AvtarSSandhu8ਅਸੀਂ ਰੁੱਖਾਂ ਉੱਤੇ ਨਹੀਂ ਆਪਣੇ ਪੈਰ੍ਹਾਂ ਉੱਤੇ ਆਪ ਕੁਹਾੜਾ ਮਾਰਿਆ ਹੈ। ਅਜੇ ਵੀ ਡੁੱਲ੍ਹੇ ਬੇਰਾਂ ਦਾ ...
(19 ਮਾਰਚ 2022)
ਮਹਿਮਾਨ: 654.

 

ਕੋਵਿਡ ਦੇ ਕਹਿਰ ਦੌਰਾਨ ਮੈਨੂੰ ਪੋਸਟ ਕੋਵਿਡ ਟੈਸਟ ਲਈ ਪੀ ਜੀ ਆਈ ਚੰਡੀਗੜ੍ਹ ਜਾਣਾ ਪਿਆਉੱਥੇ ਮੇਰਾ ਇਲਾਜ ਚੱਲ ਰਿਹਾ ਸੀਵਾਰਡਾਂ ਵਿੱਚੋਂ ਲੰਘਦੇ ਹੋਏ ਜਦੋਂ ਮੈਂ ਕਰੋਨਾ ਮਰੀਜ਼ਾਂ ਨੂੰ ਦੇਖਿਆ ਤਾਂ ਬੜੀ ਹੈਰਾਨੀ ਅਤੇ ਦੁੱਖ ਵੀ ਹੋਇਆਸਾਰੇ ਬੈੱਡ ਮਰੀਜ਼ਾਂ ਨਾਲ ਭਰੇ ਪਏ ਸਨ। ਬੈੱਡ ਨਾ ਮਿਲਣ ਕਾਰਣ ਕੋਈ ਮਰੀਜ਼ ਫਰਸ਼ ਉੱਤੇ ਦਰੀ ਵਿਛਾ ਕੇ ਲੰਮਾ ਪਿਆ ਸੀਕਈ ਮਰੀਜ਼ਾਂ ਦੇ ਆਕਸੀਜਨ ਲੱਗੀ ਹੋਈ ਸੀ

ਮੈਂ ਫੇਫੜਿਆਂ ਵਾਲੇ ਵਿਭਾਗ ਵਿੱਚ ਟੈਸਟ ਕਰਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀਮੇਰੇ ਲਾਗੇ ਹੀ ਇੱਕ ਮਾਤਾ ਨੂੰ ਵੀਲ੍ਹਚੇਅਰ ਉੱਤੇ ਲਿਆਂਦਾ ਗਿਆਉਸ ਦੇ ਆਕਸੀਜਨ ਲੱਗੀ ਹੋਈ ਸੀਉਸ ਦੇ ਨਾਲ ਉਸਦੇ ਬੇਟਾ ਤੇ ਭਤੀਜਾ ਵੀ ਆਏ ਹੋਏ ਸਨਭੀੜ ਹੋਣ ਕਰਕੇ ਸਾਰੇ ਆਪਣੀ ਵਾਰੀ ਉਡੀਕ ਰਹੇ ਸਨਉਸ ਬੁੱਢੀ ਮਾਤਾ ਦੀ ਉਮਰ 75 ਕੁ ਸਾਲ ਸੀਉਸ ਦੇ ਭਤੀਜੇ ਨੇ ਦੱਸਿਆ ਕਿ ਮੇਰੀ ਤਾਈ ਪਿਛਲੇ ਡੇਢ ਮਹੀਨੇ ਤੋਂ ਆਕਸੀਜਨ ਦੇ ਸਹਾਰੇ ਜਿਉਂਦੀ ਹੈਅਸੀਂ ਇੱਕ ਮਿੰਟ ਵੀ ਆਕਸੀਜਨ ਬੰਦ ਨਹੀਂ ਕਰ ਸਕਦੇਰੋਜ਼ ਇੱਕ ਸਲੰਡਰ ਗੈਸ ਲਗਦੀ ਹੈਸਲੰਡਰ 200 ਰੁਪਏ ਦਾ ਆਉਂਦਾ ਹੈਸ਼ੁਕਰ ਰੱਬ ਦਾ ਸਾਨੂੰ ਆਸਾਨੀ ਨਾਲ ਸਲੰਡਰ ਮਿਲ ਜਾਂਦਾ ਹੈਬਲੈਕ ਵਿੱਚ ਲੋਕਾਂ ਨੇ 2500, 3000 ਰੁਪਏ ਵਿੱਚ ਵੀ ਸਲੰਡਰ ਖਰੀਦੇਉਸ ਮੁੰਡੇ ਦੀਆਂ ਗੱਲਾਂ ਸੁਣਕੇ ਮੇਰੀ ਰੂਹ ਕੰਬ ਗਈਜ਼ਰਾ ਸੋਚੋ ਜੇ ਸਾਰੇ ਟੱਬਰ ਨੂੰ ਆਕਸੀਜਨ ਲਾਉਣੀ ਪਵੇ?

ਅਸੀਂ ਕੁਦਰਤ ਨਾਲ ਬੜਾ ਖਿਲਵਾੜ ਕੀਤਾ ਹੈ, ਬਿਨਾਂ ਸੋਚੇ ਸਮਝੇ ਅੰਨ੍ਹੇਵਾਹ ਰੁੱਖ ਵੱਢ ਦਿੱਤੇਆਕਸੀਜਨ ਦੇ ਭੰਡਾਰ ਹੱਥੀਂ ਬਰਬਾਦ ਕਰ ਦਿੱਤੇਲੱਕੜੀ ਅਤੇ ਵਾਹੀਯੋਗ ਜ਼ਮੀਨ ਤਿਆਰ ਕਰਨ ਲਈ ਹਜ਼ਾਰਾਂ ਨਹੀਂ, ਲੱਖਾਂ ਰੁੱਖਾਂ ਨੂੰ ਕਤਲ ਕੀਤਾਵੱਡੀ ਮਾਰ ਪੰਜਾਬ ਨੂੰ ਪੰਜਾਬੀ ਸੂਬਾ ਬਣਨ ਵੇਲੇ ਪਈਸਾਰਾ ਜੰਗਲੀ ਇਲਾਕਾ ਹਿਮਾਚਲ ਪ੍ਰਦੇਸ ਵਿੱਚ ਚਲੇ ਗਿਆਕਦੇ ਕੰਢੀ ਦਾ ਇਲਾਕਾ ਰੁੱਖਾਂ ਨਾਲ ਭਰਿਆ ਹੁੰਦਾ ਸੀ, ਅੱਜ ਜੰਗਲੀ ਝਾੜੀਆਂ ਤੋਂ ਬਿਨਾਂ ਕੁਝ ਵੀ ਨਜ਼ਰ ਨਹੀਂ ਆਉਂਦਾਮੇਰਾ ਆਪਣਾ ਦੋਆਬੇ ਦਾ ਇਲਾਕਾ ਅੰਬਾਂ ਦੇ ਬਾਗਾਂ ਤੇ ਟਾਹਲੀਆਂ ਨਾਲ ਭਰਿਆ ਪਿਆ ਸੀ ਪਰ ਅੱਜ ਰੜਾ ਮੈਦਾਨ ਹੈਸਾਡੇ ਇਲਾਕੇ ਵਿੱਚ ਅੰਬਾਂ ਦੇ ਸੰਘਣੇ ਬਾਗ ਸਨ, ਜਿੱਥੇ ਦਿਨੇ ਵੀ ਹਨੇਰਾ ਰਹਿੰਦਾ ਸੀਅਸੀਂ ਠੰਢੀ ਛਾਂ ਦਾ ਆਨੰਦ ਮਾਣਦੇ, ਰੁੱਤ ਆਉਣ ’ਤੇ ਅੰਬ ਵੀ ਚੂਪਦੇਹੁਣ ਬੱਸ ਯਾਦਾਂ ਹੀ ਰਹਿ ਗਈਆਂ ਹਾਂ, ਵਾਹੀਯੋਗ ਜ਼ਮੀਨ ਜ਼ਰੂਰ ਵਧ ਗਈ ਹੈ

ਉਹ ਸਮੇਂ ਯਾਦ ਆਉਂਦੇ ਹਨ ਜਦੋਂ ਸੱਥ ਵਿੱਚ ਬੈਠੇ ਬਜ਼ੁਰਗ ਆਖਦੇ, “ਇਹ ਪਿੱਪਲ ਨਾ ਵੱਢੋ, ਇਹ ਦੇਵਤਾ ਰੁੱਖ ਹੈ।” ਇਹ ਤਾਂ ਵਿਗਿਆਨ ਨੇ ਬਾਅਦ ਵਿੱਚ ਸਿੱਧ ਕੀਤਾ ਕਿ ਪਿੱਪਲ ਦਾ ਰੁੱਖ ਰਾਤ ਦਿਨ ਆਕਸੀਜਨ ਛੱਡਦਾ ਹੈਕਿੱਥੇ ਗਏ ਸਾਡੇ ਬੋਹੜ, ਟਾਹਲੀਆਂ, ਨਿੰਮਾਂ ਤੇ ਅੰਬਾਂ ਦੇ ਬਾਗ? ਤ੍ਰਵੇਣੀਆਂ ਲਾਉਣ ਵਾਲੇ ਬਜ਼ੁਰਗਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਸਾਡੇ ਬਾਅਦ ਸਾਡੀ ਔਲਾਦ ਇਨ੍ਹਾਂ ਰੁੱਖਾਂ ਨਾਲ ਇੰਝ ਕਰੇਗੀਅਸੀਂ ਜ਼ਿਆਦਾ ਜ਼ਮੀਨ ਦੇ ਚੱਕਰ ਵਿੱਚ ਆਪਣਾ ਸਭ ਕੁਝ ਗਵਾ ਲਿਆਬਾਗ ਬਰਬਾਦ ਕਰਕੇ ਘਰਾਂ ਵਿੱਚ ਗਮਲੇ ਸਜ਼ਾ ਲਏ

ਕੁਝ ਸਾਲ ਹੋਏ ਮੈਨੂੰ ਆਪਣੇ ਗੁਆਂਢੀ ਦੇਸ਼ ਭੁਟਾਨ ਜਾਣ ਦਾ ਮੌਕਾ ਮਿਲਿਆਉੱਥੇ ਦੀ ਹਰਿਆਲੀ ਦੇਖਕੇ ਰੂਹ ਖਿੜ ਗਈਉੱਥੇ ਰਿਵਾਜ਼ ਹੈ ਕਿ ਬੱਚੇ ਦੇ ਜਨਮ ਅਤੇ ਕਿਸੇ ਵਿਅਕਤੀ ਦੀ ਮੌਤ ਉੱਤੇ ਰੁੱਖ ਲਾਏ ਜਾਂਦੇ ਹਨਉਂਝ ਵੀ ਭੂਟਾਨ ਦੇ ਸੰਵਿਧਾਨ ਵਿੱਚ ਲਿਖਿਆ ਹੈ ਕਿ ਦੇਸ਼ ਦਾ 60 ਪ੍ਰਤੀਸ਼ਤ ਰਕਬਾ ਜੰਗਲਾਂ ਹੇਠ ਰਹੇਗਾਇਹ ਰੁੱਖਾਂ ਦੀ ਅਮਾਨਤ ਹੈਕਾਸ਼! ਅਸੀਂ ਗੁਆਂਢੀਆਂ ਤੋਂ ਹੀ ਕੁਝ ਸਿੱਖ ਲੈਂਦੇਸਾਡੇ ਇੱਥੇ ਬਾਈਪਾਸ ਬਣਨਾ ਹੋਵੇ ਤਾਂ ਹਜ਼ਾਰਾਂ ਨਹੀਂ, ਲੱਖਾਂ ਰੁੱਖਾਂ ਦੀ ਬਲੀ ਦਿੱਤੀ ਜਾਂਦੀ ਹੈਕੁਝ ਸਾਲ ਹੋਏ ਦੋਆਬਾ ਬਿਸਤ ਨਹਿਰ ਪੱਕੀ ਬਣਾਉਣ ਲਈ ਹਜ਼ਾਰਾਂ ਰੁੱਖ ਬੜੀ ਬੇਦਰਦੀ ਨਾਲ ਵੱਢ ਦਿੱਤੇ ਗਏਸਾਡਾ ਵਣ ਵਿਭਾਗ ਸਿਰਫ ਕਾਗਜਾਂ ਵਿੱਚ ਹੀ ਹਰ ਸਾਲ ਰੁੱਖ ਲਾਉਂਦਾ ਹੈਜਦੋਂ ਪੰਜਾਬ ਵਿੱਚ ਸਾਖਰਤਾ ਮੁਹਿੰਮ ਚੱਲੀ ਸੀ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਸ਼ਾਮਲਾਟਾਂ ਤੇ ਸਕੂਲਾਂ ਵਿੱਚ ਲੱਖਾਂ ਰੁੱਖ ਲਾਏ ਗਏ ਪਰ ਬੜੇ ਦੁੱਖ ਨਾਲ ਲਿਖ ਰਿਹਾ ਹਾਂ ਕਿ ਸਕੂਲਾਂ ਵਿੱਚ ਤਾਂ 20 ਪ੍ਰਤੀਸ਼ਤ ਰੁੱਖ ਬਚ ਗਏ ਬਾਕੀ ਕਿਤੇ ਕੋਈ ਨਜ਼ਰ ਨਹੀਂ ਆਇਆ

ਅਜੇ ਵੀ ਸਮਾਂ ਹੈ, ਪੰਜਾਬੀਓ ਹੋਸ਼ ਕਰੋਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਰੇ ਟੱਬਰ ਲਈ ਆਕਸੀਜਨ ਬੁੱਕ ਕਰਾਉਣੀ ਪਵੇਗੀਰੁੱਖਾਂ ਤੋਂ ਬਾਅਦ ਪਾਣੀ ਦਾ ਵੀ ਇਹੀ ਹਾਲ ਹੋਣਾ ਹੈਤਰੱਕੀ, ਵਿਕਾਸ ਦੇ ਨਾਂ ਹੇਠ ਅਸੀਂ ਆਪਣੇ ਸਾਰੇ ਕੁਦਰਤੀ ਸਾਧਨ ਬਰਬਾਦ ਕਰ ਲਏਪਾਣੀ ਅਤੇ ਰੁੱਖ ਬਚਾਕੇ ਆਉਣ ਵਾਲੀ ਪੀੜ੍ਹੀ ਲਈ ਪੁੰਨ ਖੱਟ ਲਓਅਸੀਂ ਚੋਆਂ, ਨਹਿਰਾਂ ਤੇ ਦਰਿਆਵਾਂ ਨੂੰ ਪਲੀਤ ਕੀਤਾਹੁਣ ਤਾਂ ਮਾਂ ਗੰਗਾ ਦੀ ਗੋਦ ਵੀ ਲਾਸ਼ਾਂ ਨਾਲ ਭਰ ਦਿੱਤੀਕਿੱਥੇ ਗਿਆ ਸਾਡਾ ਧਰਮ ਕਰਮ? ਸਰਕਾਰਾਂ ਤੋਂ ਆਸ ਨਾ ਰੱਖੋਇੱਥੇ ਕਾਗਜਾਂ ਵਿੱਚ ਰੁੱਖ ਨਹੀਂ, ਜੰਗਲ ਲੱਗਦੇ ਹਨਕਾਗਜ਼ਾਂ ਵਿੱਚ ਦਰਿਆਵਾਂ ਦੀ ਸਫਾਈ ਹੁੰਦੀ ਹੈ

ਰੁੱਖਾਂ ਦੀਆਂ ਛਾਂਵਾਂ, ਫਲ਼ ਤੇ ਆਕਸੀਜਨ ਦੇ ਭੰਡਾਰ ਅਸੀਂ ਗਵਾ ਲਏਅਸੀਂ ਰੁੱਖਾਂ ਉੱਤੇ ਨਹੀਂ ਆਪਣੇ ਪੈਰ੍ਹਾਂ ਉੱਤੇ ਆਪ ਕੁਹਾੜਾ ਮਾਰਿਆ ਹੈਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆਜਦੋਂ ਜਾਗੋ, ਉਦੋਂ ਸਵੇਰਾਆਪਣਾ ਆਲਾ ਦੁਆਲਾ ਸਿਰਫ ਰੁੱਖਾਂ ਨਾਲ ਹੀ ਸਾਫ ਤੇ ਖੂਬਸੂਰਤ ਬਣ ਸਕਦਾ ਹੈਅਸੀਂ ਰੋਜ਼ ਲੱਖਾਂ ਲੀਟਰ ਪੈਟਰੋਲ, ਡੀਜ਼ਲ ਫੂਕ ਕੇ ਵਾਤਾਵਰਣ ਨੂੰ ਦੂਸ਼ਿਤ ਕਰ ਰਹੇ ਹਾਂ ਪਰ ਜੋ ਵਾਤਾਵਰਣ ਨੂੰ ਸਾਫ ਅਤੇ ਸ਼ੁੱਧ ਕਰਦੇ ਹਨ, ਉਨ੍ਹਾਂ ਵੱਲ ਸਾਡਾ ਧਿਆਨ ਨਹੀਂ ਜਾਂਦਾਜਦੋਂ ਇੱਕ ਰੁੱਖ ਵੱਢਿਆ ਜਾਂਦਾ ਹੈ ਤਾਂ ਕਈ ਇਨਸਾਨਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਜਾਂਦਾ ਹੈਆਓ ਅਸੀਂ ਵੀ ਵੱਧ ਤੋਂ ਵੱਧ ਰੁੱਖ ਲਾਈਏਆਪਣੇ ਬੱਚੇ ਦਾ ਜਨਮ ਰੁੱਖ ਲਾ ਕੇ ਮਨਾਈਏਬਜ਼ੁਰਗਾਂ ਦੀ ਯਾਦ ਵਿੱਚ ਨਵੇਂ ਰੁੱਖ ਲਾ ਕੇ ਉਹਨਾਂ ਦੀ ਸੰਭਾਲ ਕਰੀਏ ਤਾਂ ਜੋ ਨੇੜ ਭਵਿੱਖ ਵਿੱਚ ਸਾਨੂੰ ਸਾਹ ਲੈਣ ਲਈ ਆਕਸੀਜਨ ਦਾ ਸਲੰਡਰ ਬੁੱਕ ਨਾ ਕਰਵਾਉਣਾ ਪਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3440)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਵਤਾਰ ਸਿੰਘ ਸੰਧੂ

ਅਵਤਾਰ ਸਿੰਘ ਸੰਧੂ

Tel: (91 - 99151 - 82971)
Email: (avtarsinghsandhu3330@gmail.com)