RajwinderPalSharma7ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ ਕੰਮ ਮਨੁੱਖ ਦੀ ਮੁੱਖ ਲੋੜ ਹੈ। ਵਿਹਲਾ ਮਨ ...
(16 ਸਤੰਬਰ 2025)


ਭਗਵਤ ਗੀਤਾ ਵਿੱਚ ਮਨੁੱਖ ਨੂੰ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਕਿ ਕੰਮ ਹੀ ਪੂਜਾ ਹੈ
ਮਨੁੱਖ ਕੰਮ ਕਰੇ, ਫ਼ਲ ਦੀ ਚਿੰਤਾ ਨਾ ਕਰੇ। ਜੇਕਰ ਮਨੁੱਖ ਕਰਮ ਕਰੇਗਾ, ਉਸਦੀ ਮਿਹਨਤ ਨੂੰ ਫ਼ਲ ਜ਼ਰੂਰ ਲੱਗੇਗਾਮਨੁੱਖ ਪੜ੍ਹਦਾ ਜ਼ਰੂਰ ਹੈ, ਉਹ ਪੜ੍ਹ ਪੜ੍ਹ ਥੱਕ ਗਿਆ ਪਰ ਕੋਈ ਬਦਲਾਅ ਨਹੀਂ ਆਇਆ ਕਿਉਂਕਿ ਅਮਲਾਂ ਤੋਂ ਬਿਨਾਂ ਗਿਆਨ ਭਾਰ ਹੈਜਿਸ ਗਿਆਨ ਨੂੰ ਅਮਲ ਵਿੱਚ ਨਾ ਲਿਆਂਦਾ ਜਾਵੇ, ਅਜਿਹੀ ਕੀਤੀ ਹੋਈ ਪੜ੍ਹਾਈ ਅਤੇ ਪ੍ਰਾਪਤ ਕੀਤੀ ਡਿਗਰੀ ਦਾ ਕੋਈ ਫ਼ਾਇਦਾ ਨਹੀਂ ਹੁੰਦਾਕੰਮ ਕਰਨ ਵਾਲਿਆਂ ਲਈ ਕੰਮ ਬਹੁਤ ਹੈ ਪ੍ਰੰਤੂ ਟਾਲ਼ ਮਟੋਲ਼ ਕਰਨ ਵਾਲਿਆਂ ਲਈ ਬਹਾਨੇ ਉਸ ਤੋਂ ਵੀ ਵੱਧ

ਜਹਾਜ਼ ਭਰ ਭਰ ਕੇ ਵਿਦੇਸ਼ਾਂ ਤੋਂ ਆ ਰਹੇ ਨੌਜਵਾਨ ਸੁਨਹਿਰੀ ਭਵਿੱਖ ਦੀ ਭਾਲ ਵਿੱਚ ਪਤਾ ਨਹੀਂ ਕਿੰਨੇ ਤਸੀਹੇ ਝੱਲ ਚੁੱਕੇ ਹਨਭਵਿੱਖ ਸੁਨਹਿਰੀ ਹੋਵੇਗਾ ਸਾਡੇ ਕੰਮ ਨਾਲ। ਜਦੋਂ ਅਸੀਂ ਕੰਮ ਨਹੀਂ ਕਰਾਂਗੇ ਚਾਹੇ ਆਪਣਾ ਦੇਸ਼ ਹੋਵੇ ਜਾਂ ਬਿਗਾਨਾ, ਫਿਰ ਭਵਿੱਖ ਵਧੀਆ ਕਿਵੇਂ ਹੋਵੇਗਾ?

ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ ਕੰਮ ਮਨੁੱਖ ਦੀ ਮੁੱਖ ਲੋੜ ਹੈਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈਕੰਮ ਕਰਨ ਵਾਲਾ ਹਮੇਸ਼ਾ ਤੰਦਰੁਸਤ ਅਤੇ ਬੁਰੇ ਖਿਆਲਾਂ ਤੋਂ ਦੂਰ ਰਹਿੰਦਾ ਹੈਕੰਮ ਨੂੰ ਸ਼ੌਕ ਨਾਲ ਕਰਨ ਵਾਲੇ ਕੰਮ ਵਿੱਚੋਂ ਸਦਾ ਖੁਸ਼ੀ ਲੱਭਦੇ ਹਨਜਿਨ੍ਹਾਂ ਦੀ ਕੰਮ ਕਰਕੇ ਰੂਹ ਖੁਸ਼ ਹੋ ਜਾਵੇ, ਉਹਨਾਂ ਲਈ ਕੰਮ ਹੀ ਵਰਦਾਨ ਹੈਕਿਸੇ ਲੇਖਕ ਨੇ ਕਿਆ ਖ਼ੂਬ ਲਿਖਿਆ ਹੈ ਕਿ ਜ਼ਿੰਦਗੀ ਵਿੱਚ ਇੰਨਾ ਕੰਮ ਕਰੋ ਕਿ ਤੁਹਾਡੇ ਕੰਮ ਨੂੰ ਦੇਖ ਕੇ ਕੰਮ ਵੀ ਥੱਕ ਜਾਵੇਚਿਹਰੇ ’ਤੇ ਪਈਆਂ ਝੁਰੜੀਆਂ ਚਾਹੇ ਖ਼ੂਬਸੂਰਤੀ ਨੂੰ ਘਟਾਉਂਦੀਆਂ ਹਨ ਪ੍ਰੰਤੂ ਹੱਥ ’ਤੇ ਪਈਆਂ ਝੁਰੜੀਆਂ ਤੁਹਾਡੇ ਕਾਮੇ ਹੋਣ ਦੀਆਂ ਨਿਸ਼ਾਨੀਆਂ ਹਨਪੈਸੇ ਅਤੇ ਰੁਤਬੇ ਨਾਲ ਕੰਮ ਤਾਂ ਮਿਲ ਜਾਂਦਾ ਹੈ ਪ੍ਰੰਤੂ ਕੰਮ ਨਾਲ ਮਿਲਿਆ ਪੈਸਾ ਅਤੇ ਰੁਤਬਾ ਮਨੁੱਖ ਨੂੰ ਹਰ ਜਗ੍ਹਾ ਸਨਮਾਨ ਦਿਵਾਉਂਦਾ ਹੈ

ਵਿਦੇਸ਼ਾਂ ਵੱਲ ਵਹੀਰਾਂ ਘੱਤਣ ਵਾਲਿਆਂ ਲਈ ਦੇਸ਼ ਵਿੱਚ ਕੰਮ ਨਹੀਂ, ਪ੍ਰੰਤੂ ਗੁਆਂਢੀ ਸੂਬਿਆਂ ਦੇ ਕਾਮੇ ਪੰਜਾਬ ਵਿੱਚ ਆ ਕੇ ਚੰਗੀ ਕਮਾਈ ਕਰਕੇ ਪਰਿਵਾਰ ਪਾਲ ਰਹੇ ਹਨਮੇਰੇ ਪਿੰਡ ਵਿੱਚ ਬਿਸਕੁਟ ਦੀ ਭੱਠੀ ’ਤੇ ਕੰਮ ਕਰਨ ਵਾਲਾ ਰਾਮਚੰਦ ਉੱਤਰ ਪ੍ਰਦੇਸ਼ ਦੇ ਪਰਿਆਗਰਾਜ (ਪੁਰਾਣਾ ਨਾਮ ਇਲਾਹਾਬਾਦ) ਦਾ ਰਹਿਣ ਵਾਲਾ ਹੈਉਹ ਇਕੱਲਾ ਇੱਥੇ ਰਹਿੰਦਾ ਹੈਮੈਂ ਉਸ ਕੋਲ ਜਦੋਂ ਬਿਸਕੁਟ ਕਢਵਾਉਣ ਗਿਆ ਤਾਂ ਮੈਂ ਦੇਖਿਆ, ਜੂਨ ਮਹੀਨੇ ਵਿੱਚ ਹੁਣ ਜਦੋਂ ਅਸੀਂ ਪੱਖੇ, ਕੂਲਰਾਂ ਏਅਰ ਕੰਡੀਸ਼ਨਰਾਂ ਵਿੱਚ ਅਰਾਮ ਕਰ ਰਹੇ ਹੁੰਦੇ ਹਾਂ, ਉਸ ਸਮੇਂ ਉਸ ਪ੍ਰਵਾਸੀ ਮਜ਼ਦੂਰ ਕੋਲ ਪੱਖਾ ਵੀ ਨਹੀਂ ਸੀਉਹ ਸਵੇਰੇ ਦੋ ਵਜੇ ਉੱਠ ਕੇ ਕੰਮ ਕਰਨਾ ਸ਼ੁਰੂ ਕਰਦਾ ਹੈਜਿਵੇਂ ਜਿਵੇਂ ਧੁੱਪ ਚੜ੍ਹਦੀ ਹੈ, ਗਰਮੀ ਵਿੱਚ ਕੰਮ ਕਰਨਾ ਮੁਸ਼ਿਕਲ ਹੁੰਦਾ ਹੈ ਅਤੇ ਉਹ ਦੁਪਹਿਰ ਦਾ ਸਮਾਂ ਨਿੰਮ ਦੀ ਛਾਂ ਥੱਲੇ ਬੈਠ ਕੇ ਗੁਜ਼ਾਰਦਾ ਹੈਰਾਮਚੰਦ ਵਰਗੇ ਪਤਾ ਨਹੀਂ ਕਿੰਨੇ ਹੀ ਮਜ਼ਦੂਰ ਪੰਜਾਬ ਵਿੱਚ ਸਫ਼ਲਤਾ ਦੇ ਝੰਡੇ ਗੱਡ ਰਹੇ ਹਨ ਅਤੇ ਪੰਜਾਬੀ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਹਨ, ਇਹ ਕਿਹੋ ਜਿਹੀ ਸਥਿਤੀ ਪੈਦਾ ਹੋ ਗਈ ਹੈ? ਕਿਤੇ ਇਹ ਗੱਲ ਤਾਂ ਨਹੀਂ ਕਿ ਅਜੋਕੇ ਸਮੇਂ ਵਿੱਚ ਅਸੀਂ ਕੰਮ ਤੋਂ ਭੱਜ ਰਹੇ ਹਾਂਪੰਜਾਬੀ, ਜੋ ਮਿੱਟੀ ਨਾਲ ਮਿੱਟੀ ਹੋ ਕੇ ਪੂਰੀ ਦੇਸ਼ ਦਾ ਢਿੱਡ ਭਰਦਾ ਸੀ, ਉਸ ਉੱਤੇ ਵੀ ਵਿਦੇਸ਼ਾਂ ਦੇ ਠਾਠ-ਬਾਠ ਦਾ ਨਸ਼ਾ ਸਵਾਰ ਹੋ ਚੁੱਕਿਆ ਹੈਜੇ ਕਿਸੇ ਨੂੰ ਯਕੀਨ ਨਹੀਂ ਤਾਂ ਦੁਆਬੇ ਵੱਲ ਝਾਤ ਮਾਰ ਲਵੋ, ਪਿੰਡਾਂ ਦੇ ਪਿੰਡ ਖਾਲੀ ਹੋ ਚੁੱਕੇ ਹਨਮਾਝਾ ਅਤੇ ਮਾਲਵਾ ਵੀ ਦੁਆਬੇ ਨੂੰ ਪੂਰੀ ਟੱਕਰ ਦੇ ਰਿਹਾ ਹੈਲਿਮਟਾਂ ਅਤੇ ਕਰਜ਼ੇ ਚੁੱਕ ਚੁੱਕ ਵਿਦੇਸ਼ਾਂ ਨੂੰ ਜਾਣ ਵਾਲੇ ਵਿਦੇਸ਼ਾਂ ਵਿੱਚ ਵੀ ਸੌਖੇ ਨਹੀਂਉੱਥੇ ਉਹਨਾਂ ਨਾਲ ਹੋਣ ਵਾਲਾ ਭੇਦਭਾਵ ਖੂਬਸੂਰਤ ਧਰਤੀ ਦੀ ਅਸਲੀਅਤ ਬਿਆਨ ਕਰਦਾ ਹੈਸੱਚ ਹਮੇਸ਼ਾ ਕੌੜਾ ਹੁੰਦਾ ਹੈਸਚਾਈ ਤਾਂ ਇਹ ਹੈ ਕਿ ਅਜੋਕੇ ਨੌਜਵਾਨ ਛੇਤੀ ਤੋਂ ਛੇਤੀ ਅਮੀਰ ਹੋਣਾ ਲੋਚਦੇ ਹਨਥੋੜ੍ਹੇ ਸਮੇਂ ਵਿੱਚ ਬਹੁਤੇ ਦੀ ਭਾਲ ਕਰਦੇ ਹਨਸਫ਼ਲਤਾ ਇੱਕ ਦਿਨ ਵਿੱਚ ਨਹੀਂ ਮਿਲਦੀ ਪ੍ਰੰਤੂ ਜੇਕਰ ਯਤਨ ਜਾਰੀ ਰਹਿਣ ਤਾਂ ਇੱਕ ਨਾ ਇੱਕ ਦਿਨ ਸਫ਼ਲਤਾ ਜ਼ਰੂਰ ਮਿਲਦੀ ਹੈ

ਕੰਮ ਕੋਈ ਵੀ ਛੋਟਾ, ਵੱਡਾ ਨਹੀਂ ਹੁੰਦਾ, ਵਿਅਕਤੀ ਦੀ ਸੋਚ ਹੀ ਛੋਟੀ ਵੱਡੀ ਹੁੰਦੀ ਹੈਅੱਲੜ੍ਹ ਉਮਰਾਂ ਵਾਲੇ ਆਪਣੇ ਦੇਸ਼ ਵਿੱਚ ਰਹਿਕੇ ਤਾਂ ਸਕਿਉਰਟੀ ਗਾਰਡ ਲੱਗਣ ਵਿੱਚ ਵੀ ਸ਼ਰਮ ਮਹਿਸੂਸ ਕਰਦੇ ਹਨ ਪ੍ਰੰਤੂ ਵਿਦੇਸ਼ਾਂ ਵਿੱਚ ਜਾ ਕੇ ਪੈਟਰੋਲ ਪੰਪ, ਸ਼ੋਅ ਰੂਮਾਂ ਅਤੇ ਸੜਕਾਂ ’ਤੇ ਕੰਮ ਕਰਦੇ ਆਮ ਹੀ ਦੇਖੇ ਜਾ ਸਕਦੇ ਹਨਕੇਵਲ ਪ੍ਰਵਾਸ ਕਰਨ ਨਾਲ ਮਸਲਾ ਹੱਲ ਨਹੀਂ ਹੋਣਾ, ਕੰਮ ਕਰਨਾ ਹੋਵੇਗਾ। ਕੁਝ ਕਮੀਆਂ ਸਾਡੇ ਵਿੱਚ ਵੀ ਹਨ, ਸਾਨੂੰ ਵੀ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਹੋਵੇਗਾ। ਕੰਮ ਤਾਂ ਕਰਨ ਲਈ ਆਪਣੇ ਦੇਸ਼ ਵਿੱਚ ਵੀ ਬਹੁਤ ਹੈ ਪ੍ਰੰਤੂ ਕੰਮ ਕਰਨ ਨੂੰ ਜੀਅ ਨਹੀਂ ਕਰਦਾ, ਇਹੀ ਅਜੋਕੇ ਸਮੇਂ ਦੀ ਕੌੜੀ ਸਚਾਈ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਰਜਵਿੰਦਰ ਪਾਲ ਸ਼ਰਮਾ

ਰਜਵਿੰਦਰ ਪਾਲ ਸ਼ਰਮਾ

Kaljharani, Bathinda, Punjab, India.
Phone: (91 - 70873 - 67969)
Email: (rajvinderpal3@gmail.com)

More articles from this author