SukhdevSMann7ਇਕ ਵਾਰੀ ਤਾਂ ਮੁਣਸ਼ੀ ਦਾ ਫਰਮਾਨ ਸੁਣ ਧਰਤੀ ਘੁੰਮਣ ਲੱਗ ਪਈ। ਮਾਲਖਾਨੇ ਦਾ ਪੁਰਾਣਾ ਰਿਕਾਰਡ ...
(21 ਮਾਰਚ 2022)

 

ਜਦੋਂ ਵੀ ਸੰਤ ਸਿੰਘ ਸੇਖੋਂ ਦੀ ਜੀਵਨੀ ‘ਉਮਰਾਂ ਦੇ ਪੰਧ’ ਦੇ ਪੰਨੇ ਪਲਟਦਾ, ਇੱਕ ਪੰਨੇ ’ਤੇ ਨਜ਼ਰ ਅਟਕ ਜਾਂਦੀਜਿਸ ਪੰਨੇ ’ਤੇ ਸੇਖੋਂ ਆਪਣੇ ਬਾਪੂ ਦੇ ਚਲਾਣੇ ਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਹਾਰ ਮੰਨਦਾਜੀਵਨੀ ਵਿੱਚ ਖੁੱਭਿਆ ਮੈਂ ਵੀ ਬਾਪੂ ਦੇ ਤੁਰ ਜਾਣ ਮਗਰੋਂ ਵਕਤ ਦੀਆਂ ਪਈਆਂ ਮਾਰਾਂ ਨਾਲ ਹੱਥੋਪਾਈ ਹੁੰਦਾ ਇਸ ਤਰ੍ਹਾਂ ਮਹਿਸੂਸ ਕਰਦਾ, ਇਸ ਵਾਰ ਜਦੋਂ ਮੂਧੇ ਮੂੰਹ ਡਿੱਗਾਂਗਾ ਤਾਂ ਸ਼ਾਇਦ ਮੁੜ ਕੇ ਖੜ੍ਹਾ ਨਾ ਹੋ ਸਕਾਂਪਰ ਪਤਾ ਨਹੀਂ ਕਿਸ ਕੋਨੇ ਵਿੱਚੋਂ ਸਮੇਂ ਦੀ ਕੋਈ ਤਾਕਤ ਜਾਂ ਕੋਈ ਨੇਕ ਬੰਦਾ ਮੇਰੀ ਬਾਂਹ ਆ ਫੜਦਾਮੈਂ ਮੁੜ ਤੋਂ ਤੂਫ਼ਾਨਾਂ ਮੂਹਰੇ ਡਟ ਜਾਂਦਾ

ਕਿਲੇ ਵਾਲੇ ਸ਼ਹਿਰ ਦੀ ਕਚਹਿਰੀ ਵਿੱਚ ਖਿੱਲਰੀ ਜ਼ਮੀਨ ਦੇ ਟੁਕੜੇ ਇਕੱਠੇ ਕਰਦਾ ਮਾਰਿਆ ਮਾਰਿਆ ਫਿਰ ਰਿਹਾ ਸਾਂਕਚਹਿਰੀ ਦੇ ਪਲ ਪਲ ਬਦਲਦੇ ਤੇਵਰਾਂ ਨੂੰ ਸਮਝਣ ਤੋਂ ਅਸਮਰੱਥ ਸਾਂਜਦੋਂ ਵੀ ਤਰੀਕ ’ਤੇ ਜਾਂਦਾ, ਵਕੀਲ ਦਾ ਮੁਣਸ਼ੀ ਮੈਂਨੂੰ ਦੂਰੋਂ ਹੀ ਖੜ੍ਹਾ ਦਿਸਦਾਮੁਣਸ਼ੀ ਨੂੰ ਦੇਖ ਮੇਰਾ ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਦਾਆਈ ਤਰੀਕ ’ਤੇ ਮੁਣਸ਼ੀ ਮੇਰੇ ਮੋਢੇ ’ਤੇ ਹੱਥ ਮਾਰ ਕਹਿੰਦਾ, “ਦੇਵ ਸਿਆਂ, ਚਿੰਤਾ ਨਾ ਕਰਇੱਥੋਂ ਦੀਆਂ ਤਾਂ ਕੰਧਾਂ ਵੀ ਪੈਸੇ ਮੰਗਦੀਆਂਆਹ ਕਾਗਜ਼ ਤਾਂ ਸੌ ਰੁਪੀਈਏ ਦੀ ਮਾਰ ਆਮਾਰ ਹੰਭਲਾ।” ਸ਼ਾਮ ਤਕ ਵਕੀਲਾਂ ਦੇ ਖੋਖਿਆਂ ਵਿਚਦੀ ਹੰਭਲੇ ਮਾਰਦਾ ਮੈਂ ਭੁੱਖ ਪਿਆਸ ਨਾਲ ਰੋਣ ਹਾਕਾ ਹੋ ਜਾਂਦਾ

ਇੱਕ ਤਰੀਕ ’ਤੇ ਗਿਆ ਤਾਂ ਮੁਣਸ਼ੀ ਦਾ ਚਿਹਰਾ ਝਮਿਆ ਹੋਇਆ ਸੀਕਹਿੰਦਾ, “ਮੁਰੱਬਾਬੰਦੀ ਵੇਲੇ ਦਾ ਬਸਤਾ ਮਾਲਖਾਨੇ ਵਿੱਚੋਂ ਕਢਵਾਉਣਾ ਪਊਤੇਰੇ ਕਈ ਕਿੱਲਿਆਂ ਦੇ ਨੰਬਰ ਕਿਸੇ ਚਾਰ ਸਾਲੇ ਵਿੱਚ ਚੜ੍ਹਨੋਂ ਰਹਿ ਗਏਇਹ ਵੀ ਚਾਰ ਕੁ ਸੌ ਦੀ ਮਾਰ ਆਮਾਰ ਹੰਭਲਾ।” ਇਕ ਵਾਰੀ ਤਾਂ ਮੁਣਸ਼ੀ ਦਾ ਫਰਮਾਨ ਸੁਣ ਧਰਤੀ ਘੁੰਮਣ ਲੱਗ ਪਈਮਾਲਖਾਨੇ ਦਾ ਪੁਰਾਣਾ ਰਿਕਾਰਡ ਹੰਘਾਲਣਾ ਖਾਲਾ ਜੀ ਦਾ ਵਾੜਾ ਨਹੀਂ ਸੀਬਾਕੀ ਮੁਣਸ਼ੀ ਨੇ ਇਹ ਵੀ ਦੱਸ ਦਿੱਤਾ ਸੀ ਕਿ ਹੰਭਲਾ ਸੰਭਲ ਕੇ ਮਾਰਾਂਮਾਲਖਾਨੇ ਦੀ ਜਰ ਜਰ ਇਮਾਰਤ ਵਿੱਚ ਸੱਪ ਤੇ ਠੂੰਹੇਂ ਵੀ ਬਹੁਤ ਸੀਅਰਧ ਚਾਨਣੀ ਤੇ ਸਿੱਲ ਭਰੀ ਇਮਾਰਤ ਵਿੱਚ ਪੁਰਾਣਾ ਰਿਕਾਰਡ ਸਾਂਭਿਆ ਹੋਇਆ ਸੀਇੱਕ ਵਾਰੀ ਤਾਂ ਜੀਅ ਵਿੱਚ ਆਇਆ, ਹੱਥ ਫੜੀ ਪਰਚੀ ਸੁੱਟ ਕੇ ਘਰ ਨੂੰ ਭੱਜ ਜਾਵਾਂ ਟੁੱਟੇ ਦਿਲ ਨਾਲ ਮਾਲਖਾਨਾ ਇੰਚਾਰਜ ਦੀ ਮੁੱਠੀ ਗਰਮ ਕੀਤੀਉਸ ਵੀ ਸੱਪਾਂ ਤੋਂ ਬਚਣ ਦੀ ਤੰਬੀਹ ਕੀਤੀਜਿੱਥੇ ਹੋਰ ਡੰਗ ਵੱਜੀ ਜਾਂਦੇ ਸੀ, ਇੱਕ ਡੰਗ ਸੱਪ ਤੇ ਠੂੰਹਿਆਂ ਦਾ ਖਾਣ ਲਈ ਮੱਕੜੀਆ ਦੇ ਜਾਲ਼ਿਆਂ ਨਾਲ ਭਰੇ ਕਮਰੇ ਵਿੱਚ ਵੜਨ ਹੀ ਲੱਗਾ ਸਾਂ, ਕਿਸੇ ਨੇਕ ਬੰਦੇ ਨੇ ਮੇਰੀ ਬਾਂਹ ਆ ਫੜੀਹਨੇਰੇ ਕਮਰੇ ਵਿੱਚ ਮੈਂਨੂੰ ਉਸ ਬੰਦੇ ਦਾ ਮੂੰਹ ਵੀ ਨਾ ਦਿਸਿਆਪਰ ਉਸਦੇ ਬੋਲਾਂ ਵਿੱਚ ਮੱਚਦੇ ਭਾਂਬੜ ਵਰਗਾ ਸੇਕ ਸੀਕਹਿੰਦਾ, ਵੀਰ, ਜੇ ਜੀਵਨ ਦੀ ਲੋਅ ਮਘਦੀ ਰੱਖਣੀ ਹੋਵੇ ਤਾਂ ਨਾਗਾਂ ਦੇ ਨਿਵਾਸ ਰਹਿਣਾ ਸਿੱਖ ਲੈਣਾ ਚਾਹੀਦਾਆਦਮੀ ਮਹਾਨ ਨਹੀਂ ਹੁੰਦਾਮਹਾਨ ਚੁਣੌਤੀਆਂ ਹੁੰਦੀਆਂਚੁਣੌਤੀਆਂ ਕਬੂਲਣ ਵਾਲਾ ਮਹਾਨ ਬਣ ਜਾਂਦਾ।”

ਉਸ ਬੰਦੇ ਦੇ ਬੋਲਾਂ ਵਿਚਲੇ ਚਾਨਣ ਨੇ ਅੰਧੇਰੇ ਭਰੇ ਕਮਰੇ ਵਿੱਚ ਵੀ ਰੌਸ਼ਨੀ ਕਰ ਦਿੱਤੀਅਸੀਂ ਪੁਰਾਣੀ ਪੋਟਲੀ ਭਾਲ ਕੇ ਹੀ ਦਮ ਲਿਆਬਾਹਰ ਆ ਕੇ ਉਸਨੇ ਦੱਸਿਆ ਕਿ ਉਹ ਘੁੰਮਣ ਪਿੰਡ ਦਾ ਜੱਗਰ ਹੈਗੁਰਦਿਆਲ ਸਿੰਘ ਦੇ ਨਾਵਲ ਪਰਸੇ ਵਰਗੇ ਦ੍ਰਿੜ੍ਹ ਬੋਲਾਂ ਵਾਲੇ ਉਸ ਬੰਦੇ ਦਾ ਕਚਹਿਰੀਆਂ ਵੱਲ ਜਾਂਦੇ ਦਾ ਖੜਕਦਾ ਖੂੰਡਾ ਮੈਂ ਮੰਤਰ ਮੁਗਧ ਹੋ ਕੇ ਦੇਖਦਾ ਰਿਹਾ

ਸੰਖੇਪ ਜਿਹੀ ਮੁਲਾਕਾਤ ਗਹਿਰੇ ਲਗਾਅ ਵਿੱਚ ਬਦਲ ਗਈਮੈਂ ਜੱਗਰ ਦੇ ਪਿੰਡ ਗਿਆਜਰ ਜਰ ਹਾਲਤ ਵਿੱਚ ਉਸਦਾ ਘਰ ਸੀਹਾਂ, ਉਸਦੇ ਬਾਰ ਮੂਹਰੇ ਖੜ੍ਹਾ ਬੋਹੜ ਜ਼ਰੂਰ ਬੜਾ ਸ਼ਾਨਦਾਰ ਸੀਜ਼ਮੀਨ ਵੀ ਨਾ ਮਾਤਰਇੱਕ ਮੁੰਡਾ ਵਿਆਹਿਆ ਹੋਇਆ ਸੀਮੈਂਨੂੰ ਘਰ ਵਿੱਚ ਫਿਰਦੀ ਨੂੰਹ ਪੰਜਾਬਣ ਨਾ ਜਾਪੀਜੱਗਰ ਨੇ ਆਪ ਹੀ ਘੁੰਢੀ ਖੋਲ੍ਹੀ, “ਮੇਰੀ ਨੂੰਹ ਬੰਗਾਲ ਦੀ ਧੀ ਹੈਮਾਣ ਵਾਲੀ ਗੱਲ ਹੈ, ਇਹ ਪੰਜਾਬੀ ਬੜੀ ਸੋਹਣੀ ਬੋਲਦੀ ਆਤੜਕੇ ਉੱਠ ਕੇ ਸਾਡੇ ਦੋਹਾਂ ਜੀਆਂ ਦੇ ਪੈਰੀਂ ਹੱਥ ਲਾਉਂਦੀ ਆਘਰ ਦਾ ਸਾਰਾ ਕੰਮ ਪੈਰਾਂ ਹੱਥਾਂ ਨਾਲ ਲਾ ਕੇ ਲੈ ਜਾਂਦੀ ਆ।”

ਮੇਰੀ ਨਜ਼ਰ ਜਰ ਜਰ ਘਰ ਨਾਲ ਖੜ੍ਹੀ ਧੜਵੈਲ ਕੋਠੀ ਵੱਲ ਗਈ ਜੱਗਰ ਬੋਲਿਆ, “ਇਹ ਮੇਰੇ ਬੈਂਕ ਮਨੇਜ਼ਰ ਭਰਾ ਦੀ ਕੋਠੀ ਆਭਰਜਾਈ ਮੇਰੀ ਤੁਰ ਗਈਭਤੀਜੇ ਕਨੇਡਾ ਵਿੱਚ ਹੋਰ ਪੈਸਾ ਕਮਾਉਣ ਗਏ ਆਵੈਸੇ ਭਾਈ ਕੋਲ ਇੱਥੇ ਵੀ ਬਹੁਤ ਪੈਸਾ ਆਪਰ ਬੰਦਿਆਂ ਦੀ ਤਮ੍ਹਾਂ ਦਾ ਕੀ ਕੀਤਾ ਜਾਵੇ? ਪਰ ਬਾਈ ਨੇ ਇੱਕ ਗੱਲ ਮਾੜੀ ਕੀਤੀ, ਕੋਠੀ ਦੀ ਇੱਕ ਵੀ ਬਾਰੀ ਸਾਡੇ ਵੱਲ ਨਹੀਂ ਰੱਖੀਅਸੀਂ ਬੇਸ਼ਕ ਗਰੀਬ ਆਂ, ਪਰ ਸਾਡੇ ਜਿਗਰੇ ਪਰਾਤਾਂ ਜਿੱਡੇ ਆਕੋਈ ਵਕਤ ਆਉਂਦਾ, ਜਦੋਂ ਟੁੱਟੀਆਂ ਬਾਹਾਂ ਗਲ਼ ਨੂੰ ਆਉਂਦੀਆਂ …। ” ਆਖ਼ਰੀ ਵਾਕ ਆਖਦਿਆਂ ਜੱਗਰ ਦੇ ਕੋਇਆਂ ਵਿੱਚ ਪਾਣੀ ਸਿੰਮ ਆਇਆਮਾਹੌਲ ਬੋਝਲ ਬਣ ਗਿਆਪਰ ਜੱਗਰ ਦੇ ਬੋਹੜ ਹੇਠ ਖੇਡਦੇ ਦੋਵੇਂ ਪੋਤਰਿਆਂ ਨੇ ਸਾਡੇ ਵਿਚਕਾਰ ਆ ਆਲਾ ਦੁਆਲਾ ਖੁਸ਼ਨੁਮਾ ਬਣਾ ਦਿੱਤਾਮੁੰਡਿਆਂ ਦੀ ਬੰਗਾਲੀ ਤੇ ਪੰਜਾਬੀ ਨਕਸ਼ਾਂ ਦੀ ਦਿੱਖ ਦੇਖਿਆਂ ਹੀ ਬਣਦੀ ਸੀ

ਇੱਕ ਦਿਨ ਸੁਨੇਹਾ ਮਿਲਿਆਕਿਸੇ ਗਰੀਬ ਦੀ ਮਦਦ ’ਤੇ ਆਏ ਜੱਗਰ ਦੀ ਪੁਲਿਸ ਨਾਲ ਤਕਰਾਰ ਹੋ ਗਈਕੇਸ ਪੈ ਗਿਆਬਖ਼ਸ਼ੀਖਾਨੇ ਮਿਲਣ ਗਿਆਜੱਗਰ ਕਹਿੰਦਾ, “ਪੁਲਸ ਨੇ ਆਪਣੀ ਤੋਰ ਤੁਰਨਾ ਤੇ ਅਸੀਂ ਆਪਣੀਬੱਸ ਹਾਥੀ ਦੀ ਤੋਰ ਯਾਦ ਰੱਖਿਆ ਕਰੋ।” ਉਸ ਜੇਬ੍ਹ ਵਿੱਚੋਂ ਇੱਕ ਕਤਰਨ ਕੱਢੀਅਖ਼ਵਾਰ ਦੀ ਫ਼ੋਟੋ ਸੀ“ਆਹ ਉੱਗੀ ਪਿੰਡ ਦੇ ਲੋਕ ਨੇਖੇਤਾਂ ਦੇ ਪੁੱਤ ਪਾਸ਼ ਨੂੰ ਮੋਮਬੱਤੀਆਂ ਬਾਲ ਕੇ ਯਾਦ ਕਰ ਰਹੇ ਆਪਾਸ਼ ਹਰ ਰੋਜ਼ ਜਿਊਂਦਾ ਹੋ ਰਿਹਾਕਿਸੇ ਦਿਨ ਇਸ ਬੰਦੇ ਦੇ ਨਾਂ ’ਤੇ ਮੇਲੇ ਭਰਿਆ ਕਰਨਗੇਦੋ ਤੱਤਾਂ ਦੇ ਪੁਨਰ ਜਨਮ ਬਾਰੇ ਤਾਂ ਮੈਂ ਵੀ ਪੜ੍ਹਿਆਇੱਕ ਤਾਂ ਅੰਬਰ ਦਾ ਤਾਰਾ ਜਦੋਂ ਆਪਣੀ ਅਥਾਹ ਊਰਜਾ ਨਾਲ ਧਮਾਕਾ ਕਰਦਾ ਤਾਂ ਉਹਦੇ ਮਲ਼ਬੇ ਵਿੱਚੋਂ ਨਵਾਂ ਸਿਤਾਰਾ ਪੈਦਾ ਹੁੰਦਾਇੱਕ ਪਾਸ਼ ਵਰਗੇ ਬੰਦੇ, ਜਿਹੜੇ ਸਮਾਜ ਦੀ ਹਿੱਕ ’ਤੇ ਪੈਰ ਧਰ ਕੇ ਨਿੱਤ ਜਵਾਨ ਹੁੰਦੇ ਆ …।”

ਜੱਗਰ ਕੇਸ ਵਿੱਚੋਂ ਵੀ ਬਾਹਰ ਆ ਗਿਆਮਿਲਣ ਗਿਆ ਤਾਂ ਬੋਹੜ ਹੇਠ ਪਰਿਵਾਰ ਦੇ ਨਾਲ ਅਧਰੰਗ ਦੇ ਦੌਰੇ ਮਗਰੋਂ ਕਮਜ਼ੋਰ ਪਿਆ ਮਨੇਜਰ ਭਰਾ ਵੀ ਪਿਆ ਸੀਜੱਗਰ ਦੀ ਨੂੰਹ ਮਨੇਜ਼ਰ ਦੀ ਅਧਰੰਗ ਨਾਲ ਨੁਕਸਾਨੀ ਬਾਂਹ ਦੀ ਮਾਲਿਸ਼ ਕਰ ਰਹੀ ਸੀਚਾਹ ਫੜਾਉਂਦਿਆਂ ਜੱਗਰ ਕਹਿੰਦਾ, “ਇਕ ਰਾਤ ਬਾਈ ਬਿਮਾਰ ਹੋ ਗਿਆਸਾਨੂੰ ਸਵੇਰੇ ਪਤਾ ਲੱਗਾਚੁੱਕ ਕੇ ਹਸਪਤਾਲ ਭੱਜੇਲਾਕ ਡੌਨ ਕਰ ਕੇ ਭਤੀਜੇ ਵੀ ਆਉਣ ਤੋਂ ਅਸਮਰੱਥ ਸੀਮੁਸ਼ਕਲ ਨਾਲ ਜਾਨ ਬਚੀਹੁਣ ਭਾਈ ਇੰਨਾ ਡਰ ਗਿਆ, ਟੁੱਟੇ ਫੁੱਟੇ ਲਫ਼ਜ਼ਾਂ ਵਿੱਚ ਸਾਨੂੰ ਆਖਦਾ, ਕੋਠੀ ਨਹੀਂ ਜਾਣਾਇੱਥੇ ਈ ਰਹਿਣਾ।”

ਜੱਗਰ ਵੱਲ ਦੇਖ ਮੈਂ ਸੋਚਣ ਲੱਗਾ, ਜਿਵੇਂ ਸਰਬੱਤ ਦਾ ਭਲਾ ਚਾਹੁਣ ਵਾਲਾ ਤੁਰ ਗਿਆ ਪੰਜਾਬ ਮੁੜ ਪਰਤ ਆਇਆ ਹੋਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3444)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੁਖਦੇਵ ਸਿੰਘ ਮਾਨ

ਸੁਖਦੇਵ ਸਿੰਘ ਮਾਨ

Maur Kalan, Bathinda, Punjab, India.
Phone: (91 - 94170 - 59142)
Email: (sukhdevsinghmann@gmail.com)