RajwinderPalSharma7ਬੱਚਿਆਂ ਨੂੰ ਅਸੀਂ ਕਿਹੋ ਜਿਹਾ ਬਣਾਉਣਾ ਚਾਹੁੰਦੇ ਹਾਂ, ਇਹ ਚੋਣ ...RadhaKrishanan
(5 ਸਤੰਬਰ 2025)


RadhaKrishananਪਾਕਿਸਤਾਨ ਦੀ ਸਮਾਜਿਕ ਕਾਰਕੁਨ ਅਤੇ ਨੋਬਲ ਪੁਰਸਕਾਰ ਵਿਜੇਤਾ ਮਲਾਲਾ ਯੂਸਫਜ਼ਈ ਦਾ ਕਥਨ ਹੈ ਕਿ ਇੱਕ ਬੱਚਾ
, ਇੱਕ ਅਧਿਆਪਕ, ਇੱਕ ਕਿਤਾਬ ਅਤੇ ਇੱਕ ਪੈੱਨ ਦੁਨੀਆਂ ਨੂੰ ਬਦਲ ਸਕਦੇ ਹਨਕਿਸੇ ਨੇ ਸੱਚ ਕਿਹਾ ਹੈ ਕਿ ਗੁਰੂ ਬਿਨਾਂ ਗੱਤ ਨਹੀਂ, ਸ਼ਾਹ ਬਿਨਾਂ ਪੱਤ ਨਹੀਂਗੁਰੂ ਤੋਂ ਬਿਨਾਂ ਜ਼ਿੰਦਗੀ ਵਿੱਚ ਮੰਜ਼ਿਲ ਦੀ ਪ੍ਰਾਪਤੀ ਸੰਭਵ ਨਹੀਂਗੁਰਬਾਣੀ ਵਿੱਚ ਵੀ ਗੁਰੂ ਨੂੰ ਵਡਿਆਇਆ ਗਿਆਗੋਬਿੰਦ ਤੋਂ ਵਧ ਕੇ ਗੁਰੂ ਨੂੰ ਦਰਜਾ ਦਿੱਤਾ ਗਿਆਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤੁ ਮਹੱਤ ਦੇ ਕਥਨ ਅਨੁਸਾਰ ਗੁਰੂ ਨੂੰ ਮਾਤਾ ਪਿਤਾ ਦੇ ਬਰਾਬਰ ਮਾਣ ਸਤਿਕਾਰ ਦਿੱਤਾ ਗਿਆਇੱਕ ਅਧਿਆਪਕ ਦੀ ਝਿੜਕ ਮਾਂ ਬਾਪ ਦੇ ਪਿਆਰ ਨਾਲੋਂ ਚੰਗੀ ਹੁੰਦੀ ਹੈਮਾਂ ਬੱਚੇ ਦੀ ਪਹਿਲੀ ਅਧਿਆਪਕ ਅਤੇ ਪਰਿਵਾਰ ਬੱਚੇ ਦਾ ਪਹਿਲਾ ਸਕੂਲ ਹੁੰਦਾ ਹੈ, ਜਿੱਥੇ ਤੋਤਲੀ ਆਵਾਜ਼ ਵਿੱਚ ਬੋਲਿਆ ਮਾਂ ਪਹਿਲਾ ਸ਼ਬਦ ਹੁੰਦਾ ਹੈਸਿੱਖਿਆ ਪ੍ਰਾਪਤੀ ਦੇ ਮੰਤਵ ਨਾਲ ਘਰ ਦੀ ਦਹਿਲੀਜ਼ ਤੋਂ ਨਿਕਲਿਆ ਬੱਚਾ ਸਕੂਲ, ਕਾਲਜ ਤੋਂ ਹੁੰਦਿਆਂ ਯੂਨੀਵਰਸਿਟੀ ਦੀਆਂ ਪੌੜੀਆਂ ਚੜ੍ਹਦਾ ਹੈਅਧਿਆਪਕ ਸਮਾਜ ਦਾ ਨਿਰਮਾਤਾ ਹੈਸਾਡੇ ਆਲੇ ਦੁਆਲੇ ਜੋ ਵੀ ਡਾਕਟਰ, ਇੰਜਨੀਅਰ, ਨੇਤਾ, ਪੁਲਿਸ, ਜੱਜ, ਵਕੀਲ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਰਮਚਾਰੀ ਅਸੀਂ ਦੇਖਦੇ ਹਾਂ, ਇਹ ਇੱਕ ਅਧਿਆਪਕ ਦੀ ਦੇਣ ਹਨਜਦੋਂ ਸਮਾਜ ਦੇ ਵਿੱਚ ਇਹ ਸਾਰੇ ਇੱਜ਼ਤ ਦੇ ਹੱਕਦਾਰ ਅਤੇ ਸਨਮਾਨ ਦੇ ਪਾਤਰ ਹਨ, ਉਦੋਂ ਅਧਿਆਪਕ ਵਰਗ ਦੀ ਮੌਜੂਦਾ ਦਸ਼ਾ ਚਿੰਤਾ ਪ੍ਰਗਟ ਕਰਦੀ ਹੋਈ ਬੁੱਧੀਜੀਵੀਆਂ ਨੂੰ ਚਿੰਤਨ ਕਰਨ ਲਈ ਮਜਬੂਰ ਕਰਦੀ ਹੈ

ਅਧਿਆਪਕ ਬਣਨਾ ਔਖਾ ਹੈ, ਪ੍ਰੰਤੂ ਇੱਕ ਉੱਤਮ ਅਧਿਆਪਕ ਬਣਨਾ ਉਸ ਤੋਂ ਵੀ ਔਖਾਹਰੇਕ ਅਧਿਆਪਕ ਦੁਆਰਾ ਵਿਦਿਆਰਥੀਆਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਕੇ ਛਾਪ ਛੱਡ ਜਾਣਾ ਸੌਖਾ ਕੰਮ ਨਹੀਂਅਧਿਆਪਕ ਇੱਕ ਪੇਸ਼ਾ ਨਹੀਂ, ਧਰਮ ਹੈਵਿੱਦਿਆ ਨੂੰ ਤੀਸਰਾ ਨੇਤਰ ਅਤੇ ਸਭ ਤੋਂ ਉੱਤਮ ਦਾਨ ਮੰਨਿਆ ਗਿਆ ਹੈਵਿਦਿਆਰਥੀਆਂ ਨੂੰ ਉਸ ਅਧਿਆਪਕ ਦਾ ਵਿਸ਼ਾ ਬਹੁਤ ਸੌਖਾ ਲਗਦਾ ਹੈ, ਜਿਹੜਾ ਵਿਦਿਆਰਥੀਆਂ ਵਿੱਚ ਹਰਮਨ ਪਿਆਰਾ ਹੋਵੇਇੱਕ ਉੱਤਮ ਅਧਿਆਪਕ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਕਾਮਯਾਬ ਹੋਣ ਦੇ ਮੂਲ ਮੰਤਰ ਦੱਸਦਾ ਹੋਇਆ ਇੱਕ ਚੰਗਾ ਇਨਸਾਨ ਬਣਨ ਲਈ ਵੀ ਪ੍ਰੇਰਿਤ ਕਰਦਾ ਹੈਵਿੱਦਿਆ ਦਾ ਮੁੱਖ ਮੰਤਵ ਨੌਕਰੀ ਪ੍ਰਾਪਤੀ ਨਹੀਂ ਸਗੋਂ ਚੰਗੇ ਨਾਗਰਿਕ ਪੈਦਾ ਕਰਨਾ ਹੈਬੱਚਿਆਂ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਾਖ਼ਲ ਕਰਵਾਕੇ ਸਭ ਕੁਝ ਅਧਿਆਪਕ ਵਰਗ ’ਤੇ ਛੱਡ ਕੇ ਮਾਪੇ ਆਪਣੇ ਫਰਜ਼ ਤੋਂ ਮੁਕਤ ਨਹੀਂ ਹੋ ਸਕਦੇਅਧਿਆਪਕਾਂ ਦੇ ਨਾਲ ਨਾਲ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਧਿਆਪਕਾਂ ਦਾ ਬੱਚੇ ਦਾ ਚੰਗੇ ਭਵਿੱਖ ਬਣਾਉਣ ਵਿੱਚ ਬਰਾਬਰ ਯੋਗਦਾਨ ਦੇਣਸਿੱਖਿਆ ਸੰਸਥਾਵਾਂ ਸਰਕਾਰੀ ਹੋਣ ਜਾਂ ਪ੍ਰਾਈਵੇਟ, ਦੋਵਾਂ ਵਿੱਚ ਅਧਿਆਪਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈਸਿੱਖਿਆ ਦੇ ਖ਼ੇਤਰ ਵਿੱਚ ਪਤਾ ਨਹੀਂ ਕਿਹੋ ਜਿਹੀ ਕ੍ਰਾਂਤੀ ਆਈ ਹੈ, ਦੇਸ਼ ਦੇ ਬਹੁਤੇ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਅਸਾਮੀਆਂ ਖ਼ਾਲੀ ਹਨਇੱਕ ਪ੍ਰਿੰਸੀਪਲ ਦੋ ਤੋਂ ਵੱਧ ਸਕੂਲਾਂ ਦਾ ਚਾਰਜ ਸੰਭਾਲ ਰਿਹਾ ਹੈਤਰੱਕੀ ਦੀ ਉਡੀਕ ਕਰ ਰਹੇ ਅਧਿਆਪਕ ਰਿਟਾਇਰ ਹੋ ਰਹੇ ਹਨਅਧਿਆਪਕਾਂ ਨੂੰ ਵਾਧੂ ਵਿਸ਼ੇ ਪੜ੍ਹਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਅਧਿਆਪਕਾਂ ਤੋਂ ਲਏ ਜਾਣ ਵਾਲੇ ਹੋਰ ਕੰਮ ਜਿਵੇਂ ਵੋਟਾਂ, ਮਰਦਮਸ਼ੁਮਾਰੀ, ਕਲਰਕ, ਝੋਨੇ ਅਤੇ ਕਣਕ ਦੀ ਪਰਾਲੀ ਪ੍ਰਬੰਧਨ ਆਦਿ ਅਧਿਆਪਕਾਂ ਨੂੰ ਸਿੱਖਿਆ ਅਤੇ ਵਿਦਿਆਰਥੀਆਂ ਤੋਂ ਦੂਰ ਕਰਦੇ ਹਨ ਇਸ ਨਾਲ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ, ਉੱਥੇ ਅਧਿਆਪਕ ਵਰਗ ਨੂੰ ਦੂਰ ਦੁਰਾਡੇ ਡਿਊਟੀਆਂ ਲੱਗਣ ਕਰਕੇ ਖੱਜਲਖੁਆਰ ਹੋਣਾ ਪੈਂਦਾ ਹੈਅਧਿਆਪਕ ਦਾ ਮੁੱਖ ਕੰਮ ਵਿਦਿਆਰਥੀਆਂ ਦੀ ਪੜ੍ਹਾਈ ਹੋਣਾ ਚਾਹੀਦਾ ਹੈ, ਹੋਰ ਕੁਝ ਨਹੀਂਜੇਕਰ ਅਧਿਆਪਕ ਵਾਧੂ ਡਿਊਟੀਆਂ ਵਿੱਚ ਉਲਝੇ ਰਹਿਣਗੇ ਫਿਰ ਬੱਚਿਆਂ ਨੂੰ ਪੜ੍ਹਾਵੇਗਾ ਕੌਣ? ਮਹੀਨਾਵਾਰ ਸਿਲੇਬਸ ਕਿਵੇਂ ਸਮੇਂ ਸਿਰ ਪੂਰਾ ਹੋਵੇਗਾ? ਜੇਕਰ ਸਿਲੇਬਸ ਸਮੇਂ ਸਿਰ ਪੂਰਾ ਨਹੀਂ ਹੋਵੇਗਾ ਤਾਂ ਬੱਚਿਆਂ ਦਾ ਮਹੀਨਾਵਾਰ ਟੈੱਸਟ ਕਿਸ ਅਧਾਰ ’ਤੇ ਹੋਵੇਗਾ? ਸਮੇਂ ਸਿਰ ਸਿਲੇਬਸ ਨਾ ਹੋਣ ਕਰਕੇ ਅਧਿਆਪਕ ਅਤੇ ਵਿਦਿਆਰਥੀ, ਦੋਵਾਂ ਦਾ ਬੋਝ ਵਧੇਗਾਇਸ ਨਾਲ ਵਿਦਿਆਰਥੀ ਅਤੇ ਅਧਿਆਪਕ, ਦੋਵਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ

ਅਧਿਆਪਕ ਦੇ ਮਾਣ ਸਨਮਾਨ ਅਤੇ ਸਤਿਕਾਰ ਦੀ ਗੱਲ ਜਦੋਂ ਵੀ ਚਲਦੀ ਹੈ, ਉਦੋਂ ਸਹਿਮਤ ਤਾਂ ਸਾਰੇ ਹੁੰਦੇ ਹਨ ਪ੍ਰੰਤੂ ਅਮਲ ਕੋਈ ਨਹੀਂ ਕਰਦਾਅਧਿਆਪਕ ਪੜ੍ਹਾਉਣ ਲਈ ਹੁੰਦੇ ਹਨ ਨਾ ਕਿ ਹਾਕਮਾਂ ਦੀ ਆਉ ਭਗਤ ਕਰਨ ਲਈਸਕੂਲ ਆਫ ਐਮੀਨੈਂਸ ਸਮਾਣਾ ਦੀ ਚਾਰ ਦਿਵਾਰੀ ਦਾ ਉਦਘਾਟਨ ਕਰਦਿਆਂ ਵਰਤਮਾਨ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਦੁਆਰਾ ਸਟੇਜ ਉੱਪਰ ਚੜ੍ਹ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਗਿਣਤੀ ਬਾਰੇ ਪੁੱਛਣਾ ਅਤੇ ਉਲੀਕੇ ਪ੍ਰੋਗਰਾਮ ਨੂੰ ਮਾੜਾ ਕਹਿਣਾ ਸਿਹਤ ਮੰਤਰੀ ਦੀ ਸੌੜੀ ਸੋਚ ਨੂੰ ਉਜਾਗਰ ਕਰਦਾ ਹੈਇਸੇ ਹੀ ਤਰ੍ਹਾਂ ਫ਼ਰੀਦਕੋਟ ਦੇ ਪਿੰਡ ਗੋਦਾਰਾ ਵਿੱਚ ਵਿਧਾਇਕ ਵੱਲੋਂ ਸਕੂਲ ਦਾ ਮੁਆਇਨਾ ਕਰਦੇ ਸਮੇਂ ਇਸ ਗੱਲੋਂ ਗੁੱਸੇ ਹੋ ਜਾਣਾ ਕਿ ਮਹਿਲਾ ਅਧਿਆਪਕ ਉਸਦੀ ਆਉ ਭਗਤ ਲਈ ਨਹੀਂ ਆਏਵਿਧਾਇਕ ਨੂੰ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਮਹਿਲਾ ਅਧਿਆਪਕਾਂ ਤਕ ਮੰਤਰੀ ਨੂੰ ਕੀ ਕੰਮ ਸੀ? ਅਜਿਹਾ ਕਿਹੜਾ ਕੰਮ ਹੈ ਜਿਹੜਾ ਪੁਰਸ਼ ਅਧਿਆਪਕ ਨਹੀਂ ਕਰ ਸਕੇ? ਜਦੋਂ ਸਕੂਲ ਵਿੱਚ ਪੰਜ ਅਧਿਆਪਕ ਮੌਜੂਦ ਹਨ, ਉਹਨਾਂ ਵਿੱਚੋਂ ਦੋ ਪੁਰਸ਼ ਅਧਿਆਪਕ ਵਿਧਾਇਕ ਦੀ ਆਉ ਭਗਤ ਕਰ ਰਹੇ ਹਨ, ਤਿੰਨ ਮਹਿਲਾ ਅਧਿਆਪਕ ਛੋਟੇ ਬੱਚਿਆਂ ਨੂੰ ਜਮਾਤ ਵਿੱਚ ਚੁੱਪ ਕਰਵਾ ਕੇ ਸਕੂਲ ਦੇ ਅਨੁਸ਼ਾਸਨ ਨੂੰ ਕਾਇਮ ਰੱਖ ਰਹੇ ਹਨ, ਵਿਧਾਇਕ ਵੱਲੋਂ ਉਹਨਾਂ ਮਹਿਲਾਂ ਅਧਿਆਪਕਾਂ ਦੀ ਵਿਧਾਨ ਸਭਾ ਦੇ ਸਪੀਕਰ ਕੋਲ ਸ਼ਿਕਾਇਤ ਕਰਕੇ ਵਿਧਾਨ ਸਭਾ ਵਿੱਚ ਸਪੀਕਰ ਵੱਲੋਂ ਤਲਬ ਕਰਨਾ ਅਧਿਆਪਕਾਂ ਦੀ ਬੇਇੱਜ਼ਤੀ ਅਤੇ ਤੌਹੀਨ ਕਰਨਾ ਹੈ

ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਵਿੱਚ ਘਟ ਰਹੀ ਸਹਿਣਸ਼ੀਲਤਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਰਿਸ਼ਤਿਆਂ ਵਿੱਚ ਤਣਾਅ ਵਧਾਉਂਦੀ ਹੈਅੱਜ ਤੋਂ ਵੀਹ-ਪੱਚੀ ਸਾਲ ਪਹਿਲਾਂ ਅਧਿਆਪਕ ਵਿਦਿਆਰਥੀ ਨੂੰ ਕੁੱਟ ਵੀ ਦਿੰਦਾ ਤਾਂ ਵਿਦਿਆਰਥੀ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਉਹ ਸੀ ਵੀ ਕਰ ਜਾਵੇ ਪ੍ਰੰਤੂ ਬਦਲਦੇ ਸਮੇਂ ਨੇ ਮਾਪਿਆਂ ਦੁਆਰਾ ਬੱਚੇ ਨੂੰ ਦਿੱਤੀ ਗਈ ਖੁੱਲ੍ਹ ਵਿਦਿਆਰਥੀਆਂ ਲਈ ਨਾਸੂਰ ਬਣ ਗਈ ਹੈਮੇਰੇ ਦੋਸਤ ਅਧਿਆਪਕ ਦੇ ਸਕੂਲ ਵਿੱਚ ਵਾਪਰੀ ਘਟਨਾ ਇਹ ਦਰਸਾਉਣ ਦਾ ਯਤਨ ਕਰਦੀ ਹੈ ਕਿ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੀ ਸੋਚ ਵਿੱਚ ਕਿੰਨਾ ਨਿਘਾਰ ਆ ਚੁੱਕਿਆ ਹੈਉਸਨੇ ਦੱਸਿਆ ਕਿ ਉਸਦੇ ਸਕੂਲ ਵਿੱਚ ਇੱਕ ਅੱਠਵੀਂ ਜਮਾਤ ਦੇ ਵਿਦਿਆਰਥੀ ਨੇ ਇੱਕ ਸਰੀਰਕ ਸਿੱਖਿਆ ਦੇ ਅਧਿਆਪਕ ਦੇ ਇਸ ਗੱਲੋਂ ਚਪੇੜ ਮਾਰ ਦਿੱਤੀ ਕਿ ਅਧਿਆਪਕ ਨੇ ਸਾਰੀ ਜਮਾਤ ਸਾਹਮਣੇ ਵਿਦਿਆਰਥੀ ਨੂੰ ਝਿੜਕ ਦਿੱਤਾਮਾਪੇ ਸਕੂਲ ਵਿੱਚ ਆਏ ਤਾਂ ਉਹਨਾਂ ਨੇ ਵੀ ਅਧਿਆਪਕ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾਬਦਲ ਰਹੇ ਸਮੇਂ ਦੀ ਇਹ ਤ੍ਰਾਸਦੀ ਹੈ ਕਿ ਜਦੋਂ ਅਧਿਆਪਕ ਦਾ ਮਾਣ ਸਤਿਕਾਰ ਅਤੇ ਇੱਜ਼ਤ ਕਾਇਮ ਨਹੀਂ ਰਹੇਗੀ ਤਾਂ ਭਵਿੱਖ ਵਿੱਚ ਕੋਈ ਵਿਦਿਆਰਥੀ ਕਦੇ ਵੀ ਅਧਿਆਪਕ ਬਣਨ ਬਾਰੇ ਨਹੀਂ ਸੋਚੇਗਾਕੋਈ ਵੀ ਵਿਦਿਆਰਥੀ ਇਹ ਨਹੀਂ ਕਹੇਗਾ ਕਿ ਮੈਂ ਵੱਡਾ ਹੋ ਕੇ ਅਧਿਆਪਕ ਬਣਾਗਾਇੱਕ ਅਧਿਆਪਕ ਦੀ ਪਿਆਰ ਭਰੀ ਝਿੜਕ ਵਿਦਿਆਰਥੀ ਦੀ ਗ਼ਲਤੀ ਸੁਧਾਰਨ ਲਈ ਹੁੰਦੀ ਹੈ, ਅਧਿਆਪਕਾਂ ਦੀ ਬੱਚਿਆਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੁੰਦੀ। ਉਹਨਾਂ ਨੇ ਵਿਦਿਆਰਥੀਆਂ ਤੋਂ ਕੀ ਲੈਣਾ? ਉਹ ਤਾਂ ਆਪਣਾ ਸਮਝ ਕੇ ਝਿੜਕਦੇ ਹਨਹੁਣ ਜੇਕਰ ਮਾਪੇ ਵੀ ਬੱਚਿਆਂ ਦੀ ਗ਼ਲਤੀ ਵਿੱਚ ਉਹਨਾਂ ਦਾ ਸਾਥ ਦੇਣਗੇ ਤਾਂ ਫਿਰ ਅਜਿਹੇ ਵਿਦਿਆਰਥੀਆਂ ਦਾ ਤਾਂ ਰੱਬ ਹੀ ਰਾਖਾ ਹੈ ਇਸੇ ਲਈ ਤਾਂ ਕਹਿੰਦੇ ਹਨ ਕਿ ਚੋਰ ਨੂੰ ਨਾ ਮਾਰੋ, ਸਗੋਂ ਚੋਰ ਦੀ ਮਾਂ ਨੂੰ ਮਾਰੋ ਜਿਸਨੇ ਆਪਣੇ ਬੱਚੇ ਨੂੰ ਪਹਿਲੀ ਚੋਰੀ ਕਰਨ ਬਾਅਦ ਨਹੀਂ ਰੋਕਿਆਵਿਦਿਆਰਥੀ ਇੱਕ ਕੱਚੀ ਮਿੱਟੀ ਦੀ ਤਰ੍ਹਾਂ ਹੁੰਦਾ ਹੈ ਉਸ ਨੂੰ ਕਿਹੋ ਜਿਹਾ ਬਣਾਉਣਾ ਹੈ, ਉਸਦੀ ਚੋਣ ਕਰਨਾ ਅਧਿਆਪਕਾਂ ਦੇ ਨਾਲ ਨਾਲ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ

ਹਰ ਸਾਲ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ (5 ਸਤੰਬਰ 1888 ਤੋਂ 17 ਅਪਰੈਲ 1975) ਜੀ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈਡਾ. ਸਰਵਪੱਲੀ ਪੇਸ਼ੇ ਵਜੋਂ ਅਧਿਆਪਕ ਸਨਅਧਿਆਪਕ ਦਿਵਸ ’ਤੇ ਹੋਣਹਾਰ ਅਤੇ ਅਗਾਂਹਵਧੂ ਅਧਿਆਪਕਾਂ ਨੂੰ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ’ਤੇ ਸਨਮਾਨਿਤ ਕੀਤਾ ਜਾਂਦਾ ਹੈ ਪ੍ਰੰਤੂ ਅਸਲ ਸਨਮਾਨ ਤਾਂ ਉਦੋਂ ਹੋਵੇਗਾ ਜਦੋਂ ਅਧਿਆਪਕ ਵਰਗ ਦੀਆਂ ਮੁਸ਼ਿਕਲਾਂ ਦਾ ਹੱਲ ਹੋਵੇਗਾਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਵੱਲੋਂ ਸਹਾਇਕ ਪ੍ਰੋਫੈਸਰਾਂ ਨੂੰ ਘੱਟ ਤਨਖਾਹ ਦੇਣ ਦੇ ਮਾਮਲੇ ਵਿੱਚ ਟਿੱਪਣੀ ਕਰਦੇ ਕਿਹਾ ਕਿ ਜੇਕਰ ਵਿਦਿਆਰਥੀਆਂ ਦੇ ਭਵਿੱਖ ਬਣਾਉਣ ਵਾਲੇ ਅਧਿਆਪਕਾਂ ਨੂੰ ਉਚਿਤ ਸਨਮਾਨ ਅਤੇ ਤਨਖਾਹ ਨਹੀਂ ਦੇ ਸਕਦੇ ਤਾਂ ਅਧਿਆਪਕ ਲਈ ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ, ਗੁਰੂ ਦੇਵੋ ਮਹੇਸ਼ਵਰ ਦਾ ਪਾਠ ਕਰਨਾ ਬੇਕਾਰ ਹੈਆਪਣੀ ਮੰਗਾਂ ਲਈ ਸੰਘਰਸ਼ ਦਾ ਰਾਹ ਫ਼ੜਨ ਵਾਲੇ ਅਧਿਆਪਕਾਂ ਦੀ ਸਾਰ ਲੈਣੀ ਬਹੁਤ ਜ਼ਰੂਰੀ ਅਤੇ ਸਮੇਂ ਦੀ ਮੁੱਖ ਮੰਗ ਹੈਇਹ ਸਵਾਲ ਜਵਾਬ ਮੰਗਦਾ ਹੈ ਕਿ ਜਦੋਂ ਅਧਿਆਪਕ ਵਾਧੂ ਡਿਊਟੀਆਂ ਕਰੇਗਾ, ਸੜਕਾਂ ’ਤੇ ਰੁਲੇਗਾ ਤਾਂ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਵੇਗਾ ਕੌਣ? ਇੱਕ ਰਾਸ਼ਟਰ ਦੇ ਨਿਰਮਾਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲਾ ਅਧਿਆਪਕ ਆਪਣਾ ਫਰਜ਼ ਨਿਭਾਉਣ ਦੇ ਨਾਲ ਨਾਲ ਇੱਜ਼ਤ ਅਤੇ ਸਨਮਾਨ ਦੀ ਵੀ ਮੰਗ ਕਰਦਾ ਹੈਬੱਚਿਆਂ ਦਾ ਭਵਿੱਖ ਅਧਿਆਪਕਾਂ ਅਤੇ ਮਾਪਿਆਂ ਦੇ ਨਾਲ ਨਾਲ ਸਾਡੇ ਸਾਰਿਆਂ ਦੇ ਹੱਥ ਵਿੱਚ ਹੈਬੱਚਿਆਂ ਨੂੰ ਅਸੀਂ ਕਿਹੋ ਜਿਹਾ ਬਣਾਉਣਾ ਚਾਹੁੰਦੇ ਹਾਂ, ਇਹ ਚੋਣ ਅਸੀਂ ਕਰਨੀ ਹੈਬੱਚਿਆਂ ਦੇ ਹੱਥ ਵਿੱਚ ਕਲਮ ਦੇਣੀ ਹੈ ਜਾਂ ਹਥਿਆਰ, ਇਹ ਫੈਸਲਾ ਵੀ ਅਸੀਂ ਹੀ ਕਰਨਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਰਜਵਿੰਦਰ ਪਾਲ ਸ਼ਰਮਾ

ਰਜਵਿੰਦਰ ਪਾਲ ਸ਼ਰਮਾ

Kaljharani, Bathinda, Punjab, India.
Phone: (91 - 70873 - 67969)
Email: (rajvinderpal3@gmail.com)

More articles from this author