SukhwantSDhiman7ਜਿਸ ਇਨਸਾਨ ਨੇ ਸਾਰੀ ਉਮਰ ਪਿੰਡ ਵਿੱਚ ਲੋਕਾਂ ਦੀ ਸੇਵਾ ਵਿੱਚ ਗੁਜ਼ਾਰ ਦਿੱਤੀ ਹੋਵੇ ਅਤੇ ਹੁਣ ...
(19 ਮਾਰਚ 2021)
(ਸ਼ਬਦ: 1280)


ਕੁਝ ਮਹੀਨੇ ਪਹਿਲਾਂ ਕਿਸੇ ਜ਼ਰੂਰੀ ਕੰਮ ਕਾਰਨ ਮੈਂ ਜ਼ੀਰਕਪੁਰ ਗਿਆ
ਜਦੋਂ ਮੇਰਾ ਕੰਮ ਨਿੱਬੜ ਗਿਆ ਤਾਂ ਵਾਪਸੀ ਵੇਲੇ ਮੈਂਨੂੰ ਬਹੁਤ ਹੀ ਸਤਿਕਾਰਯੋਗ ਮੇਰੇ ਅਧਿਆਪਕ ਸ੍ਰੀ ਭੀਮ ਚੰਦ ਜੀ ਦਾ ਚੇਤਾ ਆਇਆ, ਜਿਹੜੇ ਕੁਝ ਸਾਲਾਂ ਤੋਂ ਆਪਣੇ ਬੇਟੇ ਨਾਲ ਇਸ ਸ਼ਹਿਰ ਵਿੱਚ ਰਹਿ ਰਹੇ ਸੀਮੇਰੇ ਕੋਲ ਮਾਸਟਰ ਭੀਮ ਚੰਦ ਜੀ ਦਾ ਪਤਾ ਸੀਸੋ ਮੈਂ ਉਸ ਪਤੇ ’ਤੇ ਪੁੱਜ ਗਿਆਮਾਸਟਰ ਭੀਮ ਚੰਦ ਜੀ ਦਾ ਘਰ ਅਸਲ ਵਿੱਚ ਇੱਕ ਫਲੈਟ ਸੀ ਜੋ ਕਿ ਤਕਰੀਬਨ ਪੰਦਰਾਂ ਮੰਜ਼ਲੀ ਇਮਾਰਤ ਸੀਮਾਸਟਰ ਜੀ ਦਾ ਘਰ/ਫਲੈਟ ਗਿਆਰ੍ਹਵੀਂ ਮੰਜ਼ਿਲ ’ਤੇ ਸੀਸ਼ਾਮ ਦੇ ਤਕਰੀਬਨ ਚਾਰ ਵੱਜ ਚੁੱਕੇ ਸੀਮੈਂ ਪੌੜੀਆਂ ਚੜ੍ਹ ਕੇ ਗਿਆਰ੍ਹਵੀਂ ਮੰਜ਼ਿਲ ’ਤੇ ਪੁੱਜ ਗਿਆਮੈਂ ਅਕਸਰ ਪੌੜੀਆਂ ਚੜ੍ਹਨਾ ਹੀ ਪਸੰਦ ਕਰਦਾ ਹਾਂ ਕਿਉਂਕਿ ਲਿਫਟ ਤੋਂ ਮੈਨੂੰ ਕਾਫੀ ਡਰ ਲਗਦਾ ਹੈ ਮੈਂ ਮਾਸਟਰ ਭੀਮ ਚੰਦ ਜੀ ਦੇ ਫਲੈਟ ਮੁਹਰੇ ਜਾ ਕੇ ਦਰਵਾਜੇ ਦੀ ਘੰਟੀ ਵਜਾਈ ਤੇ ਨਾਲ ਹੀ ਮੈਂ ਆਵਾਜ਼ ਮਾਰ ਦਿੱਤੀ, “ਮਾਸਟਰ ਜੀ ਘਰ ਹੀ ਓ?” ਮੈਂ ਦੋ ਤਿੰਨ ਵਾਰ ਦਰਵਾਜੇ ਦੀ ਘੰਟੀ ਵਜਾਈ ਅਤੇ ਮਾਸਟਰ ਜੀ ਦਾ ਨਾਮ ਲੈ ਕੇ ਫਿਰ ਆਵਾਜ਼ ਮਾਰੀਅੰਦਰੋਂ ਆਵਾਜ਼ ਆਈ ਤੇ ਕੋਈ ਸਾਹਮਣੇ ਤੋਂ ਜਮਾਂ ਤੀਲੇ ਵਾਂਗ ਸੁੱਕਿਆ ਜਿਹਾ ਪੱਕੇ ਰੰਗ ਦਾ ਸ਼ਖਸ ਬਾਹਰ ਆਇਆ ਤੇ ਗੇਟ ਖੋਲ੍ਹਦਾ ਹੋਇਆ ਕੰਬਦੀ ਜਿਹੀ ਆਵਾਜ਼ ਵਿੱਚ ਕਹਿੰਦਾ, “ਮਰ ਗਿਆ ਮਾਸਟਰ ...

ਉਸ ਸ਼ਖਸ ਨੂੰ ਦੇਖ ਕੇ ਮੈਂ ਘਾਬਰ ਕੇ ਪੁੱਛਿਆ, ਕਦੋਂ? ਪ੍ਰੰਤੂ ਦੂਸਰੇ ਹੀ ਪਲ ਮੈਂਨੂੰ ਉਸ ਸ਼ਖਸ ਦੀ ਪਹਿਚਾਣ ਆ ਗਈਇਹ ਤਾਂ ਮੇਰੇ ਸਤਿਕਾਰਯੋਗ ਮਾਸਟਰ ਭੀਮ ਚੰਦ ਜੀ ਸਨਮੈਂ ਬਿਨਾਂ ਕਿਸੇ ਦੇਰ ਦੇ ਮਾਸਟਰ ਜੀ ਦੇ ਪੈਰੀਂ ਹੱਥ ਲਗਾਏ ਅਤੇ ਨਮਸਕਾਰ ਕੀਤੀ ਮਾਸਟਰ ਜੀ ਮੈਂਨੂੰ ਘਰ ਦੇ ਅੰਦਰ ਲੈ ਗਏਮਾਸਟਰ ਜੀ ਨੇ ਮੈਂਨੂੰ ਡਰਾਇੰਗ ਰੂਮ ਵਿੱਚ ਬਿਠਾ ਦਿੱਤਾ ਤੇ ਐਨਕ ਸਾਫ ਕਰਦੇ ਹੋਏ ਪੱਛਣ ਲੱਗੇ, “ਪੁੱਤਰਾ, ਤੂੰ ਕੌਣ ਹੈਂ?” ਜਦੋਂ ਮੈਂ ਆਪਣੇ ਬਾਰੇ ਦੱਸਿਆ ਤਾਂ ਉਹਨਾਂ ਮੈਂਨੂੰ ਝੱਟ ਹੀ ਪਹਿਚਾਣ ਲਿਆ ਅਤੇ ਘੁੱਟ ਕੇ ਜੱਫੀ ਪਾ ਲਈ

ਮੈਂ ਤਕਰੀਬਨ 20 ਸਾਲਾਂ ਬਾਅਦ ਮਾਸਟਰ ਜੀ ਨੂੰ ਮਿਲਿਆ ਸੀਮਾਸਟਰ ਭੀਮ ਚੰਦ ਜੀ ਨੇ ਮੈਂਨੂੰ ਮੇਰੇ ਛੋਟੇ ਨਾਮ ਨਾਲ ਸੰਬੋਧਨ ਕਰ ਕੇ ਕਿਹਾ, “ਓਏ ਵਾਹ ਬਿੱਟੂ ਪੁੱਤਰਾ! ਤੈਨੂੰ ਅੱਜ ਕਿਵੇਂ ਸਾਡੇ ਘਰ ਦਾ ਰਾਹ ਲੱਭ ਗਿਆ?”

ਮੈਂ ਕਿਹਾ, “ਮਾਸਟਰ ਜੀ, ਮੈਂ ਤਾਂ ਕਾਫੀ ਚਿਰਾਂ ਤੋਂ ਤੁਹਾਨੂੰ ਮਿਲਣਾ ਚਾਹੁੰਦਾ ਸੀ ਪਰ ਹਾਲਾਤ ਅਤੇ ਕੰਮਾਂ-ਕਾਰਾਂ ਨੇ ਸਮਾਂ ਹੀ ਨਹੀਂ ਦਿੱਤਾ

ਮਾਸਟਰ ਜੀ ਜਦੋਂ ਰਸੋਈ ਵੱਲ ਜਾਣ ਲੱਗੇ ਤਾਂ ਮੈਂ ਮੁਹਰੇ ਹੋ ਕੇ ਉਹਨਾਂ ਨੂੰ ਰੋਕ ਲਿਆ ਅਤੇ ਖੁਦ ਹੀ ਪੀਣ ਲਈ ਪਾਣੀ ਦਾ ਗਲਾਸ ਲੈ ਮਾਸਟਰ ਜੀ ਕੋਲ ਬੈਠ ਗਿਆਮਾਸਟਰ ਭੀਮ ਚੰਦ ਜੀ ਕਾਫੀ ਬਿਰਧ ਹੋ ਚੁੱਕੇ ਸਨਮਾਸਟਰ ਜੀ ਨੇ ਮੈਂਨੂੰ ਪੰਜਵੀਂ ਕਲਾਸ ਤਕ ਪੜ੍ਹਾਇਆ ਸੀ ਮੈਂ ਮਾਸਟਰ ਜੀ ਦਾ ਹਾਲ ਚਾਲ ਪੁੱਛਦਿਆਂ ਕਿਹਾ, “ਮਾਸਟਰ ਜੀ, ਜਦੋਂ ਮੈਂ ਦਰਵਾਜੇ ’ਤੇ ਮਾਸਟਰ ਜੀ ਕਹਿ ਕੇ ਆਵਾਜ਼ ਮਾਰੀ ਸੀ ਤਾਂ ਤੁਸੀਂ ਇਹ ਕਿਉਂ ਕਿਹਾ ਸੀ- ਮਰ ਗਿਆ ਮਾਸਟਰ? ਤੁਹਾਨੂੰ ਪਤਾ, ਇਹ ਸੁਣ ਕੇ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਸੀ

ਮਾਸਟਰ ਜੀ ਦਾ ਜਵਾਬ ਸੁਣ ਕੇ ਮੈਂਨੂੰ ਬਹੁਤ ਦੁੱਖ ਹੋਇਆਮਾਸਟਰ ਜੀ ਕਹਿੰਦੇ. “ਹੋਰ ਪੁੱਤਰਾ, ਮਾਸਟਰ ਭੀਮ ਚੰਦ ਮਰ ਹੀ ਤਾਂ ਗਿਆ ... ਤੇ ਮਾਸਟਰ ਜੀ ਇੱਕ ਦਮ ਚੁੱਪ ਕਰ ਗਏਫਿਰ ਉਹ ਬੋਲੇ, “ਪੁੱਤਰਾ, ਇੱਥੇ ਕੌਣ ਜਾਣਦਾ ਮਾਸਟਰ ਭੀਮ ਚੰਦ ਨੂੰ, ਇੱਥੇ ਤਾਂ ਮੈਂ ਆਹ ਬੰਦਿਆਂ ਦੇ ਪੋਲਟਰੀ ਫਾਰਮ (ਮਾਸਟਰ ਭੀਮ ਚੰਦ ਜੀ ਦਾ ਇਸ਼ਾਰਾ ਮਲਟੀਸਟੋਰੀ ਬਿਲਡਿੰਗ ਵੱਲ ਸੀ) ਵਿੱਚ ਬੰਦ ਹੋ ਕੇ ਬੈਠਾ ਹਾਂ, ਕੌਣ ਜਾਣਦਾ ਹੈ ਕਿ ਮਾਸਟਰ ਭੀਮ ਚੰਦ ਕੀ ਸ਼ੈਅ ਹੈ? ਸੋ ਪੁੱਤਰਾ ਹੁਣ ਤਾਂ ਮੈਂ ਇੱਥੇ ਪੱਥਰਾਂ ਦੇ ਸ਼ਹਿਰ ਵਿੱਚ ਆ ਕੇ ਮਰਿਆਂ ਬਰੋਬਰ ਹੀ ਹਾਂ” ਮਾਸਟਰ ਭੀਮ ਚੰਦ ਜੀ ਇਹ ਕਹਿੰਦੇ ਹੋਏ ਭਾਵੁਕ ਹੋ ਗਏਟੇਬਲ ’ਤੇ ਪਏ ਪਾਣੀ ਵਾਲੇ ਗਲਾਸ ਦਾ ਘੁੱਟ ਭਰਦੇ ਹੋਏ ਮਾਸਟਰ ਜੀ ਲੰਮਾ ਜਿਹਾ ਸਾਹ ਲੈਂਦੇ ਹੋਏ ਗੱਲ ਬਦਲਦੇ ਹੋਏ ਮੈਂਨੂੰ ਮੇਰੇ ਪਰਿਵਾਰ ਬਾਰੇ ਪੁੱਛਣ ਲੱਗੇਮੈਂ ਆਪਣੀ ਅਤੇ ਆਪਣੇ ਪਰਿਵਾਰ ਦੀ ਖੈਰ ਸੁੱਖ ਦੱਸੀ ਤੇ ਆਪਣੀ ਸਰਕਾਰੀ ਨੌਕਰੀ ਬਾਰੇ ਦੱਸਿਆਮਾਸਟਰ ਜੀ ਬਹੁਤ ਖੁਸ਼ ਸਨ ਕਿ ਉਹਨਾਂ ਦਾ ਪੜ੍ਹਾਇਆ ਮੈਂ ਅੱਜ ਇੱਕ ਸਰਕਾਰੀ ਅਫਸਰ ਹਾਂਫੇਰ ਮਾਸਟਰ ਜੀ ਪੁਰਾਣੇ ਵੇਲੇ ਨੂੰ ਯਾਦ ਕਰਦਿਆਂ ਕਹਿਣ ਲੱਗੇ, “ਪੁੱਤਰਾ ਜਦੋਂ ਮੈਂ ਆਪਣੇ ਪਿੰਡ ਘਰੋਂ ਬੱਸ ਅੱਡੇ ਨੂੰ ਜਾਂਦਾ ਹੁੰਦਾ ਸੀ ਤਾਂ ਘਰ ਤੋਂ ਬੱਸ ਅੱਡੇ ਤਕ ਕਿੰਨੇ ਹੀ ਲੋਕ ਮੈਂਨੂੰ ਨਮਸਤੇ, ਸਤਿ ਸ੍ਰੀ ਅਕਾਲਾਂ ਬੁਲਾਉਂਦੇ ਹੁੰਦੇ ਸੀਕਦੇ ਸੜਕ ’ਤੇ ਤੁਰਿਆ ਜਾਂਦਾ ਤਾਂ ਲੋਕ ਮੈਂਨੂੰ ਆਪਣੇ ਸਕੂਟਰ, ਮੋਟਰਸਾਇਕਲ ’ਤੇ ਘਰ ਤਕ ਛੱਡ ਕੇ ਆਉਂਦੇ ਸਨਪਰ ਇੱਥੇ ਕਿਸੇ ਨੂੰ ਕੀ ਪਤਾ ਕਿ ਮਾਸਟਰ ਭੀਮ ਚੰਦ ਕੌਣ ਹੈ?”

ਇਹ ਗੱਲ ਸੱਚੀ ਵੀ ਹੈ, ਮਾਸਟਰ ਜੀ ਤੋਂ ਸਾਡੇ ਪਿੰਡ ਦੀਆਂ ਤਿੰਨ ਪੀਹੜੀਆਂ ਪੜ੍ਹ ਚੁੱਕੀਆਂ ਹਨਮਾਸਟਰ ਭੀਮ ਚੰਦ ਜੀ ਦਾ ਨਾਮ ਅੱਜ ਵੀ ਸਾਡੇ ਪਿੰਡ ਦੀਆਂ ਸੱਥਾਂ ’ਤੇ ਗਲੀਆਂ ਮੁਹੱਲਿਆਂ ਵਿੱਚ ਬਹੁਤ ਇੱਜ਼ਤ ਅਤੇ ਅਦਬ ਨਾਲ ਲਿਆ ਜਾਂਦਾ ਹੈਮਾਸਟਰ ਜੀ ਜ਼ੀਰਕਪੁਰ ਸ਼ਹਿਰ ਵਿੱਚ ਆਪਣੇ ਪੁੱਤਰ ਕਰਕੇ ਆ ਵਸੇ ਸਨਮਾਸਟਰ ਜੀ ਦਾ ਪੁੱਤਰ ਜ਼ੀਰਕਪੁਰ ਵਿੱਚ ਇੱਕ ਪਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਹੈਮਾਸਟਰ ਜੀ ਦੀਆਂ ਗੱਲਾਂ ਸੁਣ ਕੇ ਇਹ ਸਾਫ ਲੱਗ ਰਿਹਾ ਸੀ ਕਿ ਉਹਨਾਂ ਦਾ ਮਨ ਉੱਕਾ ਵੀ ਇਸ ਸ਼ਹਿਰ ਵਿੱਚ ਨਹੀਂ ਲੱਗ ਰਿਹਾ ਸੀਮਜਬੂਰੀ ਬੱਸ ਮਾਸਟਰ ਜੀ ਇੱਕ ਬਹੁਮੰਜਲੀ ਇਮਾਰਤ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਉਡੀਕਦੇ ਨਜ਼ਰ ਆਏ ਮਾਸਟਰ ਜੀ ਦੀ ਸਿਹਤ ਬਹੁਤ ਖਸਤਾ ਹੋ ਚੁੱਕੀ ਸੀਮਾਸਟਰ ਜੀ ਦਾ ਸੁਭਾਅ ਸੀ ਕਿ ਉਹ ਰੋਜ਼ ਪਿੰਡ ਵਿੱਚ ਸ਼ਾਮ ਨੂੰ ਘਰੋਂ ਪੈਦਲ ਤੁਰ ਕੇ ਬਜ਼ਾਰ ਵਿੱਚ ਜਾਂਦੇ ਅਤੇ ਰਸਤੇ ਵਿੱਚ ਕਦੇ ਕਿਸ ਕੋਲ ਖੜ੍ਹਦੇ, ਕਦੇ ਕਿਸੇ ਦੀ ਦੁਕਾਨ ਵਿੱਚ ਬਹਿ ਜਾਂਦੇਸਾਰਾ ਪਿੰਡ ਮਾਸਟਰ ਭੀਮ ਚੰਦ ਜੀ ਦੀ ਬਹੁਤ ਇੱਜ਼ਤ ਕਰਦਾ ਸੀ

ਗੱਲਾਂਬਾਤਾਂ ਕਰਦਿਆਂ ਕਾਫੀ ਸਮਾਂ ਬਤੀਤ ਹੋ ਗਿਆ ਸੀਮੈਂ ਮਾਸਟਰ ਭੀਮ ਚੰਦ ਜੀ ਤੋਂ ਜਾਣ ਲਈ ਇਜਾਜ਼ਤ ਮੰਗੀ ਤਾਂ ਉਹਨਾਂ ਦੀਆਂ ਬੁੱਢੀਆਂ ਨਜ਼ਰਾਂ ਮੈਂਨੂੰ ਜਾਣ ਲਈ ਇਜਾਜ਼ਤ ਨਹੀਂ ਦੇ ਰਹੀਆਂ ਸਨਮੈਂ ਇੱਕ ਗੱਲ ਪੂਰੀ ਕਰਦਾ ਤਾਂ ਮਾਸਟਰ ਭੀਮ ਚੰਦ ਜੀ ਨਵੀਂ ਗੱਲ ਸ਼ੁਰੂ ਕਰ ਲੈਂਦੇ ਸਨਇੱਦਾਂ ਲੱਗ ਰਿਹਾ ਸੀ ਕਿ ਜਿਵੇਂ ਮਾਸਟਰ ਜੀ ਨੂੰ ਮੇਰੇ ਨਾਲ ਗੱਲਾਂ ਕਰਕੇ ਬਹੁਤ ਸਕੂਨ ਮਿਲ ਰਿਹਾ ਹੋਵੇਮਾਸਟਰ ਜੀ ਕਦੇ ਸੱਥ ਵਾਲੇ ਬਰੋਟੇ ਬਾਰੇ ਪੁੱਛਦੇ ਤੇ ਕਦੇ ਛੱਪੜੀਆਂ ਵਾਲੇ ਮੰਦਰ ਦੀ ਖਜੂਰ ਬਾਰੇ ਗੱਲ ਕਰਦੇਮੇਰਾ ਵੀ ਉੱਠਣ ਨੂੰ ਮਨ ਨਹੀਂ ਕਰ ਰਿਹਾ ਸੀ ਪਰ ਮੇਰੀ ਵੀ ਮਜਬੂਰੀ ਸੀਸਫਰ ਲੰਮਾ ਸੀ, ਆਪਣੇ ਘਰ ਪੁੱਜਣਾ ਸੀ ਅਤੇ ਰਾਤ ਵੀ ਹੋ ਰਹੀ ਸੀਮੈਂ ਮਨ ਕਰੜਾ ਜਿਹਾ ਕਰਕੇ ਮਾਸਟਰ ਭੀਮ ਚੰਦ ਜੀ ਕੋਲੋਂ ਇਜਾਜ਼ਤ ਲੈ ਲਈ

ਜ਼ੀਰਕਪੁਰ ਤੋਂ ਪਿੰਡ ਤਕ ਮੈਂ ਸਾਰੇ ਰਾਹ ਮਾਸਟਰ ਭੀਮ ਚੰਦ ਜੀ ਬਾਰੇ ਸੋਚਦਾ ਰਿਹਾ ਕਿਉਂਕਿ ਗੱਲੀਂਬਾਤੀਂ ਮਾਸਟਰ ਜੀ ਨੂੰ ਮੈਂ ਕਈ ਵਾਰ ਪਿੰਡ ਨੂੰ ਝੂਰਦੇ ਹੋਏ ਪਾਇਆਮਾਸਟਰ ਭੀਮ ਚੰਦ ਜੀ ਜ਼ੀਰਕਪੁਰ ਵਿੱਚ ਰਹਿ ਤਾਂ ਰਹੇ ਸੀ ਪਰ ਮਨ ਉਹਨਾਂ ਦਾ ਪਿੰਡ ਵਿੱਚ ਹੀ ਸੀਉਹ ਪਿੰਡ ਦੀਆਂ ਗਲੀਆਂ, ਰਸਤਿਆਂ ਅਤੇ ਲੋਕਾਂ ਨੂੰ ਮਿਲਣ ਨੂੰ ਤਰਸ ਰਹੇ ਹਨਇਹ ਸੱਚ ਹੈ ਕਿ ਜਿਸ ਇਨਸਾਨ ਨੇ ਸਾਰੀ ਉਮਰ ਪਿੰਡ ਵਿੱਚ ਲੋਕਾਂ ਦੀ ਸੇਵਾ ਵਿੱਚ ਗੁਜ਼ਾਰ ਦਿੱਤੀ ਹੋਵੇ ਅਤੇ ਹੁਣ ਬੁੱਢੇ ਵਾਰੇ ਗਿਆਰ੍ਹਵੀਂ ਮੰਜ਼ਿਲ ’ਤੇ ਰਹਿ ਕੇ ਇੱਕ ਗੁੰਮਨਾਮ ਜ਼ਿੰਦਗੀ ਬਤੀਤ ਕਰਨੀ ਪੈ ਰਹੀ ਹੋਵੇ, ਇਹ ਸਮੇਂ ਤੋਂ ਪਹਿਲਾਂ ਮੌਤ ਵਾਂਗ ਹੀ ਹੈਮਾਸਟਰ ਭੀਮ ਚੰਦ ਜੀ ਹੁਰਾਂ ਆਪਣੀ ਸਾਰੀ ਜ਼ਿੰਦਗੀ ਪਿੰਡ ਦੇ ਲੋਕਾਂ ਵਿੱਚ ਹੱਸਦਿਆਂ ਖੇਡਦਿਆਂ ਗੁਜ਼ਾਰੀ ਸੀ ਅਤੇ ਹੁਣ ਜਦੋਂ ਆਖਰੀ ਸਮਾਂ ਆ ਰਿਹਾ ਸੀ ਤਾਂ ਮੈਂ ਮਾਸਟਰ ਜੀ ਨੂੰ ਅੰਦਰੋਂ ਬਹੁਤ ਦੁਖੀ ਦੇਖਿਆ

... ਤੇ ਅੱਜ ਇੱਕ ਮਿੱਤਰ ਦਾ ਫੋਨ ਆਇਆ, “... ਮਾਸਟਰ ਭੀਮ ਚੰਦ ਜੀ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ... ਸ਼ਾਮ ਚਾਰ ਵਜੇ ਜ਼ੀਰਕਪੁਰ ਵਿੱਚ ਉਹਨਾਂ ਦਾ ਸਸਕਾਰ ਹੈ” ਇਹ ਸੁਨੇਹਾ ਸੁਣ ਕੇ ਮੇਰਾ ਮਨ ਭਰ ਆਇਆ। ਮੈਂ ਜਿੱਥੇ ਖੜ੍ਹਾ ਸੀ ਉੱਥੇ ਹੀ ਸਾਹ ਰੋਕ ਕੇ ਖੜ੍ਹਾ ਹੋ ਗਿਆਮੇਰੇ ਸਾਹਮਣੇ ਮਾਸਟਰ ਭੀਮ ਚੰਦ ਜੀ ਦੀ ਉਹੀ ਤਸਵੀਰ ਸਾਕਾਰ ਹੋ ਗਈ, ਜਿਹੜੀ ਕੁਝ ਮਹੀਨੇ ਪਹਿਲਾਂ ਜ਼ੀਰਕਪੁਰ ਵਿਖੇ ਦੇਖੀ ਸੀਹੁਣ ਮੇਰੇ ਕੰਨਾਂ ਵਿੱਚ ਮਾਸਟਰ ਜੀ ਦੀ ਆਵਾਜ਼ ਸਾਫ ਗੂੰਜ ਰਹੀ ਸੀ, “ਮਰ ਗਿਆ ਮਾਸਟਰ ...

ਇਹ ਸਾਡੇ ਸਮਾਜ ਦੀ ਤਰਾਸਦੀ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਬੁਢੇਪੇ ਵਿੱਚ ਉਹਨਾਂ ਦੀ ਮਰਜ਼ੀ ਦੇ ਉਲਟ ਕਿਸੇ ਅਜਿਹੇ ਸਥਾਨ ’ਤੇ ਲਿਜਾ ਕੇ ਰਹਿਣ ਲਈ ਮਜਬੂਰ ਕਰ ਦਿੰਦੇ ਹਾਂ, ਜਿੱਥੇ ਉਹਨਾਂ ਨੂੰ ਰਹਿਣਾ ਉੱਕਾ ਵੀ ਪਸੰਦ ਨਹੀਂ ਹੁੰਦਾਬਹੁਤੇ ਬਜ਼ੁਰਗਾਂ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਸਮਾਂ ਉਸ ਸਥਾਨ ’ਤੇ ਬਤੀਤ ਹੋਵੇ ਜਿੱਥੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਬਤੀਤ ਕੀਤੀ ਹੁੰਦੀ ਹੈ। ਅਜੋਕੇ ਸਮੇਂ ਵਿੱਚ ਬਜ਼ੁਰਗਾਂ ਦੀ ਇਸ ਬੇਕਦਰੀ ਨੂੰ ਆਮ ਦੇਖਿਆ ਜਾ ਸਕਦਾ ਹੈ, ਜਿਸ ਕਰਕੇ ਮਾਸਟਰ ਭੀਮ ਚੰਦ ਵਰਗੇ ਮਹਾਂ ਪੁਰਖਾਂ ਨੂੰ ਮਰਨ ਤੋਂ ਬਾਅਦ ਵੀ ਆਪਣੇ ਪਿੰਡ ਦੇ ਸਿਵਿਆਂ ਦੀ ਜ਼ਮੀਨ ਨਸੀਬ ਨਹੀਂ ਹੁੰਦੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2654)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਵੰਤ ਸਿੰਘ ਧੀਮਾਨ

ਸੁਖਵੰਤ ਸਿੰਘ ਧੀਮਾਨ

Sukhwant S Dhiman Engineer.
Phone: (91 - 96461 - 18113)

Email: (ersukhwant@gmail.com)

More articles from this author