SukhwantSDhiman7ਮੇਰਾ ਦਿਮਾਗ ਸੁੰਨ ਹੋਣ ਲੱਗ ਪਿਆ। ਜਦੋਂ ਤਕਲੀਫ ਅਸਹਿ ਹੋ ਗਈ ...
(12 ਅਕਤੂਬਰ 2019)

 

ਲਗਾਤਾਰ ਪੇਟ ਵਿੱਚ ਦਰਦ ਰਹਿਣ ਕਾਰਨ ਮੇਰੇ ਮਿੱਤਰਾਂ ਨੇ ਕਿਹਾ ਕਿ ਤੂੰ ਸ਼ਹਿਰ ਜਾ ਕੇ ਕਿਸੇ ਵੱਡੇ ਡਾਕਟਰ ਨੂੰ ਚੈੱਕ ਕਰਵਾਘਰਦੇ ਵੀ ਵਾਰ ਵਾਰ ਕਹਿੰਦੇ ਕਿ ਇੰਨਾ ਜ਼ਿਆਦਾ ਲੰਮਾ ਸਮਾਂ ਪੇਟ ਦਰਦ ਰਹਿਣਾ ਠੀਕ ਨਹੀਂ, ਸ਼ਹਿਰ ਜਾ ਕੇ ਵੱਡੇ ਹਸਪਤਾਲ ਵਿੱਚ ਚੈੱਕ ਕਰਵਾ ਲੈ ਸਭ ਦੀਆਂ ਸਲਾਹਾਂ ਅਤੇ ਪੇਟ ਦੀ ਤਕਲੀਫ ਵਧਣ ਕਾਰਨ ਮੈਂ ਸ਼ਹਿਰ ਵੱਡੇ ਡਾਕਟਰ ਕੋਲ ਚਲਾ ਗਿਆਜਦੋਂ ਡਾਕਟਰ ਨੇ ਚੈੱਕ ਅੱਪ ਕੀਤਾ ਅਤੇ ਮੈਂਨੂੰ ਕੁਝ ਟੈਸਟ ਕਰਵਾਉਣ ਲਈ ਕਿਹਾ

ਸਾਰੇ ਟੈਸਟ ਕਰਵਾ ਕੇ ਤਕਰੀਬਨ ਚਾਰ ਕੁ ਘੰਟਿਆਂ ਵਿੱਚ ਮੈਂ ਵਾਪਸ ਡਾਕਟਰ ਕੋਲ ਚਲਾ ਗਿਆਵਾਰੀ ਆਉਣ ’ਤੇ ਮੈਂ ਸਾਰੀਆਂ ਟੈਸਟ ਰਿਪੋਰਟਾਂ ਡਾਕਟਰ ਸਾਅਬ ਨੂੰ ਫੜਾ ਦਿੱਤੀਆਂਰਿਪੋਰਟਾਂ ਚੈੱਕ ਕਰਨ ’ਤੇ ਪਤਾ ਲੱਗਾ ਕਿ ਮੈਂਨੂੰ ਪੇਟ ਦਾ ਕੈਂਸਰ ਹੋ ਚੁੱਕਾ ਹੈ ਅਤੇ ਆਖਰੀ ਸਟੇਜ ’ਤੇ ਹੈਡਾਕਟਰ ਨੇ ਦੱਸਿਆ, “ਤੇਰਾ ਲਿਵਰ ਬਿਲਕੁਲ ਖਰਾਬ ਹੋ ਚੁੱਕਾ ਹੈ ਅਤੇ ਹੁਣ ਇਸਦਾ ਕੋਈ ਇਲਾਜ ਨਹੀਂ ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈਮੇਰੇ ਕੋਲੋਂ ਹਿੱਲਿਆ ਨਹੀਂ ਜਾ ਰਿਹਾ ਸੀਮੇਰੀ ਹਿੰਮਤ ਜਵਾਬ ਦੇ ਗਈ

ਮੈਂ ਆਪਣੇ ਇੱਕ ਮਿੱਤਰ ਚਰਨਜੀਤ ਸਿੰਘ ਨੂੰ ਬੁਲਾਇਆ ਤੇ ਸਾਰੀ ਕਹਾਣੀ ਦੱਸੀਉਹੀ ਮਿੱਤਰ ਫਿਰ ਮੈਂਨੂੰ ਮੇਰੇ ਘਰ ਛੱਡ ਕੇ ਗਿਆ

ਘਰ ਵਿੱਚ ਇੱਕ ਦਮ ਭੁਚਾਲ ਜਿਹਾ ਆ ਗਿਆ ਕੁਝ ਨਹੀਂ ਸੁੱਝ ਰਿਹਾ ਸੀ ਕਿ ਆਖਿਰ ਕੀ ਕੀਤਾ ਜਾਵੇਬਹੁਤ ਛੇਤੀ ਹੀ ਮੇਰੀ ਬਿਮਾਰੀ ਦੀ ਗੱਲ ਸਾਰੇ ਪਿੰਡ ਵਿੱਚ ਅਤੇ ਮੇਰੇ ਸਾਰੇ ਮਿੱਤਰਾਂ, ਰਿਸ਼ਤੇਦਾਰਾਂ ਵਿੱਚ ਫੈਲ ਗਈਮੇਰੇ ਦੋਸਤ ਮਿੱਤਰ, ਰਿਸ਼ਤੇਦਾਰ ਅਤੇ ਗੁਆਂਢੀ ਸਾਰੇ ਮੈਂਨੂੰ ਮਿਲਣ ਆਉਣ ਲੱਗ ਗਏ ਪਏਕਈ ਉਹ ਲੋਕ ਵੀ ਮੇਰੇ ਨਾਲ ਪਿਆਰ ਜਿਤਾਉਣ ਲੱਗ ਪਏ ਸਨ ਜਿਹੜੇ ਮੈਂਨੂੰ ਦੇਖ ਕੇ ਵੀ ਰਾਜ਼ੀ ਨਹੀਂ ਸਨਇੱਕ ਮੇਰਾ ਮਿੱਤਰ ਜੋ ਮੈਂਨੂੰ ਅਖਬਾਰਾਂ ਵਿੱਚ ਆਰਟੀਕਲ ਲਿਖਣ ਕਾਰਨ ਮਿਲਿਆ ਸੀ, ਉਸਦਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆਮੇਰੇ ਕੋਲੋਂ ਉਸਦਾ ਦੁੱਖ ਨਹੀਂ ਸਹਿ ਹੋ ਰਿਹਾ ਸੀ

ਮੇਰੇ ਮਹਿਕਮੇ ਦੇ ਦਫਤਰਾਂ ਵਿੱਚ ਮੁਲਾਜ਼ਮ ਮੈਂਨੂੰ ਪਹਿਲਾਂ ਤੋਂ ਵੀ ਬਹੁਤ ਜ਼ਿਆਦਾ ਪਿਆਰ ਅਤੇ ਮੁਹੱਬਤ ਨਾਲ ਪੇਸ਼ ਆਉਣ ਲੱਗ ਗਏਇੱਕ ਦਿਨ ਤਾਂ ਬੇਹੱਦ ਹੈਰਾਨੀ ਹੋਈ ਜਦੋਂ ਮੇਰਾ ਇੱਕ ਬਹੁਤ ਪੁਰਾਣਾ ਮਿੱਤਰ, ਜੋ ਮੇਰੇ ਨਾਲ ਕਾਫੀ ਸਾਲ ਪਹਿਲਾਂ ਕਿਸੇ ਗਲਤਫਹਿਮੀ ਕਰਕੇ ਰੁੱਸ ਗਿਆ ਸੀ, ਉਹਦਾ ਫੋਨ ਆਇਆ ਤੇ ਮੇਰੇ ਨਾਲ ਗੱਲਾਂ ਕਰਨ ਲੱਗਾਗੱਲਾਂ ਕਰਦੇ ਕਰਦੇ ਉਹਨੇ ਮੇਰੇ ਕੋਲੋਂ ਕਈ ਸਾਲ ਪਹਿਲਾਂ ਕੀਤੀ ਗਲਤੀ ਦੀ ਮੁਆਫੀ ਮੰਗੀ ਅਤੇ ਭਾਵੁਕ ਹੋ ਕੇ ਰੋਣ ਲੱਗ ਗਿਆਘਰ ਦਾ ਮਾਹੌਲ ਬਹੁਤ ਗਮਗੀਨ ਰਹਿਣ ਲੱਗ ਗਿਆ ਸੀ

ਮੈਂ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮਾਂ ਆਪਣੇ ਘਰਦਿਆਂ ਨਾਲ, ਬੱਚਿਆਂ ਨਾਲ ਗੁਜ਼ਾਰਨ ਲੱਗਾ ਮੇਰੇ ਮਨ ਵਿੱਚ ਇਹ ਸੀ ਕਿ ਜਿੰਨਾ ਸਮਾਂ ਜਿਉਂਦਾ ਹਾਂ ਆਪਣੇ ਪਰਿਵਾਰ ਨਾਲ ਵਧੀਆ ਹੱਸ ਖੇਡ ਕੇ ਸਮਾਂ ਬਿਤਾਇਆ ਜਾਵੇ ਕਿਉਂਕਿ ਹੁਣ ਮੌਤ ਤਾਂ ਨਿਸ਼ਚਿਤ ਸੀ ਵੱਡੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਆਖਰੀ ਸਟੇਜ ਹੋਣ ਕਾਰਨ ਇਸ ਲਾਇਲਾਜ ਬੀਮਾਰੀ ਦਾ ਕੋਈ ਇਲਾਜ ਨਹੀਂ

ਜ਼ਿੰਦਗੀ ਇਸ ਤਰ੍ਹਾਂ ਖਿਸਕ ਰਹੀ ਸੀ ਕਿ ਜਿਵੇਂ ਮੁੱਠੀ ਵਿੱਚੋਂ ਰੇਤ ਖਿਸਕ ਰਹੀ ਹੋਵੇਮੇਰਾ ਸੁਭਾਅ, ਜੋ ਪਹਿਲਾਂ ਕਾਫੀ ਸਖਤ ਸੀ, ਹੁਣ ਨਿਮਰਤਾ ਨਾਲ ਭਰ ਚੁੱਕਾ ਸੀਮੈਂ ਸਭ ਨੂੰ ਅਸੀਸਾਂ ਦਿੰਦਾ ਰਹਿੰਦਾਕਿਸੇ ਨਾਲ ਵੈਰ-ਵਿਰੋਧ ਨਹੀਂ ਰਿਹਾਮੈਂਨੂੰ ਸਭ ਆਪਣੇ ਲੱਗਣ ਲੱਗ ਪਏ, ਕਿਸੇ ਨਾਲ ਕੋਈ ਨਫਤਰ-ਘ੍ਰਿਣਾ ਨਹੀਂ ਰਹੀਮੈਂ ਹਰ ਰੋਜ਼ ਮੌਤ ਵੱਲ ਨੂੰ ਵਧ ਰਿਹਾ ਸੀਕਈ ਮੇਰੇ ਮਿੱਤਰ, ਜੋ ਬਾਹਰਲੇ ਮੁਲਕਾਂ ਵਿੱਚ ਵਸ ਗਏ ਸੀ, ਉਹਨਾਂ ਦੇ ਫੋਨ ਆਉਣੇ, ਕਈ ਇੰਡੀਆ ਆ ਕੇ ਮੇਰੇ ਘਰ ਆ ਕੇ ਮਿਲ ਕੇ ਜਾਂਦੇਬਹੁਤ ਪਿਆਰ ਜਤਾਉਂਦੇ, ਜੱਫੀਆਂ ਪਾਉਂਦੇ

ਮੇਰੇ ਚਾਚੇ ਦਾ ਮੁੰਡਾ ਜੋ ਮੈਂਨੂੰ ਪਿਛਲੇ ਦਸ-ਬਾਰਾਂ ਸਾਲਾਂ ਤੋਂ ਬੁਲਾਉਂਦਾ ਨਹੀਂ ਸੀ, ਇੱਕ ਦਿਨ ਉਹ ਵੀ ਆ ਕੇ ਮੈਂਨੂੰ ਜੱਫੀ ਪਾ ਕੇ ਉੱਚੀ-ਉੱਚੀ ਰੋਂਦਾ ਹੋਇਆ ਆਪਣੇ ਆਪ ਨੂੰ ਕੋਸਣ ਲੱਗਾਮੈਂ ਸਗੋਂ ਉਸਨੂੰ ਹੌਸਲਾ ਦਿੰਦੇ ਹੋਏ ਕਿਹਾ, “ਵੱਡੇ ਵੀਰ ਰੋ ਨਾ, ਮੈਂ ਇੰਨੀ ਜਲਦੀ ਨੀ ਮਰਨ ਲੱਗਾ, ਅਜੇ ਜਿਉਂਦਾ ਹਾਂ ...।”

ਦਫਤਰੋਂ ਜਲਦੀ ਆ ਕੇ ਮੈਂ ਖੁੰਢ ਚਰਚਾ ਕਰ ਰਹੇ ਆਪਣੇ ਪਿੰਡ ਦੇ ਬਜ਼ੁਰਗਾਂ ਕੋਲ ਖੜ੍ਹ ਜਾਂਦਾ ਤਾਂ ਮੈਂਨੂੰ ਦੇਖਣਸਾਰ ਚੱਲ ਰਹੀ ਚਰਚਾ ਦਾ ਵਿਸ਼ਾ ਬਦਲ ਜਾਂਦਾਮੈਂ ਉੱਥੇ ਬੈਠੇ ਚਾਚਿਆਂ-ਤਾਇਆਂ ਨਾਲ ਹਾਸਾ ਮਜ਼ਾਕ ਕਰਨ ਲੱਗ ਜਾਂਦਾ ਉਂਝ ਮੈਂ ਕਦੀ ਉਹਨਾਂ ਕੋਲ ਨਹੀਂ ਖੜ੍ਹਦਾ ਸੀ ਪਰ ਇਸ ਭਿਆਨਕ ਬਿਮਾਰੀ ਨੇ ਮੇਰਾ ਸਭ ਕੁਝ ਹੀ ਬਦਲ ਕੇ ਰੱਖ ਦਿੱਤਾਮੈਂਨੂੰ ਕੋਈ ਵੀ ਪਰਾਇਆ ਨਹੀਂ ਲੱਗਦਾ ਸੀਸਾਰੇ ਲੋਕ ਮੈਂਨੂੰ ਆਪਣੇ ਲਗਦੇ ਸਨਹੁਣ ਮੈਂਨੂੰ ਕਿਸੇ ਵਿੱਚ ਕੋਈ ਬੁਰਾਈ ਨਹੀਂ ਦਿਸਦੀ ਸੀਸਭ ਪਾਸੇ ਸਿਰਫ ਪਿਆਰ-ਅਪਣਾਪਣ ਹੀ ਸੀ

ਇੱਕ ਪਾਸੇ ਤਾਂ ਮੈਂਨੂੰ ਇਸ ਨਾਮੁਰਾਦ ਬਿਮਾਰੀ ਨੇ ਝੰਜੋੜ ਕੇ ਰੱਖ ਦਿੱਤਾ ਸੀ, ਪ੍ਰੰਤੂ ਦੂਸਰੇ ਪਾਸੇ ਜਦੋਂ ਮੈਂ ਸਭ ਪਾਸੇ ਇੰਨਾ ਪਿਆਰ ਮੁਹੱਬਤ ਦੇਖਦਾ ਤਾਂ ਮੇਰਾ ਗੱਚ ਭਰ ਆਉਂਦਾਮੈਨੂੰ ਆਪਣੇ ਵਿੱਚ ਔਗੁਣ ਜ਼ਿਆਦਾ ਅਤੇ ਦੂਸਰਿਆ ਵਿੱਚ ਗੁਣ ਦਿਖਣ ਲੱਗ ਪਏ ਪ੍ਰੰਤੂ ਮੈਂਨੂੰ ਬਿਮਾਰੀ ਦੇ ਨਾਲ ਨਾਲ ਇੱਕ ਦੁੱਖ ਬਹੁਤ ਬੇਚੈਨ ਕਰ ਦਿੰਦਾ ਸੀ ਕਿ ਮੇਰੇ ਘਰਦੇ ਮੇਰੀ ਮੌਤ ਨੂੰ ਕਿਵੇਂ ਸਹਿਣਗੇਹੁਣ ਮੌਤ ਇੱਕ ਸੱਚਾਈ ਜਾਪਣ ਲੱਗ ਗਈ ਸੀਪਹਿਲਾਂ ਮੈਂਨੂੰ ਮੌਤ ਯਾਦ ਨਹੀਂ ਹੁੰਦੀ ਸੀ ਜਦਕਿ ਹੁਣ ਮੌਤ ਮੈਂਨੂੰ ਪਲ ਪਲ ਯਾਦ ਰਹਿਣ ਲੱਗੀ

ਭਾਵੇਂ ਕਿ ਮੇਰੀ ਸਰੀਰਕ ਤਕਲੀਫ ਵਧ ਰਹੀ ਸੀ, ਪ੍ਰੰਤੂ ਜਿਉਂ ਜਿਉਂ ਮੌਤ ਨੇੜੇ ਆ ਰਹੀ ਸੀ ਮੈਂ ਪਹਿਲਾਂ ਨਾਲੋਂ ਨਿਡਰ ਹੋ ਰਿਹਾ ਸੀ ਮੈਂਨੂੰ ਜਿਉਣ ਦੀ ਹੋਰ ਵੀ ਜਾਂਚ ਆ ਰਹੀ ਸੀਮੇਰੇ ਮੂੰਹ ਵਿੱਚੋਂ ਹਮੇਸ਼ਾ ਸਭ ਲਈ ਦੁਆਵਾਂ, ਪ੍ਰਸ਼ੰਸਾ ਅਤੇ ਪਿਆਰ ਵਾਲੀਆਂ ਗੱਲਾਂ ਹੀ ਨਿੱਕਲਦੀਆਂਮਨ ਵਿੱਚ ਊਚ-ਨੀਚ, ਵੈਰ-ਵਿਰੋਧ ਖਤਮ ਹੋ ਚੁੱਕਾ ਸੀਕੋਈ ਵੀ ਬੇਗਾਨਾ ਨਹੀਂ ਲਗਦਾ ਸੀਹਰ ਰੋਜ਼ ਜਦੋਂ ਮੈਂ ਆਪਣੀ ਸਰਕਾਰੀ ਗੱਡੀ ਦੀ ਜਰਨੀ ਬੰਦ ਕਰਕੇ ਦਸਤਖਤ ਕਰਦਾ ਤਾਂ ਮੈਂਨੂੰ ਆਪਣੀ ਜ਼ਿੰਦਗੀ ਦੇ ਵੀ ਕਿਲੋਮੀਟਰ ਪੂਰੇ ਹੁੰਦੇ ਸਾਫ ਦਿਖਾਈ ਦੇਣ ਲੱਗੇਇਸ ਇੰਨੇ ਵੱਡੇ ਆਏ ਬਦਲਾਅ ਨੂੰ ਦੇਖਦਿਆਂ ਹੋਇਆਂ ਮੈਂ ਸੋਚਦਾ ਕਿ ਅਜੋਕਾ ਇਨਸਾਨ ਜਿੰਨੀ ਸ਼ਿੱਦਤ ਨਾਲ ਨਫਰਤ ਨੂੰ ਨਿਭਾਉਂਦਾ ਹੈ ਅਗਰ ਉੰਨੀ ਸ਼ਿੱਦਤ ਨਾਲ ਪਿਆਰ ਨੂੰ ਵੀ ਨਿਭਾਵੇ ਤਾਂ ਇਹ ਦੂਨੀਆਂ ਸਵਰਗ ਬਣ ਜਾਵੇ

ਮੇਰੀ ਤਕਲੀਫ ਦਿਨ ਬਦਿਨ ਵਧਦੀ ਜਾ ਰਹੀ ਸੀ ਅਤੇ ਮੇਰੀ ਸਿਹਤ ਵਿਗੜਨ ਲੱਗ ਪਈਮੇਰੇ ਕੋਲੋਂ ਹੁਣ ਡਿਊਟੀ ਵੀ ਨਹੀਂ ਹੋ ਰਹੀ ਸੀਇਲਾਜ ਬੇਸ਼ੱਕ ਚੱਲ ਰਿਹਾ ਸੀ ਪਰ ਮੈਂਨੂੰ ਪਤਾ ਸੀ ਹੁਣ ਕੁਝ ਨਹੀਂ ਹੋ ਸਕਦਾ ਸੀਦਫਤਰੋ ਮੈਂ ਮੈਡੀਕਲ ਛੁੱਟੀ ਲੈ ਲਈ ਅਤੇ ਡਾਕਟਰ ਨੇ ਮੈਨੂੰ ਕਿਹਾ ਕਿ ਹਸਪਤਾਲ ਦਾਖਲ ਹੋ ਜਾਵੋ ਮੈਂ ਹਸਪਤਾਲ ਦੇ ਬੈੱਡ ਉੱਤੇ ਜਾਨ ਦੇਣ ਨਾਲੋਂ ਹੱਸਦੇ ਹੋਏ ਆਪਣੇ ਪਰਿਵਾਰ ਵਿੱਚ ਮਰਨਾ ਠੀਕ ਸਮਝਿਆਡਾਕਟਰ ਦੇ ਦੱਸਣ ਮੁਤਾਬਿਕ ਮੌਤ ਦਾ ਦਿਨ ਨਜ਼ਦੀਕ ਆਉਣ ਲੱਗ ਗਿਆ

ਅੱਜ ਮੈਂਨੂੰ ਸਵੇਰ ਤੋਂ ਸਾਹ ਔਖਾ ਆ ਰਿਹਾ ਸੀਸਾਰੇ ਸਰੀਰ ਵਿੱਚ ਕਈ ਦਿਨਾਂ ਤੋਂ ਹੋ ਰਿਹਾ ਦਰਦ ਬਹੁਤ ਜ਼ਿਆਦਾ ਵਧ ਗਿਆ ਸੀ ਪੇਨ-ਕਿਲਰ ਵੀ ਅਸਰ ਨਹੀਂ ਕਰ ਰਹੇ ਸੀਮੇਰੀ ਤਕਲੀਫ ਬਰਦਾਸ਼ਤ ਤੋਂ ਪਰੇ ਹੋਈ ਪਈ ਸੀਮੇਰਾ ਦਿਮਾਗ ਸੁੰਨ ਹੋਣ ਲੱਗ ਪਿਆਜਦੋਂ ਤਕਲੀਫ ਅਸਹਿ ਹੋ ਗਈ ਅਤੇ ਮੇਰਾ ਸਾਹ ਘੁਟਣ ਲੱਗਾ ਤਾਂ ਮੈਂ ਜ਼ੋਰ ਜ਼ੋਰ ਦੀ ਚੀਕਾਂ ਮਾਰਨ ਲੱਗਾਮੇਰੇ ਮੂੰਹ ਵਿੱਚੋਂ ਅਵਾਜ਼ ਨਹੀਂ ਨਿੱਕਲ ਰਹੀ ਸੀਜਦੋਂ ਮੈਂ ਹੋਰ ਵੀ ਜ਼ੋਰ ਲਗਾ ਕੇ ਚੀਕਾਂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਦਮ ਮੇਰੀ ਜਾਗ ਖੁੱਲ੍ਹ ਗਈਮੈਂ ਪਸੀਨੋ ਪਸੀਨੀ ਹੋਇਆ ਪਿਆ ਸੀ ਮੈਂਨੂੰ ਕੁਝ ਵੀ ਨਹੀਂ ਸੁੱਝ ਰਿਹਾ ਸੀਮੈਂ ਘੜੀ ਉੱਤੇ ਸਮਾਂ ਦੇਖਿਆ, ਸਵੇਰ ਦੇ ਪੌਣੇ ਤਿੰਨ ਵੱਜ ਚੁੱਕੇ ਸਨਫਿਰ ਇੱਕ ਦਮ ਮੇਰਾ ਧਿਆਨ ਕੋਲ ਪਏ ਮੇਰੇ 5 ਸਾਲ ਦੇ ਬੇਟੇ ਵਲ ਗਿਆ ਅਤੇ ਮੈਂ ਇੱਕ ਦਮ ਉਸ ਨੂੰ ਘੁੱਟ ਕੇ ਜੱਫੀ ਵਿੱਚ ਲਿਆ ਅਤੇ ਬਹੁਤ ਪਿਆਰ ਕੀਤਾ ਹੁਣ ਮੈਂਨੂੰ ਵਿਸ਼ਵਾਸ ਹੋ ਗਿਆ ਸੀ ਕਿ ਇਹ ਇੱਕ ਸੁਪਨਾ ਸੀਮੈਂ ਪਾਣੀ ਦਾ ਘੁੱਟ ਭਰਿਆ ਅਤੇ ਲੰਮਾ ਸਾਹ ਲੈ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਇਹ ਇੱਕ ਸੁਪਨਾ ਸੀ

ਇੰਨੇ ਨੂੰ ਗੁਰੂ ਘਰ ਵਿੱਚ ਭਾਈ ਜੀ ਬੋਲ ਪਿਆ ਅਤੇ ਮੈਂ ਵਾਹਿਗੁਰੂ ਪ੍ਰਮਾਤਮਾ ਵੱਲ ਧਿਆਨ ਧਰ ਕੇ ਲੱਖ ਲੱਖ ਸ਼ੁਕਰਾਨਾ ਕੀਤਾ

ਇਸ ਸੁਪਨੇ ਨੇ ਮੈਂਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਹਕੀਕਤ ਦਾ ਜੋ ਸਬਕ ਮੈਨੂੰ ਇਸ ਸੁਪਨੇ ਨੇ ਸਿਖਾਇਆ ਉਹ ਮੈਂ ਪੂਰੀ ਜ਼ਿੰਦਗੀ ਨਹੀਂ ਭੁੱਲਾਂਗਾਜੇਕਰ ਇਨਸਾਨ ਆਪਣੀ ਮੌਤ ਨੂੰ ਯਾਦ ਰੱਖਦਾ ਹੈ ਤਾਂ ਕਦੇ ਵੀ ਕੋਈ ਗਲਤ ਜਾਂ ਬੁਰਾ ਕੰਮ ਕਰਨ ਬਾਰੇ ਨਹੀਂ ਸੋਚਦਾ

ਸਵੇਰੇ ਦਫਤਰ ਜਾਣ ਵੇਲੇ ਜਦੋਂ ਮੈਂ ਘਰ ਤੋਂ ਬਾਹਰ ਨਿੱਕਲਿਆ ਤਾਂ ਘਰ ਤੋਂ ਥੋੜ੍ਹੀ ਦੂਰ ਮੇਰੇ ਚਾਚੇ ਦਾ ਮੁੰਡਾ ਮੇਰੇ ਵੱਲ ਅੱਖਾਂ ਕੱਢਦਾ ਹੋਇਆ ਮੇਰੇ ਕੋਲ ਦੀ ਲੰਘ ਗਿਆਪਰ ਹੁਣ ਮੈਂ ਉਸ ਵੱਲ ਮੁਸਕਰਾ ਕੇ ਦੇਖਿਆ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਜਿਉਣ ਲਈ ਨਿੱਕਲ ਤੁਰਿਆ ਹੁਣ ਮੇਰਾ ਨਜ਼ਰੀਆ ਬਦਲ ਚੁੱਕਾ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1767)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸੁਖਵੰਤ ਸਿੰਘ ਧੀਮਾਨ

ਸੁਖਵੰਤ ਸਿੰਘ ਧੀਮਾਨ

Sukhwant S Dhiman Engineer.
Phone: (91 - 96461 - 18113)

Email: (ersukhwant@gmail.com)

More articles from this author