SukhdevSMann7ਸਮਾਂ ਕਰਵਟਾਂ ਬਦਲਦਾ ਰਿਹਾ। ਖਾਲਿਸਤਾਨ ਦੀ ਲਹਿਰ ਚੱਲ ਪਈ। ਸਾਡੇ ਨੇੜਲੇ ਪਿੰਡ ਮੰਡੀ ਕਲਾਂ ਵਿੱਚ ...
(16 ਅਕਤੂਬਰ 2021)

 

ਐਮਰਜੈਂਸੀ ਦੇ ਆਖਰੀ ਦਿਨ ਸਨਵਿਰੋਧੀ ਪਾਰਟੀਆਂ ਦੇ ਛੋਟੇ ਵੱਡੇ ਲੀਡਰ ਜਿਹੜੇ ਇੱਕ ਵਾਰ ਤਾਂ ਸੀਖਾਂ ਪਿੱਛੇ ਕਰ ਦਿੱਤੇ ਗਏ ਸੀ, ਹੌਲੀ ਹੌਲੀ ਜੇਲਾਂ ਵਿੱਚੋਂ ਬਾਹਰ ਆ ਰਹੇ ਸੀਪਰ ਅਸੀਂ ਜਿਸ ਬੰਦੇ ਦੀ ਬਾਹਰ ਆਉਣ ਦੀ ਉਤਸੁਕਤਾ ਨਾਲ ਉਡੀਕ ਕਰ ਰਹੇ ਸੀ, ਉਸ ਦੇ ਬਾਹਰ ਆਉਣ ਦੀ ਹਾਲੇ ਕੋਈ ਸਬੀਲ ਬਣ ਨਹੀਂ ਰਹੀ ਸੀਮੈਂ ਬੇਸ਼ਕ ਉਮਰ ਵਿੱਚ ਛੋਟਾ ਸੀ ਪਰ ਕਾਮਰੇਡਾਂ ਦੇ ਨੇੜੇ ਰਹਿਣ ਕਰਕੇ ਰਾਜਨੀਤੀ ਦੀਆਂ ਵੱਖ ਵੱਖ ਪਰਤਾਂ ਨੂੰ ਨੇੜੇ ਤੋਂ ਦੇਖਣ ਦੀ ਉਸਤੁਕਤਾ ਬਣੀ ਰਹਿੰਦੀਮੇਰਾ ਚਾਚਾ ਹਜ਼ੂਰਾ ਹੱਲ ਵਹੁੰਦਾ ਵੀ ਰੇਡੀਓ ਗੱਲ ਲਮਕਾਈ ਰੱਖਦਾਜਦੋਂ ਰੇਡੀਓ ਤੋਂ ਐਂਮਰਜੈਂਸੀ ਦੇ ਹੱਕ ਵਿੱਚ ਮੁਹੰਦਕ ਸਦੀਕ ਗੀਤ ਗਾ ਰਿਹਾ ਹੁੰਦਾ ਤਾਂ ਚਾਚਾ ਗਾਇਕ ਨੂੰ ਗਾਲ੍ਹਾਂ ਦੀ ਸੂੜ ਧਰ ਲੈਂਦਾਚਾਚਾ ਸਾਨੂੰ ਵੀ ਕਹਿੰਦਾ, “ਸਹੀ ਤੇ ਗਲਤ ਰਾਜਨੀਤੀ ਨੂੰ ਸਮਝਣ ਦੀ ਕੋਸ਼ਿਸ਼ ਕਰੋਰਾਜਨੀਤੀ ਨੂੰ ਸਮਝਣ ਲਈ ਜੇਲਾਂ ਵਿੱਚ ਬੰਦ ਬੰਦਿਆਂ ਨੂੰ ਮਿਲੋਬਹੁਤ ਕੁਝ ਸਿੱਖਣ ਨੂੰ ਮਿਲੇਗਾ

ਸਾਡੀ ਨਵੀਂ ਪੌਦ ਨੂੰ ਜਾਣਕਾਰੀ ਦੇਣ ਲਈ ਸਾਡੇ ਗੁਆਂਢੀ ਪਿੰਡ ਕੁਬਿਆਂ ਦਾ ਨੌਜਵਾਨ ਹਰਦੇਵ ਕੁਬੇ ਸਾਨੂੰ ਰੋਜ਼ ਕਿਸੇ ਨਾ ਕਿਸੇ ਸੰਮੇਲਨ ਵਿੱਚ ਲੈ ਜਾਂਦਾਹਰਦੇਵ ਸਾਡਾ ਚੌਵੀ ਘੰਟਿਆਂ ਦਾ ਲੀਡਰ ਸੀ ਗਲ ਵਿੱਚ ਲੰਬੀਆਂ ਤਣੀਆਂ ਵਾਲਾ ਝੋਲਾ ਲਟਕਾਈ ਹਰਦੇਵ ਸਾਨੂੰ ਜਾਂ ਤਾਂ ਮੌੜ ਮੰਡੀ ਦੇ ਸਟੇਸ਼ਨ ’ਤੇ ਮਿਲਦਾ, ਜਾਂ ਮੰਡੀ ਦੇ ਬੱਸ ਅੱਡੇ ’ਤੇ ਬਣੇ ਨੰਦ ਹਲਵਾਈ ਦੇ ਹੋਟਲ ਵਿੱਚ। ਇੱਕ ਟਿਕਾਣਾ ਸਾਡਾ ਕਾਮਰੇਡ ਬੋਘੇ ਦੀ ਜੋੜਿਆਂ ਦੀ ਦੁਕਾਨ ਹੁੰਦੀਕਾਮਰੇਡ ਬੋਘੇ ਦੇ ਜੋੜੇ ਤਾਂ ਭਾਵੇਂ ਘੱਟ ਹੀ ਵਿਕਦੇ ਪਰ ਉਸਦੀ ਦੁਕਾਨ ’ਤੇ ਵੱਖ ਵੱਖ ਕਿਸਮ ਦੇ ਵਿਚਾਰ ਭਿੜਦੇ ਹੀ ਨਾ ਬਲਕਿ ਵਿਚਾਰਾਂ ਵਿੱਚੋਂ ਵੱਖ ਵੱਖ ਕਿਸਮ ਦੀਆਂ ਤਰਕਾਂ ਵੀ ਨਿਕਦੀਆਂਸੱਜੇ, ਖੱਬੇ, ਨਕਸਲੀ, ਕਾਂਗਰਸੀ, ਅਕਾਲੀ ਸਭ ਬੋਘੇ ਦੀ ਦੁਕਾਨ ਨੂੰ ਸਾਂਝੀ ਸੱਥ ਵਾਂਗ ਵਰਤਦੇਨੰਦ ਦੇ ਹੋਟਲ ਤੋਂ ਚਾਹ ਪੀ ਵੱਖ ਵੱਖ ਵਿਚਾਰਾਂ ਦੇ ਬੰਦੇ ਬੋਘੇ ਦੇ ਟੁਟੇ ਭੱਜੇ ਬੈਂਚਾਂ ’ਤੇ ਜੁੜ ਬਹਿੰਦੇਹਰਦੇਵ ਸਾਨੂੰ ਅਕਸਰ ਆਖਦਾ, “ਕਈ ਬੰਦੇ ਆਖਦੇ ਆਸਾਡੀ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂਪਰ ਉਹ ਇਹ ਨਹੀਂ ਜਾਣਦੇ ਬਈ ਇਸ ਤਰ੍ਹਾਂ ਕਹਿਣ ਨਾਲ ਰਾਜਨੀਤੀ ਦੀ ਸੋਡੇ ਵਿੱਚੋਂ ਦਿਲਚਸਪੀ ਖਤਮ ਨਹੀਂ ਹੋ ਜਾਵੇਗੀਉਹ ਤੁਹਾਨੂੰ ਅੰਦਰ ਬੈਠਿਆਂ ਨੂੰ ਵੀ ਮਿਣ ਤੋਲ ਕੇ ਆਪਣੇ ਹਿਤ ਵਿੱਚ ਵਰਤਣ ਦਾ ਦਾਅ ਜਾਣਦੀ ਆਤਾਂਹੀ ਅਸੀਂ ਆਖਦੇ ਆਂ, ਅਸੀਂ ਆਪਣੇ ਲੋਕਾਂ ਦੇ ਹਿਤ ਵਾਲੀ ਰਾਜਨੀਤੀ ਨੂੰ ਅੱਗੇ ਰੱਖ ਕੇ ਤੁਰੀਏ

ਹਰਦੇਵ ਇਸ ਲੋਕ ਹਿਤ ਵਾਲੀ ਰਾਜਨੀਤੀ ਦੇ ਦਾਅ ਪੇਚ ਸਮਝਾਉਨਣ ਲਈ ਸਾਨੂੰ ਨਵੇਂ ਤੋਂ ਨਵੇਂ ਕਿਤਾਬਚੇ ਵੰਡਦਾ ਰਹਿੰਦਾਉਹ ਬੰਗਾਲ, ਕੇਰਲਾ ਤਕ ਦੇ ਦੌਰੇ ਕਰ ਕੇ ਮੁੜਦਾ ਤਾਂ ਉੱਥੋਂ ਦੀਆਂ ਥਾਂਵਾਂ ਬਾਰੇ, ਲੋਕਾਂ ਦੇ ਸੱਭਿਆਚਾਰ ਬਾਰੇ, ਧਰਮਾਂ ਬਾਰੇ, ਮੰਦਰਾਂ ਬਾਰੇ, ਰਥਾਂ ਬਾਰੇ ਦਿਲਚਸਪ ਗੱਲਾਂ ਸੁਣਾਉਂਦਾਟੁੱਟਵੀ ਜਿਹੀ ਪੜ੍ਹਾਈ ਕਾਰਨ ਗਿਆਨ ਦਾ ਅਧੂਰਾਪਣ ਦੂਰ ਕਰਨ ਲਈ ਅਸੀਂ ਬਾਹਰ ਗਏ ਹਰਦੇਵ ਨੂੰ ਉਡੀਕਦੇ ਰਹਿੰਦੇ

ਜੇਲ ਵਿੱਚ ਬੰਦ ਜਗਦੇਵ ਬੰਗੀ, ਦੀਪਾ ਸਿੰਘ ਨੂੰ ਮਿਲਵਾਉਣ ਦਾ ਸਬੱਬ ਵੀ ਹਰਦੇਵ ਨੇ ਹੀ ਤਿਆਰ ਕੀਤਾਉਸਦਾ ਇੱਕ ਰਿਸ਼ਤੇਦਾਰ ਜੇਲ ਵਿੱਚ ਚੱਕਰ ਹੌਲਦਾਰ ਸੀਉਸ ਰਾਹੀਂ ਹਰਦੇਵ ਨੇ ਜਗਦੇਵ ਨਾਲ ਮੁਲਾਕਾਤ ਦਾ ਪ੍ਰਬੰਧ ਕਰ ਲਿਆਜੇਲ ਦੀਆਂ ਬਾਹਰਲੀਆਂ ਦਿਵਾਰਾਂ ਤਾਂ ਮੈਂ ਪਹਿਲਾਂ ਵੀ ਦੇਖੀਆਂ ਸੀ ਪਰ ਅੰਦਰਲੀ ਦੁਨੀਆਂ ਨੂੰ ਪਹਿਲੀ ਵਾਰ ਦੇਖਿਆਜੇਲ ਦੀ ਇੱਕ ਕੰਧ ’ਤੇ ਉੱਕਰੀ ਸਤਰ “ਤੇਰਾ ਕੀਆ ਮੀਠਾ ਲਾਗੈ” ਨੂੰ ਮੈਂ ਗਹੁ ਨਾਲ ਦੇਖਦਾ ਰਿਹਾਉਸਦੇ ਅਰਥ ਅਸੀਂ ਮੁਲਾਕਾਤ ਕਰਨ ਆਏ ਜਗਦੇਵ ਤੋਂ ਪੁੱਛੇ ਤਾਂ ਉਸ ਦੱਸਿਆ, “ਜੇਲ ਦਾ ਵਕਤ ਬੰਦੇ ਦੀ ਕਾਹਲ ਨਾਲ ਪੂਰਾ ਨਹੀਂ ਹੁੰਦਾਆਹੀ ਕਾਰਨ ਆ, ਬਹੁਤੇ ਕੈਦੀ ਇਸ ਨੂੰ ਈਸ਼ਵਰ ਦਾ ਭਾਣਾ ਮੰਨ ਕੇ ਦਿਨ ਤੋੜਦੇ ਰਹਿੰਦੇ ਆ” ਫਿਰ ਉਸਨੇ ਸਾਨੂੰ ਪੜ੍ਹਾਈ ਬਾਰੇ, ਪੜ੍ਹੀਆਂ ਕਿਤਾਬਾਂ ਬਾਰੇ, ਪਿੰਡ ਬਾਰੇ ਸਵਾਲ ਪੁੱਛੇਉਹ ਸਾਡੀਆਂ ਛੋਟੀਆਂ ਛੋਟੀਆਂ ਗੱਲਾਂ ਵੀ ਧਿਆਨ ਨਾਲ ਸੁਣਦਾ ਰਿਹਾਕੁਝ ਚਿਰ ਦੀ ਖਾਮੋਸ਼ੀ ਮਗਰੋਂ ਜਗਦੇਵ ਕਹਿੰਦਾ, “ਸਾਡੀ ਲੜਾਈ ਬਹੁਤ ਲੰਬੀ ਆਹੋ ਸਕਦਾ ਹੈ ਜਿਹੋ ਜਿਹਾ ਬੇਗਮਪੁਰਾ ਅਸੀਂ ਚਿਤਵ ਕੇ ਚੱਲ ਰਹੇ ਆਂਉਸ ਦੀ ਉਸਾਰੀ ’ਤੇ ਦੋ ਸੌ ਵਰ੍ਹਾ ਵੀ ਲੱਗ ਜਾਵੇਪਰ ਸਾਡੀ ਕਿਸਮ ਦੇ ਲੋਕ ਮਰ ਤਾਂ ਸਕਦੇ ਆ ਪਰ ਉਹ ਚੁੱਪ ਕਰ ਕੇ ਘਰ ਵਿੱਚ ਨਹੀਂ ਬੈਠਿਆ ਕਰਦੇਲੈਨਿਨ ਆਖਦਾ, ਜਿੱਥੇ ਖੜ੍ਹੇ ਹੋ, ਉੱਥੋਂ ਹੀ ਇਨਕਲਾਬ ਦੀ ਲੜਾਈ ਸ਼ੁਰੂ ਕਰ ਦਿਓਮੈਂ ਵੀ ਛੇਤੀ ਬਾਹਰ ਆ ਜਾਣਾਫਿਰ ਆਪਾਂ ਹੇਠਲੀ ਪੱਧਰ ਤੋਂ ਬੇਗਮਪੁਰਾ ਦੀ ਨੀਂਹ ਰੱਖਾਂਗੇ

ਕੁਝ ਸਮੇਂ ਮਗਰੋਂ ਜਗਦੇਵ ਵੀ ਜੇਲ ਵਿੱਚੋਂ ਬਾਹਰ ਆ ਗਿਆਅਸੀਂ ਉਸ ਨੂੰ ਹਰੇਕ ਘੋਲ ਵਿੱਚ ਲੜਦੇ ਨੂੰ ਦੇਖ ਇੱਕ ਗੱਲ ਤਾਂ ਮੰਨ ਕੇ ਚੱਲਦੇ ਕਿ ਸਿਰ ਕਲਮ ਹੋਣ ਤਕ ਇਹ ਬੰਦਾ ਵਿਚਾਰਾਂ ਦੀ ਮਸ਼ਾਲ ਹੱਥ ਵਿੱਚੋਂ ਤਿਲਕਣ ਨਹੀਂ ਦੇਵੇਗਾ

ਸਮਾਂ ਕਰਵਟਾਂ ਬਦਲਦਾ ਰਿਹਾਖਾਲਿਸਤਾਨ ਦੀ ਲਹਿਰ ਚੱਲ ਪਈਸਾਡੇ ਨੇੜਲੇ ਪਿੰਡ ਮੰਡੀ ਕਲਾਂ ਵਿੱਚ ਕਿਸੇ ਗਰਮ ਤਨਜ਼ੀਮ ਨੇ ਬੱਸ ਵਿੱਚੋਂ ਖਿੱਚ ਕੇ ਬੇਦੋਸ਼ੇ ਬੰਦਿਆਂ ਨੂੰ ਗੋਲੀਆਂ ਮਾਰ ਦਿੱਤੀਆਂਜਦੋਂ ਦੁਖੀ ਬੰਦਿਆਂ ਦੀ ਬਾਂਹ ਫੜਨ ਤੋਂ ਸਾਰਾ ਸਮਾਜ ਤ੍ਰਹਿਕ ਮੰਨਣ ਲੱਗਾ ਸੀ, ਉਸ ਵੇਲੇ ਜਗਦੇਵ ਮਾਰੇ ਗਏ ਬੇਦੋਸ਼ੇ ਬੰਦਿਆਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਗਿਆਗਰਮ ਬੰਦੇ ਜਗਦੇਵ ਨਾਲ ਠਜਿੱਨਣ ਦੇ ਵੀ ਸੁਨੇਹੇ ਭੇਜਣ ਲੱਗੇਨਾ ਚਾਹੁੰਦਿਆਂ ਵੀ ਜਗਦੇਵ ਨੂੰ ਘਰ ਵਿੱਚ ਮੋਚਰਾ ਬਣਾ ਕੇ ਬੰਦੂਕ ਲੈ ਕੇ ਬੈਠਣਾ ਪਿਆਖਾੜਕੂ ਲਹਿਰ ਖਤਮ ਹੋ ਗਈ ਤਾਂ ਅਸੀਂ ਜਗਦੇਵ ਨੂੰ ਮੋਰਚਾ ਪੁੱਟ ਕੇ ਪਰੇ ਸੁੱਟਦਿਆਂ ਵੀ ਦੇਖਿਆਮੋਰਚਾ ਤਬਾਹ ਕਰਦਾ ਉਹ ਸਾਨੂੰ ਕਹਿੰਦਾ, “ਕਦੇ ਇਹ ਨਾ ਸੋਚੋ, ਇਤਿਹਾਸ ਸਿੱਧੇ ਪੈਰੀਂ ਤੁਰੇਗਾਇਸਦੀ ਤੋਰ ਵਿੱਚ ਬਹੁਤ ਮੋੜ ਘੋੜ ਆਉਂਦੇ ਰਹਿੰਦੇ ਆਆਹ ਲੜਾਈ ਤਾਂ ਸਾਨੂੰ ਨਾ ਚਾਹੁੰਦਿਆਂ ਵੀ ਲੜਨੀ ਪੈ ਗਈਸਾਡਾ ਰਸਤਾ ਬਹੁਤ ਲੰਬਾ ਹੈਸਾਡੇ ਹਿੱਸੇ ਸੰਘਰਸ਼ ਹੀ ਆਇਆ ਹੈ

ਸਮੇਂ ਨੇ ਫਿਰ ਕਰਵਟ ਬਦਲੀਸੈਂਟਰ ਦੀ ਸਰਕਾਰ ਖਿਲਾਫ ਕਿਸਾਨ ਅੰਦੋਲਨ ਛਿੜ ਪਿਆਜਿਸ ਬੰਦੇ ਦੇ ਸਾਰੀ ਉਮਰ ਇਨਕਲਾਬ ਪਾਤਲੀਆਂ ਹੇਠ ਦਹਿਕਦਾ ਰਿਹਾ ਹੋਵੇ, ਉਹ ਘਰ ਕਦੋਂ ਬਹਿ ਸਕਦਾ ਹੈ? ਜਗਦੇਵ ਪੁਲਿਸ ਦੇ ਨਾਕੇ ਤੋੜਦਾ ਦਿੱਲੀ ਦੀਆਂ ਬਰੂਹਾਂ ’ਤੇ ਜਾ ਡਟਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3084)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਸੁਖਦੇਵ ਸਿੰਘ ਮਾਨ

ਸੁਖਦੇਵ ਸਿੰਘ ਮਾਨ

Maur Kalan, Bathinda, Punjab, India.
Phone: (91 - 94170 - 59142)
Email: (sukhdevsinghmann@gmail.com)