HSDimple7“ਭਗਵਾਨ ਸਿੰਘ ਢਿੱਲੋਂ ਦੀ ਕਵਿਤਾ ਵਿਚ ਰੋਹ ਵੀ ਹੈ, ਮੋਹ ਵੀ। ਰਸ ਵੀ, ਰਹੱਸ ਵੀ। ਚੇਤਨਾ ਵੀ, ਅਵਚੇਤਨ ਵੀ। ਪਰ, ਬੌਧਿਕ ਭਰਮਜਾਲ ...
(20 ਨਵੰਬਰ 2018)

 


BhagwanDhillon3ਭਗਵਾਨ ਢਿੱਲੋਂ ਦੇ ਨਾਮ ਤੋਂ ਇੰਜ ਜਾਪਦਾ ਹੈ ਜਿਵੇਂ ਕੋਈ ਆਕੜਖ਼ੋਰ
, ਰੋਹਬ-ਦਾਬ ਵਾਲਾ ਫੌਜੀ ਜਾਂ ਪੁਲਿਸ ਅਫਸਰ ਰਿਟਾਇਰ ਹੋ ਕੇ ਜੱਦੀ-ਪੁਸ਼ਤੀ ਜ਼ਮੀਨ ’ਤੇ ਦੇਰ ਤੋਂ ਖੇਤੀ ਕਰ ਰਿਹਾ ਹੋਵੇਉਸਦੀ ਕਵਿਤਾ ਪੜ੍ਹ ਕੇ ਉਹ ਕਿਸੇ ਕਾਲਜ ਜਾਂ ਵਿਸ਼ਵ-ਵਿਦਿਆਲੇ ਵਿਚ ਪੜ੍ਹਿਆ-ਗੁੜ੍ਹਿਆ ਅਤੇ ਸਦੀਆਂ ਤੋਂ ਪੜ੍ਹਾ ਰਿਹਾ ਪ੍ਰੋਫੈਸਰ ਜਾਂ ਸੀਨੀਅਰ ਰੀਡਰ-ਲੈਕਚਰਾਰ ਲਗਦਾ ਹੈ

ਪਰ ਉਸਨੂੰ ਮਿਲਦਿਆਂ ਇਹ ਸਭ ਭੁਲੇਖੇ ਕਾਫ਼ੂਰ ਹੋ ਜਾਂਦੇ ਨੇਕੱਸਵੀਂ ਛੋਟੀ ਪੱਗ, ਕੱਟੀ ਹੋਈ ਦਾੜ੍ਹੀ, ਸੋਹਣੇ ਚਮਕਦੇ ਦੰਦ, ਚੌੜਾ ਮੱਥਾ, ਛੋਟੀਆਂ ਮਿਕਨਾਤੀਸੀ ਅੱਖਾਂ, ਛਾਂਟਵਾਂ ਸਰੀਰ, ਪਤਲੀਆਂ ਉਂਗਲਾਂ, ਪ੍ਰੈੱਸ ਕੀਤੀ ਹੋਈ ਕਮੀਜ਼ ਤੇ ਪੈਂਟ ਅਤੇ ਹੱਥ ਵਿਚ ਅਜੀਤ ਅਖਬਾਰ, ਕੋਈ ਕਿਤਾਬ, ਇਕ ਛੋਟੀ ਜਿਹੀ ਕਾਪੀ ਜਾਂ ਕੋਈ ਪੈਂਫਲਿਟਪਹਿਲੀ ਨਜ਼ਰੇ ਉਹ ਸਰਕਾਰੀ ਅਦਾਰੇ ਦਾ ਅਦਨਾ ਕਰਮਚਾਰੀ ਲੱਗਦਾ ਹੈਉਸ ਨਾਲ ਗੱਲਾਂ ਕਰੋ, ਤਾਂ ਤੁਸੀਂ ਕਹੋਗੇ, ਨਹੀਂ ਇਹ ਤਾਂ ਕੋਈ ਤਰਕਸ਼ੀਲ ਆਭਗਤ ਲੋਕ, ਨਾਸਤਿਕ ਇਨਸਾਨ, ਜਿਸਦਾ ਦੁਨੀਆਂ ਜਾਂ ਸਮਾਜ ਨਾਲ ਕੋਈ ਵਾਹ-ਵਾਸਤਾ ਨਹੀਂਥੋੜ੍ਹਾ ਚਿਰ ਹੋਰ ਗੱਲਾਂ ਕਰੋ ਤਾਂ ਤੁਸੀਂ ਹੈਰਾਨ ਹੋਵੋਗੇ, ਇਹ ਤਾਂ ਕੋਈ ਇਨਕਲਾਬੀ ਸ਼ਾਇਰ ਹੈ - ਜੋਸ਼ ਨਾਲ ਭਰਿਆ ਹੋਇਆ, ਸਮਾਜ ਅਤੇ ਵਰਤਮਾਨ ਰਾਜ-ਪ੍ਰਬੰਧ ਦਾ ਆਲੋਚਕ

ਉਹ ਕਦੇ ਢਿੱਲੀ ਜਾਂ ਕੱਚੀ ਗੱਲ ਨਹੀਂ ਕਰਦਾਉਸਦੀ ਬੌਧਿਕ ਸਮਰਥਾ ਸਰੋਤੇ ਨੂੰ ਕਾਇਲ ਕਰਦੀ ਹੈਉਹ ਆਪਣੇ ਭਾਵਪੂਰਤ ਜਜ਼ਬੇ, ਤਰਕਮਈ ਕਥਨਾਂ ਅਤੇ ਢੁੱਕਵੀਆਂ ਮਿਸਾਲਾਂ ਨਾਲ ਕੋਲ ਬੈਠੇ ਨੂੰ ਆਸ਼ਕ ਬਣਾ ਲੈਂਦਾ ਹੈਉਸ ਨਾਲ ਗੱਲ ਕਰੋ, ਜੇਕਰ ਉਸਨੂੰ ਉਸ ਵਿਸ਼ੇ ਬਾਰੇ ਪਤਾ ਹੈ ਤਾਂ ਬੋਲੇਗਾ, ਨਹੀਂ ਤਾਂ ਮੁਆਫ਼ੀ ਮੰਗ ਲਵੇਗਾਪਰ ਕਦੇ ਵਿਚ-ਵਿਚਕਾਰ ਨਹੀਂਮੈਂ ਕਿਹਾ, “ਤੁਸੀਂ ਖੱਬੇ-ਪੱਖੀ ਹੋ ਕਿ ਸੱਜੇ-ਪੱਖੀ?” ਉਹ ਬੋਲਿਆ, “ਮੈਂ ਕੋਈ ਰਾਜਸੀ ਆਗੂ ਨਹੀਂਮਾਰਕਸਵਾਦ ਬਾਰੇ ਮੇਰੀ ਸਮਝ ਪੇਤਲੀ ਹੈਮੈਂ ਦਾਸ ਕੈਪੀਟਲ ਜਾਂ ਕਮਿਊਨਿਸਟ ਮੈਨੀਫੈਸਟੋ ਨਹੀਂ ਪੜ੍ਹੇਉਂਜ, ਮੈਂ ਸਮਾਜਵਾਦ ਦਾ ਹਾਮੀ ਹਾਂਸਭ ਲਈ ਨਿਆਂ, ਰੁਜ਼ਗਾਰ ਅਤੇ ਮੌਕਿਆਂ ਦੀ ਵਕਾਲਤ ਕਰਦਾ ਹਾਂ।” ਪਰ, ਉਸਦੀ ਸਮਾਜਵਾਦ ਅਤੇ ਖੱਬੇ-ਪੱਖ ਬਾਰੇ ਸਮਝ, ਵਧੇਰੇ ਕਾਮਰੇਡ ਸਾਥੀਆਂ ਅਤੇ ਆਗੂਆਂ ਤੋਂ ਵੱਧ ਅਤੇ ਸਪਸ਼ਟ ਹੈ

ਪਹਿਲਾਂ-ਪਹਿਲਾਂ ਮੈਂ ਉਸਦਾ ਨਾਮ 1999 ਵਿਚ ਸੁਣਿਆ ਸੀਐੱਮ. ਏ. ਪੰਜਾਬੀ ਕਰਦਿਆਂ ਉਸਦੀਆਂ ਨਜ਼ਮਾਂ ਦਾ ਜ਼ਿਕਰ ਆਧੁਨਿਕ-ਕਾਵਿ ਵਿਚ ਅਕਸਰ ਆਉਂਦਾ ਸੀਨਾਮ ਅਤੇ ਨਜ਼ਮਾਂ ਵਿਲੱਖਣ ਹੋਣ ਕਰਕੇ ਯਾਦ-ਸ਼ਕਤੀ ਵਿਚ ਉੱਕਰ ਗਈਆਂਜਿਵੇਂ:

ਦੁੱਲਾ ਭੱਟੀ ਲਾਲ ਜੈਕਟ ਪਾ ਕੇ
ਅਣਿਆਲੇ ਤੀਰਾਂ ਦਾ ਭੱਥਾ ਉਠਾ ਕੇ
ਪੰਡੀ ਦੇ ਚੌਂਕ ਵਿਚ ਨਗਾਰੇ ਤੇ ਚੋਟ ਲਾ ਕੇ
ਕੰਡਿਆਲੇ ਚੱਬਦੇ ਘੋੜੇ ਨੂੰ ਅੱਡੀ ਲਗਾ ਕੇ
ਮਾਂ ਲੱਧੀ ਦੀਆਂ ਬੱਤੀ ਧਾਰਾਂ ਦੀ ਸਹੁੰ ਖਾ ਕੇ
ਚੱਲ ਤਾਂ ਪਿਆ ਸੀ ਪਿੰਡੀਓਂ ਦੁੱਲਾ
ਅਕਬਰ ਬਾਦਸ਼ਾਹ ਨੂੰ ਵੰਗਾਰਨ

ਮੈਂ ਸਮਝਦਾ ਸੀ ਕਿ ਇਹ ਕੋਈ ਵੱਡਾ ਜਗੀਰਦਾਰ ਹੋਵੇਗਾ, ਜਿਸ ਅੰਦਰ ਆਪਣੇ ਮਜਦੂਰਾਂ ਪ੍ਰਤੀ ਉਸੇ ਤਰ੍ਹਾਂ ਦੀ ਹਮਦਰਦੀ ਦੀ ਭਾਵਨਾ ਜਾਗੀ ਹੋਵੇਗੀ, ਜਿਸ ਤਰ੍ਹਾਂ ਜਰਮਨੀ ਦੇ ਕਾਰਲ ਮਾਰਕਸ ਦੇ ਦਿਲ ਵਿਚ ਆਪਣੇ ਕਾਮਿਆਂ ਪ੍ਰਤੀ ਪੈਦਾ ਹੋਈ ਸੀ! ਜਾਂ ਫਿਰ ਵਿਦੇਸ਼ ਵਿਚ ਰਹਿੰਦਾ ਕੋਈ ਸੌ-ਦੋ ਸੌ ਕਿੱਲਿਆਂ ਦਾ ਮਾਲਕਇਹ ਤਾਂ ਬਾਦ ਵਿਚ ਪਤਾ ਲੱਗਾ ਕਿ ਉਹ ਤਾਂ ਕੇਂਦਰੀ ਖੁਰਾਕ ਵਿਭਾਗ ਤੋਂ ਸੇਵਾ-ਮੁਕਤ ਮੇਰਾ ਗਵਾਂਢੀ ਹੀ ਹੈਮੇਰੇ ਸ਼ਹਿਰ ਜਗਰਾਵਾਂ ਤੋਂ ਸਿਰਫ਼ ਵੀਹ-ਪੱਚੀ ਕਿਲੋਮੀਟਰ ਦੂਰ ਹੈ ਉਸਦਾ ਹਲਵਾਰਾ ਪਿੰਡ

ਉਸਦੀਆਂ ਦੋ ਕਿਤਾਬਾਂ ਪੜ੍ਹੀਆਂ ਸਨ - 'ਨੀਰੋ ਦੀ ਬੰਸਰੀ' ਅਤੇ 'ਕਾਲਿੰਗਾ''ਉਦਾਸੀ ਹੀਰੇ ਹਿਰਨ ਦੀ' ਨਹੀਂ ਸੀ ਪੜ੍ਹੀਮੇਰੇ ਉੱਤੇ ਬੜਾ ਅਸਰ ਪਿਆਉਸ ਪਿੱਛੋਂ ਉਸ ਬਾਰੇ ਟਾਵਾਂ-ਟਾਵਾਂ ਸੁਣਦਾ ਰਿਹਾਸ਼ਾਇਰ ਅਜੀਤ ਪਿਆਸਾ ਅਕਸਰ ਉਸਦੀਆਂ ਗੱਲਾਂ ਕਰਦਾਫੇਰ ਸਾਹਿਤ ਸਭਾ ਦੇ ਸਲਾਨਾ ਸਮਾਗਮ ’ਤੇ ਸੁਣਿਆਉਸਨੇ ਵਿਆਹ ਸ਼ਾਦੀਆਂ ਤੇ ਨੱਚਣ ਵਾਲੀਆਂ ਲੜਕੀਆਂ ਬਾਰੇ ਲੰਮੀ ਨਜ਼ਮ “ਮੈਰਿਜ ਪੈਲਿਸ ਦੀ ਡਾਂਸਰ” ਸੁਣਾ ਕੇ ਮੇਲਾ ਲੁੱਟ ਲਿਆ ਸੀਨਜ਼ਮ ਦੇ ਬੋਲ ਦੇਰ ਤੱਕ ਮੇਰੇ ਕੰਨਾਂ ਵਿਚ ਗੂੰਜਦੇ ਰਹੇ;

ਮੈਂ ਤਾਂ ਦੁਸ਼ਾਸਨੀ ਨਜ਼ਰਾਂ ਵਿਚ
ਕਸੁੰਭੀ ਦਾ ਕਸੀਰ ਬਣਨਾ ਹੈ
ਤੇ ਚੰਦਨ ਦੀਆਂ ਟਾਹਣਾਂ ਵਲ ਝਾਕਦੇ
ਕਾਲਿਆਂ ਨਾਗਾਂ ਲਈ ਜ਼ਹਿਰੀ ਖੀਰ ਬਣਨਾ ਹੈ

ਪਰ, ਮੈਂ ਉਸਨੂੰ ਮਿਲਿਆ ਨਹੀਂ ਸੀਸਿਰਫ਼ ਦੇਖਿਆ ਸੀ, ਪੜ੍ਹਿਆ ਸੀ, ਸੁਣਿਆ ਸੀ

ਉਸਦੀਆਂ ਕਵਿਤਾਵਾਂ ਦੇ ਉੱਚੇ ਅਤੇ ਤਿੱਖੇ ਪੱਧਰ ਕਰਕੇ ਗੱਲ ਕਰਨ ਦਾ ਹੌਸਲਾ ਹੀ ਨਾ ਪਿਆਉਂਞ, ਇਕ-ਦੋ ਵਾਰੀ ਉਸਦੇ ਮੂੰਹ ’ਤੇ ਕਵਿਤਾ ਦੀ ਹਲਕੀ ਜਿਹੀ ਪ੍ਰਸ਼ੰਸਾ ਜ਼ਰੂਰ ਕੀਤੀਮੋਬਾਈਲ ਨੰਬਰ ਸਾਂਝੇ ਕੀਤੇ

ਜਦੋਂ ਮੈਂ ਪੀ. ਸੀ. ਐੱਸ. ਪ੍ਰੀਖਿਆ ਪਾਸ ਕੀਤੀ ਤਾਂ ਉਸਦਾ ਉਚੇਚਾ ਫੋਨ ਆਇਆਫਿਰ ਇਕ-ਦੋ ਵਾਰ ਮਿਲੇ

ਗੈਰ-ਰਸਮੀ ਮੁਲਾਕਾਤਾਂ

ਇਕ ਦਿਨ ਮੈਂ ਫੋਨ ਕੀਤਾ ਕਿ ਮੈਂ ਮਿਲਣਾ ਚਾਹੁੰਦਾ ਹਾਂਛੁੱਟੀ ਸੀ ਪਰ ਮੈਂ ਮੋਗੇ ਗਿਆ ਸੀਭਗਵਾਨ ਕਹਿਣ ਲੱਗਾ ਕਿ ਉਹ ਜਗਰਾਵੀਂ ਆ ਰਿਹਾਗੱਲ ਕੀਤੀ ਤਾਂ ਗਾਣਿਆਂ ਦੀ ਆਵਾਜ਼ ਆ ਰਹੀ ਸੀਉਹ ਉਵੇਂ ਗੱਲ ਕਰਦਾ ਰਿਹਾਮੈਂ ਸੋਚਿਆ, ਆਪਣੀ ਗੱਡੀ ਹੋਵੇਗੀ ਤੇ ਆਵਾਜ਼ ਘੱਟ ਕਰਨੀ ਚਾਹੀਦੀ ਸੀਮੈਂ ਅਜੀਤਵਾਲ ਕੋਲ ਸੀਜਗਰਾਉਂ ਪਹੁੰਚ ਕੇ ਪੁਲ ਹੇਠ ਗੱਡੀ ਲਗਵਾ ਕੇ ਉੱਤਰ ਗਿਆ ਅਤੇ ਫੋਨ ਕਰਕੇ ਭਗਵਾਨ ਨੂੰ ਪੁੱਛਿਆ ਕਿ ਕਿੱਥੇ ਹੋਉਹ ਬੋਲਿਆ, “ਬੱਸ ਗੱਡੀ ਤੋਂ ਉੱਤਰਿਆ ਹਾਂਥ੍ਰੀ-ਵੀਲਰ ਲੈਣ ਲੱਗਾ ਹਾਂ।” ਤੇ ਇਕਦਮ ਫੋਨ ਕੱਟ ਦਿੱਤਾਮੈਂ ਹੱਥ ਮਲਦਾ ਰਹਿ ਗਿਆਉਹ ਬੱਸ ਵਿਚ ਆਇਆ ਸੀਨੇੜੇ ਹੀ ਅਜੀਤ ਅਖਬਾਰ ਦਾ ਦਫ਼ਤਰ ਸੀ, ਜਿੱਥੇ ਅਸੀਂ ਮਿਲੇਕੁਝ ਗੱਲਾਂ ਕੀਤੀਆਂ

ਮੈਂ ਕਿਹਾ, “ਤੁਸੀਂ ਕਿਹੜੇ ਚੱਕਰਾਂ ਵਿਚ ਪੈ ਗਏ, ਭਗਵਾਨ ਜੀ? ਪੱਤਰਕਾਰੀ ਤੇਜ਼-ਤਰਾਰ ਬੰਦਿਆਂ ਦਾ ਕੰਮ ਅਤੇ ਤੁਸੀਂ ਇਕ ਅਤਿ-ਸੰਵੇਦਨਸ਼ੀਲ ਸ਼ਾਇਰ?” ਢਿੱਲੋਂ ਨੇ ਆਪਣੀਆਂ ਅੱਖਾਂ ਕੋਲ ਹੱਥਾਂ ਨੂੰ ਹੋਰੂੰ ਘੁਮਾਉਂਦਿਆਂ, ਅੱਖਾਂ ਵਿਚ ਆਏ ਹੰਝੂਆਂ ਨੂੰ ਲੁਕੋ ਲਿਆਆਖਣ ਲੱਗਾ, “ਇਹ ਕੰਮ ਮਜਬੂਰੀ ਵੱਸ ਕਰਨਾ ਪੈਂਦਾਜਦੋਂ ਰਿਟਾਇਰ ਹੋਇਆ, ਮੇਰੇ ਕੋਲ ਬਹੁਤ ਪੈਸਾ ਸੀਸਰਦਾਰਨੀ ਨੂੰ ਹੈਪੇਟੇਟਿਸ-ਸੀ ਹੋ ਗਈਡਾਕਟਰਾਂ ਨੇ ਕਹਿ ਦਿੱਤਾ ਕਿ ਉਸਨੇ ਜ਼ਿਆਦਾ ਦੇਰ ਨੀ ਰਹਿਣਾ, ਪਰ ਸਾਡੇ ਮਨ ਵਿਚ ਸੀ ਬਈ ਬੱਚਿਆਂ ਦੇ ਵਿਆਹ ਦੇਖ ਕੇ ਜਾਵੇਸਾਰਾ ਪੈਸਾ ਉਸ ’ਤੇ ਖ਼ਰਚ ਹੋ ਗਿਆਜਦੋਂ ਸਰਦਾਰਨੀ ਨੇ ਅਕਾਲ ਚਲਾਣਾ ਕੀਤਾ, ਮੇਰੇ ਪੱਲੇ ਧੇਲਾ ਵੀ ਨਹੀਂ ਸੀਹਾਰ ਕੇ ਇਹ ਪੱਤਰਕਾਰੀ ਦਾ ਅੱਕ ਚੱਬਣਾ ਪਿਆਇਹ ਵੀ ਬੱਸ ਬਰਜਿੰਦਰ ਭਾਜੀ ਨੂੰ ਪਤਾ ਸੀ, ਮੇਰੀ ਨਾਜ਼ੁਕ ਆਰਥਿਕ ਹਾਲਤ ਦਾਉਹ ਮੈਨੂੰ ਬਤੌਰ ਕਵੀ ਜਾਣਦੇ ਸੀਉਨ੍ਹਾਂ ਦੇ ਕਹਿਣ ’ਤੇ ਅਤੇ ਕਿਰਪਾ ’ਤੇ ਇਹ ਪੱਤਰਕਾਰੀ ਕਰ ਰਿਹਾ ਹਾਂ।” ਉਸਨੇ ਆਪਣੀਆਂ ਅੱਖਾਂ ਵਿਚਲੇ ਹੰਝੂਆਂ ਨੂੰ ਜ਼ਾਹਿਰ ਨਾ ਹੋਣ ਦਿੰਦਿਆਂ ਆਖਿਆ

ਉਹ ਕਦੇ ਰੱਜ ਕੇ ਨਹੀਂ ਹੱਸਦਾ, ਨਾ ਹੀ ਦੱਬ ਕੇ ਰੋਂਦਾ ਹੈਕਦੇ ਆਪੇ ਤੋਂ ਬਾਹਰ ਨਹੀਂ ਹੁੰਦਾਬੱਸ ਥੋੜ੍ਹਾ ਕੁ ਹੱਸ ਕੇ ਦੂਜੇ ਦੀ ਗੱਲ ਬੜੀ ਤਮੀਜ਼ ਨਾਲ ਕੱਟ ਕੇ ਤਰਕ ਨਾਲ ਕਾਟੀ ਮਰਦਾ ਹੈਸਹਿੰਦੀ-ਸਹਿੰਦੀ ਜਿਹੀਇਹ ਉਸਦਾ ਸਮਾਜਿਕ ਸਮਤੋਲ ਬਣਾਈ ਰੱਖਣ ਦਾ ਸਲੀਕਾ ਹੈਇਹ ਸਲੀਕਾ ਉਸਦੇ ਪਹਿਰਾਵੇ ਵਿਚ, ਉਸਦੀ ਰਫ਼ਤਾਰ ਵਿਚ, ਗੁਫ਼ਤਾਰ ਵਿਚ ਅਤੇ ਦਸਤਾਰ ਵਿਚ ਵੀ ਹੈਇਹ ਉਸਦੀ ਜੀਵਨ-ਜਾਚ ਹੈ, ਆਦਤ ਹੈ, ਅਨੁਸ਼ਾਸਨ ਹੈਉਸ ਕੋਲ ਕਲਾ ਹੈ, ਹੌਸਲਾ ਹੈ, ਸਮਰਥਾ ਹੈਇਸੇ ਦੇ ਸਿਰ ’ਤੇ ਉਸਨੇ ਨਿੱਕੀ ਉਮਰੇ ਨਾਮਣਾ ਖੱਟਿਆ, ਜਵਾਨ ਹੋ ਕੇ ਨੌਕਰੀ ਹਾਸਲ ਕੀਤੀ, ਪਰਿਵਾਰ ਪਾਲਿਆ, ਸਮਾਜਿਕ ਰੁਤਬਾ ਹਾਸਲ ਕੀਤਾ, ਅਤੇ ਇਹੀ ਉਸਦੀ ਪ੍ਰਾਪਤੀ ਹੈ, ਖੁਸ਼ੀ ਹੈ, ਸੰਤੁਸ਼ਟੀ ਦਾ ਸਬੱਬ ਹੈਸਿਹਤ ਸਹੀ ਹੋਵੇ ਜਾਂ ਨਾਸਾਜ਼, ਉਹ ਚਿਹਰੇ ਦੀ ਰੌਣਕ ਕਦੇ ਉੱਡਣ ਨਹੀਂ ਦਿੰਦਾਮਾਨਸਿਕ ਤਣਾਓ ਤਾਂ ਉਹ ਰੱਖਦਾ ਹੀ ਨਹੀਂਮਿਲਣ ਵਾਲੇ ਨੂੰ ਹਮੇਸ਼ਾ ਖਿੜੇ ਮੱਥੇ ਮਿਲਦਾ ਹੈਇਹੋ ਜਿਹੀ ਉਸਦੀ ਕਵਿਤਾ ਹੈ, ਜਿਸ ਵਿਚ ਨਿਰੰਤਰ ਸੰਵਾਦ ਹੈ, ਸੰਤੁਲਨ ਹੈ, ਸੋਹਜ ਹੈਉਸਦੀ ਕਵਿਤਾ ਉਸ ਵਾਂਗ ਹੀ ਤੀਖਣ, ਸੂਖਮ ਅਤੇ ਵਿਸ਼ਾਲ ਮਸਲਿਆਂ ਨੂੰ ਉਠਾਉਂਦੀ ਹੈ, ਉਨ੍ਹਾਂ ਨੂੰ ਰਾਜਸੀ ਜ਼ਰਬ ਕਰਦੀ ਹੈ ਅਤੇ ਜੀਵਨ ਨਾਲ ਖਹਿ ਕੇ ਲੰਘਦੀ ਹੈਇਸਨੂੰ ਪੜ੍ਹਨ ਵਾਲੇ ਵੀ ਤਰਕ, ਗੰਭੀਰਤਾ ਅਤੇ ਧਰਮ-ਨਿਰਪੱਖਤਾ ਦਾ ਪੱਲਾ ਫੜਨ ਵਾਲੇ ਹੀ ਹਨਜ਼ਿੰਦਗੀ ਦੇ ਆਸ਼ਕ

ਉਸਦਾ ਨਾ ਤਾਂ ਭਗਵਾਨ ਵਿਚ ਕੋਈ ਵਿਸ਼ਵਾਸ ਹੈ ਅਤੇ ਨਾ ਹੀ ਉਸ ਵਿਚ ਢਿੱਲੋਂਆਂ ਵਾਲਾ ਰੋਅਬ-ਦਾਬ ਹੈਨਾਮ ਉਸਦੇ ਵਿਚ ਫੇਰ ਵੀ ਦੋਵੇਂ ਸ਼ਬਦ ਬੋਲਦੇ ਹਨਉਂਞ, ਖੜਕਾ-ਦੜਕਾ ਪੂਰਾ ਓਹਦਾਨਗਾਰੇ ਦੀ ਚੋਟ ਨਾਲ ਗੱਲ ਕਹਿਣ ਵਾਲਾ ਭਗਵਾਨ ਢਿੱਲੋਂ ਪੰਜਾਬੀ ਕਵਿਤਾ ਦੇ ਖੇਤਰ ਵਿਚ ਇਕ ਵੱਡਾ ਨਾਮ ਹੈਉਸਨੂੰ ਦੇਖ ਕੇ ਕੋਈ ਪਹਿਲੀ ਨਜ਼ਰੇ ਇਹ ਨਹੀਂ ਕਹਿ ਸਕਦਾ ਕਿ ਇਹ ਉਹੀ ਢਿੱਲੋਂ ਆ ਜਿਹਦੀਆਂ ਕਵਿਤਾਵਾਂ ਯੂਨੀਵਰਸਿਟੀਆਂ ਵਿਚ ਪੜ੍ਹਦੇ ਵਿਦਿਆਰਥੀ ਚੇਤੇ ਕਰਦੇ ਹਨ, ਪੜ੍ਹਦੇ ਹਨ, ਮੁਤਾਲਿਆ ਕਰਦੇ ਹਨ ਅਤੇ ਉਨ੍ਹਾਂ ’ਤੇ ਵਿਸ਼ਲੇਸ਼ਣ ਕਰਦੇ ਹਨਨਾ ਹੀ ਕੋਈ ਇਹ ਕਹਿ ਸਕਦਾ ਹੈ ਕਿ ਇਹ ਉਹੀ ਢਿੱਲੋਂ ਆ ਜਿਹਦੀਆਂ ਕਵਿਤਾਵਾਂ ਪੜ੍ਹ ਕੇ ਕਾਲਜਾਂ ਦੇ ਵਿਦਿਆਰਥੀ ਯੁਵਕ ਮੇਲਿਆਂ ਦੀਆਂ ਟਰਾਫ਼ੀਆਂ ਆਪਣੇ ਨਾਮ ਕਰਦੇ ਹਨਨਾ ਹੀ ਇਹ ਕਹਿ ਸਕਦਾ ਕਿ ਇਹ ਉਹੀ ਢਿੱਲੋਂ ਆ ਜਿਹਦੀ ਕਵਿਤਾ ਵਿਚ ਲੋਹੜੇ ਦੀ ਬਾਰੀਕੀ ਆ, ਮਿੱਥਾਂ ਇੰਞ ਹਨ, ਜਿਵੇਂ ਸ਼ਰਾਬ ਵਿਚ ਨਸ਼ਾਉਸਦੀ ਕਵਿਤਾ ਵਿਚ ਸੰਵੇਦਨਾ ਹੈ, ਤਿੱਖਾਪਣ ਹੈ, ਜਜ਼ਬਾ ਹੈਉਹ ਆਸੇ-ਪਾਸੇ ਨੂੰ ਬਾਰੀਕ ਨਜ਼ਰ ਨਾਲ ਦੇਖਦਾ ਹੈ, ਅਤੇ ਆਪਣੀ ਕਵਿਤਾ ਵਿਚ ਪੇਸ਼ ਕਰਦਾ ਹੈ

ਜਿੱਥੇ ਅਗਾਂਹਵਧੂ ਕਹਾਉਣ ਵਾਲੇ ਅਨੇਕ ਕਵੀ ਸਿੱਧੀ-ਪੱਧਰੀ ਤੁਕਬੰਦੀ ਕਰਕੇ ਕਾਵਿ-ਸੰਗ੍ਰਹਿ ਛਪਵਾ ਕੇ, ਚਰਚਾ ਕਰਵਾ ਕੇ, ਤੇ ਉਨ੍ਹਾਂ ਕਵਿਤਾਵਾਂ ਉੱਤੇ ਹੋਰ ਗ੍ਰੰਥ ਲਿਖਵਾ ਕੇ, ਵੱਡੇ ਕਵੀ ਹੋਣ ਦਾ ਭਰਮ ਪਾਲੀ ਬੈਠੇ ਹਨ, ਉੱਥੇ ਭਗਵਾਨ ਢਿੱਲੋਂ ਇਸ ਮੱਕੜਜਾਲ਼ ਤੋਂ ਲਾਂਭੇ ਰਹਿ ਕੇ ਅਜੋਕੇ ਵਰਤਾਰੇ ਤੇ ਵਰਤਮਾਨ ਨੂੰ ਅਤੀਤ ਦੀ ਐਨਕ ਨਾਲ ਦੇਖਦਾ ਅਤੇ ਪੇਸ਼ ਕਰਦਾ ਹੈਅਤੀਤ ਦੀ ਐਨਕ ਉਸਦੀ ਇਕ ਕਾਵਿ-ਜੁਗਤੀ ਹੈਹੈ ਉਹ ਪੂਰੀ ਤਰ੍ਹਾਂ ਆਧੁਨਿਕ, ਤਰਕਵਾਦੀ ਅਤੇ ਸਮਾਜਵਾਦੀਪਰ, ਉਹ ਕੋਈ ਵਾਦ ਜਾਂ ਵਿਸ਼ੇਸ਼ਣ ਲੈ ਕੇ ਤੁਰਨ ਦਾ ਆਦੀ ਨਹੀਂਵੈਸੇ, ਉਸ ਕੋਲ ਐਨੇ ਵਸੀਲੇ ਵੀ ਨਹੀਂ, ਆਦਤ ਵੀ ਨਹੀਂ, ਝਾਕ ਵੀ ਨਹੀਂਕਵਿਤਾ ਉਸ ਲਈ ਸ਼ੌਕ ਹੈ, ਪ੍ਰਤੀਬੱਧਤਾ ਹੈ, ਮਨੋਰਥ ਹੈ

ਸਾਹਿਤਕ ਸਮਾਗਮਾਂ, ਪੁਸਤਕ ਮੇਲਿਆਂ ਅਤੇ ਲੇਖਕਾਂ ਦੇ ਇਕੱਠਾਂ ਵਿਚ ਅਕਸਰ ਉਹ ਮਿਲਦਾਕਦੇ ਲੁਧਿਆਣੇ, ਕਦੇ ਜਗਰਾਵਾਂਕਦੇ ਸੁਧਾਰ, ਕਦੇ ਹਲਵਾਰੇਹਰ ਸਾਹਿਤਕ ਸਮਾਗਮ ਜਾਂ ਕਵਿਤਾ ਉਤਸਵ ਵਿਚ ਉਸਦੀ ਹਾਜ਼ਰੀ ਵੀ ਲਾਜ਼ਮੀ ਹੁੰਦੀ ਹੈਇਕ ਦਿਨ ਜਗਰਾਉਂ ਗਾਲਿਬ ਕੰਪਲੈਕਸ ਵਿਚ ਮਿਲ ਗਿਆਉਹ ਪੌੜੀਆਂ ਤੋਂ ਉੱਤਰ ਰਿਹਾ ਸੀਮੈਂ ਪੌੜੀਆਂ ਚੜ੍ਹ ਰਿਹਾ ਸੀਉਹ ਅਜੀਤ ਦੇ ਦਫ਼ਤਰ ਵਿਚ ਕੋਈ ਖ਼ਬਰ ਦੇਣ ਗਿਆ ਸੀਮੈਂ ਕਿਹਾ, “ਤੁਸੀਂ ਇੱਥੇ ਖੁਦ ਖ਼ਬਰ ਦੇਣ ਲਈ ਆਉਂਦੇ ਹੋ? ਈ ਮੇਲ ਹੀ ਕਰ ਦਿਆ ਕਰੋਅੱਜ ਕੱਲ੍ਹ ਤਾਂ ਪੰਜਾਹ ਵਸੀਲੇ ਨੇ, ਖ਼ਬਰ ਭੇਜਣ ਦੇ।” ਬੋਲਿਆ, “ਮੈਨੂੰ ਈ ਮੇਲ ਨੀ ਕਰਨੀ ਆਉਂਦੀਨਾਲੇ ਕੋਲ ਬੈਠਾ ਕੇ ਲਿਖਾ ਕੇ ਸੰਤੁਸ਼ਟੀ ਮਿਲਦੀ ਆਇਸ ਬਹਾਨੇ ਬੱਸ ਦਾ ਸਫ਼ਰ ਹੋ ਜਾਂਦਾਮੇਲੇ-ਗੇਲੇ ਹੋ ਜਾਂਦੇ ਆ, ਪੁਰਾਣੇ ਦੋਸਤ-ਮਿੱਤਰਾਂ ਦੇ।”

ਉਸਦੀ ਪਹਿਚਾਣ, ਉਸਦੀ ਛੋਟੀ-ਕੱਸਵੀਂ ਪੱਗ, ਸਧਾਰਣ ਕੱਪੜੇ ਅਤੇ ਅੱਖਾਂ ਵਿਚ ਚੁਸਤੀ ਹੈਵੈਸੇ, ਪਿਛਾਂਹ ਤੋਂ ਦੇਖਿਆਂ ਉਹ 35 ਕੁ ਸਾਲ ਦਾ ਗੱਭਰੂ ਜਾਪਦਾ ਹੈਸਾਹਮਣੇ ਤੋਂ ਦੇਖਣ ਤੋਂ ਮਸਾਂ 45 ਕੁ ਸਾਲਵੈਸੇ, ਉਹ ਭਾਰਤੀ ਖੁਰਾਕ ਕਾਰਪੋਰੇਸ਼ਨ ਤੋਂ ਸੇਵਾਮੁਕਤ ਹੋਇਆ ਹੈਪੋਸਟ ਉਸਦੀ ਕੋਈ ਜ਼ਿਆਦਾ ਵੱਡੀ ਨਹੀਂ ਸੀ, ਪਰ ਕੱਦ ਉਸਦਾ ਸਾਹਿਤ ਦੇ ਖੇਤਰ ਵਿਚ ਬਹੁਤ ਵੱਡਾ ਹੈ

ਇਕ ਵਾਰ ਭਗਵਾਨ ਮੈਨੂੰ ਭਾਰਤ ਨਗਰ ਚੌਂਕ ਕੋਲ ਮਿਲ ਗਿਆਉਦੋਂ ਪੰਜਾਬ ਵਿਚ ਮਾਹੌਲ ਗਰਮ ਸੀਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ ਦੀਆਂ ਖ਼ਬਰਾਂ ਨੇ ਮਾਹੌਲ ਵਿਚ ਤੀਲੀ ਲਾ ਦਿੱਤੀ ਸੀਭਗਵਾਨ ਢਿੱਲੋਂ ਉੱਥੇ ਖੜ੍ਹਾ ਸੀਕਹਿਣ ਲੱਗਾ, “ਹਾਂ ਤਾਂ ਮੈਂ ਬ੍ਰਹਮ-ਅਵਸਥਾ ਵਿਚਗੁੱਸਾ ਨਾ ਕਰੀਓ, ਅਫਸਰੋ! ਜੇ ਇਕ ਗੱਲ ਕਹਿਣ ਦੀ ਹਿਮਾਕਤ ਕਰਾਂ?” ਮੈਂ ਕਿਹਾ, “ਤੁਸੀਂ ਬੇਝਿਜਕ ਬੋਲੋ, ਢਿੱਲੋਂ ਸਾਹਿਬ।” ਤੇ ਕਹਿਣ ਲੱਗਾ, “ਵੈਸੇ ਹੈ ਤਾਂ ਹਿਮਾਕਤ ਈ, ਪਰ ਗੁਰੂ ਗ੍ਰੰਥ ਸਾਹਿਬ ਤਾਂ ਖੁਦ ਪਰਵਿਦਗਾਰ ਨੇ, ਖੁਦਾ ਨੇਦੱਸੋ, ਇਨ੍ਹਾਂ ਬੇਇੱਜ਼ਤੀ ਕਰਨ ਦੀ ਕੋਸ਼ਿਸ਼ਾਂ ਦਾ ਦੁਨੀਆਂ ਦੇ ਮਾਲਕ ਤੇ ਕੋਈ ਅਸਰ ਹੋ ਸਕਦਾ?” ਇਹ ਕਹਿ ਕੇ ਭਗਵਾਨ ਭੀੜ ਵਿਚ ਗੁੰਮ ਹੋ ਗਿਆਮੈਂ ਕਾਫ਼ੀ ਦੇਰ ਤੱਕ ਉਸਦੇ ਕਹੇ ਸ਼ਬਦਾਂ ਬਾਰੇ ਸੋਚਦਾ ਰਿਹਾ

ਉਹ ਥੋੜ੍ਹਾ ਜਿਹਾ ਕੁੱਬ ਪਾ ਕੇ, ਝੁਕ ਕੇ ਤੁਰਦਾ ਹੈ, ਪਰ ਉਸਦੀ ਤੋਰ ਵਿਚ ਨਜ਼ਾਕਤ ਹੈ, ਰਫ਼ਤਾਰ ਹੈ, ਅੰਦਾਜ਼ ਹੈਜਿਸਮ ਵਿਚ ਮੜ੍ਹਕ ਪੂਰੀ ਹੈਉਸਦੀ ਖੱਬੀ ਅੱਖ ਹੇਠਾਂ ਛੋਟਾ ਜਿਹਾ ਤਿਲ ਉਸਦੀ ਪਹਿਚਾਣ ਹੈਜੇਬ ਵਿਚ ਦੋ ਪੈੱਨ ਉਸਦੀ ਲੋੜ ਹਨਪਤਲੀਆਂ-ਪਤਲੀਆਂ ਉਂਗਲਾਂਛੋਟੀਆਂ ਪਰ ਭਾਵਪੂਰਤ ਅੱਖਾਂਛੀਂਟਕਾ ਸਰੀਰਛੋਟਾ ਜਿਹਾ ਸਿਰਪਰ, ਇਸ ਛੋਟੇ ਜਿਹੇ ਸਿਰ ਵਿਚ ਪਤਾ ਨਹੀਂ ਕਿੰਨਾ ਕੁਝ ਹਮੇਸ਼ਾ ਰਿੱਝਦਾ-ਪੱਕਦਾ ਰਹਿੰਦਾ ਹੈਉਸਨੇ ਬਹੁਤ ਲਿਖਿਆਬਹੁਤ ਛਪਿਆਅੰਮ੍ਰਿਤਾ ਪ੍ਰੀਤਮ ਦੀ ਨਾਗਮਣੀ ਤੋਂ ਲੈ ਕੇ ਪਰਮਿੰਦਰ ਦੇ ਅੱਖ਼ਰ ਵਿਚ, ਉਹ ਲਗਭਗ ਹਰ ਸਾਹਿਤਕ ਪੱਤ੍ਰਿਕਾ ਵਿਚ ਛਪਿਆ ਹੈਤੇ, ਛਪਿਆ ਵੀ ਪੂਰੀ ਸ਼ਾਨ ਨਾਲ ਹੈਉਸਦੀਆਂ ਕਾਵਿ-ਪੋਥੀਆਂ ਮਿੱਟੀ ਫਰੋਲਦੀਆਂ ਹਨਇਨ੍ਹਾਂ ਦੇ ਖ਼ਿਆਲ ਸੋਚ-ਲੜੀ ਨੂੰ ਜ਼ਰਬ ਦਿੰਦੇ ਹਨਅੱਖਾਂ ਤੇ ਉਂਗਲਾਂ ਨੂੰ ਘੁਮਾਉਣ ਦੇ ਨਾਲ-ਨਾਲ ਬੋਲਣ ਵੇਲੇ ਉਹ ਹੱਥ ਵੀ ਨਿਰੰਤਰ ਹਿਲਾਉਂਦਾ ਹੈ, ਅਤੇ ਸ਼ਾਇਰੀ ਦੀ ਸਹੁੰ ਖਾ ਕੇ ਗੱਲ ਆਰੰਭ ਕਰਦਾ ਹੈ

? ਲਿਖਣ ਤੋਂ ਪਹਿਲਾਂ ਦੇ ਪਲ ਕਿਹੋ ਜਿਹੇ ਹੁੰਦੇ ਹਨ?

ਕਾਵਿ-ਸਿਰਜਣਾ ਇਕ ਮੁਕੱਦਸ ਅਮਲ ਹੈਜਦੋਂ ਮਾਨਵੀ ਸਰੋਕਾਰਾਂ ਉਲਟ ਗੱਲ ਮਨ ਤੇ ਫਲੈਸ਼ ਮਾਰਦੀ ਆ, ਤੰਗ ਕਰਦੀ ਆ ਤਾਂ ਤੁਰਦਿਆਂ-ਫਿਰਦਿਆਂ ਕਵਿਤਾ ਔੜ੍ਹਦੀ ਆਨਹੀਂ ਤਾਂ ਸਾਹਿਤ ਨੂੰ ਸਨਅਤ ਬਣਾਉਣ ਵਾਲੇ ਤਾਂ ਲਿਖੀ ਜਾਂਦੇ ਨੇਅਸਲ ਵਿਚ ਅਸੀਂ ਕਵੀਲੋਕ ਨਾਟਕ ਬੜੇ ਕਰਦੇ ਹਾਂਅਖੇ ਲਿਖਣ ਤੋਂ ਪਹਿਲਾਂ ਜੰਮਣ-ਪੀੜਾ ਜਿਹਾ ਮਿੱਠਾ-ਮਿੱਠਾ ਅਹਿਸਾਸ ਹੁੰਦਾਦਰਅਸਲ, ਅਜਿਹਾ ਦਾਅਵਾ ਕਰਨ ਵਾਲੇ ਕਵਿਤਾ ਨਹੀਂ, ਸ਼ਬਦਗਿਰੀ ਕਰਦੇ ਨੇਉਹ ਕਹਿੰਦੇ ਨੇ ਕਿ ਜਦ ਤੱਕ ਕਵਿਤਾ ਆਪਣਾ ਰੂਪ ਨਹੀਂ ਲੈ ਲੈਂਦੀ, ਨੀਂਦ ਨਹੀਂ ਆਉਂਦੀਇਸ ਹਿਸਾਬ ਨਾਲ ਤਾਂ ਮੈਂ ਸਾਰੀ ਉਮਰ ਹੀ ਉਨੀਂਦਰਾ ਰਿਹਾਨਹੀਂ?

? ਤੁਸੀ ਤਾਂ ਦੂਜਿਆਂ ਤੋਂ ਵੱਖਰੇ ਹੋ, ਅਤੇ ਤੁਹਾਡਾ ਜਵਾਬ ਵੀਇਹ ਅੱਡਰਾਪਣ ਕਿਉਂ?

ਮੈਨੂੰ ਹਲਵਾਰਵੀ ਕਹਿੰਦਾ ਹੁੰਦਾ ਸੀ ਬਈ ਲੋਕਾਂ ਲਈ ਲਿਖਡਾ. ਮਨਮੋਹਨ ਨੇ ਇਕ ਵਾਰ ਕਿਹਾ ਸੀ ਕਿ ਜਾਂ ਤਾਂ ਅੱਡਰਾ ਲਿਖੋ, ਨਹੀਂ ਵੱਖਰੇ ਹੋਣ ਤੱਕ ਦੀ ਉਡੀਕ ਕਰੋਬੱਸ ਉਹੀ ਕੌਲ ਨਿਭਾਈ ਜਾ ਰਿਹਾਂਅੱਜ ਲਿਖਿਆ ਤਾਂ ਬਹੁਤ ਕੁਝ ਜਾ ਰਿਹਾ, ਰਚਿਆ ਨਹੀਂ ਜਾ ਰਿਹਾਛਪ ਰਿਹਾ, ਸਿਰਜਿਆ ਨਹੀਂ ਜਾ ਰਿਹਾਜਿਹੋ ਜਿਹੀਆਂ ਅੱਜ ਦੇ ਕਵੀ ਕਵਿਤਾਵਾਂ ਲਿਖ ਕੇ ਕਾਵਿ-ਪੋਥੀਆਂ ਛਪਵਾਈ ਜਾਂਦੇ ਨੇ, ਇਹੋ ਜਿਹੀਆਂ ਮੈਂ ਰਾਤੋ-ਰਾਤ ਕਈ ਲਿਖ ਸਕਦਾਂਪਰ ਚੰਗੀ ਕਵਿਤਾ ਤਾਂ ਸਮਾਂ ਮੰਗਦੀ ਆਸੁਧਾਈ ਮੰਗਦੀ ਆਆਪਣੀ ਰਚਨਾ ਮੁਕੰਮਲ ਕਰਨ ਤੋਂ ਬਾਅਦ, ਉਸਨੂੰ ਇਕ ਦੂਸਰੇ ਬੰਦੇ ਦੀ ਨਜ਼ਰ ਨਾਲ ਪੜ੍ਹੋਹੋ ਸਕੇ, ਤਾਂ ਆਪਣੇ ਦੁਸ਼ਮਣ ਦੀ ਰਚਨਾ ਸਮਝ ਕੇ ਪੜੋ

? ਫੇਸੱਬੁਕ ਬਾਰੇ

ਸੋਸ਼ਲ ਮੀਡੀਆ ਰਾਹੀਂ ਅੱਗੇ ਆਉਣ ਵਾਲੇ ਕਵੀ ਬਹੁਤ ਵੱਡੇ ਭੁਲੇਖੇ ਦਾ ਸ਼ਿਕਾਰ ਹਨਉੱਚ-ਕਾਵਿ ਚਿੰਤਨ, ਮੁਤਾਲਿਆ, ਸੁਧਾਈ ਮੰਗਦਾਇਕ ਦਮ ਜੋ ਮਨ ਵਿਚ ਆਇਆ, ਲਿਖਿਆ ਅਤੇ ਪਾਠਕਾਂ ਸਾਹਮਣੇ ਪਰੋਸ ਦਿੱਤਾ - ਇਹ ਤਾਂ ਕਵਿਤਾ ਤਾਂ ਨਾ ਹੋਈ ਨਾਂਹ? ਕੋਈ ਅਖ਼ਬਾਰੀ ਖ਼ਬਰਾਂ ਵਿਚ ਰਹਿ ਕੇ ਆਪਣੇ-ਆਪ ਨੂੰ ਵੱਡਾ ਕਵੀ ਸਮਝੀ ਜਾਂਦਾ ਹੈ, ਕੋਈ ਸੋਸ਼ਲ ਮੀਡੀਆ ਰਾਹੀਂਕਵਿਤਾ ਤਾਂ ਜ਼ਿੰਦਗੀ ਨਾਲ ਖਹਿ ਕੇ ਮਿਲੇ ਅਨੁਭਵਾਂ ਵਿੱਚੋਂ ਨਿਕਲਦੀ ਆਆਪਣੀ ਸਵੈ-ਪੜਚੋਲ ਰਾਹੀਂ, ਸਥਾਪਤ ਕਦਰਾਂ-ਕੀਮਤਾਂ ਦੀ ਨਿਰੰਤਰ ਇੰਟੈਰੋਗੇਸ਼ਨ ਰਾਹੀਂਇਸ ਵਿਚ ਖ਼ਤਰਾ ਹੈਉਹ ਰੋਮਾਂਸ ਨਹੀਂ, ਜਿਹੜਾ ਤੁਸੀਂ ਭਾਲਦੇ ਹੋਇਹ ਇਕ ਵੱਖਰੀ ਕਿਸਮ ਦਾ ਰੋਮਾਂਸ ਹੈਇਕ ਨਿਵੇਕਲੇ ਅਹਿਸਾਸ ਦਾ ਨਾਮ ਹੈ ਕਵਿਤਾ

? ਕਾਮਰੇਡਾਂ ਬਾਰੇ

ਮੈਂ ਕਾਮਰੇਡਾਂ ਦਾ ਹਮਦਰਦ ਹਾਂ, ਕਿਉਂਕਿ ਉਹ ਲੋਕਾਂ ਬਾਰੇ ਸੋਚਦੇ ਨੇਕਿਰਤੀ-ਕਿਸਾਨ ਦੇ ਹੱਕਾਂ ਦੀ ਗੱਲ ਕਰਦੇ ਨੇਸਮਾਜ ਦੀਆਂ ਅਸਲ ਸਮੱਸਿਆਵਾਂ ਦੇ ਕਾਰਣ ਸਮਝਦੇ ਨੇਪਰ ਉਹ ਅੱਜ ਖੁਦ ਖੱਖੜੀ-ਕਰੇਲੇ ਹੋਏ ਫਿਰਦੇ ਨੇਉਨ੍ਹਾਂ ਵਿਚ ਖੁਦ ਨਿਘਾਰ ਆ ਗਿਐਵੀਰੋ, ਤੁਸੀਂ ਪਹਿਲਾਂ ਖੁਦ ਇਕ ਹੋਵੋ, ਫਿਰ ਦੁਨੀਆਂ ਭਰ ਦੇ ਮਿਹਨਤਕਸ਼ਾਂ ਨੂੰ ਇਕ ਹੋਣ ਦੀ ਤਾਕੀਦ ਕਰੀਓ

? ਗ਼ਜ਼ਲ ਬਾਰੇ

ਇਕ ਈਰਾਨੀ ਕੁੜੀ ਪੰਜਾਬੀਆਂ ਹੱਥ ਆ ਗਈ, ਅਤੇ ਹੁਣ ਉਹਦੀ ...

ਛੋਟੇ ਹੁੰਦਿਆਂ ਸਕੂਲ ਵਿਚ ਪੜ੍ਹਦਿਆਂ, ਉਹ ਬਾਲ-ਸਭਾ ਵਿਚ ਅਕਸਰ ਭਾਗ ਲੈਂਦਾ ਸੀਹਰ ਮਹੀਨੇ ਦੇ ਆਖ਼ਰੀ ਸਨਿੱਚਰਵਾਰ ਸਕੂਲ ਵਿਚ ਬਾਲ-ਸਭਾ ਹੁੰਦੀ ਸੀਭਗਵਾਨ ਦੀ ਆਵਾਜ਼ ਸੁਰੀਲੀ ਸੀ, ਅੱਛੀ ਸੀਇਕ ਵਾਰ ਉਸਨੇ ਇਕ ਫਿਲਮੀ ਗੀਤ ਸੁਣਾ ਦਿੱਤਾਸਕੂਲ ਦੇ ਹੈੱਡਮਾਸਟਰ ਨੇ ਉਸਨੂੰ ਬੁਲਾ ਕੇ ਆਖਿਆ, “ਤੇਰੀ ਆਵਾਜ਼ ਤਾਂ ਵਧੀਆ ਹੈਪਰ ਤੂੰ ਫਿਲਮੀ ਗੀਤ ਨਾ ਗਾਕੋਈ ਹੋਰ ਗੀਤ ਗਾਈਂ ਅਗਲੀ ਵਾਰੀ।” ਹੋਰ ਗੀਤ ਲੱਭਣ ਦਾ ਯਤਨ ਕਰਨ ਦੀ ਥਾਂ ਭਗਵਾਨ ਨੇ ਉਸੇ ਤਰਜ਼ ਤੇ ਇਕ ਗੀਤ ਲਿਖ ਕੇ ਅਗਲੀ ਵਾਰ ਗਾਇਆਜਦੋਂ ਇਸ ਬਾਰੇ ਸਕੂਲ ਦੇ ਅਧਿਆਪਕਾਂ ਨੂੰ ਪਤਾ ਲੱਗਾ ਤਾਂ ਉਹ ਹੈਰਾਨਐਨੀ ਛੋਟੀ ਉਮਰ ਵਿਚ ਇਕ ਬੱਚਾ ਵੀ ਲਿਖ ਸਕਦਾ ਹੈ? ਗੀਤ ਦੇ ਬੋਲ ਤਾਂ ਉਸਨੂੰ ਯਾਦ ਨਹੀਂ, ਪਰ ਇਹ ਬੀਜ-ਰੂਪ ਸਾਹਿਤ ਸੀਉਸ ਨੂੰ ਹੌਸਲਾ ਹੋਇਆ ਅਤੇ ਉਸਨੇ ਹਲਕੀ-ਫੁਲਕੀ ਤੁਕਬੰਦੀ ਆਰੰਭ ਕਰ ਦਿੱਤੀਭਗਵਾਨ ਉਸਨੂੰ ਤੁਕਬੰਦੀ ਹੀ ਆਖਦਾ ਹੈਪਰ, ਇਹ ਕਵਿਤਾਵਾਂ ਸਾਡੇ ਕੋਲ ਮੌਜੂਦ ਨਹੀਂਨਹੀਂ ਤਾਂ, ਜਿਸ ਤਰ੍ਹਾਂ ਦੀ ਉਸਦੀ ਸ਼ਖ਼ਸੀਅਤ ਹੈ, ਉਸ ਤੋਂ ਤਾਂ ਇਹੀ ਅੰਦਾਜ਼ਾ ਲਗਦਾ ਹੈ ਕਿ ਉਹ ਜ਼ਰੂਰ ਗੰਭੀਰ ਅਤੇ ਸਮਾਜਿਕ ਸਰੋਕਾਰਾਂ ਦੀ ਕਵਿਤਾ ਹੀ ਲਿਖਦਾ ਹੋਵੇਗਾਪੁੱਛਣ ਤੇ ਉਹ “ਕੁਝ ਨਹੀਂ ਯਾਦ” ਕਹਿ ਕੇ ਪੱਲਾ ਛੁਡਾ ਲੈਂਦਾ ਹੈ

1964-65 ਵਿਚ ਉਹ ਪੰਜਵੀਂ ਜਮਾਤ ਵਿਚ ਪੜ੍ਹਦਾ ਸੀਹਰਭਜਨ ਹਲਵਾਰਵੀ ਵੀ ਉਸੇ ਸਕੂਲ ਵਿਚ ਦਸਵੀਂ ਦਾ ਵਿਦਿਆਰਥੀ ਸੀ ਅਤੇ ਰੇਡੀਓ ਤੇ ਪ੍ਰਸਾਰਿਤ ਹੋਣ ਵਾਲੇ ‘ਸਕੂਲ ਬ੍ਰਾਡਕਾਸਟ’ ਨਾਂ ਦੇ ਵਿਦਿਅਕ ਕਵੀ-ਦਰਬਾਰ ਵਿਚ ਜਾਂਦਾ ਹੁੰਦਾ ਸੀਹਰ ਹਫ਼ਤੇ ਜਾਂ ਪੰਦਰਾਂ ਦਿਨਾਂ ਬਾਅਦ ਉਹ ਆਪਣੀ ਲਿਖੀ ਕਵਿਤਾ ਰੇਡੀਓ ’ਤੇ ਬੋਲਦਾਇਸ ਗੱਲ ਦਾ ਸਾਰੇ ਸਕੂਲ ਨੂੰ ਪਤਾ ਸੀਜਦੋਂ ਭਗਵਾਨ ਨੂੰ ਇਸ ਗੱਲ ਦਾ ਇਲਮ ਹੋਇਆ, ਉਸਦੇ ਅੰਦਰ ਵੀ ਕਵੀ ਬਣਨ ਦੀ ਇੱਛਾ ਉੱਸਲਵੱਟੇ ਲੈਣ ਲੱਗੀਫੇਰ ਉਹ ਵੀ ਰੇਡੀਓ ’ਤੇ ਜਾਣ ਲੱਗਾਫੇਰ ਅਖਬਾਰਾਂ ਵਿਚ ਛਪਣ ਲੱਗਾਛੇਤੀ ਹੀ ਨਾਗਮਣੀ ਨੇ ਉਸਨੂੰ ਬੋਚ ਲਿਆਅੰਮ੍ਰਿਤਾ ਪ੍ਰੀਤਮ ਨੇ ਉਸਨੂੰ ਪ੍ਰਸ਼ੰਸਾ ਵਿਚ ਖ਼ਤ ਲਿਖ ਕੇ ਥਾਪੜਾ ਦਿੱਤਾਪ੍ਰਤੀਸ਼ ਨੰਦੀ ਨੇ ਇਕ ਵਾਰ ‘ਕਲਕੱਤਾ ਡਾਇਲਾਗ' ਨਾਂ ਦੀ ਸਾਹਿਤਕ ਪੱਤ੍ਰਿਕਾ ਵਿਚ ਅੰਮ੍ਰਿਤਾ ਪ੍ਰੀਤਮ, ਸੰਤੋਖ ਸਿੰਘ ਧੀਰ ਅਤੇ ਭਗਵਾਨ ਢਿੱਲੋਂ ਨੂੰ ਪੰਜਾਬੀ ਦੇ ਪ੍ਰਤੀਨਿਧ ਕਵੀ ਕਰਕੇ ਛਾਪਿਆ, ਤਾਂ ਭਗਵਾਨ ਨੂੰ ਲੱਗਾ ਬਈ ਉਹ ਵੀ ਕੋਈ ਚੀਜ਼ ਹੈਉਸ ਵੇਲੇਂ ਉਸਦੀ ਉਮਰ ਮਸਾਂ 27 ਸਾਲ ਸੀ

ਇੱਧਰ ਪੰਜਾਬ ਵਿਚ ਨਕਸਲੀ ‘ਮੂਵਮੈਂਟ’ ਜ਼ੋਰ ਫੜ ਰਹੀ ਸੀਹਰਭਜਨ ਭਗੌੜਾ ਹੋ ਗਿਆ ਸੀਉਹ ਰਾਤ-ਬਰਾਤੇ ਢਿੱਲੋਂ ਨੂੰ ਮਿਲਣ ਆਉਂਦਾਉਸਨੂੰ ਚੰਗਾ ਪੜ੍ਹਨ ਅਤੇ ਚੰਗਾ ਲਿਖਣ ਲਈ ਪ੍ਰੇਰਦਾਇਕ ਵਾਰ ਹਲਵਾਰਵੀ ਉਸਦੇ ਜਨਮ ਦਿਨ ’ਤੇ ਗੋਰਕੀ ਦਾ ਨਾਵਲ ‘ਮਾਂ’ ਤੋਹਫ਼ੇ ਵਜੋਂ ਦੇ ਗਿਆਨਾਲ ਹੀ ਹਫ਼ਤੇ ਬਾਅਦ ਫਿਰ ਗੇੜਾ ਕੱਢਣ ਦਾ ਵਾਅਦਾ ਵੀ ਕਰ ਗਿਆਛੇ ਦਿਨਾਂ ਵਿਚ ਭਗਵਾਨ ਨੇ ਔਖਾ-ਸੌਖਾ ਹੋ ਕੇ ‘ਮਾਂ’ ਪੜ੍ਹ ਦਿੱਤੀਫੇਰ ਉਸਨੇ ਹੋਰ ਰੂਸੀ ਸਾਹਿਤ ਪੜ੍ਹਿਆਗੋਰਕੀ ਦੀ ‘ਮੇਰੇ ਵਿਸ਼ਵਵਿਦਿਆਲੇ’ ਪੜ੍ਹੀਬੱਸ ਫੇਰ ਉਸਦਾ ਦਿਮਾਗ ਸਮਾਜਵਾਦੀ ਰੰਗਤ ਵਿਚ ਰੰਗਿਆ ਗਿਆਉਹ ਆਖਦਾ ਹੈ, “ਅਸੀਂ ਤਾਂ ਮੁਟਿਆਰਾਂ ਦੀਆਂ ਜ਼ੁਲਫ਼ਾਂ ਪਿੱਛੇ ਹੀ ਤੁਰੇ ਫਿਰਦੇ ਸੀ।” ਇਸੇ ਕਰਕੇ ਉਹ ਸ਼ਬਦਗਿਰੀ ਦੇ ਖਿਲਾਫ਼ ਹੈਉਹ ਆਪਣੀ ਕਵਿਤਾ ਰਾਹੀਂ ਸਮਾਜ ਨੂੰ ਬਦਲਣਾ ਚਾਹੁੰਦਾ ਹੈ

ਵੈਸੇ, ਜ਼ੁਲਫ਼ਾਂ ਪਿੱਛੇ ਤੁਰਨਾ ਭਾਵੇਂ ਉਸਨੇ ਛੇਤੀ ਛੱਡ ਦਿੱਤਾ, ਪਰ ਇਕ ਜੋਬਨ ਦੀ ਰੁੱਤ ਉਸ ’ਤੇ ਵੀ ਆਈ ਸੀਉਹ ਆਪਣੇ ਸਕੂਲ ਦੇ ਖੇਤੀ ਮਾਸਟਰ ਦੀ ਕੁੜੀ ਨਾਲ ਇਸ਼ਕ-ਪੇਚਾ ਲੜਾ ਬੈਠਾ ਸੀਦੋਵੇਂ ਇਕ-ਦੂਜੇ ਨੂੰ ਪ੍ਰੇਮ-ਪੱਤਰ ਲਿਖਦੇ ਸਨਇਕ ਵਾਰ ਉਸਦੇ ਪ੍ਰੇਮ ਪੱਤਰ ਇਕ ਅਧਿਆਪਕ ਨੇ ਫੜ ਵੀ ਲਏ ਸਨ, ਅਤੇ ਚੇਤਾਵਨੀ ਦੇ ਕੇ ਉਸਨੂੰ ਛੱਡ ਦਿੱਤਾ ਸੀਉਹ ਕੁੜੀ ਉਸਦੇ ਗਵਾਂਢੀ ਪਿੰਡ ਕਲਸੀਆਂ ਵਿਚ ਹੀ ਰਹਿੰਦੀ ਸੀਬਾਅਦ ਵਿਚ ਉਹ ਕੁੜੀ ਰਾਏਸਰ ਪੜ੍ਹਾਉਣ ਲੱਗੀਉਸਦਾ ਕਿਤੇ ਹੋਰ ਵਿਆਹ ਹੋ ਗਿਆ, ਤਾਂ ‘ਉਦਾਸੀ ਹੀਰੇ ਹਿਰਨ ਦੀ’ ਕਾਵਿ-ਪੁਸਤਕ ਵਿਚ ਉਸਨੇ ਉੁਸਨੂੰ ਇਕ ਕਵਿਤਾ ਸੰਬੋਧਤ ਕੀਤੀ,

ਇਸ ਗਰਾਂ ’ਤੇ ਕਿਸੇ ਦਿਓਤੇ ਦੀ ਕਰੋਪੀ ਹੈ,
ਇੱਥੇ ਕਿੱਕਰ ਨੂੰ ਫੁੱਲ ਨਹੀਂ ਲੱਗਦੇ

ਹਰ ਗੰਦਲ ਨੂੰ ਤੇਲਾ ਖਾਵੇ,
ਜੋ ਹਰਨੋਟਾ ਚੁੰਗੀਆਂ ਭਰਦਾ,
ਜੰਗਲੀ ਬਾਘ ਖਾਣ ਨੂੰ ਆਵੇ

ਉਸਦੇ ਜੀਵਨ ਵਿਚ ਮਾਸ਼ੂਕਾ, ਪਤਨੀ ਅਤੇ ਮਾਂ, ਤਿੰਨਾਂ ਦਾ ਖਾਸ ਯੋਗਦਾਨ ਹੈਜਦੋਂ ਉਹ ਬੇਰੁਜ਼ਗਾਰੀ ਅਤੇ ਗਰੀਬੀ ਦੇ ਆਲਮ ਵਿੱਚੋਂ ਗੁਜ਼ਰ ਰਿਹਾ ਸੀ, ਤਾਂ ਮਾਂ ਅਕਸਰ ਆਖਦੀ, “ਪੁੱਤ ਤੂੰ ਸਾਰੀਆਂ ਜਮਾਤਾਂ ਪੜ੍ਹ ਲੀਂ।” ਜਦੋਂ ਉਸ ਨੂੰ ਚੰਗੀ ਨੌਕਰੀ ਮਿਲੀ ਤਾਂ ਉਸ ਦੀ ਇੱਛਾ ਸੀ ਕਿ ਮਾਂ ਨੂੰ ਆਪਣੀ ਸ਼ਾਨ ਦਿਖਾਵੇਪਰ, ਮਾਂ, ਆਪਣੇ ਭਗਵਾਨ ਪੁੱਤਰ ਦੇ ਸਰਕਾਰੀ ਨੌਕਰ ਹੋ ਜਾਣ ਦੀ ਮੌਜ ਦੇਖਣ-ਮਾਣਨ ਤੱਕ ਜਿਉਂਦੀ ਨਾ ਰਹਿ ਸਕੀਮਾਂ ਨੂੰ ਚੰਗੀ ਤਰ੍ਹਾਂ ਵਸਦੇ-ਰਸਦੇ ਰੱਖਣ ਦੀ ਰੀਝ ਉਸਦੇ ਮਨ ਵਿਚ ਹੀ ਰਹਿ ਗਈਇਹ ਉਸ ਲਈ ਅਸਹਿ, ਅਕਹਿ ਸਦਮਾ ਸੀਮਾਂ ਦਾ ਵਿਗੋਚਾ, ਇਕ ਬੋਝ ਵਾਂਗ ਉਹ ਸਾਰੀ ਉਮਰ ਢੋਂਦਾ ਰਿਹਾਅੱਜ ਵੀ ਮਾਂ ਦੀ ਗੱਲ ਕਰਦਿਆਂ ਉਸਦੀਆਂ ਅੱਖਾਂ ਵਿਚ ਹੰਝੂ ਛਲਕ ਆਉਂਦੇ ਹਨਇਹ ਹੰਝੂ ਉਸਦੀ ਕਵਿਤਾ ਦੇ ਨੈਣਾਂ ਵਿਚ ਵੀ ਦੇਖੇ ਜਾ ਸਕਦੇ ਹਨ

ਭਗਵਾਨ ਦਾ ਜਨਮ ਇਕ ਕਿਰਤੀ ਪਰਿਵਾਰ ਵਿਚ ਹੋਇਆਘਰ ਦੀ ਗਰੀਬੀ ਨੇ ਉਸਦਾ ਬਚਪਨ ਤੇ ਜਵਾਨੀ ਝੰਬ ਦਿੱਤੇ ਸਨ, ਪਰ ਉਸਦੀ ਬੌਧਿਕ ਸਮਰਥਾ ਉਸਨੂੰ ਹਮੇਸ਼ਾ ਝੰਜੋੜਦੀ ਰਹਿੰਦੀਹਲਵਾਰੇ ਰਹਿੰਦਾ ਸੀਹੁਣ ਵੀ ਉੱਥੇ ਹੀ ਰਹਿੰਦਾ ਹੈਨੇੜੇ ਹੀ ਸੁਧਾਰ ਕਾਲਜ ਸੀਮੁੰਡੇ ਤੇ ਕੁੜੀਆਂ ਬਣ-ਠਣ ਕੇ ਕਾਲਜ ਨੂੰ ਨਿਕਲਦੇ, ਸਾਈਕਲਾਂ ’ਤੇ ਜਾਂਦੇ ਵੇਖ ਕੇ ਉਸਦੇ ਮਨ ਵਿਚ ਰੀਝ ਪੈਦਾ ਹੁੰਦੀਦੂਜੇ ਪਾਸੇ, ਨਾਲ ਹੀ ਹਲਵਾਰਾ ਏਅਰ ਫੋਰਸ ਸਟੇਸ਼ਨ ਸੀਕਈ ਲੜਕੇ ਭਰਤੀ ਲਈ ਅਜ਼ਮਾਇਸ਼ ਵੀ ਕਰਦੇਭਾਰਤੀ ਵਾਯੂ ਸੈਨਾ ਦਾ ਜਵਾਨ ਬਣਨਾ ਵੀ ਰਸ਼ਕ ਵਾਲੀ ਗੱਲ ਸੀ

ਰਿਸ਼ਤੇਦਾਰਾਂ ਅਤੇ ਘਰਦਿਆਂ ਦੇ ਕਹਿਣ ਤੇ ਭਗਵਾਨ ਨੇ ਵੀ ਫਾਰਮ ਭਰ ਦਿੱਤੇਸ਼ਿਮਲੇ ਭਰਤੀ ਦੀ ਪ੍ਰੀਖਿਆ ਸੀਉਹ ਵੀ ਪਾਸ ਕਰ ਲਈਸਾਰੇ ਪ੍ਰੀਖਣ ਪਾਸ ਕਰਕੇ ਜਦੋਂ ਭਰਦੀ ਦੇ ਆਖ਼ਰੀ ਪੜਾਅ ’ਤੇ ਫੌਜੀ ਅਫਸਰ ਰੰਗਰੂਟਾਂ ਦੇ ਨਾਮ ਲੈ ਕੇ ਬੁਲਾ ਰਿਹਾ ਸੀ, ਤਾਂ ਉਸਨੇ ਢਿੱਲੋਂ ਦਾ ਨਾਮ ਲੈ ਕੇ ਬੁਲਾਇਆ, “ਭਗਵਾਨ ਸਿੰਘ ਢਿੱਲੋਨ।” ਅੰਗਰੇਜ਼ੀ ਵਿਚ ਢਿੱਲੋਂ ਅਤੇ ਢਿੱਲੋਨ ਇੱਕੋ ਤਰ੍ਹਾਂ ਲਿਖਿਆ ਜਾਂਦਾਢਿੱਲੋਂ ਅੱਗੋਂ ਅਫ਼ਸਰ ਨੂੰ ਪੈ ਨਿਕਲਿਆ, “ਸਹੀ ਨਾਮ ਲਓ ਮੇਰਾਆਈ ਐੱਮ ਢਿੱਲੋਂ ਨਾਟ ਢਿੱਲੋਨ।” ਹੁਣ ਵੀ ਗੱਲਾਂ ਕਰਦਾ ਉਹ ਅੰਗਰੇਜ਼ੀ ਦੇ ਵਾਕ ਪੂਰੇ-ਪੂਰੇ ਬੋਲਦਾਵੈਸੇ ਦੇਖਣ ਨੂੰ ਲਗਦਾ ਨਹੀਂ ਬਈ ਉਹ ....

ਖ਼ੈਰ! ਅਫ਼ਸਰ ਨੇ ਰੋਹਬ ਝਾੜਿਆ, “ਮੈਂ ਤੇਰੀ ਭਰਤੀ ਰੱਦ ਕਰਵਾ ਸਕਦਾ ਹਾਂਤਮੀਜ਼ ਨਾਲ ਬੋਲ।” ਭਗਵਾਨ ਬੇਰੁਜ਼ਗਾਰ ਤੇ ਗਰੀਬ ਸੀ, ਪਰ ਅਣਖੀ ਸੀਜਵਾਬ ਵਿਚ ਕਹਿੰਦਾ, “ਤੂੰ ਮੇਰੀ ਭਰਤੀ ਕੀ ਰੱਦ ਕਰੇਂਗਾ? ਮੈਂ ਖੁਦ ਈ ਅਸਤੀਫ਼ਾ ਦਿੰਦਾ ਹਾਂ।” ਕਹਿ ਕੇ ਉਹ ਵਾਪਸ ਪਿੰਡ ਆ ਗਿਆਕੀ ਇਹ ਹੋਰ ਪੜ੍ਹਨ ਦੀ ਇੱਛਾ ਸੀ, ਜਾਂ ਅਣਖ ਜਾਂ ਦੋਵਾਂ ਦਾ ਮਿਸ਼ਰਣ, ਇਹ ਤਾਂ ਭਗਵਾਨ ਹੀ ਜਾਣਦਾ ਹੈਪਰ, ਉਸਦੀ ਅਜੋੜ ਬੌਧਿਕ ਸਮਰਥਾ ਦੀ ਸਾਖੀ ਹਰ ਉਹ ਸਖ਼ਸ਼ ਭਰਦਾ ਹੈ, ਜਿਸਨੇ ਕਦੇ ਉਸ ਨਾਲ ਗੱਲਬਾਤ ਕੀਤੀ ਹੋਵੇ ਜਾਂ ਉਸਦੀ ਕਵਿਤਾ ਪੜ੍ਹੀ ਹੋਵੇ

ਸ਼ਿਮਲੇ ਉਹ ਨੌਕਰੀ ਤਾਂ ਵਾਪਸ ਕਰ ਆਇਆ, ਪਰ ਵਾਪਸੀ ਤੇ ਆਪਣੀ ਸ਼ਾਇਰੀ ਲਈ ਮਿੱਥਾਂ ਦੀ ਪੰਡ ਜ਼ਰੂਰ ਚੁੱਕ ਲਿਆਇਆਅਸਲ ਵਿਚ ਵਾਪਸੀ ਵੇਲੇ ਉਸਨੇ ਬੱਸ ਸਟੈਂਡ ਤੋਂ “ਭਾਰਤੀ ਅਤੇ ਪੱਛਮੀ ਮਿੱਥਾਂ” ਅਨੁਵਾਨ ਵਾਲੀ ਪੁਸਤਕ ਖਰੀਦ ਲਈ ਅਤੇ ਬੱਸ ਦੇ ਸਫ਼ਰ ਦੌਰਾਨ ਉਸਨੇ ਇਹ ਸਾਰੀ ਕਿਤਾਬ ਪੜ੍ਹ ਦਿੱਤੀਇਸ ਮੁਤਾਲਿਆ ਨੇ ਉਸਦੇ ਦਿਲੋ-ਦਿਮਾਗ ਦੀ ਪਰਿਕਰਮਾ ਕਰਦੀ ਕਵਿਤਾ ਦੀ ਜ਼ਰਖੇਜ਼ ਜ਼ਮੀਨ ਵਿਚ ਮਿੱਥਾਂ ਦੀ ਮੋਹੜੀ ਗੱਡ ਦਿੱਤੀ, ਲੋਕ-ਰੂੜੀਆਂ ਦੀ ਹਰੀ ਖਾਦ ਛਿੜਕ ਦਿੱਤੀ, ਲੋਕਧਾਰਾ ਦੀ ਫ਼ਸਲ ਬੀਜ ਦਿੱਤੀ

ਪੰਜਾਬੀ ਕਵਿਤਾ ਦੇ ਇਸ ਅਜ਼ੀਮ ਸ਼ਾਇਰ ਦਾ ਜੀਵਨ ਵੀ ਕਵਿਤਾ ਵਰਗਾ ਹੀ ਹੈਅਖੌਤੀ ਨਿਮਨ ਸ਼੍ਰੇਣੀ ਵਿਚ ਜੰਮੇ-ਪਲੇ ਭਗਵਾਨ ਨੂੰ ਕਦੇ ਅਹਿਸਾਸੇ-ਕਮਤਰੀ ਦੀ ਪੀੜਾ ਨਹੀਂ ਝੱਲਣੀ ਪਈਸ਼ਾਇਦ ਉਸਨੂੰ ਯਕੀਨ ਸੀ ਆਪਣੀ ਪ੍ਰਤਿਭਾ ’ਤੇਉਸਦਾ ਨਾਮ ਸ਼ਾਇਰਾਂ ਵਿਚ ਮੁੱਢਲੇ ਦੌਰ ਵਿਚ ਹੀ ਸ਼ਾਮਲ ਹੋ ਗਿਆ ਸੀਨਾਗਮਣੀ ਨੇ ਭਗਵਾਨ ਨੂੰ ਬਹੁਤ ਛਾਪਿਆਚਿੰਤਨ, ਵਿਸ਼ਲੇਸ਼ਣ ਅਤੇ ਸਮਾਜਿਕ ਸਰੋਕਾਰਾਂ ਵਾਲੀ ਉਸਦੀ ਸ਼ਾਇਰੀ ਗੈਰ-ਰਵਾਇਤੀ ਕਾਵਿ-ਜੁਗਤਾਂ ਨਾਲ ਭਰਪੂਰ ਹੈਇਸੇ ਕਰਕੇ ਕਾਵਿ-ਆਲੋਚਕਾਂ ਨੇ ਵੀ ਉਸਨੂੰ ਅੱਖਾਂ ’ਤੇ ਚੁੱਕ ਲਿਆ

ਉਸਦੇ ਵਿਆਹ ਦੀ ਗੱਲ ਸੁਣਨ ਵਾਲੀ ਹੈਛੋਟਾ ਸਾਲਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਪੜ੍ਹਦਾ ਸੀਉਹ ਪਾਸ਼ ਦੇ ‘ਸਿਆੜ’ ਅਤੇ ‘ਰੋਹਲੇ ਬਾਣ’ ਵਰਗੀਆਂ ਪੱਤ੍ਰਿਕਾਵਾਂ ਦਾ ਗੰਭੀਰ ਪਾਠਕ ਸੀਨਾਲੇ, ਗਰਮ-ਖਿਆਲੀ ਮੁੰਡਿਆਂ ਨਾਲ ਬਹਿੰਦਾ-ਉੱਠਦਾ ਸੀਭਗਵਾਨ ਦੀ ਵੀ ਉਨ੍ਹਾਂ ਨਾਲ ਹਮਦਰਦੀ ਸੀ, ਦਿਲੀ ਸਾਂਝ ਸੀਅਕਸਰ ਬੈਠ ਕੇ ਉਹ ਗਰੀਬਾਂ, ਕਿਰਤੀਆਂ ਅਤੇ ਕਿਸਾਨਾਂ ਦੀਆਂ ਦਿੱਕਤਾਂ ਤੇ ਵਿਚਾਰ ਕਰਦੇ, ਗੰਭੀਰ ਚਰਚਾ ਅਤੇ ਵਿਸ਼ਲੇਸ਼ਣ ਕਰਦੇਭਗਵਾਨ ਦਲੀਲ, ਤਰਕ ਅਤੇ ਸੰਵੇਦਨਾ ਦਾ ਪੱਲਾ ਕਦੇ ਨਾ ਛੱਡਦਾਉਹ ਉਸਦੀਆਂ ਗੱਲਾਂ ਤੋਂ ਬੜਾ ਪ੍ਰਭਾਵਿਤ ਹੁੰਦਾਉਨ੍ਹੀਂ ਦਿਨੀ ਉਹ ਆਪਣੀ ਭੈਣ ਲਈ ਕਿਸੇ ਚੰਗੇ ਵਰ ਦੀ ਤਲਾਸ਼ ਵਿਚ ਵੀ ਸੀਉਸਨੇ ਸੋਚਿਆ, “ਜੇ ਭਗਵਾਨ ਮੰਨ ਜਾਏ, ਤਾਂ ਇਹ ਫਿਕਰ ਵੀ ਮੁੱਕੂਨਾਲੇ ਦੋਸਤੀ ਰਿਸ਼ਤੇਦਾਰੀ ਵਿਚ ਬਦਲ ਜਾਵੇਗੀ।” ਭਾਵੇਂ ਕਿ ਦੋਸਤੀ ਐਨੀ ਪੱਕੀ ਨਹੀਂ ਸੀ, ਪਰ ਦੋਹਾਂ ਵਿਚ ਸਾਸਰੀਕਾਲ ਜ਼ਰੂਰ ਸੀ, ਅਤੇ ਵਿਚਾਰ ਵੀ ਮਿਲਦੇ ਸਨ

ਖ਼ੈਰ! ਉਹ ਪਰਿਵਾਰ ਚੰਗਾ ਬਣਦਾ-ਠਣਦਾ ਪਰਿਵਾਰ ਸੀਅਮੀਰ ਕਹਿ ਲਵੋਲੜਕੀ ਵੀ ਬਹੁਤ ਖ਼ੂਬਸੂਰਤ ਸੀਭਗਵਾਨ ਤਾਂ ਆਪਣੇ-ਆਪ ਨੂੰ ਉਹਦੇ ਸਾਹਮਣੇ ਨਜ਼ਰ-ਪੱਟੂ ਹੀ ਆਖਦਾਉਹ ਖਡੂਰ ਦੀ ਸੀਪਤਨੀ ਨੂੰ ਸਾਹਿਤ ਨਾਲ ਕੋਈ ਲਾਗਾ-ਦੇਗਾ ਨਹੀਂ ਸੀਉਹ ਤਾਂ ਸੋਚਦੀ ਸੀ, ਕਿ ਭਗਵਾਨ ਨੂੰ ਸ਼ਾਇਦ ਕੋਈ ਕਸਰ ਆ, ਤਾਂ ਹੀ ਸਾਰਾ ਦਿਨ ਕਿਤਾਬਾਂ ਨਾਲ ਮੱਥਾ ਮਾਰਦਾ ਰਹਿੰਦਾਇਹ ਕੋਈ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੈ, ਉਸਦਾ ਵਿਚਾਰ ਸੀਦੇਵ ਤੇ ਹਲਵਾਰਵੀ ਆਖਦੇ, “ਤੇਰੀ ਪਤਨੀ ਨਾ ਤੈਨੂੰ ਸਮਝ ਸਕੀ, ਨਾ ਤੇਰੀ ਕਵਿਤਾ ਨੂੰ।” ਪਰ ਇਹ ਗੱਲ ਨਹੀਂ ਸੀਦੋਹਾਂ ਦੀ ਆਪਸ ਵਿਚ ਬਹੁਤ ਬਣਦੀ ਸੀਬੱਸ ਸਾਹਿਤਕ ਅੰਤਰ ਸੀ, ਅਦਬੀ ਪਾੜਾ ਸੀਵਿਆਹ ਕਰਨ ਵੇਲੇ ਮੁੰਡੇ ਦੀ ਜਾਤ, ਧਰਮ ਅਤੇ ਰੰਗ ਦੀ ਥਾਂ ਸ਼ੌਕ ਵੇਖਣਾ ਚਾਹੀਦਾ, ਰੁਚੀ ਪੁੱਛਣੀ ਚਾਹੀਦੀ ਆਉਹ ਆਖਦਾ, “ਇਸ਼ਤਿਹਾਰ ਵਿਚ ਵੀ ਇਹੀ ਲਿਖਿਆ ਜਾਵੇ, ਬਈ ਮੁੰਡੇ ਦਾ ਸ਼ੌਕ ਆਹ ਏਫੇਰ ਈ ਚੰਗੀ ਜੋੜੀ ਬਣ ਸਕਦੀ ਆਕੇਰਾਂ 'ਨਾਗਮਣੀ' ਵਿਚ ਕਿਸੇ ਵਿਆਹ ਦਾ ਇਸ਼ਤਿਹਾਰ ਛਪਿਆ ਸੀਸ਼ਾਇਦ ਪਹਿਲੀ ਅਤੇ ਆਖ਼ਰੀ ਵਾਰਇਹਦੇ ਵਿਚ ਲਿਖਿਆ ਸੀ, ਬਈ ਕੁੜੀ ਉਹ ਹੋਵੇ ਜਿਸ ਨੇ ਅੰਗਰੇਜ਼ੀ ਲੇਖਿਕਾ ਆਇਨ ਰੈਂਡ ਨੂੰ ਪੜ੍ਹਿਆ ਹੋਵੇ, ਅਤੇ ਸਮਝਿਆ ਹੋਵੇ।” ਭਾਵੇਂ ਉਸਦੀ ਪਤਨੀ ਅਗਾਂਹਵਧੂ ਖ਼ਿਆਲਾਂ ਵਾਲੇ ਪਰਿਵਾਰ ਨਾਲ ਵਾਬਸਤਾ ਸੀ, ਪਰ ਦੋਹਾਂ ਦੀ ਬੌਧਿਕ ਸਮਰਥਾ ਅਤੇ ਸਾਹਿਤਕ ਲਿਆਕਤ ਵਿਚ ਅੰਤਰ ਸੀਵੱਡਾ ਅੰਤਰਬਾਅਦ ਵਿਚ ਜਦੋਂ ਸੁਰਜੀਤ ਪਾਤਰ, ਅਮਰਜੀਤ ਗਰੇਵਾਲ ਵਰਗੇ ਵੱਡੇ ਸਾਹਿਤਕ ਮਹਾਂਰਥੀ ਉਸਦੇ ਘਰ ਮਿਲਣ ਆਉਣ ਲੱਗੇ ਤਾਂ ਪਤਨੀ ਨੂੰ ਅਹਿਸਾਸ ਹੋਇਆ ਬਈ ਕੋਈ ਗੱਲਬਾਤ ਤਾਂ ਹੈ ਭਗਵਾਨ ਵਿਚ, ਮੇਰੇ ਪਤੀ ਵਿਚ

ਆਪਣੀ ਮਰਹੂਮ ਪਤਨੀ ਗੁਰਦੀਪ ਦੀ ਯਾਦ ਵਿਚ ਉਸਨੇ ਇਕ ਅਤਿ-ਸੰਵੇਦਨਸ਼ੀਲ ਕਵਿਤਾ ‘ਸਵਰਗਾਂ ਦੀ ਖਿੜਕੀ’ ਲਿਖੀ, ਜਿਸ ਵਿਚ ਗੁਰਦੀਪ ਉਸ ਨੂੰ ਐਵੇਂ ਪਾਲਤੂ ਜਿਹੀ ਨੈਤਿਕਤਾ ਦੀ ਵਹਿੰਗੀ ਚੁੱਕੀ ਫਿਰਨ ਤੋਂ ਵਰਜਦੀ ਹੋਈ ਆਖਦੀ ਹੈ:

ਜੇ ਝੀਲ ਵਿਚ ਤੈਰਦੀਆਂ ਮੁਰਗਾਬੀਆਂ
ਤੁਹਾਡੀਆਂ ਅੱਖਾਂ ਨੂੰ ਤਾਜ਼ਗੀ ਦੇ ਦੇਣ
ਤਾਂ ਉਨ੍ਹਾਂ ਦੇ ਚਿਤਕਬਰੇ ਖੰਭਾਂ ਨੂੰ
ਪਹਾੜੋਂ ਉੱਤਰੇ ਜੋਗੀ ਦੀ ਲੋਈ ’ਤੇ ਪੇਂਟ ਕਰ ਲਿਆ ਕਰੋ

ਭਗਵਾਨ ਪਹਿਲਾਂ ਛੰਦ-ਬੱਧ ਕਵਿਤਾ ਲਿਖਦਾ ਸੀਫੇਰ ਉਸਨੂੰ ਲੱਗਾ ਬਈ ਇਹ ਤਾਂ ਦਰਜੀ ਵਾਲਾ ਕੰਮ ਹੋਇਆਕੱਪੜੇ ਸਿਉਣ ਵਾਂਗਐਨਾ ਕੱਪੜਾ ਘਟ ਗਿਆ, ਐਨਾ ਵਧ ਗਿਆਐਥੇ ਕੁਝ ਜੋੜ ਲਵੋ, ਐਥੋਂ ਥੋੜ੍ਹਾ ਕੱਟ ਲਵੋਕਵਿਤਾ ਝੱਗੇ-ਕੁੜਤੇ ਸਿਓਣ ਜਿਹਾ ਕੰਮ ਨਹੀਂਇਹ ਤਾਂ ਮਾਨਵੀ ਸੰਵੇਦਨਾ ਵਾਲਾ ਕਾਰਜ ਹੈਇਸ ਵਿਚ ਗੰਢ-ਤੁੱਪ ਦਾ ਕੀ ਕੰਮ? ਇਹ ਤਾਂ ਨੰਗੇ ਪਿੰਡੇ ਵਾਂਗ ਹੁੰਦੀ ਆਭਾਵਨਾਵਾਂ ਦਾ ਭਰ ਵਗਦਾ ਦਰਿਆਇਹ ਸੋਚ ਕੇ ਉਸਨੇ ਖੁੱਲ੍ਹੀ ਕਵਿਤਾ ਵੱਲ ਮੂੰਹ ਕੀਤਾ

ਉਸਦੀ ਕਵਿਤਾ ਵਿਚ ਸੰਵਾਦ ਹੈ, ਕੁੜੱਤਣ ਹੈ, ਟਕਰਾਉ ਹੈਇਹ ਟਕਰਾਓ ਸਮਾਜਿਕ, ਰਾਜਸੀ ਅਤੇ ਵਿੱਤੀ ਵਿਵਸਥਾ ਨਾਲ ਹੈਉਹ ਰੋਜ਼ਾਨਾ ਘਟਨਾਵਾਂ ਨੂੰ ਸਤਹੀ ਨਜ਼ਰ ਨਾਲ ਨਹੀਂ, ਸੂਖਮਤਾ ਨਾਲ ਵੇਖਦਾ, ਸਮਝਦਾ, ਪਕੜਦਾ ਅਤੇ ਫਿਰ ਕਵਿਤਾ ਰਾਹੀਂ ਪੇਸ਼ ਕਰਦਾ ਹੈਉਹ ਮਾਨਸਿਕ ਦਵੰਦਾਂ, ਸਮਾਜਿਕ ਵਿਸੰਗਤੀਆਂ ਅਤੇ ਰਾਜਸੀ-ਧਾਰਮਿਕ ਵਿਰੋਧਾਭਾਸ਼ ਨੂੰ ਪਕੜਦਾ ਹੀ ਨਹੀਂ, ਉਨ੍ਹਾਂ ’ਤੇ ਉਂਗਲ ਵੀ ਕਰਦਾ ਹੈਉਸਦੀ ਨਸ਼ਤਰੀ ਕਲਮ ਗਰੀਬਾਂ ਦੇ ਖੂਨ ਨਾਲ ਭਰੇ ਇਨ੍ਹਾਂ ਕੂੜ-ਗੁਬਾਰਿਆਂ ’ਤੇ ਵੱਜਦੀ ਹੈ ਤਾਂ ਇਨ੍ਹਾਂ ਵਿੱਚੋਂ ਨਿਕਲਣ ਵਾਲੇ ਲਹੂ ਦੇ ਛਿੱਟੇ ਉਸਦੀਆਂ ਨਜ਼ਮਾਂ ਦੇ ਕਾਵਿ-ਅੰਸ਼ ਬਣਦੇ ਹਨਉਸਦੀ ਕਵਿਤਾ ਵਿਚ ਡੂੰਘੇ 'ਪੰਚ' ਹੁੰਦੇ ਹਨ, ਜੋ ਕਵਿਤਾ ਵਿਚ ਪੇਸ਼ ਕਿਰਦਾਰਾਂ ਨੂੰ ਤੀਲਾ-ਤੀਲਾ ਕਰਦੇ ਹਨ

ਸ਼ਰਾਬ ਉਸਦੀ ਆਦਤ ਹੈ, ਕਮਜ਼ੋਰੀ ਵੀ, ਤਾਕਤ ਵੀਸ਼ਰਾਬ ਨੂੰ ਉਹ ਸ਼ਰਾਰਤੀ ਪਾਣੀ ਆਖਦਾ, ਅੱਖੀਆਂ ਨਚਾਉਂਦਾ ਹੈਉਸਦਾ ਮਨ ਚੰਚਲ ਹੋ ਜਾਂਦਾ, ਅੰਦਰਲਾ ਬੰਦਾ ਜਾਗ ਪੈਂਦਾਉਹ ਹੌਲੀ-ਹੌਲੀ ਥੋੜ੍ਹੀ-ਥੋੜ੍ਹੀ ਪੀਂਦਾ ਹੈ, ਤਾਂ ਸਰੂਰ ਵਿੱਚ ਆ ਜਾਂਦਾਉਹ ਜ਼ਿਆਦਾ ਨਹੀਂ ਪੀਂਦਾਇਹ ਉਹਦੀ ਸਿਫ਼ਤ ਆਬੱਸ ਗੁਜ਼ਾਰੇ ਜੋਗੀਉਹ ਵੀ ਦੇਸੀ

2007 ਵਿਚ ਐੱਫ. ਸੀ. ਆਈ. ਤੋਂ ਈਮਾਨਦਾਰੀ ਦਾ ਠੱਪਾ ਲਗਵਾ ਕੇ ਸੇਵਾ-ਮੁਕਤ ਹੋਇਆ ਭਗਵਾਨ ਸਾਹਿਤਕ ਮਹਿਫ਼ਲਾਂ, ਕਵੀ ਦਰਬਾਰਾਂ ਜਾਂ ਅਦਬੀ ਚੋਣਾਂ ਵਿਚ ਜ਼ਰੂਰ ਦਿਖਾਈ ਦਿੰਦਾ ਹੈਜਿਸ ਤਰ੍ਹਾਂ ਆਗਰੇ ਜਾਣ ’ਤੇ ਤਾਜ ਮਹਿਲ ਵੇਖੇ ਬਿਨਾਂ ਵਾਪਸੀ ਹਮੇਸ਼ਾ ਅਧੂਰੀ ਜਾਪਦੀ ਹੈ, ਉਵੇਂ ਕਿਸੇ ਸੁਖਨ ਸਮਾਗਮ ਵਿਚ ਜੇਕਰ ਭਗਵਾਨ ਨਾ ਦਿਸੇ, ਜਾਂ ਮਿਲੇ ਤਾਂ ਸਾਹਿਤਕ ਯਾਤਰਾ ਨਾਮੁਕੰਮਲ ਲੱਗਦੀ ਹੈਉਹ ਜ਼ਿਆਦਾ ਨਹੀਂ ਲਿਖਦਾਜੇ ਲਿਖਿਆ ਤਾਂ ਠੋਸ ਲਿਖਿਆ ਹਮੇਸ਼ਾਪੱਕੀ ਇੱਟ ਵਾਂਗਪੁੱਛਣ ਤੇ ਉਹ ਆਖਦਾ, “ਮਿਸਤਰੀ ਲਈ ਕੁਰਸੀ ਬਣਾਉਣੀ ਮਜਬੂਰੀ ਹੈਗ੍ਰਹਿਣੀ ਲਈ ਰੋਟੀ ਬਣਾਉਣਾ ਜ਼ਿੰਮੇਵਾਰੀ ਹੈਕਵੀ ਤਾਂ ਫ਼ੱਕਰ ਬੰਦੇ ਹੁੰਦੇ ਹਨਇਹ ਤਾਂ ਸ਼ੌਕ ਆਜੇ ਗੱਲ ਗੇੜ ਵਿਚ ਆ ਗਈ, ਬਣ ’ਗੀ ਕਵਿਤਾਇਹ ਤਾਂ ਇਕ ਅਹਿਸਾਸ ਹੁੰਦਾ, ਜਿਹੜਾ ਮੱਠਾ-ਮੱਠਾ ਜਿਹਾ ਦਿਲ-ਦਿਮਾਗ ਵਿਚ ਚਲਦਾ ਰਹਿੰਦਾਕਦੇ ਦਿਲ ਵਿਚ ਵੜ ਜਾਂਦਾ, ਕਦੇ ਦਿਮਾਗ ਵਿਚਬੰਦਾ ਤੁਰਿਆ ਫਿਰਦਾ, ਸੁੱਤਾ-ਜਾਗਦਾ, ਪੜ੍ਹਦਾ-ਵੇਖਦਾ ਅਤੇ ਜ਼ਿੰਦਗੀ ਜਿਉਂਦਾ ਹੋਇਆ, ਇਸ ਅਹਿਸਾਸ ਨੂੰ ਨਾਲ ਲਈ ਫਿਰਦਾ ਹੈਕਈ ਵਾਰ ਅਚਾਨਕ ਕੋਈ ਖ਼ਿਆਲ ਆਉਂਦਾ, ਤਾਂ ਕਾਪੀ ਤੇ ਨੋਟ ਕਰ ਲਈਦਾਜੋ ਗੱਲ ਅਜੀਬ ਲੱਗੇ ਜਾਂ ਅਚਾਨਕ ਸਪਸ਼ਟ ਹੋ ਜਾਵੇ, ਤਾਂ ਨੋਟ ਕਰ ਲਈਦੀ ਆਫਿਰ ਜਦੋਂ ਕੋਈ ਵੱਡੀ ਜਾਂ ਖਾਸ ਘਟਨਾ ਦਿਲ ਨੂੰ ਝੰਜੋੜਦੀ ਆ, ਤਾਂ ਫਿਰ ਕਲਮ ਚੁੱਕ ਕੇ ਲਿਖਣ ਲੱਗ ਪਈਦਾਮੈਂ ਅਸਲ ਵਿਚ ਪੁਰਾਣੇ ਸਮੇਂ ਨਾਲ ਮੌਜੂਦਾ ਘਟਨਾਵਾਂ ਨੂੰ ਮੇਲ ਕੇ ਦੇਖਦਾਂ, ਤਾਂ ਕਈ ਵਾਰ ਜਾਪਦਾ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈਇਹ ਸੱਚਾਈ ਹੈਬੱਸ, ਆਪਣੀ ਕਵਿਤਾ ਰਾਹੀਂ ਮੈਂ ਇਹ ਸਿੱਧ ਕਰਨ ਦਾ ਯਤਨ ਕਰਦਾਂਮਿੱਥਾਂ ਇੱਥੇ ਕਾਵਿ-ਜੁਗਤ ਬਣਦੀਆਂ।” ਕੀ ਇਹ ਸੁਚੇਤ ਕਾਰਜ ਹੈ ਜਾਂ ਸ਼ਰਾਬ ਦਾ ਚੜ੍ਹਿਆ ਸਰੂਰ, ਇਹ ਤਾਂ ਉਹ ਖੁਦ ਵੀ ਨਹੀਂ ਜਾਣਦਾ, ਪਰ ਉਸਦੀ ਗੱਲ ਵਿਚ ਤਰਕ ਹਮੇਸ਼ਾ ਹਾਵੀ ਹੁੰਦਾ ਹੈਉਹ ਸਮਾਜਿਕ ਸਮੁੰਦਰ ਦਾ ਮੰਥਨ ਕਰਕੇ ਕਵਿਤਾ ਕੱਢ ਲਿਆਉਂਦਾ ਹੈ

ਕਦੇ ਕਿਸੇ ਵਿਆਹ ’ਤੇ ਜਾਂ ਕਿਸੇ ਸਮਾਜਿਕ ਸਮਾਗਮ ਤੇ ਜਾਣਾ ਹੋਵੇ ਤਾਂ ਉਹ ਇਕੱਲਾ ਹੀ ਜਾਂਦਾ ਹੈਤੇ ਇਕੱਲਾ ਹੀ ਤੁਰਿਆ-ਫਿਰਦਾ ਰਹਿੰਦਾ ਹੈਜਸ਼ਨ ਭਰੇ ਮਾਹੌਲ ਨੂੰ ਵਾਚਦਾਲੋਕਾਂ ਦੇ ਵਿਹਾਰ ਵਜੂਦ ਨੂੰ ਤੱਕਦਾਅਜਿਹੀ ਆਵਾਰਗੀ ਵਿਚ ਉਹ ਵੱਖਰੀ ਕਿਸਮ ਦਾ ਮਜ਼ਾ ਲੈਂਦਾ ਹੈਕਹਿੰਦਾ ਹੈ, “ਆਵਾਰਗੀ ਦਾ ਆਪਣਾ ਅਲੱਗ ਈ ਨਜ਼ਾਰਾ ਹੁੰਦਾ।” ਨਿੱਕੇ ਹੁੰਦੇ ਹੀ ਕਲਾ ਨੇ ਉਹਦੀ ਉਂਗਲੀ ਫੜੀ ਜਾਂ ਉਸਨੇ ਕਲਾ ਦੀ, ਇਹ ਤਾਂ ਇਕ ਰਹੱਸ ਹੈ, ਪਰ ਭਗਤ ਪੂਰਨ, ਮਿਰਜਾ ਸਾਹਿਬਾਂ ਜਾਂ ਹੀਰ ਵਾਰਿਸ ਜਿਹੇ ਕਿੱਸੇ ਉਹ ਨਿੱਕੇ ਹੁੰਦੇ ਗਾਉਣ ਲੱਗ ਪਿਆ ਸੀ

ਉਸਦਾ ਵਿਸ਼ਵਾਸ ਹੈ ਕਿ ਕਵਿਤਾ ਵਿਚ ਵਿਸ਼ੇ ਦੀ ਮਹੱਤਤਾ ਨੱਬੇ ਫ਼ੀਸਦੀ ਹੈ

ਉਸਦੀ ਦੂਜੀ ਪੁਸਤਕ “ਨੀਰੋ ਦੀ ਬੰਸਰੀ" ਦੀ ਪਹਿਲੀ ਹੀ ਕਵਿਤਾ ਸੁਰਜੀਤ ਪਾਤਰ ਦੀ ਕਸਮ ਖਾ ਕੇ ਲਿਖੀ ਹੈ, ਜਦਕਿ ਤੀਜੀ ਕਾਵਿ-ਪੁਸਤਕ ਦਾ ਮੁੱਖ ਬੰਧ ਵੀ ਸੁਰਜੀਤ ਪਾਤਰ ਨੇ ਲਿਖਿਆ ਹੈਇਸ ਦੇ ਬਾਵਜੂਦ ਉਹ ਸੁਰਜੀਤ ਪਾਤਰ ਨੂੰ ਸ਼ਬਦਗਿਰੀ ਕਰਨ ਵਾਲਾ ਮੰਨਦਾ ਹੈ, ਸ਼ਾਇਰ ਨਹੀਂਉਹ ਪਾਸ਼ ਅਤੇ ਲਾਲ ਸਿੰਘ ਦਿਲ ਦਾ ਸ਼ੈਦਾਈ ਹੈਅਜੋਕੇ ਸਮਿਆਂ ਵਿਚ ਉਹ ਵਿਜੈ ਵਿਵੇਕ, ਗੁਰਤੇਜ ਕੋਹਾਰਵਾਲਾ ਅਤੇ ਜਸਵਿੰਦਰ ਨੂੰ ਚੰਗੇ ਸ਼ਾਇਰ ਮੰਨਦਾ ਹੈਫੇਸਬੁੱਕੀਏ ਸ਼ਾਇਰਾਂ ਨਾਲ ਉਸਦਾ ਖਾਸ “ਪਿਆਰ” ਹੈਬਕੌਲ ਢਿੱਲੋਂ, “ਸੋਸ਼ਲ ਮੀਡੀਆ ਰਾਹੀਂ ਰਾਤੋ-ਰਾਤ ਸ਼ਾਇਰ ਬਣ ਕੇ ਮਕਬੂਲ ਹੋਣ ਦਾ ਭਰਮ ਪਾਲੀ ਬੈਠੇ ਅਜਿਹੇ ਲੋਕਾਂ ਨੂੰ ਪਹਿਲਾਂ ਪਾਠਕ ਬਣਨਾ ਪਵੇਗਾਇਹ ਲਾਈਕ ਅਤੇ ਵਾਹ-ਵਾਹ ਦੀ ਧੋਖੇਬਾਜ਼ ਦੁਨੀਆ ਹੈ, ਜਿੱਥੇ ਚਾਹੇ ਕੋਈ ਕਿਸੇ ਦੁਰਘਟਨਾ ਦੀ ਤਸਵੀਰ ਪਾ ਦਵੇ, ਭਾਵੇਂ ਕਿਸੇ ਦੀ ਮੌਤ ਦੀ ਦੁਖਦਾਰੀ ਖ਼ਬਰ ਅਤੇ ਚਾਹੇ ਕੋਈ ਕਵਿਤਾ ਜਾਂ ਗਜ਼ਲ-ਨੁਮਾ ਤੁਕਬੰਦੀ, ਅਖੌਤੀ ਦੋਸਤਾਂ ਨੇ ਤਾਂ ਲਾਈਕ ਹੀ ਕਰਨਾ ਹੁੰਦਾਕਵਿਤਾ ਸਹਿਜ ਮਤੇ ਸਵੈ ਨਾਲ ਸੰਵਾਦ ਹੈ।”

ਉਸ ਕੋਲ ਬੈਠਿਆਂ ਇੰਜ ਜਾਪਦਾ ਹੈ ਜਿਵੇਂ ਆਪਣੇ-ਆਪ ਕੋਲ ਬੈਠੇ ਹੋਈਏਜਿਵੇਂ ਦਰਪਣ ਸਾਹਵੇਂ ਬੈਠੇ ਹੋਈਏਉਹ ਇਕ ਸੂਖਮ-ਭਾਵੀ, ਕੋਮਲ-ਚਿੱਤ ਅਤੇ ਸਮਾਜਿਕ ਫਿ਼ਕਰਾਂ-ਅਹਿਸਾਸਾਂ ਨਾਲ ਓਤਪੋਤ ਇਨਸਾਨ ਹੈਮੋਹਖ਼ੋਰਾ ਅਤੇ ਪਿਆਰਾ ਜਿਹਾ

ਉਸਦੀ ਕਵਿਤਾ ਵਿਚ ਲੋਹੜੇ ਦਾ ਦਰਦ ਹੈ, ਇਕ ਚੀਸ ਹੈ, ਇਕ ਤਾਂਘ ਹੈ, ਇਕ ਤੜਪ ਹੈ, ਇਕ ਵੰਗਾਰ ਹੈਉਹ ਰਾਜਸੀ ਵਰਤਾਰਿਆਂ ’ਤੇ ਬੇਖੌਫ ਹੋ ਕੇ ਉਂਗਲ ਕਰਨ ਵਾਲਾ ਸ਼ਾਇਰ ਹੈਉਹ ਮਾਨਵੀ ਸੰਵੇਦਨਾ, ਸਮਾਜਿਕ ਸਰੋਕਾਰਾਂ ਅਤੇ ਸਮੂਹਿਕ ਫ਼ਿਕਰਾਂ ਦਾ ਸ਼ਾਇਰ ਹੈਪਾਸ਼, ਲਾਲ ਸਿੰਘ ਦਿਲ, ਹਰਭਜਜਨ ਹਲਵਾਰਵੀ ਜਿਹੇ ਸ਼ਾਇਰ ਉਸਦੇ ਆਦਰਸ਼ ਹਨ, ਪ੍ਰੇਰਨਾ ਸਰੋਤ ਹਨਉਹ ਘੱਟ ਪਰ ਪੁਖਤਾ ਲਿਖਦਾ ਹੈਜਦੋਂ ਟੇਢਾ ਸਿਰ ਕਰਕੇ, ਆਪਣੇ ਵਿਲੱਖਣ ਅੰਦਾਜ਼ ਅਤੇ ਲਹਿਜ਼ੇ ਵਿਚ ਮੰਚ ਤੋਂ ਉਹ ਕਵਿਤਾ ਪੜ੍ਹਦਾ ਹੈ, ਤਾਂ ਸਰੋਤੇ ਖਾਮੋਸ਼ ਹੋ ਜਾਂਦੇ ਹਨਉਸਦੇ ਹੌਲੀ, ਤਿੱਖੀ ਅਤੇ ਪਿਆਰੀ ਆਵਾਜ਼ ਵਿਚ ਬੋਲੇ ਕਾਵਿ-ਬੋਲ ਆਪਣੀ ਤੀਖਣਤਾ, ਸੂਖਮਤਾ ਅਤੇ ਵਿਸ਼ਾਲਤਾ ਦਾ ਤੁਆਰਫ਼ ਕਰਵਾਉਂਦੇ ਹਨਉਸਨੇ ਕਲਾ ਦੀ ਇਹ ਗੁੜ੍ਹਤੀ ਆਪਣੇ ਬੱਚਿਆਂ ਨੂੰ ਵੀ ਦਿੱਤੀਉਸਦੀ ਲੜਕੀ ਕੰਵਲ ਢਿੱਲੋਂ ਨਾਟ-ਜਗਤ ਦੀ ਬੇਜੋੜ ਸ਼ਖ਼ਸੀਅਤ ਹੈਜਵਾਈ ਸੋਮਪਾਲ ਹੀਰਾ ਵੀ ਕਿਸੇ ਜਾਣ-ਪਹਿਚਾਣ ਦਾ ਮੁਹਤਾਜ ਨਹੀਂਇਸ ਅੰਤਰਜਾਤੀ ਵਿਆਹ ਦੀ ਇਜਾਜ਼ਤ ਦੇ ਕੇ ਢਿੱਲੋਂ ਨੇ ਆਪਣੇ ਕਾਵਿਕ ਆਦਰਸ਼ਾਂ ਨੂੰ ਪੁਗਾਇਆ ਹੈ, ਅਸਲ ਜੀਵਨ ਵਿਚ ਨਿਭਾਇਆ ਹੈ

ਛੋਟੇ ਹੁੰਦਿਆਂ ਉਹ ਭਗਤ ਪੂਰਨ, ਹੀਰ ਵਾਰਿਸ ਅਤੇ ਹਾਸ਼ਮ ਦੀ ਸੱਸੀ ਦੇ ਕਿੱਸੇ ਗਾਉਂਦਾਲੋਕ ਲਾਲਟੈਣਾਂ ਬਾਲ ਕੇ ਸੁਣਦੇਵੱਡਾ ਹੋਇਆਹੋਰ ਅਧਿਐਨ ਕੀਤਾਡੂੰਘਾ ਵਿਸ਼ਲੇਸ਼ਣ ਵੀਚਿੰਤਨ ਦੀ ਬਾਂਹ ਫੜੀਹਿੰਦੂ ਮਿਥਿਹਾਸ ਕੋਰਸ ਨਾਂ ਦੀ ਕਿਤਾਬ ਪੜ੍ਹ ਕੇ ਉਸਦੇ ਮਨ-ਮਸਤਕ ਦੇ ਕਪਾਟ ਖੁੱਲ੍ਹੇਉਨ੍ਹਾਂ ਨੂੰ ਸਮਕਾਲ ਵਿਚ ਢਾਲਣਾ ਸਿੱਖਿਆਪਾਸ਼, ਦਿਲ, ਹਲਵਾਰਵੀ, ਸ਼ਿਵ, ਵਾਰਸ ਸ਼ਾਹ ਅਤੇ ਬੁੱਲ੍ਹੇ ਸ਼ਾਹ ਨੂੰ ਵਾਰ-ਵਾਰ ਪੜ੍ਹਿਆਅੰਗਰੇਜ਼ੀ ਕਵੀ ਜੋਹਨ ਕੀਟਸ, ਸ਼ੈਲੇ, ਬਾਇਰਨ, ਟੈੱਡ ਹਿਊਜ ਅਤੇ ਟੀ.ਐੱਸ. ਇਲੀਅਟ ਦਾ ਨਿੱਠ ਕੇ ਮੁਤਾਲਿਆ ਕੀਤਾਅੱਜ ਉਹ ਆਪਣੀਆਂ ਨਜ਼ਮਾਂ ਵਿਚ ਰੂੜੀਆਂ ਮਿੱਥਾਂ ਅਤੇ ਸਮੂਹਿਕ ਅਵਚੇਤਨ ਦੀਆਂ ਹੋਰ ਧੁਨੀਆਂ ਦੀ ਪੁਨਰ-ਪੈਦਾਇਸ਼ ਕਰਦਾ ਹੈਇਸ ਲਈ ਉਹ ਅੰਗਰੇਜ਼ੀ ਸ਼ਬਦ 'ਰੀ-ਜਨਰੇਟ' ਵਰਤਦਾ ਹੈਉਸਨੂੰ ਗਿਲਾ ਹੈ ਕਿ ਸਾਡੇ ਸਮਾਜ ਵਿਚ ਗੁਰੂ ਨਾਨਕ ਜਿਹੇ ਰੂਹਾਨੀ ਪੈਗੰਬਰ ਨੇ ਬਾਬਰ ’ਤੇ 'ਪਾਪ ਦੀ ਜੰਝ' ਲੈ ਕੇ ਕਾਬੁਲ ਤੋਂ ਆਉਣ ਦਾ ਜ਼ਿਕਰ ਕੀਤਾ ਸੀ, ਅੱਜ ਸਾਡੇ ਕਵੀਆਂ ਵਿਚ ਐਡੀ ਗੱਲ ਕਹਿਣ ਦਾ ਹੀਆ ਨਹੀਂਅੱਜ ਵੀ ਬਾਬਰ ਹਮਲੇ ਕਰ ਰਿਹਾਅੱਜ ਵੀ ਦਰੋਪਦੀ ਦਾ ਚੀਰ-ਹਰਣ ਹੋ ਰਿਹਾਅੱਜ ਵੀ ਪਾਪ ਦੀ ਜੰਞ ਆਉਂਦੀ ਹੈਅੱਜ ਵੀ ਲੜਕੀ ਵਾਲਾ ਕੰਨਿਆ-ਦਾਨ ਕਰਨ ਦੇ ਬਾਵਜੂਦ ਲੜਕੇ ਵਾਲਿਆਂ ਅੱਗੇ ਝੁਕਦਾ ਹੈਸਵਾਲ ਉਠਾਉਣਾ ਕਵੀ ਦਾ ਫਰਜ਼ ਹੈ‘ਛਠਮੁ ਪੀਰ’ ਬਾਰੇ ਇਕ ਨਜ਼ਮ ਲਿਖ ਕੇ ਭਗਵਾਨ ਨੇ ਆਪਣੇ ਦਿਲ ਦੀ ਗੱਲ ਕਹੀਸੁਰਜੀਤ ਗੱਗ ਨੂੰ ਉਸਦੀ ਇਹ ਕਵਿਤਾ ਜ਼ਰੂਰ ਪੜ੍ਹਨੀ ਚਾਹੀਦੀਇਹ ਮੇਰੀ ਉਸਨੂੰ ਨਿੱਜੀ ਸਲਾਹ ਹੈ

ਪੜ੍ਹਨ ਦਾ ਸ਼ੌਕ ਉਸਨੂੰ ਸ਼ੁਰੂ ਤੋਂ ਸੀਗੈਰ-ਅਕਾਦਮਿਕ ਗਤੀਵਿਧੀਆਂ ਵਿਚ ਵੀ ਸਭ ਤੋਂ ਅੱਗੇਆਪਣੀ ਜਮਾਤ ਦਾ ਮਨੀਟਰ ਸੀ ਉਹ

ਭਗਵਾਨ ਆਪਣੇ ਨਿਵੇਕਲੇ ਕਾਵਿ-ਮੁਹਾਵਰੇ ਰਾਹੀਂ ਅਜੋਕੇ ਸਮੇਂ ਵਿਚ ਵਾਪਰਦੀਆਂ ਘਟਨਾਵਾਂ ਨੂੰ ਸਮੇਂ ਅਤੇ ਸਥਾਨ ਦੇ ਪੈਰਾਡਾਈਮ ਰਾਹੀਂ ਵਾਚਦਾ ਸਮੂਹਿਕ ਅਵਚੇਤਨ ਨੂੰ ਵੰਗਾਰਦਾ ਹੈਮੌਜੂਦਾ ਵਰਤਾਰਿਆਂ, ਇਤਿਹਾਸ, ਮਿਥਿਹਾਸ ਅਤੇ ਲੋਕਧਾਰਾ ਦੇ ਹਵਾਲਿਆਂ ਨਾਲ ਉਂਗਲ ਉਠਾਉਣ ਦਾ ਮਾਹਰ, ਭਗਵਾਨ, ਆਪਣੀਆਂ ਕਵਿਤਾਵਾਂ ਵਿਚ ਵਿਭਿੰਨ ਸਮਾਜਿਕ ਧੁਨੀਆਂ, ਅੰਤਰ-ਦਵੰਧਾਂ ਅਤੇ ਅੰਤਰ-ਤਰੰਗਾਂ ਨੂੰ ਡੀ-ਕੋਡ ਕਰਦਾ ਹੋਇਆ, ਤਿੱਖੇ ਤਰਕ, ਤਕਰਾਰ ਅਤੇ ਤਵਾਜ਼ਨ ਦੀ ਸਿਰਜਨਾ ਕਰਦਾ ਹੋਇਆ ਸਾਰਥਿਕ, ਮੁੱਲਵਾਨ ਅਤੇ ਡੂੰਘੀਆਂ ਗੱਲਾਂ ਕਰਦਾ ਹੋਇਆ, ਸੂਖਮ ਅਤੇ ਪ੍ਰਚੰਡ ਵਿਸ਼ਲੇਸ਼ਣ ਰਾਹੀਂ, ਸਮੁੱਚੇ ਵਰਤਾਰੇ ਦੀ ਤਸਵੀਰ ਪੇਸ਼ ਕਰਦਾ ਹੋਇਆ ਆਪਣੀ ਕਵਿਤਾ ਵਿਚ ਸੁਹਜ, ਰੋਹ ਅਤੇ ਅਪਣੱਤ ਕਾਇਮ ਰੱਖਦਾ ਹੈਇਸੇ ਲਈ ਉਸਦੀ ਕਵਿਤਾ ਦਾ ਟੈਕਸਟ ਅਤੇ ਟੈਕਸਚਰ ਬੜਾ ਸੰਘਣਾ, ਅਮੀਰ ਅਤੇ ਤੀਖਣ ਹੈ। ਭਗਵਾਨ ਸੋਿੰਘ ਢਿੱਲੋਂ ਦੀ ਕਵਿਤਾ ਵਿਚ ਰੋਹ ਵੀ ਹੈ, ਮੋਹ ਵੀਰਸ ਵੀ, ਰਹੱਸ ਵੀਚੇਤਨਾ ਵੀ, ਅਵਚੇਤਨ ਵੀਪਰ, ਬੌਧਿਕ ਭਰਮਜਾਲ ਬੁਣਨ ਦੀ ਥਾਂ, ਇਸ ’ਤੇ ਕਿੰਤੂ ਕਰਨਾ ਉਸਦਾ ਸੁਭਾਅ ਵੀ ਹੈ, ਕਾਵਿ-ਜੁਗਤੀ ਵੀ

ਮਿਹਨਤ ਨਾਲ ਉਹ ਪੈਰੀਂ ਖੜ੍ਹਾ ਹੋਇਆਸ਼ੌਕ ਨਾਲ ਕਵਿਤਾ ਲਿਖਣੀ ਸ਼ੁਰੂ ਕੀਤੀਮਜਬੂਰੀ ਵੱਸ ਪੱਤਰਕਾਰੀ ਸੰਭਾਲੀਕਿਸੇ ਲਈ ਉਹ ਸੇਵਾ-ਮੁਕਤ ਐੱਫ.ਸੀ.ਆਈ. ਮੁਲਾਜ਼ਮ, ਕਿਸੇ ਲਈ ਕਵੀ ਅਤੇ ਕਿਸੇ ਲਈ ਅਜੀਤ ਦਾ ਪੱਤਰਕਾਰ ਹੈਸਮੇਂ ਅਤੇ ਸਥਾਨ ਅਨੁਸਾਰ ਭੂਮਿਕਾ ਬਦਲ ਜਾਂਦੀ ਹੈਉਹ ਇਕ ਸੰਜੀਦਾ ਇਨਸਾਨ, ਇਕ ਜ਼ਿੰਮੇਵਾਰ ਪਿਓ ਅਤੇ ਇਕ ਸਮਰੱਥ ਸ਼ਾਇਰ ਹੈ

ਉਹ ਸਭ ਕੁਝ ਹੈ, ਪਰ ਉਹ ਭਗਵਾਨ ਨਹੀਂ ਹੈ

*****

(1398)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰੋ. ਐੱਚ ਐੱਸ ਡਿੰਪਲ

ਪ੍ਰੋ. ਐੱਚ ਐੱਸ ਡਿੰਪਲ

Prof. H S Dimple PCS (A).
Jagraon, Ludhiana, Punjab, India.
Phone: (91- 98885 - 69669)
Email: (sendthematter@gmail.com)