AmarMinia7ਉਸੇ ਰਾਤ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ...
(28 ਫਰਵਰੀ 2020)

 

ਸਾਡੀ ਸ਼ਰਾਬ ਦੀ ਦੁਕਾਨ ਹੈ, ਜਿਸ ਵਿੱਚ ਬੀਅਰ, ਵਿਸਕੀ, ਵੋਧਕਾ, ਰੰਮ, ਬਰਾਂਡੀ ਤੇ ਵਾਈਨ ਤੋਂ ਇਲਾਵਾ ਇੱਕ ਫਰਿੱਜ ਸੌਫਟ ਡ੍ਰਿੰਕ ਲਈ ਹੈ ਤੇ ਨਾਲ ਥੋੜ੍ਹੀਆਂ ਜਿਹੀਆਂ ਕਰਿਸਪਾਂ ਤੇ ਚਾਕਲੇਟਾਂ ਰੱਖੀਆਂ ਹੋਈਆਂ ਹਨਪਿਛਲੇ ਮਹੀਨੇ ਦੁਕਾਨ ਵਿੱਚ ਚੂਹੇ ਆ ਗਏਕਰਿਸਪਾਂ ਤੇ ਚਾਕਲੇਟਾਂ ਉੱਤੇ ਹਮਲਾ ਕਰ ਦਿੱਤਾਪਤੰਦਰ ਖਾਂਦੇ ਘੱਟ, ਪਰ ਖਿਲਾਰਾ ਜ਼ਿਆਦਾ ਪਾਉਂਦੇਸਵੇਰੇ ਆਕੇ ਅੱਠ ਦਸ ਕਰਿਸਪ ਤੇ ਇੰਨੇ ਹੀ ਚਾਕਲੇਟ ਕੂੜੇ ਦੇ ਢੋਲ ਵਿੱਚ ਸੁੱਟਣੇ ਪੈਂਦੇਕੁੜਿੱਕੀ ਲਾਈ, ਦੁਆਈ ਰੱਖੀ, ਦੋ ਕੁ ਸ਼ਿਕਾਰ ਕਾਬੂ ਆਏ ਵੀ ਪਰ ਨੁਕਸਾਨ ਹੋਣੋ ਨਾ ਹਟਿਆਮੈਂ ਪਹਿਲੇ ਦਿਨ ਹੀ ਬੌਸ ਮੰਗਲ ਸਿੰਘ ਕੂਨਰ ਨੂੰ ਆਖਿਆ ਸੀ ਕਿ ਆਪਾਂ “ਸ਼ੇਰੇ ਸ਼ਰਾਬੀ” ਵਾਲੀ ਸਕੀਮ ਵਰਤ ਲਈਏਪਰ ਉਹ ਨਹੀਂ ਮੰਨਿਆ, ਕਹਿੰਦਾ, “ਪੀਣ ਤੇ ਨਮਕੀਨ ਦਾ ਮੇਲ ਟੁੱਟਦਾਸ਼ਰਾਬ ਨਾਲ ਬੰਦਾ ਕਰਿਸਪ ਦਾ ਪੈਕਟ ਵੀ ਚੁੱਕ ਲੈਂਦਾ ਤੇ ਬੱਚਿਆਂ ਲਈ ਸੜੀ ਸਵੀਟੀ ਵੀ ਖਰੀਦ ਲੈਂਦਾਨਾਲੇ ਸੇਲ ਘਟ ਜਾਊ, ਗਾਹਕ ਖਰਾਬ ਹੋਊਦੁਆਈ ਰੱਖ ਦੇ, ਖਾ ਕੇ ਮਰ ਜਾਣਗੇ

ਕਾਫੀ ਨੁਕਸਾਨ ਕਰਵਾ ਕੇ ਪਰਸੋਂ ਬੌਸ ਕਹਿੰਦਾ, “ਲਾ ਲੈ ਫਿਰ ਸ਼ੇਰੇ ਵਾਲੀ ਸਕੀਮ ...”

ਅਸੀਂ ਅਲਬਰਟ ਡਰਾਈਵ ’ਤੇ ਕਿਰਾਏ ਦੇ ਘਰ ਵਿੱਚ ਛੇ ਸੱਤ ਮੁੰਡੇ ਰਹਿੰਦੇ ਸੀਘਰ ਵਿੱਚ ਚੂਹੇ ਆ ਗਏਫੜਨ ਜਾਂ ਮਾਰਨ ਵਾਲੇ ਕਈ ਪੰਜਾਬੀ ਤੇ ਵਲੈਤੀ ਤਰੀਕੇ ਵਰਤੇ ਪਰ ਸ਼ੈਤਾਨ ਦੀਆਂ ਟੂਟੀਆਂ, ਚੂਹੇ ਖਤਮ ਹੋਣ ਦਾ ਨਾਂ ਹੀ ਨਾ ਲੈਣਘਰ ਦੀ ਨੰਬਰਦਾਰੀ ਮੇਰੇ ਕੋਲ ਸੀ ਇੱਕ ਦਿਨ ਸ਼ੇਰਾ ਦੋ ਕੁ ਲੰਡੂ ਜਿਹੇ ਪੈੱਗ ਲਾ ਕੇ ਮੇਰੇ ਕੋਲ ਆ ਬੈਠਾ ਤੇ ਸੋਫੇ ਹੇਠੋਂ ਵੱਡਾ ਸਾਰਾ ਚੂਹਾ ਰਸੋਈ ਵੱਲ ਨੂੰ ਦੌੜ ਗਿਆਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਪਰ ਪਤਾ ਨਹੀਂ ਕਿੱਧਰ ਲੁਕ ਗਿਆਸ਼ੇਰਾ ਕਹਿੰਦਾ, “ਬਾਈ, ਪਿਛਲੇ ਮਹੀਨੇ ਮੈਂ ਸ਼ਰਾਬ ਦੀ ਸੌਂਹ ਪਾਉਣ ਗੁਰਦੁਆਰੇ ਗਿਆ ਸੀ।”

“ਸੌਂਹ ਤਾਂ ਤੂੰ ਪੰਦ੍ਹਰੀਂ ਦਿਨੀਂ ਪਾਈ ਰੱਖਦਾਂ ... ਕਦੇ ਸਿਰੇ ਤਾਂ ਚਾੜ੍ਹੀ ਨਹੀਂ” ਮੈਂ ਵਿੱਚੋਂ ਹੀ ਟੋਕ ਦਿੱਤਾ ਬੇਸ਼ਰਮ ਜਿਹਾ ਹੁੰਦਾ ਸ਼ੇਰਾ ਕਹਿੰਦਾ, “ਆਹੋ, ਸੌਂਹ ਤਾਂ ਤੀਜੇ ਦਿਨ ਹੀ ਟੁੱਟ ਗਈ ਸੀ ਪਰ ਓਦਣ ਮੈਂ ਗੁਰਦੁਆਰੇ ਅੱਧਾ ਕੁ ਘੰਟਾ ਬੈਠ ਕੇ ਕਥਾ ਸੁਣਦਾ ਸੀਭਾਈ ਕਹਿੰਦਾ, “ਇੱਕ ਵਾਰ ਇੱਕ ਸਾਧ ਦੇ ਡੇਰੇ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧ ਗਈ ਤੇ ਸਾਧ ਦੇ ਖਾਸ ਚੇਲੇ ਨੇ ਸ਼ਿਕਾਇਤ ਕੀਤੀ ਕਿ ਬਾਬਾ ਜੀ, ਡੇਰੇ ਵਿੱਚ ਚੇਲੇ ਬਹੁਤ ਹੋ ਗਏ, ਰਾਸ਼ਣ ਪਾਣੀ ਮੁੱਕਦਾ ਜਾ ਰਿਹਾ, ਕੀ ਕਰੀਏ ਇਹਨਾਂ ਦਾ? ਸਾਧ ਕਹਿੰਦਾ, ਫਿਕਰ ਨਾ ਕਰ, ਜਦੋਂ ਭੁੱਖੇ ਮਰਨ ਲੱਗੇ ਆਪੇ ਭੱਜ ਜਾਣਗੇ” ਸ਼ੇਰਾ ਖੀਂ ਖੀਂ ਕਰਕੇ ਹੱਸਿਆ ਤੇ ਦਾਰੂ ਦੀ ਹਵਾੜ ਮੇਰੇ ਮੂੰਹ ’ਤੇ ਮਾਰੀਮੈਂ ਇਹ ਗੱਲ ਪਹਿਲਾਂ ਵੀ ਸੁਣੀ ਪੜ੍ਹੀ ਹੋਈ ਸੀ ਕੋਈ ਖਾਸ ਹੈਰਾਨੀ ਵਾਲੀ ਗੱਲ ਵੀ ਨਹੀਂ ਸੀਇਸ ਕਰਕੇ ਕੋਈ ਖਾਸ ਹੁੰਗਾਰਾ ਨਾ ਦਿੱਤਾ ਤੇ ਕਿਤਾਬ ਪੜ੍ਹਨ ਵਿੱਚ ਮਸ਼ਰੂਫ ਹੋ ਗਿਆਸ਼ੇਰੇ ਨੇ ਕਿਤਾਬ ਮੇਰੇ ਕੋਲੋਂ ਖੋਹ ਕੇ ਪਰਾਂ ਵਗਾਹ ਮਾਰੀ ਤੇ ਖਿਝ ਕੇ ਬੋਲਿਆ, “ਤੁਸੀਂ ਯਾਰ ਮੈਂਨੂੰ ਝੁੱਡੂ ਈ ਸਮਝਦੇ ਹੋ? ਮੈਂ ਗਿਆਨ ਦੀ ਗੱਲ ਦੱਸਣ ਲੱਗਾ ਸੀ ... ਤੇਰੇ ਭਾ ਦਾ ਤਾਂ ਮੈਂ ਕੁੱਤਾ ਭੌਂਕਦਾਂ

“ਉਹ ਸ਼ੇਰ ਬਾਦਸ਼ਾਹ, ਇਹੋ ਜਿਹੇ ਗਿਆਨ ਦੀਆਂ ਗੱਲਾਂ ਮੈਂ ਰੋਜ਼ ਪੜ੍ਹਦਾ ਲਿਖਦਾ ਰਹਿੰਨਾ, ਤੂੰ ਐਵੇਂ ਲੀੜਿਓਂ ਬਾਹਰ ਨਾ ਹੋ ਜਾ ਕੇ ਆਪਣੀ ਗਲਾਸੀ ਲਾ, ਬੋਤਲ ਵਾਜਾਂ ਮਾਰੀ ਜਾਂਦੀ ਆ

ਤੀਜਾ ਪੈੱਗ ਮਾਰ ਕੇ ਸ਼ੇਰਾ ਹੋਰ ਤੱਤਾ ਹੋ ਗਿਆਕਾਫ਼ੀ ਕੁਝ ਬੋਲ ਗਿਆ ਜ਼ਿਆਦਾਤਰ ਉਸਦੀਆਂ ਗੱਲਾਂ ਨੂੰ ਸਿਰ ਉੱਤੋਂ ਦੀ ਲੰਘਾ ਦੇਣ ਦੇ ਮੇਹਣੇ ਸਨਸ਼ੇਰਾ ਸੀ ਵੀ ਸੱਚਾ ਨਸ਼ੇੜੀ ਸਮਝ ਕੇ ਉਸ ਦੀ ਹਰੇਕ ਗੱਲ ਦਾ ਮਜ਼ਾਕ ਉਡਾਇਆ ਜਾਂਦਾ ਸੀਉਸ ਵੱਲੋਂ ਦਿੱਤੀ ਹਰੇਕ ਸਲਾਹ ਨੂੰ ਇਉਂ ਉਲੱਦ ਦਿੱਤਾ ਜਾਂਦਾ ਸੀ ਜਿਵੇਂ ਰਿਸ਼ਵਤ ਬਗੈਰ ਆਈ ਫਾਈਲ ਨੂੰ ਸਰਕਾਰੀ ਅਫਸਰ ਤਾਕੀ ਤੋਂ ਬਾਹਰ ਵਗਾਹ ਮਾਰਦਾ ਹੈ

ਮੈਂਨੂੰ ਗਲਤੀ ਦਾ ਅਹਿਸਾਸ ਹੋਇਆ ਅਸੀਂ ਹਰੇਕ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਤਾਂ ਸ਼ੇਰੇ ਨੂੰ ਨਜ਼ਰ ਅੰਦਾਜ਼ ਕਰਨਾ ਗਲਤ ਹੈਸ਼ੇਰੇ ਨੂੰ ਠੰਢਾ ਕਰਨ ਤੋਂ ਬਿਨਾਂ ਹੁਣ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀਮੈਂ ਉਸ ਦੇ ਸਾਹਮਣੇ ਬੈਠ ਗਿਆ ਤੇ ਸੌਰੀ ਬੋਲਣ ਨਾਲ ਹੀ ਉਹ ਠੰਢਾ ਸੀਤ ਹੋ ਗਿਆ“ਸ਼ੇਰਿਆ, ਹੁਣ ਦੱਸ ਉਸ ਤੋਂ ਅਗਲੀ ਕਥਾ ਕੀ ਸੀ?”

“ਉਹ ਕਥਾ ਤਾਂ ਬਾਈ ਇੰਨੀ ਹੀ ਸੀ, ਜਿੰਨੀ ਤੈਨੂੰ ਦੱਸੀ ਆ ਮੈਂਨੂੰ ਤਾਂ ਸਾਲੇ ਚੂਹਿਆਂ ਤੋਂ ਖਹਿੜਾ ਛੁਡਾਉਣ ਦਾ ਨੁਕਤਾ ਲੱਭਿਆ ਸੀ ਇਸ ਕਥਾ ਤੋਂ।”

“ਉਹ ਕਿਵੇਂ?” ਮੇਰੇ ਵੀ ਇੱਕ ਦਮ ਕੰਨ ਖੜ੍ਹੇ ਹੋ ਗਏ

“ਜਿਵੇਂ ਸਾਧ ਕਹਿੰਦਾ ਸੀ ਕਿ ਭੁੱਖੇ ਮਰਦੇ ਚੇਲੇ ਭੱਜ ਜਾਣਗੇ, ਕਿਉਂ ਨਾ ਆਪਾਂ ਚੂਹਿਆਂ ਨੂੰ ਵੀ ਭੁੱਖੇ ਮਾਰ ਕੇ ਭਜਾਈਏ?”

ਮੈਂਨੂੰ ਸ਼ੇਰੇ ਦੀ ਗੱਲ ਜਚ ਗਈਦਰਅਸਲ ਅਸੀਂ ਸਾਰੇ ਮੁੰਡੇ ਰੈਸਟੋਰੈਂਟਾਂ ’ਤੇ ਕੰਮ ਕਰਦੇ ਸੀਸਵੇਰ ਦੀ ਚਾਹ ਹੀ ਘਰ ਬਣਦੀ ਸੀਦੋਨੋਂ ਵੇਲਿਆਂ ਦੀ ਰੋਟੀ ਕੰਮ ’ਤੇ ਹੀ ਹੁੰਦੀਗਲਾਸੀ ਦੇ ਸ਼ੌਕੀਨ ਤਿੰਨ ਚਾਰ ਜਣੇ ਰਾਤ ਦੀ ਰੋਟੀ ਘਰ ਲਿਆ ਕੇ ਖਾਂਦੇਗਲਾਸੀ ਲਾ ਕੇ ਖਾਣਾ ਖਾਂਦੇ ਤੇ ਬਚੀ ਖੁਚੀ ਜੂਠ ਟੇਬਲ ਤੇ ਛੱਡ ਕੇ ਸੌਂ ਜਾਂਦੇਮਗਰੋਂ ਬਚੇ ਖੁਚੇ ਨਾਨ, ਰੋਟੀਆਂ, ਚੌਲ ਅਤੇ ਮੀਟ ਦੀਆਂ ਹੱਡੀਆਂ ਚੂਹੇ ਰੀਝਾਂ ਨਾਲ ਚੂੰਡਦੇ

ਉਸੇ ਰਾਤ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਪੂਰੇ ਇੱਕ ਮਹੀਨੇ ਲਈ ਘਰ ਵਿੱਚ ਖਾਣਾ ਲਿਆਉਣਾ ਤੇ ਖਾਣਾ ਮਨ੍ਹਾਂ ਹੈਚਾਹ ਬਣਾਉਣ ’ਤੇ ਵੀ ਪਾਬੰਦੀ ਲਾ ਦਿੱਤੀਦੂਜੇ ਦਿਨ ਸਾਰਿਆਂ ਨੇ ਰਲ ਕੇ ਪੂਰੇ ਘਰ ਦੀ ਸਫਾਈ ਕਰ ਦਿੱਤੀਖਾਣ ਵਾਲੀਆਂ ਚੀਜ਼ਾਂ ਬਿਸਕੁਟ, ਨਮਕੀਨ, ਖੰਡ ਬਗੈਰਾ ਸਭ ਬਾਹਰ ਸੁੱਟ ਦਿੱਤੇ ਇਹ ਫਾਰਮੂਲਾ ਕੰਮ ਕਰ ਗਿਆਦਸਾਂ ਕੁ ਦਿਨਾਂ ਬਾਅਦ ਹੀ ਘਰ ਵਿੱਚੋਂ ਚੂਹਿਆਂ ਦੀ ਦੌੜ ਭੱਜ ਬੰਦ ਹੋ ਗਈ‘ਸਾਧ ਦੇ ਚੇਲੇ’ ਭੁੱਖੇ ਮਰਦੇ ਅੱਡੀਆਂ ਨੂੰ ਥੁੱਕ ਲਾ ਗਏਸ਼ੇਰੇ ਦੀ ਸ਼ਰਾਬ ਤਾਂ ਮਰਨ ਤੱਕ ਨਹੀਂ ਛੁੱਟੀ ਪਰ ਉਸਦੀ ਕਥਾ ਦੇ ਪ੍ਰੈਕਟੀਕਲ ਨੇ ਸਾਡਾ ਚੂਹਿਆਂ ਤੋਂ ਖਹਿੜਾ ਛੁਡਾ ਦਿੱਤਾਹੁਣ ਤਾਂ ਸ਼ੇਰੇ ਦੀ ਗੱਲ ਨੂੰ ਵੀ ਇਉਂ ਤਵੱਜੋ ਮਿਲਣ ਲੱਗ ਪਈ ਸੀ ਜਿਵੇਂ ਢੱਡਰੀਆਂ ਵਾਲੇ ਦੇ ਤਰਕਾਂ ਨੂੰ ਇੱਧਰ ਦੁਕਾਨ ਤੋਂ ਮੈਂ ਵੀ ਕਰਿਸਪਾਂ ਤੇ ਚਾਕਲੇਟਾਂ ਡੱਬਿਆਂ ਵਿੱਚ ਬੰਦ ਕਰਕੇ ਚੂਹਿਆਂ ਦੇ ਢਾਬੇ ਨੂੰ ਅਣਮਿੱਥੇ ਸਮੇਂ ਲਈ ਸੀਲ ਕਰ ਦਿੱਤਾ

**

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1961)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਅਮਰ ਮੀਨੀਆਂ

ਅਮਰ ਮੀਨੀਆਂ

Glassgow, Scotland, UK.
Phone: (44 - 78683 - 70984)
Email: (amarminia69@gmail.com)