SukhwantSDhiman7ਚੁਬਾਰੇ ਦੇ ਬਨੇਰੇ ਉੱਤੇ ਬੈਠ ਕੇ ਮੈਂ ਰਾਤ ਨੂੰ ਕਈ ਵਾਰੀ ...
(14 ਨਵੰਬਰ 2019)

 

ਮਨੁੱਖ ਉਦੋਂ ਤੱਕ ਇੱਕ ਚੰਗਾ ਇਨਸਾਨ ਨਹੀਂ ਬਣ ਸਕਦਾ ਜਦੋਂ ਤੱਕ ਉਸਨੂੰ ਕਿਸੇ ਪਿਆਰ-ਮੁਹੱਬਤ ਦਾ ਅਹਿਸਾਸ ਨਾ ਹੋਵੇਪਿਆਰ-ਮੁਹੱਬਤ ਵਿੱਚ ਭਿੱਜਿਆ ਇਨਸਾਨ ਹਮੇਸ਼ਾ ਚੰਗੇ ਰਿਸ਼ਤੇ ਨਿਭਾ ਸਕਦਾ ਹੈ ਅਤੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦਾ ਹੈਇਸਦੇ ਉਲਟ ਈਰਖਾ ਅਤੇ ਸਾੜੇ ਦਾ ਸ਼ਿਕਾਰ ਇਨਸਾਨ ਹਮੇਸ਼ਾ ਨਕਾਰਾਤਮਿਕ ਅਤੇ ਢਾਹੂ ਪ੍ਰਵਿਰਤੀ ਵਾਲਾ ਹੀ ਹੋਵੇਗਾ ਉਹ ਕਦੇ ਕਿਸੇ ਦਾ ਭਲਾ ਨਹੀਂ ਸੋਚੇਗਾਇਹ ਆਮ ਦੇਖਣ ਵਿੱਚ ਆਇਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਦੂਸਰਿਆਂ ਤੋਂ ਪਿਆਰ ਮਿਲਦਾ ਹੈ, ਉਹੀ ਅਗਾਂਹ ਪਿਆਰ ਵੰਡਦੇ ਹਨਪਿਆਰ ਅਤੇ ਨਫਰਤ ਇੱਕ ਦੂਜੇ ਦੇ ਉਲਟ ਸ਼ਬਦ ਹਨ ਪ੍ਰੰਤੂ ਪਰਸਪਰ ਚਲਦੇ ਰਹਿੰਦੇ ਹਨ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਜਾਂ ਦੂਰ ਦੁਰਾਡੇ ਕੰਮ ਕਰਦੇ ਲੋਕ ਆਪਣੇ ਵਤਨ, ਪਿੰਡ/ਸ਼ਹਿਰ ਦੀ ਮਿੱਟੀ ਅਤੇ ਆਪਣੇ ਪਿਆਰਿਆਂ ਨੂੰ ਮਿਲਣ ਦੀ ਤਾਂਘ ਵਿੱਚ ਤੜਫਦੇ ਇਸ ਪਿਆਰ-ਮੁਹੱਬਤ ਦੀ ਵਿਆਖਿਆ ਬਹੁਤ ਵਧੀਆ ਕਰ ਸਕਦੇ ਹਨ

ਪਹਿਲਾਂ ਮੈਂ ਇਹ ਸਮਝਦਾ ਸੀ ਕਿ ਇਹ ਪ੍ਰਵਿਰਤੀ ਇਨਸਾਨਾਂ ਵਿੱਚ ਹੀ ਪਾਈ ਜਾਂਦੀ ਹੈਇਨਸਾਨ ਹੀ ਇਨਸਾਨ ਨੂੰ ਇੰਨਾ ਪਿਆਰ ਕਰ ਸਕਦਾ ਹੈਪ੍ਰੰਤੂ ਜਾਨਵਰਾਂ ਵਿੱਚ ਵੀ ਇਹ ਭਾਵਨਾ ਪਾਈ ਜਾਂਦੀ ਹੈ, ਇਸ ਬਾਰੇ ਮੈਨੂੰ ਇੰਨਾ ਅਹਿਸਾਸ ਨਹੀਂ ਸੀਜਦੋਂ ਮੈਂਨੂੰ ਇਹ ਅਹਿਸਾਸ ਹੋਇਆ ਕਿ ਜਾਨਵਰਾਂ ਵਿੱਚ ਪਿਆਰ-ਮੁਹੱਬਤ ਨਿਭਾਉਣ ਦੀ ਭਾਵਨਾ ਇਨਸਾਨਾਂ ਨਾਲੋਂ ਵੀ ਜ਼ਿਆਦਾ ਹੈ ਤਾਂ ਮੈਂ ਦੰਗ ਰਹਿ ਗਿਆ

ਤਕਰੀਬਨ ਤਿੰਨ ਕੁ ਸਾਲ ਪਹਿਲਾਂ ਮੈਂ ਜਦੋਂ ਦਿੜਬਾ ਡਵੀਜਨ (ਜ਼ਿਲ੍ਹਾ ਸੰਗਰੂਰ) ਵਿਖੇ ਬਤੌਰ ਸੀਨੀਅਰ ਐਕਸੀਅਨ ਤਾਇਨਾਤ ਸੀ ਇੱਕ ਦਿਨ ਤੁਰਦੇ ਫਿਰਦੇ ਮੈਂ ਇੱਕ ਪਿੰਡ ਦੇ ਬਾਹਰਵਾਰ ਇੱਕ ਵਿਅਕਤੀ ਕੋਲ ਕੁਝ ਬੱਤਖਾਂ ਪਾਲੀਆਂ ਹੋਈਆਂ ਦੇਖੀਆਂਤਕਰੀਬਨ 25-30 ਬੱਤਖਾਂ ਸਨ ਉਸ ਵਿਅਕਤੀ ਕੋਲ, ਜੋ ਕਿ ਕਈ ਨਸਲਾਂ ਦੀਆਂ ਸਨਮੈਂ ਸੁਣਿਆ ਹੋਇਆ ਸੀ ਕਿ ਬੱਤਖ ਘਰ ਦੀ ਬਹੁਤ ਰਾਖੀ ਰੱਖਦੀ ਹੈਮੇਰਾ ਵੀ ਮਨ ਕੀਤਾ ਕਿ ਇੱਕ ਬੱਤਖਾਂ ਦਾ ਜੋੜਾ ਮੈਂ ਉਸ ਵਿਅਕਤੀ ਕੋਲੋਂ ਲੈ ਜਾਵਾਂਮੈਂ ਇਸ ਬਾਬਤ ਉਸ ਵਿਅਕਤੀ ਨੂੰ ਬੇਨਤੀ ਕੀਤੀ ਤਾਂ ਉਸ ਭਲੇ ਮਾਨਸ ਨੇ ਮੈਂਨੂੰ ਬੱਤਖਾਂ ਦੇ ਦੋ ਬੱਚੇ ਦੇ ਦਿੱਤੇਸ਼ਾਮ ਨੂੰ ਮੈਂ ਉਨ੍ਹਾਂ ਬੱਤਖਾਂ ਦੇ ਬੱਚਿਆਂ ਨੂੰ ਆਪਣੀ ਕਾਰ ਵਿੱਚ ਆਪਣੇ ਘਰ ਲੈ ਆਇਆਘਰ ਆ ਕੇ ਉਨ੍ਹਾਂ ਬੱਤਖਾਂ ਦੇ ਬੱਚਿਆਂ ਨੂੰ ਮੈਂ ਆਪਣੇ ਘਰ ਵਿੱਚ ਛੱਡ ਦਿੱਤਾਮੇਰੇ ਬੱਚਿਆਂ ਨੇ ਇਹਨਾਂ ਦਾ ਭਰਵਾਂ ਸਵਾਗਤ ਕੀਤਾਮੇਰਾ ਘਰ ਪਿੰਡ ਵਿੱਚ ਹੋਣ ਕਾਰਨ ਕਾਫੀ ਖੁੱਲ੍ਹਾ ਡੁੱਲਾ ਹੈ ਅਤੇ ਬੱਤਖਾਂ ਦੇ ਰਹਿਣ ਲਈ ਪੂਰਾ ਢੁੱਕਵਾਂ ਸੀ

ਗਰਮੀਆਂ ਦੇ ਦਿਨ ਸਨ ਮੈਂ ਬੱਤਖਾਂ ਦੇ ਬੱਚਿਆਂ ਦੇ ਇਸ ਜੋੜੇ ਦੇ ਖਾਣ ਪੀਣ ਲਈ ਪੂਰਾ ਪ੍ਰਬੰਧ ਕਰ ਦਿੱਤਾਮੇਰੇ ਘਰ ਘਾਹ ਲੱਗਾ ਹੋਇਆ ਸੀ ਘਾਹ ਦੀਆਂ ਜੜ੍ਹਾਂ ਨੂੰ ਬੱਤਖਾਂ ਬਹੁਤ ਪਸੰਦ ਕਰਦੀਆਂ ਹਨਰਾਤ ਹੋ ਗਈ, ਮੇਰੇ ਬੱਚੇ ਇਨ੍ਹਾਂ ਨਾਲ ਖੇਡਦੇ ਖੇਡਦੇ ਹੋਏ ਸੌਂ ਗਏਪ੍ਰੰਤੂ ਬੱਤਖਾਂ ਦੇ ਬੱਚੇ ਓਪਰਾ ਕਰ ਰਹੇ ਸਨ, ਜਿਸ ਕਾਰਨ ਉਹ ਕੁਝ ਵੀ ਖਾ ਪੀ ਨਹੀਂ ਰਹੇ ਸਨਰਾਤ ਜ਼ਿਆਦਾ ਹੋ ਗਈ ਸੀ, ਮੈਂ ਵੀ ਚੁਬਾਰੇ ਵਿੱਚ ਸੌਣ ਲਈ ਚਲਿਆ ਗਿਆ

ਅੱਧੇ ਕੁ ਘੰਟੇ ਬਾਅਦ ਮੈਂਨੂੰ ਖਿਆਲ ਆਇਆ ਕਿ ਦੇਖਿਆ ਜਾਵੇ, ਬੱਤਖਾਂ ਦੇ ਬੱਚਿਆਂ ਨੇ ਕੋਈ ਹਲਚਲ ਕੀਤੀ ਜਾਂ ਨਹੀਂਵਿਹੜੇ ਵਿੱਚ ਲਾਈਟ ਦਾ ਵਧੀਆ ਪ੍ਰਬੰਧ ਸੀ, ਜਿਸ ਕਰਕੇ ਮੈਂ ਬੱਤਖਾਂ ਨੂੰ ਦੇਖ ਸਕਦਾ ਸੀਜਦੋਂ ਮੈਂ ਬੱਤਖਾਂ ਦੇ ਬੱਚਿਆਂ ਵੱਲ ਦੇਖਿਆ ਤਾਂ ਉਹ ਦੋਵੇਂ ਅਸਮਾਨ ਵੱਲ ਮੂੰਹ ਕਰਕੇ ਕੁਝ ਅਵਾਜਾਂ ਕੱਢ ਰਹੇ ਸਨਮੈਂ ਉਨ੍ਹਾਂ ਨੂੰ ਦੇਖਕੇ ਆਪਣੇ ਕਮਰੇ ਵਿੱਚ ਆ ਕੇ ਪੈ ਗਿਆ ਅਤੇ ਸੋਚਣ ਲੱਗਾਜਦੋਂ ਮੈਂਨੂੰ ਨੀਂਦ ਨਾ ਆਈ ਤਾਂ ਮੈਂ ਫਿਰ ਬਾਹਰ ਵਿਹੜੇ ਵਿੱਚ ਉਨ੍ਹਾਂ ਬੱਤਖਾਂ ਦੇ ਬੱਚਿਆਂ ਨੂੰ ਦੇਖਣ ਲੱਗਾ ਮੈਂ ਕੀ ਦੇਖਦਾ ਹਾਂ ਕਿ ਬੱਤਖਾਂ ਦੇ ਬੱਚੇ ਉਸੇ ਤਰ੍ਹਾਂ ਅਸਮਾਨ ਵੱਲ ਮੂੰਹ ਕਰਕੇ ਅਵਾਜਾਂ ਕੱਢ ਰਹੇ ਸਨ ਅਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਰੱਬ ਨੂੰ ਬੇਨਤੀ ਕਰ ਰਹੇ ਹੋਣ ਕਿ ਰੱਬਾ ਸਾਨੂੰ ਸਾਡੇ ਝੁੰਡ ਨਾਲ ਮਿਲਾ ਦੇ

ਮੈਂ ਬਨੇਰੇ ਉੱਤੇ ਖੜ੍ਹਾ ਕਿੰਨਾ ਹੀ ਸਮਾਂ ਉਹਨਾਂ ਵੱਲ ਦੇਖਦਾ ਰਿਹਾਫਿਰ ਸੌਣ ਲਈ ਆਪਣੇ ਕਮਰੇ ਵਿੱਚ ਚਲਾ ਗਿਆਜਦੋਂ ਮੈਂ ਆਪਣੇ ਕਮਰੇ ਵਿੱਚ ਗਿਆ ਤਾਂ ਮੈਂ ਆਪਣੇ ਸੁੱਤੇ ਪਏ ਬੇਟੇ ਨੂੰ ਧਿਆਨ ਨਾਲ ਦੇਖਣ ਲੱਗਾਅਗਲੇ ਹੀ ਪਲ ਮੈਂਨੂੰ ਇਹ ਅਹਿਸਾਸ ਹੋਇਆ ਕਿ ਇਹ ਬੱਤਖਾਂ ਦੇ ਬੱਚੇ ਵੀ ਕਿਸੇ ਦੇ ਬੱਚੇ ਹਨ, ਜਿਨ੍ਹਾਂ ਨੂੰ ਮੈਂ ਉਹਨਾਂ ਦੇ ਮਾਪਿਆਂ ਕੋਲੋਂ ਵਿਛੋੜ ਦਿੱਤਾ ਹੈਮੇਰਾ ਮਨ ਭਰ ਆਇਆ ਅਤੇ ਇੱਕ ਪਲ ਲਈ ਇਹ ਮਹਿਸੂਸ ਹੋਇਆ ਕਿ ਜਿਵੇਂ ਕੋਈ ਮੇਰੇ ਬੱਚੇ ਨੂੰ ਮੇਰੇ ਕੋਲੋਂ ਖੋਹ ਕੇ ਲਿਜਾ ਰਿਹਾ ਹੋਵੇਮੈਂ ਘੁੱਟ ਕੇ ਆਪਣੇ ਬੇਟੇ ਨੂੰ ਛਾਤੀ ਨਾਲ ਲਾ ਲਿਆ ਅਤੇ ਦੁਬਾਰਾ ਫਿਰ ਸੌਣ ਦੀ ਕੋਸ਼ਿਸ਼ ਕਰਨ ਲੱਗਾਮੈਨੂੰ ਲੱਗਿਆ, ਜਿਵੇਂ ਮੇਰੀ ਨੀਂਦ ਕਿਧਰੇ ਖੰਭ ਲਾ ਕੇ ਉੱਡ ਗਈ ਹੋਵੇਮੈਂ ਮਨ ਹੀ ਮਨ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗ ਪਿਆ ਅਤੇ ਆਪਣੇ ਆਪ ਨੂੰ ਕੋਸਣ ਲੱਗ ਪਿਆ ਕਿ ਮੈਂਨੂੰ ਕੀ ਹੱਕ ਹੈ ਕਿਸੇ ਬੱਚੇ ਨੂੰ ਉਸਦੇ ਮਾਂ ਬਾਪ ਤੋਂ ਵੱਖ ਕਰਨ ਦਾ? ਚੁਬਾਰੇ ਦੇ ਬਨੇਰੇ ਉੱਤੇ ਬੈਠ ਕੇ ਮੈਂ ਰਾਤ ਨੂੰ ਕਈ ਵਾਰੀ ਇਨ੍ਹਾਂ ਬੱਤਖਾਂ ਦੇ ਬੱਚਿਆਂ ਨੂੰ ਦੇਖਦਾ ਰਿਹਾ ਅਤੇ ਉਡੀਕਦਾ ਰਿਹਾ ਕਿ ਕਦੋਂ ਸਵੇਰਾ ਹੋਵੇ ਤੇ ਮੈਂ ਇਨ੍ਹਾਂ ਬੱਤਖਾਂ ਦੇ ਬੱਚਿਆਂ ਨੂੰ ਇੰਨਾ ਦੇ ਝੁੰਡ ਵਿੱਚ ਇਹਨਾਂ ਦੇ ਮਾਪਿਆਂ ਕੋਲ ਵਾਪਸ ਛੱਡ ਕੇ ਆਵਾਂ ਸਾਰੀ ਰਾਤ ਇਸੇ ਹੀ ਪਛਤਾਵੇ ਵਿੱਚ ਲੰਘ ਗਈ

ਸਵੇਰ ਹੋਈ ਤਾਂ ਮੈਂ ਸਾਰੀ ਕਹਾਣੀ ਘਰਦਿਆਂ ਨਾਲ ਸਾਂਝੀ ਕੀਤੀਮੇਰੀ ਮਾਤਾ ਨੇ ਮੈਂਨੂੰ ਕਿਹਾ, “ਸੁਖਵੰਤ, ਇਹਨਾਂ ਭੋਲੇ ਪੰਛੀਆਂ ਨੂੰ ਵਾਪਸ ਇਹਨਾਂ ਦੇ ਝੁੰਡ ਵਿੱਚ ਛੱਡ ਆ।”

ਅੰਦਰੋਂ ਮੈਂ ਵੀ ਇਹੀ ਚਾਹੁੰਦਾ ਸੀ ਕਿ ਬੱਤਖਾਂ ਦੇ ਬੱਚਿਆਂ ਨੂੰ ਵਾਪਸ ਇਹਨਾਂ ਦੇ ਝੁੰਡ ਵਿੱਚ ਛੱਡ ਆਵਾਂਸੋ ਮਨ ਬਣਾ ਕੇ ਮੈਂ ਬੱਤਖਾਂ ਦੇ ਦੋਵਾਂ ਬੱਚਿਆਂ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ ਅਤੇ ਉਸ ਪਿੰਡ ਵੱਲ ਨੂੰ ਚੱਲ ਪਿਆ, ਜਿੱਥੋਂ ਇਨ੍ਹਾਂ ਨੂੰ ਲੈ ਕੇ ਆਇਆ ਸੀਮੇਰਾ ਮਨ ਕਾਹਲਾ ਪੈ ਰਿਹਾ ਸੀ ਕਿ ਜਲਦੀ ਹੀ ਇਹਨਾਂ ਭੋਲੇ ਅਤੇ ਬੇਜੁਬਾਨ ਜਾਨਵਰਾਂ ਨੂੰ ਇੰਨਾ ਦੇ ਘਰ, ਇਹਨਾਂ ਦੇ ਝੁੰਡ ਵਿੱਚ ਛੱਡ ਆਵਾਂ

ਜਦੋਂ ਉਸ ਪਿੰਡ ਪਹੁੰਚਕੇ ਮੈਂ ਆਪਣੀ ਕਾਰ ਦੀ ਤਾਕੀ ਖੋਲ੍ਹੀ ਤਾਂ ਝੱਟ ਦੇਣੇ ਬੱਤਖਾਂ ਦੇ ਦੋਵੇਂ ਬੱਚੇ ਕਾਰ ਵਿੱਚੋਂ ਬਾਹਰ ਨਿੱਕਲ ਕੇ ਆਪਣੇ ਟਿਕਾਣੇ ਵੱਲ ਨੂੰ ਭੱਜ ਤੁਰੇਜਦੋਂ ਇਹ ਬੱਤਖਾਂ ਦੇ ਬੱਚੇ ਆਪਣੇ ਟਿਕਾਣੇ ਵੱਲ ਨੂੰ ਭੱਜ ਰਹੇ ਸਨ ਤਾਂ ਇਹ ਆਪਣੇ ਮੂੰਹ ਵਿੱਚੋਂ ਬਿਨਾ ਰੁਕੇ ਅਵਾਜਾਂ ਕੱਢ ਰਹੇ ਸਨਅਗਲੇ ਹੀ ਪਲ ਝੁੰਡ ਵਿੱਚ ਰੌਲਾ ਪੈ ਗਿਆਝੁੰਡ ਵਿਚਲੀਆਂ ਬੱਤਖਾਂ ਆਪਣੇ ਇਹਨਾਂ ਬੱਚਿਆਂ ਵੱਲ ਨੂੰ ਵਧਣ ਲੱਗੀਆਂ ਤੇ ਨਾਲੋ ਨਾਲ ਬਹੁਤ ਸ਼ੋਰ ਕਰਨ ਲੱਗ ਪਈਆਂ ਸਨਦੋਵਾਂ ਪਾਸਿਆਂ ਤੋਂ ਅਵਾਜਾਂ ਤੇਜ਼ ਹੋ ਰਹੀਆਂ ਸਨਬੱਤਖਾਂ ਆਪਣੇ ਖੰਭ ਖੋਲ੍ਹ ਰਹੀਆਂ ਸਨ ਅਤੇ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਆਪਣੀਆਂ ਬਾਹਾਂ ਖੋਲ੍ਹ ਕੇ ਕਹਿ ਰਹੀਆਂ ਹੋਣ ਕਿ ਤੁਸੀਂ ਜਲਦੀ ਆਓ, ਗਲੇ ਮਿਲੋ, ਕਿੱਥੇ ਚਲੀਆਂ ਗਈਆਂ ਸੀ ਤੁਸੀਂ?

ਜਦੋਂ ਬੱਤਖਾਂ ਦੇ ਦੋਵੇਂ ਬੱਚੇ ਝੁੰਡ ਵਿੱਚ ਰਲ ਗਏ ਤਾਂ ਉਹਨਾਂ ਨੇ ਪਿਆਰ, ਮੁਹੱਬਤ ਦਾ ਜੋ ਅਹਿਸਾਸ ਕਰਵਾਇਆ, ਉਸ ਨੂੰ ਦੇਖ ਕੇ ਮੇਰਾ ਗੱਚ ਭਰ ਆਇਆਇਸ ਘਟਨਾ ਨੇ ਮੈਂਨੂੰ ਧੁਰ ਅੰਦਰ ਤੱਕ ਹਿਲਾ ਦਿੱਤਾਮੈਂ ਹੈਰਾਨ ਸੀ ਕਿ ਇੱਕ ਛੋਟਾ ਜਿਹਾ ਪਰਿੰਦਾ ਇੰਨਾ ਮੁਹੱਬਤ ਅਤੇ ਪਿਆਰ ਨੂੰ ਸਮਝਦਾ ਹੈ ਕਿ ਆਪਣੇ ਪਿਆਰਿਆਂ ਤੋਂ ਵਿੱਛੜ ਕੇ ਨਹੀਂ ਰਹਿ ਸਕਦਾਮੇਰੇ ਸਾਹਮਣੇ ਇੱਕ ਪ੍ਰਸ਼ਨ ਖੜ੍ਹਾ ਹੋ ਗਿਆ ਕਿ ਇਨਸਾਨ ਇੱਦਾਂ ਨਹੀਂ ਸੋਚ ਸਕਦਾ? ਅਜੋਕਾ ਮਨੁੱਖ ਪਿਆਰ ਮੁਹੱਬਤ ਕਿਉਂ ਭੁਲਾਉਂਦਾ ਜਾ ਰਿਹਾ ਹੈਕੀ ਅਸੀਂ ਇਹਨਾਂ ਪਰਿੰਦਿਆਂ ਵਾਂਗ ਰਲ ਮਿਲ ਕੇ ਨਹੀਂ ਰਹਿ ਸਕਦੇ? ਕੀ ਸਾਡੀ ਇਨਸਾਨੀਅਤ ਬਿਲਕੁਲ ਮਰ ਗਈ ਹੈ? ਅੱਜ ਕੱਲ੍ਹ ਅਸੀਂ ਛੋਟੇ ਛੋਟੇ ਰੋਸਿਆਂ ਕਰਕੇ ਇੱਕ ਦੂਜੇ ਤੋਂ ਦੂਰ ਹੁੰਦੇ ਜਾਂ ਰਹੇ ਹਾਂ

ਇਸ ਘਟਨਾ ਤੋਂ ਮੈਂ ਇੰਨਾ ਪ੍ਰਭਾਵਿਤ ਹੋਇਆ ਕਿ ਮੇਰੀ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਨਾਲ ਕੁਝ ਕਾਰਨਾਂ ਕਰਕੇ ਅਣਬਣ ਹੋ ਗਈ ਸੀ, ਪ੍ਰੰਤੂ ਮੈਂ ਤੁਰੰਤ ਉਸ ਰਿਸ਼ਤੇਦਾਰ ਨੂੰ ਬਿਨਾਂ ਰੁਕੇ ਫੋਨ ਕੀਤਾ ਅਤੇ ਸਭ ਕੁਝ ਭੁਲਾ ਕੇ ਮਿਲਣ ਲਈ ਕਿਹਾਉਸਨੇ ਵੀ ਇਸੇ ਤਰ੍ਹਾਂ ਹੀ ਕੀਤਾਸਾਰੇ ਰੋਸੇ ਅਤੇ ਗਿਲੇ-ਸ਼ਿਕਵੇ ਭੁਲਾ ਕੇ ਅਸੀਂ ਨਵੇਂ ਸਿਰੇ ਤੋਂ ਸ਼ੂਰੁਆਤ ਕਰ ਦਿੱਤੀਬੱਤਖਾਂ ਦਾ ਇਹ ਝੁੰਡ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਜੇਕਰ ਇਹ ਪਰਿੰਦੇ ਇੱਕ ਝੁੰਡ ਵਿੱਚ ਇੰਨੇ ਪਿਆਰ ਮੁਹੱਬਤ ਨਾਲ ਰਹਿ ਸਕਦੇ ਹਨ ਤਾਂ ਕੀ ਅਸੀਂ ਇੱਕ ਮੁਹੱਲੇ ਵਿੱਚ, ਇੱਕ ਪਿੰਡ ਜਾਂ ਸ਼ਹਿਰ ਵਿੱਚ, ਇੱਕ ਸੂਬੇ ਵਿੱਚ, ਇੱਕ ਦੇਸ ਵਿੱਚ ਜਾਂ ਫਿਰ ਇਸ ਪੂਰੀ ਧਰਤੀ ਉੱਤੇ ਇੰਨੇ ਪਿਆਰ ਨਾਲ ਨਹੀਂ ਰਹਿ ਸਕਦੇ? ਇਹ ਪ੍ਰਸ਼ਨ ਹੈ ਸਮੁੱਚੀ ਇਨਸਾਨੀਅਤ ਸਾਹਮਣੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1809)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸੁਖਵੰਤ ਸਿੰਘ ਧੀਮਾਨ

ਸੁਖਵੰਤ ਸਿੰਘ ਧੀਮਾਨ

Sukhwant S Dhiman Engineer.
Phone: (91 - 96461 - 18113)

Email: (ersukhwant@gmail.com)

More articles from this author