AvtarSSandhu8ਪੰਘੂੜਾ ਦੇਖਕੇ ਬੇਬੇ ਬੋਲੀ, “ਪੁੱਤ, ਆਹ ਤਾਂ ਤੂੰ ਨਵੀਂ ਪਿਰਤ ਪਾ ਦਿੱਤੀਭਲਾ ਕੁੜੀਆਂ ਲਈ ...
(7 ਫਰਵਰੀ 2022)

 

ਸੰਨ 1979 ਮੇਰੇ ਘਰ ਬੇਟੀ ਦਾ ਜਨਮ ਹੋਇਆਸਾਰਾ ਪਰਿਵਾਰ ਬਹੁਤ ਖੁਸ਼ ਸੀਬਜ਼ੁਰਗਾਂ ਨੂੰ ਪੀੜ੍ਹੀ ਅੱਗੇ ਤੁਰਨ ਦਾ ਚਾਅ ਸੀਕਾਫੀ ਸਾਲਾਂ ਬਾਅਦ ਘਰ ਵਿੱਚ ਬੱਚਾ ਹੋਇਆ ਸੀਇਸ ਲਈ ਘਰ ਦੇ ਸਾਰੇ ਜੀਅ ਬੇਟੀ ਨੂੰ ਹੱਥਾਂ ’ਤੇ ਚੁੱਕੀ ਰੱਖਦੇਮੇਰੀ ਮਾਂ ਨੂੰ ਵੀ ਦਾਦੀ ਬਣਨ ਦਾ ਮਾਣ ਮਿਲ ਗਿਆ ਸੀਮੇਰੀ ਬੇਬੇ (ਦਾਦੀ) ਕੁਝ ਉਦਾਸ ਸੀਉਹ ਅਕਸਰ ਆਖਦੀ, “ਧੀ ਧਿਆਣੀ ਆ ਗਈ, ਚਲੋ ਚੰਗਾ ਹੋਇਆਜੇ ਜੇਠਾ ਪੁੱਤ ਹੁੰਦਾ ਤਾਂ ਛੇਤੀ ਜਵਾਨ ਹੋ ਜਾਣਾ ਸੀ।” ਮੈਂ ਬੇਬੇ ਦੀਆਂ ਗੱਲਾਂ ਵੱਲ ਕੋਈ ਧਿਆਨ ਨਾ ਦਿੰਦਾ

ਉਨ੍ਹੀਂ ਦਿਨੀਂ ਮੈਂ ਲੋਹੀਆਂ ਖਾਸ ਨੌਕਰੀ ਕਰਦਾ ਸਾਂਇੱਕ ਦਿਨ ਜਲੰਧਰੋਂ ਆਉਂਦਾ ਹੋਇਆ ਮੈਂ ਬੇਟੀ ਲਈ ਲੋਹੇ ਦਾ ਪੰਘੂੜਾ ਲੈ ਆਇਆਪਿੰਡ ਵਾਲਿਆਂ ਲਈ ਇਹ ਨਵੀਂ ਗੱਲ ਸੀਆਂਢੀ ਗੁਆਂਢੀ ਬੜੀ ਹੈਰਾਨੀ ਨਾਲ ਪੰਘੂੜੇ ਨੂੰ ਦੇਖਦੇਪੰਘੂੜਾ ਦੇਖਕੇ ਬੇਬੇ ਬੋਲੀ, “ਪੁੱਤ, ਆਹ ਤਾਂ ਤੂੰ ਨਵੀਂ ਪਿਰਤ ਪਾ ਦਿੱਤੀ, ਭਲਾ ਕੁੜੀਆਂ ਲਈ ਕੌਣ ਪੰਘੂੜੇ ਲਿਆਉਂਦਾ।”

ਮੈਂ ਹੱਸ ਪਿਆ“ਬੇਬੇ! ਤੂੰ ਦੇਖੀ ਜਾ, ਅਜੇ ਤਾਂ ਆਪਾਂ ਬੇਟੀ ਦੀ ਲੋਹੜੀ ਵੀ ਪਾਉਣੀ ਹੈ।”

“ਦੇਖ ਪੁੱਤ ਬਾਕੀ ਗੱਲਾਂ ਸਭ ਠੀਕ ਐ, ਪਰ ਕੁੜੀਆਂ ਦੀ ਲੋਹੜੀ ਵਾਲੀ ਰੀਤ ਨਾ ਚਲਾਈਂ।”

ਖੈਰ, ਸਾਰਾ ਪਰਿਵਾਰ ਬੇਬੇ ਦੀ ਗੱਲ ਮੰਨ ਗਿਆਜਦੋਂ ਬੇਟੀ ਤਿੰਨ ਸਾਲ ਦੀ ਹੋ ਗਈ ਤਾਂ ਘਰ ਵਿੱਚ ਦੂਜੇ ਬੱਚੇ ਲਈ ਚਰਚਾ ਛਿੜ ਪਈਮੈਂ ਇੱਕੋ ਬੱਚੇ ਦੇ ਹੱਕ ਵਿੱਚ ਸੀ। “ਪੁੱਤ ’ਕੱਲਾ ਤਾਂ ਰੁੱਖ ਨਾ ਹੋਵੇ।” ਮੇਰੀ ਮਾਂ ਅਕਸਰ ਮੈਂਨੂੰ ਸੁਣਾਕੇ ਕਹਿੰਦੀਮੇਰੀ ਪਤਨੀ ਵੀ ਚਾਹੁੰਦੀ ਸੀ ਕਿ ਅਗਲੀ ਵਾਰ ਬੇਟਾ ਹੋ ਜਾਵੇ ਤੇ ਪਰਿਵਾਰ ਪੂਰਾ ਜਾਵੇਆਖਰ ਬਜ਼ੁਰਗਾਂ ਨੇ ਮੈਂਨੂੰ ਦੂਜੇ ਬੱਚੇ ਲਈ ਮਨਾ ਲਿਆਮੈਂ ਸ਼ਰਤ ਰੱਖੀ ਕਿ ਕੋਈ ਲਿੰਗ ਟੈਸਟ ਨਹੀਂ ਹੋਵੇਗਾਸਾਰੇ ਮੇਰੇ ਨਾਲ ਸਹਿਮਤ ਹੋ ਗਏ

ਸੰਨ 1987 ਨੂੰ ਮੇਰੇ ਘਰ ਦੂਜੀ ਬੇਟੀ ਦਾ ਜਨਮ ਹੋਇਆਸਾਰੇ ਪਰਿਵਾਰ ਲਈ ਇਹ ਇੱਕ ਬੁਰੀ ਘਟਨਾ ਸੀ ਪਰ ਮੇਰੇ ਕਰਕੇ ਸਾਰੇ ਚੁੱਪ ਸਨਚਾਰ ਕੁ ਸਾਲ ਬਾਅਦ ਫਿਰ ਅਗਲੇ ਬੱਚੇ ਲਈ ਘਰ ਵਿੱਚ ਚਰਚਾ ਹੋਣ ਲੱਗ ਪਈਮੇਰੀਆਂ ਭੈਣਾਂ ਆਖਦੀਆਂ, “ਰੱਖੜੀ ਵਾਲੇ ਦਿਨ ਇਹ ਰੱਖੜੀ ਕਿਹਦੇ ਬੰਨ੍ਹਣਗੀਆਂ?ਜਦੋਂ ਵੀ ਰਿਸ਼ਤੇਦਾਰੀ ਵਿੱਚ ਕਿਸੇ ਦੇ ਮੁੰਡਾ ਹੁੰਦਾ, ਮੇਰੀ ਮਾਂ ਮੈਂਨੂੰ ਮਿਹਣਾ ਮਾਰਦੀ, “ਮੈਂ ਤਾਂ ਬਿਨਾਂ ਪੋਤੇ ਦਾ ਮੂੰਹ ਦੇਖੇ ਜਹਾਨੋ ਤੁਰ ਜਾਣਾ।”

ਮੇਰੀ ਸੱਸ ਵੀ ਦੋਹਤੇ ਲਈ ਵਾਸਤੇ ਪਾਉਂਦੀ ਕਿਉਂਕਿ ਮੇਰੀ ਵੱਡੀ ਸਾਲੀ ਦੀਆਂ ਤਿੰਨ ਲੜਕੀਆਂ ਸਨਆਖਰ ਮੇਰੀ ਪਤਨੀ ਵੀ ਅੜ ਗਈ, “ਇੱਕ ਮੌਕਾ ਹੋਰ ਦੇਖ ਲਵੋ, ਪ੍ਰਮਾਤਮਾ ਦੇ ਘਰ ਕਿਸ ਚੀਜ਼ ਦੀ ਘਾਟ ਹੈ?” ਆਖਰ ਮੈਂ ਜ਼ਿੱਦ ਛੱਡ ਦਿੱਤੀ ਪਰ ਉਹੀ ਪਹਿਲੇ ਵਾਲੀ ਸ਼ਰਤ ਰੱਖ ਦਿੱਤੀਕੋਈ ਲਿੰਗ ਟੈਸਟ ਨਹੀਂ ਹੋਵੇਗਾ

ਸੁੱਖਣਾਂ ਸੁੱਖੀਆਂ ਗਈਆਂਆਖਰ ਪ੍ਰਮਾਤਮਾ ਨੇ ਸਾਡੀ ਸੁਣ ਲਈਸੰਨ 1995 ਮੇਰੇ ਘਰ ਬੇਟੇ ਦਾ ਜਨਮ ਹੋਇਆਬਜ਼ੁਰਗਾਂ ਨੂੰ ਪੂਰੇ ਸੋਲਾਂ ਸਾਲ ਬਾਅਦ ਖਾਨਦਾਨ ਦਾ ਨਵਾਂ ਵਾਰਿਸ ਮਿਲ ਗਿਆਬੜੀਆਂ ਖੁਸ਼ੀਆਂ ਮਨਾਈਆਂਉਚੇਚੇ ਤੌਰ ’ਤੇ ਹਲਵਾਈ ਕੋਲੋਂ ਦੇਸੀ ਘਿਓ ਦੇ ਲੱਡੂ ਬਣਵਾਕੇ ਰਿਸ਼ਤੇਦਾਰਾਂ ਤੇ ਮਿੱਤਰਾਂ ਵਿੱਚ ਵੰਡੇ ਗਏਦੋਹਾਂ ਬੇਟੀਆਂ ਦੀ ਪੁੱਛ ਵਧ ਗਈਤਿੰਨਾਂ ਬੱਚਿਆਂ ਦੀ ਹਰ ਮੰਗ ਪੂਰੀ ਕੀਤੀ ਜਾਂਦੀ

ਸਮਾਂ ਬੀਤਦਾ ਗਿਆਤਿੰਨੇ ਬੱਚੇ ਪੜ੍ਹਨ ਵਿੱਚ ਬੜੇ ਹੁਸ਼ਿਆਰ ਨਿਕਲੇਹਰ ਕਲਾਸ ਪਹਿਲੀ ਪੁਜ਼ੀਸ਼ਨ ਵਿੱਚ ਹੀ ਪਾਸ ਕੀਤੀਵੱਡੀ ਬੇਟੀ ਦੋ ਵਾਰ ਮੈਰਿਟ ਵਿੱਚ ਆਈਦੋ ਵਾਰ ਸਟੇਟ ਪੱਧਰ ’ਤੇ ਫਸਟ ਆਈਦੋਵੇਂ ਬੇਟੀਆਂ ਅਧਿਆਪਕ ਬਣਨਾ ਚਾਹੁੰਦੀਆਂ ਸਨਦੋਹਾਂ ਨੂੰ ਐੱਮ. ਏ. ਬੀ, ਐੱਡ ਤੇ ਯੂ. ਜੀ. ਸੀ. ਕਰਵਾ ਦਿੱਤੀਦੋਹਾਂ ਦੇ ਚੰਗੇ ਨੰਬਰ ਆਏ ਸਨਪੜ੍ਹਾਈ ਪੂਰੀ ਹੁੰਦੇ ਸਾਰ, ਦੋਹਾਂ ਨੂੰ ਸਰਕਾਰੀ ਨੌਕਰੀ ਮਿਲ ਗਈਸਰਕਾਰੀ ਨੌਕਰੀ ਕਾਰਣ ਦੋਹਾਂ ਦਾ ਚੰਗੇ ਪਰਿਵਾਰਾਂ ਵਿੱਚ ਵਿਆਹ ਹੋ ਗਿਆਬੇਟਾ ਆਪਣਾ ਭਵਿੱਖ ਸੰਵਾਰਨ ਲਈ ਬਦੇਸ਼ ਚਲੇ ਗਿਆ

ਹੁਣ ਬੇਟੀਆਂ ਦੀ ਪ੍ਰੀਖਿਆ ਦੀ ਘੜੀ ਆ ਗਈਮਾਰਚ 2021 ਵਿੱਚ ਮੈਂਨੂੰ ਕਰੋਨਾ ਹੋ ਗਿਆਪਤਨੀ ਨੇ ਦੋਹਾਂ ਬੇਟੀਆਂ ਨੂੰ ਫੋਨ ਕਰ ਦਿੱਤੇਸੂਰਜ ਡੁੱਬਣ ਤੋਂ ਪਹਿਲਾਂ ਹੀ ਦੋਵੇਂ ਬੇਟੀਆਂ ਨਵੇਂ ਸ਼ਹਿਰ ਪਹੁੰਚ ਗਈਆਂਮੈਂਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਾ ਦਿੱਤਾਡਾਕਟਰਾਂ ਨੂੰ ਮੇਰੀ ਬਿਮਾਰੀ ਨਾਲੋਂ ਵੱਧ ਮੇਰੇ ਟੈਸਟਾਂ ਤੇ ਆਪਣੇ ਬਿੱਲ ਦਾ ਫਿਕਰ ਸੀ

ਹਫਤੇ ਬਾਅਦ ਮੇਰੀ ਵੱਡੀ ਬੇਟੀ ਨੇ ਹਸਪਤਾਲ ਦਾ ਬਿੱਲ ਦਿੱਤਾ ਤੇ ਮੈਂਨੂੰ ਦੂਜੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ ਇੱਥੇ ਡਾਕਟਰ ਹੋਰ ਵੀ ਲਾਲਚੀ ਨਿਕਲੇਮੇਰਾ ਕਰੋਨਾ ਵਿਗੜ ਗਿਆ, ਹਾਲਤ ਕਾਫੀ ਖਰਾਬ ਹੋ ਗਈਇੱਕ ਦੋਸਤ ਦੀ ਨੇਕ ਸਲਾਹ ਨਾਲ, ਨੀਮ ਬੇਹੋਸ਼ੀ ਦੀ ਹਾਲਤ ਵਿੱਚ ਮੈਂਨੂੰ ਅੱਧੀ ਰਾਤ ਵੇਲੇ ਵੱਡੀ ਬੇਟੀ ਪੀ. ਜੀ. ਆਈ. ਚੰਡੀਗੜ੍ਹ ਲੈ ਗਈਛੋਟੀ ਬੇਟੀ ਨੇ ਹਸਪਤਾਲ ਦਾ ਬਿੱਲ ਦਿੱਤਾਕਰੋਨਾ ਕਾਰਣ ਹਸਪਤਾਲ ਵਿੱਚ ਮਰੀਜ਼ਾਂ ਦਾ ਹੜ੍ਹ ਆਇਆ ਹੋਇਆ ਸੀਵੱਡੇ ਦਮਾਦ ਦੀ ਪਹੁੰਚ ਨਾਲ ਮੈਂ ਪੀ. ਜੀ. ਆਈ. ਵਿੱਚ ਦਾਖਲ ਹੋ ਗਿਆ ਤੇ ਮੈਂਨੂੰ ਬੈੱਡ ਵੀ ਮਿਲ ਗਿਆਮੇਰਾ ਇਲਾਜ ਸ਼ੁਰੂ ਹੋ ਗਿਆ

ਮੇਰੀ ਵੱਡੀ ਬੇਟੀ ਦਾ ਇੱਕ ਪੈਰ ਹਸਪਤਾਲ ਵਿੱਚ ਹੁੰਦਾ ਤੇ ਦੂਜਾ ਸਕੂਲ ਵਿੱਚਆਖਰ ਬਿਮਾਰੀ ਨੂੰ ਮੋੜਾ ਪੈ ਗਿਆਮੈਂ ਧੁਰੋਂ ਧਰਮਰਾਜ ਦੇ ਬੂਹੇ ਨੂੰ ਹੱਥ ਲਾ ਕੇ ਮੁੜਿਆਮੇਰੀ ਬੇਟੀ ਮੇਰੇ ਖਾਣ ਪੀਣ, ਦਵਾ ਦਾਰੂ ਦਾ ਪੂਰਾ ਖਿਆਲ ਰੱਖਦੀਇੱਕੀ ਦਿਨ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈਵੱਡੀ ਬੇਟੀ ਮੈਂਨੂੰ ਆਪਣੇ ਘਰ ਖਰੜ ਲੈ ਗਈਹੁਣ ਉਹ ਰਾਤ ਦਿਨ ਮੇਰੀ ਸੇਵਾ ਸੰਭਾਲ ਕਰਦੀਲੋੜ ਪੈਣ ’ਤੇ ਅੱਧੀ ਰਾਤ ਵੇਲੇ ਵੀ ਦੁੱਧ, ਚਾਹ ਬਣਾਕੇ ਦਿੰਦੀ ਮੇਰੀ ਪਤਨੀ ਨਵੇਂ ਸ਼ਹਿਰ ਤੋਂ ਹਫਤੇ ਵਿੱਚ ਇੱਕ ਵਾਰ ਆਉਂਦੀ ਤੇ ਦੋ ਦਿਨ ਰਹਿਕੇ ਵਾਪਸ ਘਰ ਚਲੇ ਜਾਂਦੀ ਕਿਉਂਕਿ ਘਰ ਵੀ ਕੋਈ ਨਹੀਂ ਸੀਸੌ ਚੋਰੀ ਚਕਾਰੀ ਦਾ ਡਰ ਸੀਉੱਧਰ ਬਦੇਸ਼ ਬੈਠਾ ਬੇਟਾ ਵਾਪਸ ਆਉਣ ਲਈ ਤੜਫ ਰਿਹਾ ਸੀ ਪਰ ਸਾਰੀਆਂ ਹਵਾਈ ਸੇਵਾਵਾਂ ਠੱਪ ਸਨ

ਇੱਕ ਦਿਨ ਪਤਨੀ ਕਹਿਣ ਲੱਗੀ, “ਬੇਟੀ ਦੇ ਘਰ ਰਹਿਣਾ ਠੀਕ ਨਹੀਂ। ਲੋਕ ਕੀ ਕਹਿਣਗੇਚਲੋ ਨਵੇਂ ਸ਼ਹਿਰ ਚੱਲੀਏ।”

ਕੋਲੋਂ ਬੇਟੀ ਬੋਲ ਪਈ, “ਲੋਕ ਤਾਂ ਬੜਾ ਕੁਝ ਬੋਲਦੇ ਨੇ, ਜਦੋਂ ਤਕ ਡੈਡੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ, ਇਹ ਮੇਰੇ ਕੋਲ ਰਹਿਣਗੇ।”

ਇੱਕ ਦਿਨ ਮੈਂ ਦੋਹਾਂ ਬੇਟੀਆਂ ਨੂੰ ਆਪਣੇ ਕੋਲ ਸੱਦਿਆ“ਹਾਂ ਬਈ, ਹੁਣ ਦੱਸੋ ਤੁਹਾਡਾ ਕਿੰਨਾ ਕਿੰਨਾ ਖਰਚ ਹੋਇਆ? ਛੋਟੀ ਚੁੱਪ ਰਹੀ, ਵੱਡੀ ਬੋਲ ਪਈ, “ਸਾਡਾ ਵੀ ਕੋਈ ਫਰਜ਼ ਬਣਦਾ, ਆਹ ਜਿਹੜਾ ਪਹਿਲੀ ਤਰੀਕ ਨੂੰ ਰੁੱਗ ਭਰਕੇ ਨੋਟਾਂ ਦਾ ਮਿਲਦਾ, ਇਹ ਸਭ ਤੁਹਾਡੀ ਮਿਹਨਤ ਦਾ ਸਿੱਟਾ ਹੈਜੇ ਤੁਹਾਡਾ ਪੁੱਤ ਖਰਚਾ ਕਰਦਾ, ਫਿਰ ਵੀ ਹਿਸਾਬ ਪੁੱਛਦੇ? ਅੱਗੇ ਤੋਂ ਪੈਸੇ ਧੇਲੇ ਦੀ ਕੋਈ ਗੱਲ ਨਹੀਂ ਕਰਨੀ।”

ਬੇਟੀ ਦੀ ਇਸ ਦਲੀਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ

ਡੇਢ ਮਹੀਨੇ ਬਾਅਦ ਮੈਂ ਸਿਹਤਯਾਬ ਹੋ ਕੇ ਨਵੇਂ ਸ਼ਹਿਰ ਆ ਗਿਆਕਰੋਨਾ ਦਾ ਪ੍ਰਕੋਪ ਅਜੇ ਵੀ ਜਾਰੀ ਸੀਮੇਰੇ ਰਿਸ਼ਤੇਦਾਰ ਤੇ ਮਿੱਤਰ ਮੇਰੇ ਘਰ ਆਉਣ ਤੋਂ ਡਰਦੇ ਸਨਫੋਨ ਉੱਤੇ ਮੇਰੀ ਤੰਦਰੁਸਤੀ ਦਾ ਪਤਾ ਕਰ ਲੈਂਦੇਹਾਲ ਚਾਲ ਪੁੱਛਣ ਤੋਂ ਬਾਅਦ ਹਰ ਕੋਈ ਇਹੀ ਆਖਦਾ, “ਸੰਧੂ ਸਾਬ! ਭਾਗਾਂ ਵਾਲੇ ਹੋ, ਜੋ ਇੱਦਾਂ ਦੀਆਂ ਧੀਆਂ ਤੁਹਾਨੂੰ ਮਿਲੀਆਂਜਿੰਨੀ ਸੇਵਾ ਸੰਭਾਲ ਤੁਹਾਡੀ ਧੀਆਂ ਨੇ ਕੀਤੀ ਇੰਨੀ ਤਾਂ ਅੱਜ ਕੱਲ੍ਹ ਪੁੱਤ ਵੀ ਨਹੀਂ ਕਰਦੇ।” ਇੰਨਾ ਸੁਣ ਮਾਣ ਨਾਲ ਮੇਰਾ ਸਿਰ ਉੱਚਾ ਹੋ ਜਾਂਦਾਮੈਂਨੂੰ ਉਹਨਾਂ ਮੂਰਖਾਂ ’ਤੇ ਤਰਸ ਆਉਂਦਾ ਜੋ ਪੁੱਤਰ ਪ੍ਰਾਪਤੀ ਲਈ ਕੁੱਖਾਂ ਵਿੱਚ ਧੀਆਂ ਦਾ ਕਤਲ ਕਰਦੇ ਹਨਉਹ ਨਹੀਂ ਜਾਣਦੇ ਕਿ ਅੱਜ ਕੱਲ੍ਹ ਧੀਆਂ ਵੀ ਪੁੱਤਾਂ ਨਾਲੋਂ ਘੱਟ ਨਹੀਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3340)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਵਤਾਰ ਸਿੰਘ ਸੰਧੂ

ਅਵਤਾਰ ਸਿੰਘ ਸੰਧੂ

Tel: (91 - 99151 - 82971)
Email: (avtarsinghsandhu3330@gmail.com)