SukhwantSDhiman7ਮੈਂ ਕੁਝ ਕੁ ਮਿੰਟਾਂ ਵਿੱਚ ਉਸ ਕੋਲ ਪੁੱਜ ਗਿਆ ਤੇ ਉਸਨੇ ਕਾਕੇ ਵਾਲੀ ਸਾਰੀ ਗੱਲ ...
(19 ਫਰਵਰੀ 2019)

 

ਪੁਰਾਣੇ ਸਮਿਆਂ ਵਿੱਚ ਘਰ ਕੱਚੇ ਹੁੰਦੇ ਸਨ ਅਤੇ ਰਿਸ਼ਤੇ ਪੱਕੇ ਹੁੰਦੇ ਸਨਪਰੰਤੂ ਅਜੋਕੇ ਸਮੇਂ ਵਿੱਚ ਘਰ ਤਾਂ ਪੱਕੇ ਹੋ ਗਏ ਪਰ ਰਿਸ਼ਤੇ ਕੱਚੇ ਸਾਬਿਤ ਹੋ ਰਹੇ ਹਨਮਨੁੱਖੀ ਰਿਸ਼ਤਿਆਂ ਵਿੱਚ ਘਟ ਰਿਹਾ ਪਿਆਰ ਅਤੇ ਪੈਸੇ ਦੀ ਦੌੜ ਨੇ ਰਿਸ਼ਤੇ ਕੰਮਜ਼ੋਰ ਕਰ ਦਿੱਤੇ ਹਨਅਸੀਂ ਆਮ ਦੇਖ ਰਹੇ ਹਾਂ ਬਹੁਤੇ ਨਵੇਂ ਬਣੇ ਰਿਸ਼ਤੇ ਬਹੁਤ ਜਲਦੀ ਟੁੱਟ ਰਹੇ ਹਨ ਅਤੇ ਕਈ ਪੁਰਾਣੇ ਰਿਸ਼ਤਿਆਂ ਦੀਆਂ ਜੜਾਂ ਵੀ ਸਮੇਂ ਨਾਲ ਮਜਬੂਰੀਆਂ ਅਤੇ ਬੇਰੁਖੀਆਂ ਕਾਰਨ ਕਮਜ਼ੋਰ ਹੋ ਰਹੀਆਂ ਹਨ ਦਿਲਾਂ ਵਿੱਚ ਵਧ ਰਹੀਆਂ ਦੂਰੀਆਂ ਅਤੇ ਬਿਨਾਂ ਸੋਚੇ ਸਮਝੇ ਕਹੀਆਂ ਗਈਆਂ ਚੁੱਭਵੀਆਂ ਗੱਲਾਂ ਇਨਸਾਨੀ ਰਿਸ਼ਤਿਆਂ ਨੂੰ ਗਿਰਾਵਟ ਵੱਲ ਲੈ ਕੇ ਜਾ ਰਹੇ ਹਨ, ਜਿਸ ਕਾਰਨ ਬਹੁਤ ਲੋਕ ਕੋਰਟ ਕੇਸਾਂ ਵਿੱਚ ਉਲਝੇ ਵੇਖੇ ਗਏ ਹਨਅਜਿਹੇ ਲੋਕ ਆਪਣੀ ਜ਼ਿੰਦਗੀ ਦੇ ਹੁਸੀਨ ਪਲ ਕੋਰਟ ਕਚਿਹਰੀਆਂ ਵਿੱਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਖਾਤਰ ਅਜਾਈਂ ਗੁਆ ਰਹੇ ਹਨ ਤੇ ਇਸ ਬੇਤੁਕੀ ਲੜਾਈ ਵਿੱਚ ਆਪਣੇ ਪਿਆਰੇ ਬੱਚਿਆਂ ਦਾ ਬਚਪਨ ਗੁਆ ਰਹੇ ਹਨ

ਅੱਜ ਲੋਕਾਂ ਕੋਲ ਇੱਕ ਦੂਜੇ ਲਈ ਸਮਾਂ ਨਹੀਂ ਹੈਕੁਝ ਰਿਸ਼ਤੇ ਮਜਬੂਰੀਆਂ ਵੱਸ ਨਿਭਾਏ ਜਾ ਰਹੇ ਹਨ ਅਤੇ ਕੁਝ ਕਿਸੇ ਨਾ ਕਿਸੇ ਲਾਲਚ ਖਾਤਰ ਨਿਭਾਏ ਜਾ ਰਿਹੇ ਹਨਅੱਜ ਦੇ ਇਸ ਤੇਜ਼ੀ ਵਾਲੇ ਯੁੱਗ ਵਿੱਚ ਕਈ ਮਨੁੱਖ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਇੱਕ ਦੌੜ ਵਾਂਗ ਜਿਊਣ ਲਈ ਮਜਬੂਰ ਹੋਏ ਪਏ ਹਨਅਜੋਕਾ ਮਨੁੱਖ ਅਹੁਦਿਆਂ, ਡਾਲਰਾਂ ਅਤੇ ਫੋਕੀਆਂ ਸ਼ੋਹਰਤਾਂ ਦੀ ਦੌੜ ਵਿੱਚ ਆਪਣੇ ਰਿਸ਼ਤਿਆਂ ਨੂੰ ਭੁਲਾ ਕੇ ਆਪਣੀ ਅਸਲ ਜਿਊਣ ਯੋਗ ਜ਼ਿੰਦਗੀ ਦਾ ਖਾਤਮਾ ਕਰ ਰਿਹਾ ਹੈ।

ਕੁਝ ਦਿਨ ਪਹਿਲਾਂ ਮੈਂਨੂੰ ਇੱਕ ਅਜਿਹੇ ਹੀ ਰਿਸ਼ਤੇ ਨੂੰ ਟੁੱਟਣ ਤੋਂ ਬਾਅਦ ਅਚਾਨਕ ਬਣਦੇ ਹੋਏ ਦੇਖਿਆਜੋ ਹਲਾਤ ਇਸ ਰਿਸ਼ਤੇ ਨੂੰ ਟੁੱਟਨ ਤੋਂ ਬਚਾਉਣ ਲਈ ਬਣਦੇ ਦੇਖੇ ਉਹ ਹਾਲਾਤ ਬਣਨੇ ਬਹੁਤ ਘੱਟ ਹੀ ਸੰਭਵ ਹੁੰਦੇ ਹਨਮੇਰੇ ਇੱਕ ਮਿੱਤਰ ਦਾ ਆਪਣੀ ਪਤਨੀ ਨਾਲ ਹਮੇਸ਼ਾ ਹੀ ਝਗੜਾ ਚੱਲਦਾ ਰਹਿੰਦਾ ਸੀਉਨ੍ਹਾਂ ਦੇ ਵਿਆਹ ਹੋਏ ਨੂੰ ਤਕਰੀਬਨ ਗਿਆਰਾਂ ਕੁ ਸਾਲ ਹੋ ਗਏ ਹਨਉਹਨਾਂ ਦਾ ਦਸ ਕੁ ਸਾਲਾਂ ਦਾ ਬਹੁਤ ਪਿਆਰਾ ਬੇਟਾ ਵੀ ਹੈਸ਼ੂਰੁ ਤੋਂ ਹੀ ਉਹਨਾਂ ਦੀ ਘੱਟ ਹੀ ਬਣਦੀ ਦਿਸਦੀ ਸੀਛੋਟੀ ਛੋਟੀ ਗੱਲ ’ਤੇ ਆਪਸ ਵਿੱਚ ਤਕਰਾਰ ਹੋ ਜਾਂਦਾਕਈ ਵਾਰੀ ਅਸੀਂ ਦੋਸਤ ਵਿੱਚ ਪੈ ਕੇ ਉਹਨਾਂ ਦਾ ਸਮਝੌਤਾ ਕਰਵਾਉਂਦੇ

ਇਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਚੱਲ ਰਹੀ ਸੀ ਪਰ ਹੁਣ ਕੁਝ ਕੁ ਮਹੀਨਿਆਂ ਤੋਂ ਉਹਨਾਂ ਦੀ ਖਟਪਟ ਜ਼ਿਆਦਾ ਹੀ ਚੱਲ ਰਹੀ ਸੀਉਹ ਦੋਵੇਂ ਆਪਸ ਵਿੱਚ ਲੜਦੇ ਝਗੜਦੇ ਰਹਿੰਦੇਉਨ੍ਹਾਂ ਦੀ ਬਜ਼ੁਰਗ ਮਾਤਾ ਅਤੇ ਉਨ੍ਹਾਂ ਦਾ ਬੇਟਾ ਦੋਵਾਂ ਨੂੰ ਲੜਦੇ ਦੇਖ ਅੰਦਰੋਂ ਅੰਦਰੀ ਝੁਰਦੇ ਰਹਿੰਦੇ ਸਨਪਰ ਦੋਵੇ ਪਤੀ-ਪਤਨੀ ਇਸ ਗੱਲ ਤੋਂ ਬੇਖਬਰ ਸਨ ਕਿ ਉਹਨਾਂ ਦੇ ਬੇਟੇ ’ਤੇ ਇਸ ਦਾ ਕਿੰਨਾਂ ਬੁਰਾ ਪ੍ਰਭਾਵ ਪੈ ਰਿਹਾ ਸੀਤੇ ਕੁਝ ਮਹੀਨੇ ਪਹਿਲਾਂ ਉਨ੍ਹਾਂ ਦਾ ਤਕਰਾਰ ਇੰਨਾ ਵਧ ਗਿਆ ਕਿ ਦੋਵੇਂ ਇੱਕ ਦੂਜੇ ਤੋਂ ਵੱਖ ਹੋਣ ਬਾਰੇ ਸੋਚਣ ਲੱਗ ਪਏ

ਇੱਕ ਦਿਨ ਤਕਰਾਰ ਜ਼ਿਆਦਾ ਵਧਣ ਕਾਰਨ ਭਾਬੀ ਜੀ ਗੁੱਸੇ ਹੋ ਕੇ ਆਪਣੇ ਬੇਟੇ ਨੂੰ ਨਾਲ ਲੈ ਕੇ ਆਪਣੇ ਪੇਕੇ ਪਿੰਡ ਚਲੇ ਗਏਕੁਝ ਦਿਨ ਬੀਤ ਗਏਇਕ ਦਿਨ ਕਾਕਾ ਆਪਣੀ ਮਾਂ ਨੂੰ ਕਹਿੰਦਾ, ਮੰਮੀ ਆਪਣੇ ਘਰ ਚੱਲੋ, ਮੇਰਾ ਪਾਪਾ ਤੋਂ ਬਿਨਾਂ ਮਨ ਨਹੀਂ ਲੱਗ ਰਿਹਾ ਹੈਪਰ ਭਾਬੀ ਜੀ ਉਸਨੂੰ ਕਹਿ ਛੱਡਦੇ ਕਿ ਤੇਰਾ ਪਾਪਾ ਆਵੇਗਾ ਤੇ ਲੈ ਜਾਵੇਗਾਪਰ ਮੇਰਾ ਮਿੱਤਰ ਤੇ ਭਾਬੀ ਜੀ ਦੋਵੇ ਜਿੱਦ ’ਤੇ ਅੜੇ ਰਹੇਨਾ ਉਹ ਲੈਣ ਗਿਆ ਤੇ ਨਾ ਭਾਬੀ ਜੀ ਆਪ ਆਉਣ ਨੂੰ ਤਿਆਰ ਸਨਅਸੀਂ ਵੀ ਕਾਫੀ ਸਮਝਾਉਣ ਦੀ ਕੋਸ਼ਿਸ ਕੀਤੀ ਪਰ ਕੋਈ ਨਤੀਜਾ ਨਹੀਂ ਨਿੱਕਲਦਾ ਦਿਸ ਰਿਹਾ ਸੀਆਖਰ ਕਾਕਾ ਇੱਕ ਦਿਨ ਬਹੁਤ ਜਿੱਦ ਕਰਨ ਲੱਗਾ ਤਾਂ ਉਸਦਾ ਮਾਮਾ ਕਾਕੇ ਨੂੰ ਪਿੰਡ ਦਾਦੀ ਕੋਲ ਛੱਡ ਗਿਆਸ਼ਾਮ ਨੂੰ ਜਦੋਂ ਮੇਰਾ ਮਿੱਤਰ ਘਰ ਆਇਆ ਤਾਂ ਕਾਕੇ ਨੂੰ ਦੇਖ ਕੇ ਭਾਵੁਕ ਹੋ ਗਿਆ ਤੇ ਇੰਨੇ ਦਿਨਾਂ ਬਾਅਦ ਮਿਲਣ ਤੇ ਉਸਨੇ ਪੁੱਤਰ ਨੂੰ ਰੱਜ ਕੇ ਪਿਆਰ ਕੀਤਾਕਾਕੇ ਨੇ ਰੋਂਦੇ ਹੋਏ ਕਿਹਾ ਕਿ ਪਾਪਾ ਜੀ ਮੰਮੀ ਨੂੰ ਵੀ ਲਿਆਓਪਰ ਮੇਰੇ ਮਿੱਤਰ ਨੇ ਓਹੀ ਜਿੱਦ ਫੜ ਰੱਖੀ ਕਿ ਆਪ ਗਈ ਹੈ, ਆਪੇ ਹੀ ਆ ਜਾਵੇ, ਮੈਂ ਨਹੀਂ ਲੈ ਕੇ ਆਉਣੀ

ਇੱਕ ਦਿਨ ਐਤਵਾਰ ਨੂੰ ਮਿੱਤਰ ਦਾ ਬੇਟਾ ਖੇਡਦਾ ਹੋਇਆ ਆਪਣੇ ਘਰ ਦੇ ਪੁਰਾਣੇ ਬਣੇ ਚੁਬਾਰੇ ਵਿੱਚ ਵੜ ਗਿਆ ਤੇ ਉੱਥੇ ਜਾ ਕੇ ਮੰਜੇ ਜੋੜ ਕੇ ਆਪਣਾ ਘਰ ਬਣਾ ਲਿਆਕਾਫੀ ਸਮਾਂ ਲੰਘਣ ਤੋਂ ਬਾਅਦ ਦਾਦੀ ਨੇ ਕਾਕੇ ਨੂੰ ਅਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂਦਾਦੀ ਵਾਰ ਵਾਰ ਕਹਿ ਰਹੀ ਸੀ, ਪੁੱਤ ਥੱਲੇ ਆ ਜਾ ਤੇ ਰੋਟੀ ਖਾ ਲੈਪਰ ਕਾਕੇ ਨੇ ਇੱਕ ਨਾ ਸੁਣੀ

ਆਖਰ ਨੂੰ ਬੁੱਢੀ ਮਾਤਾ ਹੌਲੀ ਹੌਲੀ ਚੁਬਾਰੇ ਦੀਆਂ ਪੌੜੀਆਂ ਚੜ੍ਹਦੀ ਹੋਈ ਕਾਕੇ ਕੋਲ ਚਲੀ ਗਈਕੀ ਦੇਖਦੀ ਹੈ ਕਿ ਕਾਕਾ ਆਪਣੇ ਮੰਜੇ ਜੋੜ ਕੇ ਬਣਾਏ ਘਰ ਵਿੱਚ ਪਿਆ ਸੀਦਾਦੀ ਨੇ ਪਿਆਰ ਨਾਲ ਉਸਨੂੰ ਕਿਹਾ ਕਿ ਥੱਲੇ ਚੱਲ ਪੁੱਤ! ਪਰ ਕਾਕੇ ਨੇ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੀ ਗੱਲ ਕਹਿ ਦਿੱਤੀ, “ਮੈਂ ਤਾਂ ਤੁਹਾਡੇ ਤੋਂ ਅੱਡ ਹੋ ਗਿਆ ਹਾਂ, ਮੈਂ ਨਹੀਂ ਤੁਹਾਡੇ ਨਾਲ ਰਹਿਣਾ

ਬੇਬੇ ਨੇ ਕਿਹਾ - ਨਾ ਪੁੱਤ ਇਉਂ ਨਾ ਕਹਿ, ਤਾਂ ਝੱਟ ਕਾਕਾ ਕਹਿੰਦਾ - ਦਾਦੀ ਮਾਂ ਜੇ ਮੰਮੀ-ਪਾਪਾ ਇੱਕ ਦੂਜੇ ਤੋਂ ਵੱਖ ਰਹਿਣਗੇ ਤਾਂ ਮੈਂ ਵੀ ਉਨ੍ਹਾਂ ਨਾਲ ਨਹੀਂ ਰਹਾਂਗਾਬੇਬੇ ਨੇ ਬਥੇਰਾ ਸਮਝਾਇਆ, ਪਰ ਕਾਕਾ ਤਾਂ ਜਿਵੇਂ ਪੱਕੀ ਧਾਰ ਬੈਠਾ ਸੀਬੇਬੇ ਉਸਨੂੰ ਸਮਝਾਉਂਦੀ ਹੋਈ ਦੁਬਾਰਾ ਫੇਰ ਥੱਲੇ ਆ ਗਈ

ਸ਼ਾਮ ਹੋਈ ਤਾਂ ਮੇਰਾ ਮਿੱਤਰ ਘਰ ਆਇਆ ਤੇ ਕਾਕੇ ਨੂੰ ਅਵਾਜਾਂ ਮਾਰਨ ਲੱਗਾਕਾਕੇ ਨੇ ਅਵਾਜਾਂ ਅਣਸੁਣੀਆਂ ਕਰ ਦਿੱਤੀਆਂਜਦੋ ਕਾਕਾ ਹੇਠਾਂ ਨਾ ਉੱਤਰਿਆ ਤਾਂ ਉਸਦਾ ਪਾਪਾ ਨੇ ਚੁਬਾਰੇ ਚੜ੍ਹ ਕੇ ਦੇਖਿਆ ਕਿ ਕਾਕਾ ਮੰਜੇ ਜੋੜ ਕੇ ਆਪਣਾ ਨਿੱਕਾ ਜਿਹਾ ਘਰ ਬਣਾ ਕੇ ਇਸ ਘਰ ਵਿੱਚ ਸਵੇਰ ਦਾ ਭੁੱਖਾ ਪਿਆਸਾ ਪਿਆ ਸੀ

ਪਾਪਾ ਨੇ ਬੱਚੇ ਨੂੰ ਘੂਰਦੇ ਹੋਏ ਕਿਹਾ ਕਿ ਕਾਕੇ ਤੂੰ ਮੇਰੀਆਂ ਅਵਾਜਾਂ ਨਹੀਂ ਸੁਣੀਆਂ? ਤਾਂ ਅੱਗਿਓਂ ਕਾਕਾ ਫੇਰ ਕਹਿੰਦਾ, “ਮੈਂ ਨਹੀਂ ਤੁਹਾਡੇ ਨਾਲ ਰਹਿਣਾ, ਮੈਂ ਤਾਂ ਤੁਹਾਡੇ ਤੋਂ ਅੱਡ ਹੋ ਗਿਆ ਹਾਂ” ਪਾਪਾ ਨੇ ਪੁੱਛਿਆ, ਕਾਕੇ ਇੱਦਾਂ ਕਿਉਂ ਕਹਿ ਰਿਹਾ ਹੈਂ? ਤਾਂ ਝੱਟ ਕਾਕਾ ਆਪਣੇ ਪਾਪਾ ਨੂੰ ਕਹਿੰਦਾ ਜੇ ਤੁਸੀਂ ਮੰਮੀ-ਪਾਪਾ ਹੋ ਕੇ ਅੱਡ ਰਹਿ ਸਕਦੇ ਹੋ ਤਾਂ ਮੈਂ ਵੀ ਤੁਹਾਡੇ ਦੋਵਾਂ ਤੋਂ ਅੱਡ ਹੋ ਕੇ ਨਹੀਂ ਰਹਿ ਸਕਦਾ? ਕਾਕਾ ਰੋਂਦਾ ਰੋਂਦਾ ਕਹਿੰਦਾ, ਪਾਪਾ, ਮੈਂਨੂੰ ਮੰਮੀ-ਪਾਪਾ ਦੋਵੇਂ ਚਹੀਦੇ ਹਨਮੈਂ ਤੁਹਾਡੇ ਦੋਵਾਂ ਤੋਂ ਬਿਨਾਂ ਨਹੀਂ ਰਹਿ ਸਕਦਾਇੰਨਾ ਸੁਣਦੇ ਹੀ ਉਸਦੇ ਪਾਪਾ ਨੇ ਕਾਕੇ ਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਲਿਆ ਤੇ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ

ਅਗਲੇ ਹੀ ਪਲ ਦੋਵੇਂ ਜਣੇ ਥੱਲੇ ਬਰਾਂਡੇ ਵਿੱਚ ਆ ਗਏਫਿਰ ਮੇਰੇ ਮਿੱਤਰ ਨੇ ਮੈਂਨੂੰ ਫੋਨ ਕੀਤਾ ਅਤੇ ਕਾਰ ਲੈ ਕੇ ਆਉਣ ਲਈ ਕਿਹਾਮੈਂ ਕੁਝ ਕੁ ਮਿੰਟਾਂ ਵਿੱਚ ਉਸ ਕੋਲ ਪੁੱਜ ਗਿਆ ਤੇ ਉਸਨੇ ਕਾਕੇ ਵਾਲੀ ਸਾਰੀ ਗੱਲ ਮੈਂਨੂੰ ਦੱਸੀਮੇਰਾ ਮਨ ਵੀ ਕਾਕੇ ਦੀਆਂ ਗੱਲਾਂ ਸੁਣ ਕੇ ਪਸੀਜ ਗਿਆ ਸੀਮੇਰੇ ਬਿਨਾਂ ਕਹੇ ਮੇਰਾ ਮਿੱਤਰ ਮੇਰੀ ਕਾਰ ਲੈ ਕੇ ਕਾਕੇ ਨੂੰ ਵਿੱਚ ਬਿਠਾ ਕੇ ਵੀਹ ਕਿਲੋਮੀਟਰ ਦੂਰ ਕਾਕੇ ਦੇ ਨਾਨਕੇ ਪਿੰਡ ਜਾ ਕੇ ਭਾਬੀ ਨੂੰ ਵਾਪਸ ਲੈ ਕੇ ਆਪਣੇ ਪਿੰਡ ਆ ਗਿਆਇਸ ਤਰ੍ਹਾਂ ਖੁਸ਼ੀ ਖੁਸ਼ੀ ਸਾਰਾ ਪਰਿਵਾਰ ਫਿਰ ਤੋਂ ਇਕੱਠਾ ਰਹਿਣ ਲੱਗ ਪਿਆ

ਕਾਕੇ ਦੀ ਇਸ ਅੱਡ ਰਹਿਣ ਵਾਲੀ ਗੱਲ ਨੇ ਮੇਰੇ ਮਿੱਤਰ ਅਤੇ ਭਾਬੀ ਦੋਵਾਂ ਦੇ ਮਨ ’ਤੇ ਬਹੁਤ ਡੂੰਘਾ ਅਸਰ ਕੀਤਾ ਅਤੇ ਫੇਰ ਉਨ੍ਹਾਂ ਦੀ ਕਦੇ ਲੜਾਈ ਨਹੀਂ ਹੋਈਪਰੰਤੂ ਮੈਂ ਸੋਚਦਾ ਹਾਂ ਕਿ ਇਸ ਕੇਸ ਵਿੱਚ ਤਾਂ ਪਤੀ ਪਤਨੀ ਦੀ ਆਪਸੀ ਸਮਝ ਨੇ ਅਤੇ ਕਾਕੇ ਦੀ ਮਾਰੀ ਇੱਕ ਸੱਟ ਨੇ ਦੋਵਾਂ ਦੇ ਟੁੱਟਦੇ ਰਿਸ਼ਤੇ ਨੂੰ ਜੋੜ ਦਿੱਤਾ ਪਰ ਸਮਾਜ ਵਿੱਚ ਅਜਿਹੇ ਕਿੰਨੇ ਹੀ ਰਿਸ਼ਤੇ ਹਨ, ਜੋ ਟੁੱਟ ਰਹੇ ਹਨਕੋਰਟ-ਕਚਿਹਰੀਆਂ ਵਿੱਚ ਕੇਸ ਲੜ ਰਹੇ ਮਾਪੇ ਇਹ ਕਿਉਂ ਨਹੀਂ ਸੋਚ ਰਹੇ ਕਿ ਬੱਚੇ ਨੂੰ ਇਕੱਲੀ ਮਾਂ ਜਾਂ ਇਕੱਲਾ ਬਾਪ ਨਹੀਂ ਚਾਹੀਦੇ ਹੁੰਦੇ, ਸਗੋਂ ਉਨ੍ਹਾਂ ਬੱਚਿਆਂ ਨੂੰ ਆਪਣੇ ਮਾਂ ਅਤੇ ਬਾਪ ਦੋਵਾਂ ਦਾ ਪਿਆਰ ਚਾਹੀਦਾ ਹੈ

ਪਿਆਰ ਤੋਂ ਵਿਹੁਣੇ ਬੱਚਿਆਂ ਦੇ ਕੇਸਾਂ ਵਿੱਚ ਉਲਝੇ ਮਾਪੇ ਬੱਚਿਆਂ ਦੇ ਦਿਲ ਦੀ ਹੂਕ ਸੁਣਨ ਅਤੇ ਬੱਚਿਆਂ ਨੂੰ ਸਾਂਝਾ ਪਿਆਰ ਦੇਣਇਸ ਸਮੇਂ ਲੋੜ ਹੈ ਆਪਸੀ ਰਿਸ਼ਤਿਆਂ ਨੂੰ ਤਿੜਕਣ ਤੋਂ ਬਚਾਉਣ ਦੀ।

*****

(1490)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸੁਖਵੰਤ ਸਿੰਘ ਧੀਮਾਨ

ਸੁਖਵੰਤ ਸਿੰਘ ਧੀਮਾਨ

Sukhwant S Dhiman Engineer.
Phone: (91 - 96461 - 18113)

Email: (ersukhwant@gmail.com)

More articles from this author