Vishvamitter 7ਤੁਹਾਨੂੰ ਯਾਦ ਹੋਵੇਗਾ ਕਿ ਜਿੰਨੀ ਵਾਰ ਵੀ ਪੈਟਰੋਲ ਜਾਂ ਡੀਜ਼ਲ ਦੀ ਕੀਮਤ ਵਧੀ ਹੈ ...
(2 ਸਤੰਬਰ 2026)

 

ਮੋਦੀ ਰਾਜ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਉਨ੍ਹਾਂ ਨੇ ਹਰ ਹਾਲ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਫਲਸਤੀਨ ਦਾ ਸਾਥ ਦਿੱਤਾਪਰ ਮੋਦੀ ਰਾਜ ਤੋਂ ਸਰਕਾਰ ਫਲਸਤੀਨ ਅਤੇ ਉਸਦੇ ਸਾਥੀਆਂ ਦੇ ਵਿਰੁੱਧ ਭੁਗਤਣੀ ਸ਼ੁਰੂ ਹੋ ਗਈਇਜ਼ਰਾਈਲ ਨਾਲ ਮਿਲ ਕੇ ਇਰਾਨ ਉੱਤੇ ਬੰਬਾਰੀ ਕਰਨ ਵਾਲੇ ਅਮਰੀਕਾ ਦਾ ਸਾਥ ਵੀ ਭਾਰਤ ਨੇ ਦੇਣਾ ਸ਼ੁਰੂ ਕਰ ਦਿੱਤਾਪਰ ਜਿਨ੍ਹਾਂ ਨੂੰ ਖੁਸ਼ ਕਰਨ ਲਈ ਫਲਸਤੀਨ ਅਤੇ ਇਰਾਨ ਦਾ ਸਾਥ ਛੱਡਿਆ ਉਨ੍ਹਾਂ ਨੇ ਸਾਨੂੰ ਹਰ ਵੇਲੇ ਧੋਖਾ ਹੀ ਦਿੱਤਾਅਮਰੀਕਾ ਵਰਗੇ ਦੇਸ਼ ਨੇ ਸਾਡੇ ਉੱਤੇ ਵਪਾਰਿਕ ਬੰਦਸ਼ਾਂ ਲਾ ਦਿੱਤੀਆਂ, ਰੂਸ ਜਾਂ ਇਰਾਨ ਕੋਲੋਂ ਤੇਲ ਲੈਣ ਤੋਂ ਮਨ੍ਹਾ ਕਰ ਦਿੱਤਾ ਅਤੇ ਅਮਰੀਕਾ ਨੇ ਨਿਰਯਾਤ ਹੋਣ ਵਾਲੇ ਭਾਰਤੀ ਮਾਲ ’ਤੇ ਵੱਧ ਟੈਰਿਫ ਲਾਉਣਾ ਸ਼ੁਰੂ ਕਰ ਦਿੱਤਾਭਾਰਤ ਦੀ ਫਲਸਤੀਨ ਵਿਰੋਧੀ ਨੀਤੀ ਪਿੱਛੇ ਚਾਲਕ ਸ਼ਕਤੀ ਕੇਵਲ ਮੁਸਲਮਾਨਾਂ ਪ੍ਰਤੀ ਨਫਰਤ ਹੈਵੋਟ ਬੈਂਕ ਵਾਲੀ ਸਥਾਨਿਕ ਨਫਰਤੀ ਨੀਤੀ ਨੂੰ ਇਹ ਅੰਤਰਰਾਸ਼ਟਰੀ ਪੱਧਰ ਤਕ ਲੈ ਗਏ ਜਿਸ ਨਾਲ ਭਾਰਤ ਨੇ ਆਪਣੇ ਦੋਸਤ ਰੂਸ ਨੂੰ ਵੀ ਨਰਾਜ਼ ਕਰ ਲਿਆਰੂਸ ਨੇ ਬੰਗਲਾ ਦੇਸ਼ ਆਜ਼ਾਦ ਕਰਵਾਉਣ ਵੇਲੇ ਡਟ ਕੇ ਅਮਰੀਕਾ ਦੇ ਵਿਰੋਧ ਵਿੱਚ ਜਾ ਕੇ ਸਾਡੀ ਸਹਾਇਤਾ ਕੀਤੀ ਸੀਭਾਰਤ ਨੇ ਹਜ਼ਾਰਾਂ ਸਾਲਾਂ ਤੋਂ ਆਪਣਾ ਦੋਸਤ ਇਰਾਨ ਵੀ ਨਰਾਜ਼ ਕਰ ਲਿਆ ਭਾਵੇਂ ਕਿ ਇਨ੍ਹਾਂ ਦੋਸਤਾਂ ਨੇ ਸਿਆਣਪ ਵਰਤਦੇ ਹੋਏ ਨਰਾਜ਼ਗੀ ਜ਼ਾਹਰ ਨਹੀਂ ਹੋਣ ਦਿੱਤੀਦੇਸ਼ ਵਿਚਲੀ ਵੋਟ ਧਰੁਵੀਕਰਣ ਵਾਲੀ ਮੁਸਲਮਾਨਾਂ ਪ੍ਰਤੀ ਨਫਰਤੀ ਨੀਤੀ ਅੰਤਰਰਾਸ਼ਟਰੀ ਪੱਧਰ ’ਤੇ ਚਲੇ ਜਾਣ ਤੋਂ ਬਾਅਦ ਹੁਣ ਇਹ ਵੀ ਸੋਚ ਲੈਣਾ ਚਾਹੀਦਾ ਹੈ ਕਿ ਜਿਹੜਾ ਨੈਟੋ ਵਰਗਾ ਸਾਊਦੀ ਅਰਬ, ਤੁਰਕੀ ਅਤੇ ਪਾਕਿਸਤਾਨ ਦਾ ਗੱਠਜੋੜ ਬਣ ਰਿਹਾ ਹੈ, ਜਿਸ ਵਿੱਚ ਹੋਰ ਵੀ ਮੁਸਲਿਮ ਦੇਸ਼ ਸ਼ਾਮਲ ਹੋ ਸਕਦੇ ਹਨ, ਉਸਦਾ ਭਾਰਤ ਦੀ ਸੁਰੱਖਿਆ ’ਤੇ ਕੀ ਅਸਰ ਪਵੇਗਾ

ਹੋਰਮੂਜ਼ ਜਲਡਮਰੂ ਤੋਂ ਤੇਲ ਆਉਣਾ ਬੰਦ ਹੋ ਗਿਆ, ਆਪਣੇ ਕੋਲ ਤੇਲ ਪਹਿਲਾਂ ਹੀ ਘਟ ਹੈ ਅਤੇ ਰੂਸ ਤੋਂ ਵੀ ਥੋੜ੍ਹਾ ਆ ਰਿਹਾ ਹੈ ਪੈਟਰੋਲ ਦੀ ਕਿੱਲਤ ਵਾਲੀ ਸਥਿਤੀ ਦਾ ਫਾਇਦਾ ਉਠਾਉਣ ਵਾਲਿਆਂ ਨੇ ਮੋਦੀ ਦਾ ਹੀ ਇੱਕ ਫਾਰਮੂਲਾ “ਅਪਦਾ ਮੇਂ ਅਵਸਰ” ਵਰਤ ਲਿਆਐਲਕੋਹਲ ਬਣਾਉਣ ਵਾਲੇ ਅਦਾਰਿਆਂ ਨੇ ਸਰਕਾਰ ਨਾਲ ਮਿਲ ਕੇ ਵਾਹਨਾਂ ਦੇ ਪੈਟਰੋਲ ਵਿੱਚ 20% ਐਲਕੋਹਲ ਮਿਲਾਉਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਈ 20 ਕਹਿੰਦੇ ਹਨ ਅਤੇ ਇਸ ਨਾਲ ਐਲਕੋਹਲ ਦੀ ਵਿਕਰੀ ਵਧ ਗਈ, ਮੁਨਾਫਾ ਵੀ ਵਧਿਆ ਅਤੇ ਬਹਾਨਾ ਇਹ ਲਾਇਆ ਕਿ ਜੇਕਰ ਐਲਕੋਹਲ ਨਾ ਮਿਲਾਉਂਦੇ ਤਾਂ ਪੈਟਰੋਲ ₹250 ਪ੍ਰਤੀ ਲਿਟਰ ਤੋਂ ਘਟ ਕੀਮਤ ’ਤੇ ਨਹੀਂ ਮਿਲਣਾ ਸੀਇਸ ਵਿੱਚ ਜ਼ਿਆਦਾ ਲਾਭ ਲੈਣ ਵਾਲੇ ਹਨ ਸੀਆਨ ਔਗਰੋ ਇੰਡਸਟਰੀਜ਼, ਜਿਸਦੇ ਮਾਲਿਕ ਨਿਖਿਲ ਗਡਕਰੀ ਹਨ ਅਤੇ ਮਾਨਸ ਔਗਰੋ ਇੰਡਸਟਰੀਜ਼, ਜਿਸਦੇ ਮਲਿਕ ਸਾਰੰਗ ਗਡਕਰੀਨਿਖਿਲ ਅਤੇ ਸਾਰੰਗ ਦੋਵੇਂ ਸੜਕ ਪਰਿਵਹਨ ਅਤੇ ਹਾਈ ਵੇ ਮੰਤਰੀ ਨਿਤਿਨ ਗਡਕਰੀ ਦੇ ਬੇਟੇ ਹਨ ਅਤੇ ਆਪਣੀਆਂ ਇੰਡਸਟਰੀਆਂ ਵਿੱਚ ਵੱਡੇ ਪੱਧਰ ’ਤੇ ਐਲਕੋਹਲ ਤਿਆਰ ਕਰਦੇ ਹਨਵਹਿੰਦੀ ਗੰਗਾ ਵਿੱਚ ਹੋਰ ਵੀ ਐਲਕੋਹਲ ਨਿਰਮਾਤਾ ਕੰਪਨੀਆਂ ਨੇ ਆਪਣੇ ਹੱਥ ਧੋਣੇ ਸ਼ੁਰੂ ਕਰ ਦਿੱਤੇਲੋਕਾਂ ਦਾ ਕਹਿਣਾ ਹੈ ਕਿ ਐਲਕੋਹਲ ਹਵਾ ਵਿੱਚੋਂ ਪਾਣੀ ਖਿੱਚਦਾ ਹੈ ਅਤੇ ਇਹ ਪਾਣੀ ਸਾਡੀਆਂ ਗੱਡੀਆਂ ਦੀਆਂ ਪੈਟਰੋਲ ਟੈਂਕੀਆਂ ਨੂੰ ਜੰਗਾਲ ਲਾ ਕੇ ਲੀਕ ਕਰਨ ਵਾਲੀਆਂ ਬਣਾ ਦੇਵੇਗਾ ਅਤੇ ਇੰਜਣ ਵੀ ਖਰਾਬ ਹੋਣਗੇਸਰਕਾਰ ਦਾ ਕਹਿਣਾ ਹੈ ਕਿ ਕਈ ਦੇਸ਼ਾਂ ਵਿੱਚ ਗੱਡੀਆਂ ਈ 20 ਪੈਟਰੋਲ ਨਾਲ ਪਿਛਲੇ ਕਈ ਸਾਲਾਂ ਤੋਂ ਚੱਲ ਰਹੀਆਂ ਹਨ ਅਤੇ ਬ੍ਰਾਜ਼ੀਲ ਵਿੱਚ ਈ 25 ਪੈਟਰੋਲ ਵਰਤਿਆ ਜਾ ਰਿਹਾ ਹੈਸਰਕਾਰ ਦਾ ਇਹ ਕਥਨ ਸੱਚ ਹੈ ਪਰ ਅੱਧਾ ਸੱਚ ਹੈ, ਜਿਹੜਾ ਕਿ ਝੂਠ ਤੋਂ ਵੀ ਖਤਰਨਾਕ ਹੁੰਦਾ ਹੈਜਿਹੜੇ ਦੇਸ਼ਾਂ ਵਿੱਚ ਈ 20 ਪੈਟਰੋਲ ਵਾਲਿਆਂ ਗੱਡੀਆਂ ਚੱਲ ਰਹੀਆਂ ਹਨ ਉਨ੍ਹਾਂ ਦੀਆਂ ਟੈਂਕੀਆਂ ਅਤੇ ਇੰਜਣ ਈ 20 ਦੇ ਹਿਸਾਬ ਨਾਲ ਬਣਾਏ ਗਏ ਹਨਵੈਸੇ ਈ 20 ਪੈਟਰੋਲ ਨਾਲ ਗੱਡੀਆਂ ਦੀ ਮਾਈਲੇਜ ਤਾਂ ਘਟਦੀ ਹੀ ਹੈਐਨਾ ਤਾਂ ਸਰਕਾਰ ਦਾ ਵੀ ਮੰਨਣਾ ਹੈ 2023 ਮਾਡਲ ਤੋਂ ਪਹਿਲਾਂ ਵਾਲੇ ਮਾਡਲਾਂ ਦੀਆਂ ਗੱਡੀਆਂ ਤੇ ਈ 20 ਦਾ ਅਸਰ ਮਾੜਾ ਹੋ ਸਕਦਾ ਹੈਸਰਕਾਰ ਤਾਂ ਹੁਣ ਈ 25 ਵਾਲਾ ਪੈਟਰੋਲ ਵੀ ਪੈਟਰੋਲ ਪੰਪਾਂ ’ਤੇ ਲਿਆਉਣ ਦੀ ਯੋਜਨਾ ਬਣਾ ਰਹੀ ਹੈ

ਜਿਸ ਗੰਨੇ ਤੋਂ ਖੰਡ ਤਿਆਰ ਕਰਨੀ ਸੀ ਉਸ ਤੋਂ ਐਲਕੋਹਲ ਬਣਾਉਣ ਨਾਲ ਖੰਡ ਦੀ ਪੈਦਾਵਾਰ ਘਟ ਗਈ ਅਤੇ ਖੰਡ ਦੀ ਕੀਮਤ 50% ਤੋਂ ਵੀ ਵੱਧ ਵਧ ਗਈਬਾਹਰੋਂ ਪੈਟਰੋਲ ਹੋਰ ਨਾ ਮੰਗਵਾਉਣਾ ਪਵੇ, ਇਸ ਲਈ ਗੰਨੇ ਤੋਂ ਖੰਡ ਦੀ ਬਜਾਏ ਵਾਹਨਾਂ ਲਈ ਐਲਕੋਹਲ ਬਣਾਇਆ, ਜਿਸ ਨਾਲ ਖੰਡ ਦੀ ਪੈਦਾਵਾਰ ਘਟ ਗਈ ਅਤੇ ਖੰਡ ਬਾਹਰੋਂ ਮੰਗਵਾਉਣੀ ਪੈ ਗਈਇਸ ਨੂੰ ਅਕਲਮੰਦੀ ਨਹੀਂ ਕਹਿ ਸਕਦੇ ਪਰ ਐਲਕੋਹਲ ਰਾਹੀਂ ਮੁਨਾਫਾ ਲੁੱਟਣ ਵਾਲਿਆਂ ਲਈ ਇਹ ਅਕਲਮੰਦੀ ਹੀ ਹੈ

ਇਸ ਸਿਸਟਮ ਵਿੱਚ ਹਰ ਕੋਈ ਆਪਣਾ ਮੁਨਾਫਾ ਦੇਖਦਾ ਹੈਐਲਕੋਹਲ ਦੀ ਡਿਮਾਂਡ ਜ਼ਿਆਦਾ ਵਧਣ ਕਾਰਨ ਗੰਨੇ ਹੇਠਲਾ ਰਕਬਾ ਵੀ ਕਿਸਾਨ ਵਧਾ ਦੇਣਗੇ ਜਿਸ ਨਾਲ ਖੰਡ ਮਿੱਲਾਂ ਅਤੇ ਐਲਕੋਹਲ ਫੈਕਟਰੀਆਂ ਲਈ ਗੰਨੇ ਦੀ ਸਪਲਾਈ ਵਧਾਈ ਜਾ ਸਕੇਗੰਨੇ ਦੀ ਫਸਲ ਕੋਈ ਮਸਰ ਦੀ ਫਸਲ ਵਾਂਗ ਨਹੀਂ ਜਿਹੜੀ ਥੋੜ੍ਹੀ ਬਹੁਤ ਬਰਸਾਤ ਦੇ ਪਾਣੀ ਨਾਲ ਹੀ ਵਧੀਆ ਹੋ ਜਾਂਦੀ ਹੈ, ਗੰਨੇ ਲਈ ਵੀ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਜਿਸ ਨਾਲ ਧਰਤੀ ਹੇਠਲਾ ਪਾਣੀ ਹੋਰ ਹੇਠਾਂ ਚਲਾ ਜਾਵੇਗਾਗੰਨੇ ਹੇਠ ਰਕਬਾ ਵਧਣ ਨਾਲ ਕਣਕ, ਚਾਵਲ, ਮੱਕੀ, ਦਾਲਾਂ, ਬਰਸੀਮ ਅਤੇ ਤੇਲ ਬੀਜਾਂ ਦਾ ਰਕਬਾ ਘਟ ਸਕਦਾ ਹੈ ਅਤੇ ਇਨ੍ਹਾਂ ਦੀ ਸਪਲਾਈ ਘਟਣ ਨਾਲ ਇਹ ਮਹਿੰਗੇ ਵੀ ਹੋ ਸਕਦੇ ਹਨਪਸ਼ੂਆਂ ਲਈ ਚਾਰੇ ਹੇਠ ਰਕਬਾ ਵੀ ਘਟ ਸਕਦਾ ਹੈ ਜਿਸ ਨਾਲ ਡੇਅਰੀ ਉਦਯੋਗ ’ਤੇ ਮਾੜਾ ਅਸਰ ਪਵੇਗਾਦੁੱਧ, ਦਹੀਂ, ਮੱਖਣ, ਪਨੀਰ, ਘਿਓ ਆਦਿ ਮਹਿੰਗੇ ਹੋਣਗੇਮੱਕੀ ਦੀ ਉਪਜ ਘਟਣ ਨਾਲ ਜਾਂ ਪੈਦਾ ਹੋਈ ਮੱਕੀ ਤੋਂ ਵੀ ਐਲਕੋਹਲ ਤਿਆਰ ਕਰਨ ਨਾਲ ਮੁਰਗੀਆਂ ਦੀ ਖੁਰਾਕ ਘਟੀਆ ਅਤੇ ਮਹਿੰਗੀ ਹੋਵੇਗੀ ਜਿਸ ਨਾਲ ਚਿਕਨ ਅਤੇ ਆਂਡੇ ਮਹਿੰਗੇ ਹੋਣਗੇਪੈਟਰੋਲ ਮਹਿੰਗਾ ਹੋਣ ਕਾਰਨ ਜਾਂ ਮਾਈਲੇਜ ਘਟਣ ਕਾਰਨ ਟਰਾਂਸਪੋਰਟ ਵੀ ਮਹਿੰਗੀ ਹੋਵੇਗੀਬੱਸਾਂ ਦੇ ਕਿਰਾਏ ਵੀ ਵਧਣਗੇਮਹਿੰਗਾਈ ਦੀ ਕੇਵਲ ਇੱਕ ਤੰਦ ਨਹੀਂ ਹੁੰਦੀ ਜਿਹੜੀ ਉੱਪਰ ਜਾਣ ’ਤੇ ਕੇਵਲ ਉਸ ਨਾਲ ਸੰਬੰਧਿਤ ਚੀਜ਼ ਮਹਿੰਗੀ ਹੁੰਦੀ ਹੈ; ਮਹਿੰਗਾਈ ਦਾ ਇੱਕ ਜਾਲ਼ ਹੁੰਦਾ ਹੈ ਜਿਸਦੀ ਇੱਕ ਤੰਦ ਉੱਪਰ ਜਾਣ ਨਾਲ ਸਾਰਾ ਜਾਲ਼ ਇਕੱਠਾ ਉੱਪਰ ਜਾਂਦਾ ਹੈਜੇਕਰ ਲੋਕਾਂ ਨੂੰ ਆਟਾ, ਦਾਲਾਂ, ਦੁੱਧ, ਘਿਓ, ਤੇਲ, ਸਬਜ਼ੀਆਂ, ਨਾਨ ਵੈੱਜ ਆਦਿ ਮਹਿੰਗਾ ਮਿਲੇਗਾ ਤਾਂ ਉਸ ਨਾਲ ਹੋਰ ਸਭ ਕੁਝ ਮਹਿੰਗਾ ਹੋਵੇਗਾਤੁਹਾਨੂੰ ਯਾਦ ਹੋਵੇਗਾ ਕਿ ਜਿੰਨੀ ਵਾਰ ਵੀ ਪੈਟਰੋਲ ਜਾਂ ਡੀਜ਼ਲ ਦੀ ਕੀਮਤ ਵਧੀ ਹੈ ਉੰਨੀ ਵਾਰ ਟਰਾਂਸਪੋਰਟ ਮਹਿੰਗਾ ਹੋਣ ਕਾਰਨ ਹੋਰ ਵਸਤਾਂ ਦੀਆਂ ਕੀਮਤਾਂ ਵੀ ਵਧੀਆਂ ਹਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Vishva Mitter

Vishva Mitter

Jalandhar, Punjab, India.
Phone: (91 - 94176 - 32228)
Email: (bammijalandhar@gmail.com)

More articles from this author