AvtarSSandhu8ਘਰ ਵਿੱਚ ਮਹਾਂਭਾਰਤ ਸ਼ੁਰੂ ਹੋ ਗਿਆ। ਪਿਓ ਪੁੱਤ ਦੀ ਰੋਜ਼ ਬਹਿਸ ਹੁੰਦੀ। ਮਾਂ ਸਾਡੇ ਦੋਹਾਂ ਵਿਚਕਾਰ ...
(2 ਫਰਵਰੀ 2022)


ਮੇਰੀ ਮਾਂ ਦੇ ਦੱਸਣ ਅਨੁਸਾਰ ਜਦੋਂ ਮੈਂ ਛੇ ਮਹੀਨੇ ਦਾ ਹੋਇਆ ਤਾਂ ਮੇਰੇ ਨਾਨਾ ਜੀ ਮੇਰੇ ਲਈ ਰੰਗੀਨ ਗਡੀਰਨਾ ਲੈ ਕੇ ਆਏ
ਮੇਰੀ ਮਾਂ ਨੇ ਇਤਰਾਜ਼ ਕੀਤਾ, “ਭਾਈਆ ਜੀ! (ਮੇਰੀ ਮਾਂ ਆਪਣੇ ਪਿਤਾ ਜੀ ਨੂੰ ਭਾਈਆ ਜੀ ਕਰਕੇ ਬੁਲਾਉਂਦੇ ਸਨ) ਇਹਦੀ ਕੀ ਲੋੜ ਸੀ? ਸਾਡੇ ਘਰ ਕਿਸ ਚੀਜ਼ ਦੀ ਘਾਟ ਐ?”

ਨਾਨਾ ਜੀ ਹੱਸਕੇ ਬੋਲੇ, “ਬੰਸੋ! ਮੈਂ ਦੋਹਤੇ ਲਈ ਗਡੀਰਨਾ ਤਾਂ ਲੈ ਕੇ ਆਇਆਂ, ਇਹ ਬਿਨਾਂ ਕਿਸੇ ਦੇ ਸਹਾਰੇ ਤੁਰਨਾ ਸਿੱਖ ਜਾਵੇ।”

ਮਾਂ ਨੇ ਦੱਸਿਆ ਸੀ, “ਤੇਰੇ ਨਾਨਾ ਜੀ ਬੋਲਦੇ ਘੱਟ ਸੀ ਤੇ ਗੱਲ ਬੜੀ ਡੂੰਘੀ ਕਰਦੇ ਸੀਤੂੰ ਦਸਵੇਂ ਮਹੀਨੇ ਤੁਰਨ ਲੱਗ ਪਿਆ ਸੀ।”

ਉਸ ਸਮੇਂ ਮੈਂਨੂੰ ਵੀ ਨਾਨਾ ਜੀ ਦੀ ਭਵਿੱਖਬਾਣੀ ਸਮਝ ਨਾ ਆਈ ਸੀਹੁਣ ਇਸ ਉਮਰ ਵਿੱਚ ਮੈਂ ਜਦੋਂ ਬੀਤੇ ਦੀਆਂ ਘਟਨਾਵਾਂ ਯਾਦ ਕਰਦਾ ਹਾਂ ਤਾਂ ਨਾਨਾ ਜੀ ਲਈ ਸਤਿਕਾਰ ਵਜੋਂ ਸਿਰ ਝੁਕ ਜਾਂਦਾ ਹੈਮੈਂ ਜ਼ਿੰਦਗੀ ਵਿੱਚ ਬੜਾ ਸੰਘਰਸ਼ ਕੀਤਾ ਤੇ ਕਾਮਯਾਬ ਵੀ ਹੋਇਆਕਈ ਫੈਸਲੇ ਇੱਦਾਂ ਦੇ ਵੀ ਲਏ, ਰਿਸ਼ਤੇਦਾਰਾਂ ਮੈਂਨੂੰ ਮੂਰਖ, ਪਾਗਲ ਤਕ ਵੀ ਆਖਿਆ ਪਰ ਮੈਂ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਤੇ ਅੰਤ ਸਫਲਤਾ ਨੇ ਮੇਰੇ ਪੈਰ ਚੁੰਮੇ

ਜਦੋਂ ਮੈਂ ਤੇ ਮੇਰੀ ਵੱਡੀ ਭੈਣ ਨੌਂਵੀਂ ਵਿੱਚ ਪੜ੍ਹਦੇ ਸੀ, ਮੇਰੀ ਮਾਂ ਤੇ ਛੋਟੇ ਭੈਣ ਭਰਾਵਾਂ ਨੂੰ ਪਿਤਾ ਜੀ ਨੇ ਆਪਣੇ ਕੋਲ ਭੁਪਾਲ (ਮੱਧ ਪ੍ਰਦੇਸ਼) ਬੁਲਾ ਲਿਆਉੱਥੇ ਉਹ ਕੱਪੜੇ ਦੀ ਦੁਕਾਨ ਕਰਦੇ ਸਨਮੈਂ ਆਪਣੇ ਬਾਬਾ ਜੀ ਕੋਲ ਰਹਿਕੇ ਪੜ੍ਹਾਈ ਜਾਰੀ ਰੱਖੀ ਤੇ ਚੰਗੇ ਨੰਬਰਾਂ ਨਾਲ ਦਸਵੀਂ ਪਾਸ ਕੀਤੀਉਸੇ ਸਾਲ ਪਿਤਾ ਜੀ ਨੇ ਮੈਂਨੂੰ ਵੀ ਆਪਣੇ ਕੋਲ ਬੁਲਾਕੇ, ਆਪਣੇ ਕੰਮ ਵਿੱਚ ਲਾ ਲਿਆਉਹ ਅਕਸਰ ਮੈਂਨੂੰ ਕਹਿੰਦੇ, “ਹੁਣ ਆਪਾਂ ਸ਼ਰਾਬ ਦੀ ਠੇਕੇਦਾਰੀ ਜਾਂ ਟਰਾਂਸਪੋਰਟ ਵਿੱਚ ਪੈਰ ਰੱਖਣਾਇੱਥੇ ਸਰਦਾਰ ਇਹੀ ਕੰਮ ਜ਼ਿਆਦਾ ਕਰਦੇ ਆ।” ਮੈਂ ਹੱਸਕੇ ਹੁੰਗਾਰਾ ਭਰ ਦਿੰਦਾ

ਜਦੋਂ ਸੰਨ 1970 ਵਿੱਚ ਮੈਂ ਇੱਕ ਸ਼ਰਾਬ ਦੇ ਠੇਕੇ ਤੋਂ ਸ਼ੁਰੂਆਤ ਕੀਤੀ ਸੀ, ਉਦੋਂ ਅਜੇ ਮੇਰੇ ਦਾੜ੍ਹੀ ਵੀ ਨਹੀਂ ਆਈ ਸੀਉਮਰ ਸਿਰਫ ਉੱਨੀ ਸਾਲਅਗਲੇ ਸਾਲ ਠੇਕਿਆਂ ਦੀ ਗਿਣਤੀ ਵਧ ਗਈਆੜ੍ਹਤ ਦਾ ਲਾਈਸੰਸ ਲੈ ਲਿਆ ਤੇ ਬੱਸ ਦੇ ਪਰਮਿਟ ਲਈ ਵੀ ਐਪਲੀਕੇਸ਼ਨ ਦੇ ਦਿੱਤੀਪਿਤਾ ਜੀ ਦੀ ਉੱਪਰ ਤਕ ਪਹੁੰਚ ਸੀ ਪਰ ਵੱਡੇ ਟਰਾਂਸਪੋਟਰਾਂ ਨੇ ਸਾਡੇ ਪੈਰ ਨਾ ਲੱਗਣ ਦਿੱਤੇਕੱਪੜੇ ਦੀ ਦੁਕਾਨ ਦੇ ਨਾਲ ਮੈਂ ਕਰਿਆਨੇ ਦੀ ਦੁਕਾਨ ਵੀ ਪਾ ਲਈਘਰ ਦਾ ਸਾਰਾ ਕੰਮ ਨੌਕਰ ਹੀ ਕਰਦੇ ਸਨਪਿਤਾ ਜੀ ਨੇ ਹਫਤਾਵਾਰੀ ਹਾਟ (ਪਿੰਡਾਂ ਵਿੱਚ ਮੋਬਾਇਲ ਦੁਕਾਨਾਂ ਲੱਗਦੀਆਂ ਸਨ, ਜਿਹਨਾਂ ਨੂੰ ਹਾਟ ਕਹਿੰਦੇ ਸਨ) ਵਿੱਚ ਜਾਣਾ ਬੰਦ ਕਰ ਦਿੱਤਾ

ਚੜ੍ਹਦੇ ਸਾਲ ਠੇਕਿਆਂ ਦੀ ਗਿਣਤੀ ਹੋਰ ਵਧ ਗਈਆੜ੍ਹਤ ਦਾ ਕੰਮ ਵੀ ਚੱਲ ਨਿਕਲਿਆਕਿਸਾਨ ਜਿਣਸ ਵੇਚਦਾ, ਸਾਥੋਂ ਕੱਪੜਾ, ਕਰਿਆਨਾ ਤੇ ਸ਼ਰਾਬ ਖਰੀਦ ਲੈਂਦਾਦੋ ਮੁਨੀਮ, ਚਾਰ ਕਰਿੰਦੇ ਤੇ ਦੋ ਲੱਠਮਾਰ ਉਧਾਰ ਉਗਰਾਹੁਣ ਲਈ ਰੱਖ ਲਏਪਿਤਾ ਜੀ ਕਿਸਾਨਾਂ ਨੂੰ ਦਿਲ ਖੋਲ੍ਹਕੇ ਉਧਾਰ ਦਿੰਦੇਵਸੂਲੀ ਅਸੀਂ ਕਰ ਲੈਂਦੇਉਸ ਇਲਾਕੇ ਵਿੱਚ ਸਰਦਾਰਾਂ ਦਾ ਕਾਫੀ ਰੋਹਬ ਸੀ

ਕੰਮਕਾਰ ਚੰਗਾ ਸੀਅਸੀਂ ਭੈਣ ਦੇ ਵਿਆਹ ’ਤੇ ਬੜਾ ਖਰਚ ਕੀਤਾਸਾਡੇ ਕੁਝ ਦੋਸਤ ਵਿਆਹ ਦੇਖਣ ਸਾਡੇ ਨਾਲ ਪੰਜਾਬ ਵੀ ਆਏਵਿਆਹ ਤੋਂ ਬਾਅਦ ਸਾਰਾ ਟੱਬਰ ਵਾਪਸ ਭੁਪਾਲ ਚਲਾ ਗਿਆਨੌਕਰਾਂ ਨੇ ਵਫਾਦਾਰੀ ਦਿਖਾਈ, ਪੰਦਰਾਂ ਦਿਨ ਦਾ ਪੂਰਾ ਹਿਸਾਬ ਦਿੱਤਾ

ਹੁਣ ਪੰਜਾਬ ਵਿੱਚੋਂ ਮੇਰੇ ਲਈ ਰਿਸ਼ਤਿਆਂ ਦੀਆਂ ਚਿੱਠੀਆਂ ਆਉਣ ਲੱਗੀਆਂਆਖਰ ਮੇਰੀ ਦਾਦੀ ਨੇ ਇੱਕ ਰਿਸ਼ਤੇ ਨੂੰ ਹਾਂ ਕਰ ਦਿੱਤੀਮੇਰਾ ਦਾਦੀ ਨਾਲ ਬਚਪਨ ਤੋਂ ਬੜਾ ਮੋਹ ਸੀਮੈਂ ਵੀ ਮੰਨ ਗਿਆ

ਸੰਨ 1975 ਵਿੱਚ ਜ਼ਹਿਰੀਲੀ ਸ਼ਰਾਬ ਨਾਲ ਇੰਦੌਰ ਵਿੱਚ 35 ਮੌਤਾਂ ਹੋ ਗਈਆਂਇਸ ਖਬਰ ਨੇ ਮੈਂਨੂੰ ਹਿਲਾ ਕੇ ਰੱਖ ਦਿੱਤਾ ਪੈਸੇ ਲਈ ਇਨਸਾਨ ਕਾਤਿਲ ਵੀ ਬਣ ਸਕਦਾ ਹੈ? ਸਾਰੀ ਰਾਤ ਮੈਨੂੰ ਨੀਂਦ ਨਾ ਆਈਸਵੇਰੇ ਮੈਂ ਮਾਂ ਨੂੰ ਸਾਫ ਕਹਿ ਦਿੱਤਾ, ਮੈਂ ਸ਼ਰਾਬ ਦੀ ਠੇਕੇਦਾਰੀ ਨਹੀਂ ਕਰਨੀਘਰ ਵਿੱਚ ਮਹਾਂਭਾਰਤ ਸ਼ੁਰੂ ਹੋ ਗਿਆਪਿਓ ਪੁੱਤ ਦੀ ਰੋਜ਼ ਬਹਿਸ ਹੁੰਦੀਮਾਂ ਸਾਡੇ ਦੋਹਾਂ ਵਿਚਕਾਰ ਸੁਲਾਹ ਕਰਾਉਂਦੀ ਰੋ ਪੈਂਦੀਘਰ ਵਿੱਚ ਮੈਂ ਸਭ ਤੋਂ ਵੱਡਾ ਸੀਸਾਰੇ ਕਾਰੋਬਾਰ ਦਾ ਮੈਂ ਧੁਰਾ ਸੀਰੋਂਦੀ ਮਾਂ ਛੱਡਕੇ ਮੈਂ ਪੰਜਾਬ ਆ ਗਿਆ

ਰਿਸ਼ਤੇਦਾਰਾਂ ਨੇ ਬੜਾ ਬੁਰਾ ਭਲਾ ਕਿਹਾ, ਮਿਹਣੇ ਮਾਰੇ, ਪਰ ਮੈਂ ਆਪਣਾ ਫੈਸਲਾ ਨਾ ਬਦਲਿਆ

ਦੌੜ ਭੱਜ ਕਰਕੇ ਮੈਂ ਇੱਕ ਸਰਕਾਰੀ ਡੀਪੂ ਲੈ ਲਿਆਪਿੰਡਾਂ ਵਿੱਚ ਫੇਰੀ ਲਾਉਣੀ ਸ਼ੁਰੂ ਕਰ ਦਿੱਤੀ ਮੈਂ ਕਿਸੇ ਰਿਸ਼ਤੇਦਾਰ ਅੱਗੇ ਹੱਥ ਨਹੀਂ ਅੱਡੇਉਸ ਸਮੇਂ ਮੇਰੀ ਮਾਤਾ ਜੀ ਦਾ ਸਕਾ ਚਾਚਾ ਜ਼ਿਲ੍ਹਾ ਸਿੱਖਿਆ ਅਫਸਰ ਸੀਮੈਂਨੂੰ ਆਸਾਨੀ ਨਾਲ ਨੌਕਰੀ ਮਿਲ ਸਕਦੀ ਸੀ ਪਰ ਪਿਤਾ ਜੀ ਦੇ ਬੋਲ ਕੰਨਾਂ ਵਿੱਚ ਗੂੰਜਦੇ ਸਨ, ਜੋ ਉਹਨਾਂ ਭੁਪਾਲ ਤੋਂ ਤੁਰਨ ਵੇਲੇ ਮੈਂਨੂੰ ਕਹੇ ਸਨ, “ਜੇ ਮੇਰਾ ਪੁੱਤ ਏਂ ਤਾਂ ਮੇਰੇ ਕਿਸੇ ਰਿਸ਼ਤੇਦਾਰ ਅੱਗੇ ਹੱਥ ਨਾ ਅੱਡੀਂ, ਨਾ ਕਦੀ ਮੇਰਾ ਨਾਮ ਵਰਤੀਂਆਪਣੇ ਪੈਰਾਂ ’ਤੇ ਖੜੋ ਕੇ ਦਿਖਾਵੀਂਵੱਡਾ ਹਰੀਸ਼ ਚੰਦ ਬਣਿਆ ਫਿਰਦਾਂ।”

ਮੈਂ ਮੁੜ ਕਿਤਾਬਾਂ ਚੁੱਕ ਲਈਆਂਦਿਨੇ ਫੇਰੀ ਤੇ ਡੀਪੂ ਦਾ ਕੰਮ, ਸਾਰੀ ਰਾਤ ਪੜ੍ਹਨਾਮੇਰੀ ਮਾਸੀ ਬੜਾ ਮੋਹ ਕਰਦੀ ਸੀਬਾਬਾ ਜੀ ਹੱਲਾਸ਼ੇਰੀ ਦਿੰਦੇਚੰਗੇ ਨੰਬਰਾਂ ਨਾਲ ਦੋ ਮਹੀਨੇ ਵਿੱਚ ਮੈਂ ਗਿਆਨੀ ਕਰ ਲਈਅਗਲੇ ਸਾਲ ਓ, ਟੀ ਪਾਸ28 ਅਕਤੂਬਰ 1978 ਨੂੰ ਬਤੌਰ ਪੰਜਾਬੀ ਅਧਿਆਪਕ ਸਰਕਾਰੀ ਨੌਕਰੀ ’ਤੇ ਨਿਯੁਕਤੀ ਹੋ ਗਈ

ਭੁਪਾਲ ਦਾ ਸਾਰਾ ਕਾਰੋਬਾਰ ਤਬਾਹ ਹੋ ਚੁੱਕਾ ਸੀਪਿਤਾ ਜੀ ਮੇਰੇ ਕਾਰਣ ਕਰਜ਼ਾਈ ਹੋ ਚੁੱਕੇ ਸਨਸਾਰੇ ਟੱਬਰ ਨੂੰ ਮੈਂ ਪੰਜਾਬ ਬੁਲਾ ਲਿਆ

ਪਿਤਾ ਜੀ ਵਾਪਸ ਆਏ ਤਾਂ ਸ਼ਰੀਕਾਂ ਨੇ ਮੁਕੱਦਮਿਆਂ ਵਿੱਚ ਉਲਝਾ ਲਿਆਪਿਤਾ ਜੀ ਮੈਂਨੂੰ ਹਦਾਇਤ ਕੀਤੀ, “ਪੁੱਤ ਤੂੰ ਸਰਕਾਰੀ ਨੌਕਰ ਏਂ, ਸਾਡਾ ਮੋਹ ਨਾ ਕਰ ਪਿੰਡੋਂ ਦੂਰ ਹੀ ਨੌਕਰੀ ਕਰ, ਕਿਤੇ ਸ਼ਰੀਕ ਤੈਨੂੰ ਮੁਕੱਦਮਿਆਂ ਵਿੱਚ ਨਾ ਲਪੇਟ ਲੈਣ।”

ਪਿਤਾ ਜੀ ਭਰਾਵਾਂ ਦੀ ਰੜਕ ਕਾਰਣ 17 ਮੁਕੱਦਮਿਆਂ ਦੀਆਂ ਤਰੀਕਾਂ ਭੁਗਤਣ ਜਾਂਦੇਉਹਨਾਂ ਦੀ ਮੌਤ ਤੋਂ ਬਾਦ ਇਹ ਸੰਤਾਪ ਮੇਰੇ ਭਰਾਵਾਂ ਨੇ ਵੀ ਭੋਗਿਆ

ਮੈਂ ਘਰੋਂ ਬਾਹਰ ਰਹਿ ਕੇ ਧੀਆਂ ਨੂੰ ਉੱਚ ਸਿੱਖਿਆ ਦਵਾਈ, ਜੋ ਹੁਣ ਸਰਕਾਰੀ ਨੌਕਰੀ ਵਿੱਚ ਹਨਬੇਟਾ ਬਦੇਸ਼ ਵਿੱਚ ਪੂਰਾ ਸਫਲ ਹੈ32 ਸਾਲ ਦੀ ਸਰਕਾਰੀ ਨੌਕਰੀ ਤੋਂ ਬਾਅਦ, ਤੰਦਰੁਸਤ ਸਿਹਤ ਨਾਲ ਸੇਵਾ ਮੁਕਤ ਹੋ ਗਿਆ ਹਾਂਲਗਾਤਾਰ ਸਾਹਿਤ ਵੀ ਲਿਖ ਰਿਹਾ ਹਾਂ60 ਪੁਸਤਕਾਂ (ਬਾਲ ਸਾਹਿਤ), ਸਫਰਨਾਮਾ, ਕਾਵਿ ਸੰਗ੍ਰਹਿ “ਪੀੜਾਂ ਦੀ ਪੈੜ”, (ਜਿਸਦੇ ਦਸ ਐਡੀਸ਼ਨ) ਪ੍ਰਕਾਸ਼ਿਤ ਹੋ ਚੁੱਕੇ ਹਨਕਲਮ ਨਿਰੰਤਰ ਚੱਲ ਰਹੀ ਹੈ

ਨਾਨਾ ਜੀ ਦੀ ਸਿੱਖਿਆ ਵੀ ਲੜ ਬੰਨ੍ਹੀ ਹੋਈ ਹੈ, “ਪੁੱਤਰ ਜੀ! ਜਿਹੜਾ ਇਨਸਾਨ ਤੜਕੇ ਉੱਠਦਾ, ਉਹਦਾ ਦਿਨ ਵੱਡਾ ਹੋ ਜਾਂਦਾ, ਵੱਡੇ ਦਿਨ ਵਾਲਾ ਇਨਸਾਨ ਕਦੇ ਭੁੱਖਾ ਨਹੀਂ ਮਰਦਾ, ਉਹਨੂੰ ਕਿਸੇ ਅੱਗੇ ਹੱਥ ਨਹੀਂ ਅੱਡਣੇ ਪੈਂਦੇ।”

ਸਿਆਣਿਆਂ ਜੋ ਕਹੀਆਂ, ਆਪਾਂ ਲੜ ਬੰਨ੍ਹ ਲਈਆਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3326)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਵਤਾਰ ਸਿੰਘ ਸੰਧੂ

ਅਵਤਾਰ ਸਿੰਘ ਸੰਧੂ

Tel: (91 - 99151 - 82971)
Email: (avtarsinghsandhu3330@gmail.com)