AmarMinia7ਲੋਕਾਂ ਤੋਂ ਸੁਣਦੇ ਸੀ ਕਿ ਸੁਰਗ ਨਰਕ ਇੱਥੇ ਹੀ ਆ, ਹੁਣ ਵੇਖ ਵੀ ਲਿਆ। ਸਾਰੀ ਉਮਰ ...
(21 ਮਾਰਚ 2020)

 

ਬਹੁਤ ਪਿਆਰ ਸੀ ਹਰਮੇਲ ਦਾ ਆਪਣੇ ਬਾਪੂ ਨਾਲਜਦੋਂ ਵੀ ਕੋਈ ਗੱਲ ਕਰਦਾ ਤਾਂ ਬਾਪੂ ਦਾ ਜ਼ਿਕਰ ਜ਼ਰੂਰ ਕਰਦਾਘਰੇਲੂ ਦੁੱਖਾਂ ਦਰਦਾਂ ਦੀਆਂ ਘਟਨਾਵਾਂ ਵਿੱਚ ਉਸਦਾ ਹੀਰੋ ਬਾਪੂ ਹੀ ਹੁੰਦਾਗੱਲਾਂ ਦਿਲਚਸਪ ਵੀ ਹੁੰਦੀਆਂ ਪਰ ਵਾਰ ਵਾਰ ਦੁਹਰਾਉਣ ਕਰਕੇ ਉਕਾਉ ਹੋ ਜਾਂਦੀਆਂਘਰ ਵਿੱਚ ਚੁੱਪ ਚਾਂਦ ਹੁੰਦੀ ਤਾਂ ਜੰਡਿਆਲੇ ਵਾਲਾ ਜੀਤਾ ਟਕੋਰ ਲਾ ਦਿੰਦਾ, “ਹਰਮੇਲ ਸੁਣਾ ਕੋਈ ਬਾਪੂ ਦੀ ਸਾਖੀ।”

ਅਸੀਂ ਅੰਦਰੋ ਅੰਦਰ ਜੀਤੇ ਦੀ ਸ਼ਰਾਰਤ ਤੇ ਹੱਸਦੇ ਪਰ ਭੋਲਾ ਹਰਮੇਲ ਆਪਣੀ ਯਾਦਾਂ ਦੀ ਪਟਾਰੀ ਵਿੱਚੋਂ ਬਾਪੂ ਦਾ ਕੋਈ ਦੁੱਖ ਦਰਦ ਕੱਢ ਲਿਆਉਂਦਾਸਾਰੀਆਂ ਘਟਨਾਵਾਂ ਦਾ ਨਿਚੋੜ ਕੱਢਣਾ ਹੋਵੇ ਤਾਂ ਹਰਮੇਲ ਦੇ ਬਾਪੂ ਨੇ ਸਾਰੀ ਉਮਰ ਧੰਦ ਪਿੱਟਿਆਪਿਉ ਦੀ ਕਬੀਲਦਾਰੀ ਤੇ ਆਪਣੀ ਨੂੰ ਸੰਭਾਲਦਾ ਮਿੱਟੀ ਨਾਲ ਮਿੱਟੀ ਤੇ ਡੰਗਰਾਂ ਨਾਲ ਡੰਗਰ ਹੋਇਆ ਰਿਹਾਦੋਂਹ ਭੈਣਾਂ ਦੇ ਵਿਆਹ ਤੇ ਛੋਟੇ ਭਰਾਵਾਂ ਨੂੰ ਪੜ੍ਹਾਉਣ ਤੇ ਨੌਕਰੀਆਂ ਲਵਾਉਣ ਵਿੱਚ ਪੋਟਾ ਪੋਟਾ ਕਰਜ਼ੇ ਨਾਲ ਪਰੁੰਨ੍ਹਿਆ ਗਿਆਚਾਚਿਆਂ ਨੇ ਜੋ ਸਲੂਕ ਵੱਡੇ ਭਰਾ ਨਾਲ ਕੀਤਾ ਤੇ ਦੋਨੋਂ ਭੂਆ ਵੀ ਚਾਚਿਆਂ ਵੱਲ ਹੋ ਗਈਆਂ - ਉਹ ਸੁਣਾਉਂਦਾ ਹਰਮੇਲ ਅੱਖਾਂ ਭਰ ਆਉਂਦਾ

ਇੰਗਲੈਂਡ ਆ ਕੇ ਹਰਮੇਲ ਦਾ ਇੱਕੋ-ਇੱਕ ਟੀਚਾ ਸੀ ਕਿ ਬਾਪੂ ਨੂੰ ਐਸ਼ ਕਰਵਾਉਣੀ ਹੈਕਰਜ਼ਾ ਲਾਹਿਆ, ਕੋਠੀ ਬਣਾਈ ਤੇ ਬਾਪੂ ਨੂੰ ਲੰਡੀ ਜੀਪ ਲੈ ਦਿੱਤੀਹੁਣ ਉਹ ਚਾਹੁੰਦਾ ਸੀ ਕਿ ਬਾਪੂ ਨੂੰ ਇੱਕ ਵਾਰ ਇੰਗਲੈਂਡ ਦਾ ਗੇੜਾ ਜ਼ਰੂਰ ਕਢਵਾਉਣਾ ਹੈਗਾਫੇ (ਬੌਸ) ਦੇ ਮੁੰਡੇ ਦਾ ਵਿਆਹ ਸੀ ਤੇ ਮਿੰਨਤ ਤਰਲਾ ਕਰਕੇ ਉਸਨੇ ਬਾਪੂ ਵਾਸਤੇ ਸਪੌਂਸਰਸ਼ਿੱਪ ਲੈ ਲਈਮਹੀਨੇ ਦੇ ਅੰਦਰ ਅੰਦਰ ਹੀ ਬਾਪੂ ਹੀਥਰੋ ਏਅਰਪੋਰਟ ਉੱਤੇ ਆ ਉੱਤਰਿਆ।

ਲੌਂਗ ਵੀਕ ਇੰਡ ਦੀਆਂ ਛੁੱਟੀਆਂ ਸਨਅਸੀਂ ਸਾਰਿਆਂ ਨੇ ਹੀ ਲੰਡਨ ਘੁੰਮਣ ਦਾ ਪ੍ਰੋਗਰਾਮ ਬਣਾ ਲਿਆਦੋ ਤਿੰਨ ਦਿਨ ਘੁੰਮਦੇ ਰਹੇਜਦੋਂ ਵੀ ਬਾਪੂ ਤੋਂ ਪੁੱਛਣਾ ਕਿ ਕਿਵੇਂ ਲੱਗੀ ਵਲੈਤ? ਤਾਂ ਉਸ ਦਾ ਇੱਕ ਹੀ ਜਵਾਬ ਹੁੰਦਾ, “ਇਹ ਤਾਂ ਸੁਰਗ ਆ ਜੁਆਨੋਲੋਕਾਂ ਤੋਂ ਸੁਣਦੇ ਸੀ ਕਿ ਸੁਰਗ ਨਰਕ ਇੱਥੇ ਹੀ ਆ, ਹੁਣ ਵੇਖ ਵੀ ਲਿਆ। ਸਾਰੀ ਉਮਰ ਨਰਕਾਂ ਵਿੱਚ ਕੱਟੀ ਆ। ਮੇਲੇ ਪੁੱਤ ਨੇ ਮਰਦੇ ਮਰਦੇ ਨੂੰ ਸੁਰਗ ਵਿਖਾ’ਤਾ।”

ਜੀਤਾ ਮਖੌਲ ਕਰਦਾ ਆਖ ਦਿੰਦਾ, “ਬਾਪੂ ਜੇ ਤੇਰੇ ਗਾਤਰਾ ਨਾ ਪਾਇਆ ਹੁੰਦਾ ਤਾਂ ਤੈਨੂੰ ਸੁਰਗਾਂ ਦੀਆਂ ਪਰੀਆਂ ਵੀ ਵਿਖਾਉਣੀਆਂ ਸੀ ਤੇ ਸ਼ਿਵਜੀ ਵਾਲਾ ਸੋਮ ਰਸ ਵੀ ਪਿਆਉਣਾ ਸੀ।”

ਅਸੀਂ ਕੰਮਾਂ ’ਤੇ ਚਲੇ ਜਾਂਦੇ ਤੇ ਬਾਪੂ ਨਹਾ ਧੋ ਕੇ ਗੁਰਦੁਆਰੇ ਚਲਾ ਜਾਂਦਾਲੰਗਰ ਵਿੱਚ ਸੇਵਾ ਕਰਦਾ, ਦੇਗ ਵਰਤਾਉਂਦਾ ਤੇ ਗੁਰੂ ਮਹਾਰਾਜ ਨੂੰ ਚੌਰ ਕਰਦਾਸੇਵਾ ਕਰਦਿਆਂ ਦਿਨ ਲੰਘ ਜਾਂਦਾਗੁਰੂ ਘਰ ਦੇ ਸੇਵਾਦਾਰਾਂ, ਪ੍ਰਬੰਧਕਾਂ ਤੇ ਗ੍ਰੰਥੀਆਂ ਨਾਲ ਬਾਪੂ ਦਾ ਚੰਗਾ ਮੋਹ ਪਿਆਰ ਬਣ ਗਿਆਐਤਵਾਰ ਲੰਗਰ ਛਕਣ ਤੋਂ ਬਾਅਦ ਬਾਪੂ ਸਾਡੇ ਨਾਲ ਹੀ ਘਰ ਆ ਜਾਂਦਾ ਤੇ ਅਸੀਂ ਸਾਰੇ ਕਿਤੇ ਨਾ ਕਿਤੇ ਘੁੰਮਣ ਚਲੇ ਜਾਂਦੇਪਰ ਇੱਕ ਐਤਵਾਰ ਬਾਪੂ ਸਾਨੂੰ ਗੁਰਦੁਆਰੇ ਨਾ ਮਿਲਿਆਪਤਾ ਲੱਗਾ ਕਿ ਉਹ ਗਿਆਨੀਆਂ ਨਾਲ ਕਿਤੇ ਬਾਹਰ ਗਿਆ ਹੋਇਆ ਹੈਅਸੀਂ ਘਰ ਆ ਗਏ

ਘੰਟੇ ਕੁ ਬਾਅਦ ਬਾਪੂ ਵੀ ਆ ਗਿਆਗੱਲ ਵਿੱਚ ਕੇਸਰੀ ਸਰੋਪਾ ਪਾਇਆ ਹੋਇਆ ਤੇ ਹੱਥ ਵਿੱਚ ਪੇ ਪੌਕਟ ਵਾਲਾ ਬੰਦ ਲਿਫਾਫਾ ਯਾਰ ਮੈਂਨੂੰ ਤਾਂ ਅੱਜ ਗ੍ਰੰਥੀ ਲੈ ਗਏ ਸੀ ਕਿਸੇ ਦੇ ਘਰ, ਡਰੈਵਲ ਸਣੇ ਅਸੀਂ ਪੰਜ ਜਣੇ ਸੀਘਰ ਵਾਲਿਆਂ ਨੇ ਬੜੀ ਸੇਵਾ ਕੀਤੀ ਸਾਡੀਪਹਿਲਾਂ ਹੱਥ ਸੁੱਚੇ ਕਰਾਏ ਫਿਰ ਦੋ ਤਿੰਨ ਭਾਤਾਂ ਦੀਆਂ ਦਾਲਾਂ ਸਬਜ਼ੀਆਂ ਨਾਲ ਰੋਟੀ ਖੁਆਈ। ਬਦਾਮਾਂ, ਸੌਗੀਆਂ ਵਾਲੀ ਖੀਰ ਤਾਂ ਬਾਹਲੀ ਸੁਆਦ ਸੀਆਉਣ ਲੱਗਿਆਂ ਦੇ ਗਲਾਂ ਵਿੱਚ ਪਰਨੇ ਪਾ’ਤੇ ਤੇ ਇੱਕ ਇੱਕ ਲਿਫਾਫਾ ਦਿੱਤਾਇਹਦੇ ਵਿੱਚ ਪਤਾ ਨਹੀਂ ਕੀ ਆ? ਵੇਖ ਤਾਂ ਖੋਲ੍ਹ ਕੇ ਮੇਲਿਆ ...।”

ਲਿਫਾਫੇ ਵਿੱਚੋਂ ਇੱਕੀ ਪੌਂਡ ਨਿੱਕਲੇਜੀਤੇ ਨੇ ਆਪਣੀ ਆਦਤ ਮੁਤਾਬਕ ਢੁੱਚਰ ਕੀਤੀ, “ਬਾਪੂ ਇਹ ਦੰਦ ਘਸਾਈ ਆ, ਜਿਵੇਂ ਤੁਸੀਂ ਪਿੰਡ ਪੰਡਤਾਂ ਨੂੰ ਖੀਰ ਖੁਆ ਕੇ ਦਿੰਦੇ ਹੁੰਦੇ ਸੀਨਾਲੇ ਬਾਪੂ ਦੰਦ ਤਿੱਖੇ ਕਰ ਲੈ, ਅਗਲੇ ਮਹੀਨੇ ਸ਼ਰਾਧ ਸ਼ੁਰੂ ਹੋ ਜਾਣੇ ਆਂਫਿਰ ਵੇਖੀਂ ਪੌਂਡਾਂ ਦਾ ਮੀਂਹ ਵਰ੍ਹਦਾ।” ਪੂਰੀ ਗੱਲ ਸ਼ਾਇਦ ਸਮਝ ਨਾ ਆਈ ਹੋਵੇ ਪਰ ਬਾਪੂ ਵੀ ਸਾਡੇ ਨਾਲ ਹੀ ਹੱਸ ਪਿਆਵੈਸੇ ਤਾਂ ਹਰੇਕ ਸਨਿੱਚਰਵਾਰ, ਐਤਵਾਰ ਬਾਪੂ ਇੱਕ ਅੱਧਾ ਬੰਦ ਲਿਫਾਫਾ ਲੈ ਆਉਂਦਾ ਪਰ ਸ਼ਰਾਧਾਂ ਵੇਲੇ ਤਾਂ ਬਾਪੂ ਪੂਰਾ ਬਿਜ਼ੀ ਹੋ ਗਿਆਹਰ ਰੋਜ਼ ਦੋ ਤਿੰਨ ਲਿਫਾਫੇ ਟੇਬਲ ’ਤੇ ਪਏ ਹੁੰਦੇ

ਅਚਾਨਕ ਬਾਪੂ ਨੇ ਗੁਰਦੁਆਰੇ ਜਾਣਾ ਬੰਦ ਕਰ ਦਿੱਤਾਖਾਣਾ ਪੀਣਾ ਵੀ ਬਹੁਤ ਘੱਟ ਕਰ ਦਿੱਤਾਹਰ ਵੇਲੇ ਮਾਲਾ ਫੇਰਦਾ ਵਾਹਿਗੁਰੂ ਵਾਹਿਗੁਰੂ ਜਪਦਾ ਰਹਿੰਦਾਸੌਂਦਾ ਵੀ ਘੱਟ। ਜੇ ਸੌਂ ਜਾਂਦਾ ਤਾਂ ਉੱਭੜਵਾਹੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦਾਹਰਮੇਲ ਦੇ ਨਾਲ ਨਾਲ ਅਸੀਂ ਵੀ ਪ੍ਰੇਸ਼ਾਨ ਹੋ ਗਏ ਕਿ ਇਹਨੂੰ ਚੰਗੇ ਭਲੇ ਨੂੰ ਕੀ ਹੋ ਗਿਆ? ਪੁੱਛਣ ਤੇ ਇਹੀ ਦੱਸੇ ਕਿ ਮੈਂਨੂੰ ਅਫਰੇਂਮਾ ਹੋ ਗਿਆਡਾਕਟਰ ਨੂੰ ਵਿਖਾਇਆ, ਖੂਨ ਦਾ ਸੈਂਪਲ ਲਿਆ ਰਿਪੋਰਟ ਵਿੱਚ ਕੁੱਛ ਨਹੀਂ ਆਇਆਡਾਕਟਰ ਨੇ ਸਲਾਹ ਦਿੱਤੀ ਕਿ ਇਸ ਨੂੰ ਕੋਈ ਮਾਨਸਿਕ ਪ੍ਰੇਸ਼ਾਨੀ ਹੈ, ਤੁਸੀਂ ਕਿਸੇ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਨੂੰ ਵਿਖਾਓਉਸਨੇ ਪਾਕਿਸਤਾਨੀ ਪੰਜਾਬੀ ਡਾਕਟਰ ਅਮੀਨ ਸ਼ੇਖ ਦਾ ਨੰਬਰ ਵੀ ਦੇ ਦਿੱਤਾ

ਜਦ ਡਾਕਟਰ ਸ਼ੇਖ ਨਾਲ ਇੰਮਪੌਇੰਟਮੈਂਟ ਲੈਣ ਦੀ ਗੱਲ ਚੱਲੀ ਤਾਂ ਬਾਪੂ ਗੁੱਸਾ ਖਾ ਗਿਆ, “ਮੇਲਿਆ ... ਤੂੰ ਮੈਂਨੂੰ ਪਿੰਡ ਹੀ ਭੇਜ ਦੇ, ਤੁਸੀਂ ਤਾਂ ਸਾਰੇ ਮੈਂਨੂੰ ਪਾਗਲ ਈ ਸਮਝਣ ਲੱਗ ਪਏਮੈਂ ਨੀ ਜਾਣਾ ਕਿਸੇ ਡਮਾਗ ਵਾਲੇ ਡਾਕਦਾਰ ਕੋਲ।”

ਹਰਮੇਲ ਨੇ ਬਾਪੂ ਦੇ ਪੈਰ ਫੜ ਲਏ ਤੇ ਭਰੇ ਗਲ਼ ਨਾਲ ਤਰਲਾ ਕੀਤਾ, “ਬਾਪੂ ਅਸੀਂ ਤਾਂ ਆਪ ਸਾਰੇ ਤੇਰੀ ਹਾਲਤ ਵੇਖ ਕੇ ਦੁਖੀ ਆਂਤੂੰ ਤਾਂ ਘੋੜੇ ਵਰਗਾ ਸੀ ... ਸੁਰਗਾਂ ਦੇ ਨਜ਼ਾਰੇ ਲੈ ਰਿਹਾ ਸੀਇਹ ਅਚਾਨਕ ਤੈਨੂੰ ਹੋ ਕੀ ਗਿਆ? ਗੱਲ ਤਾਂ ਕੋਈ ਹੈ ਜਿਹੜੀ ਤੂੰ ਲਕੋਨਾਂ ਸਾਡੇ ਕੋਲੋਂਬਾਪੂ ਤੈਨੂੰ ਸੌਂਹ ਲੱਗੇ, ਗੁਰੂ ਗ੍ਰੰਥ ਸਹਿਬ ਜੀ ਦੀ, ਜੇ ਤੂੰ ਅੱਜ ਸੱਚ ਨਾ ਦੱਸੇਂ

ਬਾਪੂ ਸੋਫੇ ਤੇ ਬੈਠ ਗਿਆ ਤੇ ਅਸੀਂ ਸਾਰੇ ਕਾਰਪੈੱਟ ਤੇ ਹੀ ਬੈਠ ਗਏ ਬਾਪੂ ਬੋਲਿਆ, “ਗੱਲ ਇਹ ਆ ਮੇਲਿਆ, ਜਦੋਂ ਮੈਂ ਛੋਟਾ ਹੁੰਦਾ ਸੀ ਅੱਠ ਨੌਂ ਕੁ ਵਰ੍ਹਿਆਂ ਦਾ ਤਾਂ ਸਾਡੇ ਤਾਏ ਨੂੰ ਖੁਰਕ ਪੈ ਗਈਘੌਲ ਘੌਲ ਵਿੱਚ ਰੋਗ ਵਧ ਕੇ ਕੋਹੜ ਹੀ ਬਣ ਗਿਆਬਥੇਰੀ ਦੁਆ ਬੂਟੀ ਕੀਤੀ ਕੋਈ ਫਰਕ ਨਾ ਪਿਆਫਿਰ ਬਠਿੰਡੇ ਵੱਲ ਦਾ ਕੋਈ ਸਾਧ ਸੀ, ਉਹਦੇ ਕੋਲ ਲੈ ਕੇ ਗਏਉਹਨੇ ਦੁਆ ਵੀ ਦਿੱਤੀ ਤੇ ਨਾਲ ਸੱਤ ਬਾਹਮਣਾਂ ਨੂੰ ਘਰ ਬੁਲਾ ਕੇ ਰੋਟੀ ਖੁਆਉਣ ਨੂੰ ਵੀ ਕਿਹਾਆਪਣੇ ਪਿੰਡ ਬਿਰਜ ਬਾਹਮਣ ਹੋਰੀਂ ਤਿੰਨ ਭਰਾ ਸੀ ਤੇ ਚਾਰ ਉਨ੍ਹਾਂ ਬਾਹਰੋਂ ਆਪਣੇ ਜਾਣ ਪਛਾਣ ਵਾਲੇ ਜਾਂ ਸਾਕ ਸਕੀਰੀ ਵਿੱਚੋਂ ਸੱਦ ਲਏਸਾਧ ਦੀ ਦੱਸੀ ਵਿਧੀ ਨਾਲ ਸੱਤਾਂ ਨੂੰ ਰੋਟੀ ਖੁਆਈ ਤੇ ਜਾਣ ਵੇਲੇ ਸਵਾ ਸਵਾ ਰੁਪਇਆ ਤੇ ਪੰਜ ਕੱਪੜੀ ਵੀ ਦਿੱਤੀ।”

“ਵਿਧੀ ਕਿਹੜੀ ਸੀ ਬਾਪੂ?” ਜੀਤੇ ਦੇ ਸਵਾਲ ਨਾਲ ਸਾਰਿਆਂ ਨੂੰ ਖਿਝ ਤਾਂ ਚੜ੍ਹੀ ਪਰ ਬਾਪੂ ਨੇ ਹੰਢੇ ਹੋਏ ਕਥਾਵਾਚਕ ਵਾਂਗ ਲੜੀ ਜੋੜੀ ਰੱਖੀ, “ਵਿਧੀ ਇਹ ਸੀ ਕਿ ਰੋਟੀ, ਦਾਲ ਜਾਂ ਖੀਰ ਦੀ ਕੌਲੀ ਬਾਹਮਣਾਂ ਕੋਲ ਜਾਣ ਤੋਂ ਪਹਿਲਾਂ ਤਾਏ ਦੇ ਸਿਰ ਉਪੱਰੋਂ ਸੱਤ ਵਾਰ ਘੁਮਾਈ ਜਾਂਦੀਇਸੇ ਤਰ੍ਹਾਂ ਪੈਸੇ ਤੇ ਕੱਪੜੇ ਵੀ ਤਾਏ ਦੇ ਸਿਰ ਤੋਂ ਵਾਰ ਕੇ ਬਾਹਮਣਾਂ ਨੂੰ ਦਿੱਤੇ ਗਏਤਿੰਨ ਚਾਰ ਮਹੀਨੇ ਬਾਅਦ ਤਾਇਆ ਨੌ ਬਰ ਨੌ ਹੋ ਗਿਆ ਸੀ ਤੇ ਬਾਪੂ ਹੋਣੀ ਗੱਲਾਂ ਕਰਦੇ ਹੁੰਦੇ ਸੀ ਕਿ ਬਾਹਰ ਵਾਲੇ ਬਾਹਮਣਾਂ ਦਾ ਤਾਂ ਪਤਾ ਨਹੀਂ ਲੱਗਾ ਪਰ ਪਿੰਡ ਵਾਲਿਆਂ ਤਿੰਨਾਂ ਭਰਾਵਾਂ ਦੇ ਖੁਰਕ ਪੈ ਗਈ ਸੀ ...।”

ਬਾਪੂ ਦੀ ਕਥਾ ਸਮਾਪਤ ਹੋਈ ਤਾਂ ਹਰਮੇਲ ਥੋੜ੍ਹਾ ਖਿੱਝਿਆ ਜਿਹਾ ਬੋਲਿਆ, “ਬਾਪੂ ਗੱਲ ਤੇਰੀ ਬਿਮਾਰੀ ਦੀ ਪੁੱਛੀ ਸੀ ਤੂੰ ਆਪਣੇ ਤਾਏ ਹੋਣਾ ਦੀਆਂ ਉਜੜੀਆਂ ਖੁੱਡਾਂ ਵਿੱਚ ਹੱਥ ਮਾਰਨ ਲੱਗ ਪਿਆਂ।”

ਬਾਪੂ ਨੇ ਤਾਂ ਅਜੇ ਭੂਮਿਕਾ ਹੀ ਬੰਨ੍ਹੀ ਸੀ ਅਸਲ ਮੁੱਦੇ ਤੇ ਤਾਂ ਉਹ ਉਦੋਂ ਆਇਆ, ਜਦੋਂ ਅਗਲੀ ਲੜੀ ਫੜ ਲਈ, “ਇੱਥੇ ਇੱਕ ਦਿਨ ਅਸੀਂ ਇੱਕ ਘਰ ਪ੍ਰਸ਼ਾਦਾ ਛਕਣ ਗਏਪੰਗਤ ਵਿੱਚ ਭੁੰਜੇ ਬੈਠ ਗਏਉੱਥੇ ਘਰ ਦੇ ਮਾਲਕ ਸਰਦਾਰ ਸਾਹਿਬ ਨੇ ਸਾਡੇ ਹੱਥ ਸੁੱਚੇ ਕਰਾਏ ਤੇ ਫਿਰ ਵਰਤਾਵਾ ਵੀ ਉਹੀ ਸੀਬਹੁਤ ਤੰਗ ਸੀ ਵਿਚਾਰਾ, ਪੜ੍ਹੂਆਂ ਵਾਲੀ ਖੁਰਸੀ (ਵੀਲ ਚੇਅਰ) ’ਤੇ ਬੈਠੇ ਨੇ ਹੀ ਸੇਵਾ ਕੀਤੀਹੱਥ ਪੈਰ ਵੀ ਸੁੱਜੇ ਹੋਏ ਤੇ ਤੌੜੇ ਤੋਂ ਵੱਡਾ ਢਿੱਡ ਫੁੱਲਿਆ ਹੋਇਆਜਦੋਂ ਪ੍ਰਸ਼ਾਦਾ ਛਕ ਕੇ ਗ੍ਰੰਥੀ ਅਰਦਾਸ ਕਰਨ ਲੱਗਾ, ਉਦੋਂ ਘਰ ਵਾਲਿਆਂ ਨੇ ਦੱਸਿਆ ਕਿ ਡੈਡ ਨੂੰ ਅਫਰੇਮਾ ਹੋਇਆ ਵਿਆਬਹੁਤ ਲਾਜ ਕਰਾਇਆ ਪਰ ਫਰਕ ਨਹੀਂ ਪੈਂਦਾ ਹੁਣ ਕਿਸੇ ਮਹਾਂਪੁਰਖ ਨੇ ਦੱਸਿਆ ਸੀ ਕਿ ਪੰਜਾਂ ਸਿੱਖਾਂ ਨੂੰ ਲੰਗਰ ਛਕਾ ਕੇ ਅਰਦਾਸ ਕਰਵਾਓ ... ਮੇਰੇ ਤਾਂ ਉਸੇ ਵੇਲੇ ਤਾਏ ਦੇ ਕੋਹੜ ਵਾਲੀ ਗੱਲ ਦਿਲ ਨੂੰ ਵੱਜੀਮੈਂਨੂੰ ਤਾਂ ਓਦੇਂ ਦਾ ਹੀ ਲੱਗੀ ਜਾਂਦਾ ਜਿਵੇਂ ਮੈਂਨੂੰ ਅਫਾਰਾ ਹੋਇਆ ਹੁੰਦਾਇਸੇ ਕਰਕੇ ਮੈਂ ਗੁਰਦੁਆਰੇ ਨੀ ਜਾਂਦਾ ਕਿ ਜੇ ਮੈਂਨੂੰ ਫਿਰ ਕਿਸੇ ਦੇ ਘਰ ਲਿਜਾਣ ਲੱਗੇ ਤਾਂ ਮੈਥੋਂ ਕਹਿ ਨਹੀਂ ਹੋਣਾ ਕਿ ਮੈਂ ਤਾਂ ਗੁਰੂ ਸਿੰਘ ਆਂ, ਖੀਰ ਖਾਣਾ ਬਾਹਮਣ ਨਹੀਂਮੈਂਨੂੰ ਤਾਂ ਇਉਂ ਲੱਗੀ ਜਾਂਦਾ ਜਿਵੇਂ ਮੇਰੇ ਅੰਦਰ ਬਿਰਜ ਪੰਡਤ ਦੀ ਰੂਹ ਵੜ ਗਈ ਹੋਵੇਜਿਵੇਂ ਉਹ ਸ਼ਰਾਧਾਂ ਦੇ ਦਿਨੀਂ ਲੋਕਾਂ ਦੇ ਘਰੋਂ ਰੋਟੀ ਖਾ ਕੇ ਦੰਦ ਘਸਾਈ ਲਈ ਜਾਂਦਾ ਸੀ, ਉਹੀ ਕੰਮ ਮੈਂ ਅੰਮ੍ਰਿਤਧਾਰੀ ਹੋ ਕੇ ਕਰਨ ਲੱਗ ਪਿਆ ਸੀਮੈਂਨੂੰ ਤਾਂ ਪੰਡਤਾਂ ਤੇ ਭਾਈਆਂ ਵਿੱਚ ਕੋਈ ਫਰਕ ਨਹੀਂ ਲੱਗਿਆਨਾਲੇ ਮੇਲਿਆ, ਉਹ ਦੰਦ ਘਸਾਈ ਵਾਲੇ ਪੈਸੇ ਤੇ ਸਰੋਪੇ ਸਾਰੇ ਗੁਰੂ ਘਰ ਦੇ ਆ ...ਜਾਂ ਫਿਰ ਕੋਲੋਂ ਪੰਜ ਸੱਤ ਸੌ ਪੌਂਡ ਨਾਲ ਰਲਾ ਕੇ ਪਿੰਗਲਵਾੜੇ ਨੂੰ ਭੇਜ ਦੇਮੈਂ ਨੀ ਹੱਥ ਲਾਉਣਾ ਪੂਜਾ ਦੇ ਧਾਨ ਨੂੰ

ਬਾਪੂ ਦਾ ਮਨ ਵੀ ਹਲਕਾ ਹੋ ਗਿਆ ਸੀ ਤੇ ਸਾਡੇ ਲਈ ਉਲਝੀ ਤਾਣੀ ਦਾ ਲੜ ਵੀ ਹੱਥ ਆ ਗਿਆ

“ਓ ਬਾਪੂ ... ਤੂੰ ਵਹਿਮ ਨਾ ਕਰ, ਕੁਛ ਨੀ ਹੁੰਦਾ ਤੈਨੂੰ। ਅਰਦਾਸ ਗੁਰਦੁਆਰੇ ਦੇ ਗ੍ਰੰਥੀ ਨੇ ਕੀਤੀ ਸੀ ਨਾ, ਉਹਦਾ ਢਿੱਡ ਫੁੱਲਣਾ ਸ਼ੁਰੂ ਹੋ ਗਿਆਕੱਲ੍ਹ ਸ਼ੀਸੇ ਮੂਹਰੇ ਖੜ੍ਹ ਕੇ ਮਿਣੀ ਜਾਂਦਾ ਸੀਮੈਂ ਅੱਖੀਂ ਵੇਖਿਆ ਕਸਮ ਨਾਲ।” ਜੀਤੇ ਦੀ ਇਸ ਘਤਿੱਤ ਨਾਲ ਜਿੱਥੇ ਮਾਹੌਲ ਖੁਸ਼ਗਵਾਰ ਹੋ ਗਿਆ ਉੱਥੇ ਕੁਝ ਹੱਦ ਤੱਕ ਬਾਪੂ ਦਾ ਵਹਿਮ ਵੀ ਟੁੱਟ ਗਿਆ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2009)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਅਮਰ ਮੀਨੀਆਂ

ਅਮਰ ਮੀਨੀਆਂ

Glassgow, Scotland, UK.
Phone: (44 - 78683 - 70984)
Email: (amarminia69@gmail.com)