Jagjit S Lohatbaddi 7ਪਿਛਲਝਾਤ ਮਾਰਦਿਆਂ ਇੰਨਾ ਸੋਹਣਾ ਕੁਦਰਤੀ ਬਿਰਤਾਂਤ ਮਨ ਵਿੱਚ ਸਿਰਜਦੇ ਹੀ ...JagjitSLohatbaddiBookMoon
(8 ਮਈ 2026)


JagjitSLohatbaddiBookMoonਮੁੱਢ ਕਦੀਮਾਂ ਤੋਂ ਮਾਨਵ ਆਪਣੇ ਵਹਿਣ ਵਿੱਚ ਹੈ
ਕਹਿੰਦੇ ਨੇ, ਆਦਮ ਅਤੇ ਹੱਵਾ ਨੰਗੇ ਰਹਿੰਦੇ ਸਨਜੰਗਲੀ ਜੀਵ, ਘਾਹ ਫੂਸ, ਪਸ਼ੂ ਪੰਛੀ, ਰੁੱਖੀ ਸੁੱਖੀ ਖਾਧ ਖੁਰਾਕ, ਗਰਮ ਸਰਦ ਰੁੱਤਾਂ ਉਨ੍ਹਾਂ ਦੇ ਸੰਗੀ ਸਾਥੀ ਸਨਇਨ੍ਹਾਂ ਨੂੰ ਹੰਢਾਉਂਦਿਆਂ ਮਨੁੱਖ ਦੇ ਮਨ ਵਿੱਚ ਕਿਸੇ ਅਣਦਿਸਦੇ ਦਿਸਹੱਦਿਆਂ ਦੀ ਖਿੱਚ ਜ਼ਰੂਰ ਸੀਇਨ੍ਹਾਂ ਹੀ ਅਣਕਿਆਸੇ ਰਾਹਾਂ ’ਤੇ ਚਲਦਿਆਂ ਮੰਜ਼ਲ ਤਕ ਪਹੁੰਚਣ ਦੀ ਸਿੱਕ ਉਸਦੀਆਂ ਦੁਸ਼ਵਾਰੀਆਂ ਦਾ ਕਾਰਨ ਵੀ ਬਣਦੀ ਰਹੀਪਰ ਦੂਰ ਦੁਰਾਡੇ ਦੀਆਂ ਚੋਟੀਆਂ ਸਰ ਕਰਨ ਲਈ ਉਹ ਕੁਦਰਤ ਨਾਲ ਵੀ ਲੜਦਾ ਰਿਹਾ, ਆਪਣੇ ਤੋਂ ਕਿਤੇ ਵੱਧ ਤਾਕਤਵਰ ਹਾਲਾਤ ਨਾਲ ਦੋ-ਹੱਥ ਕਰਦਾ ਰਿਹਾ ਅਤੇ ਆਪਣੇ ਆਪ ਨੂੰ ਹੋਰਨਾਂ ਨਾਲੋਂ ਵਿਲੱਖਣ ਅਤੇ ਉੱਤਮ ਦਰਸਾਉਣ ਦਾ ਕਾਰਜ ਵੀ ਕਰਦਾ ਰਿਹਾ ਉਸਦੀ ਅਸਾਵੀਆਂ ਸ਼ਕਤੀਆਂ ਨਾਲ ਟੱਕਰ ਦੀ ਇਹ ਵੰਗਾਰ ਹੀ ਉਸ ਨੂੰ ਦੂਸਰੇ ਪ੍ਰਾਣੀਆਂ ਨਾਲੋਂ ਇੱਕ ਪਾਏਦਾਨ ਉੱਪਰ ਰੱਖਦੀ ਹੈ

ਇਨਸਾਨ ਇੱਕ ਬੇਚੈਨ ਜੀਵ ਹੈਇੱਕ ਪੜਾਅ ’ਤੇ ਪਹੁੰਚ ਕੇ ਉਸਦੀ ਸੰਤੁਸ਼ਟੀ ਨਹੀਂ ਹੁੰਦੀ ਅਤੇ ਅਗਲਾ ਪੜਾਅ ਉਸਨੂੰ ਪਿਛਲੇ ਨਾਲੋਂ ਵੱਧ ਮਨਮੋਹਕ ਲਗਦਾ ਹੈ ਤੇ ਉਹ ਆਪਣੇ ਕਦਮ ਉੱਧਰ ਵਧਾ ਲੈਂਦਾ ਹੈਦ੍ਰਿਸ਼ਾਂ ਦੀ ਖੂਬਸੂਰਤੀ ਉਸ ਨੂੰ ਟਿਕਣ ਨਹੀਂ ਦਿੰਦੀਅਜਿਹੀ ਚਾਹਤ ਹੀ ਉਸਨੂੰ ਅੱਜ ਇੱਥੇ ਤਕ ਲੈ ਆਈ ਹੈ, ਜਿਸਨੂੰ ਅਸੀਂ ‘ਡਿਜਿਟਲ ਵਰਲਡ‘, ‘ਸੁਪਰਸੋਨਿਕ ਏਜ’, ‘ਕੈਸ਼ਲੈੱਸ ਬੈਂਕਿੰਗ’, ‘ਵਰਲਡ ਇਜ਼ ਏ ਸਮਾਲ ਫੈਮਿਲੀ’- ਪਤਾ ਨਹੀਂ ਹੋਰ ਕਿਹੜੇ ਕਿਹੜੇ ਲਕਬਾਂ ਨਾਲ ਸੰਬੋਧਨ ਕਰਦੇ ਹਾਂਇਹ ਸਾਰਾ ਕੁਝ ਅੱਖ ਝਮਕਣ ਨਾਲ ਹੀ ਨਹੀਂ ਵਾਪਰਿਆ, ਸਗੋਂ ਸਦੀਆਂ ਤੋਂ ਮਨੁੱਖ ਦੀ ਕੁਛ ਨਵਾਂ ਸਿਰਜਣ ਦੀ ਤੜਫ ਹੈਪਰ ਜੋ ਚਕਾਚੌਂਧ ਬਦਲਾਅ ਪਿਛਲੇ ਪੰਜਾਹ ਸਾਲਾਂ ਤੋਂ ਦੇਖਣ ਵਿੱਚ ਆਏ ਹਨ, ਉਸਨੇ ਸਾਨੂੰ ਸੋਚਣ ’ਤੇ ਮਜਬੂਰ ਕਰ ਦਿੱਤਾ ਹੈ ਕਿ ਅਸੀਂ ਆਪਣੇ ਅਤੀਤ ਨੂੰ ਕਿੱਥੇ ਛੱਡ ਆਏ ਹਾਂਕੀ ਅਸੀਂ ਆਪਣੀਆਂ ਜੜ੍ਹਾਂ ਤੋਂ ਦੂਰ ਹੋ ਰਹੇ ਹਾਂ? ਕੀ ਅਸੀਂ ਆਪਣੇ ਸਵਾਰਥ ਲਈ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ?

ਜ਼ਿਆਦਾ ਪੁਰਾਣੀ ਗੱਲ ਨਹੀਂ ਹੈ ਕਿ ਪਿੰਡ ਕੱਚੇ ਘਰਾਂ ਦਾ ਸਮੂਹ ਹੁੰਦਾ ਸੀਘਰ ਕੱਚੇ ਸੀ ਪਰ ਦਿਲ ਸੱਚੇ ਸੀਛਾਹ ਵੇਲੇ ਤੋਂ ਲੈ ਕੇ ਸੂਰਜ ਦੀ ਟਿੱਕੀ ਢਲਣ ਤਕ ਜ਼ਿੰਦਗੀ ਧੜਕਦੀ ਸੀਬਲਦਾਂ ਦੇ ਗਲਾਂ ਵਿੱਚ ਖੜਕਦੀਆਂ ਟੱਲੀਆਂ, ਚਾਟੀਆਂ ਵਿੱਚ ਪਾਈਆਂ ਮਧਾਣੀਆਂ ਅਤੇ ਗੁਰੂ ਘਰਾਂ ਵਿੱਚੋਂ ਆਉਂਦੀਆਂ ਸਰੋਦੀ ਧੁਨਾਂ ਪੂਰੇ ਦਿਨ ਦੀ ਰਾਹਨੁਮਾਈ ਕਰਦੀਆਂ ਸਨ‘ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰ’ ਸਵਖਤੇ ਜਾਗਣਾ ਚੰਗੇ ਭਾਗਾਂ ਦੀ ਨਿਸ਼ਾਨੀ ਮੰਨਿਆ ਜਾਂਦਾ ਸੀਸਾਰੇ ਪਰਿਵਾਰ ਦਾ ਚੁੱਲ੍ਹੇ ਚੌਂਕੇ ਵਿੱਚ ਇਕੱਠੇ ਬੈਠ ਕੇ ਨਾਸ਼ਤਾ ਕਰਨਾ ਵੱਡਿਆਂ ਦੇ ਆਦਰ ਅਤੇ ਛੋਟਿਆਂ ਦੇ ਸਤਿਕਾਰ ਦਾ ਗਵਾਹ ਸੀਪੈਦਲ ਜਾਂ ਸਾਈਕਲ ’ਤੇ ਆਪੋ ਆਪਣੇ ਕੰਮ ਧੰਦਿਆਂ ’ਤੇ ਜਾਂਦਿਆਂ, ਰਾਹ ਵਿੱਚ ਮਿਲਦੇ ਗਿਲਦੇ ਨੂੰ ਸੁੱਖ ਸਾਂਦ ਪੁੱਛਣਾ ਜਾਂ ਆਪ ਮੁਹਾਰੇ ਸਿਰ ਝੁਕ ਜਾਣਾ ਫਰਜ਼ ਸਮਝਿਆ ਜਾਂਦਾ ਸੀ ਖੇਤੀਬਾੜੀ ਮੁੱਖ ਕਿੱਤਾ ਸੀ ਅਤੇ ਕਈ ਕਈ ਬਲਦਾਂ ਦੀਆਂ ਜੋੜੀਆਂ ਨਾਲ ਇਕੱਠੇ ਇੱਕ ਖੇਤ ਵਿੱਚ ਕੰਮ ਕਰਨਾ ਆਪਸੀ ਭਾਈਚਾਰੇ ਦਾ ਪ੍ਰਤੀਕ ਸੀਮਾਲਕ ਅਤੇ ਸੀਰੀ ਦਾ ਰਿਸ਼ਤਾ ਵੱਖਰੀਆਂ ਮਾਂਵਾਂ ਤੋਂ ਜੰਮੇ ਭਰਾਵਾਂ ਵਾਲਾ ਸੀਹਲਟ ਦੀ ਗਾਧੀ ’ਤੇ ਬੈਠ ਕੇ ਹੇਕਾਂ ਲਾਉਣੀਆਂ, ਖੂਹ ਦੀ ਮੌਣ ’ਤੇ ਬੈਠ ਟਿੰਡਾਂ ਵਿੱਚੋਂ ਡਿਗਦੇ ਪਾਣੀ ਦੀਆਂ ਅੰਮ੍ਰਿਤਮਈ ਛੱਲ੍ਹਾਂ ਨਾਲ ਅਠਖੇਲੀਆਂ ਕਰਨੀਆਂ ਅਤੇ ਫਸਲਾਂ ਨੂੰ ਸਿੰਜਣਾ ਧੜਕਦੇ ਜੀਵਨ ਦੀ ਨਿਸ਼ਾਨੀ ਸੀ ਹੱਲ ਵਾਹੁੰਦੇ, ਸੁਹਾਗਾ ਮਾਰਦੇ, ਪੱਠੇ ਵੱਢਦੇ, ਬੋਹਲ ਗਾਹੁੰਦੇ, ਘੁਲਾੜੀ ਚਲਾਉਂਦੇ ਸਮੇਂ ਉੱਚੀ ਆਵਾਜ਼ ਵਿੱਚ ਹੀਰ ਰਾਂਝੇ, ਮਿਰਜ਼ਾ ਸਾਹਿਬਾਂ, ਪੂਰਨ ਭਗਤ, ਜਿਉਣੇ ਮੌੜ ਦੇ ਗਾਏ ਕਿੱਸੇ ਜ਼ਿੰਦਗੀ ਨੂੰ ਹਾਂ-ਪੱਖੀ ਨਜ਼ਰੀਆ ਪ੍ਰਦਾਨ ਕਰਦੇ ਸਨ

‘ਮੇਰੀ ਬੱਕੀ ਤੋਂ ਡਰਨ ਫਰਿਸ਼ਤੇ, ਜੱਟ ਤੋਂ ਡਰੇ ਖ਼ੁਦਾ’

ਸੁਆਣੀਆਂ ਦਾ ਸਵੇਰ ਦੇ ਦੁੱਧ ਪਾਣੀ ਤੋਂ ਵਿਹਲੇ ਹੋ ਕੇ ਖੇਤਾਂ ਵਿੱਚ ਰੋਟੀ ਲੈਕੇ ਜਾਣਾ ਅਤੇ ਹਾਲੀਆਂ ਦਾ ਵਾਰ ਵਾਰ ਮੱਥੇ ’ਤੇ ਹੱਥ ਰੱਖ ਕੇ ਦੂਰ ਪਿੰਡ ਵੱਲ ਵੇਖਣਾ ਅਤੇ ਭੱਤਾ ਲੈ ਕੇ ਆਉਂਦੀ ਮੁਟਿਆਰ ਦੀ ਇੱਕ ਝਲਕ ਦਿਨ ਦਾ ਥਕੇਵਾਂ ਲਾਹ ਦਿੰਦੀ ਸੀ‘ਭੱਤਾ ਲੈ ਕੇ ਖੇਤ ਨੂੰ ਚੱਲੀ, ਜੱਟੀ ਪੰਦਰ੍ਹਾਂ ਮੁਰੱਬਿਆਂ ਵਾਲੀ।’ ਖੇਤ ਦੀ ਵੱਟ ’ਤੇ ਬੈਠ ਕੇ ਘਰ ਦੀ ਨਾਰ ਹੱਥੋਂ ਉਸਦੀ ਬਣਾਈ ਰੋਟੀ, ਲੱਸੀ, ਮੱਖਣ ਅਤੇ ਖੇਤ ਵਿੱਚੋਂ ਪੁੱਟੀਆਂ ਮੂਲੀਆਂ ਅਤੇ ਗੰਢੇ ਕਿਸੇ ਪੰਜ ਤਾਰਾ ਲੰਚ ਤੋਂ ਘੱਟ ਨਹੀਂ ਸਨ ਹੁੰਦੇ

ਸਮੇਂ ਦੇ ਨਾਲ ਕੱਚੇ ਘਰਾਂ ਦਾ ਲਿੱਪਣਾ ਪੋਚਣਾ ਅਤੇ ਕੰਧੋਲੀਆਂ ਉੱਤੇ ਮੋਰ ਬੂਟੇ ਵਾਹੁਣਾ ਕਿਸੇ ਆਧੁਨਿਕ ਆਰਟ ਦਾ ਭੁਲੇਖਾ ਪਾਉਂਦਾ ਸੀ ਅਤੇ ਮਨ ਨੂੰ ਇੱਕ ਅਜੀਬ ਤਰ੍ਹਾਂ ਦੀ ਤਸੱਲੀ ਦਿੰਦਾ ਸੀਰੋਜ਼ ਮਰ੍ਹਾ ਦੇ ਕੰਮਾਂ ਕਾਰਾਂ ਵਿੱਚ ਖੁਸ਼ੀ ਖ਼ੁਸ਼ੀ ਰੁੱਝੇ ਰਹਿਣਾ ਅਤੇ ਟੱਬਰ ਦੀ ਛੋਟੀ ਤੋਂ ਛੋਟੀ ਲੋੜ ਨੂੰ ਧਿਆਨ ਵਿੱਚ ਰੱਖ ਕੇ ਉਸਨੂੰ ਪੂਰਾ ਕਰਨਾ ਦਿਲ ਨੂੰ ਢਾਰਸ ਦਿੰਦਾ ਸੀਹਰ ਘਰ ਆਪਣੇ ਆਪ ਵਿੱਚ ਇੱਕ ਛੋਟਾ ਜਿਹਾ ਆਤਮ-ਨਿਰਭਰ ਉਦਯੋਗ ਹੁੰਦਾ ਸੀ ਜਿੱਥੇ ਚਰਖਾ ਕੱਤਣਾ, ਛੋਪ ਪਾਉਣੀ, ਅਟੇਰਨਾ, ਦਰੀਆਂ ਬੁਨਣੀਆਂ, ਸੂਤੀ ਚਾਦਰਾਂ ’ਤੇ ਛਪਾਈ ਵਾਲੇ ਠੱਪੇ ਲਾਉਣੇ, ਨਾਲੇ ਬੁਨਣੇ ਅਤੇ ਨਾਲ ਹੀ ਬੋਲੀਆਂ ਅਤੇ ਗੀਤਾਂ ਰਾਹੀਂ ਪਰਿਵਾਰਕ ਰਿਸ਼ਤਿਆਂ ਨੂੰ ਚਿਤਾਰਨਾ ਸਹਿਜ ਭਾਅ ਚਲਦੀ ਜ਼ਿੰਦਗੀ ਦਾ ਸੱਚ ਸੀ‘ਚਰਖਾ ਮੇਰਾ ਰੰਗਲਾ, ਵਿੱਚ ਸੋਨੇ ਦੀਆਂ ਮੇਖਾਂ ਵੇ ਮੈਂ ਤੈਨੂੰ ਯਾਦ ਕਰਾਂ, ਜਦੋਂ ਚਰਖੇ ਵੱਲ ਦੇਖਾਂ।’ ਆਂਢ-ਗੁਆਂਢ ਤੋਂ ਸੁਆਣੀਆਂ ਦਾ ਕਿਸੇ ਇੱਕ ਘਰ ਇਕੱਠੇ ਹੋ ਕੇ ਕੰਮਾਂ ਨੂੰ ਨੇਪਰੇ ਚਾੜ੍ਹਨਾ ਅੱਜ ਦੇ ਸਹਿਕਾਰੀ ਯੁਗ ਦਾ ਹੀ ਮੁੱਢ ਸੀ

ਆਥਣ ਵੇਲੇ ਘਰ ਦੇ ਗੁੜ ਦੀ ਚਾਹ ਦੀਆਂ ਚੁਸਕੀਆਂ ਦਿਨ ਭਰ ਦੀ ਥਕਾਵਟ ਛੂ-ਮੰਤਰ ਕਰ ਦਿੰਦੀਆਂ ਸਨਵਾੜੇ ਵਿੱਚੋਂ ਲਵੇਰੀਆਂ ਦਾ ਰੰਭਣਾ ਅਹਿਸਾਸ ਕਰਾਉਂਦਾ ਸੀ ਕਿ ਉਨ੍ਹਾਂ ਦੇ ਖਾਣੇ ਦਾਣੇ ਦਾ ਸਮਾਂ ਵੀ ਹੋ ਚੱਲਿਆ ਹੈਸੀਰੀ ਦਾ ਪਸ਼ੂਆਂ ਨੂੰ ਪਿੰਡ ਦੀ ਸ਼ਾਮਲਾਟ ਵਿੱਚ ਚਾਰਨ ਪਿੱਛੋਂ ਟੋਭੇ ’ਤੇ ਲਿਆ ਕੇ ਨੁਹਾਉਣਾ ਅੰਮ੍ਰਿਤਮਈ ਦੁੱਧ ਦੀ ਦਾਤ ਪ੍ਰਾਪਤ ਕਰਨ ਦਾ ਹੀਲਾ ਸੀ‘ਸਾਵਣ ਮੱਝੀਂ ਉਹਦੀਆਂ, ਜਿਹੜਾ ਹਾੜੋਂ ਕੱਢੇ’ ਗਭਰੇਟਾਂ ਦਾ ਮੱਝਾਂ ਦੀਆਂ ਪੂਛਾਂ ਫੜ ਕੇ ਛੱਪੜ ਵਿੱਚ ਤਾਰੀਆਂ ਲਾਉਣਾ, ਕਿਸੇ ਵੱਡੇ ਸਵਿਮਿੰਗ ਪੂਲ ਦਾ ਭੁਲੇਖਾ ਪਾਉਂਦਾ ਸੀਪਰਛਾਵਿਆਂ ਦੇ ਲੰਮੇ ਹੋਣ ਨਾਲ ਹੀ ਧਾਰਾਂ ਚੋਣ ਦਾ ਵੇਲਾ ਹੁੰਦਾਖੇਤੋਂ ਮੁੜਦਿਆਂ ਬੱਗਿਆਂ ਤੇ ਸਾਵਿਆਂ ਦੀ ਤੋਰ ਥੋੜ੍ਹੀ ਕਾਹਲੀ ਹੋ ਜਾਂਦੀਪਰ ਅੰਨਦਾਤਾ ਦਾ ਕੰਮ ਅਜੇ ਵੀ ਨਹੀਂ ਮੁੱਕਦਾ ਸੀ ਹੱਲ ਦਾ ਫਾਲਾ ਤਿੱਖਾ ਕਰਾਉਣ ਲਈ ਲੁਹਾਰਾਂ ਦੀ ਅਹਿਰਣ ਅਤੇ ਵਦਾਨ ਦੀ ਠੱਕ ਠੱਕ ਮੁਸ਼ੱਕਤ ਭਰੀ ਜ਼ਿੰਦਗੀ ਦਾ ਨਿੱਗਰ ਸੁਨੇਹਾ ਸੀਗਰਮੀਆਂ ਦੀ ਰੁੱਤੇ ਠੰਢੇ ਪਾਣੀ ਦਾ ਛਿੜਕਾਅ ਕਰ ਕੇ ਵਿਹੜੇ ਵਿੱਚ ਡਾਹੀਆਂ ਵਾਣ ਦੀਆਂ ਮੰਜੀਆਂ ’ਤੇ ਬੈਠੇ ਵਡੇਰੇ ਆਪਣੀ ਖਿੜੀ ਪਰਿਵਾਰਕ ਫੁਲਵਾੜੀ ਦੇਖ ਕੇ ਕਿਸੇ ਰਾਜੇ ਮਹਾਰਾਜੇ ਵਾਲੀ ਫੀਲਿੰਗ ਲੈਂਦੇ ਸਨਸਾਂਝੇ ਪਰਿਵਾਰਾਂ ਦਾ ਇਕੱਠ ਸੋਗੀ ਪਲਾਂ ਨੂੰ ਮਿੰਟਾਂ ਵਿੱਚ ਛੂ ਮੰਤਰ ਕਰ ਦਿੰਦਾ ਸੀਦਾਦੀਆਂ ਨਾਨੀਆਂ ਦੀਆਂ ਲੋਰੀਆਂ ਅਤੇ ਕਹਾਣੀਆਂ ਪਲਾਂ ਵਿੱਚ ਹੀ ਜਾਦੂਈ ਅਸਰ ਕਰਦੀਆਂ ਬਾਲਾਂ ਨੂੰ ਘੂਕੀ ਚਾੜ੍ਹ ਦਿੰਦੀਆਂਪਰੀ ਲੋਕ ਦੀਆਂ ਬਾਤਾਂ ਨਾਲ ਅਜਿਹਾ ਮਾਹੌਲ ਸਿਰਜਿਆ ਜਾਂਦਾ ਸੀ ਜਿਵੇਂ ਅਸੀਂ ਅੱਜ ਦੇ ‘ਹੋਮ ਥੀਏਟਰ’ ਵਿੱਚ ਬੈਠੇ ਹੋਈਏ

ਤ੍ਰਿਕਾਲਾਂ ਵੇਲੇ ਕੱਚੀ ਲੱਸੀ ਦੇ ਘੁੱਟਾਂ ਅਤੇ ਤੌੜੀ ਦੀ ਬਣੀ ਦਾਲ ਅਜਬ ਨਜ਼ਾਰਾ ਪੇਸ਼ ਕਰਦੀਆਂ ਸਨ ਅਤੇ ਮਿਲਾਵਟੀ ਵਿਚਾਰਧਾਰਾ ਤੋਂ ਕੋਹਾਂ ਦੂਰ ਰੱਖਦੀਆਂ ਸਨਰਾਤ ਨੂੰ ਸੌਣ ਵੇਲੇ ‘ਕੀਰਤਨ ਸੋਹਿਲਾ’ ਆਲੇ ਦੁਆਲੇ ਇੱਕ ਮਜ਼ਬੂਤ ਕਿਲਾ ਉਸਾਰ ਦਿੰਦਾ ਸੀ ਜਿਸ ਵਿੱਚ ਕਿਸੇ ਵੀ ਬੁਰੀ ਆਤਮਾ ਦਾ ਪ੍ਰਵੇਸ਼ ਵਰਜਿਤ ਸੀਸਾਧਨ ਸੀਮਿਤ ਸਨ ਪਰ ਹੱਡ ਭੰਨਵੀਂ ਕਮਾਈ ਡੂੰਘੀ ਨੀਂਦ ਦਾ ਸਬੱਬ ਬਣਦੀ ਸੀਚੰਨ ਚਾਨਣੀ ਰਾਤ ਦਾ ਸੁਹੱਪਣ ਕਿਸੇ ਪਰੀ ਲੋਕ ਦੇ ਖੂਬਸੂਰਤ ਰੰਗ ਭਰ ਦਿੰਦਾ ਸੀ, ਜਿੱਥੇ ਕੁਦਰਤੀ ’ਵਾ ਦੀਆਂ ਲੋਰੀਆਂ ਸੁਣਦੇ ਸੁਣਦੇ ਪਤਾ ਨਹੀਂ ਕਿਹੜੇ ਵੇਲੇ ਸੁਪਨਮਈ ਰੰਗੀਨੀਆਂ ਆ ਘੇਰਦੀਆਂ ਸਨ

ਪਿਛਲਝਾਤ ਮਾਰਦਿਆਂ ਇੰਨਾ ਸੋਹਣਾ ਕੁਦਰਤੀ ਬਿਰਤਾਂਤ ਮਨ ਵਿੱਚ ਸਿਰਜਦੇ ਹੀ ਫਿਰ ਇੱਕ ਵਾਰ ਇਸ ਸਲੀਕੇ ਭਰੀ, ਸ਼ਾਂਤਮਈ, ਸਹਿਜਤਾ ਨੂੰ ਮਾਣਨ ਦੀ ਖਿੱਚ ਪੈਂਦੀ ਹੈ, ਜਿੱਥੇ ਸਿੱਕਿਆਂ ਦੀ ਖ਼ਣਕ, ਮੁਕਾਬਲਿਆਂ ਦੀ ਦੌੜ ਅਤੇ ਚਕਾਚੌਂਧ ਮਨਫ਼ੀ ਹੋਵੇਪਰ ਕੀ ਅਜਿਹਾ ਸੰਭਵ ਹੈ? ... ਸ਼ਾਇਦ ਨਹੀਂ, ਕਿਉਂਕਿ ਜੁਗਾਂ ਜੁਗਾਤਰਾਂ ਤੋਂ ਹੀ ਮਨੁੱਖ ਰੱਬ ਦਾ ਸ਼ਰੀਕ ਹੈ ਅਤੇ ਧਰੂ ਤਾਰੇ ਦੀ ਖਿੱਚ ਮਾਨਵ ਦੀ ਕਮਜ਼ੋਰੀ ਰਹੀ ਹੈ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Jagjit S Lohatbaddi

Jagjit S Lohatbaddi

Phone: (91 - 89684 - 33500)
Email: (singh.jagjit0311@gmail.com)

More articles from this author