RajwinderPalSharma7ਅਧਿਆਪਕ ਵਰਗ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਨੂੰ ਤੋਹਫਾ ਦੇਣਾ ਅਧਿਆਪਕ ਦਿਵਸ ’ਤੇ ...
(5 ਸਤੰਬਰ 2026)


ਗੁਰੂ ਸ਼ਿਸ਼ ਦੀ ਪਰੰਪਰਾ ਵੈਦਿਕ ਕਾਲ ਤੋਂ ਚਲੀ ਆ ਰਹੀ ਹੈ
ਗੁਰੂ ਬਿਨਾਂ ਗਿਆਨ ਹੋਣਾ ਅਸੰਭਵ ਹੈਕੋਈ ਵੀ ਵਿਅਕਤੀ ਜੋ ਕੁਝ ਕਰਨਾ ਚਾਹੁੰਦਾ ਹੈ, ਕੁਝ ਸਿੱਖਣਾ ਚਾਹੁੰਦਾ ਹੈ, ਉਸ ਨੂੰ ਗੁਰੂ ਧਾਰਨ ਕਰਨਾ ਹੀ ਪੈਂਦਾ ਹੈ ਕਿਉਂਕਿ ਗੁਰੂ ਬਿਨਾਂ ਗਤ ਹੋਣੀ ਮੁਸ਼ਿਕਲ ਹੈਪੁਰਾਣੇ ਸਮੇਂ ਤੋਂ ਹੀ ਗੁਰੂ ਗਿਆਨ ਪ੍ਰਦਾਨ ਕਰਦਾ ਆ ਰਿਹਾ ਹੈ। ਗਿਆਨ ਪ੍ਰਦਾਨ ਕਰਨ ਲਈ ਗੁਰੂ ਨੂੰ ਪੈਸੇ ਬਹੁਤ ਘੱਟ ਜਾਂ ਨਾਬਰਾਬਰ ਦਿੱਤੇ ਜਾਂਦੇ ਸਨਗੁਰੂ ਨੂੰ ਸਨਮਾਨ ਵਜੋਂ ਸ਼ਿਸ਼ ਵੱਲੋਂ ਗੁਰੂ ਦੱਖਣਾ ਦਿੱਤੀ ਜਾਂਦੀ ਸੀਇਹ ਸ਼ਿਸ਼ ਵੱਲੋਂ ਗੁਰੂ ਦਾ ਸਨਮਾਨ ਵੀ ਹੁੰਦਾ ਸੀਅਜੋਕਾ ਸਮਾਂ ਕਰਵਟ ਲੈ ਚੁੱਕਿਆ ਹੈਗੁਰੂ ਅਧਿਆਪਕ ਵਜੋਂ ਅਤੇ ਸ਼ਿਸ਼ ਵਿਦਿਆਰਥੀ ਵਜੋਂ ਅੱਜ ਵੀ ਮੌਜੂਦ ਹਨ ਪ੍ਰੰਤੂ ਦੋਵਾਂ ਦੇ ਰਿਸ਼ਤਿਆਂ ਵਿੱਚ ਅਪਣੱਤ ਅਤੇ ਪਿਆਰ ਪਹਿਲਾਂ ਵਾਲਾ ਨਹੀਂ ਰਿਹਾ

ਅਜੋਕਾ ਵਿਦਿਆਰਥੀ ਡਿਜਿਟਲ ਯੁਗ ਵਿੱਚ ਜੀਅ ਰਿਹਾ ਹੈਸਿੱਖਿਆ ਦਾ ਦਿਨੋਂ ਦਿਨ ਹੋ ਰਿਹਾ ਨਿੱਜੀਕਰਨ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਮੋਹ ਦੀਆਂ ਤੰਦਾਂ ਨੂੰ ਕਮਜ਼ੋਰ ਕਰ ਰਿਹਾ ਹੈਆਨਲਾਈਨ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਅਧਿਆਪਕ ਜਮਾਤ ਜਾਂ ਕਲਾਸਰੂਮ ਦੀ ਜਗ੍ਹਾ ਨਹੀਂ ਲੈ ਸਕਦਾਵਿਦਿਆਰਥੀਆਂ ਦਾ ਅਧਿਆਪਕ ਤੋਂ ਸਵਾਲ ਪੁੱਛਣ ਦੀ ਬਜਾਏ ਗੂਗਲ ਬਾਬੇ ਦੀ ਸਹਾਇਤਾ ਲੈਣਾ ਅਧਿਆਪਕ ਦੀ ਹੋਂਦ ਨੂੰ ਖਤਮ ਕਰਦਾ ਹੈਗੂਗਲ ਜ਼ਰੂਰੀ ਨਹੀਂ ਹਰ ਵਾਰ ਸਹੀ ਹੋਵੇ ਪ੍ਰੰਤੂ ਗੂਗਲ ਨੇ ਵਿਦਿਆਰਥੀ ਅਤੇ ਅਧਿਆਪਕ ਦੇ ਰਿਸ਼ਤੇ ਨੂੰ ਪ੍ਰਭਾਵਿਤ ਜ਼ਰੂਰ ਕੀਤਾ ਹੈ

ਅਜੋਕੇ ਮਹਿੰਗਾਈ ਦੇ ਸਮੇਂ ਵਿੱਚ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਨਿਗੂਣੀ ਤਨਖਾਹ ਅਤੇ ਜੀਵਨ ਬਸਰ ਕਰਨ ਵਾਲੇ ਅਧਿਆਪਕ ਕਿਹੜੇ ਮੂੰਹ ਨਾਲ ਅਧਿਆਪਕ ਦਿਵਸ ਮਨਾਉਣ, ਇਹ ਸਵਾਲ ਹਰ ਅਧਿਆਪਕ ਸਮੇਂ ਦੇ ਹਾਕਮਾਂ ਤੋਂ ਪੁੱਛਣਾ ਚਾਹੁੰਦਾ ਹੈਲੰਮੇ ਸਮੇਂ ਤੋਂ ਲਟਕੀਆਂ ਆ ਰਹੀਆਂ ਅਧਿਆਪਕਾਂ ਦੀਆਂ ਮੰਗਾਂ ਫਾਈਲਾਂ ਤੋਂ ਮਿੱਟੀ ਝਾੜਨ ਲਈ ਕਹਿ ਰਹੀਆਂ ਹਨਮੀਂਹ ਹਨੇਰੀ, ਧੁੱਪ ਅਤੇ ਠੰਢ ਵਿੱਚ ਆਪਣੇ ਹੱਕ ਮੰਗਣ ਵਾਲੇ ਅਧਿਆਪਕਾਂ ਨੂੰ ਪਾਣੀ ਦੀਆਂ ਬੁਛਾੜਾਂ ਅਤੇ ਲਾਠੀਚਾਰਜ ਨਾਲ ਸਨਮਾਨਿਤ ਕੀਤਾ ਜਾਂਦਾ ਹੈਜਦੋਂ ਅਧਿਆਪਕ ਸੜਕਾਂ ’ਤੇ ਰੁਲ ਰਿਹਾ ਹੋਵੇ, ਉਦੋਂ ਕਿਵੇਂ ਦਿਲ ਨੂੰ ਸਮਝਾਈਏ ਕਿ ਸੜਕਾਂ ’ਤੇ ਰੁਲਣ ਵਾਲਾ ਦੇਸ਼ ਦਾ ਨਿਰਮਾਤਾ ਹੈਜਦੋਂ ਦੇਸ਼ ਦਾ ਨਿਰਮਾਣ ਕਰਨ ਵਾਲਾ ਤਾਂ ਆਪ ਸੰਘਰਸ਼ ਦੇ ਰਾਹ ਤੁਰਨ ਲਈ ਮਜਬੂਰ ਹੋ ਚੁੱਕਿਆ ਹੈ ਤਾਂ ਫਿਰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕੌਣ ਪੜ੍ਹਾਏਗਾ, ਇਹ ਸੋਚਣ ਵਾਲੀ ਗੱਲ ਹੈ

ਅਧਿਆਪਕ ਇੱਕ ਪੇਸ਼ਾ ਨਹੀਂ ਇਹ ਉਹ ਪਦਵੀ ਹੈ ਜਿਸਦੀ ਤੁਲਨਾ ਕਿਸੇ ਹੋਰ ਪਦਵੀ ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਿੰਨੀਆਂ ਨੌਕਰੀਆਂ ਜਾਂ ਕੰਮ ਬਾਕੀ ਹਨ, ਉਹ ਸਾਰੇ ਅਧਿਆਪਕ ਤੋਂ ਹੀ ਹੋ ਕੇ ਜਾਂਦੇ ਹਨਹਰ ਮੰਜ਼ਿਲ ਦੀ ਪ੍ਰਾਪਤੀ ਦਾ ਰਸਤਾ ਅਧਿਆਪਕ ਦੇ ਮਾਰਗਦਰਸ਼ਨ ਤੋਂ ਹੀ ਜਾਂਦਾ ਹੈਅਧਿਆਪਕ ਇੱਕ ਦੀਵਾ ਹੈ, ਜਿਹੜੇ ਵਿਦਿਆਰਥੀ ਦੀ ਹਨੇਰੀ ਜ਼ਿੰਦਗੀ ਨੂੰ ਰੋਸ਼ਨ ਕਰਕੇ ਚਾਨਣ ਵੱਲ ਭੇਜਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ

5 ਸਤੰਬਰ ਦਾ ਦਿਨ ਜਦੋਂ ਪੂਰਾ ਦੇਸ਼ ਭਾਰਤ ਦੇ ਦੂਜੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦਾ ਜਨਮ ਦਿਨ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ, ਉਸ ਸਮੇਂ ਸਰਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਅਧਿਆਪਕਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਨੂੰ ਅਧਿਆਪਕ ਦਿਵਸ ਦਾ ਤੋਹਫਾ ਦੇਣ। ਅਧਿਆਪਕ ਵਰਗ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਨੂੰ ਤੋਹਫਾ ਦੇਣਾ ਅਧਿਆਪਕ ਦਿਵਸ ’ਤੇ ਉਨ੍ਹਾਂ ਦਾ ਸੱਚਾ ਸਨਮਾਨ ਹੋਵੇਗਾ ਜਿਸਦੇ ਉਹ ਅਸਲ ਵਿੱਚ ਹੱਕਦਾਰ ਹਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਰਜਵਿੰਦਰ ਪਾਲ ਸ਼ਰਮਾ

ਰਜਵਿੰਦਰ ਪਾਲ ਸ਼ਰਮਾ

Kaljharani, Bathinda, Punjab, India.
Phone: (91 - 70873 - 67969)
Email: (rajvinderpal3@gmail.com)

More articles from this author