RajwinderPalSharma7ਗੱਲ ਕਰਦੇ ਕਰਦੇ ਮੈਂ ਦੇਖਿਆ, ਉੱਥੇ ਪੰਜਾਬ ਰੋਡਵੇਜ਼ ਦੀ ਕਪੂਰਥਲੇ ਤੋਂ ਜਲੰਧਰ ਜਾਣ ...
(22 ਅਪਰੈਲ 2026)


ਜ਼ਿੰਦਗੀ ਵੀ ਇੱਕ ਸਫਰ ਹੈ
, ਇੱਕ ਯਾਤਰਾ ਹੈ ਮਨੁੱਖ ਹਰ ਦਿਨ ਕਿਸੇ ਨਾ ਕਿਸੇ ਪਾਸੇ ਯਾਤਰਾ ਜ਼ਰੂਰ ਕਰਦਾ ਹੈ, ਚਾਹੇ ਉਹ ਕੰਮ ਕਰਨ ਜਾਵੇ, ਬੱਚੇ ਸਕੂਲ ਜਾਣ, ਬਜ਼ੁਰਗਾਂ ਨੇ ਪੈਨਸ਼ਨ ਕਢਵਾਉਣ ਜਾਣਾ ਹੋਵੇ ਜਾਂ ਘਰ ਤੋਂ ਮੰਦਰ ਗੁਰਦੁਆਰੇ ਤਕਲੰਮੀ ਯਾਤਰਾ ਬਹੁਤ ਕੁਝ ਸਿਖਾਵੇ, ਇਹ ਜ਼ਰੂਰੀ ਨਹੀਂ ਹੁੰਦਾ, ਕਈ ਵਾਰ ਛੋਟੀ ਜਿਹਾ ਸਫਰ ਵੀ ਬਹੁਤ ਵੱਡੀ ਸਿੱਖਿਆ ਦੇ ਜਾਂਦਾ ਹੈਇਹ ਗੱਲ ਮਹੀਨਾ ਕੁ ਪੁਰਾਣੀ ਹੋਵੇਗੀਮੈਂ ਦਫਤਰੀ ਕੰਮਕਾਜ ਲਈ ਅਕਸਰ ਜਲੰਧਰ ਜਾਂਦਾ ਰਹਿੰਦਾ ਹਾਂਘਰੋਂ ਸਵੇਰੇ ਪੌਣੇ ਪੰਜ ਬੱਸ ਫੜਨੀ, ਬਠਿੰਡੇ ਜਾ ਕੇ ਜਲੰਧਰ ਲੁਧਿਆਣਾ ਬਾਈਪਾਸ ਬਰਨਾਲਾ ਡਿਪੂ ਦੀ ਬੱਸ ਲੈ ਕੇ ਸਾਢੇ ਕੁ ਨੌਂ ਵਜੇ ਨੂੰ ਜਲੰਧਰ ਪਹੁੰਚਣਾ ਉੱਥੋਂ ਆਉਣ ਵੇਲੇ ਮੋਗਾ, ਬਾਘਾ ਪੁਰਾਣਾ, ਕੋਟਕਪੂਰਾ ਹੁੰਦੇ ਹੋਏ ਬਠਿੰਡਾ ਪਹੁੰਚਣਾ ਮੇਰਾ ਰੂਟ ਹੁੰਦਾ ਸੀਇਸ ਸਫਰ ਦੌਰਾਨ ਜਿਹੜੀ ਸਭ ਤੋਂ ਵੱਡੀ ਮੁਸ਼ਕਿਲ ਆਉਂਦੀ, ਉਹ ਹੁੰਦੀ ਬਾਥਰੂਮ ਕਰਨ ਦੀਬਠਿੰਡਾ ਚੱਲ ਕੇ ਰਾਮਪੁਰਾ ਅਤੇ ਲੁਧਿਆਣਾ ਪਹੁੰਚ ਕੇ ਜਲੰਧਰ ਬਾਈਪਾਸ ’ਤੇ ਮੈਂ ਜ਼ਰੂਰ ਬਾਥਰੂਮ ਕਰਨ ਲਈ ਰੁਕਦਾਕੰਡਕਟਰ ਅਤੇ ਡਰਾਇਵਰ ਵੀ ਮੇਰੇ ਨਾਲ ਰੁਕਦੇਕਈ ਵਾਰ ਬੱਸ ਵਿੱਚ ਜਾਣ ਕਰਕੇ ਡਰਾਇਵਰ, ਕੰਡਕਟਰ ਨਾਲ ਇੱਕ ਸਾਂਝ ਬਣ ਗਈ

ਇਸ ਵਾਰ ਵੀ ਮੈਂ ਜਦੋਂ ਲੁਧਿਆਣਾ ਪਹੁੰਚਿਆ ਤਾਂ ਕਡੰਕਟਰ ਬੱਸ ਤੋਂ ਉੱਤਰ ਕੇ ਖੜ੍ਹ ਗਿਆਮੈਂ ਸੋਚਿਆ ਇਹ ਵੀ ਆਵੇਗਾ, ਬੱਸ ਰੁਕੇਗੀ, ਮੈਂ ਵੀ ਬਾਥਰੂਮ ਕਰਨ ਲਈ ਬੱਸ ਤੋਂ ਉੱਤਰ ਗਿਆਜਦੋਂ ਕੁਝ ਸਕੰਟ ਬਾਅਦ ਮੈਂ ਵਾਪਸ ਆਇਆ ਤਾਂ ਮੈਂ ਦੇਖਿਆ, ਬੱਸ ਉੱਥੇ ਨਹੀਂ ਸੀਸਾਹਮਣੇ ਦੇਖਿਆ, ਬੱਸ ਜਾ ਰਹੀ ਸੀਮੈਂ ਹੰਭਲੇ ਪੈ ਗਿਆ ਕਿਉਂਕਿ ਬੱਸ ਵਿੱਚ ਮੇਰਾ ਬੈਗ ਸੀ ਉਸ ਬੈਗ ਵਿੱਚ ਕੁਝ ਜ਼ਰੂਰੀ ਕਾਗਜ਼ ਸਨ, ਜੋ ਜਲੰਧਰ ਪਹੁੰਚਾਉਣੇ ਸਨਮੇਰੇ ਕੋਲ ਬੱਸ ਕੰਡਕਟਰ ਅਤੇ ਡਰਾਇਵਰ ਦਾ ਨੰਬਰ ਵੀ ਨਹੀਂ ਸੀਮੈਂ ਆਪਣੇ ਦੋਸਤ ਬਲਵੀਰ ਸਿੰਘ ਨੂੰ ਫ਼ੋਨ ਲਾਇਆ ਜੋ ਪੰਜਾਬ ਰੋਡਵੇਜ਼ ਵਿੱਚ ਇੰਸਪੈਕਟਰ ਦੇ ਅਹੁਦੇ ’ਤੇ ਬਠਿੰਡਾ ਡਿਪੂ ਵਿੱਚ ਤਾਇਨਾਤ ਹੈਮੈਂ ਉਸ ਨੂੰ ਆਪਣੀ ਮੁਸ਼ਕਿਲ ਬਾਰੇ ਦੱਸਿਆਉਸਨੇ ਮੈਨੂੰ ਦਿਲਾਸਾ ਦਿੱਤਾ, ਕੋਈ ਨਾ, ਮੈਂ ਕੁਝ ਕਰਦਾਂ

ਗੱਲ ਕਰਦੇ ਕਰਦੇ ਮੈਂ ਦੇਖਿਆ, ਉੱਥੇ ਪੰਜਾਬ ਰੋਡਵੇਜ਼ ਦੀ ਕਪੂਰਥਲੇ ਤੋਂ ਜਲੰਧਰ ਜਾਣ ਵਾਲੀ ਬੱਸ ਆ ਕੇ ਰੁਕੀਬਲਵੀਰ ਇੰਸਪੈਕਟਰ ਦਾ ਦੁਬਾਰਾ ਫੋਨ ਆਇਆਉਹ ਕਹਿੰਦਾ, ਹੁਣ ਕਿੱਥੇ ਹੋ? ਮੈਂ ਆਖਿਆ, ਮੈਂ ਕਪੂਰਥਲਾ ਤੋਂ ਜਲੰਧਰ ਜਾਣ ਵਾਲੀ ਬੱਸ ਵਿੱਚ ਬੈਠਾ ਹਾਂਉਹ ਕਹਿੰਦਾ, ਮੇਰੀ ਇਸ ਬੱਸ ਦੇ ਕੰਡਕਟਰ ਨਾਲ ਗੱਲ ਕਰਵਾਉਮੈਂ ਉਸਦੀ ਕੰਡਕਟਰ ਨਾਲ ਗੱਲ ਕਰਵਾ ਦਿੱਤੀ। ਕੰਡਕਟਰ ਬੱਸ ਇੰਸਪੈਕਟਰ ਦਾ ਮਿੱਤਰ ਨਿਕਲਿਆਬਲਵੀਰ ਨੇ ਮੈਨੂੰ ਕਿਹਾ ਕਿ ਜਲੰਧਰ ਪਹੁੰਚ ਕੇ ਆਪਣਾ ਬੈਗ ਫੜ ਲਵੀਂ ਮੈਂ ਫ਼ੋਨ ਕਰ ਦਿੱਤਾ ਹੈ

ਮੈਂ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਪੂਰਥਲਾ ਜਲੰਧਰ ਬੱਸ ਵਿੱਚ ਬੈਠ ਗਿਆਬਲਵੀਰ ਇੰਸਪੈਕਟਰ ਦੇ ਕਹਿਣ ’ਤੇ ਮੇਰੀ ਪੁਰਾਣੀ ਟਿਕਟ, ਜੋ ਮੈਂ ਬਠਿੰਡੇ ਤੋਂ ਲਈ ਸੀ, ਉਸ ਨੂੰ ਚਲਾ ਦਿੱਤਾ ਗਿਆ ਅਤੇ ਮੈਂ ਜਲੰਧਰ ਪਹੁੰਚ ਗਿਆ

ਜਲੰਧਰ ਪਹੁੰਚ ਕੇ ਮੈਂ ਬੱਸ ਕਡੰਕਟਰ ਤੋਂ ਬੈਗ ਫੜ ਕੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਗ਼ਲਤੀ ਮੰਨੀ ਕਿਉਂਕਿ ਮੈਂ ਜਦੋਂ ਲੁਧਿਆਣਾ ਉੱਤਰਿਆ ਤਾਂ ਉਹਨਾਂ ਨੂੰ ਦੱਸਣਾ ਭੁੱਲ ਗਿਆ, ਜੋ ਮੇਰੀ ਗ਼ਲਤੀ ਸੀਮੇਰੀ ਗ਼ਲਤੀ ਕਰਕੇ ਉਹਨਾਂ ਨੂੰ ਵੀ ਪਰੇਸ਼ਾਨੀ ਹੋਈ

ਮੇਰੀ ਗੱਲ ਸੁਣ ਕੇ ਕੰਡਕਟਰ ਮੁਸਕਰਾਇਆ ਅਤੇ ਬੋਲਿਆ, “ਕੋਈ ਨਾ ਬਾਈ, ਕਦੇ ਕਦੇ ਹੋ ਜਾਂਦਾ

ਮੈਂ ਆਪਣਾ ਬੈਗ ਫੜ ਕੇ ਦਫਤਰ ਵੱਲ ਵਧਣ ਲੱਗਿਆਦਫਤਰੀ ਕੰਮ ਨਿਪਟਾ ਕੇ ਜਲਦੀ ਹੀ ਘਰ ਵਾਪਸੀ ਕਰਦਾ ਹੋਇਆ ਚਾਰ ਕੁ ਵਜੇ ਘਰ ਪਹੁੰਚ ਗਿਆਇਸ ਤਰ੍ਹਾਂ ਇਹ ਸਫਰ ਸਿੱਖਿਆ ਦਿੰਦਾ ਹੋਇਆ ਖੱਟੀਆਂ ਮਿੱਠੀਆਂ ਯਾਦਾਂ ਵਾਲਾ ਹੋ ਕੇ ਯਾਦਗਾਰ ਬਣ ਗਿਆ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (
This email address is being protected from spambots. You need JavaScript enabled to view it.om)

About the Author

ਰਜਵਿੰਦਰ ਪਾਲ ਸ਼ਰਮਾ

ਰਜਵਿੰਦਰ ਪਾਲ ਸ਼ਰਮਾ

Kaljharani, Bathinda, Punjab, India.
Phone: (91 - 70873 - 67969)
Email: (rajvinderpal3@gmail.com)

More articles from this author