SukhpalKLamba7ਮੈਂ ਭੁੱਬੀਂ ਰੋਈ ਪਰ ਮੇਰਾ ਰੋਣਾ ਕੌਣ ਸੁਣਦਾ ਸੀ। ਅਗਲੇ ਦਿਨ ਅੱਠ-ਦੱਸ ਜਣੇ ...
(3 ਮਈ 2018)

 

ਅੱਜ ਸੱਚੀਂ ਹੀ ਮੈਂ ਕੁੱਝ ਖਿਝ ਜਿਹੀ ਗਈ ਸੀ ਜਦੋਂ ਮੇਰੇ ਕੰਨਾਂ ਵਿੱਚ ਇੱਕ ਬਹੁਤ ਹੀ ਕੁਰੱਖਤ ਆਵਾਜ਼ ਆ ਪਈ ਸੀਮੈਂ ਖਿੜਕੀ ਦਾ ਪਰਦਾ ਹਟਾ ਕੇ ਦੇਖਿਆ ਤਾਂ ਇੱਕ 45 ਕੁ ਸਾਲਾਂ ਦੀ ਔਰਤ ਕਹਿ ਰਹੀ ਸੀ,ਗੱਲ ਸੁਣ ਕੁੜੀਏ! ਮੈਂ ਥਾਣੇਦਾਰ ਨਾਲ ਗੱਲ ਕੀਤੀ ਹੈਉਹ ਆਂਹਦਾ ਕਿ ਕੁੜੀ ਜਿਸ ਦਾ ਵੀ ਨਾਮ ਲਊ, ਪੁਲਿਸ ਉਸਨੂੰ ਹੀ ਚੱਕੂਹੁਣ ਤੂੰ ਸਿੱਧਰੀ ਨਾ ਬਣ ਤੇ ਕਰੜੀ ਜੀ ਹੋ ਕੇ ਲੈ ਦੇ ਨਾਂ ਸਹੁਰਿਆਂ ਚੋਂਆਪੇ ਥਾਣੇ ਜਾ ਕੇ ਸਿੱਧੇ ਹੋਣੇ ਨੇਮੈਂ ਤੇਰੇ ਨਾਲ ਹਾਂ” ਮੇਰੇ ਦਫਤਰੀ ਕਮਰੇ ਦੇ ਨਾਲ ਲੱਗਦੀ ਪਾਰਕ ਨੁਮਾ ਜਗ੍ਹਾ ਵਿੱਚ ਪੰਦਰਾਂ ਕੁ ਔਰਤਾਂ ਨੇ ਇੱਕ ਬਾਈ ਤੇਈ ਕੁ ਸਾਲਾਂ ਧੀ, ਕੁੜੀ ਜਿਸਦੇ ਇੱਕ ਹੱਥ ’ਤੇ ਪਲੱਸਤਰ ਲੱਗਿਆ ਹੋਇਆ ਸੀ, ਨੂੰ ਭੁੰਜੇ ਜਮੀਨ ਤੇ ਬਿਠਾ ਰੱਖਿਆ ਸੀਅੱਧੇ ਕੁ ਘੰਟੇ ਤੋਂ ਉਹ ਉਸ ਕੁੜੀ ਨੂੰ ਕੁੱਝ ਮੰਨਵਾਉਣ ਦਾ ਜ਼ੋਰ ਪਾ ਰਹੀਆਂ ਸੀਉਸ ਕੁੜੀ ਨੇ ਹਾਲੇ ਵੀ ਆਪਣਾ ਸਿਰ ਨਹੀਂ ਚੁੱਕਿਆ ਸੀਬਾਕੀ ਦੀਆਂ ਔਰਤਾਂ ਆਪਣਾ ਹੀ ਰੌਲਾ ਪਾ ਰਹੀਆਂ ਸੀਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਸੀਰੋਜ਼ ਹੀ ਕੋਈ ਨਾ ਕੋਈ ਲੜਾਈ ਝਗੜੇ ਦਾ ਰੌਲਾ ਰੱਪਾ ਪਿਆ ਹੀ ਰਹਿੰਦਾ ਸੀ, ਪਰ ਅੱਜ ਮੈਨੂੰ ਕੁੱਝ ਜ਼ਿਆਦਾ ਹੀ ਖਿਝ ਆ ਰਹੀ ਸੀਮੈਂ ਪਰਦਾ ਠੀਕ ਕਰਕੇ ਮੁੜ ਆਪਣੀ ਕੁਰਸੀ ’ਤੇ ਬੈਠ ਕੰਮ ਵਿੱਚ ਜੁਟ ਗਈ ਸੀਪੰਜ ਕੁ ਮਿੰਟਾਂ ਬਾਦ ਮੇਰੇ ਦਫਤਰ ਦਾ ਬਾਹਰ ਲੱਗਿਆ ਸ਼ੀਸ਼ੇ ਵਾਲਾ ਦਰਵਾਜ਼ਾ ਇੱਕ ਦਮ ਖੁੱਲ੍ਹਿਆ ਤੇ ਜ਼ੋਰ ਦੀ ਬੰਦ ਵੀ ਹੋ ਗਿਆਮੈਂ ਸਿਰ ਉਠਾ ਕੇ ਦੇਖਿਆ ਤਾਂ ਚਾਰ ਔਰਤਾਂ, ਜਿਨ੍ਹਾਂ ਵਿੱਚੋਂ ਤਿੰਨ ਦੀ ਉਮਰ ਲਗਭਗ 40 ਤੋਂ 55 ਸਾਲ ਦੇ ਵਿਚਕਾਰ ਸੀ, ਤੇ ਚੌਥੀ ਇੱਕ 30 - 32 ਕੁ ਸਾਲ ਦੀ ਕੁੜੀ ਖੜ੍ਹੀ ਸੀ ਜਿਸ ਨੇ ਬਹੁਤ ਹੀ ਮਰੀਅਲ ਜਿਹਾ ਬੱਚਾ ਆਪਣੀ ਕੱਛੜ ਚੁੱਕਿਆ ਹੋਇਆ ਸੀਬੱਚੇ ਦੇ ਮੂੰਹ ਵਿੱਚੋਂ ਰਾਲ ਵਗ ਰਹੀ ਸੀ ਤੇ ਉਸ ਕੁੜੀ ਦਾ ਹਾਲ ਵੀ ਕੁੱਝ ਬਹੁਤਾ ਠੀਕ ਨਹੀਂ ਸੀਉਹਦੇ ਵਾਲ਼ ਪੂਰੀ ਤਰ੍ਹਾਂ ਖਿੰਡੇ ਹੋਏ ਸੀ ਤੇ ਅੱਧੇ ਸਿਰ ਤੇ ਚੁੰਨੀ ਲਈ ਹੋਈ ਸੀਉਹਨਾਂ ਵਿੱਚੋਂ ਇੱਕ ਔਰਤ, ਜੋ ਆਉਂਦੇ ਸਾਰ ਕੁਰਸੀ ’ਤੇ ਬਿਰਾਜਮਾਨ ਹੋ ਗਈ ਸੀ, ਨੇ ਬੈਠਣ ਸਾਰ ਪੁੱਛਿਆ,ਕੁੜੇ ਕੁੜੀਏ! ਅਸੀਂ ਸੁਖਪਾਲ ਡਾਕਰਟਨੀ ਨੂੰ ਮਿਲਣਾ

“ਹਾਂ ਜੀ, ਮੈਂ ਹੀ ਹਾਂ ਸੁਖਪਾਲ ਪਰ ਮੈਂ ਡਾਕਟਰਨੀ ਨਹੀਂ ਬੇਬੇ” ਮੈਂ ਉਸ ਵੱਲ ਦੇਖਿਆ ਤੇ ਜਵਾਬ ਦੇ ਦਿੱਤਾ

“ਅੱਛਾ, ਪਰ ਸਾਨੂੰ ਤਾਂ ਆਂਗਣਵਾੜੀ ਭੈਣ ਜੀ ਨੇ ਕਿਹਾ ਕਿ ਤੂੰ ਡਾਕਟਰਨੀ ਹੈਂਅਸੀਂ ਤਾਂ ਜੁਆਕ ਦਾ ਫਰੀ ਅਲਾਜ ਕਰਾਉਣਾ” ਬੇਬੇ ਕੁੱਝ ਲੀਡਰ ਸੋਚ ਵਾਲੀ ਹੀ ਲੱਗੀ ਮੈਂਨੂੰ

“ਬੇਬੇ ਤੁਸੀਂ ਬੱਚੇ ਦੇ ਦਾਦੀ ਹੋ?” ਮੈਂ ਪੁੱਛਿਆ

ਉਹ ਕੁੱਝ ਖਿਝ ਗਈ ਤੇ ਉਸਨੇ ਆਪਣੇ ਨਾਲ ਖੜ੍ਹੀ ਇੱਕ 50 ਕੁ ਸਾਲ ਦੀ ਔਰਤ ਵੱਲ ਇਸ਼ਾਰਾ ਕਰਦੇ ਕਿਹਾ,ਨਾ ਕੁੜੀਏ, ਇਹ ਤਾਂ ਸਾਡੇ ਘਰ ਗੋਹੇ ਕੂੜੇ ਦਾ ਕੰਮ ਕਰਦੀ ਹੈਮੈਨੂੰ ਇਹਨਾਂ ਮਾੜੇ ਧੀੜੇ ’ਤੇ ਤਰਸ ਆ ਗਿਆ ਤੇ ਮੈਂ ਤਾਂ ਇਹਨਾਂ ਦੇ ਨਾਲ ਆਈ ਹਾਂਇਹਨਾਂ ਗਰੀਬੜਿਆਂ ਨੂੰ ਕੌਣ ਪੁੱਛਦਾ

ਮੈਨੂੰ ਬੇਬੇ ਦੀਆਂ ਗੱਲਾਂ ਵਿੱਚੋਂ ਹੰਕਾਰ ਦੀ ਬਦਬੂ ਆ ਰਹੀ ਸੀਮੈਂ ਪਿਆਰ ਨਾਲ ਪੁੱਛਿਆ, ਇਸ ਬੱਚੇ ਦੀ ਮਾਂ ਕੌਣ ਹੈ?”

ਬੇਬੇ ਨੇ ਬੋਲਣਾ ਚਾਹਿਆ ਤਾਂ ਮੈਂ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਰੋਕ ਦਿੱਤਾ ਤੇ ਨਾਲ ਖੜ੍ਹੀ ਔਰਤ ਨੂੰ ਪੁੱਛਿਆ,ਹਾਂ ਜੀ, ਬੇਬੇ ਤੁਸੀਂ ਬੱਚੇ ਦੇ ਦਾਦੀ ਹੋ?”

ਔਰਤ ਨੇ ਕੁੱਝ ਝਿਜਕਦੇ ਜਿਹੇ ਕਿਹਾ,ਹਾਂ ਜੀ” ਤੇ ਉਸਨੇ ਆਪਣੇ ਨਾਲ ਖੜ੍ਹੀ 35 ਕੁ ਸਾਲਾਂ ਦੀ ਔਰਤ ਦੇ ਮੋਢੇ ’ਤੇ ਹੱਥ ਧਰ ਕੇ ਕਿਹਾ,ਆਹ ਇਹਦੀ ਵੱਡੀ ਬੀਬੀ

ਕੁੜੀ ਜੋ ਹਾਲੇ ਤੱਕ ਵੀ ਅਡੋਲ ਜਿਹੀ ਖੜ੍ਹੀ ਸੀ, ਦੀ ਬਾਂਹ ਖਿੱਚ ਕੇ ਮੂਹਰੇ ਕਰ ਲਿਆ ਤੇ ਕਿਹਾ,ਆਹ ਇਹਦੀ ਮਾਂਇਹ ਤਾਂ ਸਿੱਧਰੀ ਹੈ ਜੀ” ਮੈਂ ਬੱਚੇ ਦੀ ਮਾਂ ਅਤੇ ਦਾਦੀ ਨੂੰ ਕਮਰੇ ਵਿੱਚ ਰੁਕਣ ਤੇ ਬਾਕੀ ਦੋਨਾਂ ਔਰਤਾਂ ਨੂੰ ਬਾਹਰ ਖੜ੍ਹਾ ਹੋਣ ਲਈ ਕਿਹਾ ਤਾਂ ਕੁਰਸੀ ਤੇ ਬੈਠੀ ਬੇਬੇ ਨੂੰ ਕੁੱਝ ਬੁਰਾ ਲੱਗਿਆ ਤੇ ਉਹ ਕਾਫੀ ਔਖ ਮੰਨਦੀ ਖੜ੍ਹੀ ਹੋਈ ਤੇ ਮੇਰੇ ਵੱਲ ਮੂੰਹ ਕਰਕੇ ਬੋਲੀ,ਕੁੜੀਏ! ਇਹਨਾਂ ਗਰੀਬੜਿਆਂ ਨੂੰ ਕੀ ਪਤਾ ਜੋ ਤੂੰ ਪੁੱਛਣਾ, ਮੇਰੇ ਤੋਂ ਪੁੱਛ ਲੈਂਦੀ

ਮੈਂ ਹੱਸਦੇ ਹੋਏ ਪਿਆਰ ਨਾਲ ਕਿਹਾ,ਬੇਬੇ ਮੇਰੇ ਲਈ ਕੋਈ ਅਮੀਰ ਜਾਂ ਗਰੀਬ ਨਹੀਂ ਮੇਰੇ ਲਈ ਤੁਸੀਂ ਸਿਰਫ ਮਰੀਜ਼ ਦੇ ਰਿਸ਼ਤੇਦਾਰ ਹੋਨਾਲੇ ਬੇਬੇ ਕੁੱਝ ਗੱਲਾਂ ਸਿਰਫ ਮਾਂ ਜਾਂ ਦਾਦੀ ਨੂੰ ਪਤਾ ਹੁੰਦੀਆਂ, ਕਿਸੇ ਗੈਰ ਨੂੰ ਨਹੀਂ

ਮੇਰੇ ਇੰਨਾ ਕਹਿਣ ਦੀ ਦੇਰ ਸੀ ਕਿ ਬੇਬੇ ਆਪਣਾ ਤਮ-ਤਮਾਉਂਦਾ ਚਿਹਰਾ ਲੈ ਕੇ ਕਮਰੇ ਤੋਂ ਬਾਹਰ ਹੋ ਗਈ ਤੇ ਜਾਂਦੀ-ਜਾਂਦੀ ਕਹਿ ਗਈ,ਚੰਗਾ ਜੰਗੀਰੋ. ਤੂੰ ਆਹ ਅਫਸਰਨੀ ਤੋਂ ਸਮਝ ਕੇ ਬਾਹਰ ਆ ਜਾਈਂ, ਮੈਂ ਬਾਹਰ ਬੈਂਚ ’ਤੇ ਬੈਠੀ ਹਾਂ

ਮੈਂ ਹੱਸ ਪਈਮੇਰੇ ਹੱਸਣ ਦੀ ਅਵਾਜ਼ ਬੇਬੇ ਦੇ ਵੀ ਕੰਨੀ ਪੈ ਗਈ ਤੇ ਉਹ ਕਾਹਲੀ ਨਾਲ ਕਮਰੇ ਵਿੱਚੋਂ ਬਾਹਰ ਹੋ ਗਈਮੈਂ ਬੱਚੇ ਦੀ ਦਾਦੀ ਤੇ ਮਾਂ ਨੂੰ ਕੁਰਸੀ ’ਤੇ ਬੈਠਣ ਲਈ ਕਿਹਾਉਹ ਦੋਵੇਂ ਝਿਜਕਦੀਆਂ ਕੁਰਸੀ ’ਤੇ ਬੈਠ ਗਈਆਂਬੇਬੇ ਨੇ ਆਪਣੇ ਹੱਥ ਫੜੇ ਲਿਫਾਫੇ ਵਿੱਚੋਂ ਇੱਕ ਨਿੱਕਾ ਜਿਹਾ ਕੱਪੜਾ ਕੱਢ ਕੇ ਕੁੜੀ ਦੇ ਹੱਥ ਦਿੰਦੇ ਕਿਹਾ,ਲੈ ਫੜ, ਇਹਦਾ ਮੂੰਹ ਸਾਫ ਕਰ ਦੇ

ਕੁੜੀ ਨੇ ਕੱਪੜਾ ਫੜਕੇ ਬੱਚੇ ਦਾ ਮੂੰਹ ਸਾਫ ਕੀਤਾ ਤੇ ਠੀਕ ਹੋ ਕੇ ਕਰਸੀ ਤੇ ਬੈਠ ਗਈਮੈਨੂੰ ਬੇਬੇ ਤੋਂ ਬੱਚੇ ਦੀ ਉਮਰ ਤੇ ਬਿਮਾਰੀ ਬਾਰੇ ਪੁੱਛਣ ਤੇ ਪਤਾ ਚੱਲਿਆ ਕਿ ਉਹ ਨਾ ਕੁੱਝ ਬੋਲਦਾ ਤੇ ਨਾ ਤੁਰਦਾਸਾਰਾ ਦਿਨ ਇਸ ਦੇ ਮੂੰਹ ਵਿੱਚੋਂ ਲਾਲਾਂ ਡਿੱਗਦੀਆਂ ਤੇ ਇਹਦੀ ਗਰਦਨ ਵੀ ਨਹੀਂ ਖੜ੍ਹਦੀਉਹਨਾਂ ਮੈਨੂੰ ਕੋਈ ਦੋ ਕੁ ਸਾਲ ਪੁਰਾਣੀ ਦਿਮਾਗੀ ਸਕੈਨ ਦੀ ਰਿਪੋਰਟ ਤੇ ਕੁੱਝ ਪੀ.ਜੀ.ਆਈ. ਚੰਡੀਗੜ੍ਹ ਦੇ ਕਾਰਡ ਦਿਖਾਏ, ਜਿਸ ਵਿੱਚੋਂ ਇੱਕ ਤੇ ਸਾਫ-ਸਾਫ ਲਿਖਿਆ ਸੀ ਕਿ ਬੱਚਾ ਦਿਮਾਗੀ ਤੌਰ ਤੇ ਕੰਮਜ਼ੋਰ ਸੀਫੇਰ ਉਹਨਾਂ ਮੈਨੂੰ ਆਂਗਣਵਾੜੀ ਵਿੱਚੋਂ ਭਰਾ ਕੇ ਲਿਆਂਦਾ ਫਾਰਮ ਵੀ ਦਿੱਤਾਮੈਂ ਫਾਰਮ ਦੀ ਜਾਂਚ ਕੀਤੀ ਤਾਂ ਉਹ ਬਿਲਕੁਲ ਸਹੀ ਸੀਮੈਂ ਉਹਨਾਂ ਤੋਂ ਬੱਚੇ ਦੀਆਂ ਫੋਟੋਆਂ ਤੇ ਇੱਕ ਮਾਂ ਦੀ ਫੋਟੋ ਲਈਬੇਬੇ ਨੇ ਮੈਨੂੰ ਫੋਟੋਆਂ ਦੇ ਨਾਲ-ਨਾਲ ਆਧਾਰ ਕਾਰਡ ਵੀ ਫੜਾ ਦਿੱਤਾਮੈਂ ਬੱਚੇ ਦੀ ਮਾਂ ਦੀ ਤਰਫੋਂ ਸਵੈ ਘੋਸ਼ਣਾ ਪੱਤਰ ਭਰ ਕੇ ਉਸ ’ਤੇ ਉਸਦੀ ਫੋਟੋ ਲਗਾ ਦਿੱਤੀਮੈਂ ਫਾਰਮ ਤੇ ਉਸਦੇ ਦਸਤਖਤ ਕਰਵਾਉਣ ਲਈ ਫਾਰਮ ਉਸ ਕੁੜੀ ਵੱਲ ਵਧਾ ਦਿੱਤਾ ਤੇ ਦਸਤਖਤ ਕਰਨ ਲਈ ਕਿਹਾਬੇਬੇ ਨੇ ਉਸ ਦੇ ਹੱਥੋਂ ਬੱਚਾ ਫੜ ਲਿਆਪਹਿਲੀ ਵਾਰ ਉਹ ਕੁੜੀ ਨੂੰ ਕੁੱਝ ਹੋਸ਼ ਜਿਹੀ ਆਈ ਸੀਉਸਨੇ ਆਪਣੀ ਚੁੰਨੀ ਬੜੇ ਸੁਚੱਜੇ ਢੰਗ ਨਾਲ ਠੀਕ ਕੀਤੀ ਤੇ ਪੈੱਨ ਚੁੱਕ ਲਿਆਜਿਵੇਂ ਹੀ ਉਸਨੇ ਫਾਰਮਾਂ ’ਤੇ ਆਪਣੇ ਦਸਤਖਤ ਕੀਤੇ, ਮੇਰੇ ਹੋਸ਼ ਉੱਡ ਗਏਉਸਨੇ ਅੰਗਰੇਜ਼ੀ ਵਿੱਚ ਬੜੇ ਹੀ ਸੋਹਣੇ ਦਸਤਖਤ ਕੀਤੇਉਹਦਾ ਨਾਂ ਸੀ ਸੋਨੀਆ ਰਾਣੀਬੜੀ ਸੋਹਣੀ ਲਿਖਾਈਮੈਂ ਬੜੀ ਸੰਵਾਰਕੇ ਉਸਦੇ ਮੂੰਹ ਵੱਲ ਤੱਕਿਆਮੈਂ ਫਾਰਮ ਉੱਤੇ ਲਿਖੇ ਅੱਖਰਾਂ ਤੇ ਉਸ ਕੁੜੀ ਵੱਲ ਵਾਰ-ਵਾਰ ਦੇਖ ਰਹੀ ਸੀਮੈਨੂੰ ਇਸ ਤਰ੍ਹਾਂ ਦੇਖਦੇ ਬੇਬੇ ਨੇ ਉਸ ਕੁੜੀ ਵੱਲ ਕੌੜਾ ਝਾਕਦੇ ਮੈਨੂੰ ਪੁੱਛਿਆ,ਜੀ, ਇਹਨੇ ਕੁੱਝ ਗਲਤ ਦਸਖਤ ਕਰ’ਤੇ? ਕੀ ਕਰੀਏ ਜੀ, ਆਪਣਾ ਝੱਗਾ ਚੁੱਕਦੇ ਆਂ ਤਾਂ ਆਪਣਾ ਹੀ ਢਿੱਡ ਨੰਗਾ ਹੁੰਦਾਬੜੀ ਸਿੱਧਰੀ ਹੈਭੋਰਾ ਡੱਕੇ ਦੀ ਅਕਲ ਨੀਂ ਇਹਨੂੰਨਿਰਾ ਢੋਰ ਪੱਲੇ ਪਾ ’ਤੀ ਸਾਡੇ

ਮੈਂ ਕੁੱਝ ਤਲਖੀ ਵਿੱਚ ਆ ਕੇ ਕਿਹਾ,ਬੇਬੇ, ਇਹਨੇ ਕੁੱਝ ਗਲਤ ਨੀਂ ਕੀਤਾਮੈਂ ਬਸ ਫਾਰਮ ਚੈੱਕ ਕਰ ਰਹੀ ਸੀ

ਇੰਨਾ ਸੁਣਦੇ ਬੇਬੇ ਕੁੱਝ ਸ਼ਰਮਸਾਰ ਜਿਹੀ ਹੋ ਗਈਮੈਂ ਬੇਬੇ ਨੂੰ ਕੱਢਦੇ ਹੋਏ ਬੇਬੇ ਨੂੰ ਕਿਹਾ,ਬੇਬੇ ਤੁਸੀਂ ਆਹ ਫਾਰਮ ਦੀਆਂ ਫੋਟੋਆਂ ਕਾਪੀਆਂ ਕਰਵਾ ਕੇ ਸਾਹਮਣੇ ਨਵੇਂ ਹਸਪਤਾਲ ਵਿੱਚੋਂ ਪਰਚੀ ਕੱਟਵਾ ਲਿਆਉ ਤੇ ਬੱਚੇ ਤੇ ਇਸ ਦੀ ਮਾਂ ਨੂੰ ਇੱਥੇ ਛੱਡ ਜਾਉ, ਮੈਂ ਹੋਰ ਫਾਰਮ ਭਰਨਾ” ਬੇਬੇ ਨੇ ਮੇਰੇ ਤੋਂ ਫਾਰਮ ਫੜੇ ਤੇ ਆਪਣੀ ਨੂੰਹ ਨੂੰ ਘੂਰਦੀ ਹੋਈ ਬੋਲੀ,ਠੀਕ ਢੰਗ ਨਾਲ ਸਮਝ ਕੇ ਬੈਠੀਂ

ਬੇਬੇ ਦੇ ਜਾਣ ਬਾਦ ਮੈਂ ਫੌਰਨ ਆਪਣਾ ਹੱਥੀ ਕੰਮ ਛੱਡ ਉਸ ਕੁੜੀ ਵੱਲ ਟਿਕ ਟਕੀ ਲਾ ਕੇ ਪੁੱਛਿਆ, “ਤੁਸੀਂ ਕਿੰਨੇ ਪੜ੍ਹੇ ਹੋ? ਤੇ ਇਹ ਤੁਹਾਡਾ ਪਹਿਲਾ ਬੱਚਾ ਹੈ? ਉਮਰ ਕਿੰਨੀ ਹੈ ਤੁਹਾਡੀ?”

ਇਕ ਦਮ ਇਹਨਾਂ ਸਵਾਲਾਂ ਦੇ ਜਵਾਬ ਲਈ ਕਾਹਲੀ ਹੋ ਗਈ ਸੀ ਮੈਂਉਸਨੇ ਮੇਰੇ ਵੱਲ ਪਹਿਲੀ ਵਾਰ ਤੱਕਿਆ ਤੇ ਬੋਲੀ ਕੁੱਝ ਨਾਮੈਂ ਉਸ ਨੂੰ ਪਾਣੀ ਦਾ ਗਲਾਸ ਪੀਣ ਲਈ ਦਿੱਤਾਉਸ ਨੇ ਝਿਜਕਦੇ ਜਿਹੇ ਗਲਾਸ ਫੜਿਆ ਤੇ ਪੀ ਲਿਆ ਤੇ ਬਾਕੀ ਆਪਣੇ ਗੋਦੀ ਚੁੱਕੇ ਬੱਚੇ ਨੂੰ ਪਿਆ ਦਿੱਤਾਬੋਲੀ, “ਮੈਡਮ ਜੀ, ਮੈਂ ਬੀ.ਏ. ਫਸਟ ਡਵੀਜਨ ਪਾਸ ਹਾਂਇਹ ਮੇਰਾ ਬੱਚਾ ਨਹੀਂ

ਇੰਨਾ ਕਹਿ ਕੇ ਉਹ ਚੁੱਪ ਕਰ ਗਈਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀਡਿਗਰੀ ਹੋਲਡਰ ਤੇ ਆਹ ਹਾਲਤਮੇਰਾ ਸਿਰ ਸੱਚਮੁੱਚ ਚਕਰਾ ਰਿਹਾ ਸੀਮੈਂ ਉਸ ਨੂੰ ਪੁੱਛਿਆ,ਇਹ ਤੁਹਾਡਾ ਬੱਚਾ ਨਹੀਂ, ਤੇ ਤੁਹਾਨੂੰ ਇਹ ਸਿੱਧਰੀ ਕਿਉਂ ਕਹਿ ਰਹੇ ਨੇ? ਆਖਰ ਤੁਹਾਡੀ ਇਹ ਹਾਲਤ ਕਿਵੇਂ ਹੋਈ?”

ਉਸ ਕੁੜੀ ਨੇ ਮੇਰੇ ਵੱਲ ਬੜੇ ਹੀ ਗੁਹ ਨਾਲ ਦੇਖਿਆ ਤੇ ਫੇਰ ਕਮਰੇ ਵਿੱਚ ਪਈ ਹਰ ਇੱਕ ਚੀਜ਼ ਨੂੰ ਦੇਖਿਆ ਆਖਰ ਉਸਦੀ ਨਜ਼ਰ ਆਪਣੀ ਗੋਦੀ ਸੁੱਤੇ ਪਏ ਬੱਚੇ ’ਤੇ ਪਈਉਹ ਅਜੀਬ ਜਿਹੇ ਢੰਗ ਨਾਲ ਮੁਸਕਰਾਈਮੈਨੂੰ ਲੱਗਿਆ ਸ਼ਾਇਦ ਉਹ ਰੋ ਪਏਗੀਪਰ ਉਸਦੀਆਂ ਤਾਂ ਅੱਖਾਂ ਵਿੱਚ ਜਿਵੇਂ ਪਾਣੀ ਹੀ ਸੁੱਕਿਆ ਹੋਇਆ ਸੀਉਸਨੇ ਕੁੱਝ ਸੰਭਲਦੇ ਹੋਏ ਮੇਰੇ ਵੱਲ ਵੇਖਿਆ ਤੇ ਕਹਿਣਾ ਸ਼ੁਰੂ ਕੀਤਾ,ਮੈਡਮ ਜੀ, ਮੇਰੇ ਮਾਪੇ ਵਿਚਾਰੇ ਬਹੁਤ ਗਰੀਬ ਸੀ, ਪਰ ਮੈਂ ਪੜ੍ਹਨੇ ਚ ਹੁਸ਼ਿਆਰ ਸੀਇਸ ਲਈ ਵਜੀਫੇ ਨਾਲ ਤੇ ਸਕੂਲ ਦੀ ਇੱਕ ਮੈਡਮ ਦੀ ਮਦਦ ਨਾਲ ਮੈਂ ਬੀ.ਏ. ਕੀਤੀ ਸੀਸੋਚਿਆ ਸੀ, ਕੋਈ ਨੌਕਰੀ ਮਿਲ ਗਈ ਤਾਂ ਬਾਪੂ ਬੇਬੇ ਦੀ ਸਾਰੀ ਗਰੀਬੀ ਦੂਰ ਕਰ ਦੇਵਾਂਗੀ ਪਰ ਇਸ ਮੁਲਕ ਵਿੱਚ ਨੌਕਰੀ ਕਿੱਥੇਮੇਰਾ ਛੋਟੇ ਭਰਾ ਦਾ ਐਕਸੀਡੈਂਟ ਹੋ ਗਿਆਉਹਦੇ ਸਿਰ ’ਤੇ ਸੱਟ ਲੱਗੀਜੋ ਕੁੱਝ ਵੀ ਘਰ ਸੀ, ਸਭ ਉਹਦੇ ਇਲਾਜ ’ਤੇ ਲਾ ਦਿੱਤਾ ਪਰ ਉਹਨੂੰ ਕੋਈ ਫਰਕ ਨਾ ਪਿਆਡਾਕਟਰ ਰੋਜ਼ ਕੋਈ ਨਾ ਕੋਈ ਟੈੱਸਟ ਕਰਦੇ ਤੇ ਤਿੰਨਾਂ ਕੁ ਦਿਨਾਂ ਬਾਦ ਪੈਸੇ ਭਰਵਾ ਲੈਂਦੇਜਿਸ ਦਿਨ ਪੈਸੇ ਨਾ ਭਰ ਪਾਉਂਦੇ, ਉਹਦੀ ਦਵਾਈ ਬੰਦ ਕਰ ਦਿੰਦੇਬਾਪੂ ਬੇਬੇ ਨੇ ਰਿਸ਼ਤੇਦਾਰਾਂ ਤੇ ਪਿੰਡੋਂ ਮੰਗ-ਮੰਗ ਇਲਾਜ ਕਰਵਾਇਆਇੱਕ ਸਾਲ ਬਾਦ ਉਹ ਨਾ ਬੱਚਿਆਮੇਰੇ ਮਾਪਿਆਂ ਨੂੰ ਉਸਦਾ ਹੀ ਦੁੱਖ ਲੈ ਬੈਠਾਤੇ ਫੇਰ ਇੱਕ ਦਿਨ ਮੇਰੀ ਇੱਕ ਮਾਸੀ ਆਈਉਹਨੇ ਇੱਕ ਰਿਸ਼ਤਾ ਦੱਸਿਆਬੇਬੇ ਬਾਪੂ ਦਾ ਦਿਮਾਗ ਤਾਂ ਪਹਿਲਾਂ ਹੀ ਸੁੰਨ ਸੀਉਹਨਾਂ ਮਾਸੀ ਨੂੰ ਕਿਹਾ ਕਿ ਜਿਵੇਂ ਤੈਨੂੰ ਠੀਕ ਲੱਗੇ, ਕਰਦੇਸਾਡੇ ਕੋਲ ਲੈਣ ਦੇਣ ਨੂੰ ਤਾਂ ਕੁੱਝ ਹੈ ਨੀਂਮਾਸੀ ਮੇਰੀ ਇੱਕ ਫੋਟੋ ਲੈ ਗਈ ਤੇ ਇੱਕ ਹਫਤੇ ਬਾਦ ਸਾਡੇ ਘਰ ਦੋ ਤਿੰਨ ਬੁੜ੍ਹੀਆਂ ਤੇ ਤਿੰਨ ਬੰਦੇ ਆ ਗਏਮੈਨੂੰ ਮਾਸੀ ਨੇ ਦੱਸਿਆ ਕਿ ਇਹ ਤੈਨੂੰ ਸ਼ਗਨ ਕਰਨ ਆਏ ਨੇਬਹੁਤਾ ਨਾ ਬੋਲੀਂ ਕੁੱਝ ਤੇ ਬੱਸ ਸਿੱਧਰੀ ਜਿਹੀ ਹੀ ਬਣੀ ਰਹੀਂ ਉਦੋਂ ਮੇਰੀ ਉਮਰ ਮਹਿਜ ਇੱਕੀ ਕੁ ਸਾਲ ਸੀਮੈਨੂੰ ਕੁੱਝ ਵੀ ਸਮਝ ਨਾ ਆਇਆ ਕਿ ਕੀ ਹੋ ਰਿਹਾਉਹਨਾਂ ਇੱਕ 30 ਕੁ ਸਾਲ ਦੇ ਬੰਦੇ ਨੂੰ ਮੇਰੇ ਨਾਲ ਬਿਠਾ ਦਿੱਤਾ ਤੇ ਸਾਡੇ ਦੋਵਾਂ ਨੂੰ ਪਹਿਲਾਂ ਮਾਸੀ ਤੇ ਫੇਰ ਬਾਕੀ ਆਈਆਂ ਔਰਤਾਂ ਤੇ ਮਰਦਾਂ ਨੇ ਸ਼ਗਨ ਪਾਇਆਸ਼ਗਨ ਹੋਣ ਤੋਂ ਅਗਲੇ ਹਫਤੇ ਹੀ ਮੈਨੂੰ ਮਾਸੀ ਨੇ ਪੰਜ ਸੂਟ ਤੇ ਪੈਰਾਂ ਦੀ ਝਾਜਰਾਂ ਲਿਆ ਦਿੱਤੀਆਂ ਤੇ ਮੈਨੂੰ ਦੱਸਿਆ ਕਿ ਆਹ ਤੇਰੀ ਵਰੀ ਹੈਤੂੰ ਬੱਸ ਕੱਲ੍ਹ ਨੂੰ ਤਿਆਰ ਹੋਣਾਤੇਰਾ ਵਿਆਹ ਹੈਮੇਰੇ ਪੈਰਾਂ ਹੇਠੋਂ ਜਮੀਨ ਨਿੱਕਲ ਗਈਮੈਂ ਭੁੱਬੀਂ ਰੋਈ ਪਰ ਮੇਰਾ ਰੋਣਾ ਕੌਣ ਸੁਣਦਾ ਸੀਅਗਲੇ ਦਿਨ ਅੱਠ-ਦੱਸ ਜਣੇ ਆਏ ਤੇ ਮੈਨੂੰ ਵਿਆਹ ਕੇ ਲੈ ਆਏਮੈਂ ਜਦ ਗੱਡੀ ਵਿੱਚੋਂ ਉੱਤਰੀ ਤਾਂ ਨਾ ਕੋਈ ਮੇਲ ਨਾ, ਕੋਈ ਗੇਲ ਸੀ ਬਸ ਕੁੱਝ ਔਰਤਾਂ ਸੀਤੇ ਮੇਰੀ ਸੱਸ ਮੇਰੇ ਕੋਲ ਆਈ ਤੇ ਮੇਰੀ ਮਾਸੀ ਨੂੰ ਬਾਹੋਂ ਫੜ ਲੈ ਗਈਮੇਰੀ ਮਾਸੀ ਖਚਰੀ ਜਿਹੀ ਹਾਸੀ ਹੱਸਦੀ ਆਈ ਉਸਦੇ ਹੱਥ ਇੱਕ ਸੂਟ ਤੇ ਕੰਬਲ ਚੁੱਕਿਆ ਹੋਇਆ ਸੀਮੈਨੂੰ ਸਮਝ ਆ ਗਈ ਸੀ ਕਿ ਇਹ ਮਾਸੀ ਨੂੰ ਵਿਚੋਲਗੀ ਮਿਲੀ ਹੈਮਾਸੀ ਮੇਰੇ ਕੋਲ ਬੈਠੀ ਤੇ ਮੈਨੂੰ ਕਹਿੰਦੀ,ਦੇਖ ਧੀਏ, ਤੇਰਾ ਹੁਣ ਇਹੀ ਘਰ ਹੈਇੱਥੇ ਬਹੁਤਾ ਨਾ ਆਪਣੀ ਪੜ੍ਹਾਈ ਲਿਖਾਈ ਦਾ ਰੌਲਾ ਪਾਈਂਬਸ ਸਿੱਧਰੀ ਜਿਹੀ ਹੀ ਰਹੀਂਬਾਕੀ ਰੱਬ ਭਲੀ ਕਰੂ” ਮਾਸੀ ਇੰਨਾ ਕਹਿ ਮੇਰਾ ਸਿਰ ਪਲੋਸ ਗਈਮੈਨੂੰ ਵਿਆਹ ਦੇ ਦੂਜੇ ਦਿਨ ਮੈਨੂੰ ਪਤਾ ਲੱਗਿਆ ਕਿ ਮੇਰੇ ਘਰਵਾਲੇ ਦਾ ਇਹ ਦੂਜਾ ਵਿਆਹ ਤੇ ਮੇਰੇ ਘਰਵਾਲੇ ਦੀ ਪਹਿਲੀ ਘਰਵਾਲੀ ਆਪਣੇ ਪੰਜਵੇਂ ਬੱਚੇ ਨੂੰ ਜਨਮ ਦੇਣ ਸਾਰ ਮਰ ਗਈ ਸੀਮੇਰੀ ਸੱਸ ਨੇ ਮੇਰੇ ਕੋਲ਼ ਆਈ ਤੇ ਮੇਰੇ ਕੋਲ਼ ਤਿੰਨ ਕੁੜੀਆਂ ਨੂੰ ਖੜ੍ਹਾ ਕਰ ਦਿੱਤਾ ਤੇ ਕਿਹਾ,ਇਹ ਹੁਣ ਤੇਰੀਆਂ ਕੁੜੀਆਂਨਾਲ ਹੀ ਉਸ ਨੇ ਆਪਣੀ ਗੋਦੀ ਚੁੱਕੇ ਇਸ ਜੁਆਕ ਨੂੰ ਮੇਰੀ ਗੋਦੀ ਪਾਉਂਦੇ ਕਿਹਾ - ਇਹ ਤੇਰਾ ਮੁੰਡਾਧੀਏ ਤੂੰ ਇਸ ਘਰ ਦੀ ਨੂੰਹ ਧੀ ਹੈ ਤੇ ਇਹਨਾਂ ਦੀ ਮਾਂਮੈਂ ਤਾਂ ਨਦੀ ਕਿਨਾਰੇ ਰੁੱਖ ਹਾਂਇਹਨਾਂ ਦਾ ਪਾਲਣ ਵੀ ਤੂੰ ਹੀ ਕਰਨਾ” ਉਸ ਦਿਨ ਹੀ ਮੈਂ ਆਪਣੀ ਸੱਸ ਨੂੰ ਸਿਆਣੀ ਲੱਗੀ ਸੀਫੇਰ ਰਾਤ ਦਿਨ ਰੋਂਦੀ ਕਿ ਆਖਰ ਕੀ ਹੋ ਰਿਹਾ ਤੇ ਕਿਉਂ ਹੋ ਰਿਹਾਇੱਕ ਦਿਨ ਮੈਂ ਬਾਹਰ ਬੈਠੀ ਕੱਪੜੇ ਧੋ ਰਹੀ ਸੀ ਕਿ ਇੱਕ ਗੁਆਂਢਣ ਆਈ ਤੇ ਬੇਬੇ ਨੂੰ ਬੋਲ ਕੇ ਕਹਿੰਦੀ,ਤੂੰ ਤਾਂ ਕਹਿੰਦੀ ਸੀ ਕਿ ਇਹ ਸਿੱਧਰੀ ਹੈਇਹ ਤਾਂ ਮੈਨੂੰ ਸਿਆਣੀ ਲੱਗਦੀ ਹੈ” ਮੈਨੂੰ ਇਹ ਗੱਲ ਸੁਣ ਕੇ ਪਤਾ ਲੱਗਿਆ ਕਿ ਮਾਸੀ ਨੇ ਝੂਠ ਬੋਲ ਕੇ ਮੇਰਾ ਰਿਸ਼ਤਾ ਕਰਵਾਇਆ ਸੀ ਕਿ ਮੈ ਸਿੱਧਰੀ ਹਾਂ ਤੇ ਕਦੇ ਕੁੱਝ ਨਹੀਂ ਕਹਾਂਗੀਤੇ ਸੱਚੀਂ ਉਸ ਦਿਨ ਮੇਰਾ ਸਭ ਕੁੱਝ ਖਤਮ ਹੋ ਗਿਆਤੇ ਫੇਰ ਜੇ ਮੈਂ ਕਦੇ ਕੁੱਝ ਬੋਲਣਾ ਚਾਹਿਆ ਤਾਂ ਮੈਨੂੰ ਇਹ ਕਹਿ ਕੇ ਚੁੱਪ ਕਰਵਾਇਆ ਗਿਆ - ਤੂੰ ਤਾਂ ਸਿੱਧਰੀ ਹੈ ਤੇ ਸਿੱਧਰੀ ਬਣ ਕੇ ਰਹਿਜਿਆਦਾ ਸਿਆਣਪ ਵਰਤਣ ਦੀ ਲੋੜ ਨਹੀਂ

ਇੰਨਾ ਕੇ ਕਹਿ ਕੇ ਉਹ ਕੁੜੀ ਇਕ ਦਮ ਸ਼ਾਂਤ ਹੋ ਗਈਮੈਂ ਸੱਚਮੁੱਚ ਹੀ ਹੈਰਾਨ ਤੇ ਪਰੇਸ਼ਾਨ ਸੀ ਕਿ ਕੋਈ ਇੰਨਾ ਕਿਵੇਂ ਸਹਿ ਸਕਦਾ ਹੈਮੈਂ ਹਾਲੇ ਵੀ ਉਸ ਦੇ ਮੂੰਹ ਵੱਲ ਦੇਖ ਰਹੀ ਸੀ ਕਿ ਅਚਾਨਕ ਉਹ ਬੋਲੀ,ਮੇਰੀ ਗਰੀਬੀ ਦਾ ਲਾਭ ਉਠਾਇਆ, ਮਾਸੀ ਵਰਗੇ ਸਵਾਰਥੀ ਲੋਕ ਉਠਾਉਂਦੇ ਨੇ ... ਤੇ ਮੇਰੇ ਵਰਗੀ ਮਜਬੂਰ ਨੂੰ ਸਿੱਧਰੀ ਤੀਵੀਂ ਬਣਨਾ ਪੈਂਦਾ

ਮੈਂ ਹੈਰਾਨ ਸੀ ਕਿ ਆਖਰ ਦੋਸ਼ ਕਿਸ ਦਾ ਸੀ ਤੇ ਇਹ ਕਿਸ ਸਮਾਜ ਦਾ ਅੰਗ ਹਾਂ ਅਸੀਂ? ਮੈਂ ਹਾਲੇ ਸੋਚ ਹੀ ਰਹੀ ਸੀ ਕਿ ਉਸਦੀ ਸੱਸ ਫਾਰਮ ਤੇ ਪਰਚੀ ਲੈ ਕੇ ਅੰਦਰ ਆ ਗਈ ਸੀ ਤੇ ਆਉਣ ਸਾਰ ਉਸਨੇ ਉਸ ਨੂੰ,ਜਾ ਸਿੱਧਰੀਏ, ਬਾਹਰ ਜਾ ਕੇ ਇਹਨੂੰ ਆਹ ਲਿਫਾਫੇ ਚ ਫਲੂਟ ਰੱਖਿਆ ਖਵਾ ਦੇ

ਬੇਬੇ ਦੀ ਇੰਨੀ ਗੱਲ ਸੁਣ ਮੇਰੇ ਵੀ ਅੱਖਾਂ ਵਿੱਚ ਪਾਣੀ ਆ ਗਿਆ ਤੇ ਮੈਂ ਆਪ ਮੁਹਾਰੇ ਕਹਿ ਬੈਠੀ,ਬੇਬੇ ਇਹ ਸਿੱਧਰੀ ਤੀਵੀਂ ਹੀ ਹੈ, ਆਪਣਾ ਆਪ ਭੁਲਾ ਕੇ ਤੇਰੇ ਘਰ ਨੂੰ ਵਸਾ ਰਹੀ ਹੈ

*****

(1138)

About the Author

ਸੁਖਪਾਲ ਕੌਰ ਲਾਂਬਾ

ਸੁਖਪਾਲ ਕੌਰ ਲਾਂਬਾ

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author