AmarMinia7ਜਦੋਂ ਘਰ ਵੇਚਣ ਦੀ ਗੱਲ ਚੱਲੀ ਤਾਂ ਖਰੀਦਣ ਵਾਲਿਆਂ ਨੇ ਰਜਿਸਟਰੀ ਦੀ ਗੱਲ ਕੀਤੀ ...
(4 ਸਤੰਬਰ 2020)

 

ਨਾਂਅ ਤਾਂ ਉਸ ਦਾ ਨਰਿੰਜਨ ਸਿੰਘ ਸੀ ਪਰ ਪਿੰਡ ਵਾਲਿਆਂ ਵਿੱਚ ਪਾਵਰ ਵਾਲਾ ਕਰਕੇ ਮਸ਼ਹੂਰ ਸੀਉਸ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਕਾਂਗਰਸ ਪਾਰਟੀ ਦਾ ਵੱਡਾ ਆਗੂ ਸੀਪਤਾ ਨਹੀਂ ਉਸ ਲੀਡਰ ਨੇ ਨਰਿੰਜਨ ਦੀ ਕੋਈ ਮਦਦ ਕੀਤੀ ਜਾਂ ਨਹੀਂ ਪਰ ਉਹ ਦੂਜਿਆਂ ਉੱਤੇ ਧੌਂਸ ਜਮਾਉਣ ਲਈ ਹਮੇਸ਼ਾ ਉਸੇ ਦਾ ਨਾਮ ਲੈ ਕੇ ਕਹਿੰਦਾ, “ਤੇਰੀ ਕੀ ਪਾਵਰ ਆ ਉਏ? ਮੈਂ ਵਿਖਾਵਾਂ ਪਾਵਰ? ਕਰਾਂ ਫੋਨ ਮਹਿੰਦਰ ਸੂੰ ਨੂੰ? ਇਸੇ ਕਰਕੇ ਉਸਦਾ ਉਪਨਾਮ “ਨਰਿੰਜਨ ਪਾਵਰ ਵਾਲਾ” ਪੱਕ ਗਿਆਮਿਹਨਤੀ ਤੇ ਹਿੰਮਤੀ ਬੰਦੇ ਨੇ ਆਪਣੀ ਵੱਡੀ ਕਬੀਲਦਾਰੀ ਬੜੇ ਸਿਰੜ ਨਾਲ ਕਿਉਂਟੀਨਰਿੰਜਨ ਸਿੰਘ ਦੀ ਪਾਵਰ ਪਿੰਡ ਵਾਸੀਆਂ ਨੇ ਉਦੋਂ ਵੇਖੀ ਜਦੋਂ ਨਰਿੰਜਨ ਸਿੰਘ ਦਾ ਪੁੱਤਰ ਦੇਵ ਗੁੰਮ ਹੋ ਗਿਆਬੇਔਲਾਦੇ ਨੂੰਹ ਪੁੱਤਰ ਅਲੱਗ ਰਹਿੰਦੇ ਸਨ ਪਰਿਵਾਰਕ ਝਮੇਲਿਆਂ ਕਾਰਨ ਬੋਲ ਬਾਣੀ ਵੀ ਬੰਦ ਸੀਆਂਢੀਆਂ ਗੁਆਂਢੀਆਂ ਤੋਂ ਖ਼ਬਰ ਮਿਲੀ ਕਿ ਦੇਵ ਨੌਕਰੀ ਦੀ ਤਲਾਸ਼ ਵਿੱਚ ਦਿੱਲੀ ਗਿਆ ਹੈਫਿਰ ਪਤਾ ਲੱਗਾ ਕਿ ਦੇਵ ਦੀ ਚਿੱਠੀ ਆਈ ਹੈ ਕਿ ਉਸ ਨੂੰ ਨੌਕਰੀ ਮਿਲ ਗਈ ਹੈ ਤੇ ਜਲਦੀ ਹੀ ਰਿਹਾਇਸ਼ ਦਾ ਪ੍ਰਬੰਧ ਕਰਕੇ ਘਰਵਾਲੀ ਨੂੰ ਦਿੱਲੀ ਬੁਲਾ ਲਵੇਗਾਦੋ ਕੁ ਮਹੀਨਿਆਂ ਵਿੱਚ ਦੇਵ ਵੱਲੋਂ ਤਿੰਨ ਚਾਰ ਚਿੱਠੀਆਂ ਆਉਣ ਦੀ ਖ਼ਬਰ ਮਿਲਦੀ ਹੈ, ਜਿਹਨਾਂ ਵਿੱਚ ਦੇਵ ਘਰਵਾਲੀ ਨੂੰ ਘਰ ਦਾ ਸਮਾਨ ਵੇਚਣ ਦੀ ਤਾਕੀਦ ਕਰਦਾ ਹੈਨਵਾਂ ਕੰਮ ਹੋਣ ਕਰਕੇ ਉਹ ਆਪ ਨਹੀਂ ਆ ਸਕਦਾਇਸ ਲਈ ਮਹਿੰਗਾ ਸਸਤਾ ਘਰ ਵੇਚਣ ਲਈ ਵੀ ਆਖਦਾ ਹੈਘਰ ਵੇਚਣ ਲਈ ਇੱਕ ਤਰਕ ਇਹ ਵੀ ਸੀ ਕਿ ਕਿਸੇ ਤਾਂਤਰਿਕ ਨੇ ਦੱਸਿਆ ਹੈ ਕਿ ਇਸ ਘਰ ਵਿੱਚ ਤੁਸੀਂ ਔਲਾਦ ਪ੍ਰਾਪਤ ਨਹੀਂ ਕਰ ਸਕੌਂਗੇਘਰ ਵਾਲੀ ਗੁਰਮੀਤੋ ਨੇ ਫਰਿੱਜ਼, ਟੀ ਵੀ, ਕੂਲਰ, ਸੋਫਾ ਤੇ ਬੈੱਡ ਵਗੈਰਾ ਅੱਧਮੁੱਲ ਵਿੱਚ ਹੀ ਵੇਚਣੇ ਸ਼ੁਰੂ ਕਰ ਦਿੱਤੇਜਦੋਂ ਘਰ ਵੇਚਣ ਦੀ ਗੱਲ ਚੱਲੀ ਤਾਂ ਖਰੀਦਣ ਵਾਲਿਆਂ ਨੇ ਰਜਿਸਟਰੀ ਦੀ ਗੱਲ ਕੀਤੀਹੁਣ ਥਾਂ ਤਾਂ ਸਾਰਾ ਬਾਪੂ ਦੇ ਨਾਂ ’ਤੇ ਬੋਲਦਾ ਸੀਜਦੋਂ ਨੂੰਹ ਨੇ ਬਾਪੂ ਜੀ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਤੋਂ ਹੀ ਸ਼ੱਕੀ ਨਰਿੰਜਨ ਸਿੰਘ ਨੇ ਉਹਨਾਂ ਚਿੱਠੀਆਂ ਦੇ ਸਬੂਤ ਮੰਗ ਲਏਗੁਰਮੀਤੋ ਨੇ ਤਿੰਨੇ ਚਾਰੇ ਚਿੱਠੀਆਂ ਬਾਪੂ ਦੇ ਹੱਥ ’ਤੇ ਰੱਖ ਦਿੱਤੀਆਂਗੁਰਦੁਆਰੇ ਵਿੱਚ ਗੁਰਮੁਖੀ ਪੜ੍ਹੇ ਨਰਿੰਜਨ ਸਿੰਘ ਨੇ ਆਪਣੇ ਅੱਠ ਕੁ ਪਾਸ ਬੇਟੇ ਦੀ ਲਿਖਾਈ ਨੂੰ ਗਹੁ ਨਾਲ ਵੇਖਿਆ ਤਾਂ ਸ਼ੱਕ ਹੋਰ ਵੀ ਵਧ ਗਿਆ ਕਿਉਂਕਿ ਲਿਖਾਈ ਕਿਸੇ ਹੋਰ ਦੀ ਸੀਚਿੱਠੀਆਂ ਖੀਸੇ ਵਿੱਚ ਪਾ ਕੇ ਕਹਿੰਦਾ, “ਕੋਈ ਗੱਲ ਨਹੀਂ ਮੈਂ ਕੱਲ੍ਹ ਸਵੇਰੇ ਕਚਹਿਰੀਆਂ ਵਿੱਚੋਂ ਪਤਾ ਕਰਦਾਂ ਕਿ ਕੀ ਕੀ ਚਾਹੀਦਾ ਹੈ।”

ਸਰਪੰਚ ਨਾਲ ਨਰਿੰਜਨ ਸਿੰਘ ਦੀ ਬਹੁਤੀ ਬਣਦੀ ਨਹੀਂ ਸੀ, ਸਵੇਰੇ ਕਚਹਿਰੀਆਂ ਵਿੱਚੋਂ ਅਰਜ਼ੀ ਲਿਖਵਾ ਕੇ ਬੱਧਣੀ ਕਲਾਂ ਠਾਣੇ ਪਹੁੰਚ ਗਿਆਮੁਨਸ਼ੀ ਨੇ ਅਰਜ਼ੀ ਤਾਂ ਫੜ ਲਈ ਪਰ ਬਹੁਤੀ ਗੱਲ ਨਾ ਸੁਣੀ ਕਿਉਂਕਿ ਅਰਜ਼ੀ ਨਾਲ ਗਾਂਧੀ ਦੀ ਸ਼ਿਫਾਰਸ਼ ਨਹੀਂ ਸੀਦੋ ਤਿੰਨ ਦਿਨ ਥਾਣੇ ਗੇੜੇ ਮਾਰਦਾ ਰਿਹਾ, ਪੁਲਿਸ ਟਾਲਮਟੋਲ ਕਰਦੀ ਰਹੀਚੌਥੇ ਦਿਨ ਸਵੇਰ ਛੇ ਵਾਲੀ ਮੀਨੀਆਂ ਫਰੀਦਕੋਟ ਬੱਸ ਵਿੱਚ ਸਵਾਰ ਹੋ ਗਿਆਉਸ ਵੇਲੇ ਸਾਡੇ ਪਿੰਡ ਫਰੀਦਕੋਟ ਜ਼ਿਲ੍ਹੇ ਵਿੱਚ ਪੈਂਦੇ ਸਨ, ਮੋਗਾ ਜ਼ਿਲ੍ਹਾ ਬਾਅਦ ਵਿੱਚ ਬਣਿਆਸਿੱਧਾ ਐੱਸ ਐੱਸ ਪੀ ਫਰੀਦਕੋਟ ਦੇ ਪੇਸ਼ ਹੋ ਗਿਆ ਕਚਹਿਰੀਆਂ ਤੋਂ ਟਾਈਪ ਕਰਾਈ ਅਰਜ਼ੀ ਤੇ ਚਿੱਠੀਆਂ ਮੇਜ਼ ’ਤੇ ਰੱਖ ਕੇ ਸਾਰੀ ਕਹਾਣੀ ਦੱਸੀ ਤੇ ਆਪਣਾ ਸ਼ੱਕ ਜ਼ਾਹਰ ਕੀਤਾ ਕਿ ਮੈਂਨੂੰ ਲੱਗਦਾ ਹੈ ਕਿ ਮੁੰਡੇ ਨੂੰ ਮਾਰ ਕੇ ਖਪਾ ਦਿੱਤਾ ਗਿਆ ਹੈ ਐੱਸ ਐੱਸ ਪੀ ਨੇ ਚਿੱਠੀਆਂ ’ਤੇ ਰਵਾਨਗੀ ਦੀ ਮੋਹਰ ਵੇਖੀ ਤਾਂ ਉਹ ਦਿੱਲੀ ਦੀ ਬਜਾਏ ਨੇੜਲੇ ਕਸਬੇ ਤੋਂ ਪੋਸਟ ਕੀਤੀਆਂ ਗਈਆਂ ਸਨ ਐੱਸ ਐੱਸ ਪੀ ਨੇ ਅਰਜ਼ੀ ਡੀ ਐੱਸ ਪੀ ਮੋਗਾ ਹਰਜੀਤ ਪੰਨੂੰ ਨੂੰ ਮਾਰਕ ਕਰਕੇ ਫੌਰੀ ਤਫਤੀਸ਼ ਦੇ ਹੁਕਮ ਜਾਰੀ ਕਰ ਦਿੱਤੇਦੂਜੇ ਦਿਨ ਪੰਨੂੰ ਨੇ ਗੁਰਮੀਤੋ ਤੇ ਉਸਦਾ ਆਸ਼ਕ ਨਛੱਤਰ ਚੁੱਕ ਲਏਸ਼ਾਮ ਨੂੰ ਸਾਰੇ ਪਿੰਡ ਦੇ ਸਾਹਮਣੇ ਘਰ ਦੇ ਵਿਹੜੇ ਵਿੱਚੋਂ ਦੇਵ ਦੀ ਬਦਬੂ ਮਾਰਦੀ ਲਾਸ਼ ਪੁਲਿਸ ਨੇ ਬਰਾਮਦ ਕਰ ਲਈ ਸੜਕ ਦੇ ਵਿਚਾਲੇ ਦੋਨੋਂ ਆਸ਼ਕ ਮਸ਼ੂਕਾ ਨੂੰ ਖੁਰੀਆਂ ਵਾਲੇ ਬਲਦ ਵਾਂਗ ਢਾਹ ਲਿਆਪੁਲਿਸ ਨੇ ਦੋਵਾਂ ਦੀ ਡਾਂਗਾਂ ਨਾਲ ਖੂਬ ਮੁਰੰਮਤ ਕੀਤੀਚਲਦੇ ਕੇਸ ਦੌਰਾਨ ਨਰਿੰਜਨ ਸਿੰਘ ’ਤੇ ਦਬਾਅ ਵੀ ਬਣਾਇਆ ਗਿਆ ਕਿ ਕੁਝ ਲੈ ਦੇ ਕੇ ਸਮਝੌਤਾ ਕਰ ਲਵੇ ਪਰ ਉਸ ਬੁੱਢੇ ਸ਼ੇਰ ਨੇ ਆਪਣੇ ਪੁੱਤ ਨੂੰ ਇਨਸਾਫ ਦੁਆ ਕੇ ਹੀ ਦਮ ਲਿਆ, ਦੋਨੋਂ ਦੋਸ਼ੀਆਂ ਨੂੰ ਉਮਰ ਭਰ ਲਈ ਜੇਲ ਵਿੱਚ ਬੰਦ ਕਰਵਾਕੇ

ਜਵਾਨ ਪੁੱਤ ਦੀ ਮੌਤ ਤੋਂ ਬਾਅਦ ਨਰਿੰਜਨ ਸਿੰਘ ਗੁਰੂ ਘਰ ਨਾਲ ਜੁੜ ਗਿਆਅੰਮ੍ਰਿਤਧਾਰੀ ਬਣ ਗਿਆਸਵੇਰੇ ਸ਼ਾਮ ਨਿਤਨੇਮ ਕਰਦਾ ਕਰਦਾ ਗ੍ਰੰਥੀ ਬਣ ਗਿਆਕੇਰਾਂ ਕੁੱਸੇ ਪਿੰਡ ਕਿਸੇ ਗਰੀਬ ਪਰਿਵਾਰ ਦੀ ਲੜਕੀ ਦੇ ਅਨੰਦ ਕਾਰਜ ਕਰਵਾਉਣ ਗਿਆਉਹਨਾਂ ਵੇਲਿਆਂ ਵਿੱਚ ਅੱਜ ਵਾਂਗ ਬੀੜ ਦੁਆਲੇ ਚਾਰ ਫੇਰੇ ਲਾਉਣ ਦਾ ਰਿਵਾਜ਼ ਬਹੁਤ ਘੱਟ ਸੀਬੈਠੀ ਬੈਠਾਈ ਜੋੜੀ ਦੀਆਂ ਚਾਰ ਲਾਵਾਂ ਪੜ੍ਹਕੇ ਹੀ ਅਰਦਾਸ ਕਰ ਦਿੱਤੀ ਜਾਂਦੀ ਸੀਗਰੀਬ ਬੰਦੇ ਕੋਲ ਕੀਰਤਨੀਆਂ ਨੂੰ ਪੈਸੇ ਦੇਣ ਦੀ ਪਰੋਖੋਂ ਵੀ ਨਹੀਂ ਸੀ ਹੁੰਦੀਬੁਢਾਪਾ ਜਾਂ ਨਿਗਾਹ ਦੀ ਘਾਟ ਕਾਰਨ ਨਰਿੰਜਨ ਸਿੰਘ ਇੱਕ ਲਾਵ ਦਾ ਪਾਠ ਸਕਿੱਪ ਕਰ ਗਿਆ ਜਾਣੀਕਿ ਤਿੰਨ ਲਾਵਾਂ ਪੜ੍ਹ ਕੇ ਹੀ ਅਰਦਾਸ ਕਰ ਦਿੱਤੀਪਹਿਲਾਂ ਤਾਂ ਕਿਸੇ ਨੇ ਗੌਰ ਨਾ ਕੀਤੀ ਬਾਅਦ ਵਿੱਚ ਕਿਸੇ ਖ਼ਰੜ ਗਿਆਨੀ ਨੇ ਪ੍ਰਵਾਰ ਨੂੰ ਦੱਸਿਆ ਕਿ ਲਾਵਾਂ ਤਿੰਨ ਹੀ ਹੋਈਆਂ ਹਨਘਰ ਵਾਲੇ ਨਰਿੰਜਨ ਸਿੰਘ ਦੁਆਲੇ ਹੋ ਗਏਗੱਲ ਤੂੰ ਤੂੰ, ਮੈਂ ਮੈਂ ਤਕ ਜਾਣ ਲੱਗੀ ਤਾਂ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਲਾਵਾਂ ਦੁਬਾਰਾ ਪੜ੍ਹ ਦਿਉਪਰ ਤਦ ਤਕ ਲਾੜਾ ਦੋ ਤਿੰਨ ਪੈੱਗ ਮਾਰ ਕੇ ਬੀਨਾਂ ਵਾਲਿਆਂ ਨਚਾਰਾਂ ਨਾਲ ਨੱਚਣ ਲੱਗ ਪਿਆ ਸੀਘਰ ਵਾਲੇ ਫਿਰ ਨਰਿੰਜਨ ਸਿੰਘ ’ਤੇ ਰਾਸ਼ਨ ਲੈ ਕੇ ਚੜ੍ਹ ਗਏਹੁਣ ਗੁੱਸਾ ਤਾਂ ਆਉਣਾ ਹੀ ਸੀ ਕਹਿੰਦਾ, “ਗੱਲ ਸੁਣੋ ਉਏ, ਥੋਨੂੰ ਪਤਾ ਨਹੀਂ ਮੇਰੀ ਪਾਵਰ ਦਾ ਐੱਸ ਐੱਸ ਪੀ ਨਾਲ ਸਿੱਧੀ ਗੱਲਬਾਤ ਆ ਮੈਂਨੂੰ ਹੱਥ ਲਾਇਆ ਤਾਂ ਸਣੇ ਬਰਾਤ ਅੰਦਰ ਠੋਕਦੂੰਨਾਲੇ ਇੱਕ ਗੱਲ ਹੋਰ ਕੰਨ੍ਹ ਖੋਲ੍ਹ ਕੇ ਸੁਣ ਲਵੋਗੁਰਬਾਣੀ ਕਹਿੰਦੀ ਹੈ ਕਿ- “ਸੰਜੋਗ ਵਿਯੋਗ ਧੁਰਹੋ ਹੀ ਹੂਆ” ਜੇ ਕੁੜੀ ਵੱਸਣੀ ਹੋਈ ਤਾਂ ਤਿੰਨ ਲਾਵਾਂ ਹੀ ਵਾਧੂ ਆਜੇ ਨਾ ਵਸਣੀ ਹੋਈ ਫੇਰ ਭਾਵੇਂ ਇਕੋਤਰ ਸੌ ਪਾਠ ਕਰਵਾ ਲਿਓ, ਨਹੀਂ ਵਸਣੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2324)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਅਮਰ ਮੀਨੀਆਂ

ਅਮਰ ਮੀਨੀਆਂ

Glassgow, Scotland, UK.
Phone: (44 - 78683 - 70984)
Email: (amarminia69@gmail.com)