵਿੱਚ ਅਪਣਾਇਆ ਜਾਵੇਗਾਉਂਜ ਤਾਂ ਇਹ ਵੀ ਰਾਜ ਸਰਕਾਰਾਂ ਤੋਂ ਟੈਕਸ ਲਾਉਣ ਅਤੇ ਉਗਰਾਹੁਣ ਦੀਆਂ ਸ਼ਕਤੀਆਂ ਨੂੰ ਕੰਮਜੋਰ ਕਰਕੇ ਕੇਂਦਰੀ ਸਰਕਾਰ ਦੀਆਂ ਸ਼ਕਤੀਆਂ ਵਿੱਚ ਵਾਧਾ ਕਰਨ ਦਾ ਉਪਰਾਲਾ ਸੀਉਸ ਸਮੇਂ ਦੇਸ਼ ਵਿੱਚ ਚੱਲ ਰਹੇ ਸਾਰੇ ਅਸਿੱਧੇ ਟੈਕਸ ਅਤੇ ਡਿਊਟੀਆਂ ਇਸ ਵਿੱਚ ਸਮਾ ਜਾਣਗੀਆਂਦੇਸ਼ ਵਿੱਚ ਕੇਂਦਰ ਸਰਕਾਰ ਅਧੀਨ ਲੱਗਦੇ ਟੈਕਸ ਜਿਵੇਂ ਕੇਂਦਰੀ ਆਬਕਾਰੀ ਡਿਊਟੀ, ਵਧੀਕ ਆਬਕਾਰੀ ਡਿਊਟੀ, ਸਰਵਿਸ ਟੈਕਸ, ਕਸਟਮ ਡਿਊਟੀ, ਸਰਚਾਰਜਿਜ਼ ਅਤੇ ਸੈੱਸ ਆਦਿ ਜੀਐੱਸਟੀ ਵਿੱਚ ਮਿਲਾ ਦਿੱਤੇ ਜਾਣਗੇ ਇਸਦੇ ਨਾਲ ਹੀ ਰਾਜ ਪੱਧਰ ’ਤੇ ਲੱਗਦੇ ਵੈਟ ਟੈਕਸ, ਸੇਲਜ਼ ਟੈਕਸ, ਐਂਟਰਟੇਨਮੈਂਟ ਟੈਕਸ, ਰਾਜ ਸੈੱਸ ਤੇ ਸਰਚਾਰਜਿਜ਼, ਐਂਟਰੀ ਟੈਕਸ/ਚੁੰਗੀ ਆਦਿ ਸਭ ਖਤਮ ਕਰਕੇ ਜੀ.ਐੱਸ.ਟੀ. ਅਧੀਨ ਲਿਆਉਣ ਦੀ ਤਜਵੀਜ਼ ਸੀਪਰ ਜਦੋਂ ਜੀ.ਐੱਸ.ਟੀ ਐਕਟ ਜੁਲਾਈ 2017 ਵਿੱਚ ਲਾਗੂ ਕੀਤਾ ਗਿਆ ਤਾਂ ਪਤਾ ਲੱਗਾ ਕਿ ਕੁਝ ਵਸਤਾਂ ਅਤੇ ਸੇਵਾਵਾਂ ਸਰਕਾਰ ਨੇ ਜਾਣ ਬੁੱਝ ਕੇ ਇਸ ਐਕਟ ਤੋਂ ਬਾਹਰ ਰੱਖ ਲਈਆਂ ਹਨ ਜਿਹੜੀਆਂ ਕਿ ਆਮ ਜਨਤਾ ਲਈ ਬਹੁਤ ਹੀ ਲੋੜੀਂਦੀਆਂ ਸਨ। ਜਿਵੇਂ ਕਿ ਫਲ, ਸਬਜ਼ੀਆਂ, ਅਨਾਜ, ਕੱਚਾ ਮੀਟ, ਮੱਛੀ, ਅੰਡੇ ਆਦਿ ਤੇ ਕੋਈ ਟੈਕਸ ਨਹੀਂ ਲਗਾਇਆ ਗਿਆਇਹ ਗੱਲ ਲੋਕਾਂ ਦੇ ਹਿਤ ਵਿੱਚ ਸੀ ਪਰ ਇਸ ਵਿੱਚ ਸ਼ਰਾਬ ਅਤੇ ਪੈਟਰੋਲੀਅਮ ਪਦਾਰਥਾਂ ਨੂੰ ਜੀ.ਐੱਸ.ਟੀ. ਐਕਟ ਤੋਂ ਬਾਹਰ ਰੱਖਣਾ ਠੀਕ ਨਹੀਂ ਸੀਆਮ ਲੋਕਾਂ ’ਤੇ ਇਹ ਵੱਡਾ ਭਾਰ ਬਣਿਆ

ਇਸ ਸ਼ਕਤੀਸ਼ਾਲੀ ਕਮੇਟੀ ਨੇ ਪੈਟਰੋਲੀਅਮ ਪਦਾਰਥਾਂ ਨੂੰ ਜਦੋਂ ਇਸ ਐਕਟ ਅਧੀਨ ਲੈਣ ਦੀ ਗੱਲ ਚਲਾਈ ਤਾਂ 2013 ਵਿੱਚ ਸਭ ਤੋਂ ਪਹਿਲਾਂ ਗੁਜਰਾਤ ਤੋਂ ਇਸਦੇ ਖਿਲਾਫ ਆਵਾਜ਼ ਉੱਠੀ। ਬਾਅਦ ਵਿੱਚ ਬਾਕੀ ਪ੍ਰਾਂਤ ਵੀ ਨਾਲ ਰਲਦੇ ਗਏਆਮ ਜਨਤਾ ਨੂੰ ਮਿਲਣ ਵਾਲੇ ਪੈਟਰੋਲ ਅਤੇ ਇਸ ਨਾਲ ਸਬੰਧਤ ਪਦਾਰਥ ਜਿਵੇਂ ਡੀਜ਼ਲ, ਮੋਟਰ ਸਪਿਰਟ ਆਦਿ ਦੀ ਕੀਮਤ ਤਿੰਨ ਗੱਲਾਂ ’ਤੇ ਨਿਰਭਰ ਕਰਦੀ ਹੈਪਹਿਲੀ, ਕੇਂਦਰ ਸਰਕਾਰ ਨੂੰ ਇਸਦੀ ਕਿੰਨੀ ਕੀਮਤ ਦੇਣੀ ਪਈ, ਦੂਸਰੀ, ਕੇਂਦਰੀ ਸਰਕਾਰ ਵੱਲੋਂ ਇਸ ’ਤੇ ਕਿੰਨੀ ਆਬਕਾਰੀ ਡਿਉਟੀ ਪਾਈ ਗਈਤੀਸਰੀ, ਰਾਜ ਸਰਕਾਰ ਨੇ ਇਸ ’ਤੇ ਕਿੰਨਾ ਵੈਟ ਜਾਂ ਸੇਲਜ਼ ਟੈਕਸ ਵਸੂਲਿਆ ਅਤੇ ਪੈਟਰੋਲ ਪੰਪ ਨੂੰ ਕਿੰਨਾ ਕਮਿਸ਼ਨ ਦਿੱਤਾਉਸ ਸਮੇਂ ਇਸ ’ਤੇ ਰਾਜ ਸਰਕਾਰਾਂ ਵੱਲੋਂ ਵੈਟ/ਸੇਲਜ਼ ਟੈਕਸ ਅਤੇ ਕੇਂਦਰੀ ਸੇਲਜ਼ ਟੈਕਸ ਵਸੂਲਿਆ ਜਾਂਦਾ ਸੀਇਹਨਾਂ ਟੈਕਸਾਂ ਦੀਆਂ ਦਰਾਂ ਵੀ ਹਰ ਸਟੇਟ ਵਿੱਚ ਵੱਖਰੀਆਂ ਵੱਖਰੀਆਂ ਸਨਵੈਟ ਜਾਂ ਸੇਲਜ਼ ਟੈਕਸ ਦੀ ਦਰ 25%ਤੋਂ 35% ਤਕ ਸੀਕੇਂਦਰੀ ਸੇਲਜ਼ ਟੈਕਸ ਦੀ ਦਰ 4% ਸੀਪੈਰੋਲੀਅਮ ਪਦਾਰਥ ਰਾਜਾਂ ਕੋਲ ਪਹੁੰਚਣ ਤੋਂ ਪਹਿਲਾਂ ਕੇਂਦਰੀ ਆਬਕਾਰੀ ਡਿਊਟੀ ਵੀ ਤਕਰੀਬਨ 17-18% ਵਸੂਲੀ ਜਾਂਦੀ ਸੀ2 ਰੁਪਏ ਤੋਂ 4 ਰੁਪਏ ਤਕ ਪ੍ਰਤੀ ਲਿਟਰ ਪੈਟਰੋਲ ਪੰਪ ਦਾ ਕਮਿਸ਼ਨ ਦਿੱਤਾ ਜਾਂਦਾ ਹੈਜੇਕਰ ਕੇਂਦਰੀ ਅਤੇ ਰਾਜ ਸਰਕਾਰਾਂ ਦੇ ਸਾਰੇ ਟੈਕਸ ਮਿਲਾ ਲਏ ਜਾਣ ਤਾਂ ਇਹ 60% ਦੇ ਨੇੜੇ ਪਹੁੰਚ ਜਾਂਦੇ ਹਨਇਸ ਲਈ ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਨੇ ਇਹ ਮਤਾ ਪਕਾਇਆ ਕਿ ਜੇਕਰ ਇਸ ਨੂੰ ਜੀ.ਐੱਸ.ਟੀ. ਐਕਟ ਅਧੀਨ ਲਿਆਂਦਾ ਗਿਆ ਤਾਂ ਉਪਰੋਕਤ ਸਾਰੇ ਟੈਕਸ ਹਟਾ ਕੇ ਸਿਰਫ ਜੀ.ਐੱਸ.ਟੀ. ਟੈਕਸ ਲਗਾਉਣਾ ਪਵੇਗਾ, ਜਿਸਦੀ ਵੱਧ ਤੋਂ ਵੱਧ ਦਰ 28% ਹੈਇਸ ਤਰ੍ਹਾਂ ਰਾਜ ਸਰਕਾਰਾਂ ਨੂੰ ਪੈਟਰੋਲੀਅਮ ਪਦਾਰਥਾਂ ਤੋਂ ਥੋਕ ਵਿੱਚ ਆਉਂਦੇ ਮਾਲੀਏ ਦਾ ਅੱਧ ਤੋਂ ਜ਼ਿਆਦਾ ਉੱਡ ਜਾਣਾ ਸੀਪਰ ਦੂਸਰੇ ਪਾਸੇ ਆਮ ਜਨਤਾ ਨੂੰ ਇਸਦਾ ਬਹੁਤ ਫਾਇਦਾ ਹੋਣਾ ਸੀਪੈਟਰੋਲ ਦੀ ਕੀਮਤ ਅੱਧੀ ਰਹਿ ਜਾਣੀ ਸੀਇਹੀ ਹਾਲ ਡੀਜ਼ਲ ਦਾ ਹੈਪੰਜਾਬ ਵਿੱਚ ਇਹਨਾਂ ਪਦਾਰਥਾਂ ਉੱਤੇ ਟੈਕਸ ਦਰ ਗਵਾਂਡੀ ਰਾਜਾਂ ਨਾਲੋਂ ਕਿਤੇ ਜ਼ਿਆਦਾ ਹੈਇਸੇ ਲਈ ਪੰਜਾਬ ਦੇ ਸਰਹੱਦੀ ਇਲਾਕੇ ਦੇ ਪੈਟਰੋਲ ਪੰਪ ਘਾਟੇ ਵਿੱਚ ਰਹਿੰਦੇ ਹਨਲੋਕ ਦੂਸਰੇ ਰਾਜਾਂ ਵਿੱਚੋਂ ਤੇਲ ਭਰਵਾਉਣ ਨੂੰ ਤਰਜੀਹ ਦਿੰਦੇ ਹਨਸਰਕਾਰਾਂ ਆਮ ਲੋਕਾਂ ਨਾਲ ਹੁਣ ਵੀ ਗਲਤ ਕਰ ਰਹੀਆਂ ਹਨ। ਜਦੋਂ ਵੀ ਕਦੇ ਅੰਤਰਰਾਸ਼ਟਰੀ ਪੱਧਰ ’ਤੇ ਤੇਲ ਦੀਆਂ ਕੀਮਤਾਂ ਡਿਗਦੀਆਂ ਹਨ ਤਾਂ ਕੇਂਦਰੀ ਸਰਕਾਰ ਇਸ ’ਤੇ ਆਪਣੀ ਡਿਊਟੀ ਵਧਾ ਦਿੰਦੀ ਹੈ ਤਾਂ ਕਿ ਕੀਮਤ ਘਟਣ ਦਾ ਸਾਰਾ ਲਾਭ ਸਰਕਾਰ ਦੇ ਖਜ਼ਾਨੇ ਵਿੱਚ ਹੀ ਜਾਵੇ ਜਦੋਂ ਕਿ ਇਹ ਲਾਭ ਆਮ ਜਨਤਾ ਨੂੰ ਮਿਲਣਾ ਚਾਹੀਦਾ ਹੈਇਸੇ ਤਰ੍ਹਾਂ ਰਾਜ ਸਰਕਾਰਾਂ ਵੀ ਟੈਕਸ ਵਧਾ ਕੇ ਲਾਭ ਲੈਂਦੀਆਂ ਹਨਆਮ ਲੋਕ ਮਹਿੰਗਾਈ ਦੀ ਚੱਕੀ ਵਿੱਚ ਪਿਸਦੇ ਰਹਿੰਦੇ ਹਨਹੋਰ ਤਾਂ ਹੋਰ ਆਰਥਿਕ ਤੌਰ ’ਤੇ ਪਛੜੇ ਸਾਡੇ ਗਵਾਂਡੀ ਦੇਸ਼ ਪਾਕਿਸਤਾਨ ਵਿੱਚ ਵੀ ਪੈਟਰੋਲ ਦਾ ਰੇਟ ਸਾਡੇ ਨਾਲੋਂ ਅੱਧਾ ਹੈ

ਜਦੋਂ ਜੀ.ਐੱਸ.ਟੀ. ਲਗਾਇਆ ਗਿਆ ਤਾਂ ਮਾਲੀਆ ਘਟਣ ਦੇ ਡਰ ਤੋਂ ਬਹੁਤੇ ਰਾਜਾਂ ਨੇ ਇਹ ਖਦਸ਼ਾ ਕੇਂਦਰੀ ਸਰਕਾਰ ਅੱਗੇ ਰੱਖਿਆ ਸੀ ਤਾਂ ਉਸ ਸਮੇਂ ਦੀ ਸਰਕਾਰ ਨੇ ਰਾਜਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਸੂਬਿਆਂ ਦਾ ਮਾਲੀਆ ਘਟੇ ਤਾਂ ਕੇਂਦਰੀ ਸਰਕਾਰ ਇਸਦੀ ਪੰਜ ਸਾਲ ਤਕ ਭਰਵਾਈ ਕਰੇਗੀਇਸ ਸਿਸਟਿਮ ਵਿੱਚ ਮਾਲੀਆਂ ਤਾਂ ਘਟਦਾ ਹੀ ਜਾ ਰਿਹਾ ਹੈਹੁਣ ਕੇਂਦਰ ਇਸ ਤੋਂ ਹੱਥ ਪਿੱਛੇ ਖਿੱਚਦਾ ਨਜ਼ਰ ਆ ਰਿਹਾ ਹੈਰਾਜਾਂ ਦਾ ਮਾਲੀਏ ਵਿੱਚੋਂ ਬਣਦਾ ਹਿੱਸਾ ਬਹੁਤ ਮੁਸ਼ਕਲ ਨਾਲ ਸੌ ਸੌ ਮਿੰਨਤਾਂ ਕਰਵਾ ਕੇ ਦੇ ਰਿਹਾ ਹੈ, ਘਾਟਾ ਪੂਰਾ ਤਾਂ ਕੀ ਕਰਨਾ ਹੈਖਾਸ ਕਰਕੇ ਕੇਂਦਰੀ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਦੀਆਂ ਰਾਜ ਸਰਕਾਰਾਂ ਨਾਲ ਬਹੁਤਾ ਵਿਤਕਰਾ ਕੀਤਾ ਜਾਂਦਾ ਹੈਇਸੇ ਕਰਕੇ ਕੇਂਦਰ ਨੇ ਸ਼ਰਾਬ ਅਤੇ ਪੈਰੋਲੀਅਮ ਨੂੰ ਜੀ.ਐੱਸ.ਟੀ. ਤੋਂ ਬਾਹਰ ਰੱਖਿਆ ਕਿਉਂਕਿ ਇਹਨਾਂ ਦੋਵਾਂ ਮਦਾਂ ’ਤੇ ਟੈਕਸ ਦੀ ਦਰ ਬਹੁਤ ਉੱਚੀ ਹੋਣ ਕਰਕੇ ਰਾਜਾਂ ਨੂੰ ਬਹੁਤ ਵੱਡਾ ਘਾਟਾ ਪੈਣਾ ਸੀ ਜਿਸ ਨੂੰ ਕੇਂਦਰ ਪੂਰਾ ਕਰ ਹੀ ਨਹੀਂ ਸਕਦਾ ਸੀਹੁਣ ਇਹਨਾਂ ਦੋਵਾਂ ਮਦਾਂ ’ਤੇ ਰਾਜ ਸਰਕਾਰਾਂ ਲੋਕਾਂ ਦੇ ਹਿਤਾਂ ਨੂੰ ਅੱਖੋਂ ਪਰੋਖੇ ਕਰ ਕੇ ਲਾਭ ਕਮਾ ਰਹੀਆਂ ਹਨ

ਪਿਛਲੇ ਦਿਨੀਂ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਬਹੁਤ ਵੱਡੀ ਦੁਰਘਟਨਾ ਵਾਪਰੀ ਜਿਸ ਵਿੱਚ ਦੋ ਕੁ ਦਿਨਾਂ ਵਿੱਚ 113 ਕੀਮਤੀ ਜਾਨਾਂ ਚਲੇ ਗਈਆਂਇਹ ਸਿਲਸਿਲਾ ਅਜੇ ਬੰਦ ਨਹੀਂ ਹੋਇਆ ਸਗੋਂ ਦੋ ਹੋਰ ਬੰਦੇ ਤੁਰਦੇ ਹੋਏਇਹ ਤੱਥ ਵੀ ਸਾਡੇ ਸਭ ਦੇ ਸਾਹਮਣੇ ਹੈ ਕਿ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਰਾਜਨੀਤਕ ਲੋਕ ਤਾਂ ਲਾਸ਼ਾਂ ਉੱਤੇ ਆਪਣੀਆਂ ਕੁਰਸੀਆਂ ਡਾਹੁਣ ਨੂੰ ਫਿਰਦੇ ਹਨ ਇੰਨੀ ਵੱਡੀ ਇਹ ਮੰਦਭਾਗੀ ਘਟਨਾ ਪੰਜਾਬ ਵਿੱਚ ਪਹਿਲੀ ਵਾਰੀ ਵਾਪਰੀ ਹੈਪੰਜਾਬ ਵਿੱਚ ਆਬਕਾਰੀ ਵਿਭਾਗ ਵੱਲੋਂ ਮਨਜ਼ੂਰਸ਼ੁਦਾ ਠੇਕੇ ਹਰ ਪਿੰਡ ਸ਼ਹਿਰ ਵਿੱਚ ਖੋਲ੍ਹੇ ਹੋਏ ਹਨ ਇੱਥੇ ਲੋਕਾਂ ਦਾ ਨਕਲੀ ਸ਼ਰਾਬ ਪੀਣ ਦਾ ਰੁਝਾਨ ਕਿਉਂ ਅਤੇ ਕਿਵੇਂ ਬਣਿਆ? ਇਹ ਸਵਾਲ ਸਾਡੇ ਸਭ ਕੋਲੋਂ ਜਵਾਬ ਮੰਗਦਾ ਹੈਸਾਰੇ ਰਾਜਾਂ ਵਿੱਚ ਹਾਲਾਤ ਵੱਖਰੇ ਵੱਕਰੇ ਹਨ ਜਿਵੇਂ ਗੁਜਰਾਤ ਵਿੱਚ ਮਹਾਤਮਾ ਗਾਂਧੀ ਲਈ ਸਤਿਕਾਰ ਵਜੋਂ ਸ਼ਰਾਬ ਸੰਨ 1961 ਤੋਂ ਸਰਕਾਰੀ ਤੌਰ ’ਤੇ ਬੰਦ ਕੀਤੀ ਹੋਈ ਹੈਪਰ ਗੈਰ ਕਾਨੂੰਨੀ ਤੌਰ ’ਤੇ ਬਣੀ ਹੋਈ ਸ਼ਰਾਬ ਉੱਥੇ ਵੀ ਵਿਕਦੀ ਹੈ ਐੱਨ.ਆਰ.ਆਈ. ਲੋਕਾਂ ਨੂੰ ਡਿਊਟੀ ਫਰੀ ਦੋ ਬੋਤਲਾਂ ਲਿਆਉਣ ਦੀ ਆਗਿਆ ਦਿੱਤੀ ਹੋਈ ਹੈਪਾਂਡੂਚਰੀ ਦਾ ਪੰਜਾਬ ਵਾਂਗ ਬਹੁਤਾ ਸਰਕਾਰੀ ਮਾਲੀਆਂ ਸ਼ਰਾਬ ਤੋਂ ਆਉਂਦਾ ਹੈਤਾਮਿਲਨਾਡੂ ਹਰ ਸਾਲ ਇਸ ਤੋਂ ਚੋਖਾ ਮਾਲੀਆਂ ਵੀ ਕਮਾਉਂਦਾ ਹੈ ਅਤੇ 32 ਹਜ਼ਾਰ ਲੋਕਾਂ ਨੂੰ ਇਸ ਕਾਰੋਬਾਰ ਵਿੱਚ ਰੁਜ਼ਗਾਰ ਵੀ ਦਿੰਦਾ ਹੈਬਿਹਾਰ ਵਿੱਚ ਅਪਰੈਲ 2016 ਤੋਂ ਸ਼ਰਾਬ ’ਤੇ ਨਿਤਿਸ਼ ਕੁਮਾਰ ਵੱਲੋਂ ਪੂਰਾ ਬੈਨ ਲਗਾਇਆ ਹੋਇਆ ਹੈ ਪਰ ਉੱਥੇ ਵੀ ਗੈਰ-ਕਾਨੂੰਨੀ ਸ਼ਰਾਬ ਆਮ ਵੇਚੀ-ਖਰੀਦੀ ਜਾਂਦੀ ਹੈਉੱਥੇ ਵੀ ਜ਼ਹਿਰੀਲੀ ਸ਼ਰਾਬ ਨਾਲ ਕਈ ਵਾਰ ਮੌਤਾਂ ਹੋ ਚੁੱਕੀਆਂ ਹਨ ਉੱਥੇ ਦੇਸੀ ਸ਼ਰਾਬ ਬਣਾਉਣ ਵਾਲੇ ਲੱਖਾਂ ਲੋਕਾਂ ਉੱਤੇ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨਸਾਡੇ ਗਵਾਂਡੀ ਰਾਜ ਹਰਿਆਣਾ ਨੇ ਵੀ ਸ਼ਰਾਬਬੰਦੀ ਕਰਕੇ ਵੇਖ ਲਈ ਹੈ। ਉਸ ਸਮੇਂ ਪੰਜਾਬ, ਚੰਡੀਗੜ੍ਹ ਅਤੇ ਹੋਰ ਨਾਲ ਲੱਗਦੇ ਰਾਜਾਂ ਦੀ ਸ਼ਰਾਬ ਦਾ ਬਹੁਤਾ ਕੋਟਾ ਹਰਿਆਣੇ ਵਿੱਚ ਵਿਕਿਆਬਹੁਤੇ ਬਾਕੀ ਰਾਜਾਂ ਵਿੱਚ ਵੀ ਇਹੀ ਹਾਲ ਹੈਗੈਰਕਾਨੂੰਨੀ ਸ਼ਰਾਬ ਨੂੰ ਨਾ ਤਾਂ ਸ਼ਰਾਬ-ਬੰਦੀ ਰੋਕ ਸਕੀ ਹੈ ਤੇ ਨਾ ਹੀ ਥਾਂ ਥਾਂ ਖੁੱਲ੍ਹੇ ਸ਼ਰਾਬ ਦੇ ਮਨਜ਼ੂਰ ਸ਼ੁਦਾ ਠੇਕੇ ਰੋਕ ਸਕੇ ਹਨ

ਸ਼ਰਾਬ ਦੀਆਂ ਕੀਮਤਾਂ ’ਤੇ ਜੇਕਰ ਨਜ਼ਰ ਮਾਰੀਏ ਤਾਂ ਇੱਥੇ ਵੀ ਪੈਟਰੋਲ ਵਾਂਗ ਹੀ ਟੈਕਸ ਅਤੇ ਆਬਕਾਰੀ ਡਿਊਟੀ ਭਾਰੂ ਹੈਇਸ ਵਿੱਚ ਡਿਸਟਿਲਰੀ ਦੀ ਲਾਗਤ ਕੀਮਤ, ਆਬਕਾਰੀ ਡਿਊਟੀ, ਵੈਟ ਟੈਕਸ, ਹੋਲਸੇਲਰ ਦਾ ਮਾਰਜਿਨ, ਰਿਟੇਲਰ ਦਾ ਮਾਰਜਿਨ ਅਤੇ ਵਾਧੂ ਆਬਕਾਰੀ ਡਿਊਟੀ ਸ਼ਾਮਲ ਹੁੰਦੀ ਹੈਦੇਸੀ ਸ਼ਰਾਬ (50 ਡਿਗਰੀ) ਦੀ ਜਿਹੜੀ ਬੋਤਲ ਡਿਸਟਿਲਰੀ ਤੋਂ 23-24 ਰੁਪਏ ਦੀ ਚਲਦੀ ਹੈ ਅਤੇ ਠੇਕੇਦਾਰ ਕੋਲ ਪਹੁੰਚਦੀ 209 ਰੁਪਏ ਦੀ ਹੋ ਜਾਂਦੀ ਹੈਇਸੇ ਤਰ੍ਹਾਂ ਅੰਗਰੇਜ਼ੀ ਸ਼ਰਾਬ (75 ਡਿਗਰੀ) ਦੀ ਜਿਹੜੀ ਬੋਤਲ ਡਿਸਟਿਲਰੀ ਤੋਂ 42-43 ਰੁਪਏ ਦੀ ਚਲਦੀ ਹੈ ਉਹ ਉੱਪਰ ਦੱਸੇ ਸਾਰੇ ਖਰਚੇ ਪਾ ਕੇ 405 ਰੁਪਏ ਦੀ ਠੇਕੇਦਾਰ ਕੋਲ ਪਹੁੰਚਦੀ ਹੈਉਹ ਆਪਣਾ ਲਾਭ ਪਾ ਕੇ ਗਾਹਕ ਨੂੰ ਵੇਚਦਾ ਹੈਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਦੀ ਸਿਹਤ ਦੀ ਕੀਮਤ ’ਤੇ ਸਰਕਾਰ ਸ਼ਰਾਬ ਤੋਂ ਕਿੰਨਾ ਕਮਾਉਂਦੀ ਹੈਜੇਕਰ ਸ਼ਰਾਬ ਵੀ ਜੀ.ਐੱਸ.ਟੀ.ਅਧੀਨ ਲਈ ਹੁੰਦੀ ਤਾਂ ਇਸ ’ਤੇ ਸਿਰਫ ਇੱਕ ਟੈਕਸ ਪੈਣਾ ਸੀਉਸ ਟੈਕਸ ਦੀ ਦਰ ਵੱਧ ਤੋਂ ਵੱਧ 28% ਹੋ ਸਕਦੀ ਸੀ ਭਾਵੇਂ ਸ਼ਰਾਬ ਨੂੰ ਸਸਤੀ ਵੇਚਣ ਦੀ ਕੋਈ ਵੀ ਤਰਕਸ਼ੀਲ ਮਨੁੱਖ ਵਕਾਲਤ ਨਹੀਂ ਕਰੇਗਾ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਰਾਬ ਵੀ ਇੱਕ ਮਾੜਾ ਨਸ਼ਾ ਹੈ ਭਾਵੇਂ ਇਹ ਸਰਕਾਰ ਦੀ ਆਮਦਨੀ ਦੇ ਵੱਡੇ ਸਾਧਨਾਂ ਵਿੱਚੋਂ ਇੱਕ ਹੈਇਹ ਮੰਨਿਆ ਜਾਂਦਾ ਹੈ ਕਿ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਠੇਕਿਆਂ ’ਤੇ ਮਿਲਦੀ ਸ਼ਰਾਬ ਦੀ ਡਿਗਰੀ ਕੰਟਰੋਲ ਕੀਤੀ ਹੁੰਦੀ ਹੈ ਪਰ ਬਣਾਉਟੀ ਤੇ ਨਜਾਇਜ਼ ਸ਼ਰਾਬ, ਜਿਸ ਵਿੱਚ ਰਬੜ, ਜ਼ਹਿਰੀਲੇ ਜਾਨਵਰ ਅਤੇ ਦਵਾਈਆਂ, ਕੈਮੀਕਲ ਪਾ ਕੇ ਜ਼ਰਾਇਮ-ਪੇਸ਼ਾ ਲੋਕਾਂ ਵੱਲੋਂ ਤਿਆਰ ਕੀਤੀ ਸ਼ਰਾਬ, ਜਿਸਦੀ ਡਿਗਰੀ ਦਾ ਕੋਈ ਹਿਸਾਬ ਨਹੀਂ ਹੁੰਦਾ, ਉਹ ਮਨੁੱਖ ਦੀ ਜਾਨ ਲੈਣ ਦਾ ਕੰਮ ਕਰਦੀ ਹੈਇਹ ਵਧੀਆ ਗੱਲ ਹੈ ਕਿ ਅੱਜਕਲ ਆਬਕਾਰੀ ਵਿਭਾਗ ਅਤੇ ਪੁਲੀਸ ਨੇ ਬਣਾਉਟੀ ਸ਼ਰਾਬ ਬਣਾਉਣ ਵਾਲਿਆਂ ਦਾ ਸ਼ਿਕੰਜਾ ਕੱਸਿਆ ਹੋਇਆ ਹੈ ਤੇ ਇਹ ਕੋਸ਼ਿਸ਼ ਯਾਰੀ ਰਹਿਣੀ ਚਾਹੀਦੀ ਹੈਗਰੀਬ ਅਤੇ ਅਨਪੜ੍ਹ ਲੋਕ ਠੇਕਿਆਂ ਤੋਂ ਮਹਿੰਗੀ ਸ਼ਰਾਬ ਨਹੀਂ ਖਰੀਦ ਸਕਦੇ, ਉਹ ਬਣਾਉਟੀ ਸ਼ਰਾਬ ਬਹੁਤ ਸਸਤੀ ਹੋਣ ਕਰਕੇ ਇਸਦੀ ਲਪੇਟ ਵਿੱਚ ਆ ਜਾਂਦੇ ਹਨਸਰਕਾਰ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੀ ਅਗਿਆਨਤਾ ਨੂੰ ਦੂਰ ਕਰਨ ਦੇ ਉਪਰਾਲਿਆ ਦੇ ਨਾਲ ਨਾਲ ਸਾਡੇ ਬੱਚਿਆਂ ਅਤੇ ਨੌਜਵਾਨਾਂ ਨੂੰ ਸਕੂਲਾਂ-ਕਾਲਜਾਂ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਛੇੜਕੇ ਚੰਗੀ ਸਿਹਤ ਪ੍ਰਤੀ ਜਾਗਰੂਪ ਕੀਤਾ ਜਾਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4288)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਵਿੰਦਰ ਚੋਟ

ਰਵਿੰਦਰ ਚੋਟ

Phagwara, Punjab, India.
Phone: (91 - 98726 - 73703)
Email: (chotravinder@gmail.com)