SukhdevSMann7ਸਰਦਾਰਾਲੜਕੀ ਲੈ ਜਾ। ਜੇ ਸੋਧਾਂ ਵਿੱਚ ਕੋਈ ਕਣ ਹੋਇਆ ਤਾਂ ਲੜਕੀ ਇੱਥੇ ਈ ਵਸੂ ...
(4 ਅਪਰੈਲ 2022)

 

ਭੂਆ ਸੋਧਾਂ ਦਾ ਫ਼ੋਨ ’ਤੇ ਬੋਲਣਾ ਮੈਂਨੂੰ ਹੈਰਾਨ ਕਰ ਗਿਆਭੂਆ ਸੋਧਾਂ ਫ਼ੋਨ ਵਾਲੇ ਦੌਰ ਦੀ ਉਪਜ ਵੀ ਨਹੀਂ ਸੀਉਮਰ ਦੀਆਂ ਕਈ ਪਾਰੀਆਂ ਵਿੱਚ ਭੂਆ ਆਪਣੇ ਦੌਰ ਦੇ ਤੌਰ ਤਰੀਕੇ ਮੋਢੇ ਲੱਦੀ ਸਕੀਰੀਆਂ ਵਿੱਚ ਆਪਣੀ ਉੱਚੀ ਥਾਂ ਮੱਲੀ ਰੱਖਣ ਦੀ ਝੰਡੀ ਬਣਾਈ ਰੱਖਦੀ ਮੈਂ ਦੇਖੀ ਸੀਜਿਸ ਦੌਰ ਵਿੱਚ ਕੱਚੇ ਰਾਹ ਸੀ, ਭੂਆ ਸੋਧਾਂ ਦੀ ਉਦੋਂ ਕਸੂਰੀ ਜੁੱਤੀ ਦੀ ਜਰਕ ਪੈਂਦੀ ਵੀ ਦੇਖੀਜਦੋਂ ਸਰਕਾਰਾਂ ਦੀਆਂ ਪੱਕੀਆਂ ਸੜਕਾਂ ਬਣ ਗਈਆਂ, ਉਦੋਂ ਵੀ ਭੂਆ ਦੀ ਡੰਗੋਰੀ ਉਸੇ ਮੜ੍ਹਕ ਨਾਲ ਖੜਕਦੀ ਦੇਖੀਭੂਆ ਦਾ ਫ਼ੋਨ ’ਤੇ ਆਖ਼ਰੀ ਵਾਕ ਮੈਂਨੂੰ ਪ੍ਰੇਸ਼ਾਨ ਕਰ ਗਿਆ, “ਐਥੇ ਘਰ ਬਹਿ ਕੇ ਗੱਲ ਕਰਨ ਵਾਲੀ ਆ ਭਾਈ” ਵਾਕ ਮੈਂਨੂੰ ਇੰਝ ਅਚੰਭੇ ਵਿੱਚ ਪਾ ਗਿਆ ਜਿਵੇਂ ਖੁੱਲ੍ਹੀ ਕਿਤਾਬ ਨੇ ਆਪਣੀ ਜ਼ਿਲਦ ਮੋੜ ਗੁਪਤ ਦਸਤਾਵੇਜ਼ ਦਾ ਰੂਪ ਧਾਰ ਲਿਆ ਹੋਵੇ

ਭੂਆ ਸੋਧਾਂ ਦਾ ਖੜਕਵਾਂ ਸੁਭਾਅ ਮੇਰੇ ਉਦੋਂ ਬੜਾ ਕੰਮ ਆਇਆ ਸੀ ਜਦੋਂ ਮੈਂਥੋਂ ਮੇਰਾ ਪ੍ਰਛਾਵਾਂ ਵੀ ਸਾਥ ਛੱਡਦਾ ਪ੍ਰਤੀਤ ਹੋ ਰਿਹਾ ਸੀਕਬੀਲਦਾਰੀ ਦੀ ਬੇੜੀ ਐਨ ਮੰਝਧਾਰ ਵਿੱਚ ਛੱਡ ਬਾਪੂ ਅਸਤਕਾਲ ਨੂੰ ਤੁਰ ਗਿਆ ਸੀਬਾਪੂ ਕਬੀਲਦਾਰੀ ਦੇ ਕਈ ਰਾਹ ਤਾਂ ਇੰਨੇ ਮੋਕਲੇ ਛੱਡ ਗਿਆ ਸੀ, ਜਿਹੜਿਆਂ ’ਤੇ ਮੈਂਨੂੰ ਇਹ ਵੀ ਪਤਾ ਨਹੀਂ ਲੱਗਦਾ ਸੀ, ਤੁਰਨਾ ਕਿਵੇਂ ਹੈ? ਜੇ ਤੁਰ ਵੀ ਪਿਆ, ਇਹ ਰਾਹ ਦੀ ਕੋਈ ਮੰਜ਼ਿਲ ਵੀ ਹੈ? ਬਾਪੂ ਦੇ ਤੁਰ ਜਾਣ ਬਾਅਦ ਮੈਂ ਇਕੱਲਤਾ ਵਿੱਚੋਂ ਮਿਲੀ ਸੁੰਨ ਵਿੱਚ ਭਟਕ ਰਿਹਾ ਸੀਉਨ੍ਹੀਂ ਦਿਨੀਂ ਭੂਆ ਸੋਧਾਂ ਨੇ ਮੇਰੀ ਬਾਂਹ ਆ ਫੜੀਭੂਆ ਵਿੱਚ ਇੱਕ ਵੱਡਾ ਗੁਣ ਸੀਉਹ ਅਕਸਰ ਇਸ ਗੁਣ ਬਾਰੇ ਮਾਣ ਨਾਲ ਦੱਸਦੀ, ਮੈਂ ਭਾਈ ਪਟਵਾਰੀ ਕਿਸ਼ਨ ਸੂੰ ਦੀ ਨੂੰਹ ਆਂਜ਼ਮੀਨ ਦੇ ਤਰਮੀਮੇ ਕੱਢ ਦਿੰਨੀ ਆਂ।”

ਮੇਰੀ ਜ਼ਿੰਦਗੀ ਵੀ ਜ਼ਮੀਨ ਦੇ ਤਰਮੀਮਿਆਂ ਵਿੱਚ ਉਲਝ ਗਈ ਸੀਪਟਵਾਰਖਾਨੇ ਵਿੱਚ ਮੈਂ ਜਮ੍ਹਾਂਬੰਦੀ ’ਤੇ ਬਣਿਆ ਇੱਕ ਰੁੱਖ ਦੇਖਿਆ ਸੀ, ਇਸ ਰੁੱਖ ਦੇ ਮੁੱਢ ਵਿੱਚ ਬਾਪੂ ਦਾ ਨਾਂ ਸੀਉੱਪਰਲੇ ਪੱਤਿਆਂ ’ਤੇ ਮੇਰੀਆਂ ਪੰਜਾਂ ਭੈਣਾਂ, ਤਿੰਨਾਂ ਭੂਆ ਤੇ ਨੌਂਵੀਂ ਮੇਰੀ ਮਾਂ ਦਾ ਨਾਂ ਸੀਪੱਤਿਆਂ ’ਤੇ ਲਿਖੇ ਨਾਂਵਾਂ ਵਿੱਚ ਬਾਪੂ ਦੇ ਚਲਾਣੇ ਕਾਰਨ ਮੇਰੇ ਨਾਂ ਚੜ੍ਹਨ ਵਾਲੀ ਜ਼ਮੀਨ ਦੀ ਵਿਰਾਸਤ ਸਾਰੀਆਂ ਜਾਣੀਆਂ ਦੇ ਨਾਂ ਚੜ੍ਹ ਗਈ ਸੀਜਮ੍ਹਾਂਬੰਦੀ ’ਤੇ ਬਣਿਆ ਰੁੱਖ ਤੇ ਇਸਦੇ ਪੱਤੇ ਰਾਤ ਨੂੰ ਸੁਫ਼ਨਿਆਂ ਵਿੱਚ ਮੈਂਨੂੰ ਡਰਾਉਂਦੇਜੇ ਇਨ੍ਹਾਂ ਵਿੱਚੋਂ ਇੱਕ ਵੀ ਪੱਤਾ ਬਾਗੀ ਹੋ ਗਿਆ ਤਾਂ ਜ਼ਿੰਦਗੀ ਮੇਰੇ ਲਈ ਪਹਾੜ ਬਣ ਜਾਣੀ ਸੀ“ਚੱਲ ਵੇ ਭਾਈਮੈਂ ਤੋਰਦੀ ਆਂ ਤੇਰੇ ਨਾਲ ਆਪਣੀਆਂ ਭੈਣਾਂ ਤੇ ਭਤੀਜੀਆਂ ਨੂੰਕਰਵਾ ਡਿਗਰੀ ਵੱਡੇ ਜੱਜ ਤੋਂ ਆਪਣੇ ਨਾਂ।”

ਭੂਆ ਨੇ ਫਿਰ ਪਤਾ ਨਹੀਂ ਕਿਸ ਕਿਸ ਰਿਸ਼ਤੇਦਾਰ ਦੀ ਸਰਦਲ’ ਤੇ ਮਸਤਕ ਰਗੜਿਆਜਿੰਨਾ ਚਿਰ ਵੱਡੇ ਜੱਜ ਦੇ ਸਨਮੁੱਖ ਡਿਗਰੀ ਮੇਰੇ ਨਾਂ ਨਹੀਂ ਹੋਈ, ਭੂਆ ਸੋਧਾਂ ਨੇ ਚੱਜ ਨਾਲ ਪਾਣੀ ਵੀ ਨਾ ਪੀਤਾ

ਹੁਣ ਕ੍ਰਿਤਘਣ ਅਖਵਾਉਣ ਦਾ ਸਮਾਂ ਆਇਆ ਤਾਂ ਮੈਂ ਵੀ ਪੈਰ ਜੁੱਤੀ ਨਾ ਪਾਈ“ਮੁੰਡਾ ਤੇ ਰੰਬਾ ਚੰਡੇ ਈ ਸੂਤ ਆਉਂਦੇ ਆ ਮੇਰੇ ਪੁੱਤ ਬਚਿੱਤਰ ਤੋਂ ਆਹ ਗਲਤੀ ਹੋ ਗਈ।” ਮੇਰੇ ਪੁੱਜਣ ਤੇ ਭੂਆ ਨੇ ਭੇਤ ਵਾਲੀ ਗੱਲ ਦਾ ਖੁਲਾਸਾ ਕਰਦਿਆਂ ਕਿਹਾਅਸਲ ਵਿੱਚ ਪਿਛਲੇ ਸਾਲ ਹੀ ਅਸੀਂ ਸਕੀਰੀਆਂ ਵਾਲੇ ਭੂਆ ਦੇ ਪੋਤੇ ਗੁਰਲਾਲ ਨੂੰ ਵਾਜਿਆਂ ਨਾਲ ਵਿਆਹ ਕੇ ਲਿਆਏ ਸੀਮੁੰਡਾ ਗਲਤ ਸੰਗਤ ਵਿੱਚ ਪੈ ਕੇ ਚਿੱਟੇ ਦੀ ਲਤ ਲਾ ਬੈਠਾਭੂਆ ਨੂੰ ਉਦੋਂ ਪਤਾ ਲੱਗਾ ਜਦੋਂ ਗੁਰਲਾਲ ਨੇ ਬਾਹਰਲੇ ਘਰ ਪਿਆ 50 ਮਣ ਕਣਕ ਦਾ ਢੋਲ ਚਿੱਟੇ ਦੀ ਪ੍ਰਾਪਤੀ ਲਈ ਖਾਲੀ ਕਰ ਦਿੱਤਾਸਾਰਾ ਟੱਬਰ ਮੱਥਿਆਂ ’ਤੇ ਹੱਥ ਧਰੀ ਬੈਠਾ ਸੀ.ਪਰ ਭੂਆ ਸੋਧਾਂ ਦ੍ਰਿੜ੍ਹਤਾ ਨਾਲ ਕੁਝ ਸੋਚ ਰਹੀ ਸੀਮੈਂਨੂੰ ਭੂਆ ਮਹਾਂ ਭਾਰਤ ਦੇ ਪਾਤਰ ਭੀਸ਼ਮ ਪਿਤਾਮਾ ਵਰਗੀ ਜਾਪੀ, ਜਿਹੜਾ ਕੁਨਬੇ ਨੂੰ ਰੁੜ੍ਹਨ ਤੋਂ ਬਚਾਉਣ ਲਈ ਬੜੀ ਦੂਰ ਤਕ ਸੋਚਦਾ ਰਿਹਾ, ਪਰ ਅਖ਼ੀਰ ਆਪਣੇ ਪੋਤੇ ਅਰਜਨ ਦੇ ਹੱਥੋਂ ਤੀਰਾਂ ਨਾਲ ਵਿੰਨ੍ਹਿਆ ਗਿਆਮੈਂਨੂੰ ਭੂਆ ਦੇ ਚਿਹਰੇ ਉਤਲਾ ਜਲੌ ਦੇਖ ਕੇ ਲੱਗਿਆ, ਭੂਆ ਪੋਤੇ ਨੂੰ ਵੀ ਮਾਤ ਦੇ ਦੇਵੇਗੀਭੂਆ ਦੀ ਪੋਤ ਨੂੰਹ ਵੀ ਇੱਕ ਬੰਨੇ ਉਦਾਸ ਬੈਠੀ ਸੀਉਹ ਸੱਤ ਮਹੀਨਿਆਂ ਦੀ ਗਰਭਵਤੀ ਸੀਉਸਦੇ ਪੇਕੇ ਅਤੇ ਸੇਲਬਰਾਹ ਵਾਲਾ ਮਾਮਾ ਵੀ ਨਸ਼ੇੜੀ ਸਹੇੜ ਸੁਣ ਆਏ ਬੈਠੇ ਸੀਸੇਲਬਰਾਹ ਵਾਲਾ ਮਾਮਾ ਇਸ ਗੱਲੋਂ ਸਖ਼ਤ ਨਰਾਜ਼ ਸੀ ਕਿ ਭੂਆ ਦੇ ਪ੍ਰਵਾਰ ਨੇ ਨਸ਼ੇ ਵਾਲੀ ਗੱਲ ਲੁਕੋ ਕੇ ਉਨ੍ਹਾਂ ਨਾਲ ਧੋਖਾ ਕੀਤਾਉਹ ਆਪਣੀ ਧੀ ਨੂੰ ਨਾਲ ਲੈ ਕੇ ਜਾਣ ਲਈ ਬਜ਼ਿੱਦ ਸਨਅਸੀਂ ਕੋਈ ਵਿਚਕਾਰਲਾ ਰਾਹ ਲੱਭ ਹੀ ਰਹੇ ਸੀ ਜਦੋਂ ਭੂਆ ਦਾ ਫ਼ੈਸਲਾ ਆ ਗਿਆ, “ਸਰਦਾਰਾ, ਲੜਕੀ ਲੈ ਜਾਜੇ ਸੋਧਾਂ ਵਿੱਚ ਕੋਈ ਕਣ ਹੋਇਆ ਤਾਂ ਲੜਕੀ ਇੱਥੇ ਈ ਵਸੂ।”

ਇੱਕ ਵਾਰੀ ਤਾਂ ਗਰਭਵਤੀ ਨੂੰ ਅਜਿਹੇ ਮੰਦਭਾਗੇ ਸਮੇਂ ਪੇਕੇ ਜਾਂਦੀ ਦੇਖ ਸਾਡੀਆਂ ਵੀ ਅੱਖਾਂ ਛਲਕ ਗਈਆਂਜਾਪਿਆ, ਸਾਰਾ ਕੁਝ ਬਿਖਰਨ ਦੇ ਰਾਹ ਪੈ ਗਿਆ ਹੈਪਰ ਭੂਆ ਨੇ ਜ਼ਿੰਦਗੀ ਦੇ ਉਤਰਾਵਾਂ ਚੜ੍ਹਵਾਂ ਵਿੱਚ ਪਤਾ ਨਹੀਂ ਅਜਿਹੇ ਕਿੰਨੇ ਹਾਦਸੇ ਦੇਖੇ ਸੀਗੁਰਲਾਲ ਨੂੰ ਕਿਸੇ ਚੰਗੇ ਨਸ਼ਾ ਛੁਡਾਊ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆਪਤਾ ਨਹੀਂ ਭੂਆ ਸੋਧਾਂ ਨੇ ਕਿਸ ਸਰਦਲ ’ਤੇ ਫਿਰ ਮਸਤਕ ਰਗੜਿਆ. ਪੋਤ ਨੂੰਹ ਪੰਜਵੇਂ ਦਿਨ ਵਾਪਸ ਲੈ ਆਉਂਦੀ

ਮਨੋ ਵਿਗਿਆਨਕ ਤਰੀਕੇ ਨਾਲ ਹਸਪਤਾਲ ਵਾਲਿਆਂ ਵੀ ਗੁਰਲਾਲ ਨੂੰ ਪੰਜ ਮਹੀਨਿਆਂ ਵਿੱਚ ਸਹੀ ਲੀਹ ’ਤੇ ਲਿਆ ਦਿੱਤਾਇੱਕ ਦਿਨ ਕਿਸੇ ਰਿਸ਼ਤੇਦਾਰ ਨੇ ਫੇਸਬੁੱਕ ’ਤੇ ਭੂਆ ਸੋਧਾਂ ਦੀ ਆਪਣੇ ਪੜਪੋਤਰੇ ਨੂੰ ਲੋਰੀਆਂ ਦਿੰਦੀ ਦੀ ਫ਼ੋਟੋ ਪਾਈਫ਼ੋਟੋ ਦੇਖ ਮੈਂਨੂੰ ਜਾਪਿਆ ਜਿਵੇਂ ਸਾਡੇ ਵੇਲਿਆਂ ਦੇ ਭੀਸ਼ਮ ਪਿਤਾਮੇ ਨੂੰ ਕੋਈ ਅਰਜਨ ਪੋਤਰਾ ਵੀ ਤੀਰਾਂ ਨਾਲ ਵਿੰਨ੍ਹ ਨਹੀਂ ਸਕਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3478)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੁਖਦੇਵ ਸਿੰਘ ਮਾਨ

ਸੁਖਦੇਵ ਸਿੰਘ ਮਾਨ

Maur Kalan, Bathinda, Punjab, India.
Phone: (91 - 94170 - 59142)
Email: (sukhdevsinghmann@gmail.com)