AmarMinia7ਉਸਦਾ ਕੱਦ ਕਾਠ ਵੇਖ ਕੇ ਮੈਂ ਸਮਝ ਗਿਆ ਕਿ ਇਹ ਤਾਂ ਉਹੀ ਲੁਧਿਆਣੇ ...
(12 ਮਈ 2021)

 

ਦਸਵੀਂ ਪਾਸ ਕਰਨ ਤੋਂ ਬਾਅਦ ਸਾਡੀ ਨੌਕਰੀ ਲਈ ਭੱਜ ਨੱਠ ਸ਼ੁਰੂ ਹੋ ਗਈਕਾਬਲੀਅਤ ਤਾਂ ਕੋਈ ਹੈ ਨਹੀਂ ਸੀ ਮੋਗੇ ਬਿਜਲੀ ਬੋਰਡ ਵਿੱਚ ਖੰਭੇ ਖਿੱਚਣ ਲੱਗ ਪਏ ਦਿਹਾੜੀ ’ਤੇਕੱਦ ਕਾਠ ਬਥੇਰਾ ਸੀ ਪਰ ਸਰੀਰ ਕਮਜ਼ੋਰ, ਇਸ ਕਰਕੇ ਚੌਥੇ ਪੰਜਵੇਂ ਕੁ ਦਿਨ ਭਿਆਂ ਹੋ ਗਈਸਾਡੇ ਪਿੰਡ ਦੇ ਦੋ ਤਿੰਨ ਮੇਰੇ ਸਾਥੀ ਖੰਭੇ ਖਿੱਚਦੇ ਖਿੱਚਦੇ ਬਿਜਲੀ ਬੋਰਡ ਵਿੱਚ ਪੱਕੇ ਹੋ ਗਏ ਤੇ ਅੱਜ ਤਕ ਨੌਕਰੀ ਕਰ ਰਹੇ ਹਨਉਸ ਤੋਂ ਬਾਅਦ ਫੌਜ ਵਿੱਚ ਭਰਤੀ ਹੋਣ ਦਾ ਸਾਨੂੰ ਜਨੂੰਨ ਚੜ੍ਹ ਗਿਆਅਸੀਂ ਦਸ ਬਾਰਾਂ ਜਣੇ ਝੋਲਿਆਂ ਵਿੱਚ ਸਰਟੀਫਿਕੇਟ ਪਾ ਕੇ ਭਰਤੀ ਵੇਖਣ ਤੁਰੇ ਰਹਿੰਦੇਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ, ਲੁਧਿਆਣਾ ਤੇ ਚੰਡੀਗੜ੍ਹ ਤਕ ਕੋਈ ਭਰਤੀ ਨਹੀਂ ਛੱਡੀ ਪਰ ਮੈਂ ਤੇ ਮੇਰੇ ਦੋ ਤਿੰਨ ਹੋਰ ਸਾਥੀ ਕਿਸੇ ਨਾ ਕਿਸੇ ਕਮੀ ਕਾਰਨ ਭਰਤੀ ਨਾ ਹੋ ਸਕੇ ਮੈਂਨੂੰ ਤਾਂ ਮਿਣਤੀ ਦੌਰਾਨ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਸੀ ਕਦੇ ਛਾਤੀ ਘੱਟ ਤੇ ਕਦੇ ਭਾਰ ਘੱਟਇਸ ਦੌੜ-ਭੱਜ ਦੌਰਾਨ ਵੀ ਸਾਡੇ ਨਾਲ ਦੇ ਅੱਠ ਨੌਂ ਮੁੰਡੇ ਭਰਤੀ ਹੋਏਹੁਣ ਤਿੰਨ ਚਾਰ ਜਣੇ ਮਿਲਟਰੀ ਤੋਂ ਪੈਨਸ਼ਨ ਆ ਚੁੱਕੇ ਹਨ ਤੇ ਚਾਰ ਪੰਜ ਅਜੇ ਵੀ BSF/CRP/CISF ਜਾਂ ਪੰਜਾਬ ਪੁਲੀਸ ਵਿੱਚ ਨੌਕਰੀ ਕਰ ਰਹੇ ਹਨ

ਇੱਕ ਦਿਨ ਲੁਧਿਆਣੇ ਭਰਤੀ ਸੀ ਤੇ ਅਸੀਂ ਪਿੰਡ ਤੋਂ ਸਵੇਰੇ ਛੇ ਵਾਲੀ ਬੱਸ ਚੜ੍ਹ ਗਏਸੀਟਾਂ ਅਸੀਂ ਬਜ਼ੁਰਗਾਂ ਜਾਂ ਹੋਰ ਲੋੜਵੰਦਾਂ ਲਈ ਛੱਡ ਦਿੱਤੀਆਂ ਤੇ ਆਪ ਖੜ੍ਹੇ ਰਹੇਬਾਕੀ ਭਰਤੀ ਵਾਲੇ ਮੁੰਡੇ ਤਾਂ ਅਸੀਂ ਇੱਕ-ਦੂਜੇ ਨੂੰ ਜਾਣਦੇ ਸੀ ਪਰ ਇੱਕ ਓਪਰਾ ਜਿਹਾ ਮੁੰਡਾ ਪਿਛਲੀ ਤਾਕੀ ਕੋਲ ਉੱਪਰਲੇ ਡੰਡੇ ਨੂੰ ਹੱਥ ਪਾਈ ਖੜ੍ਹਾ ਸੀਕੱਦ ਉਸਦਾ ਸੱਤ ਫੁੱਟ ਦੇ ਨੇੜੇ ਤੇੜੇ ਹੋਣਾਇਸ ਕਰਕੇ ਧੌਣ ਨੀਵੀਂ ਕਰਕੇ ਕੁੱਬਾ ਜਿਹਾ ਹੋ ਕੇ ਖੜ੍ਹਾ ਸੀਹੌਲੀ-ਹੌਲੀ ਪਤਾ ਲੱਗਾ ਕਿ ਉਹ ਸਾਡੇ ਇੱਕ ਸਾਥੀ ਪੁਸ਼ਪਿੰਦਰ ਸਿੰਘ ਦੇ ਮਾਮੇ ਦਾ ਮੁੰਡਾ ਹੈ ਜੋ ਆਪਣੀ ਭੂਆ ਕੋਲ ਆਇਆ ਹੋਇਆ ਸੀ ਤੇ ਆਪਣੀ ਭੂਆ ਦੇ ਮੁੰਡੇ ਨਾਲ ਹੀ ਤੁਰ ਪਿਆ ਲੁਧਿਆਣਾ ਸ਼ਹਿਰ ਤੇ ਭਰਤੀ ਦਾ ਰੰਗ-ਢੰਗ ਵੇਖਣ ਲਈ

ਭਰਤੀ ਇੱਕ ਸਕੂਲ ਵਿੱਚ ਹੋ ਰਹੀ ਸੀ ਜੋ ਤਿੰਨ ਦਿਨ ਚੱਲਣੀ ਸੀਪਹਿਲੇ ਦਿਨ ਤਾਂ ਸਾਡੀ ਵਾਰੀ ਹੀ ਨਹੀਂ ਆਈਰਾਤ ਅਸੀਂ ਦੁੱਖ ਨਿਵਾਰਨ ਗੁਰਦੁਆਰੇ ਕੱਟ ਲਈਇਸ ਦੌਰਾਨ ਸਾਡੀ ਪੁਸ਼ਪਿੰਦਰ ਦੇ ਮਾਮੇ ਦੇ ਮੁੰਡੇ ਨਾਲ ਜਾਣ-ਪਛਾਣ ਹੋ ਗਈਉਸ ਨੇ ਆਪ ਹੀ ਦੱਸਿਆ ਕਿ ਉਹ ਅੱਠ ਜਮਾਤਾਂ ਹੀ ਪੜ੍ਹਿਆ ਹੈਕੱਦ ਲੰਬਾ ਹੋਣ ਕਰਕੇ ਸਕੂਲ ਵਿੱਚ ਮੁੰਡੇ ਪੁੱਠੇ ਨਾਮ ਲੈ ਕੇ ਛੇੜਦੇ ਸੀ ਇਸ ਕਰਕੇ ਪੜ੍ਹਾਈ ਛੱਡ ਦਿੱਤੀਮੁੰਡਿਆਂ ਨੇ ਤਾਂ ਛੇੜਨਾ ਹੀ ਸੀ ਸਗੋਂ ਮਾਸਟਰ ਵੀ ਉਸ ਨੂੰ ਊਠ ਜਾਂ ਲਮਢੀਂਗਲ ਕਹਿ ਕੇ ਬੁਲਾਉਂਦੇ ਸਨਉਸਨੇ ਆਪਣਾ ਅਸਲੀ ਨਾਂ ਗੁਰਮੇਲ ਸਿੰਘ ਦੱਸਿਆਖੈਰ ਬੰਦਾ ਰੰਗੀਲਾ ਸੀ ਗੁਰਮੇਲਦੂਜੇ ਦਿਨ ਭਰਤੀ ਵਾਲੀ ਲਾਈਨ ਵਿੱਚ ਫਿਰ ਦਾਖਲ ਹੋ ਗਏਦੋ ਕੁ ਘੰਟਿਆਂ ਵਿੱਚ ਸਾਰੇ ਹੀ ਕਿਸੇ ਨਾ ਕਿਸੇ ਘਾਟ ਕਾਰਨ ਬਾਹਰ ਕੱਢ ਦਿੱਤੇਬਾਹਰ ਭੀੜ ਬਹੁਤ ਸੀ ਸਾਡੇ ਨਾਲ ਦਾ ਇੱਕ ਜਣਾ ਅਜੇ ਆਇਆ ਨਹੀਂ ਸੀ, ਇਸ ਕਰਕੇ ਅਸੀਂ ਉਸ ਨੂੰ ਉਡੀਕ ਰਹੇ ਸੀਸਾਡੇ ਖੜ੍ਹੇ ਖੜ੍ਹੇ ਹੀ ਫੌਜ ਦਾ ਵੱਡਾ ਅਫਸਰ ਘੁੰਮਦਾ ਘੁੰਮਦਾ ਸਾਡੇ ਸਾਹਮਣੇ ਆ ਗਿਆ ਤੇ ਗੁਰਮੇਲ ਨੂੰ ਇਸ਼ਾਰਾ ਕਰਕੇ ਕੋਲ ਬੁਲਾਇਆ ਤੇ ਪੁੱਛਿਆ, “ਆਪ ਆਰਮੀ ਜੁਆਇਨ ਕਰਨੇ ਕੇ ਲੀਏ ਆਏ ਹੋ? ਗੁਰਮੇਲ ਨੇ ਟੁੱਟੀ ਫੁੱਟੀ ਹਿੰਦੀ ਵਿੱਚ ਆਪਣੀ ਰਾਮ ਕਹਾਣੀ ਸੁਣਾਈ, “ਮੈਂ ਤਾਂ ਅੰਡਰ ਮੈਟ੍ਰਿਕ ਹਾਂ ਇਸ ਕਰਕੇ ਭਰਤੀ ਨਹੀਂ ਵੇਖ ਸਕਦਾ

ਉਸ ਵੇਲੇ ਘੱਟੋ-ਘੱਟ ਦਸਵੀਂ ਪਾਸ ਹੋਣਾ ਲਾਜ਼ਮੀ ਸੀ ਭਰਤੀ ਹੋਣ ਲਈ ਅਫਸਰ ਦੇ ਪਤਾ ਨਹੀਂ ਕੀ ਮਨ ਵਿੱਚ ਆਇਆ ਉਹ ਗੁਰਮੇਲ ਦੀ ਬਾਂਹ ਫੜ ਕੇ ਅੰਦਰ ਲੈ ਗਿਆ ਤੇ ਸਾਨੂੰ ਇੱਥੇ ਹੀ ਗੁਰਮੇਲ ਦੀ ਉਡੀਕ ਕਰਨ ਦਾ ਸੁਨੇਹਾ ਮਿਲ ਗਿਆਦੋ ਕੁ ਘੰਟੇ ਬਾਅਦ ਇੱਕ ਫੌਜੀ ਸਾਡੇ ਕੋਲ ਆਇਆ ਤੇ ਚਿੱਠੀ ਫੜਾ ਕੇ ਵਾਪਸ ਚਲਾ ਗਿਆਚਿੱਠੀ ਵਿੱਚ ਲਿਖਿਆ ਸੀ ਕਿ ਗੁਰਮੇਲ ਸਿੰਘ ਭਰਤੀ ਹੋ ਗਿਆ ਹੈ, ਕੱਲ੍ਹ ਦਸ ਵਜੇ ਤਕ ਇਸਦਾ ਸਕੂਲ ਸਰਟੀਫਿਕੇਟ ਤੇ ਜ਼ਰੂਰੀ ਚੀਜ਼ਾਂ ਹਾਜ਼ਰ ਕੀਤੀਆਂ ਜਾਣ ਪੁਸ਼ਪਿੰਦਰ ਤਾਂ ਲੁਧਿਆਣੇ ਤੋਂ ਹੀ ਨਾਨਕਿਆਂ ਨੂੰ ਜਾਣ ਵਾਲੀ ਬੱਸ ਬੈਠ ਗਿਆ, ਮਾਮੇ ਨੂੰ ਖੁਸ਼ਖਬਰੀ ਦੇਣ ਲਈ ਤੇ ਕਾਗਜ਼ ਪੱਤਰ ਲੈਣ ਲਈਅਸੀਂ ਪਿੰਡ ਨੂੰ ਤੁਰ ਪਏ

ਬੇਸ਼ਕ ਗੁਰਮੇਲ ਆਪਣੇ ਕੱਦ ਕਾਠ ਦੀ ਬਦੌਲਤ ਭਰਤੀ ਹੋ ਗਿਆ ਸੀ ਤੇ ਅਸੀਂ ਕਿਸੇ ਨਾ ਕਿਸੇ ਕਮਜ਼ੋਰੀ ਕਰਕੇ ਬੇਰੰਗ ਵਾਪਸ ਜਾ ਰਹੇ ਸਾਂ ਪਰ ਸਾਰੇ ਰਾਹ ਅਸੀਂ ਜਲਨ ਦੇ ਮਾਰੇ ਹੋਏ ਉਸ ਨੂੰ ਗਾਲ਼ਾਂ ਕੱਢਦੇ ਆਏਉਸ ਵਕਤ ਉਮਰ ਹੀ ਅਜਿਹੀ ਸੀ ਕਿ ਸਾਨੂੰ ਲੱਗਦਾ ਸੀ ਕਿ ਇਸ ਨੇ ਸਾਡਾ ਹੱਕ ਮਾਰ ਲਿਆ ਹੈਜਦਕਿ ਉਸਦਾ ਤੁੱਕਾ ਲੱਗ ਗਿਆ ਜਾਂ ਰੱਬ ਛੱਤ ਪਾੜ ਕੇ ਪ੍ਰਗਟ ਹੋਇਆ ਸੀ ਉਹਦੇ ਲਈਸਾਰਿਆਂ ਨੇ ਇੱਕ ਗੱਲ ’ਤੇ ਆਪਣੇ ਆਪ ਨੂੰ ਧਰਵਾਸਾ ਦਿੱਤਾ ਕਿ ਕੋਈ ਨਾ, ਜਿਵੇਂ ਸਕੂਲ ਵਿੱਚੋਂ ਭੱਜਿਆ ਸੀ, ਇਵੇਂ ਹੀ ਫੌਜੀ ਭਜਾਉਣਗੇ ਇਹਨੂੰ ਲਮਢੀਂਗ, ਬੋਤਾ ਜਾਂ ਅੜਲਬੋਕ ਕਹਿ ਕੇ

ਸਮਾਂ ਆਪਣੀ ਚਾਲ ਦੌੜਦਾ ਗਿਆ ਉਸ ਵੇਲੇ ਦੇ ਬੇਰੁਜ਼ਗਾਰ ਦੋਸਤ ਹੌਲੀ-ਹੌਲੀ ਆਪਣੇ ਕੰਮਾਂ ਕਾਰਾਂ ਵਿੱਚ ਲੱਗ ਗਏ, ਬਾਲ ਬੱਚਿਆਂ ਵਾਲੇ, ਕਬੀਲਦਾਰ ਹੋ ਗਏਗੁਰਮੇਲ ਦੀ ਭੂਆ ਦਾ ਪੁੱਤ ਪੁਸ਼ਪਿੰਦਰ ਹਾਂਗਕਾਂਗ ਵਸ ਗਿਆਇੱਧਰ ਸਾਡਾ ਦਾਣਾ ਪਾਣੀ ਗੋਰਿਆਂ ਦੀ ਧਰਤੀ ’ਤੇ ਖਿਲਰਿਆ ਪਿਆ ਸੀ

ਕੁਝ ਕੁ ਸਾਲ ਪਹਿਲਾਂ ਪੁਸ਼ਪਿੰਦਰ ਨੇ ਪਿੰਡ ਆਪਣੇ ਘਰ ਅਖੰਡਪਾਠ ਕਰਵਾਇਆ ਤੇ ਉਦੋਂ ਮੈਂ ਵੀ ਪਿੰਡ ਗਿਆ ਹੋਇਆ ਸੀਭੋਗ ਤੋਂ ਬਾਅਦ ਪੁਸ਼ਪਿੰਦਰ ਨੇ ਇੱਕ ਲੰਬੀ ਦਾਹੜੀ ਵਾਲੇ ਸਰਦਾਰ ਜੀ ਨਾਲ ਮਿਲਾਇਆਉਸਦਾ ਕੱਦ ਕਾਠ ਵੇਖ ਕੇ ਮੈਂ ਸਮਝ ਗਿਆ ਕਿ ਇਹ ਤਾਂ ਉਹੀ ਲੁਧਿਆਣੇ ਭਰਤੀ ਹੋਣ ਵਾਲਾ ਪੁਸ਼ਪਿੰਦਰ ਦੇ ਮਾਮੇ ਦਾ ਪੁੱਤ ਹੋਵੇਗਾਉਸਦਾ ਮੈਂ ਨਾਂਅ ਤਾਂ ਭੁੱਲ ਚੁੱਕਾ ਸੀ ਪਰ ਤੀਹ ਪੈਂਤੀ ਸਾਲ ਪੁਰਾਣਾ ਲੁਧਿਆਣੇ ਵਾਲਾ ਸਾਰਾ ਸੀਨ ਮੇਰੀਆਂ ਅੱਖਾਂ ਅੱਗੇ ਘੁੰਮ ਗਿਆਉਹ ਬੜੇ ਤਪਾਕ ਨਾਲ ਮਿਲਿਆ ਘਰ ਪਰਿਵਾਰ ਤੇ ਫੌਜੀ ਜ਼ਿੰਦਗੀ ਬਾਰੇ ਢੇਰ ਸਾਰੀਆਂ ਗੱਲਾਂ ਹੋਈਆਂ ਫੌਜ ਵਿੱਚ ਉਹ ਬਾਸਕਟਬਾਲ ਵੀ ਖੇਡਿਆ ਤੇ ਬਹੁਤ ਸਾਰੇ ਇਨਾਮ ਵੀ ਜਿੱਤੇਹੁਣ ਉਹ ਪੈਨਸ਼ਨ ਆ ਗਿਆ ਸੀ ਤੇ ਬੈਂਕ ਵਿੱਚ ਸੁਰੱਖਿਆ ਕਰਮਚਾਰੀ ਦੀ ਨੌਕਰੀ ਕਰ ਰਿਹਾ ਸੀਜਾਣ ਲੱਗਾ ਉਹ ਕਹਿੰਦਾ, “ਬਾਈ ਜੀ, ਦਿੱਲੀ ਆਉਂਦੇ ਜਾਂਦੇ ਘਰ ਚਾਹ ਪਾਣੀ ਪੀਂਦੇ ਜਾਇਆ ਕਰੋ, ਪਿੰਡ ਵਿੱਚ ਦੀ ਹੀ ਲੰਘਦੇ ਹੋ ਪਿੰਡ ਤਾਂ ਸਾਡਾ ਵੱਡਾ ਹੈ ਪਰ ਸਾਰੇ ਪਿੰਡ ਵਿੱਚ ਜਿੱਥੋਂ ਮਰਜ਼ੀ ਪੁੱਛ ਲਿਓ ਸਾਰੇ ਜਾਣਦੇ ਆਵੈਸੇ ਮੇਰਾ ਸਹੀ ਨਾਂਅ ਗੁਰਮੇਲ ਤਾਂ ਬਹੁਤ ਘੱਟ ਲੋਕ ਜਾਣਦੇ ਆ‘ਬੋਤਾ ਫੌਜੀ’ ਕਹਿ ਦਿਉ, ਘਰ ਤਕ ਛੱਡ ਕੇ ਆਉਣਗੇਸਕੂਲ ਵੇਲੇ ਤਾਂ ਮੈਂਨੂੰ ਇਸ ਨਾਂਅ ਕੁਨਾਂਅ ਤੋਂ ਚਿੜ ਆਉਂਦੀ ਸੀ ਪਰ ਉਸ ਦਿਨ ਭਰਤੀ ਹੋਣ ਵੇਲੇ ਮੈਂਨੂੰ ਮੇਰੇ ਬੋਤੇ ਵਰਗੇ ਕੱਦ ਤੇ ਬਹੁਤ ਫਖ਼ਰ ਹੋਇਆ ਜਿਸਦੀ ਬਦੌਲਤ ਮੈਂ ਰੋਜ਼ੀ ਰੋਟੀ ਪੈ ਗਿਆਨਹੀਂ ਤਾਂ ਮੇਰੇ ਨਾਲ ਦੇ ਬੀ ਏ, ਐੱਮ ਏ ਪੜ੍ਹੇ ਵੀ ਝੋਟਿਆਂ ਦੀਆਂ ਪੂਛਾਂ ਮਰੋੜਦੇ ਫਿਰਦੇ ਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2775)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅਮਰ ਮੀਨੀਆਂ

ਅਮਰ ਮੀਨੀਆਂ

Glassgow, Scotland, UK.
Phone: (44 - 78683 - 70984)
Email: (amarminia69@gmail.com)