TarsemSBhangu7ਅੱਧੀ ਕੁ ਰਾਤ ਦਾ ਵਕਤ ਹੋਵੇਗਾ, ਪਿੰਡ ਦੇ ਸ਼ਾਂਤ ਵਾਤਾਵਰਣ ਨੂੰ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਨੇ ...
(16 ਦਸੰਬਰ 2019)

ਇਹ 20ਵੀਂ ਸਦੀ ਦੇ 8ਵੇਂ-9ਵੇਂ ਦਹਾਕੇ ਦਾ ਕਾਲਾ ਦੌਰ ਸੀਪੰਜਾਬ ਦਾ ਕੋਈ ਪਿੰਡ ਹੀ ਹੋਊ, ਜਿੱਥੇ ਸੂਰਜ ਡੁੱਬਦਿਆਂ ਬੂਹੇ ਬੰਦ ਨਾ ਹੋਏ ਹੋਣਇਹਨਾਂ ਕਾਲੇ ਦਿਨਾਂ ਦਾ ਸੇਕ ਬਹੁਤ ਸਾਰੇ ਲੋਕਾਂ ਨੂੰ ਲੱਗਾ ਸੀ, ਥੋੜ੍ਹਾ ਭਾਵੇਂ ਬਹੁਤਾਇਹ ਉਹ ਮੰਦਭਾਗਾ ਵੇਲਾ ਸੀ ਜਦੋਂ ਕਿਤੇ ਨਾ ਕਿਤੇ ਸੱਥਰ ਵਿਛਿਆ ਹੀ ਰਹਿੰਦਾ ਸੀਪੰਜਾਬ ਵਿੱਚ ਲੋਕਤੰਤਰ ਦਾ ਮਜ਼ਾਕ ਉਡਾ ਕੇ ਕੁਝ ਸਿਆਸੀ ਧਿਰਾਂ ਵੱਲੋਂ ਚੋਣ ਬਾਈਕਾਟ ਦੇ ਚੱਲਦਿਆਂ ਸੰਗੀਨਾਂ ਦੀ ਛਾਂ ਹੇਠ ਪਈਆਂ ਵੋਟਾਂ ਮਗਰੋਂ ਕਾਂਗਰਸ ਦੀ ਸਰਕਾਰ ਅਸਾਨੀ ਨਾਲ ਹੋਂਦ ਵਿੱਚ ਆ ਚੁੱਕੀ ਸੀਦਹਿਸ਼ਤਵਾਦ ਖਤਮ ਕਰਨ ਦੇ ਨਾਂ ’ਤੇ ਸਰਕਾਰੀ ਦਹਿਸ਼ਤਵਾਦ ਜਾਰੀ ਸੀ

ਮੈਂ ਸਲਾਨਾ ਛੁੱਟੀ ਕੱਟਣ ਪਿੰਡ ਆਇਆ ਹੋਇਆ ਸਾਂਮੇਰਾ ਇੱਕ ਕਰੀਬੀ ਰਿਸ਼ਤੇਦਾਰ ਲੜਕਾ ਇੱਕ ਦਿਨ ਮੇਰੇ ਖ਼ਾਸ ਮਿੱਤਰ, ਜੋ ਚੰਗੇ ਸਰਕਾਰੀ ਅਹੁਦੇ ਉੱਤੇ ਸੀ, ਦੇ ਬੈਠਿਆਂ ਆ ਕੇ ਕਹਿਣ ਲੱਗਾ, “ਵੀਰ ਫ਼ੌਜੀਆ ਮੈਂਨੂੰ ਵੀ ਕਿਧਰੇ ਸੈੱਟ-ਸੁਟ ਕਰਵਾ ਦਿਓ।” ਮੇਰੇ ਮਿੱਤਰ ਨੇ ਮੈਂਨੂੰ ਦੱਸਿਆ ਕਿ ਇੱਕ ਵੀ.ਆਈ.ਪੀ. ਮੇਰੇ ਉੱਤੇ ਬਹੁਤ ਵਿਸ਼ਵਾਸ ਕਰਦਾ ਹੈਉਸ ਦੀ ਜਾਨ ਨੂੰ ਖ਼ਤਰਾ ਹੋਣ ਕਰਕੇ ਐੱਸ.ਐੱਸ ਪੀ. ਨੇ ਉਸਨੂੰ ਸੁਰੱਖਿਆ ਦੇਣ ਲਈ ਕਿਹਾ ਹੈ ਪਰ ਉਸ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਹੈ ਕਿ ਉਸ ਨੂੰ ਪੰਜਾਬ ਪੁਲੀਸ ਉੱਤੇ ਯਕੀਨ ਨਹੀਂਐੱਸ.ਐੱਚ.ਓ. ਨੇ ਕਿਹਾ ਹੈ ਕਿ ਤੁਸੀਂ ਆਪਣੀ ਮਰਜ਼ੀ ਦੇ ਤਿੰਨ ਬੰਦੇ ਰੱਖ ਲਓ, ਮੈਂ ਉਹਨਾਂ ਨੂੰ ਨੰਬਰ ਦੇ ਦਿਆਂਗਾਉਦੋਂ ਐੱਸ.ਪੀ.ਓ. ਭਰਤੀ ਕਰਨ ਦੇ ਅਧਿਕਾਰ ਸਰਕਾਰ ਨੇ ਥਾਣੇਦਾਰ ਨੂੰ ਦਿੱਤੇ ਹੋਏ ਸਨਸੋ ਉਹ ਲੜਕਾ ਇੱਕ-ਦੋ ਦਿਨ ਹੀ ਹਥਿਆਰ ਬਾਰੇ ਜਾਣਕਾਰੀ ਲੈ ਕੇ ਉਸ ਵੀ.ਆਈ.ਪੀ. ਦੀ ਸੁਰੱਖਿਆ ਲਈ ਤਾਇਨਾਤ ਹੋ ਗਿਆਕੁਝ ਦਿਨਾਂ ਬਾਅਦ ਹੀ ਉਹ ਅਸਲੇ ਸਮੇਤ ਹਥਿਆਰ ਲੈ ਕੇ ਭਗੌੜਾ ਹੋ ਗਿਆਆਪਣੀ ਮਰਜ਼ੀ ਦਾ ਰੱਖਿਆ ਮੁੰਡਾ ਭਗੌੜਾ ਹੋਣ ਕਰਕੇ ਵੀ.ਆਈ.ਪੀ. ਨੂੰ ਹੱਥਾਂ ਪੈਰਾਂ ਦੀ ਪੈਣਾ ਕੁਦਰਤੀ ਸੀਉਹ ਗੱਡੀ ਵਿੱਚ ਬੈਠ ਸਿੱਧੇ ਸਾਡੇ ਪਿੰਡ ਮੇਰੇ ਮਿੱਤਰ ਦੇ ਘਰ ਆ ਗਏਮੇਰਾ ਮਿੱਤਰ ਕਿਧਰੇ ਬਾਹਰ ਗਿਆ ਹੋਇਆ ਸੀਮਿੱਤਰ ਦੀ ਮਾਰਫ਼ਤ ਕਿਸੇ ਨੇ ਉਹਨਾਂ ਨੂੰ ਮੇਰਾ ਘਰ ਦੱਸ ਦਿੱਤਾ ਕਿ ਉਸ ਬਾਰੇ ਫ਼ੌਜੀ ਨੂੰ ਜ਼ਰੂਰ ਪਤਾ ਹੋਊਓਪਰੇ ਬੰਦੇ ਆਏ ਦੱਸ ਪਤਨੀ ਨੇ ਬੱਚੇ ਹੱਥ ਸੁਨੇਹਾ ਘੱਲ ਕੇ ਮੈਂਨੂੰ ਖੇਤਾਂ ਵਿੱਚੋਂ ਬੁਲਾ ਲਿਆਮੈਂ ਘਰ ਆ ਕੇ ਆਏ ਸਾਰਿਆਂ ਨੂੰ ਸਤਿਕਾਰ ਨਾਲ ਫਤਹਿ ਬੁਲਾਈਉਹ ਨੇਤਾ ਬੈਠਦਿਆਂ ਹੀ ਬੋਲਿਆ, “ਕਾਕਾ, ਜਿਹੜਾ ਮੁੰਡਾ ਮੇਰੇ ਕੋਲ ਛੱਡ ਕੇ ਆਏ ਸੀ, ਕਿਸ ਤਰ੍ਹਾਂ ਦਾ ਹੈ?”

‘ਕਿਸ ਤਰ੍ਹਾਂ ਦਾ’ ਸੁਣ ਮੇਰੀ ਸੋਚ ਭੁਆਂਟਣੀ ਖਾ ਗਈਮੈਂ ਸੰਭਲਦਿਆਂ ਮੁੰਡੇ ਦੀ ਤਾਰੀਫ਼ ਕਰਦਿਆਂ ਕਿਹਾ, “ਮੁੰਡਾ ਆਪਣੇ ਘਰਾਂ ’ਚੋਂ ਈ ਆ, ਕਿਉਂ ਕੀ ਗੱਲ ਹੋ ਗਈ?”

“ਉਹ ਮੁੰਡਾ ਕੱਲ੍ਹ ਦਾ ਹਥਿਆਰ ਲੈ ਕੇ ਗਿਆ ਮੁੜਿਆ ਨਹੀਂ ਜੇ ...”, ਕਹਿ ਕੇ ਉਸ ਨੇ ਮੇਰੀ ਖਾਨਿਓਂ ਗਵਾ ਦਿੱਤੀ ਮੈਂਨੂੰ ਚੁੱਪ ਵੇਖ ਕੇ ਉਸ ਨੇ ਫਿਰ ਕਿਹਾ, ‘ਹਾਲੇ ਕੁਝ ਨਹੀਂ ਜੇ ਵਿਗੜਿਆ ਮੈਂ ਥਾਣੇ ਰਿਪੋਰਟ ਨਹੀਂ ਕੀਤੀ, ਜੇ ਕਿਧਰੇ ਤੁਹਾਡੇ ਸੰਪਰਕ ਵਿੱਚ ਹੈ ਤਾਂ ਆ ਕੇ ਹਥਿਆਰ ਦੇ ਜਾਵੇ, ਆਪ ਜਿੱਧਰ ਮਰਜ਼ੀ ਜਾਵੇ।”

ਮੇਰੀ ਤਾਂ ਜਿਵੇਂ ਜ਼ੁਬਾਨ ਹੀ ਠਾਕੀ ਗਈ ਹੋਵੇਬਿਨਾ ਕੁਝ ਖਾਧੇ ਪੀਤੇ ਉਹ ਜਾ ਚੁੱਕੇ ਸਨਮੁੰਡੇ ਦਾ ਕੋਈ ਥਹੁ ਪਤਾ ਨਹੀਂ ਸੀ ਕਿ ਉਹ ਹਥਿਆਰ ਲੈ ਕੇ ਕਿੱਥੇ ਗਾਇਬ ਹੋ ਗਿਆ ਸੀ।। ਅਗਲੇ ਦਿਨ ਸ਼ਾਮੀਂ 5 ਵਜੇ ਪੁਲੀਸ ਪਾਰਟੀ ਦਾ ਰੇਡ ਹੋ ਗਿਆਜ਼ਾਹਿਰ ਸੀ ਕਿ ਵੀ.ਆਈ.ਪੀ. ਨੇ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੋਵੇਗੀਮੇਰੇ ਮਿੱਤਰ ਦੇ ਘਰ ਮਗਰੋਂ ਪੁਲੀਸ ਮੇਰੇ ਘਰ ਆ ਗਈਉਸ ਦੌਰ ਵਿੱਚ ਕਈ ਫ਼ੌਜੀਆਂ ਦੇ ਨਾਂ ਵੀ ਇਸ ਲਹਿਰ ਨਾਲ ਜੁੜੇ ਹੋਏ ਸਨਮੈਂ ਸਭ ਤੋਂ ਪਹਿਲਾਂ ਆਪਣੀ ਪਹਿਚਾਣ ਬਤੌਰ ਯੂਨੀਅਰ ਕਮਿਸ਼ਨ ਅਫਸਰ ਥਾਣੇਦਾਰ ਨੂੰ ਕਰਵਾਈ ਕਿਉਂਕਿ ਮੈਂ ਪੰਜਾਬ ਪੁਲੀਸ ਦੀ ‘ਮਿੱਠੀ ਬੋਲੀ’ ਤੋਂ ਭਲੀ-ਭਾਂਤ ਜਾਣੂ ਸਾਂਪਰ ਰੇਡ ’ਤੇ ਆਇਆ ਥਾਣੇਦਾਰ ਭਲਾ ਆਦਮੀ ਲੱਗਿਆਉਸ ਨੇ ਮੇਰਾ ਸਤਿਕਾਰ ਕਰਦਿਆਂ ਭਗੌੜੇ ਮੁੰਡੇ ਨਾਲ ਮੇਰੇ ਰਿਸ਼ਤੇ ਬਾਰੇ ਪੁੱਛਿਆਮੈਂ ਬੜੇ ਸਤਿਕਾਰ ਨਾਲ ਕਿਹਾ, “ਸਰ ਹੈ ਤਾਂ ਮੇਰੇ ਸਕਿਆਂ ’ਚੋਂ, ਮੇਰੇ ਦੋਸਤ ਨੇ ਮੇਰੇ ਕਹੇ ਉੱਤੇ ਰਖਵਾ ਦਿੱਤਾ ਸੀ, ਇਹ ਤਾਂ ਕੋਈ ਨਹੀਂ ਜਾਣਦਾ ਕਿ ਕਿਸੇ ਦੇ ਦਿਲ ਵਿੱਚ ਕੀ ਹੈ?”

“ਸਰਦਾਰ ਜੀ, ਤੁਸੀਂ ਬੜੇ ਸਾਫ ਦਿਲ ਲੱਗਦੇ ਹੋ, ਆਪਣਾ ਪਰਿਵਾਰ ਲੈ ਕੇ ਆਪਣੀ ਡਿਊਟੀ ਵਾਲੀ ਜਗ੍ਹਾ ਚਲੇ ਜਾਓ ਸਰਕਾਰੀ ਹਥਿਆਰ ਗੁੰਮ ਹੋਇਆ ਹੈ, ਤੁਹਾਨੂੰ ਵੀ ਖਿੱਚ-ਧੂਹ ਹੋ ਸਕਦੀ ਹੈਹੋ ਸਕਦਾ ਹੈ ਦੂਸਰਾ ਅਫਸਰ ਮੇਰੇ ਵਾਂਗ ਨਾ ਸੋਚੇ, ਅਕਸਰ ਕਣਕ ਨਾਲ ਘੁਣ ਵੀ ਪਿਸ ਜਾਂਦਾ ਹੈ।”

ਕੋਈ ਸਾਧਨ ਨਾ ਹੋਣ ਕਰਕੇ ਰਾਤ ਨੂੰ ਜਾਣਾ ਮੁਸ਼ਕਿਲ ਸੀਪੁਲੀਸ ਦੇ ਡਰ ਕਾਰਨ ਰਾਤ ਕਿਸੇ ਦੇ ਘਰ ਕੱਟਣ ਦੀ ਸਲਾਹ ਬਣੀਇਸ ਸਬੰਧੀ ਜਦੋਂ ਮਾਤਾ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੀ, “ਲੁਕ-ਲੁਕ ਕੇ ਬੰਦਾ ਕਿੰਨਾ ਕੁ ਚਿਰ ਜੀਅ ਸਕਦਾ ਹੈ, ਤੁਸੀਂ ਜਾਣਾ ਹੈ ਤਾਂ ਜਾਓ, ਮੈਂ ਨਹੀਂ ਕਿਸੇ ਦੇ ਘਰ ਜਾਣਾ।”

ਮੇਰੇ ਕੰਨਾਂ ਵਿੱਚ ਪੁਲੀਸ ਅਫਸਰ ਦੇ ਬੋਲ ਗੂੰਜ ਰਹੇ ਸਨਕੁਕੜੀ ਦੇ ਖੰਭਾਂ ਵਾਂਗ ਸਾਨੂੰ ਸਾਰਿਆਂ ਨੂੰ ਆਗੋਸ਼ ਵਿੱਚ ਲੈਣ ਵਾਲੀ ਮਾਂ ਨੂੰ ਛੱਡ ਮੈਂ ਆਪਣੇ ਬੱਚੇ ਅਤੇ ਪਤਨੀ ਨੂੰ ਨਾਲ ਲੈ ਕੇ ਨਜ਼ਦੀਕ ਰਹਿੰਦੇ ਇੱਕ ਦਲਿਤ ਪਰਿਵਾਰ ਦੇ ਘਰ ਚਲਾ ਗਿਆਗਰਮੀ ਕਰਕੇ ਅਸੀਂ ਉਹਨਾਂ ਦੇ ਕੋਠੇ ਉੱਤੇ ਭੁੰਜੇ ਹੀ ਕੱਪੜਾ ਵਿਛਾ ਕੇ ਪੈ ਗਏ ਇੱਥੋਂ ਸਾਨੂੰ ਆਪਣਾ ਘਰ ਅਤੇ ਦੂਰ ਤਕ ਗਲ਼ੀ ਦਿਸਦੀ ਸੀਸਾਡੇ ਘਰ ਤੋਂ ਥੋੜ੍ਹੀ ਦੂਰ ਇੱਕ ਖੁੱਲ੍ਹੇ ਵਿਹੜੇ ਵਾਲਾ ਆਰਜ਼ੀ ਗੁਰਦੁਆਰਾ ਸੀ ਜੋ ਖਾੜਕੂ ਲਹਿਰ ਵਿੱਚ ਮਾਰੇ ਗਏ ਇੱਕ ਮੁੰਡੇ ਦੀ ਯਾਦ ਵਿੱਚ ਲਹਿਰ ਦੇ ਆਗੂਆਂ ਵਲੋਂ ਬਣਾ ਕੇ ਉੱਥੇ ਬੜਾ ਉੱਚਾ ਨਿਸ਼ਾਨ ਸਾਹਿਬ ਲਾਇਆ ਗਿਆ ਸੀਉਸ ਉੱਪਰ ਜਗਦਾ ਮਰਕਰੀ ਬਲਬ ਚਾਰ-ਚੁਫ਼ੇਰਾ ਰੁਸ਼ਨਾਉਂਦਾ ਰਹਿੰਦਾ ਸੀ

ਛੋਟੇ ਬੱਚਿਆਂ ਸੌਂ ਗਏ, ਸਾਨੂੰ ਦੋਵਾਂ ਜੀਆਂ ਨੂੰ ਨੀਂਦ ਨਾ ਆਈਮਾੜਾ ਜਿਹਾ ਖੜਾਕ ਹੁੰਦਿਆਂ ਹੀ ਹੌਲ਼ੀ ਜਿਹੀ ਸਿਰੀਆਂ ਚੁੱਕ-ਚੁੱਕ ਵੇਖਦੇਅੱਧੀ ਕੁ ਰਾਤ ਦਾ ਵਕਤ ਹੋਵੇਗਾ, ਪਿੰਡ ਦੇ ਸ਼ਾਂਤ ਵਾਤਾਵਰਣ ਨੂੰ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਨੇ ਭੰਗ ਕਰਨਾ ਸ਼ੁਰੂ ਕਰ ਦਿੱਤਾਮੈਂ ਸੋਚਿਆ ਸ਼ਾਇਦ ਪੁਲੀਸ ਹੋਵੇਗੀਥਾਣੇਦਾਰ ਮੁਤਾਬਿਕ ਪੁਲੀਸ ਦੁਬਾਰਾ ਵੀ ਆ ਸਕਦੀ ਸੀ, ਹਥਿਆਰ ਗੁੰਮ ਹੋਇਆ ਸੀਪਰ ਇਹਨਾਂ ਦਿਨਾਂ ਵਿੱਚ ਪੁਲੀਸ ਕੋਈ ਵਾਰਦਾਤ ਹੋਣ ਮਗਰੋਂ ਦਿਨ ਚੜ੍ਹੇ ਹੀ ਪਹੁੰਚਦੀ ਸੀ

ਮੈਂਨੂੰ ਗਲ਼ੀ ਵਿੱਚ ਕੁਝ ਪੈੜ ਚਾਲ ਮਹਿਸੂਸ ਹੋਈਬੱਚੇ ਸੁੱਤੇ ਹੋਏ ਸਨ ਪਤਨੀ ਅਤੇ ਮੈਂ ਵੀ ਬਨੇਰੇ ਤੋਂ ਹੋਰ ਨੀਵੇਂ ਹੋ ਗਏਪੈੜ ਚਾਲ ਜਦੋਂ ਅੱਗੇ ਨਿਕਲ ਗਈ ਤਾਂ ਮੈਂ ਹੌਲ਼ੀ ਦੇਣੇ ਸਿਰ ਚੁੱਕ ਕੇ ਗਲ਼ੀ ਵਿੱਚ ਨਿਗਾਹ ਮਾਰੀਕੋਈ ਚਾਰ-ਪੰਜ ਗੱਭਰੂ ਸਨ ਜੋ ਹੱਥਾਂ ਵਿੱਚ ਹਥਿਆਰ ਫੜੀ ਸਾਡੇ ਘਰ ਦਾ ਜਾਇਜ਼ਾ ਲੈ ਰਹੇ ਸਨਮਾਤਾ ਦਾ ਧਿਆਨ ਆਉਂਦਿਆਂ ਮੇਰੇ ਸਾਹ ਸੂਤੇ ਗਏਕੇਹਾ ਬੇਕਿਰਕ ਪੁੱਤਰ ਸਾਂ ਜੋ ਆਪਣੇ ਬੱਚੇ ਲੈ ਕੇ ਆਪਣੇ-ਆਪ ਨੂੰ ਸੁਰੱਖਿਅਤ ਕਰਕੇ ਮਾਂ ਨੂੰ ਮੌਤ ਦੇ ਮੂੰਹ ਵਿੱਚ ਸੁੱਟ ਆਇਆ ਸਾਂ। ਪਰ ਉਹ ਥੋੜ੍ਹਾ ਖਲੋ ਕੇ ਗੁਭਰੂ ਅਗਾਂਹ ਤੁਰ ਪਏਗੁਰਦੁਆਰੇ ਦੀ ਛੋਟੀ ਜਿਹੀ ਕੰਧ ਟੱਪ ਕੇ ਉਹ ਬੇਖ਼ੌਫ਼ ਨਿਸ਼ਾਨ ਸਾਹਿਬ ਦੇ ਬਲਬ ਦੀ ਰੋਸ਼ਨੀ ਵਿੱਚ ਜਾ ਕੇ ਖਲੋ ਗਏਹੁਣ ਉਹਨਾਂ ਦੇ ਮੋਢਿਆਂ ਉੱਪਰ ਅਸਾਲਟ ਰਾਇਫ਼ਲਾਂ ਸਾਫ਼ ਚਮਕ ਰਹੀਆਂ ਸਨਮੈਂ ਆਪ ਫ਼ੌਜੀ ਹਥਿਆਰਾਂ ਵਿੱਚ ਰਹਿਣ ਵਾਲਾ ਬੁਰੀ ਤਰ੍ਹਾਂ ਭੈਭੀਤ ਹੋ ਗਿਆ ਸਾਂਮੂੰਹ ਢਕੇ ਹੋਣ ਕਰਕੇ ਪਛਾਣ ਮੁਸ਼ਕਿਲ ਸੀਮੈਂ ਦਿਲ ਵਿੱਚ ਸੋਚਿਆ ਅੱਜ ਜ਼ਰੂਰ ਕਿਸੇ ਦੀ ਖੈਰ ਨਹੀਂਉਹ ਇੰਜ ਟਹਿਲ ਰਹੇ ਸਨ ਜਿਵੇਂ ਰਾਤ ਨੂੰ ਉਹਨਾਂ ਦਾ ਹੀ ਰਾਜ ਹੋਵੇਉਦੋਂ ਇਹ ਹੈ ਵੀ ਸੱਚ ਸੀਥੋੜ੍ਹੀ ਦੇਰ ਬਾਅਦ ਉਹ ਪਿੰਡੋਂ ਬਾਹਰ ਨੂੰ ਨਿਕਲਦੀ ਫਿਰਨੀਏ ਪੈ ਗਏ

ਅਗਲੇ ਦਿਨ ਸਵੇਰੇ ਸਵੱਖਤੇ ਮਾੜਾ ਮੋਟਾ ਸਮਾਨ ਬੰਨ੍ਹ ਕੇ, ਮਾਤਾ ਦੇ ਨਾਂਹ ਨੁੱਕਰ ਕਰਦਿਆਂ ਮਾਤਾ ਸਮੇਤ ਬੱਚਿਆਂ ਨੂੰ ਨਾਲ ਲੈ ਕੇ ਬੱਸੇ ਬੈਠਾ ਮੈਂ ਆਪਣੇ-ਆਪ ਨੂੰ ਮਹਿਫ਼ੂਜ਼ ਸਮਝ ਰਿਹਾ ਸਾਂਬੇਸ਼ਕ ਮਮਤਾ ਵੱਸ ਹੀ ਡਰਦਿਆਂ ਘਰੋਂ ਬਾਹਰ ਰਾਤ ਕੱਟੀ ਸੀ ਪਰ ਮੇਰੀ ਆਤਮਾ ਅੱਜ ਵੀ ਮਾਂ ਨੂੰ ਇਕੱਲੀ ਛੱਡਣ ਵਾਲੀ ਗਲਤੀ ਦੇ ਬੋਝ ਤੋਂ ਮੁਕਤ ਨਹੀਂਮਾਂ ਨੇ ਇਸ ਸਬੰਧੀ ਕਦੀ ਵੀ ਗਿਲਾ ਨਹੀਂ ਕੀਤਾ। ਕੁਝ ਦਿਨਾਂ ਬਾਅਦ ਹੀ ਇੱਕ ਨਾਮ ਨਿਹਾਦ ਕਮਾਂਡੋ ਫੋਰਸ ਦੇ ਏਰੀਆ ਕਮਾਂਡਰ ਦੇ ਪੁਲੀਸ ਮੁਕਾਬਲੇ ਵਿੱਚ ਮਾਰੇ ਜਾਣ ਖ਼ਬਰ ਪੜ੍ਹੀ, ਜੋ ਉਹੀ ਨੌਜਵਾਨ ਸੀ

ਕਈ ਨੇਤਾਵਾਂ ਵੱਲੋਂ ਅਜਿਹੇ ਦੌਰ ਦੇ ਮੁੜ ਆਉਣ ਦੀ ਚਿਤਾਚਨੀ ਨਾਲ ਉਹ ਵੇਲਾ ਯਾਦ ਕਰਦਿਆਂ ਅੱਜ ਵੀ ਮੇਰੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨਕਾਸ਼! ਉਹ ਮੰਦਭਾਗਾ ਦੌਰ ਮੁੜ ਕੇ ਨਾ ਆਵੇ

**

363/14 ਨਿਊ ਸੰਤ ਨਗਰ ਗੁਰਦਾਸਪੁਰ ਫੋਨ-94656-56214

ਆਪ ਬੀਤੀ: ਬੜਾ ਖੌਫ਼ਨਾਕ ਹੁੰਦਾ ਹੈ ਮੌਤ ਦਾ ਡਰ --- ਤਰਸੇਮ ਸਿੰਘ ‘ਭੰਗੂ’

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1847)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om) 

About the Author

ਤਰਸੇਮ ਸਿੰਘ ਭੰਗੂ

ਤਰਸੇਮ ਸਿੰਘ ਭੰਗੂ

Gurdaspur, Punjab, India.
Phone: (91 - 94656 - 56214)
tarsembhangu1982@gmail.com

More articles from this author