GoverdhanGabbi7ਗੱਬੀ ਪੁੱਤਰ, ਚੱਲ ਕੱਢ ਗੱਡੀ ਤੇ ਡਾਕਟਰ ਕੋਲ ਲੈ ਚੱਲ ...
(6 ਦਸੰਬਰ 2020)

 

ਮਾਂ ਦੀ ਸਿਹਤ ਅੱਜ ਕੱਲ੍ਹ ਥੋੜ੍ਹੀ ਨਾਸਾਜ਼ ਚੱਲ ਰਹੀ ਹੈਜਦੋਂ ਦੀ ਹਸਪਤਾਲ ਵਿੱਚ ਕਰੋਨਾ ਵਿਰੁੱਧ ਚੌਦ੍ਹਾਂ ਦਿਨ ਦਾ ਯੁੱਧ ਜਿੱਤ ਕੇ ਮਾਂ ਘਰ ਪਰਤੀ ਹੈ ਤਦ ਤੋਂ ਡਾਢ ਝੰਬੀ ਗਈ ਹੈਅੱਠ ਦਸ ਕਿਲੋ ਭਾਰ ਘਟ ਗਿਆ ਹੈਕਮਜ਼ੋਰ ਹੋ ਗਈ ਹੈਚਿਹਰੇ ਦਾ ਨੂਰ ਥੋੜ੍ਹਾ ਧੁਆਂਖਿਆ ਗਿਆ ਹੈਹਸਪਤਾਲ ਦੇ ਡਾਕਟਰਾਂ ਤੇ ਆਪਣੇ ਨਿੱਕੇ ਡਾਕਟਰ ਪੁੱਤਰ ਦੀਆਂ ਹਿਦਾਇਤਾਂ ਦਾ ਪਾਲਣਾ ਕਰਦਿਆਂ ਕੋਰੋਨਾ ਤੇ ਉਸ ਨਾਲ ਉਪਜੀਆਂ ਹੋਰ ਬਿਮਾਰੀਆਂ ਨੂੰ ਹਰਾਉਣ ਵਾਸਤੇ ਉਹਨਾਂ ਨਾਲ ਜੂਝ ਰਹੀ ਹੈਸਾਨੂੰ ਪੂਰੀ ਆਸ ਹੈ ਕਿ ਜੇ ਸਭ ਠੀਕ ਰਿਹਾ ਤੇ ਕੁਦਰਤ ਦੀ ਮਿਹਰ ਰਹੀ ਤਾਂ ਬਹੁਤ ਜਲਦ ਮਾਂ ਸਿਹਤਯਾਬ ਹੋ ਜਾਵੇਗੀ

ਅਠੱਤਰਾਂ ਸਾਲਾਂ ਦੀ ਸਾਡੀ ਮਾਂ ਦੀ ਕੁਝ ਸ਼ੂਗਰ ਵਧੀ ਹੋਈ ਹੈਨਿੱਕਾ ਭਰਾ ਉਸ ਨੂੰ ਲੋੜੀਂਦੇ ਟੀਕੇ ਤੇ ਦਵਾਈਆਂ ਦੇ ਰਿਹਾ ਹੈਗੱਲ ਗੱਲ ’ਤੇ ਮਾਂ ਹੱਥ ਜੋੜਦੀ ਆਕਾਸ਼ ਵੱਲ ਦੇਖਦੀ ਹੈਮੁਬਾਈਲ ਫੋਨ ਉੱਪਰ ਧਾਰਮਿਕ ਪ੍ਰਵਚਨਾਂ ਨੂੰ ਸੁਣਦੀ ਰਹਿੰਦੀ ਹੈਇਸ ਸਭ ਦੇ ਚੱਲਦਿਆਂ ਵੀ ਉਹ ਸਾਨੂੰ ਸਾਰਿਆਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਵਾਸਤੇ ਪ੍ਰੇਰਦੀ ਰਹਿੰਦੀ ਹੈ

ਕੁਝ ਦਿਨਾਂ ਤੋਂ ਸਵੇਰੇ ਸਵੇਰੇ ਮੈਂਨੂੰ ਹਲਕਾ ਬੁਖਾਰ ਤੇ ਕੁਝ ਮਾਮੂਲੀ ਜਿਹੀ ਕਮਜ਼ੋਰੀ ਮਹਿਸੂਸ ਹੋ ਰਹੀ ਸੀਮੈਂ ਮਾਂ ਨਾਲ ਇਹ ਗੱਲ ਸਾਂਝੀ ਨਹੀਂ ਕੀਤੀ ਮਾਂ ਨੇ ਮੇਰੀ ਬੋਲ ਬਾਣੀ ਤੇ ਚਾਲ ਢਾਲ ਦੇਖ ਕੇ ਅਖੀਰ ਪੁੱਛ ਹੀ ਲਿਆ, “ਗੱਬੀ ਪੁੱਤਰ, ਕੀ ਗੱਲ ਠੀਕ ਤਾਂ ਹੈਂ ਨਾ ਤੂੰ?”
“ਹਾਂ, ਥੋੜ੍ਹਾ ਬੁਖਾਰ ਮਹਿਸੂਸ ਹੋ ਰਿਹਾ ਹੈ
।” ਮੈਂ ਜਵਾਬ ਦਿੱਤਾ
“ਹਾਂ, ਤਦੇ ਕੁਝ ਕਮਜ਼ੋਰ ਲੱਗ ਰਿਹੈਂ ... ਮੈਂ ਕਾਫ਼ੀ ਦਿਨਾਂ ਤੋਂ ਦੇਖ ਰਹੀ ਸੀ।” ਮਾਂ ਨੇ ਕਿਹਾ

“ਹਾਂ, ਕੁਝ ਕਮਜ਼ੋਰੀ ਵੀ ਮਹਿਸੂਸ ਕਰ ਰਿਹਾਂ।”
“ਕਮਜ਼ੋਰੀ ਕਰਕੇ ਹੀ ਤਾਂ ਤੈਨੂੰ ਬੁਖਾਰ ਚੜ੍ਹਿਆ ਹੈ
।”
“ਨਹੀਂ, ਉਂਝ ਹੀ ਕਮਜ਼ੋਰੀ ਮਹਿਸੂਸ ਹੋ ਰਹੀ ਹੈ
।”
“ਪੁੱਤਰ, ਤੂੰ ਮੰਨਦਾ ਨਹੀਂ, ਪਰ ਕਮਜ਼ੋਰੀ ਕਰਕੇ ਹੀ ਤੈਨੂੰ ਬੁਖਾਰ ਚੜਿਆ ਐ ... ਤੈਨੂੰ ਕਿੰਨੀ ਵਾਰੀ ਕਿਹਾ ਹੈ ਕਿ ਡੱਫਿਆ ਘੱਟ ਕਰ ਤੇ ਖਾਇਆ ਚੰਗਾ ਤੇ ਜ਼ਿਆਦਾ ਕਰ। ... ਪੁੱਤਰ, ਜੇ ਚੰਗਾ ਨਹੀਂ ਖਾਏਂਗਾ ਤਾਂ ਫਿਰ ਕਮਜ਼ੋਰ ਹੀ ਹੋਵੇਂਗਾ। ਜੇ ਕਮਜ਼ੋਰ ਹੋਵੇਂਗਾ ਤਾਂ ਬੁਖਾਰ ਨੇ ਫਿਰ ਚੜ੍ਹਨਾ ਹੀ ਹੈ। ... ਦੂਸਰਾ, ਮੌਸਮ ਬਦਲ ਰਿਹਾ ਹੈ ... ਟੀ ਸ਼ਰਟਾਂ ਨਹੀਂ, ਪੂਰੀਆਂ ਬਾਵ੍ਹਾਂ ਵਾਲਾ ਕੁਰਤਾ ਤੇ ਪਜਾਮਾ ਪਾਇਆ ਕਰ
।”

ਮਾਂ ਨੇ ਪੂਰੇ ਵਿਸ਼ਵਾਸ ਭਰੇ ਅੰਦਾਜ਼ ਵਿੱਚ ਮੈਂਨੂੰ ਸਮਝਾਇਆ
ਮੈਂ ਆਪਣੇ ਨਿੱਕੇ ਭਰਾ ਨਾਲ ਆਪਣੀ ਕਮਜ਼ੋਰੀ ਤੇ ਬੁਖਾਰ ਦੀ ਗੱਲ ਕੀਤੀ ਤਾਂ ਉਸਨੇ ਮਾਂ ਵਾਲੀ ਗਾਥਾ ਨੂੰ ਤਸਦੀਕ ਕਰ ਦਿੱਤਾ

ਮੈਂ ਮਾਂ ਦੇ ਚਿਹਰੇ ਵੱਲ ਗਹੂ ਨਾਲ ਤੱਕਿਆਉਸਦੇ ਚਿਹਰੇ ਦੀਆਂ ਝੁਰੜੀਆਂ ਦੱਸ ਰਹੀਆਂ ਸਨ ਕਿ ਇਹ ਉਹ ਨਹੀਂ ਸਗੋਂ ਉਸਦਾ ਤਜਰਬਾ ਬੋਲ ਰਿਹਾ ਹੈ

ਮੈਂਨੂੰ ਯਾਦ ਹੈ ਕਿ ਇੱਕ ਵਾਰ ਟੀਵੀ ਉੱਪਰ ਮੈਂ ਇੱਕ ਅੰਤਰਰਾਸ਼ਟਰੀ ਕੰਪਨੀ ਦੇ ਤਕਨੀਕੀ ਮੁਖੀ ਦਾ ਇੰਟਰਵਿਊ ਸੁਣਿਆ ਸੀਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸਨੇ ਆਪਣੇ ਕਸਬ ਦੀ ਪੜ੍ਹਾਈ ਲਿਖਾਈ ਕਿੱਥੋਂ ਕੀਤੀ ਤਾਂ ਉਸਦਾ ਜਵਾਬ ਸੀ ਕਿ ਉਹ ਕਦੇ ਸਕੂਲ ਨਹੀਂ ਗਿਆ, ਬੱਸ ਤਜਰਬੇ ਨਾਲ ਗਿਆਨ ਹਾਸਿਲ ਕੀਤਾ ਹੈ

ਮੈਂ ਕਈ ਵਾਰ ਨੋਟ ਕੀਤਾ ਹੈ ਕਿ ਮਾਂ ਨੇ ਵੀ ਆਪਣੇ ਤਜਰਬੇ ਨਾਲ ਕਈ ਵਾਰ ਪੜ੍ਹਿਆਂ ਲਿਖਿਆਂ ਨੂੰ ਹੈਰਾਨ ਹੀ ਨਹੀਂ, ਸਗੋਂ ਆਪਣੀ ਕਾਬਲੀਅਤ ਉੱਪਰ ਦੋਬਾਰਾ ਸੋਚਣ ਵਾਸਤੇ ਮਜਬੂਰ ਵੀ ਕੀਤਾ ਹੈ

ਛੱਬੀ ਸਤਾਈ ਸਾਲ ਪਹਿਲਾਂ ਦੀ ਗੱਲ ਹੈਸਾਡੇ ਘਰ ਪਹਿਲੇ ਬੱਚੇ ਦਾ ਜਨਮ ਹੋਣਾ ਸੀਹੋਰਾਂ ਮਾਪਿਆਂ ਵਾਂਗ ਸਾਨੂੰ ਪਤੀ ਪਤਨੀ ਨੂੰ ਵੀ ਮਾਤਾ ਪਿਤਾ ਬਣਨ ਦੇ ਬੜੇ ਚਾਅ ਸਨ

ਸ਼ਹਿਰ ਦੀ ਇੱਕ ਪ੍ਰਸਿੱਧ ਮਹਿਲਾ ਡਾਕਟਰ ਦੇ ਨਿੱਜੀ ਕਲੀਨਿਕ ਵਿੱਚ ਮੈਂ ਆਪਣੀ ਗਰਭਵਤੀ ਪਤਨੀ ਨੂੰ ਸ਼ੁਰੂ ਤੋਂ ਹੀ ਵਿਖਾ ਰਿਹਾ ਸੀ ਡਾਕਟਰ ਦੁਆਰਾ ਦਿੱਤੀ ਗਈ ਅਨੁਮਾਨਿਤ ਤਾਰੀਖ ਤੋਂ ਵੀਹ ਦਿਨ ਪਹਿਲਾਂ ਇੱਕ ਦਿਨ ਅਚਾਨਕ ਪਤਨੀ ਨੂੰ ਜਣਨ ਪੀੜਾਂ ਮਹਿਸੂਸ ਹੋਈਆਂਮੇਰੀ ਮਾਂ ਨੇ ਆਪਣੀ ਨੂੰਹ ਨੂੰ ਟੋਹਿਆ ਤੇ ਪਰਖਿਆ

“ਗੱਬੀ ਪੁੱਤਰ, ਚੱਲ ਕੱਢ ਗੱਡੀ ਤੇ ਡਾਕਟਰ ਕੋਲ ਲੈ ਚੱਲ ... ਅੱਜ ਬੱਚੇ ਦੇ ਜਨਮ ਹੋਣ ਦੇ ਪੂਰੇ ਲੱਛਣ ਵਿਖਾਈ ਦੇ ਰਹੇ ਨੇ ...।” ਮਾਂ ਨੇ ਹੁਕਮ ਸੁਣਾ ਦਿੱਤਾ

“ਅਜੇ ਤਾਂ ਵੀਹ ਦਿਨ ਬਚੇ ਨੇ ... ਕੋਈ ਹੋਰ ਸਮੱਸਿਆ ਹੋਣੀ ਹੈ ...।”

ਮੈਂ ਕੁਝ ਨਾਂਹ ਨੁੱਕਰ ਕੀਤੀ ਪਰ ਮਾਂ ਨੇ ਮੇਰੀ ਇੱਕ ਨਾ ਸੁਣੀ

ਕੁਝ ਦੇਰ ਬਾਅਦ ਅਸੀਂ ਕਲੀਨਿਕ ਪਹੁੰਚ ਗਏਡਾਕਟਰ ਨੇ ਮੇਰੀ ਪਤਨੀ ਨੂੰ ਅੰਦਰ ਲਿਜਾ ਕੇ ਦੇਖਿਆਪਰਖਿਆ

“ਨਹੀਂ ਐਸੀ ਕੋਈ ਗੱਲ ਨਹੀਂ ਹੈ ... ਕੁਝ ਤਕਲੀਫ਼ ਤਾਂ ਹੈ ਪਰ ਬੱਚੇ ਦੇ ਜਨਮ ਨਾਲ ਉਸਦਾ ਕੋਈ ਸਬੰਧ ਨਹੀਂ ਹੈ ... ਅਜੇ ਪੰਦਰਾਂ ਵੀਹ ਦਿਨ ਪਏ ਨੇ ਬੱਚੇ ਦੇ ਜਨਮ ਨੂੰ ... ਮੈਂ ਕੁਝ ਦਵਾਈਆਂ ਲਿਖ ਦਿੰਦੀ ਹਾਂ.. ਤੁਸੀਂ ਇਸ ਨੂੰ ਘਰ ਵਾਪਸ ਲੈ ਜਾਉ..।” ਡਾਕਟਰ ਨੇ ਸਾਨੂੰ ਦੱਸਿਆ

“ਡਾਕਟਰ ਜੀ, ਤੁਸੀਂ ਮੇਰੀ ਨੂੰਹ ਨੂੰ ਦਾਖਲ ਕਰੋ ... ਬੱਚਾ ਕਿਸੇ ਵੇਲੇ ਵੀ ਹੋ ਸਕਦਾ ਹੈ..।” ਡਾਕਟਰ ਦੀ ਗੱਲ ਸੁਣਦੇਸਾਰ ਹੀ ਮੇਰੀ ਮਾਂ ਨੇ ਡਾਕਟਰ ਨੂੰ ਹੁਕਮ ਸੁਣਾ ਦਿੱਤਾ

ਡਾਕਟਰ ਮਾਂ ਨਾਲ ਤਾਂ ਨਹੀਂ ਉਲਝੀ ਪਰ ਉਸਨੇ ਮੈਂਨੂੰ ਆਪਣੇ ਕੈਬਿਨ ਵਿੱਚ ਬੁਲਾਇਆ ਤੇ ਬੋਲੀ, “ਦੇਖੋ, ਇਹ ਅਨਪੜ੍ਹ ਮਾਈਆਂ ਇੱਦਾਂ ਹੀ ਬੋਲਦੀਆਂ ਰਹਿੰਦੀਆਂ ਨੇ ... ਮੈਂ ਚੈੱਕ ਕਰ ਲਿਆ ਹੈ, ਤੁਸੀਂ ਇਸਨੂੰ ਘਰ ਲੈ ਜਾਉ। ਇੱਥੇ ਦਾਖਲ ਕਰਵਾਉਗੇ ਤਾਂ ਰੋਜ਼ ਦਾ ਵਾਧੂ ਦਾ ਖਰਚਾ ਪਵੇਗਾ। ਮੈਂ ਕੁਝ ਦਵਾਈਆਂ ਲਿਖ ਦਿੰਦੀ ਹਾਂ, ਤੁਸੀਂ ਲੈ ਕੇ ਆਉ। ਤਦ ਤੀਕ ਮੈਂ ਮਾਈ ਨੂੰ ਸਮਝਾਉਨੀ ਆਂ।”

ਮੈਂ ਦਵਾਈ ਲਿਖੀ ਪਰਚੀ ਲੈ ਕੇ ਦਵਾਈਆਂ ਦੀ ਦੁਕਾਨ ਉੱਪਰ ਚਲਾ ਗਿਆ ਦੁਕਾਨ ਉੱਪਰ ਭੀੜ ਜ਼ਿਆਦਾ ਸੀ ਸੋ ਮੈਂਨੂੰ ਪੌਣਾ ਕੁ ਘੰਟਾ ਆਪਣੀ ਵਾਰੀ ਦਾ ਇੰਤਜ਼ਾਰ ਕਰਦਿਆਂ ਲੱਗ ਗਿਆ

“ਵਧਾਈਆਂ ਹੋਣ ਵੀਰ ਜੀ, ਧੀ ਪੈਦਾ ਹੋਈ ਹੈ ... ਡਾਕਟਰ ਕਹਿੰਦੀ ਹੈ ਕਿ ਹੁਣ ਉਹ ਦਵਾਈਆਂ ਲਿਆਉਣ ਦੀ ਲੋੜ ਨਹੀਂ ਹੈ।” ਸਾਡੇ ਨਾਲ ਗਏ ਮੇਰੇ ਇੱਕ ਦੋਸਤ ਨੇ ਦੁਆਈਆਂ ਦੀ ਦੁਕਾਨ ਉੱਪਰ ਆ ਕੇ ਮੈਂਨੂੰ ਜਾਣਕਾਰੀ ਦਿੱਤੀ

ਹੈਰਾਨੀ ਭਰਿਆ ਮੈਂ ਵਾਪਸ ਕਲੀਨਿਕ ਗਿਆ ਤਾਂ ਉਹ ਡਾਕਟਰ ਸਾਡੀ ਨਵਜਨਮੀ ਧੀ ਨੂੰ ਮੇਰੀ ਮਾਂ ਨੂੰ ਫੜਾਉਂਦੇ ਹੋਏ ਵਧਾਈਆਂ ਦੇ ਰਹੀ ਸੀ ਤੇ ਨਾਲ ਹੀ ਮੁਆਫੀ ਮੰਗ ਰਹੀ ਸੀ

“ਡਾਕਟਰ ਕੁੜੀਏ, ਮੈਂ ਪੰਜ ਬੱਚੇ ਆਪ ਜਣੇ ਨੇ। ਸੈਕੜੇ ਹੋਰਾਂ ਮਾਂਵਾਂ ਨੂੰ ਬੱਚੇ ਜਣਦਿਆਂ ਦੇਖਿਆ ਐ ਤੇ ਜਣਨ ਵਿੱਚ ਮਦਦ ਕੀਤੀ ਐ ... ਨੂੰਹ ਦੇ ਲੱਛਣ ਦੱਸ ਰਹੇ ਸਨ ਕਿ ਬੱਚਾ ਅੱਜ ਹੀ ਜਨਮ ਲਵੇਗਾ ...।” ਇਹ ਕਹਿੰਦੇ ਹੋਏ ਮੇਰੀ ਮਾਂ ਨੇ ਪੰਦਰਾਂ ਮਿੰਟ ਪਹਿਲਾਂ ਜਨਮੀ ਸਾਡੀ ਧੀ ਨੂੰ ਮੇਰੀ ਗੋਦ ਵਿੱਚ ਪਾ ਦਿੱਤਾ

ਮੈਂ ਕਦੇ ਧੀ, ਕਦੇ ਆਪਣੀ ਮਾਂ ਤੇ ਕਦੇ ਡਾਕਟਰ ਵੱਲ ਦੇਖਦਾ ਸੋਚ ਰਿਹਾ ਸਾਂ ਕਿ ਵਾਕਿਆ ਹੀ ਦੁਨੀਆ ਵਿੱਚ ਤਜਰਬੇ ਤੋਂ ਵੱਡਾ ਕੋਈ ਸਕੂਲ ਨਹੀਂ ਹੁੰਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2449)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਗੋਵਰਧਨ ਗੱਬੀ

ਗੋਵਰਧਨ ਗੱਬੀ

Phone: (91 - 94171 - 73700)
Email: (govardhangabbi@gmail.com)