AvtarSSandhu8ਜਦੋਂ ਇਸ ਗੱਲ ਦਾ ਬਾਬਾ ਜੀ ਨੂੰ ਪਤਾ ਲੱਗਾ ਤਾਂ ਉਹ ਅੜ ਗਏਬੋਲੇ, “ਅਸੀਂ ਇਸ ਕੰਜਰਖਾਨੇ ਵਿੱਚ ... ”
(23 ਫਰਵਰੀ 2022)
ਇਸ ਸਮੇਂ ਮਹਿਮਾਨ: 98


ਮਾਂ ਵਾਰੇ ਬੜਾ ਕੁਝ ਲਿਖਿਆ ਗਿਆ ਹੈ
ਮਾਂ ਪ੍ਰਮਾਤਮਾ ਦਾ ਦੂਜਾ ਰੂਪ ਹੈ, ਮਾਂ ਦਾ ਕੋਈ ਦੇਣ ਨਹੀਂ ਦੇ ਸਕਦਾਲੇਖਕਾਂ ਨੇ ਵੱਖੋ ਵੱਖਰੇ ਢੰਗ ਨਾਲ ਮਾਂ ਦੀ ਮਹਾਨਤਾ ਵਾਰੇ ਕਲਮ ਚਲਾਈ ਹੈਕੋਈ ਆਖਦਾ ਜਦੋਂ ਪ੍ਰਮਾਤਮਾ ਨੇ ਸਾਰੀ ਦੁਨੀਆਂ ਦੀ ਰਚਨਾ ਕਰ ਲਈ ਤਾਂ ਸੋਚਿਆ ਲੋਕ ਮੈਂਨੂੰ ਜ਼ਰੂਰ ਯਾਦ ਕਰਨਗੇਮੇਰੇ ਦਰਸ਼ਨਾਂ ਲਈ ਅਰਦਾਸਾਂ ਕਰਨਗੇਮੈਂ ਘਰ-ਘਰ ਨਹੀਂ ਜਾ ਸਕਦਾਇਸ ਲਈ ਪ੍ਰਮਾਤਮਾ ਨੇ ਮਾਂ ਦਾ ਰੂਪ ਧਾਰ ਹਰ ਘਰ ਵਿੱਚ ਜਾ ਡੇਰਾ ਲਾਇਆਹਰ ਇਨਸਾਨ ਨੂੰ ਆਪਣੀ ਮਾਂ ਨਾਲ ਬੜਾ ਮੋਹ ਹੁੰਦਾ ਹੈਉਹ ਆਪਣੀ ਮਾਂ ਨੂੰ ਦੁਨੀਆਂ ਦੀ ਸਭ ਤੋਂ ਚੰਗੀ ਮਾਂ ਸਮਝਦਾ ਹੈਜਦੋਂ ਵੀ ਮੈਂ ਮਾਂ ਵਾਰੇ ਸੋਚਦਾ ਹਾਂ ਤਾਂ ਮੇਰੀਆਂ ਅੱਖਾਂ ਅੱਗੇ ਕਈ ਘਟਨਾਵਾਂ ਆ ਜਾਂਦੀਆਂ ਹਨਮੈਂਨੂੰ ਆਪਣੀ ਮਾਂ ਰੱਬ ਦਾ ਰੂਪ ਨਜ਼ਰ ਆਉਂਦੀ ਹੈਕਈ ਵਾਰ ਉਹ ਮੇਰੀਆਂ ਕੀਤੀਆਂ ਗਲਤੀਆਂ ਆਪਣੇ ਸਿਰ ਲੈ ਕੇ ਮੈਂਨੂੰ ਬਚਾ ਲੈਂਦੀ ਸੀ

ਮੇਰਾ ਜਨਮ ਇੱਕ ਖਾਂਦੇ ਪੀਂਦੇ ਪਰਿਵਾਰ ਵਿੱਚ ਹੋਇਆ ਸੀਘਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਸੀਕੋਈ ਮੰਗ ਮੂੰਹੋਂ ਨਿਕਲਦੀ, ਉਸੇ ਵੇਲੇ ਪੂਰੀ ਹੋ ਜਾਂਦੀ ਸੀਚਾਰ ਪੰਜ ਮੱਝਾਂ ਹਮੇਸ਼ਾ ਹਵੇਲੀ ਵਿੱਚ ਬੰਨ੍ਹੀਆਂ ਰਹਿੰਦੀਆਂ ਸਨਦੁੱਧ ਘਿਓ ਦੀ ਕੋਈ ਘਾਟ ਨਹੀਂ ਸੀਉਹਨੀਂ ਦਿਨੀਂ ਲੋਕ ਦੁੱਧ ਘਿਓ ਨਹੀਂ ਵੇਚਦੇ ਸਨਉਸ ਸਾਲ ਮੈਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀਪਿਤਾ ਜੀ ਮੁੱਢ ਤੋਂ ਹੀ ਕਾਂਗਰਸੀ ਸਨ ਤੇ ਹੁਣ ਉਨ੍ਹਾਂ ਨੂੰ ਲੀਡਰੀ ਦਾ ਸ਼ੌਕ ਹੋਰ ਜਾਗ ਪਿਆਪਾਰਟੀ ਪ੍ਰਤੀ ਵਫਾਦਾਰੀ ਅਤੇ ਮਿਹਨਤੀ ਵਰਕਰ ਹੋਣ ਕਰਕੇ ਪਿਤਾ ਜੀ ਨੂੰ ਐੱਮ. ਐੱਲ. ਏ. ਦੀ ਚੋਣ ਲੜਨ ਲਈ ਟਿਕਟ ਮਿਲ ਗਈਚੋਣ ਨਿਸ਼ਾਨ ਸੀ ਬਲਦਾਂ ਦੀ ਜੋੜੀਦੋਸਤ ਮਿੱਤਰ ਤੇ ਰਿਸ਼ਤੇਦਾਰ ਬੜਾ ਖੁਸ਼ ਹੋਏਘਰ ਵਿੱਚ ਪੈਸੇ ਦੀ ਕੋਈ ਘਾਟ ਨਹੀਂ ਸੀਸਾਡੇ ਲਈ ਚੋਣ ਲੜਨਾ ਮਾਮੂਲੀ ਜਿਹੀ ਗੱਲ ਸੀਉਂਝ ਵੀ ਉਸ ਸਮੇਂ ਕਾਂਗਰਸ ਦਾ ਪੂਰਾ ਜ਼ੋਰ ਸੀਜਿੱਤ ਯਕੀਨੀ ਸੀਜਦੋਂ ਇਸ ਗੱਲ ਦਾ ਬਾਬਾ ਜੀ ਨੂੰ ਪਤਾ ਲੱਗਾ ਤਾਂ ਉਹ ਅੜ ਗਏ, ਬੋਲੇ, “ਅਸੀਂ ਇਸ ਕੰਜਰਖਾਨੇ ਵਿੱਚ ਨਹੀਂ ਪੈਣਾ।”

ਬਾਬਾ ਜੀ ਅੰਮ੍ਰਿਤਧਾਰੀ ਤੇ ਪੂਰੇ ਗੁਰ ਸਿੱਖ ਸਨਆਪਣੇ ਕੀਤੇ ਫੈਸਲੇ ਉੱਤੇ ਪੂਰਾ ਪਹਿਰਾ ਦਿੰਦੇਘਰ ਵਿੱਚ ਦੋ ਦਿਨ ਮਹਾਂਭਾਰਤ ਚੱਲਦਾ ਰਿਹਾਆਖਰ ਪਿਤਾ ਜੀ ਨੇ ਹਥਿਆਰ ਸੁੱਟ ਦਿੱਤੇਉਹ ਪਾਰਟੀ ਦਫਤਰ ਗਏ, ਟਿਕਟ ਆਪਣੇ ਧਰਮ ਭਰਾ ਨੂੰ ਇਸ ਸ਼ਰਤ ਉੱਤੇ ਦਵਾ ਦਿੱਤੀ ਕਿ ਚੋਣ ਦਾ ਖਰਚਾ ਮੈਂ ਕਰਾਂਗਾ ਤੇ ਸੀਟ ਜਿੱਤਕੇ ਦਿਖਾਵਾਂਗਾਪਿਤਾ ਜੀ ਦੀ ਅਣਖ ਦਾ ਸਵਾਲ ਸੀਰਾਤ ਦਿਨ ਇੱਕ ਕਰ ਦਿੱਤਾ, ਖੁੱਲ੍ਹਾ ਪੈਸਾ ਖਰਚਿਆਕਾਂਗਰਸ ਨੇ ਇਹ ਸੀਟ ਵੱਡੇ ਫਰਕ ਨਾਲ ਜਿੱਤ ਲਈ। ਪੂਰਾ ਪਿੰਡ ਸਾਰੀ ਰਾਤ ਨੱਚਦਾ ਰਿਹਾ। ਮੈਂ ਵੀ ਪਿਤਾ ਜੀ ਦੇ ਮੋਢੇ ਚੜ੍ਹਕੇ ਖੂਬ ਬੋਲੀਆਂ ਪਾਈਆਂ

ਬਾਬਾ ਜੀ ਨੇ ਦਿਲ ਵਿੱਚ ਰੜਕ ਰੱਖੀਪਿਤਾ ਜੀ ਨੂੰ ਆਪਣਾ ਕਾਰੋਬਾਰ ਅਲੱਗ ਕਰਨ ਦਾ ਹੁਕਮ ਸੁਣਾ ਦਿੱਤਾਸਾਂਝੇ ਪਰਿਵਾਰ ਵਿੱਚ ਸੇਹ ਦਾ ਤਕਲਾ ਗੱਡਿਆ ਗਿਆਠੇਕੇਦਾਰੀ ਤੇ ਦੁਕਾਨਾਂ ਵੰਡੀਆਂ ਗਈਆਂਸਾਡਾ ਸਾਰਾ ਕਾਰੋਬਾਰ ਨੌਕਰ ਕਰਦੇਪਿਤਾ ਜੀ ਸਾਰਾ ਦਿਨ ਲੀਡਰੀ ਕਰਦੇਸਰਕਾਰ ਵਿੱਚ ਉਹਨਾਂ ਦਾ ਕਾਫੀ ਅਸਰ ਰਸੂਖ ਸੀਕੋਈ ਵੀ ਮੰਤਰੀ ਜਾਂ ਐੱਮ. ਐੱਲ. ਏ. ਚੰੜ੍ਹੀਗੜ੍ਹ ਜਾਂਦਾ, ਉਸ ਦਾ ਚਾਹ ਪਾਣੀ ਤੇ ਖਾਣੇ ਦਾ ਇੰਤਜ਼ਾਮ ਸਾਡੇ ਅੱਡੇ ਵਾਲੇ ਹੋਟਲ ਉੱਤੇ ਹੁੰਦਾ ਸੀਇੱਕ ਪਾਰਟੀ ਵਰਕਰ ਸਾਡਾ ਸਾਂਝੀਦਾਰ ਵੀ ਬਣ ਗਿਆਸਕੂਲੋਂ ਛੁੱਟੀ ਤੋਂ ਬਾਅਦ ਮੈਂ ਰੋਜ਼ ਹੋਟਲ ਉੱਤੇ ਚਲਾ ਜਾਂਦਾਇਹ ਮਾਂ ਦਾ ਹੁਕਮ ਸੀਛੋਟੀ ਉਮਰ ਹੋਣ ਕਰਕੇ ਕਾਰੋਬਾਰ ਮੇਰੀ ਸਮਝ ਤੋਂ ਬਾਹਰ ਸੀ

ਆਖਰ ਸਾਂਝੀਦਾਰ ਤੇ ਨੌਕਰਾਂ ਆਪਣੀ ਔਕਾਤ ਦਿਖਾ ਦਿੱਤੀਪਿਤਾ ਜੀ ਦੀ ਲਾਪ੍ਰਵਾਹੀ ਕਾਰਣ ਹੋਟਲ ਤੇ ਠੇਕੇਦਾਰੀ ਵਿੱਚ ਘਾਟਾ ਪੈ ਗਿਆਵਾਲ ਵਾਲ ਕਰਜ਼ੇ ਵਿੱਚ ਫਸ ਗਿਆਧਰਮ ਭਰਾ ਐੱਮ. ਐੱਲ. ਏ. ਵੀ ਅਕਿਰਤਘਣ ਨਿਕਲਿਆਪਿਤਾ ਜੀ ਨੂੰ ਝੂਠੇ ਕੇਸ ਵਿੱਚ ਫਸਾ ਦਿੱਤਾਪਾਰਟੀ ਵਰਕਰ ਵੀ ਪਿੱਠ ਦਿਖਾ ਗਏਕਰਜ਼ੇ ਤੋਂ ਤੰਗ ਆ ਕੇ ਇੱਕ ਦਿਨ ਪਿਤਾ ਜੀ ਬਿਨਾਂ ਦੱਸੇ ਘਰੋਂ ਚਲੇ ਗਏਮਹੀਨਾ ਭਰ ਕੋਈ ਖਬਰਸਾਰ ਨਾ ਮਿਲੀਜਿੰਨੇ ਮੂੰਹ ਉੰਨੀਆਂ ਗੱਲਾਂ ... “ਕਿਸੇ ਨੇ ਵੱਢ ਦਿੱਤਾ ਹੋਣਾ, ... ਖੂਹ ਖਾਤਾ ਗੰਦਾ ਕਰ ਗਿਆ ਹੋਣਾ, ... ਵਿਰੋਧੀਆਂ ਨੇ ਬਦਲਾ ਲੈ ਲਿਆ

ਲੋਕ ਮੇਰੀ ਮਾਂ ਨੂੰ ਤਾਹਨੇ ਮਿਹਣੇ ਮਾਰਦੇ, ਮੈਂਨੂੰ ਸਕੂਲ ਜਾਂਦੇ ਨੂੰ ਘੇਰ ਕੇ ਪਿਤਾ ਜੀ ਨੂੰ ਗਾਲ੍ਹਾਂ ਕੱਢਦੇਮੈਂਨੂੰ ਚੋਰ ਦੀ ਜਿਣਸ ਕਹਿੰਦੇ, “ਮੈਂ ਮਾਂ ਨੂੰ ਸਾਰਾ ਕੁਝ ਰੋ ਰੋ ਦੱਸਦਾ ਤੇ ਪਿਤਾ ਜੀ ਬਾਰੇ ਪੁੱਛਦਾ“ਪੁੱਤ! ਤੇਰਾ ਭਾਪਾ ਕਮਾਈ ਕਰਨ ਪ੍ਰਦੇਸ ਗਿਆ ...।” ਮਾਂ ਕਹਿੰਦੀ ਫਿਰ ਮੈਂਨੂੰ ਕਲਾਵੇ ਵਿੱਚ ਲੈ ਕੇ ਰੋਣ ਲੱਗ ਪੈਂਦੀਮੇਰੀ ਵੱਡੀ ਭੈਣ ਸਾਨੂੰ ਦੋਹਾਂ ਨੂੰ ਚੁੱਪ ਕਰਾਉਂਦੀ ਆਪ ਵੀ ਉੱਚੀ ਉੱਚੀ ਰੋਣ ਲਗਦੀ। ਕੁੜੀਆਂ ਸਕੂਲ ਵਿੱਚ ਭੈਣ ਨੂੰ ਵੀ ਤੰਗ ਕਰਦੀਆਂ ਸਨ

ਹੌਲੀ ਹੌਲੀ ਮਾਂ ਦੀ ਜੋੜੀ ਰਕਮ ਤੇ ਗਹਿਣੇ ਵੀ ਮੁੱਕ ਗਏਮੇਰੀ ਮਾਂ ਲੋਕਾਂ ਦੇ ਕੱਪੜੇ ਸੀਉਣ ਲੱਗ ਪਈਕਰਜ਼ੇ ਵਾਲੇ ਸਾਨੂੰ ਤੰਗ ਕਰਦੇਮੇਰੀ ਮਾਂ ਆਖਦੀ, “ਭਾਈ ਸਬਰ ਕਰੋ, ਮਾੜੇ ਦਿਨ ਵੀ ਲੰਘ ਜਾਣੇ ਆਂਤੁਹਾਡਾ ਇੱਕ ਇੱਕ ਪੈਸਾ ਮੋੜਾਂਗੇ।” ਪਰ ਲੋਕ ਕਿੱਥੇ ਮੰਨਣਬਾਬਾ ਜੀ ਨੇ ਬੜੇ ਤਰਲੇ ਕੀਤੇ, ਜਿੰਨੀ ਰਕਮ ਚਾਹੀਦੀ ਲੈ ਲਵੋ, ਲੋਕਾਂ ਦੇ ਕੱਪੜੇ ਨਾ ਸੀਂਰਿਸ਼ਤੇਦਾਰਾਂ ਬੜਾ ਸਮਝਾਇਆ ਪਰ ਮੇਰੀ ਮਾਂ ਦੀ ਇੱਕੋ ਜ਼ਿੱਦ, ਕਿਸੇ ਅੱਗੇ ਹੱਥ ਨਹੀਂ ਅੱਡਣੇਫਿਰ ਇੱਕ ਦਿਨ ਮਾਂ ਘਰੋਂ ਰੰਬਾ ਲੈ ਕੇ ਆਲੂ ਪੁੱਟਣ ਚਲੇ ਗਈਸ਼ਰੀਕਾ ਮਿਹਣੇ ਮਾਰਨ ਲੱਗ ਪਿਆ, “ਲੰਬੜਦਾਰਨੀ ਦਿਹਾੜੀਆਂ ਕਰਨ ਲੱਗ ਪਈ।” ਮੇਰੇ ਪਿਤਾ ਜੀ ਪਿੰਡ ਦੇ ਲੰਬੜਦਾਰ ਵੀ ਸਨਮੇਰੀ ਮਾਂ ਨੇ ਕਿਸੇ ਦੀ ਪ੍ਰਵਾਹ ਨਾ ਕੀਤੀਉਹ ਦਿਹਾੜੀਆਂ ਕਰਦੀ ਮੈਂਨੂੰ ਤੇ ਵੱਡੀ ਭੈਣ ਨੂੰ ਪੜ੍ਹਾ ਵੀ ਰਹੀ ਸੀਮੇਰੀ ਮਾਂ ਨੇ ਪਹਿਲਾਂ ਇੱਦਾਂ ਦਾ ਸਖਤ ਕੰਮ ਨਹੀਂ ਕੀਤਾ ਸੀਸਾਰੇ ਕੰਮ ਨੌਕਰ ਹੀ ਕਰਦੇ ਸਨਪਰ ਸਮਾਂ ਬੜਾ ਬਲਵਾਨ ਹੈ

ਸਿਆਲਾਂ ਦੀ ਰਾਤ, ਮੈਂ ਰਜਾਈ ਦੀ ਬੁੱਕਲ ਮਾਰ ਮੰਜੇ ਉੱਤੇ ਬੈਠਾ ਪੜ੍ਹ ਰਿਹਾ ਸੀਮਾਂ ਨੇ ਹੱਥਾਂ ਉੱਤੇ ਪਏ ਛਾਲਿਆਂ ਉੱਤੇ ਸਰ੍ਹੋਂ ਦਾ ਤੇਲ ਲਾ ਦੋਵੇਂ ਹੱਥ ਚੁੱਲ੍ਹੇ ਵੱਲ ਕੀਤੇਉਸ ਦੀਆਂ ਅੱਖਾਂ ਭਰ ਆਈਆਂ, ਭਰੇ ਗਲੇ ਨਾਲ ਫਿੱਸ ਪਈ, “ਚੰਗਾ ਨਹੀਂ ਕੀਤਾ ਲੰਬੜਦਾਰਾ, ਤੂੰ ਇਹ ਦਿਨ ਵੀ ਦਿਖਾਉਣੇ ਸੀਘੱਟੋ ਘੱਟ ਦੱਸਕੇ ਤਾਂ ਜਾਂਦਾ, ਤੈਨੂੰ ਸਾਡਾ ਜ਼ਰਾ ਵੀ ਖਿਆਲ ਨਾ ਆਇਆ ...।” ਇੰਨਾ ਸੁਣ ਮੇਰਾ ਰੋਣ ਨਿਕਲ ਗਿਆਮੈਂ ਆਪਣਾ ਮੂੰਹ ਰਜਾਈ ਵਿੱਚ ਲੁਕੋ ਲਿਆ

ਹੌਲੀ ਹੌਲੀ ਦਿਨ ਬਦਲ ਗਏਪਿਤਾ ਜੀ ਦੀ ਭੋਪਾਲ ਵਿੱਚ ਫਿਰ ਸ਼ਰਾਬ ਦੀ ਠੇਕੇਦਾਰੀ ਚਮਕ ਪਈਅਸੀਂ ਫਿਰ ਲੱਖਾਂ ਵਿੱਚ ਖੇਡਣ ਲੱਗ ਪਏ97 ਸਾਲ ਦੀ ਉਮਰ ਵਿੱਚ ਮੇਰੀ ਮਾਂ ਸਵਰਗ ਸਿਧਾਰ ਗਈਮੈਂਨੂੰ ਮਾਂ ਤੋਂ ਬਹੁਤ ਪਿਆਰ ਮਿਲਿਆਮੈਂ ਜਦੋਂ ਵੀ ਮਾਂ ਦੇ ਹੱਥ ਦੇਖਦਾ, ਉਹ ਸਿਆਲਾਂ ਵਾਲੀ ਰਾਤ ਅੱਖਾਂ ਅੱਗੇ ਆ ਜਾਂਦੀਮੈਂ ਉਸ ਦੇ ਹੱਥ ਫੜਕੇ ਚੁੰਮ ਲੈਂਦਾ ਕਿਉਂਕਿ ਮੇਰੀ ਮਾਂ ਦੇ ਹੱਥ ਸਭ ਤੋਂ ਸੋਹਣੇ ਸਨ, ਉਹ ਪਾਰਸ ਵਰਗੇ ਸਨ, ਜਿਨ੍ਹਾਂ ਮੇਰੇ ਵਰਗੇ ਲੋਹੇ ਨੂੰ ਵੀ ਸੋਨਾ ਬਣਾ ਦਿੱਤਾਤੁਸੀਂ ਦੱਸੋ, ਇੱਦਾਂ ਦੀ ਮਾਂ ਨੂੰ ਕੋਈ ਕਿਵੇਂ ਭੁਲਾ ਸਕਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3384)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਵਤਾਰ ਸਿੰਘ ਸੰਧੂ

ਅਵਤਾਰ ਸਿੰਘ ਸੰਧੂ

Tel: (91 - 99151 - 82971)
Email: (avtarsinghsandhu3330@gmail.com)