Jagjit S Lohatbaddi 7“ਘਰੋਂ ਬਾਹਰ ਜਾਂਦੇ ਨੰਜੇ ਨੂੰ ਰੋਕਣ ਲਈ ਬਖਤਾਵਰ ਸਿੰਘ ਨੇ ਆਪਣੀਆਂ ਬਾਹਾਂ ਵਿੱਚ ...”
(26 ਸਤੰਬਰ 2026)

ਐਡਮਿੰਟਨ (ਅਲਬਰਟਾ, ਕੈਨੇਡਾ) ਵਾਸੀ ਕਹਾਣੀ ਪੜ੍ਹਨ ਤੋਂ ਪਹਿਲਾਂ ਇਹ ਸੂਚਨਾ ਜ਼ਰੂਰ ਪੜ੍ਹ ਲੈਣ

26 September 2026

ਕਹਾਣੀ: ਪਾਣੀਆਂ ਦੇ ਵਹਿਣ

ਚਾਰੇ ਪਾਸੇ ਪਾਣੀ ਹੀ ਪਾਣੀ ਸੀ। ਕਦੇ ਅਸਮਾਨੋਂ ਆਫਤ ਬਣ ਕੇ ਵਰ੍ਹਦਾ, ਕਦੇ ਡੈਮਾਂ ਦੇ ਗੇਟ ਤੋੜਦਾ... ਸ਼ੂਕਦਾ... ਡਰਾਉਂਦਾ... ਤਹਿਲਕਾ ਮਚਾਉਂਦਾ... । ਰਤਨਗੜ੍ਹ ਨੇੜਲੇ ਧੁੱਸੀ ਬੰਨ੍ਹ ਦੇ ਲਾਗਲੇ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਧਰਮ ਅਸਥਾਨਾਂ ਦੇ ਸਪੀਕਰਾਂ ਵਿੱਚ ਵਾਰ ਵਾਰ ਸੁਚੇਤ ਰਹਿਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਸਨ। ਨੇੜਲੇ ਇਲਾਕਿਆਂ ਵਿੱਚ ਨੌਜਵਾਨਾਂ ਨੇ ਠੀਕਰੀ ਪਹਿਰੇ ਲਾ ਰੱਖੇ ਸਨ। ਪਲ ਪਲ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਜਾ ਰਹੀ ਸੀ। ਜਾਨ ਮਾਲ ਅਤੇ ਫਸਲਾਂ ਦੀ ਸਲਾਮਤੀ ਲਈ ਅਰਜ਼ੋਈਆਂ ਕੀਤੀਆਂ ਜਾ ਰਹੀਆਂ ਸਨ। ਬੰਨ੍ਹ ਟੁੱਟਣ ਦਾ ਮਤਲਬ ਸੀ, ਦਰਜਨ ਭਰ ਪਿੰਡਾਂ ਦੀ ਜਲ-ਸਮਾਧੀ!

ਅੱਜ ਵੀ ਬੱਦਲਾਂ ਦੀ ਕਾਲੀ ਘਟਾ ਪੂਰੇ ਜੋਬਨ ’ਤੇ ਸੀ। ਕੁਝ ਪਲ ਲਈ ਬਾਰਿਸ਼ ਰੁਕੀ ਤਾਂ ਨੰਜਾ ਰੇਹੜੇ ’ਤੇ ਕਈ ਦਿਨਾਂ ਤੋਂ ਭੁੱਖੇ ਬੇਜ਼ੁਬਾਨਾਂ ਲਈ ਖੇਤੋਂ ਪੱਠੇ ਵੱਢਣ ਚਲਾ ਗਿਆ। ਦੋ ਕੁ ਭਰੀਆਂ ਹੀ ਵੱਢੀਆਂ ਸਨ ਕਿ ਕੰਨੀਂ ਅਵਾਜ਼ ਪਈ: “ਸਾਧ ਸੰਗਤ ਜੀ, ਡੈਮ ਵਿੱਚੋਂ ਪਾਣੀ ਛੱਡਣ ਕਰਕੇ ਧੁੱਸੀ ਬੰਨ੍ਹ ਨੂੰ ਖਤਰਾ ਪੈਦਾ ਹੋ ਗਿਆ ਹੈ... ਹਰ ਪਰਿਵਾਰ ਦਾ ਜੀਅ... ਜੋ ਵੀ ਸੇਵਾ ਕਰ ਸਕਦਾ ਹੋਵੇ... ਰੂਰ ਪਹੁੰਚੇ।” ਸੁਣਨ ਸਾਰ ਨੰਜੇ ਨੇ ਵਾਹੋ-ਦਾਹੀ ਘਰ ਵੱਲ ਚਾਲੇ ਪਾ ਦਿੱਤੇ ਅਤੇ ਹਫਦੇ ਹੋਏ ਜ਼ੈਲਦਾਰ ਬਖਤਾਵਰ ਸਿੰਘ ਨੂੰ ਆ ਖਬਰ ਸੁਣਾਈ: “ਸਰਦਾਰ ਜੀ... ਬੰਨ੍ਹ ’ਤੇ ਖਤਰਾ ਬਣਿਐ... ਲੋਕ ਟਰੈਕਟਰ ਟਰਾਲੀਆਂ ਵਿੱਚ ਮਿੱਟੀ ਦੇ ਬੋਰੇ ਭਰੀ ਉੱਧਰ ਜਾ ਰਹੇ ਨੇ... ।”

ਬਖਤਾਵਰ ਸਿੰਘ ਨੇ ਵੀ ਅਨਾਊਂਸਮੈਂਟ ਸੁਣ ਲਈ ਸੀ। ਸੁਣਕੇ ਉਹ ਵੀ ਬੇਚੈਨ ਹੋ ਗਿਆ ਸੀ। ਉਨ੍ਹਾਂ ਦੇ ਖੇਤ ਤਾਂ ਬੰਨ੍ਹ ਦੇ ਨਾਲ ਲਗਦੇ ਹੋਣ ਕਰਕੇ ਨੁਕਸਾਨ ਦਾ ਹੋਰ ਵੀ ਵੱਧ ਡਰ ਸੀ। “ਛੋਟੇ ਵੀਰ... ਕੱਢ ਫਿਰ ਟਰੈਕਟਰ ਟਰਾਲੀ... ਆਪਾਂ ਵੀ ਭਾਈਆਂ ਸੰਗ ਰਲੀਏ... ਆਪਣੇ ਲਈ ਤਾਂ ਇਹ ਜ਼ਿੰਦਗੀ ਮੌਤ ਦਾ ਸਵਾਲ ਐ... ।” ਬਖਤਾਵਰ ਸਿੰਘ ਨੰਜੇ ਨੂੰ ਹਮੇਸ਼ਾ ‘ਛੋਟਾ ਵੀਰ’ ਆਖ ਕੇ ਹੀ ਸੰਬੋਧਨ ਹੁੰਦਾ।

ਟਰੈਕਟਰ ’ਤੇ ਬੈਠੇ ਬਖਤਾਵਰ ਦਾ ਮਨ ਅਤੀਤ ਵਿੱਚ ਉਡਾਰੀਆਂ ਮਾਰਨ ਲੱਗਾ। ਨੰਜੇ ਹੁਰਾਂ ਦਾ ਜ਼ੈਲਦਾਰਾਂ ਦੇ ਪਰਿਵਾਰ ਨਾਲ ਤਿੰਨ ਪੀੜ੍ਹੀਆਂ ਤੋਂ ਸੀਰ ਚਲਿਆ ਆਉਂਦਾ ਸੀ। ਉਸਦਾ ਦਾਦਾ ਮਹਾਂ ਸਿਹੁੰ ਅਤੇ ਜ਼ੈਲਦਾਰ ਮਹਿੰਦਰ ਸਿੰਘ ਹਮ-ਉਮਰ ਸਨ। ਅੱਠਵੀਂ ਜਮਾਤ ਤਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਜਮਾਤੀ ਰਹੇ। ਪਿੰਡ ਦੀ ਕਬੱਡੀ ਟੀਮ ਦੀ ਜਿੰਦ ਜਾਨ ਸਨ ਦੋਵੇਂ। ਜਿੱਥੇ ਮਹਿੰਦਰ ਫੁਰਤੀਲਾ ਰੇਡਰ ਸੀ, ਉੱਥੇ ਮਹਾਂ ਸਿਹੁੰ ਤਕੜਾ ਜਾਫੀ! ਅਗਲੀ ਪੁਸ਼ਤ ਵਿੱਚ ਘੁੰਗਰੇ ਅਤੇ ਹਰਦੇਵ ਸਿੰਘ ਦਾ ਰਿਸ਼ਤਾ ਨਿੱਘਾ ਰਿਹਾ। ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਹੋਈ ਤਾਂ ਸਰਪੰਚੀ ਦਾ ਗੁਣਾਂ ਹਰਦੇਵ ਅਤੇ ਪੰਚੀ ਘੁੰਗਰੇ ਦੀ ਝੋਲੀ ਪਈ। ਹੁਣ ਤੀਜੀ ਪੀੜ੍ਹੀ ਵਿੱਚ ਨੰਜਾ ਅਤੇ ਬਖਤਾਵਰ ਇਸ ਸਾਂਝ ਦੇ ਝੰਡਾਬਰਦਾਰ ਬਣੇ ਹੋਏ ਸਨ। ਨੰਜਾ ਰੰਗ ਦਾ ਥੋੜ੍ਹਾ ਪੱਕਾ ਸੀ, ਕੱਦ ਦਰਮਿਆਨਾ ਅਤੇ ਸਰੀਰ ਗੱਠਿਆ ਹੋਇਆ। ਉੱਧਰ ਬਖਤਾਵਰ ਗੋਰਾ ਨਿਛੋਹ ਬਣਦਾ ਤਣਦਾ ਗੱਭਰੂ ਸੀ। ਪਰ ਜਦੋਂ ਕਦੇ ਇਕੱਠੇ ਕੁੜਤੇ ਚਾਦਰੇ ਪਾ ਕੇ ਮੇਲਿਆਂ ਮੁਸ੍ਹਾਬਿਆਂ ਤੇ ਨਿੱਕਲਦੇ ਤਾਂ ਲੋਕੀਂ ਅਸ਼-ਅਸ਼ ਕਰ ਉੱਠਦੇ: ‘ਬਈ ਸਨੇਹ ਹੋਵੇ ਤਾਂ ਇਨ੍ਹਾਂ ਵਰਗਾ... ਜਮ੍ਹਾਂ ਰੂਪ-ਬਸੰਤ ਦੀ ਜੋੜੀ ਐ... ।’

ਬਖਤਾਵਰ ਨੂੰ ਕਦੇ ਕਦੇ ਲਗਦਾ ਜਿਵੇਂ ਚੌਥੀ ਪੀੜ੍ਹੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ। ਜੰਬਰ ਅੱਥਰੇ ਸੁਭਾਅ ਦਾ ਸੀ, ਜ਼ੈਲਦਾਰਾਂ ਦੇ ਸਾਊਪੁਣੇ ਤੋਂ ਨਿਰਾ ਉਲਟ! ਸਨਾਵਰ ਸਕੂਲ ਪੜ੍ਹਨ ਕਾਹਦਾ ਭੇਜਿਆ, ਖਾਨਦਾਨ ਦੀਆਂ ਰਹੁ-ਰੀਤਾਂ ਨੂੰ ਹੀ ਵਿਸਾਰਨ ਲੱਗ ਪਿਆ ਸੀ। ਫਿਰ ਵੀ ਉਹ ਆਸਵੰਦ ਸੀ ਕਿ ਜਦੋਂ ਜੰਬਰ ਪੜ੍ਹਾਈ ਪੂਰੀ ਕਰ ਕੇ ਕੰਮ ਸੰਭਾਲੇਗਾ ਤਾਂ ਪਿਤਾ-ਪੁਰਖੀ ਰਵਾਇਤਾਂ ਦਾ ਸਤਿਕਾਰ ਕਰਨਾ ਸਿੱਖ ਜਾਵੇਗਾ।

“ਪੁੱਤ, ਸਾਰਾ ਪਿੰਡ ਬੰਨ੍ਹ ਪੱਕਾ ਕਰਨ ਚੱਲਿਐ... ਤੇਰੇ ਵਰਗੇ ਜਵਾਨਾਂ ਦੀ ਲੋੜ ਐ ਉੱਥੇ... ।” ਬਖਤਾਵਰ ਨੇ ਛੁੱਟੀ ਆਏ ਜੰਬਰ ਨੂੰ ਨਾਲ ਚੱਲਣ ਲਈ ਲਲਕਾਰਿਆ।

“ਮੈਂ ਨੀ ਜਾਣਾ ਉੱਥੇ ਦੁੱਕੀ-ਤਿੱਕੀ ’ਚ... ਕੀੜੀਆਂ ਦਾ ਭੌਣ... ।”

ਆਪਣੇ ਅਜ਼ੀਜ਼ ਦਾ ਜਵਾਬ ਸੁਣ ਕੇ ਜ਼ੈਲਦਾਰ ਦੰਗ ਰਹਿ ਗਿਆ। ਸਰਦਾਰਨੀ ਸੁਖਵਿੰਦਰ ਕੌਰ ਨੇ ਵੀ ਬਖਤਾਵਰ ਸਿੰਘ ਨੂੰ ਇਸ਼ਾਰੇ ਨਾਲ ਸਮਝਾ ਦਿੱਤਾ ਸੀ ਕਿ ਜਵਾਨ ਖੂਨ ਹੈ, ਕੁਝ ਨਾ ਹੀ ਕਿਹਾ ਜਾਵੇ ਤਾਂ ਚੰਗਾ ਹੋਵੇਗਾ।

ਇਉਂ ਲਗਦਾ ਸੀ, ਜਿਵੇਂ ਸਾਰੇ ਰਾਹ ਧੁੱਸੀ ਬੰਨ੍ਹ ਵੱਲ ਜਾਂਦੇ ਹੋਣ। ਗੱਭਰੂਆਂ ਦੀਆਂ ਢਾਣੀਆਂ, ਜੇ ਸੀ ਬੀ ਮਸ਼ੀਨਾਂ, ਲੰਗਰ ਦੀ ਰਸਦ ਵਾਲੀਆਂ ਗੱਡੀਆਂ ਚਾਰੇ ਪਾਸੇ ਨਜ਼ਰੀਂ ਪੈ ਰਹੀਆਂ ਸਨ। ਬੰਨ੍ਹ ਦਾ ਤਕਰੀਬਨ ਇੱਕ ਡੇਢ ਕਿਲੋਮੀਟਰ ਲੰਬਾ ਦਰਿਆ ਨਾਲ ਲਗਦਾ ਕੰਢਾ ਟੁੱਟਣ ਕਿਨਾਰੇ ਸੀ। ਪਾਣੀ ਦੀ ਧੱਕ ਨਾਲ ਦਰਿਆ ਦਾ ਵਹਾਅ ਬਦਲ ਰਿਹਾ ਸੀ। ਸਰਕਾਰੀ ਤੰਤਰ ਵੀ ਪੂਰੀ ਮੁਸਤੈਦੀ ਨਾਲ ਜੁਟਿਆ ਹੋਇਆ ਸੀ ਅਤੇ ਪਲ ਪਲ ਦੀ ਰਿਪੋਰਟ ਉੱਚ ਅਧਿਕਾਰੀਆਂ ਤਕ ਪਹੁੰਚਾਈ ਜਾ ਰਹੀ ਸੀ।

ਬੰਨ੍ਹ ਉੱਤੇ ਕੰਮ ਕਰ ਰਹੀ ਮਨੁੱਖੀ ਕੜੀ ਵਿੱਚ ਅੰਤਾਂ ਦਾ ਜੋਸ਼ ਸੀ। ਕੋਈ ਟਰਾਲੀ ਢੇਰੀ ਕਰ ਰਿਹਾ ਸੀ, ਕੋਈ ਕਰਾਹ ਲਾ ਰਿਹਾ ਸੀ, ਕੋਈ ਰੇਤ ਦੀਆਂ ਬੋਰੀਆਂ ਭਰ ਕੰਧ ਬਣਾ ਰਿਹਾ ਹੀ। ਇਲਾਕੇ ਦਾ ਕੋਈ ਘਰ ਅਜਿਹਾ ਨਹੀਂ ਸੀ, ਜੋ ਇਸ ਮਹਾਂਕੁੰਭ ਵਿੱਚ ਹਿੱਸਾ ਨਾ ਪਾ ਕੇ ਨਿੱਸਲ ਬੈਠਾ ਹੋਵੇ। ਇੱਕ ਉੱਚੇ ਥੇਹ ਉੱਤੇ ਬੀਬੀਆਂ ਨਿਰੰਤਰ ਲੰਗਰ ਤਿਆਰ ਕਰਨ ਦੇ ਨਾਲ ਨਾਲ ਜਾਪ ਕਰ ਰਹੀਆਂ ਸਨ। ਕਬੱਡੀ ਮੈਚਾਂ ਵਿੱਚ ਕੁਮੈਂਟਰੀ ਕਰਨ ਵਾਲਾ ਨੰਬਰਦਾਰਾਂ ਦਾ ਦੁੱਲਾ ਮੀਂਹ ਨਾਲ ਗੱਚ ਹੋਏ ਲੀੜਿਆਂ ਦੀ ਪ੍ਰਵਾਹ ਕੀਤੇ ਬਿਨਾਂ ਜਵਾਨੀ ਨੂੰ ਲਲਕਾਰ ਰਿਹਾ ਸੀ: “... ਵੀਰੋ... ਪੰਜਾਬ ਦੇ ਜੰਮਿਆਂ ਨੂੰ ਤਾਂ ਨਿੱਤ ਮੁਹਿੰਮਾਂ ਹੁੰਦੀਆਂ ਨੇ... ਪਤਾ ਨਹੀਂ ਕਿੰਨੀ ਵਾਰੀ ਨਿਪਟੇ ਤੇ ਉੱਠ ਖੜ੍ਹੇ ਹੋਏ... ਹੁਣ ਵੀ ਦਰਿਆ ਦਾ ਵਹਿਣ ਮੋੜ ਕੇ ਰਹਾਂਗੇ... ।”

ਜੈਕਾਰੇ ਗੂੰਜ ਰਹੇ ਸਨ। ਮੂਸਲਾਧਾਰ ਮੀਂਹ ਦੀ ਕਿਸੇ ਨੂੰ ਚਿੰਤਾ ਨਹੀਂ ਸੀ। ਨਾ ਹੀ ਕਿਸੇ ਨੂੰ ਜਾਤ-ਪਾਤ, ਧਰਮ, ਨਸਲ ਦਾ ਚਿੱਤ-ਚੇਤਾ ਸੀ। ਕਾਰ-ਸੇਵੀ ਭੁੰਜੇ ਬਹਿ ਲੰਗਰ ਛਕਦੇ, ਜਾਪ ਕਰਦੇ ਅਤੇ ਮੁੜ ਮੋਰਚੇ ’ਤੇ ਜਾ ਡਟਦੇ।

ਅੱਜ ਦੀ ਰਾਤ ਕਿਆਮਤ ਵਾਲੀ ਸੀ। ਐਲਾਨ ਹੋ ਚੁੱਕਿਆ ਸੀ ਕਿ ਭਾਖੜਾ ਡੈਮ ਦੇ ਗੇਟ ਖੋਲ੍ਹੇ ਜਾਣਗੇ। ਸਭ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਲਕੀਰਾਂ ਸਨ ਪਰ ਏਕੇ ਦੀ ਤਾਕਤ ਆਸਾਂ ਦੇ ਦੀਵੇ ਬਲਦੇ ਰੱਖ ਰਹੀ ਸੀ। ਕੀ ਗੱਭਰੂ, ਕੀ ਬਿਰਧ, ਕਿਸਾਨ ਮਜ਼ਦੂਰ, ਜ਼ਿੰਦਗੀਆਂ ਬਚਾਉਣ ਦਾ ਤਹੱਈਆ ਕਰੀ ਬੈਠੇ ਸਨ। ਟਰੈਕਟਰ ’ਤੇ ਬੈਠ ਕੇ ਆਲੇ ਦੁਆਲੇ ਦਾ ਚੱਕਰ ਲਾਉਂਦੇ, ਗਿਆਨੀ ਹਰਮੀਤ ਸਿੰਘ ਇਤਿਹਾਸ ਦੀਆਂ ਟੂਕਾਂ ਦੇ ਹਵਾਲੇ ਦੇ ਦੇ ਕੇ ਉੱਦਮੀਆਂ ਵਿੱਚ ਜੋਸ਼ ਭਰ ਰਹੇ ਸਨ, “... ਪੰਜਾਬ ਤਾਂ ਵਸਦਾ ਈ ਗੁਰਾਂ ਦੇ ਨਾਮ ’ਤੇ ਹੈ... ਇੱਥੇ ਬੜੇ ਸਿਕੰਦਰ, ਅਬਦਾਲੀ, ਗਜ਼ਨਵੀ ਆਏ... ਘੱਲੂਘਾਰੇ ਹੋਏ... ਆਪਾਂ ਹਿੱਕਾਂ ਡਾਹ ਕੇ ਮੋਹਰੇ ਖੜ੍ਹੇ... ਜੇ ਉਹਨੇ ਇਮਤਿਹਾਨ ਵਿੱਚ ਪਾਇਐ, ਤਾਂ ਆਪਣੀ ਪਾਸ ਹੋਣ ਦੀ ਵਾਰੀ ਐ... ।”

ਅੱਧੀ ਰਾਤੀਂ ਬਖਤਾਵਰ ਸਿੰਘ ਤੇ ਨੰਜਾ ਨੁੱਚੜਦੇ ਕੱਪੜਿਆਂ ਨਾਲ ਬੰਨ੍ਹ ਉੱਤੇ ਮਿੱਟੀ ਦੇ ਬੋਰੇ ਭਰ ਕੇ ਰੱਖ ਰਹੇ ਸਨ, ਜਦੋਂ ਪਾਣੀ ਦੀ ਤਕੜੀ ਝੋਲ ਨੇ ਉਨ੍ਹਾਂ ਦੇ ਪੈਰ ਉਖਾੜ ਦਿੱਤੇ। ਵੱਡਾ ਪਾੜ ਪੈ ਗਿਆ। ਚੀਕ ਚਿਹਾੜਾ ਮਚ ਗਿਆ। ਗੱਭਰੂਆਂ ਨੇ ਇੱਕੋ ਵਾਰੀ ਕਈ ਟਰਾਲੀਆਂ ਢੇਰੀ ਕਰ ਪਾੜ ਨੂੰ ਪੂਰ ਦਿੱਤਾ। ਇੱਧਰਲੇ ਕੰਢੇ ਪਾਣੀ ਨੂੰ ਕਾਬੂ ਕੀਤਾ ਹੀ ਸੀ ਕਿ ਦੂਜੇ ਬੰਨਿਉਂ ਨੱਕਾ ਟੁੱਟਣ ਦੀਆਂ ਅਵਾਜ਼ਾਂ ਸੁਣਾਈ ਦੇਣ ਲੱਗੀਆਂ। ਕੁਝ ਸਮੇਂ ਪਿੱਛੋਂ ਦਰਿਆ ਆਪਣੇ ਕੁਦਰਤੀ ਵਹਿਣ ਵਿੱਚ ਵਗਣ ਲੱਗਾ ਸੀ। ਪਰ ਫਿਰ ਵੀ ਖਤਰਾ ਟਲਿਆ ਨਹੀਂ ਸੀ ਅਤੇ ਸਵੇਰ ਹੋਣ ’ਤੇ ਹੀ ਸਾਰੀ ਸਥਿਤੀ ਦਾ ਸਾਫ ਹੋਣਾ ਸੰਭਵ ਸੀ।

ਪਹੁ-ਫੁਟਾਲਾ ਹੋਇਆ, ਬਾਰਸ਼ ਰੁਕੀ ਤਾਂ ਮਜ਼ਬੂਤ ਬੰਨ੍ਹ ਦੇਖ ਕੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਹਜ਼ਾਰਾਂ ਏਕੜ ਫਸਲ ਅਤੇ ਜੀਵ-ਜੰਤੂ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਸਨ। ਜ਼ੈਲਦਾਰ ਬਖਤਾਵਰ ਸਿੰਘ ਨੇ ਜੈਕਾਰਿਆਂ ਦੀ ਗੂੰਜ ਵਿੱਚ ਮੁਹਿੰਮ ਦੇ ਸਫਲ ਹੋਣ ’ਤੇ ਸਭ ਨੂੰ ਵਧਾਈ ਦਿੱਤੀ, “ਇਹ ਤੁਹਾਡੀ ਸਭ ਦੀ ਮੋਢੇ ਨਾਲ ਮੋਢਾ ਜੋੜ ਕੇ ਕੀਤੀ ਮਿਹਨਤ ਦਾ ਹੀ ਸਿੱਟਾ ਹੈ ਕਿ ਆਪਾਂ ਸ਼ੂਕਦੇ ਪਾਣੀਆਂ ਨੂੰ ਠੱਲ੍ਹਣ ਵਿੱਚ ਕਾਮਯਾਬ ਹੋਏ ਹਾਂ... ਇਸੇ ਤਰ੍ਹਾਂ ਭਾਈਚਾਰਾ ਬਣਿਆ ਰਹੇ ਅਤੇ ਆਪਾਂ ਹਰ ਮੰਜ਼ਿਲ ਸਰ ਕਰਦੇ ਰਹੀਏ... ।”

ਦਸਾਂ ਬਾਰ੍ਹਾਂ ਨੌਜਵਾਨਾਂ ਨੂੰ ਚੌਕਸ ਰਹਿਣ ਦੀ ਤਾਕੀਦ ਕਰ ਕੇ ਲੋਕ ਘਰਾਂ ਨੂੰ ਮੁੜਨੇ ਸ਼ੁਰੂ ਹੋ ਗਏ।

“ਛੋਟਿਆ, ਤੂੰ ਵੀ ਹੁਣ ਘਰ ਜਾ ਕੇ ਆਰਾਮ ਕਰ... ਦੋ ਤਿੰਨ ਦਿਨ ਬਾਅਦ ਪਾਣੀ ਸੁੱਕਣ ਤੋਂ ਬਾਅਦ ਦੇਖਾਂਗੇ... ।” ਜ਼ੈਲਦਾਰ ਨੇ ਨੰਜੇ ਨੂੰ ਥਾਪੜਾ ਦਿੱਤਾ।

“ਠੀਕ ਐ ਬਾਈ... ਜੇ ਲੋੜ ਹੋਈ ਸੁਨੇਹਾ ਘੱਲ ਦੇਣਾ... ।”

ਥੱਕੇ ਟੁੱਟੇ ਨੰਜੇ ਨੇ ਘੜੇ ਵਿੱਚੋਂ ਅਜੇ ਪਾਣੀ ਦਾ ਗਲਾਸ ਭਰਿਆ ਹੀ ਸੀ ਕਿ ਜੰਬਰ ਪਤਾ ਨਹੀਂ ਕਿੱਧਰੋਂ ਆ ਧਮਕਿਆ। “ਤੇਰੀ ਹਿੰਮਤ ਕਿਵੇਂ ਹੋਈ... ਘੜੇ ਨੂੰ ਹੱਥ ਲਾਉਣ ਦੀ... ਕਮੀਣ ਜਾਤੇ?”

ਨੰਜਾ ਜਿਵੇਂ ਜ਼ਮੀਨ ਵਿੱਚ ਗੱਡਿਆ ਗਿਆ ਹੋਵੇ।

ਜੰਬਰ ਨੂੰ ਲਗਾਤਾਰ ਗਾਲੀ ਗਲੋਚ ਕਰਦਿਆਂ ਦੇਖ ਬਖਤਾਵਰ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਹੁਣ ਤਕ ਲਾਡਾਂ ਨਾਲ ਪਾਲੇ ਜਵਾਨ ਜਹਾਨ ਪੁੱਤ ਨੂੰ ਵਰਜਣ ਤੋਂ ਪਾਸਾ ਵੱਟਦੇ, ਜ਼ੈਲਦਾਰ ਦੀਆਂ ਅੱਖਾਂ ਅੰਗਿਆਰੇ ਵਰ੍ਹਾਉਣ ਲੱਗੀਆਂ।

“ਤੂੰ ਮੇਰੇ ਭਰਾ ਨੂੰ ਝਿੜਕਿਆ... ਤੇਰੀ ਜੁਰਅਤ ਕਿਵੇਂ ਪਈ?”

ਨੰਜੇ ਨੇ ਬਖਤਾਵਰ ਸਿੰਘ ਦਾ ਹੱਥ ਫੜ ਕੇ ਰੋਕਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਉਸਨੇ ਇੱਕੋ ਝਟਕੇ ਨਾਲ ਹੱਥ ਛੁਡਾ ਲਿਆ ਅਤੇ ਤਾੜ ਕਰਦਾ ਥੱਪੜ ਜੰਬਰ ਦੇ ਮੂੰਹ ’ਤੇ ਜੜ ਦਿੱਤਾ।

“ਨਿੱਕਲ ਜਾਹ ਮੇਰੇ ਘਰੋਂ... ਗੰਦੀ ਔਲਾਦ... ।” ਜ਼ੈਲਦਾਰ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਸੀ।

ਘਰੋਂ ਬਾਹਰ ਜਾਂਦੇ ਨੰਜੇ ਨੂੰ ਰੋਕਣ ਲਈ ਬਖਤਾਵਰ ਸਿੰਘ ਨੇ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ। ਦੋਵੇਂ ਜਣੇ ਜ਼ਾਰ-ਜ਼ਾਰ ਰੋਣ ਲੱਗ ਪਏ। ਆਲੇ ਦੁਆਲੇ ਇਕੱਠਾ ਹੋਇਆ ਲੋਕਾਂ ਦਾ ਹਜੂਮ ਦੇਖ ਰਿਹਾ ਸੀ ਕਿ ਦਰਿਆਵਾਂ ਦੇ ਵਹਿਣਾਂ ਨੂੰ ਤਾਂ ਨੱਕੇ ਲੱਗ ਸਕਦੇ ਹਨ, ਪਰ ਮੋਹ-ਭਿੱਜੇ ਨੈਣਾਂ ਦੇ ਹੜ੍ਹ ਨੂੰ ਨਹੀਂ!

**

89684-33500

“ਤੂੰ ਮੇਰੇ ਭਰਾ ਨੂੰ ਝਿੜਕਿਆ? ... ਓਏ ਤੇਰੀ ਜੁਰਅਤ ਕਿਵੇਂ ਪਈ...?”

ਨੰਜੇ ਨੇ ਬਖਤਾਵਰ ਸਿੰਘ ਦਾ ਹੱਥ ਫੜ ਕੇ ਰੋਕਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਉਸਨੇ ਇੱਕੋ ਝਟਕੇ ਨਾਲ ਹੱਥ ਛੁਡਾ ਲਿਆ ਅਤੇ ਤਾੜ ਕਰਦਾ ਥੱਪੜ ਜੰਬਰ ਦੇ ਮੂੰਹ ’ਤੇ ਜੜ ਦਿੱਤਾ।

“ਨਿੱਕਲ ਜਾਹ ਮੇਰੇ ਘਰੋਂ... ਗੰਦੀ ਔਲਾਦ... ।” ਜ਼ੈਲਦਾਰ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਸੀ।

ਘਰੋਂ ਬਾਹਰ ਜਾਂਦੇ ਨੰਜੇ ਨੂੰ ਰੋਕਣ ਲਈ ਬਖਤਾਵਰ ਸਿੰਘ ਨੇ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ। ਦੋਵੇਂ ਜਣੇ ਜ਼ਾਰ-ਜ਼ਾਰ ਰੋਣ ਲੱਗ ਪਏ। ਆਲੇ ਦੁਆਲੇ ਇਕੱਠਾ ਹੋਇਆ ਲੋਕਾਂ ਦਾ ਹਜੂਮ ਦੇਖ ਰਿਹਾ ਸੀ ਕਿ ਦਰਿਆਵਾਂ ਦੇ ਵਹਿਣਾਂ ਨੂੰ ਤਾਂ ਨੱਕੇ ਲੱਗ ਸਕਦੇ ਹਨ, ਪਰ ਮੋਹ-ਭਿੱਜੇ ਨੈਣਾਂ ਦੇ ਹੜ੍ਹ ਨੂੰ ਨਹੀਂ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Jagjit S Lohatbaddi

Jagjit S Lohatbaddi

Phone: (91 - 89684 - 33500)
Email: (singh.jagjit0311@gmail.com)

More articles from this author