GoverdhanGabbi7ਹਾਂ ਬਈ, ਕੀ ਸਮਝਦਾ ਹੈਂ ਤੂੰ ਆਪਣੇ ਆਪ ਨੂੰ? … ਵੱਡਾ ਨਾਢੂ ਖਾਂ? ਸਿਆਣੇ ਐਵੇਂ ਨਹੀਂ ਕਹਿੰਦੇ ...
(28 ਅਕਤੂਬਰ 2021)

 

ਪਿਛਲੇ ਦਿਨੀਂ ਜਪਾਨ ਦੇ ਸ਼ਹਿਰ ਟੋਕੀਓ ਵਿੱਚ ਪੈਰਾ ਓਲੰਪਿਕਸ ਵਿੱਚ ਹਿੱਸਾ ਲੈ ਰਹੇ ਸਰੀਰਕ ਪੱਖ ਤੋਂ ਅਧੂਰੇ ਭਾਰਤੀ ਖਿਡਾਰੀ ਕਮਾਲ ਕਰ ਰਹੇ ਸਨਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗਿਆਂ ਦੀ ਝੜੀ ਲਗਾ ਰਹੇ ਸਨਪਰਿਵਾਰ ਤੇ ਦੇਸ਼ ਦਾ ਨਾਮ ਉੱਚਾ ਕਰ ਰਹੇ ਸਨਇਹ ਖਿਡਾਰੀ ਪੈਰਾ ਓਲੰਪਿਕਸ ਤੋਂ ਕੁਝ ਦਿਨ ਪਹਿਲਾਂ ਹੀ ਹੋਏ ਓਲੰਪਿਕਸ ਵਿੱਚ ਹਿੱਸਾ ਲੈਣ ਵਾਲੇ ਆਮ ਤੇ ਪੂਰਨ ਖਿਡਾਰੀਆਂ ਦੀ ਕਾਰਗੁਜ਼ਾਰੀ ਉੱਪਰ ਬਹੁਤ ਭਾਰੀ ਪੈਂਦੇ ਸਾਬਿਤ ਹੋ ਰਹੇ ਸਨਜਿਵੇਂ ਹੀ ਟੀਵੀ ਉੱਪਰ ਉਹਨਾਂ ਨੂੰ ਜਿੱਤਦੇ ਮੈਂ ਦੇਖਦਾ ਸੀ, ਮੇਰੀਆਂ ਅੱਖਾਂ ਵਿੱਚ ਮੇਰੇ ਮਰਹੂਮ ਪਿਤਾ (ਪਾਪਾ) ਜੀ ਦਾ ਮੁਸਕਰਾਉਂਦਾ ਚਿਹਰਾ ਘੁੰਮਣ ਲੱਗ ਪੈਂਦਾ ਸੀਅਸਲ ਵਿੱਚ ਉਹ ਵੀ ਸਰੀਰਕ ਪੱਖ ਤੋਂ ਅਧੂਰੇ ਸਨਫੌਜ ਵਿੱਚ ਅੱਠ ਸਾਲ ਨੌਕਰੀ ਕਰਦਿਆਂ ਜਦੋਂ ਸਲਾਨਾ ਛੁੱਟੀ ਉੱਪਰ ਘਰ ਆਏ ਹੋਏ ਸਨ ਤਾਂ ਇੱਕ ਹਾਦਸੇ ਵਿੱਚ ਉਹ ਆਪਣਾ ਖੱਬਾ ਹੱਥ ਗਵਾ ਬੈਠੇ ਸਨਸਰਕਾਰ ਨੇ ਉਸ ਵੇਲੇ ਭਾਵ ਸੰਨ 1964 ਦੇ ਫੌਜ ਦੇ ਕਾਨੂੰਨ ਤਹਿਤ ਪਾਪਾ ਜੀ ਨੂੰ ਬਿਨਾਂ ਪੈਨਸ਼ਨ ਤੇ ਕੋਈ ਆਰਥਿਕ ਲਾਭ ਦਿੱਤਿਆਂ ਘਰ ਭੇਜ ਦਿੱਤਾ ਸੀ

ਪੰਝੀ ਸਾਲ ਦੇ ਅਧੂਰੇ ਤੇ ਬੇਰੁਜ਼ਗਾਰ ਨੌਜਵਾਨ, ਪਾਪਾ ਜੀ ਨੂੰ ਜ਼ਿੰਦਗੀ ਦੇ ਓਲੰਪਿਕਸ ਵਿੱਚ ਇੱਜ਼ਤ ਨਾਲ ਜਿਊਣ ਵਾਸਤੇ ਤਮਾਮ ਉਮਰ ਲੜਨਾ ਸੀਵਾਪਰੇ ਹਾਦਸੇ ਤੋਂ ਦੋ ਸਾਲ ਪਹਿਲਾਂ ਹੀ ਪਾਪਾ ਜੀ ਦਾ ਵਿਆਹ ਹੋਇਆ ਸੀਬੱਚਾ ਅਜੇ ਕੋਈ ਨਹੀਂ ਹੋਇਆ ਸੀਪਾਪਾ ਜੀ ਨੇ ਆਪਣੀ ਸਰੀਰਕ ਪੱਖ ਤੋਂ ਪੂਰਨ ਪਤਨੀ ਨੂੰ ਕਿਹਾ ਕਿ ਜੇ ਉਹ ਚਾਹੇ ਤਾਂ ਉਸ ਨੂੰ ਛੱਡ ਕੇ ਆਪਣਾ ਨਵਾਂ ਜੀਵਨ ਸ਼ੁਰੂ ਕਰ ਸਕਦੀ ਹੈਇਨਸਾਨੀਅਤ ਦਾ ਫਰਜ਼ ਨਿਭਾਉਂਦਿਆ ਤੇ ਲਗਨ ਵੇਲੇ ਦਿੱਤੇ ਸਾਥ ਨਿਭਾਉਣ ਵਾਲੇ ਵਚਨਾਂ ਨੂੰ ਹਕੀਕੀ ਜਾਮਾ ਪਹਿਨਾਉਂਦਿਆਂ ਉਸਨੇ ਪਾਪਾ ਜੀ ਨੂੰ ਤਾਉਮਰ ਸਾਥ ਦੇਣ ਦਾ ਬਚਨ ਦੇ ਦਿੱਤਾਇੱਕ ਦੂਸਰੇ ਦੇ ਹੱਥ ਫੜੀ ਉਹ ਦੋਨੋਂ ਖਿਡਾਰੀ ਬਣ ਕੇ ਜ਼ਿੰਦਗੀ ਦੇ ਓਲੰਪਿਕਸ ਵਿੱਚ ਕੁੱਦ ਪਏ

ਪਾਪਾ ਜੀ ਨੇ ਗਰਿਫ਼ ਵਿੱਚ ਚਪੜਾਸੀ ਦੀ ਨੌਕਰੀ ਸ਼ੁਰੂ ਕਰ ਦਿੱਤੀਪਤਨੀ ਨੇ ਲੋਕਾਂ ਦੇ ਕੱਪੜੇ ਸਿਊਣ ਦਾ ਕੰਮ ਸ਼ੁਰੂ ਕਰ ਦਿੱਤਾਕੁਝ ਸਮੇਂ ਬਾਅਦ ਮੇਰਾ ਜਨਮ ਹੋ ਗਿਆਖਰਚੇ ਵਧ ਗਏਸਾਡੀ ਸਾਰਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਪਾਪਾ ਜੀ ਨੇ ਚਪੜਾਸੀ ਦੀ ਨੌਕਰੀ ਛੱਡ ਦਿੱਤੀਸਹੁਰੇ ਪਿੰਡ ਕਰਿਆਨੇ ਦੀ ਦੁਕਾਨ ਖੋਲ੍ਹ ਲਈਉੱਥੇ ਵੀ ਅਸਫ਼ਲਤਾ ਝੱਲਣੀ ਪਈਦੁਕਾਨ ਬੰਦ ਕਰ ਦਿੱਤੀਫਿਰ ਕਿਸੇ ਦੇ ਕਹਿਣ ਉੱਪਰ ਚੱਪਲਾਂ ਬੂਟ ਆਦਿ ਦੀ ਪਿੰਡ ਪਿੰਡ ਸਾਈਕਲ ਉੱਪਰ ਫੇਰੀ ਲਗਾਉਣ ਵਾਸਤੇ ਮਨ ਬਣਾਇਆਪਰ ਫੌਜ ਦੀ ਨੌਕਰੀ ਕਰ ਚੁੱਕੇ ਪਾਪਾ ਜੀ ਨੂੰ ਫੇਰੀ ਲਗਾਉਣ ਜਾਣ ਵਾਸਤੇ ਹੌਸਲਾ ਚਾਹੀਦਾ ਸੀਪਾਪਾ ਜੀ ਨੂੰ ਹੌਸਲਾ ਕਿਵੇਂ ਪਿਆ ਤੇ ਜ਼ਿੰਦਗੀ ਦੇ ਓਲੰਪਿਕਸ ਵਿੱਚ ਉਹ ਕਿਵੇਂ ਤਮਗੇ ਜਿੱਤਣ ਵਿੱਚ ਸਫਲ ਹੋਏ, ਉਸ ਬਾਰੇ ਉਹ ਅਕਸਰ ਦੱਸਦੇ ਹੁੰਦੇ ਸਨ:

ਸੰਨ 1967-68 ਦੀ ਗੱਲ ਹੈਇੱਕ ਵਾਰ ਫਿਰ ਜ਼ਿੰਦਗੀ ਨੇ ਮੈਂਨੂੰ ਪਟਕਣੀ ਦੇ ਦਿੱਤੀ। ਪਰ ਮੈਂ ਸੰਭਲਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਮੈਂ ਦੁਬਾਰਾ ਕਿਸੇ ਹੋਰ ਪਿੰਡ ਦੁਕਾਨ ਖੋਲ੍ਹਣ ਬਾਰੇ ਸੋਚਣ ਲੱਗ ਪਿਆਕੋਸ਼ਿਸ਼ ਵੀ ਕੀਤੀ ਪਰ ਕਿਸੇ ਵੀ ਪਿੰਡ ਦੁਕਾਨ ਵਾਸਤੇ ਸਹੀ ਥਾਂ ਨਹੀਂ ਮਿਲੀਮੈਂ ਹਿਸਾਬ ਕਿਤਾਬ ਕੀਤਾ ਤਾਂ ਪਤਾ ਚੱਲਿਆ ਕਿ ਦੁਕਾਨ ਤੋਂ ਮੈਂਨੂੰ ਡੇਢ ਕੁ ਸੌ ਰੁਪਏ ਦਾ ਘਾਟਾ ਪੈ ਗਿਆ ਸੀਮਨ ਫਿਰ ਪਰੇਸ਼ਾਨ ਰਹਿਣ ਲੱਗਾ ਸੋਚਾਂ ਕਿ ਕੀਤਾ ਤਾਂ ਚੰਗੇ ਵਾਸਤੇ ਸੀ ਪਰ ਹੋ ਉਲਟ ਗਿਆਜ਼ਿੰਦਗੀ ਵਿੱਚ ਅਕਸਰ ਇਸ ਤਰ੍ਹਾਂ ਹੁੰਦਾ ਹੈਬੰਦਾ ਸੋਚਦਾ ਕੁਝ ਹੈ ਤੇ ਰੱਬ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਹੈਰੱਬ ਅਜੇ ਵੀ ਮੇਰੇ ਨਾਲ ਨਰਾਜ਼ ਚੱਲ ਰਿਹਾ ਸੀਇੰਝ ਜਾਪਦਾ ਸੀ ਕਿ ਜਿੱਦਾਂ ਉਹ ਮੈਂਨੂੰ ਭੱਠੀ ਵਿੱਚ ਰਾੜ੍ਹ ਰਾੜ੍ਹ ਕੇ ਸੋਨਾ ਬਣਾਉਣਾ ਚਾਹੁੰਦਾ ਸੀਮੈਂ ਵੀ ਆਹਿਸਤਾ ਆਹਿਸਤਾ ਭੱਠੀ ਵਿੱਚੋਂ ਗੁਜ਼ਰ ਕੇ ਖ਼ਰਾ ਹੋਣ ਦਾ ਪੱਕਾ ਮਨ ਬਣਾ ਲਿਆਅਖੀਰ, ਮੈਂ ਆਪਣੀ ਪਤਨੀ ਤੇ ਬੱਚੇ ਨੂੰ ਨਾਲ ਲਿਆ ਤੇ ਸਹੁਰੇ ਪਿੰਡ ਤੋਂ ਵਾਪਸ ਆਪਣੇ ਪਿੰਡ ਆ ਗਿਆ

ਵਾਪਸ ਆਉਣ ਤੋਂ ਦੋ ਦਿਨ ਪਹਿਲਾਂ ਉੱਥੇ ਮੈਂਨੂੰ ਇੱਕ ਬੰਦਾ ਮਿਲਿਆ ਸੀ, ਜਿਹੜਾ ਜਲੰਧਰ ਤੋਂ ਰੈਡੀ ਮੇਡ ਬਣੀਆਂ ਪਲਾਸਟਿਕ ਤੇ ਰਬੜ ਦੀਆਂ ਚੱਪਲਾਂ ਤੇ ਬੂਟ ਲਿਆ ਕੇ ਪਿੰਡ ਪਿੰਡ ਫੇਰੀ ਲਾ ਕੇ ਵੇਚਦਾ ਹੁੰਦਾ ਸੀਉਸਨੇ ਦੱਸਿਆ ਸੀ ਕਿ ਇਹ ਚੰਗਾ ਕੰਮ ਹੈਇੱਕ ਦੋ ਦਿਨਾਂ ਬਾਅਦ ਮੈਂ ਫਿਰ ਆਪਣੇ ਸਹੁਰੇ ਪਿੰਡ ਗਿਆਉਸ ਬੰਦੇ ਨੂੰ ਮਿਲਿਆਉਸਨੇ ਦੱਸਿਆ ਕਿ ਉਹ ਤੇ ਉਸਦੇ ਕੁਝ ਸਾਥੀ ਅਗਲੇ ਸਨਿੱਚਰਵਾਰ ਜਲੰਧਰ ਜਾ ਰਹੇ ਹਨ, ਸੌਦਾ ਲਿਆਉਣ ਵਾਸਤੇਜੇ ਮੈਂ ਚਾਹਾਂ ਤਾਂ ਉਨ੍ਹਾਂ ਨਾਲ ਜਲੰਧਰ ਜਾ ਸਕਦਾ ਹਾਂਸੰਦੂਕ ਤੇ ਝੋਲਿਆਂ ਨਾਲ ਲੱਦਿਆ ਸਾਈਕਲ, ਕੱਚਿਆਂ ਤੇ ਉੱਭੜ ਖਾਬੜ ਰਸਤਿਆਂ ਉੱਪਰ ਇੱਕ ਹੱਥ ਨਾਲ ਚਲਾਉਣਾ ਸੌਖਾ ਕੰਮ ਨਹੀਂ ਸੀ ਪਰ ਅਖੀਰ, ਮੈਂ ਦੋ ਸੌ ਰੁਪਏ ਲੈ ਕੇ ਉਹਨਾਂ ਨਾਲ ਜਲੰਧਰ ਚਲਾ ਗਿਆ

ਜੋ ਸਮਾਨ ਉਹ ਲੈਂਦੇ ਸਨ ਉਹੀ ਉਹ ਮੈਂਨੂੰ ਵੀ ਲੈ ਦਿੰਦੇਸ਼ਾਮ ਨੂੰ ਰੋਟੀ ਖਾਧੀਸਮਾਂ ਬਿਤਾਉਣ ਵਾਸਤੇ ਉਨ੍ਹਾਂ ਨਾਲ ਹੀ ਰਾਤ ਨੂੰ ਦੋ ਫਿਲਮਾਂ ਵੇਖੀਆਂਬਾਅਦ ਵਿੱਚ ਉਨ੍ਹਾਂ ਨਾਲ ਹੀ ਰੇਲਵੇ ਸਟੇਸ਼ਨ ਉੱਪਰ ਸਮਾਨ ਦੀਆਂ ਬੋਰੀਆਂ ਸਮੇਤ ਆ ਕੇ ਲੇਟ ਗਏਸਵੇਰੇ ਅਸੀਂ ਬੋਰੀਆਂ ਗੱਡੀ ਵਿੱਚ ਰੱਖੀਆਂਮੇਰੇ ਨਾਲ ਵਾਲਾ ਬੰਦਾ ਤਾਂ ਸਹੁਰੇ ਪਿੰਡ ਦੇ ਸਟੇਸ਼ਨ ਉੱਪਰ ਉੱਤਰ ਗਿਆਬਾਰਾਂ ਕੁ ਵਜੇ ਮੈਂ ਵੀ ਆਪਣੇ ਪਿੰਡ ਦੇ ਰੇਲਵੇ ਸਟੇਸ਼ਨ ਉੱਪਰ ਉੱਤਰ ਗਿਆਸਮਾਨ ਲੈ ਕੇ ਘਰ ਪਹੁੰਚ ਗਿਆਸਮਾਨ ਸੰਭਾਲ ਕੇ ਰੱਖ ਲਿਆਉਸੇ ਸ਼ਾਮ ਨੂੰ ਹੀ ਸਮਾਨ ਵੇਚਣ ਵਾਸਤੇ ਫੇਰੀ ਉੱਪਰ ਜਾਣ ਦਾ ਮਨ ਬਣਾਇਆ ਪਰ ਹਿੰਮਤ ਨਹੀਂ ਪਈਮੈਂ ਸ਼ਰਮ ਮਹਿਸੂਸ ਕਰਦਾ ਰਿਹਾਅਖੀਰ, ਨਹੀਂ ਗਿਆ

ਇਸ ਤਰ੍ਹਾਂ ਚਾਰ ਪੰਜ ਦਿਨ ਨਿਕਲ ਗਏਮੈਂ ਘਰ ਪਏ ਰਹਿਣਾਮੇਰਾ ਸੁਭਾਅ ਵੀ ਚਿੜਚਿੜਾ ਹੋ ਗਿਆ ਸੀਤੁਹਾਡੀ ਮਾਂ ਵੀ ਮੇਰੇ ਕੋਲੋਂ ਡਰ ਕੇ ਰਹਿਣ ਲੱਗ ਪਈਕੁਝ ਨਰਾਜ਼ ਵੀਇੱਕ ਦਿਨ ਉਸ ਨੇ ਸਾਡੇ ਪਿੰਡ ਦੇ ਇੱਕ ਬਜ਼ੁਰਗ ਦੁਕਾਨਦਾਰ ਨੂੰ ਕਿਹਾ ਕਿ ਉਹ ਮੈਂਨੂੰ ਸਮਝਾਏ ਕਿ ਜੇਕਰ ਮੈਂ ਸਮਾਨ ਲੈ ਕੇ ਆਇਆ ਹਾਂ ਤਾਂ ਹੁਣ ਹਿੰਮਤ ਕਰਕੇ ਉਸ ਸਾਮਾਨ ਨੂੰ ਵੇਚਣ ਵੀ ਜਾਵਾਂ

ਅਗਲੇ ਦਿਨ ਸਾਡੇ ਘਰ ਦੇ ਕਿਸੇ ਵਿਆਹ ਦੇ ਸਬੰਧ ਵਿੱਚ ਹਿੱਸਾ ਲੈਣ ਵਾਸਤੇ ਗਏ ਹੋਏ ਸਨ ਉਹ ਦੁਕਾਨਦਾਰ ਸਾਡੇ ਘਰ ਆਇਆ ਤੇ ਬੋਲਿਆ, “ਹਾਂ ਬਈ, ਕੀ ਸਮਝਦਾ ਹੈਂ ਤੂੰ ਆਪਣੇ ਆਪ ਨੂੰ? … ਵੱਡਾ ਨਾਢੂ ਖਾਂ? ਸਿਆਣੇ ਐਵੇਂ ਨਹੀਂ ਕਹਿੰਦੇ ਬਈ ਰੱਸਾ ਸੜ ਜਾਂਦਾ ਪਰ ਉਹਦਾ ਵੱਟ ਨਹੀਂ ਜਾਂਦਾ। … ਤੂੰ ਕਿਸ ਗੱਲ ਤੋਂ ਆਕੜ ਰਿਹੈਂ? ਤੇਰੇ ਕੋਲ ਹੈ ਕੀ? ਤੈਨੂੰ ਕਿਸ ਗੱਲ ਤੋਂ ਸ਼ਰਮ ਆਉਂਦੀ ਹੈ? ਉਹ ਜਿਹੜੇ ਕੁਝ ਮੁੰਡੇ ਪਠਾਨਕੋਟ ਤੋਂ ਕੱਪੜਾ ਵੇਚਣ ਆਉਂਦੇ ਨੇ ਸਾਇਕਲ ਉੱਪਰ ਸਾਡੇ ਪਿੰਡਾਂ ਵਿੱਚ, ਉਨ੍ਹਾਂ ਨੂੰ ਤਾਂ ਸ਼ਰਮ ਆਉਂਦੀ ਨਹੀਂ … ਸੌ ਸੌ ਰੁਪਏ ਦੇ ਉਨ੍ਹਾਂ ਸੂਟ ਪਾਏ ਹੁੰਦੇ ਨੇ … ਫਿਰ ਤੂੰ ਕਿੱਥੋਂ ਦਾ ਰਾਜ ਕੁਮਾਰ ਹੈਂ? … ਇੱਕ ਬੱਚੇ ਦਾ ਤੂੰ ਬਾਪ ਬਣ ਗਿਐਂ … ਰਕਮ ਖਰਚ ਕਰਕੇ ਚੱਪਲਾਂ ਬੂਟ ਖਰੀਦ ਕੇ ਲੈ ਆਇਐਂ … ਤੇ ਹੁਣ ਮੂੰਹ ਛੁਪਾ ਕੇ ਚੌਵੀ ਘੰਟੇ ਘਰ ਪਿਆ ਰਹਿਨੈਂ ਹਰਾਮੀਆਂ ਦੀ ਤਰ੍ਹਾਂ … ਚੱਲ ਪੁੱਤਰਾ, ਉੱਠ ਹਿੰਮਤ ਕਰ। ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ, ਹਮੇਸ਼ਾ ਬੰਦੇ ਦੀ ਸੋਚ ਛੋਟੀ ਜਾਂ ਵੱਡੀ ਹੁੰਦੀ ਹੈ। ਚੱਲ ਪਾ ਚੱਪਲਾਂ ਤੇ ਬੂਟ ਸੰਦੂਕ ਵਿੱਚ ਤੇ ਫੇਰੀ ਉੱਪਰ ਜਾ। … ਰੱਬ ਭਲਾ ਕਰੇਗਾ।” ਉਸ ਦੁਕਾਨਦਾਰ ਨੇ ਮੈਂਨੂੰ ਚੰਗੀ ਝਾੜ ਵੀ ਪਾਈ ਤੇ ਹੌਸਲਾ ਵੀ ਦਿੱਤਾ

ਮੈਂ ਉੱਠਿਆਸਮਾਨ ਇੱਕ ਸੰਦੂਕ ਵਿੱਚ ਪਾਇਆਸਾਈਕਲ ਦੇ ਕਰੀਅਰ ਉੱਪਰ ਬੰਨ੍ਹਿਆਕੁਝ ਚੱਪਲਾਂ ਤੇ ਬੂਟਾਂ ਨੂੰ ਰੱਸੀ ਨਾਲ ਬੰਨ੍ਹ ਕੇ ਹੈਂਡਲ ਨਾਲ ਲਟਕਾ ਲਿਆ ਤੇ ਘਰੋਂ ਨਿਕਲ ਪਿਆਸਾਈਕਲ ਜਿਸ ਪਾਸੇ ਨੂੰ ਤੁਰ ਪਿਆ ਉੱਧਰ ਹੀ ਚੱਲ ਪਿਆਅਚਾਨਕ ਮੈਂ ਦੇਖਿਆ ਕਿ ਮੈਂ ਨੇੜੇ ਪੈਂਦੇ ਪਿੰਡ ਵਿੱਚ ਪਹੁੰਚ ਗਿਆ ਸੀਉੱਥੇ ਇੱਕ ਕੁੜੀ ਨੇ ਮੇਰੇ ਸਾੲਕਿਲ ਦੇ ਹੈਂਡਲ ਉੱਪਰ ਲਟਕ ਰਹੀਆਂ ਚੱਪਲਾਂ ਵੱਲ ਦੇਖਿਆ ਭਾਈ ਇਹ ਚੱਪਲਾਂ ਵੇਚਣ ਵਾਸਤੇ ਨੇ …?” ਉਹ ਕੁੜੀ ਬੋਲੀ

“ਹਾਂ ਜੀ ਭੈਣਜੀ!” ਮੇਰੇ ਮੂੰਹੋਂ ਬੜੀ ਮੁਸ਼ਕਿਲ ਨਾਲ ਨਿਕਲਿਆਉਹ ਕੁੜੀ ਥੋੜ੍ਹਾ ਮੁਸਕਰਾਈਉਸਨੇ ਆਵਾਜਾਂ ਮਾਰ ਕੇ ਆਪਣੀਆਂ ਕੁਝ ਸਹੇਲੀਆਂ ਨੂੰ ਵੀ ਬੁਲਾ ਲਿਆਉਹ ਸਾਰੀਆਂ ਮੇਰੇ ਸਾਈਕਲ ਦੇ ਆਲੇ ਦੁਆਲੇ ਖੜ੍ਹੀਆਂ ਹੋ ਕੇ ਚੱਪਲਾਂ ਦੇਖਣ ਲੱਗ ਪਈਆਂਮੁੱਲ ਪੁੱਛਣ ਲੱਗੀਆਂਜਿਸ ਤਰ੍ਹਾਂ ਕਿ ਉਸ ਚੱਪਲਾਂ ਵੇਚਣ ਵਾਲੇ ਭਾਈ ਨੇ ਮੈਂਨੂੰ ਦੱਸਿਆ ਹੋਇਆ ਸੀ ਕਿ ਖਰੀਦ ਮੁੱਲ ਤੋਂ ਵੱਧ ਮੁੱਲ ਦੱਸਣਾ ਹੈ, ਮੈਂ ਡੇਢ ਰੁਪਏ ਵਿੱਚ ਖਰੀਦੀ ਚੱਪਲ ਦਾ ਮੁੱਲ ਸਾਢੇ ਤਿੰਨ ਰੁਪਏ ਦੱਸਿਆ

“ਭਾਈ ਇਹ ਤਾਂ ਜ਼ਿਆਦਾ ਏ, ਕੁਝ ਘੱਟ ਕਰ ਮੁੱਲ … ਤਿੰਨ ਰੁਪਏ ਲਗਾ ਲੈ। ਅਸੀਂ ਸਾਰੀਆਂ ਸਹੇਲੀਆਂ ਖਰੀਦ ਲਵਾਂਗੀਆਂ …।” ਉਨ੍ਹਾਂ ਵਿੱਚੋਂ ਇੱਕ ਕੁੜੀ ਬੋਲੀ।”

“ਵੈਸੇ ਮੈਂਨੂੰ ਫਾਇਦਾ ਤਾਂ ਕੋਈ ਨਹੀਂ ਹੋਣਾ ਪਰ ਚਲੋ ਤੁਸੀਂ ਕਹਿੰਦੀਆਂ ਹੋ ਤਾਂ ਠੀਕ ਹੈ।” ਬੋਲਦੇ ਹੋਏ ਮੈਂ ਅੰਦਰ ਹੀ ਅੰਦਰ ਬਹੁਤ ਖੁਸ਼ ਹੋ ਰਿਹਾ ਸੀਉਨ੍ਹਾਂ ਇੱਕ ਦੀ ਥਾਂ ਦੋ ਦੋ ਜੋੜੇ ਖਰੀਦ ਲਏਮੈਂ ਪੈਸੇ ਜੇਬ ਵਿੱਚ ਪਾਏ ਤੇ ਦੂਸਰੇ ਮਹੱਲੇ ਵੱਲ ਤੁਰ ਪਿਆ ਉੱਥੇ ਵੀ ਇੱਕ ਕੁੜੀ ਨੇ ਆਵਾਜ਼ ਮਾਰ ਕੇ ਸਾਰੇ ਮਹੱਲੇ ਵਾਲੀਆਂ ਕੁੜੀਆਂ ਨੂੰ ਬੁਲਾ ਲਿਆਉੱਥੇ ਵੀ ਮੇਰਾ ਬਹੁਤ ਸਾਰਾ ਸਮਾਨ ਵਿਕ ਗਿਆ

ਮੈਂ ਸ਼ਾਮ ਨੂੰ ਘਰ ਆ ਗਿਆਉਦੋਂ ਤਕ ਘਰ ਵਾਲੇ ਅਜੇ ਵਾਪਸ ਨਹੀਂ ਆਏ ਸਨਮੈਂ ਬਹੁਤ ਖੁਸ਼ ਸਾਂਉਸ ਦਿਨ ਕੁਲ ਵਿਕਰੀ ਸੱਠ ਰੁਪਏ ਦੀ ਹੋਈ ਸੀ, ਜਿਸ ਵਿੱਚੋਂ ਲਗਭਗ ਤੀਹ ਕੁ ਰੁਪਏ ਮੇਰੀ ਕਮਾਈ ਦੇ ਸਨ ਮੈਂਨੂੰ ਯਾਦ ਆਇਆ ਕਿ ਫੌਜ ਵਿੱਚ ਸਾਰੀ ਸਾਰੀ ਰਾਤ ਪਹਿਰਾ ਦਿੰਦੇ ਹੁੰਦੇ ਸਾਂਮਹੀਨੇ ਬਾਅਦ ਤਨਖਾਹ ਮਿਲਦੀ ਸੀ ਉਹ ਵੀ ਚਾਲੀ ਰੁਪਏ ਉੱਧਰ ਉਸ ਦਿਨ ਮੈਂ ਇੱਕ ਦਿਨ ਵਿੱਚ ਹੀ ਤੀਹ ਰੁਪਏ ਕਮਾ ਲਏ ਸਨ

ਰਾਤ ਨੂੰ ਘਰ ਵਾਲੇ ਆਏਜਦੋਂ ਸਭ ਤੋਂ ਪਹਿਲਾਂ ਮੈਂ ਤੁਹਾਡੀ ਮਾਂ ਨੂੰ ਦੱਸਿਆ ਕਿ ਮੈਂ ਅੱਜ ਤੀਹ ਰੁਪਏ ਕਮਾ ਕੇ ਲਿਆਇਆ ਹਾਂ ਤਾਂ ਉਹ ਸੁਣ ਕੇ ਬਹੁਤ ਖੁਸ਼ ਹੋਈਮੈਂ ਸਾਰੇ ਰੁਪਏ ਉਸਦੇ ਅੱਗੇ ਢੇਰੀ ਲਗਾ ਦਿੱਤੇਉਸਨੇ ਗਿਣੇ ਤਾਂ ਉਹ ਬਾਗ਼ੋਬਾਗ਼ ਹੋ ਗਈ, ਨੱਚਦੀ ਫਿਰੇਮਨ ਹੀ ਮਨ ਰੱਬ ਦਾ ਸਿਮਰਣ ਕਰਨ ਲੱਗ ਪਈਅਗਲੇ ਦਿਨ ਮੈਂ ਫਿਰ ਦੂਸਰੇ ਪਿੰਡ ਨੂੰ ਫੇਰੀ ਉੱਪਰ ਚਲਾ ਗਿਆਉਸ ਦਿਨ ਵੀ ਕੁਝ ਉਸੇ ਤਰ੍ਹਾਂ ਦਾ ਹੋਇਆ। ਉਸ ਦਿਨ ਮੈਂ ਅੱਸੀ ਨੱਬੇ ਰੁਪਏ ਦੀ ਵਿਕਰੀ ਕੀਤੀਸ਼ਾਮ ਨੂੰ ਘਰ ਵਾਪਸ ਆ ਗਿਆਇਹ ਸਿਲਸਿਲਾ ਚੱਲ ਨਿਕਲਿਆ …।”

ਤੇ ਇਸ ਤਰ੍ਹਾਂ ਪਾਪਾ ਜੀ ਨੇ ਜ਼ਿੰਦਗੀ ਦੀ ਓਲੰਪਿਕਸ ਵਿੱਚ ਤਮਗੇ ਜਿੱਤਣੇ ਸ਼ੁਰੂ ਕਰ ਦਿੱਤੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3108)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਗੋਵਰਧਨ ਗੱਬੀ

ਗੋਵਰਧਨ ਗੱਬੀ

Phone: (91 - 94171 - 73700)
Email: (govardhangabbi@gmail.com)