SukhdevSMann7ਘਰ ਨੂੰ ਡੋਬਣਾ ਹੈ ਜਾਂ ਤਾਰਨਾ ਹੈ, ਇਹ ਹੁਣ ਤੇਰੇ ਹੱਥ ਹੈ ...
(16 ਜਨਵਰੀ 2019)

 

ਇੱਕ ਦਿਨ ਸਵੇਰੇ ਹੀ ਚਾਚੇ ਦੇ ਪੁੱਤ ਨੇ ਆ ਕੇ ਕਿਹਾ ਕਿ ਖੱਤੇ ਵਿੱਚ ਸਥਾਪਤ ਕੀਤੇ ਚਾਚਾ ਹਰੀ ਦੇ ਸਤੰਭ ਨੂੰ ਉੁਖਾੜਨਾ ਪੈਣ ਕਿਉਂਕਿ ਉੁਹ ਥਾਂ ਅਸੀਂ ਘਰ ਲਈ ਚੁਣ ਲਈ ਹੈਪੁਰਾਣੀ ਬੇਰੀ ਥੱਲੇ ਲੱਗਾ ਚਾਚੇ ਹਰੀ ਦਾ ਇਹ ਸਤੰਭ ਮੇਰੇ ਲਈ ਬੜੀ ਆਦਰਯੋਗ ਥਾਂ ਸੀਇਹ ਸਤੰਭ ਚਾਚਾ ਹਰੀ ਦੇ ਰੁਖ਼ਸਤ ਹੋਣ ਮਗਰੋਂ ਉੁਸਦੇ ਲੰਗੋਟੀਏ ਯਾਰ ਕਪੂਰੇ ਮਿਸਤਰੀ ਨੇ ਬੜੀ ਰੀਝ ਨਾਲ ਬਣਾਇਆ ਸੀਕਪੂਰੇ ਨੇ ਸਤੰਭ ਵਿੱਚ ਪੂਰੀ ਕਲਾ ਭਰ ਦਿੱਤੀ ਸੀਦਿਵਾਲੀ ਦੀ ਰਾਤ ਕੁਨਬੇ ਦੀਆਂ ਔਰਤਾਂ ਇੱਥੇ ਦੀਵੇ ਬਾਲਦੀਆਂਸਤੰਭ ਲਈ ਦੂਜੀ ਥਾਂ ਦੀ ਚੋਣ ਕਰਦਿਆਂ ਮੇਰੇ ਸਾਹਮਣੇ ਚਾਚੇ ਹਰੀ ਦੇ ਦਹਾਕਿਆਂ ਤੱਕ ਫੈਲੇ ਇਤਿਹਾਸ ਦੀ ਇੱਕ ਇੱਕ ਕੜੀ ਸਾਹਮਣੇ ਆ ਗਈ

ਦੂਜੇ ਚਾਚੇ ਅਤੇ ਬਾਪੂ ਤੋਂ ਚਾਚਾ ਹਰੀ ਛੋਟਾ ਸੀਕਬੀਲਦਾਰੀ ਤੋਂ ਮੁਕਤ ਚਾਚਾ ਹਰੀ ਆਪਣੇ ਹੀ ਰੰਗਾਂ ਵਿੱਚ ਰੰਗਿਆ ਰਹਿਣ ਵਾਲਾ ਬੰਦਾ ਸੀਉੁਹ ਖੇਤ ਪਾਈ ਝੁੰਬੀ ਵਿੱਚ ਰਹਿੰਦਾਤਲਵੰਡੀ ਸਾਬੋ ਦੀ ਵਿਸਾਖੀ ਉੱਤੇ ਵਿਕਦੇ ਕਿੱਸੇ ਖਰੀਦ ਲਿਆਉਂਦਾਝੁੰਬੀ ਵਿੱਚ ਪਿਆ ਰਹਾਅ ਨਾਲ ਪੜ੍ਹੀ ਜਾਂਦਾਦਿਵਾਲੀ ਲੋਹੜੀ ਅਸੀਂ ਦੋਹਾਂ ਘਰਾਂ ਦੇ ਨਿਆਣੇ ਝਾਕ ਰੱਖਦੇ ਕਿ ਚਾਚਾ ਹਰੀ ਸਾਡੇ ਲਈ ਕੁਝ ਖਾਣ ਲਈ ਲਿਆਵੇਚਾਚਾ ਹਰੀ ਇਹ ਭੁੱਲਦਾ ਵੀ ਨਹੀਂ ਸੀਦਿਵਾਲੀ ਵੇਲੇ ਜਲੇਬੀਆਂ ਦੇ ਲਿਫ਼ਾਫੇ ਅਤੇ ਲੋਹੜੀ ਵੇਲੇ ਰਿਉੁੜੀਆਂ ਚਾਚਾ ਇੰਨੀ ਮਾਤਰਾ ਵਿੱਚ ਲੈ ਕੇ ਆਉਂਦਾ ਕਿ ਸਾਡੀ ਸਾਲ ਭਰ ਜਾਗੀ ਰਹੀ ਲਾਲਸਾ ਸ਼ਾਂਤ ਹੋ ਜਾਂਦੀਸਾਨੂੰ ਇਹ ਅਹਿਸਾਸ ਵੀ ਹੁੰਦਾ ਕਿ ਚਾਚਾ ਹਰੀ ਦੀ ਸਾਡੇ ਘਰਾਂ ਨਾਲ ਕੋਈ ਸਾਂਝ ਤਾਂ ਹੈ

ਜਦੋਂ ਕਬੀਲਦਾਰੀ ਦੀ ਗੱਲ ਪਈ ਬੇੜ੍ਹ ਧੂੰਹਦੇ ਬਾਪੂ ਤੇ ਦੂਜਾ ਚਾਚਾ ਹਫ਼ਣ ਲੱਗ ਪਏ ਅਤੇ ਦੇਹ ਤੋੜ ਕੰਮ ਕਾਰਨ ਅਫ਼ੀਮ ਦੀ ਲਤ ਦਾ ਸ਼ਿਕਾਰ ਹੋ ਗਏ ਤਾਂ ਘਰ ਦੀ ਹਾਲਤ ਡੋਲਣ ਲੱਗ ਪਈਉੁਪਰੋਥਲੀ ਜੰਮੀਆਂ ਕੁੜੀਆਂ ਕਾਰਨ ਝੋਰਾ ਹੋਰ ਵਧ ਗਿਆਚਾਚੇ ਦੇ ਘਰ ਚੌਥੀ ਕੁੜੀ ਪੈਦਾ ਹੋਣ ਮਗਰੋਂ ਇੱਕ ਦਿਨ ਅੰਬੋ ਮੇਰੇ ਕੰਧੇ ਉੱਤੇ ਹੱਥ ਧਰ ਚਾਚਾ ਹਰੀ ਦੀ ਝੁੰਬੀ ਵਲ ਤੁਰ ਪਈਅੰਬੋ ਸਾਰੀ ਰਾਹ ਚੌਥੀ ਆਈ ਕੁੜੀ ਨੂੰ ਪੱਥਰ ਪੱਥਰ ਆਖ ਰੁਦਨ ਕਰਦੀ ਗਈਅੰਬੋ ਆਈ ਦੇਖ ਚਾਚਾ ਹਰੀ ਨੇ ਦਿਯਾ ਸਿੰਘ ਦਾ ਕਿੱਸਾ ਜ਼ਿੰਦਗੀ ਬਿਲਾਸ ਪਾਸੇ ਰੱਖ ਅੰਬੋ ਦੇ ਪੈਰ ਛੂਹੇਅੰਬੋ ਨੇ ਚੌਥੀ ਕੁੜੀ ਦੀ ਆਮਦ ਬਾਰੇ ਦੱਸ ਕੇ ਕਿਹਾ, “ਦੇਖ ਭਾਈ ਹਰੀ ਸਿਆਂ, ਘਰ ਦੀ ਕਿਸ਼ਤੀ ਹੁਣ ਡੋਲ ਰਹੀ ਹੈਦੋਹੇਂ ਭਾਈ ਤੈਂਨੂੰ ਪਤਾ ਐ ... ’ਫੀਮ ਦੀ ਲਤ ਨੇ ਮੰਦੇ ਪਾ ਦਿੱਤੇਵੀਰ, ਹੁਣ ਤੂੰ ਨਿੱਕੇ ਨਿੱਕੇ ਬਲੂਰਾਂ ਦਾ ਪਾਲਣਹਾਰ ਬਣਘਰ ਨੂੰ ਡੋਬਣਾ ਹੈ ਜਾਂ ਤਾਰਨਾ ਹੈ, ਇਹ ਹੁਣ ਤੇਰੇ ਹੱਥ ਹੈ” ਚਾਚਾ ਗੰਭੀਰ ਹੋ ਕੇ ਸਾਰੀ ਗੱਲ ਸੁਣਦਾ ਰਿਹਾਉੁਸਨੇ ਅੰਬੋ ਤੋਂ ਕੁਝ ਸਮਾਂ ਸੋਚਣ ਲਈ ਮੰਗ ਲਿਆ

ਇੱਕ ਦਿਨ ਚਾਚਾ ਘਰ ਆਇਆਘਰ ਸੋਗ ਵਿੱਚ ਡੁੱਬਿਆ ਹੋਇਆ ਸੀ। ਉੱਪਰੋਥਲੀ ਕੁੜੀਆਂ ਦੀ ਆਮਦ, ਅਫ਼ੀਮ ਦਾ ਖ਼ਰਚਾ ਅਤੇ ਵਧ ਰਹੀ ਕਬੀਲਦਾਰੀ ਦਾ ਬੋਝ ਘਰ ਦੇ ਕੋਨੇ ਕੋਨੇ ਵਿੱਚੋਂ ਦਿਖਾਈ ਦਿੰਦਾ ਸੀਚਾਚਾ ਕੰਧੇ ਉੱਤੇ ਪਰਨਾ ਰੱਖਦਾ ਸੀ ਉੁਸ ਪਰਨਾ ਕੰਧੇ ਤੋਂ ਲਾਹ ਲੱਕ ਨਾਲ ਬੰਨ੍ਹ ਲਿਆਫਿਰ ਉਸਨੇ ਖੁਰਲੀ ਉੱਤੇ ਖੜ੍ਹੇ ਲਿੱਸੇ ਬਲਦਾਂ ਦੇ ਰੱਸੇ ਖੋਲ੍ਹ ਅੰਬੋ ਨੂੰ ਕਿਹਾ, “... ਮੈਂ ਜੈਤੋ ਦੀ ਪਸ਼ੂ ਮੰਡੀ ਨੂੰ ਚੱਲਿਆਂ

ਚਾਚੇ ਕੋਲ ਟਰੰਕੀ ਵਿੱਚ ਪਤਾ ਨਹੀਂ ਕੀ ਖ਼ਜ਼ਾਨਾ ਸੀਉੁਹ ਟਰੰਕੀ ਸਿਰਫ਼ ਚਾਚਾ ਹੀ ਖੋਲ੍ਹਦਾਤੀਜੇ ਦਿਨ ਚਾਚਾ ਨਗੌਰ ਦੇ ਦੋ ਵਹਿੜਕੇ ਲੈ ਕੇ ਪਰਤਿਆ

ਹਰੀ ਕ੍ਰਾਂਤੀ ਦੇ ਸ਼ੁਰੂ ਵਾਲੇ ਸਾਲ ਸਨਚਾਚੇ ਹਰੀ ਦੀ ਪਲਟਾਈ ਧਰਤੀ ਵਿੱਚ ਸੰਗਮ, ਸੋਨਾਲੀਕਾ ਅਤੇ ਕਲਿਆਣ ਕਣਕ ਦੇ ਬੋਹਲ ਉੁੱਸਰ ਜਾਂਦੇਕਈ ਵਾਰੀ ਸਿਆਲ ਦੀਆਂ ਰਾਤਾਂ ਨੂੰ ਬਾਪੂ ਤੇ ਦੂਜਾ ਚਾਚਾ ਪਾਣੀ ਉੱਤੇ ਜਾਣ ਤੋਂ ਘੇਸਲ ਮਾਰ ਜਾਂਦੇਚਾਚਾ ਹਰੀ ਇਕੱਲਾ ਹੀ ਕੱਕਰਾਂ ਵਿੱਚ ਡਟਿਆ ਰਹਿੰਦਾਚਾਚਾ ਹਰੀ ਦੀ ਦਹਾਕਿਆਂ ਤੱਕ ਫ਼ੈਲੀ ਕਿਰਤ ਨੇ ਘਰ ਦੀਆਂ ਦਰਜਨਾਂ ਮੋਰੀਆਂ ਬੰਦ ਕਰ ਦਿੱਤੀਆਂਚਾਚਾ ਹਰੀ ਦੇ ਇਸ ਸੰਸਾਰ ਤੋਂ ਰੁਖ਼ਸਤ ਹੋਣ ਤੱਕ ਦੋ ਹੋਰ ਜਵਾਨ ਪੀੜ੍ਹੀਆਂ ਨੇ ਘਰ ਨੂੰ ਕੰਧਾਂ ਦੇ ਲਿਆ ਸੀ

ਇਸ ਵਾਰ ਨਵੀਂ ਥਾਂ ਸਥਾਪਤ ਕੀਤੀ ਸਤੰਭ ਉੱਤੇ ਕੁਨਬੇ ਦੀ ਕਿਸੇ ਤ੍ਰੀਮਤ ਨੇ ਦਿਵਾਲੀ ਵਾਲੀ ਰਾਤ ਚੌਮੁਖੀਆ ਦੀਵਾ ਬਾਲ ਦਿੱਤਾਉਂਜ ਤਾਂ ਚਾਚੇ ਦੀ ਯਾਦ ਵਿੱਚ ਆਈ ਦਿਵਾਲੀ ਦੀਵੇ ਬਲਦੇ ਹਨ, ਪਰ ਚੌਮੁਖੀਆ ਦੀਵਾ ਦੇਖ ਕੇ ਮੇਰਾ ਮਨ ਹੋਰ ਵੀ ਮੰਤਰ ਮੁਗਧ ਹੋ ਗਿਆਮੈਂ ਸੋਚਦਾ ਹਾਂ, ਕਿਰਤ ਦੀ ਪਵਿੱਤਰ ਯਾਦ ਵਿੱਚ ਜਲਦੀ ਲੋਅ ਸਭ ਧਰਮਾਂ, ਕਰਮਾਂ ਤੋਂ ਉੁੱਚੀ ਜਗਣੀ ਚਾਹੀਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1891)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸੁਖਦੇਵ ਸਿੰਘ ਮਾਨ

ਸੁਖਦੇਵ ਸਿੰਘ ਮਾਨ

Maur Kalan, Bathinda, Punjab, India.
Phone: (91 - 94170 - 59142)
Email: (sukhdevsinghmann@gmail.com)