AvtarSSandhu8ਇੱਕ ਦਿਨਦੋ ਦਿਨ ਕਈ ਹਫਤੇ ਨਿਕਲ ਗਏ। ਸਭ ਕੁਝ ਠੀਕਠਾਕ ਚੱਲਦਾ ਰਿਹਾ ...
(4 ਮਾਰਚ 2022)
ਇਸ ਸਮੇਂ ਮਹਿਮਾਨ: 638.


“ਪੁੱਤ! ਕੱਲ੍ਹ ਆਪਾਂ ਜਠੇਰਿਆਂ ਦੇ ਮੱਥਾ ਟੇਕਣ ਜਾਣਾ
ਮੇਰੀ ਮਾਂ ਨੇ ਰਸੋਈ ਵਿੱਚੋਂ ਕਿਹਾਉਹ ਤਾਜੀ ਸੂਈ ਬੂਰੀ ਮੱਝ ਦਾ ਮੱਖਣ ਗਰਮ ਕਰ ਰਹੀ ਸੀ

ਮੈਂ ਨਹੀਂ ਜਾਣਾ” ਮੈਂ ਕੋਰਾ ਜਵਾਬ ਦੇ ਦਿੱਤਾ

ਨਹੀਂ ਪੁੱਤ, ਕੱਲ੍ਹ ਜੇਠਾ ਐਤਵਾਰ ਐ” ਮਾਂ ਨੇ ਤਰਲਾ ਜਿਹਾ ਕੀਤਾ

ਹਫਤੇ ਵਿੱਚ ਇੱਕ ਐਤਵਾਰ ਆਉਂਦਾ, ਉਹ ਵੀ …

ਆਪਾਂ ਕਿਹੜਾ ਤੁਰਕੇ ਜਾਣਾ ...” ਮਾਂ ਨੇ ਦਲੀਲ ਦਿੱਤੀਆਖਰ ਮੈਂ ਜਾਣ ਲਈ ਮੰਨ ਗਿਆ

ਤੜਕੇ ਉੱਠੀ ਮਾਂ ਨੇ ਨਲਕੇ ਹੇਠ ਬਾਲਟੀ ਰੱਖੀ ਤਾਂ ਖੜਾਕ ਸੁਣਕੇ ਮੈਂ ਜਾਗ ਗਿਆ ਪਰ ਲੰਮਾ ਪਿਆ ਰਿਹਾਇਸ਼ਨਾਨ ਕਰਨ ਤੋਂ ਬਾਅਦ ਮਾਂ ਨੇ ਦੇਸੀ ਘਿਓ ਦਾ ਕੜਾਹ ਬਣਾਇਆ

ਤੂੰ ਜ਼ਰਾ ਕੜਾਹ ਠੰਢਾ ਕਰ, ਮੈਂ ਚਾਰ ਪਰਾਉਂਠੇ ਲਾਹ ਲਵਾਂ” ਮਾਂ ਨੇ ਮੇਰੇ ਮੰਜੇ ਲਾਗੇ, ਇੱਕ ਮੇਜ਼ ਉੱਤੇ ਪਰਾਤ ਵਿੱਚ ਕੜਾਹ ਪਾ ਕੇ ਰੱਖ ਦਿੱਤਾਮੈਂਨੂੰ ਸੁੱਤ ਉਨੀਂਦੇ ਨੂੰ ਕੜਛੀ ਫੜਾ ਦਿੱਤੀਮੈਂ ਦੋ ਕੁ ਵਾਰ ਕੜਾਹ ਵਿੱਚ ਕੜਛੀ ਫੇਰੀ ਤੇ ਫਿਰ ਲੰਮਾ ਪੈ ਗਿਆਮਾਂ ਬੇਫਿਕਰ ਹੋ ਕੇ ਰਸੋਈ ਵਿੱਚ ਚਲੇ ਗਈਥੋੜ੍ਹੀ ਦੇਰ ਬਾਅਦ ਅਚਾਨਕ ਖੜਾਕ ਹੋਇਆ, ਕੜਛੀ ਹੇਠਾਂ ਡਿਗ ਪਈਮੇਰੀ ਅੱਖ ਖੁੱਲ੍ਹ ਗਈਮੈਂ ਦੇਖਿਆ, ਮੇਜ਼ ਉੱਤੇ ਬੈਠੀ ਬਿੱਲੀ ਕੜਾਹ ਨੂੰ ਭੋਗ ਲਾ ਰਹੀ ਸੀਮੈਂ ਦਬਕਾ ਮਾਰਿਆ, ਉਹ ਦੌੜ ਗਈ

ਕੀ ਹੋਇਆ?” ਰਸੋਈ ਵਿੱਚੋਂ ਮਾਂ ਦੀ ਆਵਾਜ਼ ਆਈ

ਕੁੱਝ ਨਹੀਂ।” ਮਾਂ ਅੰਦਰ ਆ ਗਈ

“ਚੱਲ ਉੱਠਕੇ ਨਹਾ” ਮਾਂ ਦਾ ਹੁਕਮ ਸੀਹੁਣ ਮੈਂ ਕਿਸੇ ਅਪਰਾਧੀ ਵਾਂਗ ਚੁੱਪਚਾਪ ਮਾਂ ਦੀ ਆਗਿਆ ਦਾ ਪਾਲਣ ਕਰ ਰਿਹਾ ਸੀਮਾਂ ਨੇ ਕੜਾਹ ਡੋਲੂ ਵਿੱਚ ਪਾ ਲਿਆਇਹ ਸਿਰਫ ਮੈਂ ਹੀ ਜਾਣਦਾ ਸੀ ਕਿ ਕੜਾਹ ਬਿੱਲੀ ਦਾ ਜੂਠਾ ਹੈਸਾਰਾ ਸਮਾਨ ਚੁੱਕ ਅਸੀਂ ਅੱਡੇ ਉੱਤੇ ਪਹੁੰਚ ਗਏਬੱਸ ਫੜੀ, ਗੜ੍ਹਸ਼ੰਕਰ ਤੋਂ ਬੰਗੇ ਫਿਰ ਨਗਰ ਪਹੁੰਚ ਗਏਇੱਥੋਂ ਅੱਗੇ ਆਸ਼ਾਹੂਰ ਜਾਣਾ ਸੀ ਉੱਥੇ ਸਾਡੇ ਜਠੇਰੇ ਸਨਨਗਰ ਤੋਂ ਆਸ਼ਾਹੂਰ ਜਾਣ ਦਾ ਕੋਈ ਸਾਧਨ ਨਹੀਂ ਸੀਮੈਂ ਪੈਦਲ ਤੁਰਨ ਤੋਂ ਅੜ ਗਿਆ

ਆਹ ਆਸ਼ਾਹੂਰ ਐ, ਮੇਰਾ ਬੀਬਾ ਪੁੱਤ, ਜ਼ਿੱਦ ਨਹੀਂ ਕਰਦੇ।” ਇੱਥੇ ਵੀ ਮਾਂ ਦਾ ਤਰਲਾ ਕੰਮ ਕਰ ਗਿਆਮੈਂ ਤੁਰ ਪਿਆ

ਆਸ਼ਾਹੂਰ ਪਿੰਡੋਂ ਬਾਹਰ ਸਾਡੇ ਜਠੇਰਿਆਂ ਦੀ ਇੱਕ ਮਟੀ ਬਣੀ ਹੋਈ ਸੀਸੰਧੂ ਗੋਤ ਵਾਲੇ ਇੱਥੇ ਹੀ ਆਉਂਦੇ ਸਨਜੇਠਾ ਐਤਵਾਰ ਹੋਣ ਕਰਕੇ ਕੁਝ ਭੀੜ ਜਿਹੀ ਸੀਛੇਤੀ ਹੀ ਸਾਡੀ ਵਾਰੀ ਆ ਗਈਮਾਂ ਨੇ ਇੱਕ ਦੀਵਾ ਸਾਫ ਕੀਤਾ, ਉਸ ਵਿੱਚ ਘਿਓ ਪਾ ਕੇ ਬੱਤੀ ਨੂੰ ਤੀਲੀ ਲਾ ਦਿੱਤੀਕੋਲ ਬਲਦੀ ਅੱਗ ਵਿੱਚੋਂ ਕੁਝ ਕੋਲੇ ਚੁੱਕੇ, ਉਹਨਾਂ ਉੱਤੇ ਘਿਓ ਪਾਇਆਚਾਰੇ ਪਾਸੇ ਘਿਓ ਦੀ ਮਹਿਕ ਆਉਣ ਲੱਗ ਪਈਡੋਲੂ ਵਿੱਚੋਂ ਕੜਾਹ ਕੱਢ ਕੇ ਅੱਗ ਵਿੱਚ ਪਾਇਆਅੱਖਾਂ ਬੰਦ ਕਰਕੇ ਚੌਕੜੀ ਮਾਰ, ਮੈਂਨੂੰ ਵੀ ਨਾਲ ਬਿਠਾ ਲਿਆਉਹ ਕਿੰਨੀ ਦੇਰ ਮੂੰਹ ਵਿੱਚ ਕੁਝ ਬੋਲਦੀ ਰਹੀਫਿਰ ਅੱਖਾਂ ਖੋਲ੍ਹੀਆਂ

ਸੱਚੇ ਪਾਤਸ਼ਾਹ ਸੁੱਖ ਰੱਖੀਂ।” ਇੰਨਾ ਆਖ ਮਾਂ ਉੱਠ ਪਈਮਟੀ ਦੁਆਲੇ ਚੱਕਰ ਲਾਇਆਫਿਰ ਮਾਂ ਨੇ ਉੱਥੇ ਸੰਗਤ ਨੂੰ ਪ੍ਰਸ਼ਾਦ ਵੰਡਣਾ ਸ਼ੁਰੂ ਕੀਤਾ

ਮੈਨੂੰ ਥੋੜ੍ਹਾ ਜਿਹਾ ਹੀ …” ਆਪਣੀ ਵਾਰੀ ਮੈਂ ਆਖਿਆ

ਕਿਉਂ?” ਮਾਂ ਨੇ ਘੂਰਿਆਬੜੀ ਮੁਸ਼ਕਲ ਨਾਲ ਬਿੱਲੀ ਦਾ ਜੂਠਾ ਕੜਾਹ ਅੰਦਰ ਕੀਤਾਦਿਲ ਤਾਂ ਕਰਦਾ ਸੀ ਸੁੱਟ ਦਿਆਂ ਪਰ ਮਾਂ ਦਾ ਡਰ ਸੀ

ਪਰੌਠੇ ਵੀ ਖਾਣੇ ਐ” ਮੈਂ ਹੱਸ ਪਿਆਮੈਂਨੂੰ ਘਰ ਮੁੜਨ ਦੀ ਕਾਹਲ ਸੀਸਾਰੀ ਵਾਟ ਮੈਂ ਬੱਸ ਵਿੱਚ ਚੁੱਪ ਹੀ ਰਿਹਾਡਰ ਸੀ ਜਠੇਰਿਆਂ ਦੀ ਕਰੋਪੀ ਦਾਪਿੰਡ ਪਹੁੰਚ ਗਏਮੈਂ ਸੋਚਦਾ ਸੀ, ਮੱਝ ਜਾਂ ਕੱਟੀ ਨੂੰ ਜ਼ਰੂਰ ਕੁਝ ਹੋ ਜਾਣਾਪਰ ਹਵੇਲੀ ਵਿੱਚ ਕੱਟੀ ਸਾਨੂੰ ਦੇਖਕੇ ਟੱਪਣ ਲੱਗ ਪਈਮੱਝ ਵੀ ਅੜਿੰਗ ਰਹੀ ਸੀਮੇਰਾ ਡਰ ਖਤਮ ਹੋ ਗਿਆਮਾਂ ਨੇ ਮੱਝ ਦੇ ਮੂੰਹ ਵਿੱਚ ਕੜਾਹ ਪਾਇਆ ਤੇ ਕੱਟੀ ਨੂੰ ਮੈਂ ਕੜਾਹ ਖੁਆ ਦਿੱਤਾਮੈਂ ਰਾਤ ਦਿਨ ਸੋਚਦਾ ਕਿ ਬਿੱਲੀ ਦੇ ਝੂਠੇ ਕੜਾਹ ਦੀ ਸਜ਼ਾ ਕੱਟੀ ਜਾਂ ਬੂਰੀ ਮੱਝ ਨੂੰ ਜ਼ਰੂਰ ਮਿਲੇਗੀ

ਇੱਕ ਦਿਨ, ਦੋ ਦਿਨ ਕਈ ਹਫਤੇ ਨਿਕਲ ਗਏਸਭ ਕੁਝ ਠੀਕਠਾਕ ਚੱਲਦਾ ਰਿਹਾ

ਤੜਕੇ ਮੇਰੇ ਸੁੱਤੇ ਪਏ ਮਾਂ ਦੁੱਧ ਚੋਣ ਹਵੇਲੀ ਚਲੇ ਜਾਂਦੀ ਪਰ ਆਥਣੇ ਮੈਂ ਨਾਲ ਹੁੰਦਾਬੂਰੀ ਨੂੰ ਚੋਣ ਤੋਂ ਬਾਅਦ ਮਾਂ ਉਸ ਨੂੰ ਥਾਪੀ ਦਿੰਦੀ ਤੇ ਦੁੱਧ ਦੀ ਭਰੀ ਬਾਲਟੀ ਮੈਂਨੂੰ ਦਿਖਾ ਕੇ ਆਖਦੀ, “ਇਹ ਸਭ ਜਠੇਰਿਆਂ ਦਾ ਪ੍ਰਤਾਪ ਐ” ਮੈਂ ਹੱਸ ਪੈਂਦਾਬਚਪਨ ਵਿੱਚ ਹੀ ਪੂਰਾ ਯਕੀਨ ਹੋ ਗਿਆ ਕਿ ਇਹ ਜਠੇਰੇ ਨਾ ਆਸ਼ੀਰਵਾਦ ਦੇ ਸਕਦੇ ਤੇ ਨਾ ਹੀ ਸਰਾਪ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3406)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਵਤਾਰ ਸਿੰਘ ਸੰਧੂ

ਅਵਤਾਰ ਸਿੰਘ ਸੰਧੂ

Tel: (91 - 99151 - 82971)
Email: (avtarsinghsandhu3330@gmail.com)