SukhdevSMann7ਖੇਤੀ ਦੇ ਕੰਮ ਨੂੰ ਹੱਥ ਪਾਉਂਦੀ ਵੀ ਝਿਜਕ ਨਹੀਂ ਮੰਨਦੀ ਸੀ। ਫ਼ਸਲ ਵਲੋਂ ਖੇਤ ...
(22 ਮਈ 2021)

 

ਸਾਲ 2001 ਦੀ ਗੱਲ ਹੈਸਾਡੀ ਮੌੜ ਮੰਡੀ ਦੀਆਂ ਖੁੱਚਾਂ ਵਿੱਚ ਵਸੇ ਪਿੰਡ ਮਾਈਸਰਖਾਨਾ ਦੀ ਸ਼ਾਹਰਾਹ ਤੇ ਕਿਸਾਨ ਯੂਨੀਅਨ ਦਾ ਧਰਨਾ ਲੱਗ ਗਿਆਸੜਕ ਬੰਦ ਹੋ ਗਈਧਰਨਾਕਾਰੀ ਆਰ ਜਾਂ ਪਾਰ ਦੀ ਲੜਾਈ ਲੜਨ ਦੇ ਰੌਂ ਵਿੱਚ ਸਨਧਰਨਾ ਲੰਬਾ ਖਿੱਚੀਦਾ ਗਿਆਸਾਡੇ ਪਿੰਡ ਦੇ ਕੀਰਤ ਦਾ ਇਹ ਸੁਭਾਅ ਸੀ ਜੇ ਕੋਈ ਹੋਰ ਨਾ ਨਾਲ ਤੁਰਦਾ, ਉਹ ਇਕੱਲਾ ਹੀ ਡਾਂਗ ਉੱਤੇ ਝੰਡਾ ਚਾੜ੍ਹ ਜਥੇਬੰਦੀਆਂ ਨਾਲ ਜਾ ਖੜ੍ਹਦਾਕਈ ਬੰਦੇ ਕੀਰਤ ਨੂੰ ਡਾਂਗ ਵੱਡੀ ਤੇ ਝੰਡੀ ਛੋਟੀ ਹੋਣ ਦਾ ਸਵਾਲ ਪੁੱਛਦੇ ਤਾਂ ਉਹ ਮੁਸਕਰਾ ਕੇ ਜਵਾਬ ਦਿੰਦਾ, “ਝੰਡੀ ਛੋਟੀ ਹੋਵੇ, ਚਾਹੇ ਕਿਸੇ ਰੰਗ ਦੀ ਹੋਵੇ, ਕੋਈ ਫਰਕ ਨਹੀਂ ਪੈਂਦਾਵਿਚਲੀ ਡਾਂਗ ਮਜ਼ਬੂਤ ਚਾਹੀਦੀ ਆ।” ਕੀਰਤ ਦੀ ਕਹੀ ਗੱਲ ਦਾ ਲੋਕ ਆਪਣੀ ਸਮਝ ਮੂਜਬ ਅਰਥ ਕੱਢਦੇ ਰਹਿੰਦੇ

ਧਰਨਾ ਪੂਰਾ ਦਿਨੇ ਬਾਰਾਂ ਵਜੇ ਭਖਦਾਬਾਰਾਂ ਵਜੇ ਤਕ ਕੀਰਤ ਕਪਾਹ ਗੁੱਡੀ ਜਾਂਦਾਮੈਂ ਉਸ ਨੂੰ ਇਸ ਸਿਰੜ ਬਾਰੇ ਪੁੱਛਦਾ ਤਾਂ ਉਹ ਦੱਸਦਾ, “ਕਈ ਬੰਦੇ ਆਖ ਦਿੰਦੇ ਆ, ਇਹ ਜਥੇਬੰਦੀਆਂ ਵਾਲੇ ਵਿਹਲੜ ਬੰਦੇ ਆਮੈਂ ਵਿਹਲੜ ਨਹੀਂ ਕਹਾਉਣਾ ਚਾਹੁੰਦਾ ਇੱਕ ਵੱਜਦੇ ਨੂੰ ਮੈਂ ਮੱਝਾਂ ਨੂੰ ਪੱਠੇ ਪਾ, ਸਾਇਕਲ ਤੇ ਚੜ੍ਹ ਧਰਨੇ ਵਾਲੀ ਜਗ੍ਹਾ ਤੇ ਜਾਊਂਗਾਹੋ ਸਕਦਾ, ਰਾਤ ਵੀ ਉੱਥੇ ਈ ਕੱਟਾਂਜੇ ਬਾਈ ਜਥੇਬੰਦੀਆਂ ਦਾ ਵਿਰੋਧ ਨਾ ਹੋਵੇ, ਵੱਡੇ ਬੰਦੇ ਲੋਕਾਂ ਦੇ ਹੱਥਾਂ ਵਿੱਚੋਂ ਟੁੱਕ ਦਾ ਟੁਕੜਾ ਵੀ ਖੋਹ ਲੈਣਜਦੋਂ ਨੂੰ ਸਾਡੀ ਗੱਲ ਲੋਕਾਂ ਦੇ ਪੱਲੇ ਪਵੇਗੀ, ਉਦੋਂ ਨੂੰ ਬਹੁਤ ਦੇਰ ਹੋ ਜਾਣੀ ਆ... ਬੰਦਾ ਲਹਿਰਾਂ ਨਾਲ ਜੁੜ ਕੇ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਵਿੱਚ ਖ਼ੁਦਕੁਸ਼ੀ ਵਰਗਾ ਮਾੜਾ ਕਦਮ ਨਹੀਂ ਚੁੱਕਦਾਸੰਘਰਸ਼ ਨਾਲੋਂ ਟੁੱਟੇ ਬੰਦੇ ਈ ਖ਼ੁਦਕੁਸ਼ੀਆਂ ਕਰਦੇ ਆ।” ਮਗਰੋਂ ਸਾਲ ਦਰ ਸਾਲ ਖੇਤੀ ਵਿੱਚ ਆਈ ਗਿਰਾਵਟ ਨੇ ਕੀਰਤ ਦੀ ਗੱਲ ਸੱਚ ਸਾਬਤ ਕਰ ਦਿੱਤੀ

ਖੇਤੀ ਦੇ ਨਾਲ ਨਾਲ ਕੀਰਤ ਨੂੰ ਅੱਖਰਾਂ ਨਾਲ ਵੀ ਮੋਹ ਸੀ, ਜੋ ਉਸਦੀ ਧੀ ਜੀਵਨਪ੍ਰੀਤ ਨੂੰ ਪੰਜਾਬ ਯੂਨੀਵਰਿਸਟੀ ਦੀ ਐੱਮ ਫਿਲ ਤਕ ਲੈ ਗਿਆਪੁੱਤ ਉਸਦਾ ਜੀਵਨਪ੍ਰੀਤ ਤੋਂ ਚੌਦਾਂ ਸਾਲ ਮਗਰੋਂ ਪੈਦਾ ਹੋਇਆ, ਇਹਦੇ ਕਰ ਕੇ ਧੀ ਵੀ ਪੁੱਤਾਂ ਵਾਂਗ ਖੜਕੇ ਦੜਕੇ ਨਾਲ ਪ੍ਰਵਾਨ ਚੜ੍ਹੀ ਸੀਢਾਈ ਏਕੜ ਜ਼ਮੀਨ ’ਤੇ ਵੀ ਟੱਬਰ ਸੋਹਣਾ ਗੁਜ਼ਾਰਾ ਕਰੀ ਜਾਂਦਾਕਈ ਵਾਰੀ ਮੈਂ ਸੋਚਦਾ ਜੇ ਇਸ ਤਰ੍ਹਾਂ ਹੀ ਵਿਉਂਤਬੰਦੀ ਨਾਲ ਚੱਲਣ ਤਾਂ ਛੋਟੀਆਂ ਜੋਤਾਂ ਵਾਲੇ ਵੀ ਮਾਣ ਸਨਮਾਨ ਵਾਲੀ ਰੋਟੀ ਖਾ ਸਕਦੇ ਹਨ

ਜੀਵਨਪ੍ਰੀਤ ਜਦੋਂ ਵੀ ਯੂਨੀਵਰਿਸਟੀ ਵਿੱਚੋਂ ਵਕਤ ਮਿਲਦਾ, ਘਰ ਦਾ ਕੰਮ ਸਾਂਭਦੀਖੇਤੀ ਦੇ ਕੰਮ ਨੂੰ ਹੱਥ ਪਾਉਂਦੀ ਵੀ ਝਿਜਕ ਨਹੀਂ ਮੰਨਦੀ ਸੀਫ਼ਸਲ ਵਲੋਂ ਖੇਤ ਖਾਲੀ ਹੁੰਦਾ ਤਾਂ ਕਿਸੇ ਰਿਸ਼ਤੇਦਾਰੀ ਵਿੱਚੋਂ ਟਰੈਕਟਰ ਲਿਆ ਖੇਤ ਵਾਹ ਦਿੰਦੀਜਦੋਂ ਕੀਰਤ ਧਰਨੇ ਵਾਲੀ ਥਾਂ ਡਟਿਆ ਰਿਹਾ ਤਾਂ ਮੇਰਾ ਵੀ ਕਿਸਾਨਾਂ ਨਾਲ ਗੱਲਾਂ ਕਰਨ ਲਈ ਧਰਨੇ ਵਾਲੀ ਥਾਂ ਆਉਣਾ ਜਾਣਾ ਬਣਿਆ ਰਿਹਾਕਿਸਾਨਾਂ ਦੀਆਂ ਕਈ ਗੱਲਾਂ ਮੇਰੇ ਲਈ ਵੀ ਨਵੀਆਂ ਹੁੰਦੀਆਂਧਰਨਾ ਲੰਬਾ ਖਿੱਚੀਦਾ ਗਿਆਦੋਹਾਂ ਧਿਰਾਂ ਦਾ ਸਬਰ ਜਵਾਬ ਦੇਣ ਲੱਗਾਜ਼ਿਆਦਾ ਗਰਮ ਧਰਨਾਕਾਰੀਆਂ ਨੇ ਇੱਕ ਰਾਤ ਜਿਹੜੇ ਨਲਕਿਆਂ ਤੋਂ ਪੁਲਿਸ ਵਾਲੇ ਪਾਣੀ ਪੀਂਦੇ ਸੀ, ਉਨ੍ਹਾਂ ਨਲਕਿਆਂ ਵਿੱਚ ਗੋਹਾ ਘੋਲ ਦਿੱਤਾ ਇੱਕ ਰਾਤ ਪਹਿਰ ਦੇ ਤੜਕੇ ਪੁਲਿਸ ਨੇ ਧਰਨਾਕਾਰੀਆਂ ਨੂੰ ਖਿੰਡਾਉਣ ਲਈ ਥੋੜ੍ਹਾ ਸੁਸਤ ਪਏ ਕਿਸਾਨਾਂ ’ਤੇ ਸਖ਼ਤ ਲਾਠੀਚਾਰਜ ਕਰ ਦਿੱਤਾਆਪ ਤੋਂ ਵੱਡੀ ਉਮਰ ਦੇ ਸਾਥੀਆਂ ਨੂੰ ਪੁਲਿਸ ਦੀ ਮਾਰ ਤੋਂ ਬਚਾਉਂਦਾ ਕੀਰਤ ਖ਼ੁਦ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋ ਗਿਆਲੱਤ ਟੁੱਟ ਗਈਪਲੱਸਤਰ ਮਗਰੋਂ ਘਰ ਆਇਆ ਵੀ ਉਹ ਉਸੇ ਸੁਭਾਅ ਨਾਲ ਗੱਲਾਂ ਕਰਦਾ, ਜਿਵੇਂ ਪਹਿਲਾਂ ਕਰਿਆ ਕਰਦਾ ਸੀਮੈਂ ਪਤਾ ਕਰਨ ਜਾਂਦਾ ਤਾਂ ਉਹ ਕਿਤਾਬਾਂ ਦੀ ਮੰਗ ਕਰਦਾਖੇਤੀ ਦੇ ਡੋਲਣ ਬਾਰੇ ਮੈਂ ਫ਼ਿਕਰਮੰਦੀ ਕੀਤੀ ਤਾਂ ਉਹ ਕਹਿੰਦਾ, “ਜਦੋਂ ਮੇਰੇ ਜੀਵਨਪ੍ਰੀਤ ਵਰਗੇ ਹੌਸਲੇ ਵਾਲੇ ਫੌਜੀ ਹੋਣ ਤਾਂ ਫ਼ਿਕਰ ਕਿਸ ਗੱਲ ਦੀ?

ਸਿਆਲ ਦੀ ਇੱਕ ਰਾਤ ਸਵਖਤੇ ਦੀ ਸੈਰ ਲਈ ਨਿੱਕਲਿਆ ਤਾਂ ਗਵਾਂਢੀ ਘਰ ਦੀ ਮੋਟਰ ਦੀ ਡਿੱਗੀ ਵਿੱਚ ਡਿਗਦੇ ਨਿੱਘੇ ਪਾਣੀ ਵਿੱਚ ਅੱਖਾਂ ਧੋਣ ਗਿਆਮੋਟਰ ਵਾਲੇ ਕਮਰੇ ਵਿੱਚ ਚੱਲਦੇ ਬੱਲਬ ਦੀ ਰੌਸ਼ਨੀ ਵਿੱਚ ਕੀਰਤ ਦੀ ਘਰਵਾਲੀ ਬੈਠੀ ਦੇਖ ਥੋੜ੍ਹੀ ਹੈਰਾਨੀ ਹੋਈਉਸਨੇ ਮੇਰੀ ਆਮਦ ਦੇਖ ਥਰਮਸ ਵਿੱਚੋਂ ਚਾਹ ਦਾ ਕੱਪ ਭਰ ਅੱਗੇ ਕਰਦਿਆਂ ਕਿਹਾ, “ਤੜਕੇ ਜੀਵਨਪ੍ਰੀਤ ਨੇ ਚੰਡੀਗੜ੍ਹ ਚਲੇ ਜਾਣਾ ਹੈਸੋਚਿਆ, ਨੇਕੀ ਚਾਚੇ ਕੀ ਮੋਟਰ ਵਿਹਲੀ ਮਿਲਦੀ ਆ, ਕਣਕ ਭਰ ਦੇਈਏ

ਨੱਕਾ ਮੋੜ ਕੇ ਮੁੜੀ ਜੀਵਨਪ੍ਰੀਤ ਨੇ ਮੇਰੀ ਫ਼ਿਕਰਮੰਦੀ ਭਾਪ ਕੇ ਕਿਹਾ, “ਚਾਚਾ, ਇਹ ਤਾਂ ਮੇਰੀ ਆਪਣੀ ਮਿੱਟੀ ਆ ਇੱਥੇ ਮੈਂਨੂੰ ਕਾਅਦਾ ਡਰ ਲੱਗਣਾਮੈਂ ਤਾਂ ਚੰਡੀਗੜ੍ਹ ਤਕ ਵੀ ਮਾੜੇ ਅਨਸਰਾਂ ਨਾਲ ਥੱਪੜੋ ਥੱਪੜੀ ਹੁੰਦੀ ਨੇ ਕਦੇ ਘੌਲ ਨੀਂ ਕਰੀਕੁੜੀਆਂ ਨੂੰ ਆਪਣੀ ਰਾਖੀ ਆਪ ਕਰਨ ਲਈ ਅੱਗੇ ਆਉਣਾ ਪੈਣਾ, ਇਹ ਸਰਕਾਰਾਂ ਤਾਂ ਆਹੀ ਕੁਝ ਦੇ ਸਕਦੀਆਾਂ, ਜੋ ਕੁਝ ਬਾਪੂ ਹੋਰਾਂ ਨੂੰ ਦੇ ਦਿੱਤਾ।”

ਵਕਤ ਨੇ ਲੰਬੀ ਪੁਲਾਂਘ ਮਾਰ ਲਈ ਹੈ, ਪਰ ਅੱਜ ਵੀ ਕੀਰਤ ਤੇ ਜੀਵਨਪ੍ਰੀਤ ਦੀਆਂ ਆਖੀਆਂ ਗੱਲਾਂ ਸਾਰਥਿਕ ਜਾਪਦੀਆਂ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2798)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਦੇਵ ਸਿੰਘ ਮਾਨ

ਸੁਖਦੇਵ ਸਿੰਘ ਮਾਨ

Maur Kalan, Bathinda, Punjab, India.
Phone: (91 - 94170 - 59142)
Email: (sukhdevsinghmann@gmail.com)