SukhpalKLamba7ਜਿਵੇਂ ਹੀ ਅੰਕਲ ਬਾਹਰ ਆਏਦੋਵੇਂ ਮੋਟਰਸਾਈਕਲ ਸਵਾਰ ਉਹਨਾਂ ਨੂੰ ਦੇਖ ਕੇ ...
(31 ਅਕਤੂਬਰ 2020)

 

ਮੈਂ ਆਪਣੀ ਗਲੀ ਤੋਂ ਪਹਿਲਾਂ ਆਉਂਦੇ ਚੁਰਸਤੇ ’ਤੇ ਹਾਲੇ ਸਕੂਟਰੀ ਮੋੜਨ ਲਈ ਹੌਲੀ ਹੀ ਕੀਤੀ ਸੀ ਕਿ ਇੱਕ 19 ਕੁ ਵਰ੍ਹਿਆਂ ਦੀ ਕੁੜੀ ਮੇਰੇ ਵਿੱਚ ਆ ਵੱਜੀਮੈਂ ਆਪਣੇ ਆਪ ਨੂੰ ਬੜੀ ਮੁਸਕਿਲ ਨਾਲ ਡਿੱਗਣੋਂ ਬਚਾਇਆ, ਪਰ ਉਹ ਕੁੜੀ ਡਿੱਗ ਪਈ ਸੀਮੈਂ ਉਸ ਨੂੰ ਗੁੱਸੇ ਨਾਲ ਦੇਖਦੇ ਕਿਹਾ, “ਉਏ ਤੇਰਾ ਧਿਆਨ ਕਿੱਥੇ ਹੈ।”

ਉਸ ਕੁੜੀ ਨੇ ਖੜ੍ਹੀ ਹੋ ਕੇ ਆਪਣੇ ਕੱਪੜੇ ਝਾੜਦਿਆਂ ਕਿਹਾ, “ਸੌਰੀ ਦੀਦੀ।”

ਇਸ ਤੋਂ ਪਹਿਲਾਂ ਕਿ ਮੈਂ ਉਸ ਕੁੜੀ ਨੂੰ ਕੁਝ ਕਹਿੰਦੀ ਜਾਂ ਡਾਂਟਦੀ ਮੈਂਨੂੰ ਖੱਬੇ ਹੱਥ ਵਾਲੀ ਗਲੀ ਵਿੱਚੋਂ ਦੋ ਮੋਟਰਸਾਈਕਲ ਸਵਾਰ ਆਉਂਦੇ ਦਿਸੇਉਹਨਾਂ ਨੂੰ ਦੇਖ ਕੇ ਉਸ ਕੁੜੀ ਨੇ ਮੇਰਾ ਘੁੱਟ ਕੇ ਹੱਥ ਫੜ ਲਿਆ ਤੇ ਉਸਦੇ ਮੱਥੇ ’ਤੇ ਚਿੰਤਾ ਦੀ ਲਕੀਰ ਹੋਰ ਵੀ ਗਹਿਰੀ ਹੋ ਗਈਉਸਦੇ ਹੱਥ ਇਕਦਮ ਬਰਫ਼ ਵਾਂਗ ਠੰਢੇ ਸੀ ਮੈਂਨੂੰ ਉਸ ਕੁੜੀ ਨਾਲ ਦੇਖ ਉਹ ਦੋਵੇਂ ਮੋਟਰਸਾਈਕਲ ਸਵਾਰ ਉੱਥੇ ਹੀ ਖੜ੍ਹ ਗਏ

ਮੈਂ ਗੱਲ ਸਮਝ ਗਈ ਕਿ ਇਹ ਇਸ ਨੂੰ ਤੰਗ ਕਰ ਰਹੇ ਨੇਮੇਰੀ ਜੋ ਸਮਝ ਵਿੱਚ ਆਇਆ, ਮੈਂ ਉਹੀ ਕੀਤਾਮੈਂ ਉਸ ਕੁੜੀ ਨੂੰ ਉੱਚੀ ਦੇਣੀ ਬੋਲ ਕੇ ਕਿਹਾ, “ਆਹ ਡੋਰ ਬੈੱਲ ਵਜਾ, ਇਹ ਘਰ ਮੇਰਾਦੇਖਦੇ ਹਾਂ ਕੌਣ ਕੀ ਕਰਦਾ।” ਇੰਨਾ ਸੁਣ ਕੇ ਉਸ ਮੋਟਰਸਾਈਕਲ ਵਾਲੇ ਨੇ ਮੋਟਰਸਾਈਕਲ ਦਾ ਮੂੰਹ ਘੁਮਾ ਲਿਆ ਪਰ ਖੜ੍ਹੇ ਉਹ ਉੱਥੇ ਹੀ ਰਹੇ

ਮੈਂ ਸਕੂਟਰੀ ਸਟੈਂਡ ’ਤੇ ਲਗਾ ਕੇ ਕੁੜੀ ਦਾ ਹੱਥ ਫੜਿਆ ਤੇ ਮੋੜ ਦੇ ਪਹਿਲੇ ਘਰ ਦੀ ਡੋਰ ਬੈੱਲ ਵਜਾ ਦਿੱਤੀਗਲੀ ਦੇ ਸਭ ਮੇਰੇ ਜਾਣੂ ਸਨ। ਜਦੋਂ ਅੰਟੀ ਨੇ ਦਰਵਾਜਾ ਖੋਲ੍ਹਿਆ ਤਾਂ ਮੈਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਕਿਹਾ, “ਆਂਟੀ, ਮੇਰੀ ਸਕਟੂਰੀ ਬੰਦ ਹੋ ਗਈ, ਸਟਾਰਟ ਨਹੀਂ ਹੋ ਰਹੀ

ਅੰਟੀ ਨੇ ਅੰਕਲ ਨੂੰ ਆਵਾਜ਼ ਲਗਾਈਇਸ ਸਮੇਂ ਮੇਰਾ ਧਿਆਨ ਮੋਟਰਸਾਈਕਲ ਸਵਾਰਾਂ ਵੱਲ ਸੀਜਿਵੇਂ ਹੀ ਅੰਕਲ ਬਾਹਰ ਆਏ, ਦੋਵੇਂ ਮੋਟਰਸਾਈਕਲ ਸਵਾਰ ਉਹਨਾਂ ਨੂੰ ਦੇਖ ਕੇ ਭੱਜ ਗਏ

ਮੈਂ ਸੁੱਖ ਦਾ ਸਾਹ ਲਿਆਅੰਕਲ ਨੇ ਸਕੂਟਰੀ ਕਿੱਕ ਨਾਲ ਸਟਾਰਟ ਕੀਤੀ ਤੇ ਮੈਂ ਉਹਨਾਂ ਦਾ ਧੰਨਵਾਦ ਕੀਤਾਮੈਂ ਉਸ ਕੁੜੀ ਨੂੰ ਕਿਹਾ, “ਪਿੱਛੇ ਬੈਠ ਬੀਬਾ, ਮੈਂ ਤੈਨੂੰ ਤੇਰੇ ਛੱਡ ਆਉਂਦੀ ਹਾਂ।”

ਉਸ ਕੁੜੀ ਦਾ ਸਾਰਾ ਸਰੀਰ ਕੰਬ ਰਿਹਾ ਸੀਉਹ ਝਿਜਕਦੇ ਮੇਰੇ ਪਿੱਛੇ ਬੈਠੀ ਤਾਂ ਮੈਂ ਪੁੱਛਿਆ, “ਕਿੱਥੇ ਜਾਣਾ?”

ਉਸ ਨੇ ਦੱਸਿਆ ਕਿ ਉਸਦੀ ਮਾਤਾ ਕਿਸੇ ਦੇ ਘਰ ਸਫਾਈ ਦਾ ਕੰਮ ਕਰਦੀ ਹੈਸੋ ਅੱਜ ਉਹ ਨਹੀਂ ਆਈ ਤੇ ਮੈਂ ਆਈ ਸੀਪਰ ਇਹ ਮੁੰਡੇ ਕਾਫੀ ਦੇਰ ਤੋਂ ਮੇਰਾ ਪਿੱਛਾ ਕਰ ਰਹੇ ਸੀ ਇੰਨਾ ਕਹਿ ਉਹ ਰੋਣ ਲੱਗ ਗਈਮੈਂ ਉਹਨੂੰ ਕਚਹਿਰੀ ਚੌਂਕ ਛੱਡਿਆ ਤੇ ਪੁਲਿਸ ਹੈਲਪ ਲਾਈਨ ਦਾ ਸੰਪਰਕ ਨੰਬਰ ਦਿੱਤਾ ਤੇ ਮੈਂ ਘਰ ਵਾਪਸ ਆ ਗਈਪਰ ਮੇਰੇ ਦਿਮਾਗ ਵਿੱਚ ਹਾਲੇ ਵੀ ਉਹ ਘਟਨਾ ਘੁੰਮ ਰਹੀ ਸੀ

ਛੇੜਛਾੜ, ਇੱਕ ਮਹਿਜ਼ ਸ਼ਬਦ ਨਹੀਂ, ਇਹ ਪਹਿਲਾ ਕਦਮ ਹੈ ਜੋ ਬਲਾਤਕਾਰ ਵਰਗੇ ਵਹਿਸ਼ੀ ਅਪਰਾਧ ਨੂੰ ਜਨਮ ਦਿੰਦਾ ਹੈਸਰੀਰ ਨੂੰ ਨਿਹਾਰਨਾ, ਅਸ਼ਲੀਲ ਗੀਤ ਗਾਉਣਾ, ਕੁਮੈਂਟ ਕਰਨਾ, ਰਾਹ ਜਾਂਦੇ ਪਿੱਛੇ ਕਰਨਾ, ਸੀਟੀਆਂ ਮਾਰਨਾ, ਆਨੀ-ਬਹਾਨੀ ਛੂਹਣਾ, ਰਾਹ ਰੋਕਣਾ ਆਦਿ ਪਤਾ ਨਹੀਂ ਕਿੰਨੀ ਤਰ੍ਹਾਂ ਨਾਲ ਹਰ ਉਮਰ ਦੀ ਔਰਤ ਨੂੰ ਕਿੰਨਾ ਦਰਦ ਚੁੱਪ-ਚਾਪ ਸਹਿਣਾ ਪੈਂਦਾ ਹੈਉਸਦਾ ਹਰ ਪਲ ਦਾ ਡਰ, ਅੰਦਰੋਂ-ਅੰਦਰੀ ਘੁੱਟਦਾ ਦਰਦ, ਅਣਕਹੀਆਂ ਸਿਸਕੀਆਂ ਤੇ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਆਪਣੇ ਆਤਮ ਸਨਮਾਨ ਦਾ ਕਤਲ ਹੁੰਦੇ ਦੇਖਣਾ, ਇਹ ਸਭ ਔਰਤ ਲਈ ਉਹ ਸੰਘਰਸ਼ ਹੈ ਜੋ ਉਹ ਆਪਣੇ ਇਸ ਦੁਨੀਆ ਵਿੱਚ ਪਹਿਲਾ ਸਾਹ ਲੈਣ ਤੋਂ ਆਖਰੀ ਸਾਹ ਲੈਣ ਤਕ ਇਕੱਲੇ ਕਰਦੀ ਹੈਇਸ ਧਰਤੀ ’ਤੇ ਅਜਿਹਾ ਕੋਈ ਕੋਨਾ ਨਹੀਂ ਜਿੱਥੇ ਔਰਤ ਨੂੰ ਇਸਦਾ ਸਾਹਮਣਾ ਨਾ ਕਰਨਾ ਪੈਂਦਾ ਹੋਵੇਗਲੀ, ਮੋੜ, ਸਕੂਲ, ਕਾਲੇਜ, ਸਫਰ ਦੌਰਾਨ, ਰਾਹ ਚੱਲਦਿਆਂ, ਦਫਤਰਾਂ ਵਿੱਚ ਕੰਮ ਕਰਦਿਆਂ, ਸਭ ਥਾਂ ਅਲੱਗ-ਅਲੱਗ ਰੂਪ ਵਿੱਚ ਔਰਤਾਂ ਨੂੰ ਇਸ ਛੇੜਛਾੜ ਨਾਲ ਜੂਝਣਾ ਪੈਂਦਾ ਹੈਔਰਤ ਜਦ ਇਸਦਾ ਵਿਰੋਧ ਕਰਦੀ ਹੈ ਤਾਂ ਨਤੀਜਾ ਤੇਜਾਬ ਨਾਲ ਝੁਲਸਦਾ ਸਰੀਰ, ਪੈਟਰੋਲ ਨਾਲ ਜਲਦਾ ਸਰੀਰ, ਆਤਮਾ ਨੂੰ ਲਹੂ-ਲੁਹਾਣ ਕਰਨ ਵਾਲੀ ਵਹਿਸ਼ੀ ਦਰਿੰਦਗੀ, ਬਲਾਤਕਾਰ ਤੇ ਦਰਦਨਾਕ ਮੌਤ ਉਸਦੀ ਝੋਲੀ ਆ ਪੈਂਦਾ ਹੈਜਦ ਵੀ ਕੋਈ ਬੱਚੀ, ਕੁੜੀ ਜਾਂ ਔਰਤ ਇਸ ਛੇੜਛਾੜ ਬਾਰੇ ਗੱਲ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਹੀ ਸਮਝਾਇਆ ਜਾਂਦਾ ਕਿ ਤੇਰੀ ਗਲਤਫਹਿਮੀ ਹੈ, ਨਜ਼ਰ ਅੰਦਾਜ਼ ਕਰ, ਰਸਤਾ ਬਦਲ ਅਕਸਰ ਸਕੂਲ, ਕਾਲੇਜ ਤੇ ਨੌਕਰੀ ਤੋਂ ਹਟਾ ਲਿਆ ਜਾਂਦਾ ਹੈਕਈ ਵਾਰ ਕੋਈ ਪਰਿਵਾਰ ਆਪਣੀ ਬੱਚੀ, ਕੁੜੀ ਜਾਂ ਔਰਤ ਦੇ ਨਾਲ ਹੋ ਰਹੇ ਗਲਤ ਵਿਵਹਾਰ ਵਿਰੁੱਧ ਆਵਾਜ਼ ਉਠਾਉਂਦਾ ਹੈ ਤਾਂ ਰਿਸ਼ਤੇਦਾਰ, ਆਂਢ-ਗਵਾਂਢ ਵਾਲੇ ਹੀ ਉਸਦਾ ਵਿਰੋਧ ਕਰਦੇ ਹਨ ਤੇ ਇੰਤਜ਼ਾਰ ਕਰਦੇ ਹਨ ਕਿ ਕਦੋਂ ਉਸ ਛੇੜਛਾੜ ਵਾਲੇ ਵਿੱਚ ਇੰਨੀ ਹਿੰਮਤ ਹੋਵੇਗੀ ਕਿ ਕਿਸੇ ਮਾਸੂਮ ਦੀ ਜ਼ਿੰਦਗੀ ਨੂੰ ਆਪਣੀ ਕਾਮ-ਵਾਸ਼ਨਾ ਦੀ ਭੇਟ ਚੜ੍ਹਾ ਦੇਵੇ

'ਛੇੜਛਾੜ’, ‘ਤੰਗ ਪ੍ਰੇਸ਼ਾਨ’ ਸੁਣਨ ਵਿੱਚ ਮਾਮੂਲੀ ਸ਼ਬਦ ਹਨ ਪਰ ਇਨ੍ਹਾਂ ਦੇ ਅਰਥ ਬਹੁਤ ਵਿਸਥਾਰ ਵਾਲੇ ਅਤੇ ਨਤੀਜੇ ਬਹੁਤ ਭਿਆਨਕ ਹਨਛੇੜਛਾੜ ਇੱਕ ਬਿਮਾਰ ਅਤੇ ਕਮਜ਼ੋਰ ਮਾਨਸਿਕਤਾ ਵਾਲੇ ਉਸ ਮਰਦ ਦੀ ਆਪਣੀ ਨਾਜਾਇਜ਼ ਕਾਮੁਕ ਇੱਛਾ ਨੂੰ ਪੂਰਾ ਕਰਨ ਤੇ ਔਰਤ ਉੱਤੇ ਜਿੱਤ ਪ੍ਰਾਪਤ ਕਰਨ ਦਾ ਇੱਕ ਮੁੱਢਲਾ ਸਾਧਨ ਹੈਅਸ਼ਲੀਲ ਇਸ਼ਾਰੇ, ਟਿੱਪਣੀਆਂ, ਗੀਤਾਂ, ਸੰਦੇਸ਼ਾਂ ਜਾਂ ਤਸਵੀਰਾਂ ਆਦਿ ਰਾਹੀਂ ਉਹ ਇੱਕ ਔਰਤ ਜਾਂ ਕੁੜੀ ਨੂੰ ਮਾਨਸਿਕ ਤੌਰ ’ਤੇ ਤੋੜਨ ਦਾ ਯਤਨ ਕਰਦਾ ਹੈਕਿਉਂਕਿ ਉਹ ਜਾਣਦਾ ਹੈ ਕਿ ਇਸ ਸਮਾਜ ਵਿੱਚ ਔਰਤ ਲਈ ਉਸਦਾ ਸਰੀਰ ਉਸਦੀ ਕਮਜ਼ੋਰੀ ਹੈਇੱਕ ਮਰਦ ਵੀ ਉਸੇ ਸਮਾਜ ਵਿੱਚ ਜੰਮਿਆ ਤੇ ਪਲਿਆ ਹੈ ਜਿਸ ਵਿੱਚ ਇੱਕ ਕੁੜੀ ਨੂੰ ਔਰਤ ਬਣਨ ਤਕ ਪਰਦੇ ਵਿੱਚ ਰਹਿਣ, ਸਰੀਰ ਨੂੰ ਕੱਪੜਿਆਂ ਨਾਲ ਕੱਜ ਕੇ ਰੱਖਣ, ਨਜ਼ਰਾਂ ਝੁਕਾ ਕੇ ਰੱਖਣਾ, ਹੌਲੀ ਬੋਲਣ, ਘੱਟ ਬੋਲਣ, ਤੇ ਪਰਿਵਾਰ ਦੀ ਇੱਜਤ ਲਈ ਆਪਣੇ ਆਪ ਨੂੰ ਦਬਾਉਣਾ ਸਿਖਾਇਆ ਜਾਂਦਾ ਹੈਇੱਕ ਬਿਮਾਰ ਮਾਨਸਿਕਤਾ ਵਾਲਾ ਮਰਦ ਜਾਂ ਮੁੰਡਾ ਇਹ ਭਲੀਭਾਂਤ ਜਾਣਦਾ ਹੈ ਕਿ ਜੇਕਰ ਉਹ ਕਿਸੇ ਔਰਤ ਜਾਂ ਕੁੜੀ ਨੂੰ ਮਾਨਸਿਕ ਤੇ ਸਰੀਰਿਕ ਤੌਰ ’ਤੇ ਤੰਗ ਪ੍ਰੇਸ਼ਾਨ ਕਰੇਗਾ ਜਾਂ ਨੁਕਸਾਨ ਪਹੁੰਚਾਏਗਾ ਤਾਂ ਸਭ ਤੋਂ ਪਹਿਲਾਂ ਸਮਾਜ ਵਿੱਚ ਦੂਜੀ ਔਰਤ ਜੋ ਕਿ ਉਸਦੀ ਮਾਂ, ਦਾਦੀ, ਭੈਣ ਜਾਂ ਪਤਨੀ ਹੁੰਦੀ ਹੈ ਉਹ ਉਸਦੀ ਇਸ ਗਲਤ ਵਿਵਹਾਰ ਦਾ ਪੱਖ ਲੈਣਗੀਆਂ ਤੇ ਕਸੂਰਵਾਰ ਠਹਿਰਾਇਆ ਜਾਵੇਗਾ ਪੀੜਤ ਕੁੜੀ ਜਾਂ ਔਰਤ ਨੂੰਬਚਪਨ ਤੋਂ ਹੀ ਮੁੰਡੇ-ਕੁੜੀ ਦਾ ਫਰਕ ਇਸਦੀ ਜੜ੍ਹ ਬਣ ਜਾਂਦਾ ਹੈਮੇਰੇ ਕੋਲ ਕੌਂਸਲਿੰਗ ਦੌਰਾਨ ਜਦੋਂ ਨਾਬਾਲਗ ਤੇ ਬਾਲਗ ਕੁੜੀਆਂ ਗੱਲ ਕਰਦੀਆਂ ਹਨ ਤਾਂ 80 ਪ੍ਰਤੀਸ਼ਤ ਕੁੜੀਆਂ ਇਸ ‘ਛੇੜਛਾੜ’ ਕਾਰਨ ਮਾਨਸਿਕ ਰੋਗੀ ਹੁੰਦੀਆਂ ਹਨ ਜਦ ਉਹਨਾਂ ਦੇ ਮਾਤਾ-ਪਿਤਾ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਪਹਿਲਾਂ ਤਾਂ ਸਾਫ-ਸ਼ਾਫ ਮੁੱਕਰ ਜਾਂਦੇ ਹਨ ਪਰ ਜਦ ਉਹਨਾਂ ਨੂੰ ਭਰੋਸਾ ਦਿਵਾਇਆ ਜਾਂਦਾ ਹੈ ਤਾਂ ਉਹ ਦੱਸਦੇ ਹਨ ਹਕੀਕਤ ਕੀ ਹੈਇੱਕ ਮਾਪਿਆਂ ਨੇ ਇੱਥੋਂ ਤਕ ਵੀ ਦੱਸਿਆ ਕਿ ਸਕੂਲ ਵਿੱਚ ਇੱਕ ਲੜਕਾ ਉਹਨਾਂ ਦੀ ਬੇਟੀ ਨੂੰ ਤੰਗ ਕਰਦਾ ਸੀ ਤੇ ਜਦ ਉਹਨਾਂ ਸਕੂਲ ਦੇ ਅਧਿਆਪਕਾਂ ਨਾਲ ਗੱਲ ਕੀਤੀ ਤਾਂ ਸਕੂਲ ਅਥਾਰਟੀ ਨੇ ਆਪਣੀ ਸਮਾਜਿਕ ਪ੍ਰਤਿਸ਼ਠਾ ਨੂੰ ਬਚਾਉਣ ਲਈ ਲੜਕੀ ਦੇ ਮਾਪਿਆਂ ਨੂੰ ਚੁੱਪ ਕਰਨ ਦੀ ਸਲਾਹ ਦਿੱਤੀਇਹ ਕੋਈ ਪਹਿਲੀ ਜਾਂ ਅਨੌਖੀ ਘਟਨਾ ਨਹੀਂਹਰ ਸੰਸਥਾ, ਚਾਹੇ ਉਹ ਸਰਕਾਰੀ ਜਾਂ ਪ੍ਰਾਈਵੇਟ ਹੋਵੇ, ਆਪਣੀ ਸਮਾਜਿਕ ਪ੍ਰਤਿਸ਼ਠਾ ਨੂੰ ਬਚਾਉਣ ਲਈ ਪਹਿਲਾਂ ਤਾਂ ਕੁੜੀ ਜਾਂ ਔਰਤ ਨੂੰ ਟਾਲ-ਮਟੋਲ ਕਰਨ ਤੇ ਚੁੱਪ ਕਰਨ ਦੀ ਸਲਾਹ ਦਿੰਦੇ ਹਨ ਤੇ ਜੇ ਇਸ ਨਾਲ ਗੱਲ ਨਹੀਂ ਬਣਦੀ ਤਾਂ ਸੰਸਥਾ ਵਿੱਚੋਂ ਕੱਢਣ ਦੀ ਧਮਕੀ ਤੇ ਕਈ ਵਾਰ ਕੱਢ ਵੀ ਦਿੱਤਾ ਜਾਂਦਾ ਹੈਪਰ ਉਸ ਛੇੜਛਾੜ ਵਾਲੇ ਨੂੰ ਮਾਮੂਲੀ ਫਿਟਕਾਰ, ਮੁਆਫੀ ਮੰਗਵਾ ਕੇ ਛੱਡ ਦਿੱਤਾ ਜਾਂਦਾ ਹੈਇਸ ਨਾਲ ਉਸ ਦੀ ਹਿੰਮਤ ਹੋਰ ਵਧ ਜਾਂਦੀ ਹੈ ਅਸ਼ਲੀਲ ਇਸ਼ਾਰਿਆਂ, ਟਿੱਪਣੀਆਂ ਆਦਿ ਰਾਹੀਂ ਸ਼ੁਰੂ ਹੋਈ ਛੇੜਛਾੜ ਵਧਦੀ-ਵਧਦੀ ਹਿੰਸਕ ਬਲਾਤਕਾਰ ਤਕ ਪਹੁੰਚ ਜਾਂਦੀ ਹੈਬਲਾਤਕਾਰ ਦਾ ਜਨਮ ਇੱਕ ਦਮ ਨਹੀਂ ਹੁੰਦਾ ਬਲਿਕ ਇੱਕ ਬਿਮਾਰ ਮਾਨਸਿਕਤਾ ਵਾਲੇ ਮਰਦ ਨੂੰ ਬਚਪਨ ਤੋਂ ਹੀ ਵਾਰ-ਵਾਰ ਮੌਕਾ ਦੇ ਕੇ ਬਣਾਇਆ ਜਾਂਦਾ ਹੈ

ਪਿਛਲੇ ਕੁਝ ਸਾਲਾਂ ਤੋਂ ਛੇੜਛਾੜ ਤੇ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈਗੱਲ ਕੀ, ਕੋਈ ਇੱਕ ਦਿਨ ਨਹੀਂ ਲੰਘਦਾ ਜਿਸ ਦਿਨ ਅਜਿਹੀ ਮੰਦਭਾਗੀ ਘਟਨਾ ਅਖਬਾਰ ਤੇ ਸੋਸ਼ਲ ਮੀਡੀਆ ਦਾ ਹਿੱਸਾ ਨਾ ਬਣੇਜਿਸ ਤੇਜ਼ੀ ਨਾਲ ਮਨੁੱਖ ਨੇ ਟੈਕਨੌਲੋਜੀ ਅਤੇ ਪੱਛਮੀ ਸੱਭਿਆਤਾ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਲਿਆ ਹੈ, ਉੰਨੀ ਹੀ ਤੇਜ਼ੀ ਨਾਲ ਅਜਿਹੇ ਅਪਰਾਧਾਂ ਵਿੱਚ ਵਾਧਾ ਹੋ ਗਿਆ ਹੈਹੁਣ 10 ਤੋਂ 19 ਸਾਲ ਦੇ ਕਿਸ਼ੋਰ ਮੁੰਡੇ ਬਲਾਤਕਾਰੀ ਬਣ ਰਹੇ ਨੇ ਤੇ ਬਲਾਤਕਾਰ ਹੋ ਰਿਹਾ ਹੈ 2 ਤੋਂ 7 ਸਾਲ ਤਕ ਦੀਆਂ ਮਾਸੂਮ ਬਾਲੜੀਆਂ ਦਾਕਾਰਨ ਬਹੁਤ ਸਪਸ਼ਟ ਹੈਮਾਪੇ ਨੌਕਰੀ ਪੇਸ਼ਾ ਹਨ, ਸਿੰਗਲ ਪਰਿਵਾਰ ਨੇ, ਫਾਲਤੂ ਦਿਖਾਵਾਉਹਨਾਂ ਕੋਲ ਪੈਸਾ ਹੈ, ਸਹੂਲਤਾਂ ਹਨ ਪਰ ਵਕਤ ਨਹੀਂ ਇਹ ਜਾਣਨ ਲਈ ਕਿ ਉਹਨਾਂ ਦਾ ਬੱਚਾ ਕੀ ਸਿੱਖ ਰਿਹਾ ਤੇ ਕੀ ਦੇਖ ਰਿਹਾ? ਤੇ ਜੇ ਸਕੂਲ ਵਾਲੇ ਜਾਂ ਕੋਈ ਹੋਰ, ਲੜਕੇ ਦੀ ਸ਼ਿਕਾਇਤ ਮਾਪਿਆਂ ਨੂੰ ਕਰੇ ਤਾਂ ਉਹਨਾਂ ਦਾ ਰਵੱਈਆ ਨਾਂਹ-ਪੱਖੀ ਹੁੰਦਾ ਹੈਉਹਨਾਂ ਦੀ ਆਪਣੇ ਪੁੱਤਰ ਨੂੰ ਦਿੱਤੀ ਨਾਜਾਇਜ਼ ਖੁੱਲ੍ਹ ਤੇ ਗਲਤੀ ਵਿੱਚ ਦਿੱਤਾ ਸਾਥ ਉਸ ਨੂੰ ਭਿਆਨਕ ਅਪਰਾਧ ਕਰਨ ਦੀ ਹਿੰਮਤ ਦੇ ਦਿੰਦਾ ਹੈ ਕਿਸ਼ੋਰ ਅਵਸਥਾ ਵਿੱਚ ਆਉਂਦੇ ਸਰੀਰਕ, ਮਾਨਸਿਕ ਤੇ ਭਾਵਨਾਤਮਕ ਬਦਲਾਵਾਂ ਬਾਰੇ ਹਰ ਬੱਚੇ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈਪਰ ਮਾਪੇ ਤੇ ਅਧਿਆਪਕ, ਦੋਨੋ ਹੀ ਬੱਚੇ ਨਾਲ ਇਸ ਵਿਸ਼ੇ ’ਤੇ ਗੱਲ ਕਰਨ ਤੋਂ ਝਿਜਕਦੇ ਹਨ, ਜਿਸ ਕਾਰਨ ਉਹ ਇਸ ਸਬੰਧੀ ਸਾਰੀ ਸਹੀ ਗਲਤ ਜਾਣਕਾਰੀ ਦੋਸ਼ਤਾਂ, ਸੋਸ਼ਲ ਮੀਡਿਆ ਤੇ ਇੰਟਰਨੈੱਟ ਤੋਂ ਲੈਂਦਾ ਹੈ ਤੇ ਇਹ ਅਧੂਰੀ ਤੇ ਗਲਤ ਜਾਣਕਾਰੀ ਉਸ ਨੂੰ ਅਪਰਾਧ ਵੱਲ ਧੱਕ ਦਿੰਦੀ ਹੈ

ਭਾਵੇਂ ਹਰ ਸੰਸਥਾ ਵਿੱਚ ਔਰਤਾਂ ਨਾਲ ਹੁੰਦੇ ਗਲਤ ਵਿਵਹਾਰ ਨੂੰ ਰੋਕਣ ਲਈ ਵੱਖੋ-ਵੱਖਰੇ ਸੈੱਲ ਬਣਾਏ ਗਏ ਹਨ ਪ੍ਰੰਤੂ ਅਕਸਰ ਸਮਾਜਿਕ ਤੇ ਪਰਿਵਾਰਿਕ ਦੁਬਾਉ ਦੇ ਚੱਲਦਿਆਂ ਪੀੜਤ ਉਸ ਸੈੱਲ ਤਕ ਨਹੀਂ ਪਹੁੰਚ ਕਰਦੀਆਂ ਤੇ ਜੇਕਰ ਇਕਾ-ਦੁੱਕਾ ਪਹੁੰਚ ਕਰਦੀਆਂ ਹਨ ਤਾਂ ਨਤੀਜਾ ਸਮਾਜਿਕ ਤ੍ਰਿਸਕਾਰ, ਪਰਿਵਾਰਕ ਦਬਾਉ ਤੇ ਮਾਨਸਿਕ ਤੇ ਸਰੀਰਿਕ ਨੁਕਸਾਨ ਵਰਗੀਆਂ ਧਮਕੀਆਂ ਉਸ ਨੂੰ ਅੰਦਰੋਂ ਤੋੜ ਕੇ ਰੱਖ ਦਿੰਦੀਆਂ ਹਨਭਾਰਤੀ ਕਾਨੂੰਨ ਵਿੱਚ ਇੰਡੀਅਨ ਪੀਨਲ ਕੋਡ ਦੇ ਸੈਕਸਨ 294 ਦੇ ਅਨੁਸਾਰ ਜੇਕਰ ਕੋਈ ਵੀ ਆਦਮੀ ਕਿਸੇ ਕੁੜੀ ਜਾਂ ਔਰਤ ਨੂੰ ਅਸਲੀਲ ਇਸ਼ਾਰੇ, ਟਿੱਪਣੀਆਂ, ਗੀਤਾਂ ਆਦਿ ਰਾਹੀਂ ਮਾਨਸਿਕ ਤੇ ਸਰੀਰਿਕ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਉਸ ਨੂੰ ਤਿੰਨ ਮਹੀਨਿਆਂ ਦੀ ਜੇਲ ਦੀ ਸਜ਼ਾ ਹੋ ਸਕਦੀ ਹੈਇੰਡੀਅਨ ਪੀਨਲ ਕੋਡ ਦੇ ਸੈਕਸਨ 292 ਦੇ ਅਨੁਸਾਰ ਜੇਕਰ ਕੋਈ ਵੀ ਆਦਮੀ ਕਿਸੇ ਕੁੜੀ ਜਾਂ ਔਰਤ ਨੂੰ ਅਸ਼ਲੀਲ ਕਿਤਾਬਾਂ ਅਤੇ ਪੇਪਰ ਜਾਂ ਤਸਵੀਰਾਂ ਦੇਖਣ ਲਈ ਕਹਿੰਦਾ ਹੈ ਤਾਂ ਉਸ ਨੂੰ ਦੋ ਹਜ਼ਾਰ ਰੁਪਏ ਤਕ ਦਾ ਜੁਰਮਾਨਾ ਅਤੇ ਦੋ ਸਾਲਾਂ ਦੀ ਜੇਲ ਦੀ ਸਜ਼ਾ ਹੋ ਸਕਦੀ ਹੈਇਸ ਤੋਂ ਇਲਾਵਾ ਸਾਡੇ ਕਾਨੂੰਨ ਵਿੱਚ ਹੋਰ ਵੀ ਬਹੁਤ ਸਾਰੀਆਂ ਸਜ਼ਾਵਾਂ ਤੈਅ ਕੀਤੀਆਂ ਗਈਆਂ ਹਨਪ੍ਰੰਤੂ ਸਵਾਲ ਇਹ ਹੈ ਕਿ ਇਸ ਨੂੰ ਬੰਦ ਕਰਵਾਉਣ ਦਾ ਹੱਲ ਕੀ ਹੈ? ਦਰਅਸਲ ਮੁੱਢਲੇ ਪੱਧਰ ਤੋਂ ਹੀ ਛੇੜਛਾੜ ਵਰਗੀਆਂ ਘਟਨਾਵਾਂ ਬੇ-ਝਿਜਕ ਰਿਪੋਰਟ ਕੀਤੀਆਂ ਜਾਣ ਇਹਨਾਂ ਦੀ ਨਿਰਪੱਖ ਜਾਂਚ ਕੀਤੀ ਜਾਵੇ ਇੱਕ ਔਰਤ ਅਤੇ ਕੁੜੀ ਨੂੰ ਮਾਨਸਿਕ ਅਤੇ ਸਰੀਰਿਕ ਤੌਰ ’ਤੇ ਇੰਨਾ ਮਜ਼ਬੂਤ ਬਣਾਇਆ ਜਾਵੇ ਕਿ ਉਹ ਇਸਦਾ ਖੁੱਲ੍ਹ ਕੇ ਵਿਰੋਧ ਕਰ ਸਕੇਇਸ ਸਭ ਤੋਂ ਵੀ ਵੱਡਾ ਹੱਲ ਇਹ ਹੋਵੇਗਾ ਕਿ ਜਦ ਵੀ ਕਿਸੇ ਬੱਚੇ, ਕਿਸ਼ੋਰ ਲੜਕੇ, ਜਾਂ ਬਾਲਗ ਦੇ ਵਿਰੁੱਧ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਸਦੀ ਅਜਿਹੀ ਗਲਤੀ ਨੂੰ ਨਜ਼ਰ-ਅੰਦਾਜ਼ ਨਾ ਕੀਤਾ ਜਾਵੇ ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਸਜ਼ਾ ਦੇ ਨਾਲ-ਨਾਲ ਉਸਦੀ ਕੌਂਸਲਿੰਗ ਕੀਤੀ ਜਾਵੇਬੱਚਿਆਂ ਨੂੰ ਬਚਪਨ ਤੋਂ ਇੱਕ-ਦੂਜੇ ਦੀ ਇੱਜ਼ਤ ਕਰਨਾ ਸਿਖਾਈਏਔਰਤ ਤੇ ਮਰਦ ਦੋਨੋ ਕੁਦਰਤ ਦੇ ਦੋ ਅੰਗ ਹਨ। ਦੋਨੋ ਹੀ ਸਮਾਨ ਹਨਸੋ ਆਉ ਆਪਣੇ ਆਲੇ-ਦੁਆਲੇ ਵੱਲ ਝਾਤ ਮਾਰੀਏ ਤੇ ਮਨੁੱਖਤਾ ਨੂੰ ਇਹਨਾਂ ਅਪਰਾਧਾਂ ਤੋਂ ਬਚਾਈਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2400)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਪਾਲ ਕੌਰ ਲਾਂਬਾ

ਸੁਖਪਾਲ ਕੌਰ ਲਾਂਬਾ

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author