AvtarSSandhu8ਤਨਖਾਹ ਰੁਕਣ ਕਾਰਣ ਸਾਰੇ ਅਧਿਆਪਕਾਂ ਦਾ ਹੱਥ ਤੰਗ ਸੀ। ਆਖਰ ਚਾਰ ਮਹੀਨੇ ਬਾਅਦ ...
(1 ਮਾਰਚ 2022)
ਇਸ ਸਮੇਂ ਮਹਿਮਾਨ: 471.

 

ਸਿਆਣੇ ਜ਼ਿੰਦਗੀ ਦੇ ਤਜਰਬੇ ਦਾ ਨਿਚੋੜ ਆਪਣੀਆਂ ਗੱਲਾਂ ਰਾਹੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੱਸਦੇ ਹਨਜਿਹੜਾ ਵਿਅਕਤੀ ਇਹਨਾਂ ਗੱਲਾਂ ਨੂੰ ਲੜ ਬੰਨ੍ਹ ਲੈਂਦਾ ਹੈ, ਉਹ ਜ਼ਿੰਦਗੀ ਚੰਗੇ ਢੰਗ ਨਾਲ ਗੁਜ਼ਾਰ ਲੈਂਦਾ ਹੈਪਿਤਾ ਜੀ ਦੀ ਇੱਕ ਛੋਟੀ ਜਿਹੀ ਹਦਾਇਤ ਨੇ ਮੇਰੀ ਜ਼ਿੰਦਗੀ ਬਦਲਕੇ ਰੱਖ ਦਿੱਤੀ।

ਉਸ ਦਿਨ ਸਰਕਾਰੀ ਖਾਕੀ ਲਿਫਾਫਾ ਦੇਖਕੇ ਮੈਂ ਸਮਝ ਗਿਆ ਕੀ ਮੈਂਨੂੰ ਸਰਕਾਰੀ ਨੌਕਰੀ ਮਿਲ ਗਈ ਹੈਸਾਡੇ ਖਾਨਦਾਨ ਵਿੱਚ ਅੱਜ ਤਕ ਕਿਸੇ ਨੇ ਨੌਕਰੀ ਨਹੀਂ ਕੀਤੀ ਸੀ, ਇਸ ਲਈ ਮੈਂਨੂੰ ਸਰਕਾਰੀ ਨੌਕਰੀ ਦਾ ਬੜਾ ਚਾਅ ਸੀਸਾਡਾ ਆਪਣਾ ਸ਼ਰਾਬ ਦੀ ਠੇਕੇਦਾਰੀ ਦਾ ਕੰਮ ਸੀ ਪਰ ਮੇਰੀ ਜ਼ਿੱਦ ਨੇ ਇਹ ਕੰਮ ਬੰਦ ਕਰਾ ਦਿੱਤਾ ਸੀਹੁਣ ਮੇਰੀ ਮਿਹਨਤ ਰੰਗ ਲਿਆਈ ਤੇ ਮੈਂਨੂੰ ਸਰਕਾਰੀ ਅਧਿਆਪਕ ਦੀ ਨੌਕਰੀ ਮਿਲ ਗਈਦੂਜੇ ਦਿਨ ਮੈਂ ਜਲੰਧਰ ਲੋਹੀਆਂ ਬਲਾਕ ਦੇ ਮੰਡ ਇਲਾਕੇ ਵਿੱਚ ਆਪਣੇ ਸਕੂਲ ਜਾ ਹਾਜ਼ਰ ਹੋਇਆਲੋਹੀਆਂ ਤੋਂ ਅੱਗੇ ਕੱਚਾ ਰਸਤਾ, ਬਿਲਕੁਲ ਸਤਲੁਜ ਦਰਿਆ ਦੇ ਕੰਢੇ ਮੇਰਾ ਸਕੂਲ ਸੀਮੇਰਾ ਸਕੂਲ ਘਰੋਂ ਕਾਫੀ ਦੂਰ ਸੀਇਸ ਲਈ ਰੋਜ਼ ਆਉਣ ਜਾਣ ਨਹੀਂ ਹੋ ਸਕਦਾ ਸੀਸ਼ੁੱਕਰਵਾਰ ਹਾਜ਼ਰ ਹੋ ਕੇ ਮੈਂ ਸਨਿੱਚਰਵਾਰ ਘਰ ਆ ਗਿਆਆਪਣੇ ਸਕੂਲ ਬਾਰੇ ਘਰਦਿਆਂ ਨੂੰ ਦੱਸਿਆਸਾਰੇ ਬੜੇ ਖੁਸ਼ ਸਨ ਕਿ ਮੈਂ ਅਧਿਆਪਕ ਬਣ ਗਿਆ, ਮੇਰੀ ਦਿਲੀ ਖਾਹਿਸ਼ ਪੂਰੀ ਹੋ ਗਈਹੁਣ ਮੁਸ਼ਕਲ ਸੀ ਘਰੋਂ ਬਾਹਰ ਰਹਿਣਾਮੈਂ ਤੇ ਇਕੱਲਾ ਕਦੇ ਨਾਨਕੇ ਨਹੀਂ ਗਿਆ ਸੀ, ਹੁਣ ਇੱਕ ਅਨਜਾਣ ਇਲਾਕੇ ਵਿੱਚ ਜਾਣਾਦਿਲ ਤਾਂ ਡਰਦਾ ਸੀ ਪਰ ਸਰਕਾਰੀ ਨੌਕਰੀ ਦਾ ਚਾਅ ਵੀ ਬੜਾ ਸੀਸਾਡਾ ਸਾਰਾ ਖਾਨਦਾਨ ਵਪਾਰ ਹੀ ਕਰਦਾ ਸੀ ਪਰ ਮੇਰੀ ਜ਼ਿੱਦ ਸੀ ਕਿ ਵਪਾਰ ਨਹੀਂ ਕਰਨਾ ਤੇ ਅਧਿਆਪਕ ਹੀ ਬਣਨਾ ਹੈਮੈਂ ਰਾਤਾਂ ਜਾਗ ਖੂਬ ਮਿਹਨਤ ਕੀਤੀ ਸੀਅੱਜ ਉਸੇ ਮਿਹਨਤ ਦਾ ਮੁੱਲ ਮੈਂਨੂੰ ਮਿਲਿਆ ਸੀ

ਐਤਵਾਰ ਮੇਰੀ ਮਾਂ ਨੇ ਸਮਾਨ ਦੀ ਲਿਸਟ ਤਿਆਰ ਕਰ ਲਈਕਿਹੜਾ ਸਮਾਨ ਜ਼ਰੂਰ ਨਾਲ ਲੈ ਕੇ ਜਾਣਾ ਹੈਮਾਂ ਨੇ ਕੁਝ ਭਾਂਡੇ, ਤਵਾ ਪਰਾਤ, ਸਟੋਵ ਇੱਕ ਪੀਪੇ ਵਿੱਚ ਪਾ ਦਿੱਤੇਦੋ ਸੂਟ, ਕੁੜਤਾ ਪਜਾਮਾ, ਗੱਲ ਕੀ ਲੋੜ ਦਾ ਸਾਰਾ ਸਮਾਂ ਤਿਆਰ ਕਰ ਲਿਆਮੈਂ ਕਦੀ ਘਰੋਂ ਬਾਹਰ ਨਹੀਂ ਰਿਹਾ ਸੀ ਇਸ ਲਈ ਘਰ ਦਾ ਹਰ ਵੱਡਾ ਜੀਅ ਮੈਂਨੂੰ ਹਦਾਇਤਾਂ ਕਰ ਰਿਹਾ ਸੀ “ਕਿਸੇ ਤੋਂ ਕੁਝ ਲੈ ਕੇ ਖਾਣਾ ਨਹੀਂ, ਹੋਟਲ ਤੋਂ ਰੋਟੀ ਨਹੀਂ ਖਾਣੀ। ਉੱਥੇ ਦੇਸੀ ਸ਼ਰਾਬ ਬੜੀ ਮਿਲਦੀ ਹੈ, ਕਦੀ ਪੀਣੀ ਨਹੀਂ। ਸਮੇਂ ਸਿਰ ਘਰ ਆਉਣਾ, ਸਮੇਂ ਸਿਰ ਸਕੂਲ ਜਾਣਾ। ਪੈਸੇ ਧੇਲੇ ਦਾ ਵਸਾਹ ਨਹੀਂ ਕਰਨਾ ਆਦਿ ਵਾਰ ਵਾਰ ਮੇਰੇ ਕੰਨਾਂ ਵਿੱਚ ਪੈ ਰਿਹਾ ਸੀ

ਸੋਮਵਾਰ ਮੈਂ ਆਪਣੀ ਡਿਊਟੀ ’ਤੇ ਪਹੁੰਚਣਾ ਸੀਪਿਤਾ ਜੀ ਰਾਤ ਨੂੰ ਰੋਟੀ ਖਾ ਕੇ ਮੇਰੇ ਕੋਲ ਆਏ ਤੇ ਮੰਜੇ ਉੱਤੇ ਬੈਠ ਗਏਉਹਨਾਂ ਨੂੰ ਮੇਰੀ ਕਾਫੀ ਫਿਕਰ ਸੀਮੈਂ ਦੱਸਿਆ ਕਿ ਉੱਥੇ ਹੋਰ ਵੀ ਅਧਿਆਪਕ ਕਰਾਏ ਦੇ ਕਮਰਿਆਂ ਵਿੱਚ ਰਹਿੰਦੇ ਨੇ, ਮੈਂ ਵੀ ਕਮਰਾ ਲੈ ਲਵਾਂਗਾ“ਦੇਖ ਪੁੱਤ ਪਰਦੇਸ ਦਾ ਮਾਮਲਾ, ਤੂੰ ਕਦੀ ਘਰੋਂ ਬਾਹਰ ਗਿਆ ਨਹੀਂ, ਬੜੀਆਂ ਮੁਸੀਬਤਾਂ ਆਉਂਦੀਆਂ ਬੰਦੇ ਨੂੰਬੜਾ ਸੋਚ ਸਮਝ ਕੇ ਰਹਿਣਾ ਪੈਂਦਾ ਬਾਹਰ।” ਮੇਰੀ ਮਾਂ ਵੀ ਸਾਡੇ ਕੋਲ ਆ ਗਈ

“ਤੁਸੀਂ ਚਿੰਤਾ ਨਾ ਕਰੋ, ਸਾਡੇ ਇਲਾਕੇ ਦੇ ਉੱਥੇ ਦੋ ਅਧਿਆਪਕ ਰਹਿੰਦੇ ਐ, ਉਹਨਾਂ ਨਾਲ ਹੀ ਮੈਂ ਰਹਿ ਲੈਣਾ।”

“ਪੁੱਤ ਫਿਰ ਵੀ ਬੜਾ ਖਿਆਲ ਰੱਖਣਾ ਪੈਂਦਾ।”

“ਤੁਸੀਂ ਕਿਉਂ ਚਿੰਤਾ ਕਰਦੇ ਓ, ਇਹ ਕੋਈ ਨਿਆਣਾ?” ਇਹ ਮੇਰੀ ਮਾਂ ਦੇ ਬੋਲ ਸਨਉਂਝ ਵੀ ਮਾਵਾਂ ਲਈ ਪੁੱਤਰ ਹਮੇਸ਼ਾ ਬਹਾਦਰ ਹੀ ਹੁੰਦੇ ਹਨ

ਦੂਸਰੀ ਸਵੇਰ ਮੈਂ ਬੱਸ ਫੜੀ, ਸਕੂਲ ਪਹੁੰਚ ਗਿਆਨਵਾਂ ਇਲਾਕਾ ਸੀ, ਹੌਲੀ ਹੌਲੀ ਦਿਲ ਲੱਗ ਗਿਆਅਸੀਂ ਚਾਰ ਅਧਿਆਪਕ ਰੋਜ਼ ਸਾਇਕਲਾਂ ਉੱਤੇ ਗੱਲਾਂਬਾਤਾਂ ਕਰਦੇ ਸਕੂਲ ਜਾਂਦੇਸਾਰੇ ਆਪਣੇ ਸੰਘਰਸ਼ ਦੀਆਂ ਬਾਤਾਂ ਪਾਉਂਦੇਦਸ ਮੀਲ ਦਾ ਸਫਰ ਗੱਲਾਂ ਵਿੱਚ ਹੀ ਲੰਘ ਜਾਂਦਾ

ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਪਤਨੀ ਨੇ ਜ਼ਿੱਦ ਕੀਤੀ ਕਿ ਮੈਂਨੂੰ ਵੀ ਨਾਲ ਲੈ ਕੇ ਜਾਓਖੈਰ ਸਾਰੇ ਮੰਨ ਗਏਵੱਡੀ ਬੇਟੀ ਅਜੇ ਚਾਰ ਕੁ ਮਹੀਨੇ ਦੀ ਸੀਮੇਰੀ ਮਾਂ ਨਹੀਂ ਚਾਹੁੰਦੀ ਸੀ ਮੇਰੀ ਪਤਨੀ ਨਾਲ ਜਾਵੇ ਪਰ ਪਿਤਾ ਜੀ ਬੋਲੇ, “ਜਾਣ ਦਿਓ, ਮੁੰਡੇ ਨੂੰ ਰੋਟੀ ਟੁੱਕ ਦੀ ਮੌਜ ਹੋ ਜਾਉ

ਆਪਣਾ ਵੱਖ ਕਮਰਾ ਲੈ ਕੇ, ਮੈਂ ਆਪਣੀ ਪਤਨੀ ਤੇ ਬੇਟੀ ਨੂੰ ਨਾਲ ਲੈ ਗਿਆਪੰਦਰਾਂ ਦਿਨ ਬਾਅਦ ਘਰ ਮਿਲਣ ਆਏਸਾਰੇ ਬੜੇ ਖੁਸ਼ ਸਨਰਾਤ ਰੋਟੀ ਖਾ ਕੇ ਬੈਠੇ ਗੱਲਾਂ ਕਰ ਰਹੇ ਸੀਅਚਾਨਕ ਪਿਤਾ ਜੀ ਬੋਲੇ, “ਦੇਖ ਪੁੱਤ, ਹੁਣ ਤੂੰ ਇਕੱਲਾ ਨਹੀਂ, ਤੇਰਾ ਟੱਬਰ ਨਾਲ ਐ। ਇੱਕ ਗੱਲ ਲੜ ਬੰਨ੍ਹ ਲੈ, ਕੱਪੜਾ, ਕਰਿਆਨਾ ਤੇ ਗਹਿਣਾ ਕਦੇ ਉਧਾਰ ਨਹੀਂ ਲੈਣਾ।”

ਪਿਤਾ ਜੀ ਦੀ ਗੱਲ ਚੰਗੀ ਵੀ ਲੱਗੀ ਤੇ ਹੈਰਾਨੀ ਵੀ ਹੋਈ

ਦੇਖ ਪੁੱਤ! ਜੇ ਬੰਦੇ ਕੋਲ ਪੈਸੇ ਘੱਟ ਹੋਣਗੇ, ਜ਼ਿਆਦਾ ਨਹੀਂ ਥੋੜ੍ਹਾ ਕਰਿਆਨਾ ਖਰੀਦ ਲਊ, ਦੋ ਦੀ ਥਾਂ ਇੱਕ ਸੂਟ ਨਾਲ ਗੁਜ਼ਾਰਾ ਕਰ ਲਊ। ਗਹਿਣੇ ਤਾਂ ਸ਼ੌਕ ਹੁੰਦਾ, ਜੇ ਨਾ ਵੀ ਪਾਏ ਤਾਂ ਵੀ ਸਰ ਜਾਉ ਪਰ ਉਧਾਰ ਨਾਲ ਕਦੇ ਵੀ ਸ਼ੌਕ ਪੂਰੇ ਨਹੀਂ ਕਰਨੇ।”

ਪਿਤਾ ਜੀ ਦੀ ਗੱਲ ਤਾਂ ਬਿਲਕੁਲ ਠੀਕ ਸੀਮੈਂਨੂੰ ਵੀ ਚੰਗੀ ਲੱਗੀ

ਇੱਦਾਂ ਕਿੱਦਾਂ ਕੰਮ ਚੱਲੂ? ਜ਼ਿੰਦਗੀ ਵਿੱਚ ਉਧਾਰ ਤਾਂ ਚੁੱਕਣਾ ਹੀ ਪੈਂਦਾਕਬੀਲਦਾਰੀ ਦੀਆਂ ਸੌ ਲੋੜਾਂ।” ਮੇਰੀ ਮਾਂ ਕੋਲੋਂ ਬੋਲੀ“ਦੇਖ ਪੁੱਤ, ਤੂੰ ਆਪਣਾ ਬਣਦਾ ਵਿਗੜਦਾ ਦੇਖਣਾਇਹ ਕੀ ਗੱਲ ਹੋਈ, ਪਰਦੇਸ ਦਾ ਮਾਮਲਾਸਿਆਣੇ ਆਖਦੇ, ਗੁਰੂ ਬਿਨਾਂ ਗੱਤ ਨਹੀਂ, ਸ਼ਾਹ ਬਿਨਾਂ ਪੱਤ ਨਹੀਂ। ਇਹ ਕੋਈ ਝੂਠ ਐ।” ਮਾਂ ਵੀ ਸੱਚੀ ਸੀਅਸੀਂ ਸ਼ਰਾਬ ਦੀ ਠੇਕੇਦਾਰੀ ਕਰਦੇ ਸੀ ਪਰ ਸਮੇਂ ਦਾ ਫੇਰ ਰੋਟੀ ਤੋਂ ਵੀ ਅਤੁਰ ਹੋ ਗਏ ਸੀਛੋਟੇ ਛੋਟੇ ਕੰਮ ਵੀ ਕੀਤੇ ਪਰ ਪਿਤਾ ਜੀ ਨੇ ਕੋਈ ਕਰਜ਼ਾ ਨਹੀਂ ਚੁੱਕਿਆ ਸੀਭਰਾਵਾਂ ਦਾ ਚੰਗਾ ਕਾਰੋਬਰ ਸੀ ਪਰ ਕਿਸੇ ਅੱਗੇ ਹੱਥ ਨਹੀਂ ਅੱਡੇਅੱਧੀ ਖਾ ਲਈ ਪਰ ਕਿਸੇ ਦੇ ਕਰਜ਼ਾਈ ਨਹੀਂ ਹੋਏਇਹ ਮੈਂ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਸੀਪਿਤਾ ਜੀ ਨੇ ਜ਼ਿੰਦਗੀ ਵਿੱਚ ਬੜੇ ਉਤਰਾਅ ਚੜਾਅ ਦੇਖੇ ਸਨ ਪਰ ਕਿਸੇ ਅੱਗੇ ਹੱਥ ਨਹੀਂ ਸਨ ਅੱਡੇਜਦੋਂ ਲੱਖਾਂ ਵਿੱਚ ਖੇਡਦੇ ਸੀ ਤਾਂ ਰਿਸ਼ਤੇਦਾਰਾਂ ਦੀ ਔਖੇ ਵੇਲੇ ਸਹਾਇਤਾ ਜ਼ਰੂਰ ਕੀਤੀ ਪਰ ਔਖੇ ਵੇਲੇ ਕਿਸੇ ਕੋਲੋਂ ਮੰਗਿਆ ਨਹੀਂ

ਮੈਂ ਆਪਣੀ ਤਨਖਾਹ ਬੜੇ ਹਿਸਾਬ ਨਾਲ ਖ਼ਰਚ ਕਰਦਾਹਰ ਮਹੀਨੇ ਕੁਝ ਪੈਸੇ ਮਨੀਆਰਡਰ ਘਰ ਨੂੰ ਕਰ ਦਿੰਦਾਸਾਰੇ ਖੁਸ਼ ਸਨਅਚਾਨਕ ਸਾਡੀਆਂ ਤਨਖਾਹਾਂ ਰੁਕ ਗਈਆਂਮੈਂ ਕਿਸੇ ਵੀ ਦੁਕਾਨ ਉੱਤੋਂ ਉਧਾਰ ਨਹੀਂ ਸੀ ਲੈਂਦਾਇੱਕ ਦਿਨ ਮੈਂ ਕਰਿਆਨਾ ਲੈਣ ਗਿਆ ਤਾਂ ਦੁਕਾਨਦਾਰ ਤੋਂ ਸਾਰੀਆਂ ਦਾਲਾਂ ਪਾਈਆ ਪਾਈਆ (250/ਗਰਾਮ) ਮੰਗੀਆਂ

“ਮਾਸਟਰ ਜੀ! ਤਨਖਾਹਾਂ ਰੁਕ ਗਈਆਂ ਤਾਂ ਕੀ ਹੋਇਆ, ਕਰਿਆਨਾ ਤਾਂ ਪੂਰਾ ਖਰੀਦੋਪੈਸੇ ਦੀ ਕੋਈ ਚਿੰਤਾ ਨਾ ਕਰੋ, ਤੁਹਾਡੇ ਪੈਸੇ ਕਿਤੇ ਨਹੀਂ ਜਾਂਦੇ।” ਇਹ ਦੁਕਾਨਦਾਰ ਦੇ ਬੋਲ ਸਨ।”

ਨਹੀਂ ਜੀ, ਮੈਂ ਕਦੀ ਉਧਾਰ ਨਹੀਂ ਲੈਂਦਾ।” ਮੈਂ ਜਵਾਬ ਦਿੱਤਾ

ਮਾਸਟਰ ਜੀ! ਕਬੀਲਦਾਰੀ ਵਿੱਚ ਸਭ ਕੁਝ ਕਰਨਾ ਪੈਂਦਾ।”

ਪਰ ਮੈਂ ਦੁਕਾਨਦਾਰ ਦੀਆਂ ਗੱਲਾਂ ਵਿੱਚ ਨਾ ਆਇਆਔਖੇ ਸੌਖੇ ਚਾਰ ਮਹੀਨੇ ਲੰਘ ਗਏਬੇਟੀ ਲਈ ਅਸੀਂ ਗਾਂ ਦਾ ਦੁੱਧ ਲੁਆ ਰੱਖਿਆ ਸੀ, ਅਸੀਂ ਹਰ ਮਹੀਨੇ ਉਹਨਾਂ ਨੂੰ ਪੈਸੇ ਦੇ ਦਿੰਦੇਆਪਣੀ ਚਾਹ ਅਸੀਂ ਤਕਰੀਬਨ ਬੰਦ ਹੀ ਕਰ ਦਿੱਤੀਹੋਰ ਖਰਚੇ ਵੀ ਘਟਾ ਦਿੱਤੇਸਾਈਕਲ ’ਤੇ ਸਕੂਲ ਚਲੇ ਜਾਂਦੇਤਨਖਾਹ ਰੁਕਣ ਕਾਰਣ ਸਾਰੇ ਅਧਿਆਪਕਾਂ ਦਾ ਹੱਥ ਤੰਗ ਸੀਆਖਰ ਚਾਰ ਮਹੀਨੇ ਬਾਅਦ ਇਕੱਠੀ ਤਨਖਾਹ ਮਿਲ ਗਈਪਿਤਾ ਜੀ ਦੀ ਹਦਾਇਤ ਅਨੁਸਾਰ ਕਦੇ ਵੀ ਉਧਾਰ ਨਾ ਲਿਆਹੌਲੀ ਹੌਲੀ ਪਰਿਵਾਰ ਵਧਦਾ ਗਿਆਨਾ ਕਦੀ ਕਰਿਆਨਾ, ਨਾ ਕਦੀ ਕੱਪੜਾ ਤੇ ਨਾ ਕਦੀ ਗਹਿਣਾ ਉਧਾਰ ਲਿਆਪੈਸੇ ਜੋੜ ਪਲਾਟ ਲਿਆਘਰਵਾਲੀ ਲਈ ਗਹਿਣੇ ਵੀ ਬਣਵਾਏਬੈਂਕ ਵਿੱਚ ਲੌਕਰ ਵੀ ਲੈ ਲਿਆਮਕਾਨ ਬਣਾਉਣ ਲਈ ਬੈਂਕ ਮੈਨੇਜਰ ਨੇ ਲੋਨ ਲੈਣ ਲਈ ਕਿਹਾ ਪਰ ਮੈਂ ਹਾਂ ਨਾ ਕੀਤੀ32 ਸਾਲ ਸਰਕਾਰੀ ਨੌਕਰੀ ਕਰਨ ਤੋਂ ਬਾਅਦ ਸੇਵਾ ਮੁਕਤ ਹੋ ਗਏਬੱਚੇ ਪੜ੍ਹਾਏ, ਮਕਾਨ ਬਣਾਇਆ, ਮੋਟਰਸਾਇਕਲ ਤੇ ਫਿਰ ਕਾਰ ਵੀ ਖਰੀਦ ਲਈਬੱਚਿਆਂ ਦੇ ਸਾਰੇ ਚਾਅ ਪੂਰੇ ਕੀਤੇਘਰਵਾਲੀ ਨੂੰ ਹਮੇਸ਼ਾ ਖੁਸ਼ ਰੱਖਿਆ ਪਰ ਜ਼ਿੰਦਗੀ ਵਿੱਚ ਕਦੀ ਵੀ ਉਧਾਰ ਨਹੀਂ ਚੁੱਕਿਆ

ਮੈਂ ਅਕਸਰ ਬੱਚਿਆਂ ਨੂੰ ਆਖਦਾ ਹਾਂ, ਮੇਰੇ ਮਰਨ ਤੋਂ ਬਾਅਦ ਤੁਹਾਡੇ ਕੋਲੋਂ ਕੋਈ ਮੇਰਾ ਚੁੱਕਿਆ ਕਰਜ਼ਾ ਮੰਗਣ ਨਹੀਂ ਆਵੇਗਾਮੇਰੇ ਦੋਸਤ ਤੇ ਰਿਸ਼ਤੇਦਾਰ ਵੀ ਹੈਰਾਨ ਹੁੰਦੇ ਹਨ ਕਿ ਤੂੰ ਸਾਰੀ ਉਮਰ ਇਹ ਚਮਤਕਾਰ ਕਿਵੇਂ ਕੀਤਾਮੈਂ ਬੱਸ ਬਾਪੂ ਦੀ ਸਿੱਖਿਆ ਉਹਨਾਂ ਨੂੰ ਦਿੰਦਾ ਹਾਂ, “ਕਰਿਆਨਾ, ਕੱਪੜਾ ਤੇ ਗਹਿਣਾ, ਕਦੇ ਉਧਾਰ ਨਹੀਂ ਲੈਣਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3398)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਵਤਾਰ ਸਿੰਘ ਸੰਧੂ

ਅਵਤਾਰ ਸਿੰਘ ਸੰਧੂ

Tel: (91 - 99151 - 82971)
Email: (avtarsinghsandhu3330@gmail.com)