Jagjit S Lohatbaddi 7ਦਿੱਲੀ ਦੀਆਂ ਬਰੂਹਾਂ ’ਤੇ ਵੀ ਭਰਾਵਾਂ ਦਾ ਇਕੱਠ ਹੋਇਆ। ਪਿੰਡ ਵਸੇ। ਸਿਰ ਜੁੜੇ। ਭਰਾਭਰਾਵਾਂ ..."
(15 ਫਰਵਰੀ 2026)


ਭਰਾ ਦਾ ਚੇਤਾ ਆਉਂਦਿਆਂ ਹੀ ਜਿਵੇਂ ਸਿਰ ’ਤੇ ਕੋਈ ਛਤਰ ਜਿਹਾ ਤਣ ਜਾਂਦਾ ਹੈ
ਉਦਾਸੀ, ਉਲਝਣ ਛਟ ਜਾਂਦੀ ਐਕਿਸੇ ਘੁੱਪ ਹਨੇਰੇ ਖੂਹ ਵਿੱਚ ਚਾਨਣ ਦੀ ਲਕੀਰ ਦਿਸਣ ਲਗ ਪੈਂਦੀ ਹੈਇੱਕ ਇਕੱਲਾ ਅਤੇ ਦੋ ਗਿਆਰਾਂ ਦਾ ਅਹਿਸਾਸ ਬੱਝ ਜਾਂਦਾ ਹੈ ਡਿੱਕੋਡੋਲੇ ਖਾਂਦਾ ਮਨ ਕਿਸੇ ਤਣ-ਪੱਤਣ ਦੀ ਆਸ ਵਿੱਚ ਖੀਵਾ ਹੋ ਜਾਂਦਾ ਹੈਵੀਰ ਦਾ ਮੋਢੇ ’ਤੇ ਰੱਖਿਆ ਹੱਥ ‘ਸਿਕੰਦਰ’ ਬਣਾ ਧਰਦੈਵੱਡੇ ਤੋਂ ਵੱਡੇ ਜਾਬਰ ਵੀ ਸਾਹਮਣੇ ਖੜ੍ਹੇ ਬੌਣੇ ਲਗਦੇ ਹਨਸਿੱਧੇ ਮੱਥੇ ਟੱਕਰਨ ਦਾ ਜਨੂੰਨ ਖ਼ਤਰਿਆਂ ਨਾਲ ਖੇਡਣ ਲਾ ਦਿੰਦਾ ਹੈਰਿਸ਼ਤਾ ਹੀ ਅਜਿਹਾ ਹੈ ਕਿ ਦੁਨੀਆਂ ਰੰਗ ਬਿਰੰਗੀ ਲਗਦੀ ਹੈਮਨ ਕਹਿ ਉੱਠਦਾ ਹੈ, “ਇਹ ਮੇਰਾ ਆਪਣੈ।”

ਭਾਈ ਢਾਹੁੰਦੇ, ਭਾਈ ਉਸਾਰਦੇ ਨੀ
ਭਾਈਆਂ ਬਾਝ ਬੇਲੀ ਕੋਈ ਯਾਰ ਨਾਹੀਂ । ... (ਵਾਰਿਸ ਸ਼ਾਹ)

ਭਾਈ ਜਾਨੀ ਯਾਰ ਹੁੰਦੇ ਹਨਸਰੀਰ ਅਤੇ ਰੂਹ ਦਾ ਮੇਲਖ਼ੁਸ਼ੀਆਂ ਗ਼ਮੀਆਂ ਦੇ ਸਾਂਝੀਵਾਲਰਹੱਸ ਦੇ ਰਾਜ਼ਦਾਰਮਨ ਵਿੱਚ ਗੁੰਝਲ ਬੱਝੀ ਹੋਵੇ, ਉਸਨੂੰ ਖੋਲ੍ਹਣ ਦਾ ਨੁਸਖ਼ਾ ਭਰਾਵਾਂ ਕੋਲ ਹੁੰਦਾ ਹੈਅਜ਼ਲ ਤੋਂ ਹੀ ਮਨੁੱਖੀ ਫਿਤਰਤ ਸਾਥ ਭਾਲਣ ਦੀ ਰਹੀ ਹੈ, ਸਮਾਜਿਕ ਪ੍ਰਾਣੀ ਜੁ ਹੋਇਆਇਕੱਲਤਾ ਸੁਖਾਉਂਦੀ ਨਹੀਂਜੰਗਲਾਂ ਵਿਚਲੀਆਂ ਦੁਸ਼ਵਾਰੀਆਂ, ਬਿਖੜੇ ਪੈਂਡੇ ਅਤੇ ਡਾਢੇ ਦੁਸ਼ਮਣਾਂ ਨਾਲ ਆਢਾ ਲੈਣਾ ਕੋਈ ਸੁਖਾਲਾ ਨਹੀਂ ਸੀਨਾ-ਖ਼ੁਸ਼ਗਵਾਰ ਮੌਸਮ, ਭਿਆਨਕ ਜੀਵ-ਜੰਤੂ ਅਤੇ ਕੁਦਰਤ ਦੀਆਂ ਕਰੋਪੀਆਂ ਨਾਲ ਮੱਥਾ ਲਾਉਣਾ ਇਕੱਲੇ ਦੁਕੱਲੇ ਦਾ ਕਾਰਜ ਨਹੀਂ ਸੀਆਪਣੇ ਕਬੀਲੇ ਵਿੱਚੋਂ ਕੋਈ ਸਹਿਹੋਂਦ ਦੀ ਕਮੀ ਭਾਸਦੀ ਸੀਕਈ ਗੁਣਾ ਤਾਕਤਵਰ ਔਕੜਾਂ ਨੂੰ ਠੱਲ੍ਹਣ ਲਈ ਜਿਹੜੇ ਹੱਥ ਅੱਗੇ ਆਏ, ਉਹੀ ਭਰਾਵਾਂ ਦਾ ਮੁਢਲਾ ਰੂਪ ਸਨਕੋੜਮੇ ਨੂੰ ਵਧਾਉਣ ਲਈ, ਜਿਸ ਇਕੱਠ ਨੇ ਪੰਜੇ ਉਂਗਲਾਂ ਦੀ ਮੁੱਠੀ ਬਣਾ ਕੇ ਹਵਾ ਵਿੱਚ ਲਹਿਰਾਈ, ਉਹ ਭਰਾ ਹੀ ਤਾਂ ਸਨਇੱਥੋਂ ਹੀ ਸਾਂਝੇ ਪਰਿਵਾਰਾਂ ਦਾ ਮੁੱਢ ਬੱਝਿਆਸਾਹਮਣਿਉਂ ਆਉਂਦੇ ਹੱਲਿਆਂ ਨੂੰ ਨਿਹੱਥਾ ਕਰਨ ਲਈ ਜਿਨ੍ਹਾਂ ਨੇ ਹੱਥਾਂ ਦੀਆਂ ਢਾਲ਼ਾਂ ਬਣਾਈਆਂ, ਉਹ ਹੀ ‘ਆਪਣਾ’ ਕਹਾਉਣ ਦੇ ਲਖਾਇਕ ਬਣੇਸੁੰਞਾਪਣ ਮਨੁੱਖ ਲਈ ਕਦੇ ਵੀ ਸੁਹਾਵਾ ਨਹੀਂ ਰਿਹਾਇੱਥੋਂ ਤਕ ਕਿ ਇਕੱਲਾ ਇਕਹਿਰਾ ਰੁੱਖ ਅਤੇ ਪੁੱਤ ਤਰਸ ਦੇ ਪਾਤਰ ਬਣ ਜਾਂਦੇ ਨੇਕਹਾਵਤ ਹੈ:

ਇਕੱਲੀ ਹੋਵੇ ਨਾ ਵਣਾਂ ਵਿੱਚ ਲੱਕੜੀ
ਇਕੱਲਾ ਨਾ ਹੋਵੇ ਪੁੱਤ ਜੱਟ ਦਾ

ਭਾਈਚਾਰੇ ਉੱਤੇ ਅਧਾਰਤ ਰਿਸ਼ਤਿਆਂ ਦੀ ਇਹ ਸਾਂਝ ਦੁੱਖ-ਸੁਖ ਅਤੇ ਜਟਿਲ ਸਮੇਂ ਵਿੱਚ ਇੱਕ ਦੂਜੇ ਲਈ ਸਹਾਰਾ ਬਣਨ ਦਾ ਆਧਾਰ ਬਣਦੀ ਰਹੀ ਹੈ ਅਜੋਕੇ ਸਮਾਜ ਦਾ ਇਹ ਦੁਖਾਂਤਕ ਪਹਿਲੂ ਹੈ ਕਿ ਮਨੁੱਖ ਆਪਣੇ ਭਾਈਚਾਰੇ ਤੋਂ ਟੁੱਟ ਕੇ ਨਵੀਂਆਂ ਮੰਜ਼ਿਲਾਂ ਵੱਲ ਪਰਵਾਸ ਕਰ ਰਿਹਾ ਹੈਪਿੰਡਾਂ ਤੋਂ ਸ਼ਹਿਰਾਂ, ਸ਼ਹਿਰਾਂ ਤੋਂ ਮਹਾਂਨਗਰਾਂ ਅਤੇ ਮਹਾਂਨਗਰਾਂ ਤੋਂ ਬਿਗਾਨੀਆਂ ਧਰਤੀਆਂ ਵੱਲਪਰ ਭਰਾਤਰੀ ਭਾਵ ਦੇ ਇਸ ਨਿੱਘ ਤੋਂ ਦੂਰ ਹੋਣ ਦੀ ਕਸਕ ਮਨ ਦੀ ਕਿਸੇ ਨੁੱਕਰੇ ਜ਼ਰੂਰ ਟਸ ਟਸ ਕਰਦੀ ਰਹਿੰਦੀ ਹੈਆਪਣਿਆਂ ਤੋਂ ਦੂਰ ਹੋਣ ਦਾ ਝੋਰਾ ਕਿਸੇ ਪਲ ਚੈਨ ਲੈਣ ਨਹੀਂ ਦਿੰਦਾਆਮ ਜ਼ਿੰਦਗੀ ਵਿੱਚ ਦੇਖਿਆ ਜਾਂਦਾ ਹੈ ਕਿ ਅਸੀਂ ਆਸ-ਪਾਸ ਰਹਿੰਦੇ ਲੋਕਾਂ ਨਾਲ ਕਾਰ ਵਿਹਾਰ ਰੱਖੀਏ ਜਾਂ ਨਾ ਰੱਖੀਏ, ਪਰ ਜਦੋਂ ਕਿਸੇ ਨਵੀਂ ਜਗ੍ਹਾ ’ਤੇ, ਕਿਸੇ ਓਪਰੀ ਧਰਤੀ ’ਤੇ ਉਹੀ ਮਨੁੱਖ ਮਿਲਦੇ ਨੇ ਤਾਂ ਥੋੜ੍ਹਾ ਸਕੂਨ ਮਿਲਦਾ ਹੈਲੱਗਦਾ ਹੈ, ਜਿਵੇਂ ਉਹੀ ਬਿਗਾਨਾ ਆਪਣਾ ਸਕਾ ਸੰਬੰਧੀ ਬਣ ਕੇ ਬਹੁੜਿਆ ਹੋਵੇਅਸੀਂ ਆਪਣੇ ਆਪ ਨੂੰ ਜ਼ਿਆਦਾ ਸੁਰੱਖਿਅਤ ਸਮਝਣ ਲਗਦੇ ਹਾਂਵਿਦੇਸ਼ੀ ਮੁਲਕਾਂ ਵਿੱਚ ਬੈਠੇ ਬਜ਼ੁਰਗ ਜਦੋਂ ਕਦੀ ਕਦਾਈਂ ਉੱਥੋਂ ਦੇ ਪਾਰਕਾਂ ਵਿੱਚ ਬੈਠੇ ਦੁੱਖ ਸੁੱਖ ਵੰਡਾਉਂਦੇ ਹਨ ਤਾਂ ਆਪਣੇ ਵਤਨ ਦੇ ਕਿਸੇ ਵੀ ਹਿੱਸੇ ਤੋਂ ਆਇਆ ਸ਼ਖ਼ਸ ਉਨ੍ਹਾਂ ਨੂੰ ਆਪਣਾ ਭਰਾ ਲੱਗਦਾ ਹੈਆਪਣਾ ਸੱਭਿਆਚਾਰ ਜਿਊਂਦਾ ਜਾਗਦਾ ਮਹਿਸੂਸ ਹੁੰਦਾ ਹੈਆਪਣੇਪਣ ਦਾ, ਆਪਣੇ ਭਾਈਚਾਰੇ ਦਾ ਇਹ ਸਾਥ, ਇਹ ਅਹਿਸਾਸ ਉਨ੍ਹਾਂ ਦੇ ਹੌਕਿਆਂ ਨੂੰ ਹਾਸਿਆਂ ਵਿੱਚ ਬਦਲਣ ਦੀ ਸਮਰੱਥਾ ਰੱਖਦਾ ਹੈਪੱਗ ਦਾ ਸ਼ਮਲਾ ਹੋਰ ਉੱਚਾ ਲੱਗਣ ਲੱਗ ਪੈਂਦਾ ਹੈਲੱਗਦਾ ਹੈ, ਚਾਰ ਭਰਾਵਾਂ ਦਾ ਏਕਾ ਹੀ ਉਨ੍ਹਾਂ ਦੀ ਅਮੁੱਲੀ ਵਿਰਾਸਤ ਹੈ:

ਹੁੰਦੀ ਵੀਰਾਂ ਨਾਲ ਸਰਦਾਰੀ...
‘ਭਰਾਵਾਂ ਨਾਲ ਸਰਦਾਰੀ’ ਦਾ ਇਹ ਸੰਕਲਪ ਭੋਏਂ ਦੀਆਂ ਹੱਦਾਂ ਦਾ ਮੁਥਾਜ ਨਹੀਂ
, ਕਿਸੇ ਕੰਡਿਆਲੀਆਂ ਤਾਰਾਂ ਦੀ ਵਲਗਣ ਦਾ ਗੁਲਾਮ ਨਹੀਂਜਿੱਥੇ ਵੀ ਉਸਨੂੰ ਹਮ-ਖਿਆਲ ਰੂਹਾਂ ਦੀ ਖੁਸ਼ਬੂ ਆਉਂਦੀ ਹੈ, ਉਹ ਉੱਧਰ ਉਲਾਰ ਹੋ ਜਾਂਦਾ ਹੈਕਿਸੇ ਸਾਂਝੇ ਦੁਸ਼ਮਣ ਨਾਲ ਦੋ ਹੱਥ ਕਰਨ ਲਈ ਉਸਨੂੰ ਬਾਹਵਾਂ ਦੀ ਲੋੜ ਭਾਸਦੀ ਹੈਸਿਆਣੇ ਕਹਿੰਦੇ ਹਨ, ਦੁਸ਼ਮਣ ਦਾ ਦੁਸ਼ਮਣ ਦੋਸਤ ਬਣ ਜਾਂਦਾ ਹੈਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਅਜਿਹਾ ਵਰਤਾਰਾ ਆਮ ਹੈਸਾਡੇ ਦੇਸ਼ ਵਿੱਚ ਵੀ ਰਾਜਸੀ ਸੱਤਾ ’ਤੇ ਕਬਜ਼ਾ ਜਮਾਉਣ ਲਈ ਵੱਖਰੀਆਂ ਧਿਰਾਂ ਸਿਰ ਜੋੜ ਲੈਂਦੀਆਂ ਹਨ, ਭਾਵੇਂ ਇਹ ਥੋੜ੍ਹ ਚਿਰਾ ਅਤੇ ਆਪਾ ਵਿਰੋਧੀ ਹੀ ਹੋਵੇਦਰਸਾਇਆ ਜਾਂਦਾ ਹੈ, ਜਿਵੇਂ ਇਹ ਜੁਗਾਂ ਜੁਗਾਂਤਰਾ ਦਾ ਜੋੜ ਹੋਵੇਅੰਦਰ ਇਹ ਮਜਬੂਰੀ ਛੁਪੀ ਹੁੰਦੀ ਹੈ ਕਿ ਇੱਕ ਦੂਜੇ ਦਾ ਸਹਾਰਾ ਲੈ ਕੇ ਹੀ ਪੌੜੀ ਦੇ ਡੰਡੇ ਚੜ੍ਹੇ ਜਾ ਸਕਦੇ ਹਨਠੰਢੀ ਜੰਗ ਦੇ ਦੌਰਾਨ ਵੀ ਨਾਟੋ ਅਤੇ ਸੋਵੀਅਤ ਬਲਾਕ ਦਾ ਇਹ ਬੰਧਨ ਇੱਕ ਵੱਡੇ ਸ਼ਰੀਕੇ, ਇੱਕ ਵੱਡੇ ਸਹਿਧਰਮ ਦਾ ਗੱਠਜੋੜ ਸੀ, ਜੋ ਬਾਹਰਲੇ ਖ਼ਤਰੇ ਦੇ ਡਰ ਕਰਕੇ ਇੱਕ ਦੂਜੇ ਦੀਆਂ ਫੌੜ੍ਹੀਆਂ ਭਾਲਦਾ ਸੀਅੱਜ ਵੀ ਵੱਡੀਆਂ ਫ਼ੌਜੀ ਸ਼ਕਤੀਆਂ ਵਿੱਚ ਨਵੇਂ ਸਿਰ ਜੋੜਨ ਦੀ ਹੋੜ ਲੱਗੀ ਹੋਈ ਹੈ:

ਬਾਵ੍ਹਾਂ ਵਾਲਿਆਂ ਦੀ ਲੋਕ ਕਰਨ ਮਿੰਨਤ,
ਬਿਨਾਂ ਬਾਹਾਂ ਦੇ ਕੋਈ ਸਰਦਾਰ ਨਾਹੀਂ

ਬਾਹਾਂ ਇਕੱਲੀਆਂ ਨੂੰ ਲੋਕ ਮਾਰਦਾ ਜੇ,
ਬਾਹਾਂ ਵਾਲਿਆਂ ਨੂੰ ਕੋਈ ਸਾਰ ਨਾਹੀਂ

ਦੁਨੀਆਂ ਦੇ ਅਖਾੜੇ ਦੇ ਇੰਦਰਧਨੁਸ਼ੀ ਰੰਗ ਭਾਈਆਂ ਸੰਗ ਹੀ ਗੂੜ੍ਹੇ ਹੁੰਦੇ ਹਨਜਿੱਥੇ ਹਾਸਿਆਂ ਦੀ ਠਣਕਾਰ ਦੂਰ ਤਕ ਸੁਣਾਈ ਦਿੰਦੀ ਹੋਵੇ, ਜ਼ਰੂਰ ਚਾਰ ਭਰਾ ਰੱਬ ਦੇ ਸ਼ਰੀਕ ਬਣੇ ਬੈਠੇ ਹੋਣਗੇ! ਭਾਈਆਂ ਦੀ ਸੰਗਤ ਵਿੱਚ ਪੈਰ ਅਚਨਚੇਤ ਹੀ ਧਰਤੀ ਤੋਂ ਉੱਠਣ ਲਗਦੇ ਹਨ ਅਤੇ ਕਿਸੇ ਪਰੀ ਦੇਸ਼ ਦੀਆਂ ਸੁਹਾਵਣੀਆਂ ਬਾਤਾਂ ਆ ਪ੍ਰਗਟ ਹੁੰਦੀਆਂ ਹਨਭਾਈਆਂ ਦੀ ਮੌਜੂਦਗੀ ਸੂਰਬੀਰਤਾ ਦੀ ਮਿਸਾਲ ਦੇਣ ਲਗਦੀ ਹੈ:

ਮਾਂ ਜਿਹਾ ਰਿਸ਼ਤਾ ਨਾ ਕੋਈ, ਬਾਪੂ ਜਿਹੀ ਹੱਲਾਸ਼ੇਰੀ ਨਾ,
ਭੈਣਾਂ ਜਿਹਾ ਪਿਆਰ ਨਾ ਕਿਧਰੇ
, ਭਰਾਵਾਂ ਬਾਝ ਦਲੇਰੀ ਨਾ

ਇਤਿਹਾਸ ਦੇ ਪੰਨੇ ਅੱਜ ਵੀ ਰਾਮ ਅਤੇ ਲਛਮਣ ਦੇ ਪਿਆਰ ਦੀ ਗਵਾਹੀ ਭਰਦੇ ਹਨਆਮ ਲੋਕਾਂ ਦੀ ਕਹਾਵਤ ਹੈ ਕਿ ਜਦੋਂ ਭਰਾਵਾਂ ਦੀ ਇਕਸੁਰਤਾ ਦਾ ਸੁਨੇਹਾ ਦੇਣਾ ਹੋਵੇ ਤਾਂ ਆਖਿਆ ਜਾਂਦਾ ਹੈ ਕਿ ਭਰਾਵਾਂ ਵਿੱਚੋਂ ਸੂਈ ਨਹੀਂ ਲੰਘਦੀ ਇੰਨਾ ਡੂੰਘਾ ਅਤੇ ਸੰਘਣਾ ਰਿਸ਼ਤਾ ਹੁੰਦਾ ਮਾਂ ਜਾਇਆਂ ਦਾਕਈ ਵਾਰ ਵੱਖਰੀਆਂ ਮਾਂਵਾਂ ਦੇ ਪੇਟੋਂ ਜਨਮੇ ਵੀ ਸਕੇ ਭਰਾਵਾਂ ਨਾਲੋਂ ਵੱਧ ਨਿਭਾ ਜਾਂਦੇ ਹਨਸਾਡੇ ਧਰਮਾਂ ਨੇ ਮੁੱਢ ਕਦੀਮਾਂ ਤੋਂ ਹੀ ਭਰਾਤਰੀ ਭਾਵ ਨੂੰ ਸਲਾਹਿਆ ਹੈਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਭਾਈ ਨੂੰ ਉੱਚ ਦਰਜਾ ਪ੍ਰਦਾਨ ਕੀਤਾ ਗਿਆ ਹੈ, ਜੋ ਪਰਵਿਦਗਾਰ ਦੀਆਂ ਬਾਤਾਂ ਸੁਣਾਉਂਦਾ ਹੈ ਅਤੇ ਉਸਦੇ ਵਿਚਾਰਾਂ ਦਾ ਗੁਣਗਾਨ ਕਰਦਾ ਹੈ:

ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ
ਸੋ ਭਾਈ ਸੋ ਮੇਰਾ ਬੀਰ॥

ਪ੍ਰਬੁੱਧ ਸਾਹਿਤਕਾਰ ਸੰਤੋਖ ਸਿੰਘ ਧੀਰ ਲਿਖਦੇ ਹਨ, “ਭਾਈ ਜੇ ਮਿੱਤਰ ਹੋਵੇ, ਤਾਂ ਉਹਦੇ ਵਰਗਾ ਕੋਈ ਮਿੱਤਰ ਨਹੀਂ; ਜੇ ਭਾਈ ਦੁਸ਼ਮਣ ਬਣ ਜਾਵੇ, ਤਾਂ ਉਹਦੇ ਵਰਗਾ ਕੋਈ ਦੁਸ਼ਮਣ ਨਹੀਂ।” ‘ਸਾਂਝੀ ਕੰਧ’ ਵਿਚਲੇ ਕਪੂਰ ਸਿੰਘ ਅਤੇ ਦਰਬਾਰਾ ਸਿੰਘ ਗਵਾਹ ਹਨ ਕਿ ਵੈਰੀ ਦੀ ਚੁੱਕ ਵਿੱਚ ਆਇਆ ਇਨਸਾਨ, ਭਰਾ ਦੀ ਕਿੱਥੋਂ ਤਕ ਬੇਪੱਤੀ ਕਰਨ ’ਤੇ ਉੱਤਰ ਆਉਂਦਾ ਹੈ ਅਤੇ ਗੱਲ ਡਾਂਗ ਸੋਟੇ, ਗਾਲੀ ਗਲੋਚ ਤੋਂ ਵਧ ਕੇ ਥਾਣੇ ਕਚਹਿਰੀਆਂ ਤੱਕ ਜਾ ਪੁੱਜਦੀ ਹੈਘਰਾਂ ਦੇ ਮੂੰਹ ਦੂਜੇ ਪਾਸੇ ਜਾ ਲਗਦੇ ਹਨ ਪਰ ਹਉਮੈਂ ਨਹੀਂ ਮਰਦੀਪਰ ਫਿਰ ਵੀ ਬਿਪਤਾ ਪਈ ’ਤੇ ਭਾਈ ਹੀ ਬਹੁੜਦੇ ਹਨਚਾਚੀ ਦੀ ਸੈਨਤ, “ਲੈ ਉਹ ਜਾਣੇ, ਨੌਹਾਂ ਨਾਲੋਂ ਮਾਸ ਨੀ ਟੁੱਟਦਾ ਕਦੇ ਸਾਊ।ਕਪੂਰ ਸਿੰਘ ਦੇ ਅੰਤਰੀਵ ਮਨ ਨੂੰ ਟੁੰਬਦੀ, ਦਰਬਾਰੇ ਦੇ ਦਰਾਂ ’ਤੇ ਲੈ ਜਾਂਦੀ ਹੈਸੁੱਕ ਕੇ ਪਿੰਜਰ ਬਣੇ ਦਰਬਾਰੇ ਦੇ ਬੋਲਤੇਰੇ ਬਿਨਾਂ ਬਾਈ ਮੈਂ ਕਾਹਦੇ ਜੋਗਾਂ ...ਫੱਟਾਂ ’ਤੇ ਮੱਲ੍ਹਮ ਦਾ ਫਹਿਆ ਲਗਦੇ ਹਨ ਅਤੇ ਭੱਜੀਆਂ ਬਾਹਾਂ ਫਿਰ ਗੱਲ ਆ ਲੱਗਦੀਆਂ ਹਨਫਿਰ ਵੀ ਥਾਂ ਥਾਂ ’ਤੇ ਦੋਖੀ ਵਸਦੇ ਨੇਇੱਕ ਕਹਾਣੀ ਯਾਦਦਾਸ਼ਤ ਵਿੱਚ ਉੱਭਰਦੀ ਹੈ: ਜਦੋਂ ਵੀ ਪਿੰਡ ਦੇ ਸਰਪੰਚ ਕੋਲ ਦੋ ਭਾਈਆਂ ਵਿਚਲੇ ਬਖੇੜੇ ਦਾ ਕੇਸ ਪਹੁੰਚਣਾ, ਸਰਪੰਚ ਨੇ ਅੱਗ ’ਤੇ ਤੇਲ ਪਾਉਣਾ, “ਗੱਲ ਸੁਣ ਨਰਾਇਣ ਸਿੰਆਂ, ਤੇਰਾ ਭਾਈ ਤਾਂ ਖੁੱਲ੍ਹਮ-ਖੁੱਲ੍ਹੇ ਧੱਕਾ ਕਰ ਰਿਹਾ ਹੈ ਤੇਰੇ ਨਾਲ … ਜੇ ਭਰਾ ਦੇ ਸੱਟ ਫੇਟ ਮਾਰ ਕੇ ਆਇਆ ਹੁੰਦਾ, ਤਾਂ ਮੈਂ ਤੇਰੇ ਨਾਲ ਠਾਣੇ ਚੱਲਦਾ … ਹੁਣ ਉੱਥੇ ਜਾ ਕੇ ਕੀ ਕਹਾਂਗੇ ਕਿ ਗਾਲੋ ਗਾਲੀ ਹੋਏ ਨੇ।” ਇਸ ਤਰ੍ਹਾਂ ਦੇ ਪਾਤਰ ਸਾਡੇ ਸਮਾਜ ਵਿੱਚ ਦੁਫੇੜ ਪਾਉਣ ਲਈ ਤਿਆਰ ਰਹਿੰਦੇ ਨੇਧਰਮਾਂ ਦੇ ਝਗੜੇ ਝਮੇਲੇ ਇਨ੍ਹਾਂ ਸਿਰ ਫਿਰਿਆਂ ਦੇ ਸ਼ੈਤਾਨ ਦਿਮਾਗ ਦੀ ਹੀ ਕਾਢ ਹਨ ਕਿਉਂਕਿ ਇਨ੍ਹਾਂ ਨੂੰ ਭਰਾਵਾਂ ਦੇ ਏਕੇ ਵਿੱਚੋਂ ਆਪਣੀ ਸਲਤਨਤ ਨੂੰ ਖਤਰਾ ਭਾਸਦਾ ਹੈ

ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਦੁੱਧ ਦਾ ਛੱਪੜ’ ਨੂੰ ਕੌਣ ਭੁੱਲਿਆ ਹੈ? ਭਰਾਵਾਂ ਦੇ ਧੁਰ ਅੰਦਰਲੇ ਮਨ ਦੀ ਹੂਕ ਹੈਸਾਰਾ ਕੁਝ ਵੰਡ ਵੰਡਾ ਕੇ, ਦੁਸ਼ਮਣੀ ਪੁਗਾ ਕੇ ਵੀ ਲਾਲ ਤੇ ਦਿਆਲ ਦੀ ਸਾਹ ਰਗ ਭਰਾਤਰੀ ਪਿਆਰ ਨਾਲ ਲਬਰੇਜ਼ ਹੈਆਪਣੀ ਹਉਮੈਂ ਨੂੰ ਦਬਾ ਕੇ ਤੇ ਦੁੱਧ ਡੋਲ੍ਹ ਕੇ ਜੋ ਠੰਢਕ ਲਾਲ ਦੇ ਕਾਲਜੇ ਪੈਂਦੀ ਹੈ, ਉਹ ਸ਼ਾਇਦ ਇਨਸਾਨ ਕਦੇ ਜੇਤੂ ਹੋ ਕੇ ਵੀ ਮਹਿਸੂਸ ਨਹੀਂ ਕਰ ਸਕਦਾਅੰਦਰਲਾ ਸਕੂਨ ਹਾਰ ਕੇ ਜਿੱਤਣ ਵਿੱਚ ਹੀ ਮਿਲਦਾ ਹੈ

ਦਿੱਲੀ ਦੀਆਂ ਬਰੂਹਾਂ ’ਤੇ ਵੀ ਭਰਾਵਾਂ ਦਾ ਇਕੱਠ ਹੋਇਆਪਿੰਡ ਵਸੇਸਿਰ ਜੁੜੇਭਰਾ, ਭਰਾਵਾਂ ਦੀਆਂ ਬਾਹਵਾਂ ਬਣੇਪਿੰਡਾਂ ਵਿਚਲੇ ਸਾਂਝੇ ਭਰਾਵਾਂ ਨੇ ਖੇਤ, ਖਲਿਆਣ ਸੰਭਾਲਣ ਦਾ ਜ਼ਿੰਮਾ ਚੁੱਕਿਆਦੂਜੇ ਭਰਾ ਕਿਸਾਨੀ ਰਣਭੂਮੀ ’ਤੇ ਬੈਠੇ ਤਾਨਾਸ਼ਾਹਾਂ ਨੂੰ ਲਲਕਾਰਦੇ ਰਹੇ ਤੇ ਤੀਜੇ ਭਰਾ ਸਰਹੱਦਾਂ ਤੇ ਡਟੇ ਵਤਨ ਦੀ ਰਾਖੀ ਲਈ ਜਾਨਾਂ ਨਿਛਾਵਰ ਕਰਨ ਦਾ ਅਹਿਦ ਲੈ ਕੇ ਬੈਠੇਇਸ ਭਾਈਵਾਦ ਦੇ ਸੰਕਲਪ ਨੇ ਹੀ ‘ਖਾਲਿਸਤਾਨੀ’, “ਦੇਸ਼ ਧ੍ਰੋਹੀ’, “ਸ਼ਹਿਰੀ ਨਕਸਲੀ’, “ਅੰਦੋਲਨਜੀਵੀ’ ਦੇ ਲਕਬਾਂ ਨੂੰ ਖੁੰਢਾ ਕੀਤਾ ਸੀਇਸ ਵਿਚਾਰ ਸ਼ੈਲੀ ਨੇ ਹੁਕਮਰਾਨਾਂ ਦੀ ਨੀਂਦ ਉਡਾਈ ਰੱਖੀਨਵਾਂ ਇਤਿਹਾਸ ਸਿਰਜਿਆ ਗਿਆ, ਜਿੱਥੇ ਵੱਖਰੇ ਖ਼ਿੱਤਿਆਂ, ਵੱਖਰੇ ਮਜ਼੍ਹਬਾਂ, ਵੱਖਰੇ ਰੰਗਾਂ, ਵੱਖਰੀਆਂ ਬੋਲੀਆਂ ਹੋਣ ਦੇ ਬਾਵਜੂਦ ਸਾਰੇ ਇੱਕੋ ਮਾਲਾ ਦੇ ਮਣਕੇ ਬਣਕੇ ਹਕੂਮਤਾਂ ਨੂੰ ਵੰਗਾਰਦੇ ਰਹੇਸਰਕਾਰੀ ਤੰਤਰ ਨੂੰ ਅਹਿਸਾਸ ਕਰਾ ਕੇ ਹਟੇ ਕਿ ਸੀਸ ਝੁਕਾਉਣ ਵਾਲੇ ਸਮੇਂ ਲੱਦ ਚੁੱਕੇ ਨੇਹਾਕਮਾਂ ਨੂੰ ਵੰਗਾਰਨ ਲਈ ਇੱਕ ਉਂਗਲ ਹੀ ਕਾਫ਼ੀ ਹੁੰਦੀ ਹੈ, ਪਰ ਇੱਥੇ ਤਾਂ ਪੰਜੇ ਉਂਗਲਾਂ ਦਾ ਮੁੱਕਾ ਤਣਿਆ ਹੋਇਆ ਸੀਭਰਾਵਾਂ ਦਾ ਏਕਾ ਨਵੇਂ ਸੂਰਜ ਦੇ ਚੜ੍ਹਨ ਦਾ ਜਜ਼ਬਾ ਰੱਖਦਾ ਹੈ:

ਭਾਈਆਂ ਬਾਝ ਨਾ ਮਜਲਿਸਾਂ ਸੋਂਹਦੀਆਂ ਨੇ,
ਅਤੇ ਭਾਈਆਂ ਬਾਝ ਬਹਾਰ ਨਾਹੀਂ

ਭਾਈ ਮਰਨ ਤਾਂ ਪੈਂਦੀਆਂ ਭੱਜ ਬਾਹਾਂ,
ਬਿਨਾਂ ਭਾਈਆਂ ਪਰ੍ਹੇ ਪਰਿਵਾਰ ਨਾਹੀਂ

ਲੱਖ ਓਟ ਹੈ ਕੋਲ ਵਸੰਦਿਆਂ ਦੀ,
ਭਾਈਆਂ ਜੀਵੰਦਿਆਂ ਦੇ ਕੋਈ ਹਾਰ ਨਾਹੀਂ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

Jagjit S Lohatbaddi

Jagjit S Lohatbaddi

Phone: (91 - 89684 - 33500)
Email: (singh.jagjit0311@gmail.com)

More articles from this author