RajwinderPalSharma7ਜੇਕਰ ਪਾਣੀ ਦੀ ਬੂੰਦ ਬੂੰਦ ਨਾ ਸੰਭਾਲਾਂਗੇ ਤਾਂ ਫਿਰ ਬੂੰਦ ਬੂੰਦ ਲਈ ਤਰਸਾਂਗੇ। ਕਿਹੋ ਜਿਹਾ ...
(21 ਮਾਰਚ 2026)


ਧਰਤੀ ਨੌਂ ਗ੍ਰਹਿਆਂ ਵਿੱਚੋਂ ਇੱਕੋ ਇੱਕ ਅਜਿਹਾ ਗ੍ਰਹਿ ਹੈ ਜਿੱਥੇ ਜੀਵਨ ਦੀ ਹੋਂਦ ਸੰਭਵ ਹੈ
ਹਾਲਾਂਕਿ ਵਿਗਿਆਨੀ ਆਪਣੇ ਵੱਲੋਂ ਪੂਰੀ ਵਾਹ ਲਾ ਰਹੇ ਹਨ ਕਿ ਚੰਨ ਅਤੇ ਮੰਗਲ ਗ੍ਰਹਿ ਉੱਤੇ ਵੀ ਜੀਵਨ ਦੀ ਹੋਂਦ ਲੱਭੀ ਜਾਵੇ ਪ੍ਰੰਤੂ ਇਹ ਇੰਨਾ ਸੌਖਾ ਨਹੀਂ ਜਿਨ੍ਹਾਂ ਜਾਪਦਾ ਹੈ ਕਿਉਂਕਿ ਕੁਦਰਤ ਨੇ ਧਰਤੀ ਨੂੰ ਹੀ ਇਸ ਕਾਬਿਲ ਬਣਾਇਆ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਤਮਾਮ ਲੋੜਾਂ ਪੂਰੀਆਂ ਕਰ ਸਕੇਇਹੀ ਕਾਰਨ ਹੈ ਕਿ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆਮਨੁੱਖ ਦੀਆਂ ਧਰਤੀ ’ਤੇ ਬੁਨਿਆਦੀ ਲੋੜਾਂ ਸਾਹ ਲੈਣ ਤੋਂ ਬਾਅਦ ਰੋਟੀ ਕੱਪੜਾ ਅਤੇ ਮਕਾਨ ਹਨਸਭ ਤੋਂ ਜ਼ਰੂਰੀ ਅਤੇ ਮਹੱਤਵਪੂਰਨ ਲੋੜ ਰੋਟੀ ਹੈ ਪਰ ਉਸ ਤੋਂ ਪਹਿਲਾਂ ਪਾਣੀ ਹੈ ਸਾਹ ਲੈਣ ਤੋਂ ਬਾਅਦ ਮਨੁੱਖ ਜ਼ਿਆਦਾ ਸਮੇਂ ਤਕ ਪਾਣੀ ਬਿਨਾਂ ਜਿਊਂਦਾ ਨਹੀਂ ਰਹਿ ਸਕਦਾਪਾਣੀ ਕੁਦਰਤ ਦੀ ਅਨਮੋਲ ਦਾਤ ਹੈ ਜੋ ਧਰਤੀ ਦੇ ਹਰ ਬਾਸ਼ਿੰਦੇ ਨੂੰ ਮੁਫਤ ਪ੍ਰਦਾਨ ਕੀਤੀ ਗਈ ਹੈ ਪ੍ਰੰਤੂ ਤਕਨਾਲੋਜੀ ਅਤੇ ਵਿਗਿਆਨ ਦੀਆਂ ਕਾਢਾਂ ਦੇ ਨਾਲ ਨਾਲ ਮਨੁੱਖ ਦੇ ਅੰਨ੍ਹੇ ਲਾਲਚ ਨੇ ਪਾਣੀ ਵੀ ਬੋਤਲਾਂ ਵਿੱਚ ਬੰਦ ਕਰਕੇ ਸ਼ੋਅ ਰੂਮ ਦੇ ਸ਼ੀਸ਼ਿਆਂ ਵਿੱਚ ਚਿਣ ਕੇ ਰਖਵਾ ਦਿੱਤਾ

ਪਾਣੀ ਦਾ ਵਿਗਿਆਨਕ ਅਧਿਐੱਨ ਕਰਨ ’ਤੇ ਪਤਾ ਲਗਦਾ ਹੈ ਕਿ ਪਾਣੀ ਹਾਈਡ੍ਰੋਜਨ ਅਤੇ ਆਕਸੀਜਨ ਨਾਮਕ ਗੈਸਾਂ ਤੋਂ ਮਿਲਕੇ ਬਣਿਆ ਹੈ ਜਿਸਦਾ ਰਸਾਇਣਕ ਸੰਕੇਤ (H2O) ਹੈ ਭਾਵ ਪਾਣੀ ਹਾਈਡ੍ਰੋਜਨ ਦੇ ਦੋ ਅਤੇ ਆਕਸੀਜਨ ਦੇ ਇੱਕ ਅਣੂ ਤੋਂ ਮਿਲਕੇ ਬਣਿਆ ਹੈਪਾਣੀ ਧਰਤੀ ’ਤੇ ਜੀਵਨ ਦੀ ਹੋਂਦ ਦੀ ਸ਼ੁਰੂਆਤੀ ਕਹਾਣੀ ਨੂੰ ਬਿਆਨ ਕਰਦਾ ਹੈਇਤਿਹਾਸ ਗਵਾਹ ਹੈ ਕਿ ਜਿੰਨੀਆਂ ਵੀ ਸੱਭਿਆਤਾਵਾਂ ਵਿਕਸਿਤ ਹੋਈਆਂ, ਉਹ ਦਰਿਆਵਾਂ ਦੇ ਕੰਢਿਆਂ ਉੱਤੇ ਵਿਕਸਿਤ ਹੋਈਆਂ ਕਿਉਂਕਿ ਦਰਿਆਵਾਂ ਅਤੇ ਪਾਣੀ ਦੀ ਹੋਂਦ ਨੇ ਮਨੁੱਖ ਦੀ ਜ਼ਿੰਦਗੀ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਕਿ ਕੁਝ ਖਿੱਤਿਆਂ ਦੇ ਨਾਮ ਵੀ ਪਾਣੀ ਦੇ ਨਾਂ ’ਤੇ ਆ ਜੁੜੇ ਜਿਵੇਂ ਪੰਜਾਬ ਦਾ ਪੁਰਾਣਾ ਨਾਮ ਸਪਤ ਸਿੰਧੂ ਭਾਵ ਸੱਤ ਦਰਿਆਵਾਂ ਦੀ ਧਰਤੀ ਅਤੇ ਮੌਜੂਦਾ ਪੰਜਾਬ ਭਾਵ ਪੰਜ ਦਰਿਆਵਾਂ ਦੀ ਧਰਤੀਇਹ ਗੱਲ ਵੱਖਰੀ ਹੈ ਕਿ ਰਾਜਨੀਤੀ ਅਤੇ ਭੂ ਵੰਡ ਨੇ ਪੰਜ ਦਰਿਆਵਾਂ ਦੀ ਧਰਤੀ ਨੂੰ ਢਾਈ ਦਰਿਆਵਾਂ ਤਕ ਸਮੇਟ ਕੇ ਰੱਖ ਦਿੱਤਾ

ਜੀਵ ਜੰਤੂਆਂ ਅਤੇ ਪੰਛੀਆਂ ਤੋਂ ਲੈ ਕੇ ਧਰਤੀ ਦੀ ਹਰ ਸ਼ੈਅ ਨੂੰ ਪਾਣੀ ਨੇ ਪ੍ਰਭਾਵਿਤ ਕੀਤਾਜ਼ਿਆਦਾ ਪਾਣੀ ਹੋਇਆ ਤਾਂ ਹੜ੍ਹ ਨੇ ਕਹਿਰ ਢਾਹਿਆ ਅਤੇ ਜਦੋਂ ਮੀਂਹ ਨਾ ਪਏ ਤਾਂ ਸੋਕਾ ਹੰਢਾਇਆਕਾਇਨਾਤ ਦੇ ਚੱਕਰ ਵਿੱਚ ਨਿੱਤ ਦਿਨ ਆ ਰਹੇ ਬਦਲਾਅ ਨੇ‌ ਮੌਸਮ ਨੂੰ ਪ੍ਰਭਾਵਿਤ ਕੀਤਾਹੁਣ ਮੌਸਮ ਦਾ ਕੋਈ ਭਰੋਸਾ ਨਹੀਂ, ਸਾਰਾ ਸਿਸਟਮ ਹੀ ਹਿੱਲ ਗਿਆ ਹੈਕਦੋਂ ਮੀੰ ਆ ਜਾਵੇ, ਕਦੋਂ ਧੁੱਪ ਨਿਕਲੇ, ਕਦੋਂ ਗਰਮੀ ਪਵੇ, ਕਦੋਂ ਧੁੰਦ ਪੈਣ ਲੱਗ ਜਾਵੇ, ਸਭ ਡਾਵਾਂਡੋਲ ਅਤੇ ਰੱਬ ਭਰੋਸੇ

ਮਨੁੱਖ ਨੇ ਆਪਣੀਆਂ ਕਿਰਿਆਵਾਂ ਨਾਲ ਕੁਦਰਤ ਨੂੰ ਵੰਗਾਰਿਆਜੰਗਲ ਕੱਟ ਕੇ ਮਹਿਲ ਉਸਾਰ ਲਏ। ਪੰਜ ਤਾਰਾ ਹੋਟਲ ਬਣਾ ਕੇ ਸਹੂਲਤਾਂ ਦੇਣ ਦੇ ਚੱਕਰ ਵਿੱਚ ਕੁਦਰਤ ਦੇ ਵਿਨਾਸ਼ ਦਾ ਅਰੰਭ ਕੀਤਾਹੁਣ ਜਦੋਂ ਮੀਂਹ ਜ਼ਿਆਦਾ ਪੈਣ ਕਰਕੇ ਆਏ ਸਾਲ ਹੜ੍ਹ ਆਉਂਦੇ ਹਨ ਤਾਂ ਅਸੀਂ ਰੱਬ ਨੂੰ ਕੋਸਦੇ ਹਾਂ। ਦਰਿਆਵਾਂ ਦੇ ਰਾਹਾਂ ਵਿੱਚ ਤਾਂ ਅਸੀਂ ਉਸਾਰੀਆਂ ਕਰ ਲਈਆਂਆਪਣੇ ਫਾਇਦਿਆਂ ਲਈ ਪਾਣੀਆਂ ਦੇ ਰਾਹ ਬਦਲ ਦਿੱਤੇ। ਵਿਸ਼ਾਲ ਦਰਿਆਵਾਂ ਨੂੰ ਡੰਗ ਟਪਾਊ ਨਹਿਰਾਂ ਵਿੱਚ ਵਹਿਣ ਲਈ ਮਜਬੂਰ ਕਰ ਦਿੱਤਾਹੁਣ ਅਸੀਂ ਆਪ ਸਿਆਣੇ ਹਾਂ, ਦਰਿਆ ਦਾ ਪਾਣੀ ਨਹਿਰ ਵਿੱਚ ਛੱਡਾਂਗੇ, ਹੜ੍ਹ ਤਾਂ ਫਿਰ ਆਉਣਗੇ ਹੀਕੁਦਰਤ ਨਾਲ ਕੀਤੀ ਛੇੜਛਾੜ ਦੇ ਨਤੀਜੇ ਤਾਂ ਭੁਗਤਣੇ ਹੀ ਪੈਣਗੇ, ਅੱਜ ਨਹੀਂ ਤਾਂ ਕੱਲ੍ਹਜੋ ਬੀਜਿਆ ਹੁਣ ਉਸ ਨੂੰ ਵੱਢਣ ਦਾ ਵੇਲਾ ਆ ਗਿਆ ਹੈ; ਇਸ ਲਈ ਸਮਝਦਾਰੀ ਤੋਂ ਕੰਮ ਲਈਏ, ਕੁਦਰਤ ਵੱਲ ਪਰਤੀਏ ਅਤੇ ਉਸਦੀ ਸਰੁੱਖਿਆ ਨੂੰ ਤਰਜੀਹ ਦੇਈਏ

ਹਰ ਸਾਲ 1993 ਤੋਂ ਸੰਯੁਕਤ ਰਾਸ਼ਟਰ ਦੁਆਰਾ ਪਾਣੀ ਸਬੰਧੀ ਜਾਗਰੂਕਤਾ ਵਧਾਉਣ, ਇਸਦੀ ਸਾਂਭ ਸੰਭਾਲ ਕਰਨ ਅਤੇ ਦੁਰਵਰਤੋਂ ਘਟਾਉਂਦੇ ਹੋਏ ਲੋੜਵੰਦਾਂ ਤਕ ਪਹੁੰਚਾਉਣ ਲਈ 22 ਮਾਰਚ ਨੂੰ ਵਿਸ਼ਵ ਜਲ ਦਿਵਸ ਮਨਾਇਆ ਜਾਂਦਾ ਹੈਮਨੁੱਖ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਹੁਣ ਪਾਣੀ ਦਾ ਵੀ ਦਿਨ ਮਨਾਉਣਾ ਪੈ ਰਿਹਾ ਹੈਲੋੜ ਇਸਦੀ ਤਾਂ ਪਈ ਕਿਉਂਕਿ ਪੂਰੀ ਦੁਨੀਆ ਵਿੱਚ ਕਰੋੜਾਂ ਲੋਕ ਅਜਿਹੇ ਹਨ ਜਿਹੜੇ ਸਾਫ ਸੁਥਰੇ ਪੀਣ ਵਾਲੇ ਪਾਣੀ ਤੋਂ ਵਾਂਝੇ ਹਨ ਇਨ੍ਹਾਂ ਬਾਸ਼ਿੰਦਿਆਂ ਤਕ ਪਾਣੀ ਪਹੁੰਚਾਉਣਾ ਹੀ ਵਿਸ਼ਵ ਜਲ ਦਿਵਸ ਨੂੰ ਮਨਾਉਣ ਦਾ ਮਨੋਰਥ ਹੈਇਹ ਮਨੋਰਥ ਤਾਂ ਹੀ ਸਫਲ ਹੋ ਸਕਦਾ ਹੈ ਜਦੋਂ ਅਸੀਂ ਪਾਣੀ ਦੀ ਦੁਰਵਰਤੋਂ ਨੂੰ ਰੋਕ ਕੇ ਸਮਝਦਾਰੀ ਨਾਲ ਇਸਦੀ ਵਰਤੋਂ ਕਰਦੇ ਹੋਏ ਪਾਣੀ ਦੇ ਵਾਂਝਿਆਂ ਤਕ ਵੀ ਪਾਣੀ ਪਹੁੰਚਾਵਾਂਗੇਹੁਣ ਸਮਾਂ ਅਜਿਹਾ ਆ ਰਿਹਾ ਹੈ ਜੇਕਰ ਪਾਣੀ ਦੀ ਬੂੰਦ ਬੂੰਦ ਨਾ ਸੰਭਾਲਾਂਗੇ ਤਾਂ ਫਿਰ ਬੂੰਦ ਬੂੰਦ ਲਈ ਤਰਸਾਂਗੇਕਿਹੋ ਜਿਹਾ ਸਮਾਂ ਦੇਖਣਾ ਚਾਹੁੰਦੇ ਹਾਂ, ਇਸਦਾ ਫੈਸਲਾ ਸਾਡੇ ਹੀ ਹੱਥਾਂ ਵਿੱਚ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਰਜਵਿੰਦਰ ਪਾਲ ਸ਼ਰਮਾ

ਰਜਵਿੰਦਰ ਪਾਲ ਸ਼ਰਮਾ

Kaljharani, Bathinda, Punjab, India.
Phone: (91 - 70873 - 67969)
Email: (rajvinderpal3@gmail.com)

More articles from this author