SukhwantSDhiman7ਮੈਂ ਇਹ ਇਮਤਿਹਾਨ ਦੇਣ ਲਈ ਇਕੱਲਾ ਹੀ ਅੰਬਾਲੇ ਚਲਾ ਗਿਆ...
(17 ਮਈ 2019)

 

ਮੇਰਾ ਤਿੰਨ ਸਾਲਾ ਇਲੈਕਟ੍ਰੀਕਲ ਇੰਜਨੀਅਰਿੰਗ ਡਿਪਲੋਮਾ ਪੂਰਾ ਹੋ ਗਿਆ ਸੀ ਅਤੇ ਮੈਂ ਸੋਚਾਂ ਵਿੱਚ ਡੁੱਬਿਆ ਸੋਚਦਾ ਸੀ ਕਿ ਮੈਂ ਹੁਣ ਕੀ ਕਰਾਂ? ਮਨ ਕਰਦਾ ਸੀ ਕਿ ਕੋਈ ਨੌਕਰੀ ਕਰ ਲਵਾਂਪ੍ਰੰਤੂ ਮੇਰੇ ਪਿਤਾ ਜੀ ਮੈਂਨੂੰ ਅਕਸਰ ਕਹਿੰਦੇ, “ਕਾਕਾ ਨੌਕਰੀ ਦਾ ਖਿਆਲ ਛੱਡ, ਇੰਜਨੀਅਰਿੰਗ ਦੀ ਡਿਗਰੀ ਕਰ ਲੈ ਇਕੱਲੇ ਡਿਪਲੋਮੇ ਦੀ ਕੋਈ ਕੀਮਤ ਨਹੀਂ ਹੁੰਦੀ।”

ਮੇਰੀ ਉਮਰ 19 ਸਾਲਾਂ ਦੀ ਹੋ ਚੁੱਕੀ ਸੀਉਦੋਂ ਮੇਰੇ ਪਿਤਾ ਜੀ ਸਰਕਾਰੀ ਸਕੂਲ ਵਿੱਚ ਪੀਟੀ ਮਾਸਟਰ ਦੀ ਡਿਊਟੀ ਕਰ ਰਹੇ ਸੀਸਾਡੇ ਘਰ ਆਮਦਨ ਦਾ ਹੋਰ ਕੋਈ ਸਾਧਨ ਨਹੀਂ ਸੀਮੇਰੇ ਪਿਤਾ ਜੀ ਦੀ ਜੀ.ਪੀ. ਫੰਡ ਦੀ ਵੱਡੀ ਰਕਮ ਮੇਰੀ ਭੈਣ ਦੇ ਵਿਆਹ ਅਤੇ ਤਾਇਆ ਜੀ ਨਾਲੋਂ ਪਰਿਵਾਰਿਕ ਤੌਰ ’ਤੇ ਵੱਖ ਹੋਣ ਕਾਰਨ ਮਜਬੂਰੀ ਵੱਸ ਨਵਾਂ ਘਰ ਬਣਾਉਣ ਉੱਤੇ ਖਰਚ ਹੋ ਚੁੱਕੀ ਸੀ, ਜਿਸ ਕਾਰਨ ਘਰੇਲੂ ਆਰਥਿਕ ਹਾਲਤ ਖਰਾਬ ਸੀਮੇਰੇ ਮਾਤਾ ਜੀ ਘਰ ਵਿੱਚ ਕੱਪੜੇ ਸਿਲਾਈ ਦਾ ਕੰਮ ਵੀ ਕਰ ਲੈਂਦੇ ਸੀ, ਜਿਸ ਨਾਲ ਘਰ ਦਾ ਥੋੜ੍ਹਾ ਬਹੁਤ ਖਰਚ ਚੱਲਦਾ ਸੀ

ਇਲੈਕਟ੍ਰੀਕਲ ਦਾ ਡਿਪਲੋਮਾ ਪਾਸ ਹੋਣ ਉਪਰੰਤ ਘਰਦਿਆਂ ਤੋਂ ਚੋਰੀ ਛੁਪੇ ਮੈਂ ਇੰਡੀਅਨ ਨੇਵੀ ਵਿੱਚ ਨੌਕਰੀ ਲਈ ਫਾਰਮ ਭਰ ਦਿੱਤਾਜਦੋਂ ਮੇਰੇ ਪਿਤਾ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਕਹਿਣ ਲੱਗੇ, “ਸੁਖਵੰਤ, ਤੂੰ ਇੰਜਨੀਅਰਿੰਗ ਦੀ ਡਿਗਰੀ ਕਰ ਲੈ, ਅਜੇ ਨੌਕਰੀ ਦਾ ਖਹਿੜਾ ਛੱਡ ਦੇ ਡਿਗਰੀ ਕਰਨ ਤੋਂ ਬਾਅਦ ਬਹੁਤ ਨੌਕਰੀਆਂ ਮਿਲ ਜਾਣਗੀਆਂ ...”

ਖੈਰ, ਨੇਵੀ ਦਾ ਇਮਤਿਹਾਨ ਆ ਗਿਆ ਤੇ ਮੈਂ ਇਹ ਇਮਤਿਹਾਨ ਦੇਣ ਲਈ ਇਕੱਲਾ ਹੀ ਅੰਬਾਲੇ ਚਲਾ ਗਿਆਪਹਿਲਾਂ ਲਿਖਤੀ ਟੈਸਟ ਹੋਇਆ, ਫਿਰ ਫਿਜ਼ੀਕਲ ਫਿਟਨੈੱਸ ਦਾ ਟੈਸਟ ਹੋਇਆਮੈਂ ਦੋਵੇਂ ਟੈਸਟ ਪਾਸ ਕਰ ਗਿਆਕੁਝ ਦਿਨਾਂ ਬਾਅਦ ਨਤੀਜਾ ਆ ਗਿਆ ਤੇ ਮੈਂ ਸਫਲ ਹੋ ਗਿਆਮੇਰੀ ਪੋਸਟਿੰਗ ਉਡੀਸ਼ਾ ਰਾਜ ਦੇ ਚਿਲਕਾ ਸ਼ਹਿਰ ਵਿਖੇ ਹੋ ਗਈਮਨ ਵਿੱਚ ਬਹੁਤ ਚਾਅ ਸੀ ਕਿ ਪਹਿਲੀ ਵਾਰੀ ਕਿਸੇ ਨੌਕਰੀ ਵਾਸਤੇ ਅਪਲਾਈ ਕੀਤਾ ਤੇ ਰੱਬ ਦੀ ਕ੍ਰਿਪਾ ਨਾਲ ਉਹ ਨੌਕਰੀ ਮਿਲ ਗਈਪ੍ਰੰਤੂ ਮੇਰੇ ਪਿਤਾ ਜੀ ਨੇ ਮੈਂਨੂੰ ਇਹ ਨੌਕਰੀ ਜੁਆਇੰਨ ਨਹੀਂ ਕਰਨ ਦਿੱਤੀ ਅਤੇ ਸਾਫ ਕਹਿ ਦਿੱਤਾ ਕਿ ਕਾਕਾ ਸਭ ਕੁਝ ਛੱਡ ਤੇ ਇੰਜਨੀਅਰਿੰਗ ਦੀ ਡਿਗਰੀ ਦੇ ਟੈਸਟ ਦੀ ਤਿਆਰੀ ਕਰਮੈਂ ਔਖੇ ਤੇ ਭਰੇ ਮਨ ਨਾਲ ਇਹ ਨੌਕਰੀ ਛੱਡ ਦਿੱਤੀਦੂਸਰੇ ਹੀ ਪਲ ਇੰਜਨੀਅਰਿੰਗ ਦੀ ਡਿਗਰੀ ਦੇ ਟੈਸਟ ਵਾਸਤੇ ਫਾਰਮ ਭਰ ਕੇ ਤਨ ਮਨ ਨਾਲ ਟੈਸਟ ਦੀ ਤਿਆਰੀ ਕਰਨ ਲੱਗਾ

ਇੱਕ ਦਿਨ ਮੈਂ ਆਪਣੇ ਇੱਕ ਮਿੱਤਰ ਦੇ ਵਿਆਹ ਦੀ ਪਾਰਟੀ ਵਿੱਚ ਬੈਠਾ ਸੀਕੁਝ ਮਿੱਤਰ ਪਾਰਟੀ ਵਿੱਚ ਸ਼ਰਾਬ ਪੀ ਰਹੇ ਸੀਉਨ੍ਹਾਂ ਵਿੱਚੋਂ ਇੱਕ ਨੇ ਮੈਂਨੂੰ ਪੁੱਛਿਆ ਕਿ ਸੁਖਵੰਤ ਹੁਣ ਅੱਗੇ ਕੀ ਕਰੇਂਗਾ, ਨੇਵੀ ਦੀ ਨੌਕਰੀ ਤਾਂ ਤੂੰ ਛੱਡ ਦਿੱਤੀ ਹੈ। ਮੈਂ ਉਸ ਨੂੰ ਕਿਹਾ ਕਿ ਮੈਂ ਇਲੈਕਟ੍ਰੀਕਲ ਇੰਜਨੀਅਰਿੰਗ ਦੀ ਡਿਗਰੀ ਕਰਾਂਗਾਉਸਨੇ ਕਿਹਾ ਕਿ ਵੀਰ ਇਹ ਟੈਸਟ ਬਹੁਤ ਔਖਾ ਹੁੰਦੈ ਤੂੰ ਛੱਡ ਇਸਦਾ ਖਹਿੜਾ, ਇਹ ਤੇਰੇ ਵੱਸ ਦੀ ਗੱਲ ਨਹੀਂ ਸੰਨ 1997 ਵਿੱਚ ਪੰਜਾਬ ਵਿੱਚ ਸਿਰਫ ਸੱਤ ਕੁ ਸੀਟਾਂ ਹੀ ਇਲੈਕਟ੍ਰੀਕਲ ਡਿਪਲੋਮੇ ਤੋਂ ਬਾਅਦ ਡਿਗਰੀ ਵਾਸਤੇ ਇੰਜਨੀਅਰਿੰਗ ਕਾਲਜਾਂ ਵਿੱਚ ਸਨਗੱਲਾਂਬਾਤਾਂ ਵਿੱਚ ਗੱਲ ਇੱਥੋਂ ਤੱਕ ਪੁੱਜ ਗਈ ਕਿ ਉਹ ਮਿੱਤਰ ਕਹਿੰਦਾ ਕਿ ਸੁਖਵੰਤ ਤੂੰ ਮੇਰੇ ਮੂੰਹ ਉੱਤੇ ਥੁੱਕ ਦੇਵੀਂ, ਜੇ ਤੂੰ ਇਹ ਟੈਸਟ ਪਾਸ ਕਰ ਗਿਆਉਹ ਸ਼ਰਾਬੀ ਸੀ ਅਤੇ ਮੈਂ ਸੋਫੀ ਪਰ ਉਸਦੀ ਇਸ ਗੱਲ ਨੇ ਮੇਰੇ ਤਨ ਮਨ ਵਿੱਚ ਇੱਕ ਖਲਬਲੀ ਜਿਹੀ ਮਚਾ ਦਿੱਤੀਮੈਂ ਘਰ ਆ ਕੇ ਇੰਜਨੀਅਰਿੰਗ ਦੀ ਡਿਗਰੀ ਦੇ ਟੈਸਟ ਦੀ ਤਿਆਰੀ ਹੋਰ ਵੀ ਜ਼ਿਆਦਾ ਜ਼ੋਰ ਦੇ ਕੇ ਕਰਨੀ ਸ਼ੁਰੂ ਕਰ ਦਿੱਤੀ

ਸ਼ਹੀਦ ਭਗਤ ਸਿੰਘ ਦੀ ਜੀਵਨੀ ਵਿੱਚੋਂ ਪੜ੍ਹੇ ਇਹ ਸ਼ਬਦ “ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨੀ ਬਹਿੰਦੇ” ਵਾਰ ਵਾਰ ਮੇਰੇ ਮਨ ਨੂੰ ਠੋਕਰਾਂ ਮਾਰ ਮਾਰ ਮੈਂਨੂੰ ਹੋਰ ਪੜ੍ਹਨ ਲਈ ਪ੍ਰੇਰਣਾ ਦਿੰਦੇਮੈਂ ਦਿਨ ਰਾਤ ਇੱਕ ਦਿੱਤੀਜੇਕਰ ਰਾਤ ਨੂੰ ਪੜ੍ਹਦੇ ਪੜ੍ਹਦੇ ਨੀਂਦ ਆਉਂਦੀ ਤਾਂ ਵਾਰ ਵਾਰ ਉਸ ਮਿੱਤਰ ਦਾ ਮਾਰਿਆ ਮਿਹਣਾ ਮੇਰੇ ਸੀਨੇ ਵਿੱਚ ਛੇਕ ਕਰ ਦਿੰਦਾਸੋ ਇਸ ਤੋਂ ਬਾਅਦ ਟੈਸਟ ਹੋਇਆ ਤੇ ਰੱਬ ਦੀ ਕ੍ਰਿਪਾ ਸਦਕਾ ਅਤੇ ਚੰਗੇ ਅਧਿਆਪਕਾਂ ਦੇ ਅਸ਼ੀਰਵਾਦ ਨਾਲ ਮੈਂ ਇਹ ਟੈਸਟ ਪਾਸ ਕਰ ਗਿਆਜਦੋਂ ਅਖਬਾਰ ਵਿੱਚ ਨਤੀਜਾ ਪੜ੍ਹਿਆ ਤਾਂ ਮੈਂ ਮਨ ਹੀ ਮਨ ਆਪਣੇ ਉਸ ਤਾਹਨਾ ਮਾਰਨ ਵਾਲੇ ਮਿੱਤਰ ਦਾ ਧੰਨਵਾਦ ਕੀਤਾ

ਹੁਣ ਮੇਰਾ ਦਾਖਲਾ ਫੀਸ ਭਰਨ ਦਾ ਵੇਲਾ ਆਇਆ ਤਾਂ ਉਹੀ ਆਰਥਿਕ ਤੰਗੀ ਸਾਹਮਣੇ ਆ ਗਈਮੇਰੇ ਪਿਤਾ ਜੀ ਦੇ ਸਕੂਲ ਦੇ ਹੈੱਡ ਮਾਸਟਰ ਦੀਆਂ ਡੀ.ਡੀ. ਪਾਵਰਾਂ ਖਤਮ ਹੋਣ ਕਾਰਨ ਉਨ੍ਹਾਂ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਸੀਘਰ ਦਾ ਗੁਜ਼ਾਰਾ ਔਖਾ ਚੱਲ ਰਿਹਾ ਸੀਤਕਰੀਬਨ ਵੀਹ ਹਜ਼ਾਰ ਦਾਖਲਾ ਫੀਸ ਅਤੇ ਹੋਰ ਖਰਚੇ ਸੋਮਵਾਰ ਨੂੰ ਯੂਨੀਵਰਸਿਟੀ ਵਿੱਚ ਭਰਨੇ ਸਨਇਹ ਗੱਲ ਸੰਨ 1997 ਦੀ ਹੈ, ਭਾਵ ਉਸ ਸਮੇਂ ਵੀਹ ਹਜ਼ਾਰ ਬਹੁਤ ਵੱਡੀ ਰਕਮ ਹੁੰਦੀ ਸੀਇੰਨੀ ਵੱਡੀ ਰਕਮ ਦਾ ਪ੍ਰਬੰਧ ਕਰਨਾ ਮੇਰੇ ਪਿਤਾ ਜੀ ਲਈ ਬਹੁਤ ਔਖਾ ਹੋ ਗਿਆ ਸੀਸ਼ੁੱਕਰਵਾਰ ਨੂੰ ਸ਼ਾਮ ਨੂੰ ਮੇਰੇ ਮਾਤਾ ਪਿਤਾ ਮੇਰੀ ਫੀਸ ਬਾਬਤ ਆਪਸ ਹੌਲੀ ਹੌਲੀ ਗੱਲਾਂ ਕਰ ਰਹੇ ਸੀਮੈਂ ਚੁੱਪ ਚਾਪ ਸੁਣ ਰਿਹਾ ਸੀਮੇਰੀ ਮਾਤਾ ਜੀ ਨੇ ਅਲਮਾਰੀ ਵਿੱਚੋਂ ਆਪਣੀ ਸੋਨੇ ਦੀ ਚੂੜੀ ਕੱਢ ਕੇ ਮੇਰੇ ਪਿਤਾ ਜੀ ਨੂੰ ਦਿੱਤੀ ਤੇ ਕਹਿਣ ਲੱਗੇ ਕਿ ਇਸ ਵੰਗ ਨੂੰ ਸੁਨਿਆਰ ਕੋਲ ਵੇਚ ਆਵੋ ਤੇ ਪੈਸੇ ਲਿਆ ਕੇ ਮੁੰਡੇ ਦੀ ਫੀਸ ਭਰ ਆਓ, ਸੁੱਖ ਨਾਲ ਜੇ ਮੇਰਾ ਸੁਖਵੰਤ ਪੜ੍ਹ ਗਿਆ ਤਾਂ ਨੌਕਰੀ ਲੱਗ ਕੇ ਐਹੋ ਜਿਹੀਆਂ ਮੈਂਨੂੰ ਕਿੰਨੀਆਂ ਚੂੜੀਆਂ ਬਣਵਾ ਦੇਵੇਗਾ

ਪਿਤਾ ਜੀ ਬਜ਼ਾਰ ਗਏ ਤੇ ਉਸ ਚੂੜੀ ਨੂੰ ਸੁਨਿਆਰੇ ਕੋਲ ਵੇਚ ਕੇ ਮੇਰੀ ਫੀਸ ਦਾ ਬੰਦੋਬਸਤ ਕੀਤਾਅਗਲੇ ਹੀ ਦਿਨ ਮੈਂ ਸਵੇਰੇ ਪੰਜ ਵਜੇ ਵਾਲੀ ਬੱਸ ਫੜ ਕੇ ਯੂਨੀਵਰਸਿਟੀ ਫੀਸ ਭਰ ਆਇਆ ਅਤੇ ਮੈਂ ਬਹੁਤ ਹੀ ਮਹਾਨ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਵਿਖੇ ਆਪਣੀ ਇਲੈਕਟ੍ਰੀਕਲ ਇੰਜਨੀਅਰਿੰਗ ਡਿਗਰੀ ਦੀ ਪੜ੍ਹਾਈ ਸ਼ੁਰੂ ਕਰ ਦਿੱਤੀਇਨ੍ਹਾਂ ਤਿੰਨਾਂ ਸਾਲਾਂ ਵਿੱਚ ਮੇਰੇ ਪਿਤਾ ਜੀ ਨੇ ਮੇਰੀ ਪੜ੍ਹਾਈ ਚਲਦੇ ਸਿਰਫ ਤਿੰਨ ਪੈਂਟ-ਕਮੀਜਾਂ ਵਿੱਚ ਗੁਜ਼ਾਰਾ ਕੀਤਾਅਗਰ ਪੈਂਟ ਕਮੀਜ ਕਿਤੋਂ ਫਟ ਜਾਣੀ ਤਾਂ ਰਫੂ ਕਰਵਾ ਲੈਣੀਮਾਤਾ-ਪਿਤਾ, ਅਧਿਆਪਕਾਂ ਅਤੇ ਪ੍ਰਮਾਤਮਾ ਦੀ ਕ੍ਰਿਪਾ ਸਦਕਾ ਮੈਂਨੂੰ ਇੰਜਨੀਅਰਿੰਗ ਦੀ ਡਿਗਰੀ ਕਰਨਸਾਰ ਹੀ ਬਿਜਲੀ ਬੋਰਡ ਵਿੱਚ ਨੌਕਰੀ ਮਿਲ ਗਈਇੱਕ ਦਿਨ ਵੀ ਬੇਰੁਜ਼ਗਾਰੀ ਦਾ ਮੂੰਹ ਨਹੀਂ ਦੇਖਣਾ ਪਿਆ

ਜਿਸ ਦਿਨ ਮੈਂਨੂੰ ਮੇਰੀ ਜ਼ਿੰਦਗੀ ਦੀ ਪਹਿਲੀ ਤਨਖਾਹ ਮਿਲੀ, ਮੈਂ ਆਪਣੀ ਮਾਤਾ ਨੂੰ ਉਹ ਸੋਨੇ ਦੀ ਚੂੜੀ ਲਿਆ ਕੇ ਦਿੱਤੀਅੰਦਰੋਂ ਅੰਦਰੀ ਮੈਂਨੂੰ ਬਹੁਤ ਵੱਡਾ ਮਾਣ ਸਨਮਾਨ ਮਿਲ ਰਿਹਾ ਸੀ ਅਤੇ ਮੈਂ ਇੰਨਾ ਖੁਸ਼ ਸੀ ਕਿ ਮੇਰੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਸੀਸੱਚਮੁੱਚ ਔਲਾਦ ਆਪਣੇ ਮਾਪਿਆਂ ਦਾ ਕਰਜ਼ ਨਹੀਂ ਉਤਾਰ ਸਕਦੀਮੈਂ ਸਮਝਦਾ ਹਾਂ ਕਿ ਬਦਨਸੀਬ ਨੇ ਉਹ ਬੱਚੇ ਜਿਨ੍ਹਾਂ ਦੇ ਮਾਤਾ ਪਿਤਾ ਬਿਰਧ ਆਸ਼ਰਮਾਂ ਵਿੱਚ ਰੁਲ ਰਹੇ ਨੇ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1589)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਸੁਖਵੰਤ ਸਿੰਘ ਧੀਮਾਨ

ਸੁਖਵੰਤ ਸਿੰਘ ਧੀਮਾਨ

Sukhwant S Dhiman Engineer.
Phone: (91 - 96461 - 18113)

Email: (ersukhwant@gmail.com)