GoverdhanGabbi7ਸੁਲ੍ਹਾ-ਸਲਾਹੀ ਸਾਰਾ ਕੁਝ ਵੰਡਿਆ ਗਿਆ। ... ਚਲੋ ਹੁਣ ਇਹ ਦੱਸੋ ਕਿ ਮਾਂ ਨੂੰ ਕਿਸ ਨੇ ...
(3 ਦਸੰਬਰ 2021)

 

ਕੁਝ ਦਿਨ ਪਹਿਲਾਂ ਸਾਡੇ ਦੁਆਰਾ ਨਿਰਮਾਣਿਤ ਪੰਜਾਬੀ ਲਘੂ ਫਿਲਮ ‘ਬਸੇਰਾ’ ਸਾਡੇ ਯੂ ਟਿਊਬ ਚੈਨਲ ਪੀਬੀ ਸਿਨਮਾ ਉੱਪਰ ਪ੍ਰਦਰਸ਼ਿਤ ਕੀਤੀ ਗਈ ਫਿਲਮ ਦੀ ਟੈਗ ਲਾਈਨ ਸੀ - ਜੇਕਰ ਤੁਸੀਂ ਆਪਣੀ ਮਾਂ ਨੂੰ ਪਿਆਰ ਨਹੀਂ ਕਰਦੇ ਤਾਂ ਸਾਡੀ ਇਹ ਫਿਲਮ ਨਾ ਦੇਖਣਾ ਫਿਲਮ ਦੀ ਕਹਾਣੀ ਇੱਕ ਅਜਿਹੀ ਬਜ਼ੁਰਗ ਔਰਤ ਦੇ ਇਰਦ ਗਿਰਦ ਘੁੰਮਦੀ ਹੈ ਜਿਸ ਨੂੰ ਉਸਦੇ ਪਰਿਵਾਰ ਨੇ ਮਜਬੂਰੀ ਵੱਸ ਬਿਰਧ ਆਸ਼ਰਮ ਵਿੱਚ ਛੱਡਿਆ ਹੋਇਆ ਹੈ ਫਿਲਮ ਦੇਖਣ ਤੋਂ ਬਾਅਦ ਬਹੁਤ ਸਾਰੇ ਦਰਸ਼ਕਾਂ ਨੇ ਆਪਣੇ ਵਿਚਾਰ ਸਾਡੇ ਨਾਲ ਸੋਸ਼ਲ ਮੀਡੀਆ ਰਾਹੀਂ ਸਾਂਝੇ ਕੀਤੇਇੱਕ ਔਰਤ ਦਰਸ਼ਕ ਨੇ ਫਿਲਮ ਦੇਖ ਕੇ ਆਪਣੀ ਹੱਡ ਬੀਤੀ ਦੱਸੀ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ

ਭਾਅ ਜੀ, ਇਹ ਬਹੁਤ ਵਧੀਆ ਫਿਲਮ ਹੈ ਇਸਦੀ ਕਹਾਣੀ, ਕਹਾਣੀ ਨਹੀਂ ਸਗੋਂ ਜ਼ਿੰਦਗੀ ਦੀ ਸਚਾਈ ਲਗਦੀ ਹੈਸਾਡੇ ਆਲੇ ਦੁਆਲੇ ਜੋ ਵਾਪਰ ਰਿਹਾ ਹੈ, ਉਹੀ ਕੁਝ ਇਸ ਫਿਲਮ ਰਾਹੀਂ ਵਿਖਾਇਆ ਗਿਆ ਹੈ ਮੈਂਨੂੰ ਇਵੇਂ ਲੱਗਾ ਜਿਵੇਂ ਇਹ ਸਾਡੇ ਘਰ ਦੀ ਕਹਾਣੀ ਹੋਵੇ। ਪਰ ਸ਼ੁਕਰ ਹੈ ਵਾਹਿਗੁਰੂ ਦਾ ਕਿ ਸਾਡੇ ਮੰਮੀ ਸਾਡੇ ਨਾਲ ਹੀ ਰਹਿੰਦੇ ਹਨ, ਅਸੀਂ ਉਸ ਨੂੰ ਬਿਰਧ ਆਸ਼ਰਮ ਨਹੀਂ ਭੇਜਿਆਤੁਹਾਡੀ ਫਿਲਮ ਨੇ ਮੇਰਾ ਹੌਸਲਾ ਤੇ ਮਨੋਬਲ ਵਧਾਇਆ ਹੈਉਸ ਵਾਸਤੇ ਦੋਬਾਰਾ ਸ਼ੁਕਰੀਆ

ਮੇਰੇ ਪਤੀ ਹੁਰੀਂ ਚਾਰ ਭਰਾ ਤੇ ਇੱਕ ਭੈਣ ਨੇਉਹ ਸਭ ਤੋਂ ਛੋਟੇ ਨੇਭੈਣ ਆਪਣੇ ਘਰ ਵਸਦੀ ਹੈਜੇਠਾਂ ਵਿੱਚੋਂ ਦੋ ਬਦੇਸ਼ਾਂ ਵਿੱਚ ਕੰਮ ਕਰਦੇ ਨੇਇੱਕ ਜੇਠ ਮੇਰਾ ਪਿੰਡ ਵਿੱਚ ਹੀ ਰਹਿੰਦਾ ਹੈਅਸੀਂ ਹੁਣ ਪਿੰਡ ਦੇ ਨੇੜੇ ਪੈਂਦੇ ਕਸਬੇ ਵਿੱਚ ਆਪਣਾ ਘਰ ਬਣਾ ਕੇ ਰਹਿੰਦੇ ਹਾਂਘਰ ਦੀ ਵੰਡ ਵੰਡਾਈ ਹੋ ਚੁੱਕੀ ਹੈਹਰ ਕਿਸੇ ਦੇ ਹਿੱਸੇ ਡੇਢ ਡੇਢ ਕਿੱਲਾ ਜ਼ਮੀਨ ਆਈ ਹੋਈ ਹੈਮੇਰੀ ਮੰਮੀ, ਮਤਲਬ ਮੇਰੀ ਸੱਸ ਜੀ ਦੱਸਦੇ ਹੁੰਦੇ ਨੇ ਕਿ ਮੇਰੇ ਸਹੁਰਾ ਸਾਹਿਬ ਦੀ ਮੌਤ ਤਦ ਹੀ ਹੋ ਗਈ ਸੀ ਜਦੋਂ ਮੇਰੇ ਪਤੀ ਅਜੇ ਮਸੀਂ ਦੋ ਕੁ ਸਾਲ ਦੇ ਸਨਮੰਮੀ ਨੇ ਸਾਰੇ ਬੱਚਿਆਂ ਨੂੰ ਪਾਲਿਆ ਪੋਸਿਆ, ਵੱਡਾ ਕੀਤਾਸਾਡੀ ਜ਼ਮੀਨ ਬਰਾਨੀ ਸੀਫ਼ਸਲ ਕੋਈ ਖ਼ਾਸ ਹੁੰਦੀ ਨਹੀਂ ਸੀਘਰ ਵਿੱਚ ਗਰੀਬੀ ਸੀਮੰਮੀ ਨੇ ਖ਼ੁਦ ਹੀ ਖੇਤਾਂ ਵਿੱਚ ਕੰਮ ਕਰਨਾਸਾਰਾ ਘਰ ਆਪ ਸੰਭਾਲਿਆ ਹੋਇਆ ਸੀਭਾਅ ਜੀ, ਕਿੰਨਾ ਮੁਸ਼ਕਿਲ ਹੁੰਦਾ ਹੋਵੇਗਾ ਘਰ ਦੇ ਸਾਈਂ ਤੋਂ ਬਿਨਾਂ ਪੰਜ ਬੱਚਿਆਂ ਨੂੰ ਸੰਭਾਲਣਾ ਪਰ ਸਾਡੀ ਮੰਮੀ ਤਾਉਮਰ ਲੱਗੀ ਰਹੀ

ਜਦੋਂ ਮੇਰੇ ਵਿਆਹ ਨੂੰ ਹੋਇਆਂ ਦੋ ਕੁ ਸਾਲ ਹੀ ਹੋਏ ਸਨ, ਮੇਰੇ ਸਭ ਤੋਂ ਵੱਡੇ ਜੇਠ ਦੁਬਈ ਚਲੇ ਗਏਫਿਰ ਉਸਨੇ ਆਪਣੇ ਤੋਂ ਨਿੱਕੇ ਨੂੰ ਵੀ ਉੱਥੇ ਬੁਲਾ ਲਿਆਉਸ ਚੱਕਰ ਵਿੱਚ ਘਰ ਉੱਤੇ ਬਹੁਤ ਸਾਰਾ ਕਰਜ਼ਾ ਚੜ੍ਹ ਗਿਆ

ਸਾਰੇ ਰਲ ਮਿਲਕੇ ਕੰਮ ਕਰਦੇ ਰਹੇਆਹਿਸਤਾ ਆਹਿਸਤਾ ਬਾਹਰ ਵਾਲੇ ਜੇਠਾਂ ਦੀ ਚੰਗੀ ਕਮਾਈ ਹੋਣ ਲੱਗ ਪਈਕੁਝ ਸਮੇਂ ਵਿੱਚ ਹੀ ਕਰਜ਼ਾ ਉੱਤਰ ਗਿਆਮੇਰੇ ਪਤੀ ਤੇ ਤੀਸਰੇ ਜੇਠ ਨੇ ਬਾਹਰ ਜਾਣ ਤੋਂ ਮਨ੍ਹਾ ਕਰ ਦਿੱਤਾਉਹ ਦੋਨੋਂ ਖੇਤੀਬਾੜੀ ਕਰਨ ਲੱਗ ਪਏ

ਮੇਰੇ ਪਤੀ ਨੇ ਆਈ. ਟੀ. ਆਈ. ਕੀਤੀ ਹੋਈ ਸੀਉਹ ਇੱਕ ਨਿੱਜੀ ਫੈਕਟਰੀ ਵਿੱਚ ਨੌਕਰੀ ਕਰਨ ਲੱਗ ਪਏਤਨਖਾਹ ਤਾਂ ਕੋਈ ਜ਼ਿਆਦਾ ਨਹੀਂ ਮਿਲਦੀ ਸੀ ਪਰ ਫਿਰ ਵੀ ਗੁਜ਼ਾਰਾ ਹੋ ਜਾਂਦਾ ਸੀਆਪਣੇ ਵਿਆਹ ਤੋਂ ਕੁਝ ਸਮੇਂ ਬਾਅਦ ਮੈਂ ਵੀ ਇਹਨਾਂ ਦੀ ਮਦਦ ਕਰਨ ਲੱਗ ਪਈਮੈਂ ਸਿਲਾਈ ਕਢਾਈ ਬਗੈਰਾ ਦਾ ਕੰਮ ਸ਼ੁਰੂ ਕਰ ਲਿਆਛੋਟਾ ਜਿਹਾ ਬੂਟੀਕ ਵੀ ਖੋਲ੍ਹ ਲਿਆਸਾਡਾ ਸਾਂਝਾ ਟੱਬਰ ਸੀਬਹੁਤ ਸਲੂਕ, ਪਿਆਰ ਮੋਹ ਸੀ ਆਪਸ ਵਿੱਚ

ਉੱਧਰ ਦੋਨੋਂ ਭਾਜੀ ਖਾਸੀ ਕਮਾਈ ਕਰਨ ਲੱਗ ਪਏਮੇਰੀਆਂ ਜੇਠਾਣੀਆਂ ਨੇ ਗਾਹੇ-ਬਗਾਹੇ ਸਾਨੂੰ ਤਾਹਨੇ ਮਾਰਦੇ ਰਹਿਣਾ, “ਬਾਹਰ ਬਦੇਸ਼ਾਂ ਵਿੱਚ ਸਾਡੇ ਖ਼ਸਮ ਹੱਡ ਤੋੜ ਮਿਹਨਤਾਂ ਕਰਦੇ ਨੇ ਤੇ ਇਹਨਾਂ ਦੇ ਟੱਬਰ ਇੱਥੇ ਵਿਹਲੇ ਬਹਿ ਖਾਂਦੇ ਨੇ …

ਫਿਰ ਅਚਾਨਕ ਦੋਨੋਂ ਵੱਡੇ ਭਾਈ ਕਹਿਣ ਲੱਗੇ ਕਿ ਅਸੀਂ ਜ਼ਿਆਦਾ ਕਮਾਉਂਦੇ ਹਾਂ, ਅਸੀਂ ਅੱਡ ਹੋਣਾ ਹੈਮਾਂ ਤੇ ਹੋਰ ਰਿਸ਼ਤੇਦਾਰਾਂ ਨੇ ਬਥੇਰਾ ਸਮਝਾਇਆ ਪਰ ਉਹਨਾਂ ਕਿਸੇ ਦੀ ਨਾ ਸੁਣੀ

ਅਖੀਰ ਉਹ ਸਮਾਂ ਵੀ ਆ ਹੀ ਗਿਆ ਜਿਸ ਦਿਨ ਘਰ ਵੰਡਿਆ ਜਾਣਾ ਸੀਸਾਰੇ ਘਰ ਦੇ ਡਰਾਇੰਗ ਰੂਮ ਵਿੱਚ ਬੈਠੇ ਸਨਉਸ ਦਿਨ ਮੇਰੇ ਮਾਮਾ ਤੇ ਮਾਸੜ ਸਹੁਰਾ ਹੁਰੀਂ ਵੀ ਘਰ ਆਏ ਹੋਏ ਸਨਬਹੁਤ ਜਲਦੀ ਹੀ ਜ਼ਮੀਨ ਤੇ ਹੋਰ ਜੋ ਕੁਝ ਵੀ ਵੰਡਣਯੋਗ ਸੀ ਵੰਡਿਆ ਗਿਆਸਾਰਿਆਂ ਨੇ ਆਪੋ ਆਪਣਾ ਹਿੱਸਾ ਲੈ ਲਿਆ

ਮਾਮਾ ਜੀ ਕਹਿੰਦੇ, “ਚਲੋ ਠੀਕ ਹੈ ਭਾਣਜਿਓ, ਸੁਲ੍ਹਾ-ਸਲਾਹੀ ਸਾਰਾ ਕੁਝ ਵੰਡਿਆ ਗਿਆ। ... ਚਲੋ ਹੁਣ ਇਹ ਦੱਸੋ ਕਿ ਮਾਂ ਨੂੰ ਕਿਸ ਨੇ ਆਪਣੇ ਕੋਲ ਰੱਖਣਾ ਹੈ?”

ਬਦੇਸ਼ਾਂ ਵਾਲੇ ਜੇਠਾਂ ਦੀਆਂ ਘਰ ਵਾਲੀਆਂ ਤਾਂ ਕੋਰਾ ਜਵਾਬ ਦੇ ਗਈਆਂ, “ਅਸੀਂ ਨਹੀਂ ਰੱਖਣਾ ਬੁੜ੍ਹੀ ਨੂੰ ਆਪਣੇ ਨਾਲ … ਇਹ ਰੋਕਾ ਟੋਕਾ ਬਹੁਤ ਕਰਦੀ ਹੈ … ਅਸੀਂ ਤਾਂ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਤੇ ਆਜ਼ਾਦੀ ਨਾਲ ਜਿਊਣੀ ਹੈ … ਅਸੀਂ ਤਾਂ ਬੁੜ੍ਹੀ ਨੂੰ ਇੱਕ ਮਿੰਟ ਵੀ ਬਰਦਾਸ਼ਤ ਨਹੀਂ ਕਰ ਸਕਦੇ ...

ਪਿੰਡ ਵਾਲੇ ਜੇਠ ਤੇ ਜੇਠਾਣੀ ਨੇ ਵੀ ਨਾਂਹ ਵਿੱਚ ਸਿਰ ਹਿਲਾ ਦਿੱਤਾ

ਫਿਰ ਮਾਸੜ ਜੀ ਨੇ ਸਾਡੇ ਵੱਲ ਤੱਕਿਆ

“ਮੇਰੀ ਤਾਂ ਮਾਂ ਹੈ … ਇਸਨੇ ਬੜੇ ਔਖੇ ਹੋ ਕੇ ਸਾਨੂੰ ਪਾਲਿਆ ਹੈ … ਮੈਂ ਭਾਵੇਂ ਗਰੀਬ ਹੀ ਹਾਂ ਪਰ ਮਾਂ ਮੇਰੇ ਕੋਲ ਰਹੇਗੀ

ਪਤੀ ਦੇ ਇਹਨਾਂ ਬੋਲਾਂ ਨਾਲ ਮੈਂ ਵੀ ਹਾਮੀ ਭਰ ਦਿੱਤੀ

ਕੁਝ ਸਾਲਾਂ ਬਾਅਦ ਜਦੋਂ ਅਸੀਂ ਇੱਥੇ ਕਸਬੇ ਵਿੱਚ ਘਰ ਬਣਾ ਲਿਆ ਤਾਂ ਮਾਂ ਨੂੰ ਆਪਣੇ ਨਾਲ ਲੈ ਆਏਘਰ ਵਿੱਚ ਬੜੇ ਨਿੱਕੇ ਮੋਟੇ ਕੰਮ ਹੁੰਦੇ ਨੇਮੈਂ ਆਪਣਾ ਬੂਟੀਕ ਵੀ ਚਲਾਉਂਦੀ ਹਾਂਮੰਮੀ ਨੂੰ ਖੁਸ਼ ਰੱਖਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ

ਮੇਰੇ ਪਤੀ ਮੈਂਨੂੰ ਹਮੇਸ਼ਾ ਸਮਝਾਉਂਦੇ ਰਹਿੰਦੇ ਨੇ ਕਿ ਜੇਕਰ ਮਾਂ ਦੀ ਕੋਈ ਗੱਲ ਬੁਰੀ ਲੱਗ ਵੀ ਜਾਏ ਤਾਂ ਉਸ ਬਦਲੇ ਮੈਂਨੂੰ ਜੋ ਮਰਜ਼ੀ ਕਹਿ ਲਈਂ ਪਰ ਮਾਂ ਨੂੰ ਕੁਝ ਨਾ ਕਹੀਂਤੈਨੂੰ ਪਤਾ ਹੈ ਕਿ ਮਾਂ ਨੇ ਸਾਨੂੰ ਬਹੁਤ ਔਖਿਆਈ ਨਾਲ ਪਾਲਿਆ ਹੈ … ਜਦੋਂ ਪਾਪਾ ਜੀ ਚਲੇ ਗਏ ਸਨ ਤਦ ਸਾਡੀ ਮਾਂ ਮੁਸ਼ਕਿਲ ਨਾਲ ਤੀਹ ਸਾਲਾਂ ਦੀ ਵੀ ਨਹੀਂ ਸੀ …

“ਦੇਖੋ ਜੀ … ਜਦੋਂ ਇੱਕ ਘਰ ਵਿੱਚ ਰਹਿੰਦੇ ਹਾਂ ਤਾਂ ਘਰ ਵਿੱਚ ਕਈ ਕੁਝ ਵਾਪਰਦਾ ਰਹਿੰਦਾ ਹੈ। ਕਈ ਵਾਰ ਇੱਕ ਦੂਸਰੇ ਦੀ ਗੱਲ ਬੁਰੀ ਵੀ ਲੱਗ ਜਾਂਦੀ ਹੈ। ਇੱਕ ਦੂਸਰੇ ਨੂੰ ਗਰਮ ਨਰਮ ਵੀ ਬੋਲ ਦਿੰਦੇ ਹਾਂ ਪਰ ਛੇਤੀ ਹੀ ਗੁੱਸਾ ਗਿਲਾ ਦੂਰ ਵੀ ਹੋ ਜਾਂਦਾ ਹੈ। ਮੈਂ ਜਿੰਨੀਆਂ ਮਰਜ਼ੀ ਸ਼ਿਕਾਇਤਾਂ ਲਗਾਵਾਂ, ਤੁਸੀਂ ਮੇਰੀਆਂ ਸੁਣ ਸਾਰੀਆਂ ਲਿਉ … ਮੇਰੇ ਮਨ ਨੂੰ ਸ਼ਾਂਤੀ ਤੇ ਸਕੂਨ ਮਿਲੂਗਾ ਕਿ ਮੇਰੀ ਵੀ ਕੋਈ ਸੁਣਦਾ ਹੈ ਪਰ ਮੰਮੀ ਨੂੰ ਕੁਝ ਨਾ ਕਿਹੋ ...।” ਕਈ ਵਾਰ ਡੁਸਕਦੀ ਡੁਸਕਦੀ ਹੋਈ ਮੈਂ ਵੀ ਕਹਿ ਦਿੰਦੀ ਹਾਂਉਹ ਅੱਗੋਂ ਹੱਸ ਦਿੰਦੇ ਨੇ

ਸਰ ਜੀ, ਮੈਂਨੂੰ ਫਿਲਮ ਦੇਖ ਕੇ ਬਹੁਤ ਵਧੀਆ ਲੱਗਾ ਕਿ ਅਸੀਂ ਆਪਣੀ ਮਾਂ ਨੂੰ ਆਪਣੇ ਕੋਲ ਰੱਖ ਲਿਆ ਉਸ ਨੂੰ ਬਿਰਧ ਆਸ਼ਰਮ ਵਿੱਚ ਜਾਣ ਤੋਂ ਰੋਕ ਲਿਆਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਮੇਂ ਦਾ ਚੱਕਰ ਬਹੁਤ ਬਲਵਾਨ ਹੈਅਖੀਰ ਅਸੀਂ ਵੀ ਬਜ਼ੁਰਗ ਹੋਣਾ ਹੈਜੋ ਬੀਜਾਂਗੇ ਉਹੀ ਕੱਟਾਂਗੇ ਸਰ ਜੀ, ਐਸੀਆਂ ਮੂਵੀਆਂ ਅਗਾਂਹ ਵੀ ਬਣਾਉਂਦੇ ਰਹਿਣਾ ...

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3180)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਗੋਵਰਧਨ ਗੱਬੀ

ਗੋਵਰਧਨ ਗੱਬੀ

Phone: (91 - 94171 - 73700)
Email: (govardhangabbi@gmail.com)